ਤਾਜਾ ਖ਼ਬਰਾਂ


ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵਿਚ ਉੱਠਿਆ ਧੂੰਆਂ, ਆਬੂ ਧਾਬੀ ਵਾਪਿਸ ਪਰਤੀ
. . .  1 minute ago
ਤਿਰੂਵੰਨਤਪੁਰਮ, 3 ਫਰਵਰੀ- ਆਬੂ ਧਾਬੀ ਤੋਂ ਕੇਰਲ ਦੇ ਕਾਲੀਕਟ ਆ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਫ਼ਲਾਈਟ ’ਚ ਧੂੰਆਂ ਉੱਠਣ ਤੋਂ ਬਾਅਦ ਫ਼ਲਾਈਟ ਨੂੰ ਵਾਪਸ ਆਬੂ ਧਾਬੀ ਮੋੜ ਦਿਤ ਗਿਅ। ਜਾਣਕਾਰੀ ਅੁਨਸਾਰ ਫ਼ਲਾਈਟ ’ਚ 184 ਯਾਤਰੀ ਮੌਜੂਦ ਸਨ। ਲੈਂਡਿੰਗ ਤੋਂ...
ਬੀ.ਬੀ.ਸੀ. ਡਾਕੂਮੈਂਟਰੀ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ
. . .  8 minutes ago
ਨਵੀਂ ਦਿੱਲੀ, 3 ਫਰਵਰੀ- ਸੁਪਰੀਮ ਕੋਰਟ ਬੀ.ਬੀ.ਸੀ. ਦੀ ਡਾਕੂਮੈਂਟਰੀ ‘ਇੰਡੀਆ: ਦਿ ਮੋਦੀ ਸਵਾਲ’ ਤੱਕ ਲੋਕਾਂ ਦੀ ਪਹੁੰਚ ਨੂੰ ਰੋਕਣ ਦੇ ਕੇਂਦਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਦੋ ਪਟੀਸ਼ਨਾਂ ’ਤੇ ਅੱਜ ਸੁਣਵਾਈ ਕਰੇਗਾ। ਇਸ ਮਾਮਲੇ...
ਜੋਸ਼ੀਮੱਠ ਸੰਬੰਦੀ ਜਾਂਚ ਜਲਦ ਪੂਰੀ ਕਰ ਲਈ ਜਾਵੇਗੀ- ਪੁਸ਼ਕਰ ਸਿੰਘ ਧਾਮੀ
. . .  17 minutes ago
ਦੇਹਰਾਦੂਨ, 3 ਫਰਵਰੀ- ਜੋਸ਼ੀਮੱਠ ਦੀ ਸਥਿਤੀ ਸੰਬੰਧੀ ਗੱਲ ਕਰਦਿਆਂ ਉਤਰਾਖ਼ੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਲਗਾਤਾਰ ਜੋਸ਼ੀਮੱਠ ਦੀ ਨਿਗਰਾਨੀ ਕਰ ਰਹੇ ਹਾਂ। ਅਸੀਂ ਉੱਥੋਂ ਦੇ ਲੋਕਾਂ ਦੇ ਸੰਪਰਕ ਵਿਚ ਹਾਂ। ਜਿਹੜੀਆਂ 8 ਸੰਸਥਾਵਾਂ ਕੰਮ ਕਰ ਰਹੀਆਂ ਹਨ, ਉਨ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ, ਜਲਦੀ ਹੀ ਜਾਂਚ ਪੂਰੀ...
ਬਾਲ ਵਿਆਹ ਮਾਮਲੇ ਵਿਚ 1800 ਵਿਅਕਤੀ ਗਿ੍ਫ਼ਤਾਰ- ਅਸਮ ਮੁੱਖ ਮੰਤਰੀ
. . .  27 minutes ago
ਗੁਵਹਾਟੀ, 2 ਫਰਵਰੀ- ਅਸਮ ਦੇ ਮੁਖ ਮੰਤਰੀ ਡਾ. ਹਿਮੰਤ ਬਿਸਵਾ ਸ਼ਰਮਾ ਨੇ ਦੱਸਿਆ ਕਿ ਅਸਮ ਪੁਲਿਸ ਨੇ ਰਾਜ ਭਰ ਵਿਚ ਬਾਲ ਵਿਆਹ ਨਾਲ ਸੰਬੰਧਤ ਮਾਮਲਿਆਂ ਦੇ ਸੰਬੰਧ ਵਿਚ ਹੁਣ ਤੱਕ 1,800 ਵਿਅਕਤੀਆਂ ਨੂੰ...
ਜੰਮੂ ਕਸ਼ਮੀਰ: ਸਟੇਟ ਇਨਵੈਸਟੀਗੇਸ਼ਨ ਏਜੰਸੀ ਵਲੋਂ ਕਈ ਥਾਵਾਂ ’ਤੇ ਛਾਪੇਮਾਰੀ
. . .  31 minutes ago
ਸ੍ਰੀਨਗਰ, 3 ਫਰਵਰੀ- ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਚ ਸਟੇਟ ਇਨਵੈਸਟੀਗੇਸ਼ਨ ਏਜੰਸੀ (ਐਸ.ਆਈ.ਏ.) ਨੇ ਅੱਤਵਾਦੀ ਫ਼ੰਡਿੰਗ ਮਾਮਲੇ ਦੇ ਸੰਬੰਧ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।
ਸੰਸਦ ਦੀ ਕਾਰਵਾਈ ਦੁਪਹਿਰ ਤੱਕ ਮੁਲਤਵੀ
. . .  38 minutes ago
ਨਵੀਂ ਦਿੱਲੀ, 3 ਫਰਵਰੀ- ਸੰਸਦ ਵਿਚ ਅੱਜ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2.30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਬੀ.ਐੱਸ.ਐੱਫ ਨੇ ਗੋਲੀਆਂ ਚਲਾ ਕੇ ਡਰੋਨ ਨੂੰ ਹੇਠਾਂ ਸੁੱਟਿਆ, ਤਿੰਨ ਪੈਕਟ ਹੈਰੋਇਨ ਬਰਾਮਦ
. . .  37 minutes ago
ਚੋਗਾਵਾਂ, 3 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਬੀਤੀ ਰਾਤ ਬੀ.ਪੀ.ਓ. ਰੀਅਰ ਕੱਕੜ ਚੌਕੀ ਵਿਖੇ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਗੁਆਂਢੀ ਮੁਲਕ ਪਾਕਿਸਤਾਨ ਤੋਂ ਆਏ ਡਰੋਨ ਤੇ ਗੋਲੀਆਂ ਦਾਗ ਕੇ ਹੇਠਾਂ ਸੁੱਟ...
ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਦੋਸ਼ੀ ਦਿੱਲੀ ਦੇ ਰੋਹਿਣੀ ਤੋਂ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 3 ਜਨਵਰੀ-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁੱਠਭੇੜ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਦੋ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਨਾਂ ਦੋਸ਼ੀਆਂ ਨੂੰ ਰੋਹਿਣੀ ਇਲਾਕੇ 'ਚ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ।
ਕੇਂਦਰੀ ਜੇਲ੍ਹ ’ਚ ਇਕ ਹਵਾਲਾਤੀ ਨੇ ਬਾਥਰੂਮ ’ਚ ਫਾਹਾ ਲੈ ਕੇ ਕੀਤੀ ਆਤਮ ਹੱਤਿਆ
. . .  about 1 hour ago
ਕਪੂਰਥਲਾ, 3 ਫਰਵਰੀ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ’ਚ ਇਕ ਹਵਾਲਾਤੀ ਵਲੋਂ ਬਾਥਰੂਮ ’ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਗਈ, ਜਿਸ ਨੂੰ ਜੇਲ੍ਹ ਸਟਾਫ਼ ਵਲੋਂ ਸਿਵਲ ਹਸਪਤਾਲ ਦੇ ਮੁਰਦਾ ਘਰ...
ਮਹਿੰਗਾਈ ਦੀ ਮਾਰ ! ਅਮੂਲ ਦੁੱਧ 3 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ
. . .  about 1 hour ago
ਨਵੀਂ ਦਿੱਲੀ, 3 ਫਰਵਰੀ- ਗੁਜਰਾਤ ਡੇਅਰੀ ਕੋ-ਆਪਰੇਟਿਵ ਅਮੂਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਤੱਕ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ...
ਮਲਿਕਾਰਜੁਨ ਖੜਗੇ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੁਲਾਈ ਮੀਟਿੰਗ
. . .  about 3 hours ago
ਨਵੀਂ ਦਿੱਲੀ, 3 ਫਰਵਰੀ-ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਦਨ ਦੇ ਪਟਲ ਲਈ ਰਣਨੀਤੀ ਤਿਆਰ ਕਰਨ ਲਈ ਸਵੇਰੇ 10 ਵਜੇ ਆਪਣੇ ਸੰਸਦ ਦਫ਼ਤਰ 'ਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ ਬੁਲਾਈ ਹੈ।
ਫ਼ਿਲਮ ਨਿਰਦੇਸ਼ਕ ਕਲਾਤਪਸਵੀ ਕੇ. ਵਿਸ਼ਵਨਾਥ ਦਾ 92 ਸਾਲ ਦੀ ਉਮਰ 'ਚ ਦਿਹਾਂਤ
. . .  about 3 hours ago
ਨਵੀਂ ਦਿੱਲੀ, 3 ਫਰਵਰੀ- ਫ਼ਿਲਮ ਨਿਰਦੇਸ਼ਕ ਕਲਾਤਪਸਵੀ ਕੇ. ਵਿਸ਼ਵਨਾਥ ਦਾ ਬੀਤੀ ਰਾਤ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਿਕ ਉਹ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ 'ਚ ਜੇਰੇ ਇਲਾਜ ਸੀ।
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਤਾਲਿਬਾਨ ਨੇ ਭਾਰਤੀ ਬਜਟ 2023-24 ਦਾ ਸੁਆਗਤ ਕੀਤਾ, ਕਿਹਾ ਕਿ ਰਾਸ਼ਟਰਾਂ ਵਿਚਕਾਰ ਸੰਬੰਧਾਂ ਨੂੰ ਸੁਧਾਰਨ ਵਿਚ ਕਰੇਗਾ ਮਦਦ
. . .  1 day ago
ਮਹਿਲਾ ਟੀ-20 : ਦੱਖਣੀ ਅਫਰੀਕਾ 5 ਵਿਕਟਾਂ ਨਾਲ ਜਿੱਤੀ
. . .  1 day ago
ਲੰਡਨ, 2 ਫਰਵਰੀ - ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਇੱਥੇ ਮਹਿਲਾ ਟੀ-20 ਤਿਕੋਣੀ ਸੀਰੀਜ਼ ਦੇ ਫਾਈਨਲ 'ਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ ।
ਜ਼ਿਲ੍ਹਾ ਪਠਾਨਕੋਟ ਵਿਚ 3 ਫਰਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  1 day ago
ਪਠਾਨਕੋਟ ,2 ਫਰਵਰੀ (ਸੰਧੂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸਭਾ ਜ਼ਿਲ੍ਹਾ ਪਠਾਨਕੋਟ ਤੇ ਡੇਰਾ ਸੁਆਮੀ ਜਗਤ ਗਿਰੀ ਵਲੋਂ 3 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਣਾ ...
ਨਵੀਂ ਦਿੱਲੀ : ਜ਼ਾਂਬੀਆ ਦੇ ਸੰਸਦੀ ਵਫ਼ਦ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  1 day ago
ਸੀ.ਆਈ.ਐਸ.ਐਫ਼. ਵਲੋਂ ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ੀ ਨਾਗਰਿਕਾਂ ਕੋਲੋਂ ਲੱਖਾਂ ਦੀਆਂ ਦਵਾਈਆਂ ਬਰਾਮਦ
. . .  1 day ago
ਨਵੀਂ ਦਿੱਲੀ, 2 ਫਰਵਰੀ- ਸੀ.ਆਈ.ਐਸ.ਐਫ਼. ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਕੰਬੋਡੀਆ ਦੇ ਨਾਗਰਿਕਾਂ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਉਨ੍ਹਾਂ ਤੋਂ ਤਲਾਸ਼ੀ ਦੌਰਾਨ 86.40 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ...
ਦਿੱਲੀ ਦੇ ਉਪ ਰਾਜਪਾਲ ਨੇ ਆਗਾਮੀ ਜੀ-20 ਸਿਖ਼ਰ ਸੰਮੇਲਨ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ
. . .  1 day ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸਮਾਜ ਕਲਿਆਣ ਮੰਤਰੀ ਰਾਜ ਕੁਮਾਰ ਆਨੰਦ ਦੇ ਨਾਲ ਅੱਜ ਆਗਾਮੀ ਜੀ-20 ਸਿਖ਼ਰ ਸੰਮੇਲਨ ਅਤੇ ਇਸ ਦੇ ਸਹਿਯੋਗੀ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਲਈ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜੋ ਜੀ-20 ਦੇ ਵਿਦੇਸ਼ ਮੰਤਰੀਆਂ...
ਨੌਜਵਾਨ ਦੀ ਖ਼ੇਤ ’ਚੋਂ ਮਿਲੀ ਲਾਸ਼
. . .  1 day ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 2 ਫਰਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ,ਦਲਜੀਤ ਸਿੰਘ ਮੱਕੜ)- ਬੀਤੀ ਰਾਤ ਹਲਕਾ ਸੁਨਾਮ ਦੇ ਪਿੰਡ ਤੋਲਾਵਾਲ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ। ਪੁਲਿਸ ਵਲੋਂ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਥਾਣਾ ਚੀਮਾ...
ਇਸਲਾਮਾਬਾਦ ਹਾਈਕੋਰਟ ਵਲੋਂ ਪੀ.ਟੀ.ਆਈ ਦੀ ਪਾਕਿਸਤਾਨ ਚੋਣ ਕਮਿਸ਼ਨ ਦੇ ਖ਼ਿਲਾਫ਼ ਪਾਈ ਪਟੀਸ਼ਨ ਖ਼ਾਰਜ
. . .  1 day ago
ਇਸਲਾਮਾਬਾਦ, 2 ਫਰਵਰੀ- ਇਸਲਾਮਾਬਾਦ ਹਾਈ ਕੋਰਟ ਨੇ ਅੱਜ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਦੇ ਫ਼ੈਸਲੇ ਦੇ ਖ਼ਿਲਾਫ਼ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਵਿਦੇਸ਼ੀ ਫ਼ੰਡਿੰਗ ਮਾਮਲੇ ਦੇ ਸੰਬੰਧ ਵਿਚ...
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 2 ਫਰਵਰੀ- ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ’ਚ ਅਕਾਲੀ-ਬਸਪਾ ਗਠਜੋੜ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ...
ਮੈਂ ਪ੍ਰਧਾਨ ਮੰਤਰੀ ਦੇ ਅਧਿਕਾਰ ਖ਼ੇਤਰ ਵਿਚ ਹਾਂ- ਕੈਪਨਟ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 2 ਫਰਵਰੀ- ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਅਟਕਲਾਂ ’ਤੇ ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਅੰਦਾਜ਼ਾ ਹੈ। ਕਿਸੇ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ। ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਕਿਸੇ ਨੇ ਵੀ ਕੋਈ ਜ਼ਿਕਰ ਨਹੀਂ ਕੀਤਾ...
ਕੋਲਕਾਤਾ ਹਾਈ ਕੋਰਟ ਵਲੋਂ ਅਭਿਨੇਤਾ ਪਰੇਸ਼ ਰਾਵਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਰੋਕ
. . .  1 day ago
ਕੋਲਕਾਤਾ, 2 ਫਰਵਰੀ- ਕੋਲਕਾਤਾ ਹਾਈ ਕੋਰਟ ਨੇ ਤਾਲਤਾਲਾ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਉਹ ਭਾਜਪਾ ਨੇਤਾ ਅਤੇ ਅਭਿਨੇਤਾ ਪਰੇਸ਼ ਰਾਵਲ ਦੀ ਟਿੱਪਣੀ ‘ਬੰਗਾਲੀਆਂ ਲਈ ਮੱਛੀ ਪਕਾਉਣਾ’ ਲਈ ਕੋਈ ਸਖ਼ਤ ਕਾਰਵਾਈ ਨਾ ਕਰੇ, ਕਿਉਂਕਿ ਉਸ ਨੇ ਟਿੱਪਣੀ ਲਈ...
ਨਸ਼ੀਲੇ ਪਦਾਰਥਾਂ ਸਮੇਤ ਦੋ ਵਿਦੇਸ਼ ਨਸ਼ਾ ਤਸਕਰ ਕਾਬੂ
. . .  1 day ago
ਮਹਾਰਾਸ਼ਟਰ, 2 ਫਰਵਰੀ- ਬਾਂਦਰਾ ਯੂਨਿਟ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਅੰਧੇਰੀ ਤੋਂ ਦੋ ਵਿਦੇਸ਼ੀ ਨਸ਼ਾ ਤਸਕਰਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ 11 ਲੱਖ ਰੁਪਏ ਦੀ ਕੀਮਤ ਦੇ ਐਮ.ਡੀ. ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਬੁੱਧੀਮਾਨ ਸਮੱਸਿਆਵਾਂ ਹੱਲ ਕਰਦੇ ਹਨ ਪਰ ਜੀਨੀਅਸ (ਚਿੰਤਕ) ਉਨ੍ਹਾਂ ਨੂੰ ਪੈਦਾ ਹੋਣ ਤੋਂ ਰੋਕਦਾ ਹੈ। -ਆਈਨਸਟਾਈਨ

ਜਲੰਧਰ

ਸੂਬੇ ਭਰ 'ਚ ਨਿੱਜੀ ਬੱਸ ਆਪ੍ਰੇਟਰਾਂ ਨੇ ਇਕ ਦਿਨ ਲਈ ਕੀਤਾ ਚੱਕਾ ਜਾਮ

ਜਲੰਧਰ, 9 ਅਗਸਤ (ਰਣਜੀਤ ਸਿੰਘ ਸੋਢੀ)-ਪੰਜਾਬ ਸਮਾਲ ਸਕੇਲ ਬੱਸ ਆਪ੍ਰੇਟਰ ਆਫ਼ ਪੰਜਾਬ ਦੇ ਬੁਲਾਰੇ ਜਰਨੈਲ ਸਿੰਘ ਗੜ੍ਹਦੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਭਰ 'ਚ ਨਿੱਜੀ ਬੱਸ ਆਪ੍ਰੇਟਰਾਂ ਨੇ ਸੂਬਾ ਸਰਕਾਰ ਵਲੋਂ ਟੈਕਸਾਂ 'ਚ ਕੀਤੇ ਵਾਧੇ, ਜਲੰਧਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕਸ ਲਈ ਦਵਾਈਆਂ ਦੀ ਪਹਿਲੀ ਖੇਪ ਭੇਜੀ

ਜਲੰਧਰ, 9 ਅਗਸਤ (ਐੱਮ. ਐੱਸ. ਲੋਹੀਆ)-ਪੰਜਾਬ ਸਰਕਾਰ ਨੇ ਜਲੰਧਰ ਜ਼ਿਲ੍ਹੇ 'ਚ ਆਮ ਆਦਮੀ ਕਲੀਨਿਕਸ ਦੇ ਲਈ ਸਿਹਤ ਵਿਭਾਗ ਪੰਜਾਬ ਵਲੋਂ ਭੇਜੀ ਗਈ ਦਵਾਈਆਂ ਦੀ ਪਹਿਲੀ ਖੇਪ ਦਫ਼ਤਰ ਸਿਵਲ ਸਰਜਨ ਵਿਖੇ ਪਹੁੰਚ ਗਈ ਹੈ¢ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ...

ਪੂਰੀ ਖ਼ਬਰ »

ਬਾਬਾ ਨਾਥ ਦੀ ਯਾਦ 'ਚ ਸਾਲਾਨਾ ਧਾਰਮਿਕ ਸਮਾਗਮ

ਚੁਗਿੱਟੀ/ਜੰਡੂ ਸਿੰਘਾ, 9 ਅਗਸਤ (ਨਰਿੰਦਰ ਲਾਗੂ)-'ਗੁਰੂਆਂ, ਪੀਰਾਂ-ਫ਼ਕੀਰਾਂ ਵਲੋਂ ਦਿੱਤੀ ਗਈ ਸਿੱਖਿਆ ਨੂੰ ਜੀਵਨ ਦਾ ਅਧਾਰ ਬਣਾ ਕੇ ਪ੍ਰਮਾਰਥ ਦੇ ਰਾਹ 'ਤੇ ਤਰੱਕੀ ਲਈ ਭਲੇ ਦੇ ਕਾਰਜਾਂ ਪ੍ਰਤੀ ਰੁਚੀ ਵਧਾਈ ਜਾਣੀ ਚਾਹੀਦੀ ਹੈ |' ਇਹ ਗੱਲ ਅੱਜ ਚੁਗਿੱਟੀ 'ਚ ਸਥਿਤ ਬਾਬਾ ...

ਪੂਰੀ ਖ਼ਬਰ »

ਫ਼ਿਲÏਰ ਤੋਂ ਫੜੀਆਂ 15 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ

ਜਲੰਧਰ, 9 ਅਗਸਤ (ਸ਼ਿਵ)-ਐਕਸਾਈਜ਼ ਵਿਭਾਗ ਦੀ ਇਕ ਟੀਮ ਨੇ ਫਿਲÏਰ 'ਚ ਨਾਜਾਇਜ਼ ਸ਼ਰਾਬ ਵੇਚਣ ਵਾਲੇ ਖ਼ਿਲਾਫ਼ ਕਾਰਵਾਈ ਕੀਤੀ ਹੈ¢ ਐਕਸਾਈਜ਼ ਵਿਭਾਗ ਦੇ ਈ. ਟਿ. ਓ. ਨੀਰਜ ਸ਼ਰਮਾ ਨੇ ਦੱਸਿਆ ਕਿ ਆਬਕਾਰੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ...

ਪੂਰੀ ਖ਼ਬਰ »

ਵਰਿਆਣਾ ਡੰਪ ਨੂੰ ਲੈ ਕੇ ਵੀ ਮੌਕੇ 'ਤੇ ਗਈ ਜਾਂਚ ਕਰਨ ਵਾਲੀ ਥਰਡ ਪਾਰਟੀ

ਜਲੰਧਰ, 9 ਅਗਸਤ (ਸ਼ਿਵ)- ਸਮਾਰਟ ਸਿਟੀ ਦੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੀ ਜਾਂਚ ਕਰਨ ਲਈ ਰੱਖੀ ਗਈ ਥਰਡ ਪਾਰਟੀ ਨੇ ਚਾਹੇ ਅਜੇ ਤੱਕ ਵੱਡੇ ਖ਼ੁਲਾਸੇ ਨਹੀਂ ਕੀਤੇ ਹਨ ਪਰ ਦੂਜੇ ਪਾਸੇ ਉਸ ਨੇ ਕਈ ਪ੍ਰਾਜੈਕਟਾਂ ਦੀ ਜਾਂਚ ਕਰਨ ਜਾਂ ਮੌਕਾ ਦੇਖਣ ਦਾ ਕੰਮ ਸ਼ੁਰੂ ਕਰ ...

ਪੂਰੀ ਖ਼ਬਰ »

ਐਸ.ਟੀ.ਐਫ਼ ਨੇ ਹੈਰੋਇਨ ਬਰਾਮਦ ਕਰਕੇ ਨਸ਼ਾ ਤਸਕਰ ਭਰਾਵਾਂ ਨੂੰ ਕੀਤਾ ਗਿ੍ਫ਼ਤਾਰ

ਜਲੰਧਰ, 9 ਅਗਸਤ (ਐੱਮ.ਐੱਸ. ਲੋਹੀਆ)-ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਮੋਟਰਸਾਈਕਲ 'ਤੇ ਜਾ ਰਹੇ ਦੋ ਸਕੇ ਭਰਾਵਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਐਸ.ਟੀ.ਐਫ਼ ਦੇ ਏ.ਆਈ.ਜੀ. ਸੁਰਿੰਦਰ ਕੁਮਾਰ ਨੇ ...

ਪੂਰੀ ਖ਼ਬਰ »

ਗਾਂਜੇ ਸਮੇਤ 1 ਵਿਅਕਤੀ ਗਿ੍ਫ਼ਤਾਰ, ਮਾਮਲਾ ਦਰਜ

ਚੁਗਿੱਟੀ/ਜੰਡੂਸਿੰਘਾ, 9 ਅਗਸਤ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਇਕ ਵਿਅਕਤੀ ਕੋਲੋਂ ਗਾਂਜਾ ਮਿਲਣ 'ਤੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ | ਪੁਲਿਸ ਅੜਿੱਕੇ ਚੜ੍ਹੇ ਇਸ ਵਿਅਕਤੀ ਦੀ ਪਛਾਣ ਪੁਲਿਸ ਵਲੋਂ ਢੋਲਾ ਰਾਮ ਪੱੁਤਰ ਰਤੀ ਰਾਮ ਵਾਸੀ ਨੇੜੇ ...

ਪੂਰੀ ਖ਼ਬਰ »

ਟੈਗੋਰ ਹਸਪਤਾਲ ਵਾਲੀ ਰੋਡ 'ਤੇ ਬਣ ਰਹੇ ਸਨ ਘਟੀਆ ਫੁੱਟਪਾਥ

ਜਲੰਧਰ, 9 ਅਗਸਤ (ਸ਼ਿਵ)-ਘਟੀਆ ਕੰਮਾਂ ਦੀਆਂ ਵਾਰ-ਵਾਰ ਸ਼ਿਕਾਇਤਾਂ ਹੋਣ ਦੇ ਬਾਵਜੂਦ ਕਈ ਠੇਕੇਦਾਰ ਵਲੋਂ ਅਜੇ ਵੀ ਕੀਤੇ ਜਾ ਰਹੇ ਕੰਮਾਂ ਦੇ ਘਟੀਆ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ | ਘਟੀਆ ਕੰਮਾਂ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਦੇ ਬਾਵਜੂਦ ਨਿਗਮ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੀ ਅਗਵਾਈ ਹੇਠ ਗੌਰਵ ਯਾਤਰਾ

ਜਲੰਧਰ, 9 ਅਗਸਤ (ਜਸਪਾਲ ਸਿੰਘ)-ਕਾਂਗਰਸ ਦੀ ਭਾਰਤ ਜੋੜੋ ਮੁਹਿੰਮ ਤਹਿਤ ਜਲੰਧਰ ਪੱਛਮੀ ਹਲਕੇ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੀ ਅਗਵਾਈ ਹੇਠ ਬਸਤੀ ਦਾਨਿਸ਼ਮੰਦਾਂ ਦਫ਼ਤਰ ਤੋਂ ਗੌਰਵ ਯਾਤਰਾ ਸ਼ੁਰੂ ਹੋਈ | ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਸ਼ੁਰੂ ਹੋਈ ਇਹ ਗੋਰਵ ਯਾਤਰਾ ਬਸਤੀ ਦਾਨਿਸ਼ਮੰਦਾਂ ਤੋਂ ਚੱਲ ਕੇ ਬਾਬੂ ਜਗਜੀਵਨ ਰਾਮ ਚੌਕ, ਵੀਰ ਬਰਬਰਿਕ ਚੌਕ, ਬਸਤੀ ਸ਼ੇਖ, ਮਾਡਲ ਹਾਊਸ, ਅਵਤਾਰ ਨਗਰ, ਬਸਤੀ ਨੌਂ ਤੋਂ ਹੁੰਦੀ ਹੋਈ ਵੀਰ ਬਬਰੀਕ ਚੌਕ 'ਚ ਪਹੁੰਚ ਕੇ ਸਮਾਪਤ ਹੋਈ | ਰਸਤੇ 'ਚ ਗੌਰਵ ਯਾਤਰਾ ਦਾ ਲੋਕਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਤੇ ਦੇਸ਼ ਭਗਤੀ ਦੇ ਨਾਅਰੇ ਲਗਾ ਕੇ ਸਵਾਗਤ ਕੀਤਾ ਗਿਆ | ਯਾਤਰਾ 'ਚ ਪਾਰਟੀ ਵਰਕਰ ਹੱਥਾਂ 'ਚ ਤਿਰੰਗੇ ਝੰਡੇ ਲਹਿਰਾ ਰਹੇ ਸਨ, ਵੰਦੇ ਮਾਤਰਮ, ਭਾਰਤ ਮਾਤਾ ਕੀ ਜੈ ਤੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਪੂਰਾ ਇਲਾਕਾ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ | ਇਸ ਮੌਕੇ ਸ਼ੁਸ਼ੀਲ ਰਿੰਕੂ ਨੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਹੀ ਦੇਸ਼ ਨੂੰ ਆਜ਼ਾਦੀ ਮਿਲੀ | ਉੁਨ੍ਹਾਂ ਕਿਹਾ ਕਿ ਜਿਹੜੇ ਲੋਕ ਅਜ਼ਾਦੀ ਦੇ 75 ਸਾਲਾਂ ਬਾਅਦ ਵੀ ਆਪਣੇ ਦਫ਼ਤਰ ਵਿੱਚ ਕੌਮੀ ਝੰਡਾ ਨਹੀਂ ਲਹਿਰਾ ਸਕੇ, ਅੱਜ ਉਹ ਦੇਸ਼ ਭਗਤ ਹੋਣ ਦਾ ਦਾਅਵਾ ਕਰਦੇ ਹਨ | ਇਸ ਮੌਕੇ ਮਹਿਲਾ ਕਾਂਗਰਸ ਪ੍ਰਧਾਨ ਬਲਬੀਰ ਰਾਣੀ ਸੋਢੀ, ਕੌਂਸਲਰ ਸੁਨੀਤਾ ਰਿੰਕੂ, ਸੁਰਿੰਦਰਾ ਚੌਧਰੀ, ਐਡਵੋਕੇਟ ਸੰਦੀਪ ਕੁਮਾਰ ਵਰਮਾ, ਗੁਲਜ਼ਾਰੀ ਲਾਲ ਸਾਰੰਗਲ, ਤਰਸੇਮ ਥਾਪਾ, ਸੁਭਾਸ਼ ਚੰਦਰ, ਓਮ ਪ੍ਰਕਾਸ਼ ਭਗਤ, ਕੌਂਸਲਰ ਤਰਸੇਮ ਲਖੋਤਰਾ, ਅਸ਼ਵਨੀ ਜੰਗਰਾਲ, ਬਚਨ ਲਾਲ, ਅਰਜੁਨ, ਬਰਾੜ, ਅਜੈ ਬੱਬਲ, ਰਾਜ ਕੁਮਾਰ ਰਾਜੂ, ਹਰਜਿੰਦਰ ਲਾਡਾ, ਵਿਨੋਦ ਰੌਕਸੀ, ਰਸ਼ਪਾਲ ਜੱਖੂ, ਅਵਤਾਰ ਵਿਰਦੀ, ਸਚਿਨ ਸਰੀਨ, ਹਰੀਸ਼ ਢੱਲ, ਕੁਲਦੀਪ ਦੀਪੂ, ਚਿਰਾਗ ਡਾਬਰ, ਰਵੀ ਬੱਗਾ, ਸੁਰਜੀਤ ਸੁੱਖਾ, ਕੌਂਸਲਰ ਜਗਦੀਸ਼ ਸਮਰਾਏ, ਸੁਮਿਤ ਕਪੂਰ, ਵਰਿੰਦਰਾ ਕਾਲੀ, ਅੰਮਿ੍ਤ ਖੋਸਲਾ, ਕੰਚਨ ਠਾਕੁਰ, ਜਸਲੀਨ ਸੇਠੀ, ਕੁਲਦੀਪ ਗਾਖਲਾ, ਜੋਗਿੰਦਰ ਪਾਲ ਬੱਬੀ, ਰਾਜੇਸ਼ ਅਗੀਨਹੋਤਰੀ, ਚੰਦਰਕਾਂਤਾ, ਸੁਰਜੀਤ ਕੌਰ, ਰੀਤੂ ਸਹੋਤਾ ਆਦਿ ਨੇ ਸ਼ਮੂਲੀਅਤ ਕੀਤੀ |

ਖ਼ਬਰ ਸ਼ੇਅਰ ਕਰੋ

 

ਜੀ. ਐਸ. ਟੀ. ਵਿਭਾਗ ਦੇ ਛਾਪਿਆਂ ਦਾ ਕਾਰੋਬਾਰੀ ਜਥੇਬੰਦੀਆਂ ਵਲੋਂ ਵਿਰੋਧ

ਜਲੰਧਰ, 9 ਅਗਸਤ (ਸ਼ਿਵ)-ਜਲੰਧਰ ਦੇ ਸਨਅਤਕਾਰਾਂ ਤੇ ਵਪਾਰੀਆਂ ਵਲੋਂ ਜੀ.ਐੱਸ.ਟੀ ਵਿਭਾਗ ਵਲੋਂ ਕੀਤੇ ਜਾ ਰਹੇ ਰੋਜ਼ਾਨਾ ਮਾਰੇ ਜਾ ਰਹੇ ਛਾਪਿਆਂ ਦੇ ਰੋਸ ਵਜੋਂ ਡੀ. ਈ. ਟੀ. ਸੀ ਜਲੰਧਰ ਡਵੀਜ਼ਨ ਪਰਮਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਹੈ | ਵਪਾਰਕ ਜਥੇਬੰਦੀਆਂ ਨੇ ਵਿਭਾਗ ...

ਪੂਰੀ ਖ਼ਬਰ »

ਟੋਲ ਪਲਾਜ਼ਿਆਂ ਦੇ ਪ੍ਰਬੰਧਕਾਂ ਵਲੋਂ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਛੇਤੀ ਸ਼ੁਰੂ ਕਰਾਂਗੇ ਸੰਘਰਸ਼-ਬੱਗਾ

ਚੁਗਿੱਟੀ/ਜੰਡੂ ਸਿੰਘਾ, 9 ਅਗਸਤ (ਨਰਿੰਦਰ ਲਾਗੂ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਮੈਂਬਰਾਂ ਵਲੋਂ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਦੀ ਪ੍ਰਧਾਨਗੀ ਹੇਠ ਇਕ ਬੈਠਕ ਕੀਤੀ ਗਈ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਬੱਗਾ ਨੇ ਕਿਹਾਂ ਕਿ ਟੋਲ ਪਲਾਜ਼ਿਆਂ ਦੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਸੰਘਰਸ਼ ਕਮੇਟੀ ਵਲੋਂ ਤਿਰੰਗਾ ਯਾਤਰਾ 13 ਨੂੰ

ਜਲੰਧਰ, 9 ਅਗਸਤ (ਸ਼ਿਵ)-ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਪੰਜਾਬ ਵਲੋਂ ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਮੌਕੇ ਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਤਿਰੰਗਾ ਯਾਤਰਾ 13 ਅਗਸਤ ਨੂੰ ਕੱਢੀ ਜਾ ਰਹੀ ਹੈ | ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਦੇ ਪ੍ਰਧਾਨ ਰੌਬਿਨ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਬਣਿਆ ਸੂਬੇ ਦਾ ਨੰਬਰ-1 ਕਾਲਜ

ਜਲੰਧਰ, 9 ਅਗਸਤ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਪਿ੍ੰਸੀਪਲ ਡਾ. ਨੀਰਜਾ ਢੀਂਗਰਾਂ ਨੇ ਦੱਸਿਆ ਕਿ ਸੰਸਥਾ ਦੇ ਸੰਸਥਾਪਕ ਚੇਅਰਮੈਨ ਡਾ. ਸੱਤਿਆਪਾਲ ਦਾ ਮੰਤਵ ਸੀ ਕਿ ਸਭ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਵੇ | ਇਕ ਸਰਵੇ ਅਨੁਸਾਰ ਏ. ...

ਪੂਰੀ ਖ਼ਬਰ »

ਜਲੰਧਰ ਕ੍ਰਿਕਟ ਕਲੱਬ ਨੇ ਰਾਠÏਰ ਕਲੱਬ ਨੂੰ 54 ਦÏੜਾਂ 'ਚ ਕੀਤਾ ਆਲ ਆਊਟ

ਜਲੰਧਰ ਛਾਉਣੀ, 9 ਅਗਸਤ (ਪਵਨ ਖਰਬੰਦਾ)-ਜਲੰਧਰ ਕ੍ਰਿਕਟ ਕਲੱਬ ਤੇ ਰਾਠÏਰ ਕ੍ਰਿਕਟ ਕਲੱਬ ਵਿਚਕਾਰ ਅੱਜ ਦੋਸਤਾਨਾ ਮੈਚ ਲੈਦਰ ਕੰਪਲੈਕਸ ਵਿਖੇ ਕਰਵਾਇਆ ਗਿਆ, ਜਿਸ ਦÏਰਾਨ ਰਾਠÏਰ ਕ੍ਰਿਕਟ ਕਲੱਬ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ¢ ਇਸ ਦÏਰਾਨ ਰਾਠÏਰ ...

ਪੂਰੀ ਖ਼ਬਰ »

ਪਿੰਡ ਰੇਰੂ 'ਚ ਮਨਾਇਆ ਤੀਆਂ ਦਾ ਤਿਉਹਾਰ

ਜਲੰਧਰ, 9 ਅਗਸਤ (ਹਰਵਿੰਦਰ ਸਿੰਘ ਫੁੱਲ)-ਪਿੰਡ ਰੇਰੂ ਦੇ ਜੰਝਘਰ ਵਿਖੇ ਤੀਆਂ ਦਾ ਤਿਉਹਾਰ ਬੜੇ ਸੱਧਰਾਂ ਤੇ ਚਾਵਾਂ ਨਾਲ ਮਨਾਇਆ ਗਿਆ¢ ਪ੍ਰੋਗਰਾਮ ਦੀ ਮੁੱਖ ਸੰਚਾਲਤ ਨੀਰਜ ਨੇ ਦੱਸਿਆ ਕਿ ਸਮਾਗਮ ਦੌਰਾਨ ਪੰਜਾਬ ਦੇ ਲੋਕ ਸੱਭਿਆਚਾਰ ਦਾ ਹਰ ਰੰਗ ਪੇਸ਼ ਕੀਤਾ ਗਿਆ | ...

ਪੂਰੀ ਖ਼ਬਰ »

ਕੇ. ਐਮ. ਵੀ. ਨੇ ਤੀਆਂ ਦਾ ਤਿਉਹਾਰ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਨੂੰ ਸਮਰਪਿਤ ਹੋ ਕੇ ਮਨਾਇਆ

ਜਲੰਧਰ, 9 ਅਗਸਤ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂ ਵਿਦਿਆਲਾ, ਜਲੰਧਰ 'ਚ ਮਾਨਸੂਨ ਦੇ ਰਵਾਇਤੀ ਸਵਾਗਤ ਨੂੰ ਮੁੱਖ ਰੱਖਦਿਆਂ ਸਾਉਣ ਦੇ ਵਿਸ਼ੇਸ਼ ਤਿਉਹਾਰ ਤੀਆਂ ਬਹੁਤ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ | ਇਹ ਜਸ਼ਨ ਰਾਸ਼ਟਰਵਾਦੀ ਭਾਵਨਾ ਨਾਲ ਭਰਿਆ ਹੋਇਆ ਤੇ ਭਾਰਤ ...

ਪੂਰੀ ਖ਼ਬਰ »

ਗੁਰਮੁੱਖ ਸਿੰਘ ਬਰਾੜ ਦਾ 12 ਤੱਕ ਮੁੜ ਪੁਲਿਸ ਰਿਮਾਂਡ

ਅੰਮਿ੍ਤਸਰ, 9 ਅਗਸਤ (ਰੇਸ਼ਮ ਸਿੰਘ)-ਇਕ ਪੰਜਾਬੀ ਅਖਬਾਰ ਦੇ ਮੁੱਖ ਸੰਪਾਦਕ ਗੁਰਮੁੱਖ ਸਿੰਘ ਬਰਾੜ ਨੂੰ ਅੱਤਵਾਦੀ ਸਰਗਰਮੀਆਂ ਦੇ ਦੋਸ਼ ਹੇਠ ਅੱਜ ਇੱਥੇ ਅਦਾਲਤ 'ਚ ਪੇਸ਼ ਕਰਕੇ 12 ਅਗਸਤ ਤੱਕ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ | ਉਸ ਨੂੰ ਹਥਿਆਰ ਬਰਾਮਦਗੀ ਦੇ ਕੇਸ 'ਚ ਇਕ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਕਾਰਨ ਅਣਪਛਾਤੀ ਔਰਤ ਦੀ ਮੌਤ

ਚੁਗਿੱਟੀ/ਜੰਡੂਸਿੰਘਾ, 9 ਅਗਸਤ (ਨਰਿੰਦਰ ਲਾਗੂ)-ਰੇਲਵੇ ਸਟੇਸ਼ਨ ਸੁੱਚੀ ਪਿੰਡ ਅਲਾਵਲਪੁਰ ਨਜ਼ਦੀਕ ਓਵਰ ਬਿ੍ਜ ਜੰਡੂਸਿੰਘਾ ਦੀ ਰੇਲ ਪਟੜੀ ਤੋਂ ਪੁਲਿਸ ਵਲੋਂ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਥਾਣਾ ਜੀ. ਆਰ. ਪੀ. ਜਲੰਧਰ ਦੇ ਐਸ. ਆਈ. ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ-ਨਸ਼ੀਲੇ ਪਾਊਡਰ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 9 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਯੁਕਤੀ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਲਵਲੀਨ ਅਰੋੜਾ ਪੁੱਤਰ ਕ੍ਰਿਸ਼ਨ ਲਾਲ ਵਾਸੀ ਮੁਹੱਲਾ ਆਜ਼ਾਦ ਨਗਰ, ਸ਼ਾਹਕੋਟ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ...

ਪੂਰੀ ਖ਼ਬਰ »

ਹੈਰੋਇਨ ਬਰਾਮਦ ਕਰਕੇ 2 ਨਸ਼ਾ ਤਸਕਰ ਗਿ੍ਫ਼ਤਾਰ

ਜਲੰਧਰ, 9 ਅਗਸਤ (ਐੱਮ. ਐੱਸ. ਲੋਹੀਆ)-ਮੋਟਰਸਾਈਕਲ 'ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇਣ ਜਾ ਰਹੇ 2 ਨਸ਼ਾ ਤਸਕਰਾਂ ਕੋਲੋਂ 262 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਸੁਰਿੰਦਰ ਪਾਲ ਸਿੰਘ ...

ਪੂਰੀ ਖ਼ਬਰ »

ਆਈ.ਐੱਮ.ਏ ਵਲੋਂ ਸੰਗਰੂਰ ਵਿਖੇ ਮੋਟਾਪੇ ਤੇ ਗੋਡਿਆਂ/ਚੂਲਿ੍ਹਆਂ ਸੰਬੰਧੀ ਡਾਕਟਰਾਂ ਲਈ ਕਰਵਾਈ ਗਈ ਸੀ.ਐੱਮ.ਈ

ਬੀਜਾ, 9 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ, ਮੈਡੀਕਲ ਵਿੱਦਿਅਕ ਸੰਸਥਾਵਾਂ ਤੇ ਕੁਲਾਰ ਪਬਲਿਕ ਸਕੂਲ ਕਿਸ਼ਨਗੜ੍ਹ ਬੀਜਾ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਮੁਲਾਕਾਤ ਦੌਰਾਨ ਦਸਿਆ ਕਿ ਪੰਜਾਬ ਮੈਡੀਕਲ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ...

ਪੂਰੀ ਖ਼ਬਰ »

ਜਮਸ਼ੇਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਜਮਸ਼ੇਰ ਖ਼ਾਸ, 9 ਅਗਸਤ (ਅਵਤਾਰ ਤਾਰੀ)-ਜਮਸ਼ੇਰ ਖ਼ਾਸ ਪੱਤੀ ਮਾਨਾਂ ਦੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਪੰਜਾਬੀ ਸੱਭਿਆਚਾਰਕ ਪਹਿਰਾਵੇ 'ਚ ਸਜੀਆਂ ਸਥਾਨਕ ਮਹਿਲਾਵਾਂ ਤੇ ਲੜਕੀਆਂ ਵਲੋਂ ਗਿੱਧਾ, ਭੰਗੜਾ, ਸਿੱਠਣੀਆਂ, ਸੁਹਾਗ ਆਦਿ ਸੱਭਿਆਚਾਰਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX