ਤਾਜਾ ਖ਼ਬਰਾਂ


ਤਾਲਿਬਾਨ ਨੇ ਭਾਰਤੀ ਬਜਟ 2023-24 ਦਾ ਸੁਆਗਤ ਕੀਤਾ, ਕਿਹਾ ਕਿ ਰਾਸ਼ਟਰਾਂ ਵਿਚਕਾਰ ਸੰਬੰਧਾਂ ਨੂੰ ਸੁਧਾਰਨ ਵਿਚ ਕਰੇਗਾ ਮਦਦ
. . .  1 day ago
ਮਹਿਲਾ ਟੀ-20 : ਦੱਖਣੀ ਅਫਰੀਕਾ 5 ਵਿਕਟਾਂ ਨਾਲ ਜਿੱਤੀ
. . .  1 day ago
ਲੰਡਨ, 2 ਫਰਵਰੀ - ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਇੱਥੇ ਮਹਿਲਾ ਟੀ-20 ਤਿਕੋਣੀ ਸੀਰੀਜ਼ ਦੇ ਫਾਈਨਲ 'ਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ ।
ਜ਼ਿਲ੍ਹਾ ਪਠਾਨਕੋਟ ਵਿਚ 3 ਫਰਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  1 day ago
ਪਠਾਨਕੋਟ ,2 ਫਰਵਰੀ (ਸੰਧੂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸਭਾ ਜ਼ਿਲ੍ਹਾ ਪਠਾਨਕੋਟ ਤੇ ਡੇਰਾ ਸੁਆਮੀ ਜਗਤ ਗਿਰੀ ਵਲੋਂ 3 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਣਾ ...
ਨਵੀਂ ਦਿੱਲੀ : ਜ਼ਾਂਬੀਆ ਦੇ ਸੰਸਦੀ ਵਫ਼ਦ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  1 day ago
ਸੀ.ਆਈ.ਐਸ.ਐਫ਼. ਵਲੋਂ ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ੀ ਨਾਗਰਿਕਾਂ ਕੋਲੋਂ ਲੱਖਾਂ ਦੀਆਂ ਦਵਾਈਆਂ ਬਰਾਮਦ
. . .  1 day ago
ਨਵੀਂ ਦਿੱਲੀ, 2 ਫਰਵਰੀ- ਸੀ.ਆਈ.ਐਸ.ਐਫ਼. ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਕੰਬੋਡੀਆ ਦੇ ਨਾਗਰਿਕਾਂ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਉਨ੍ਹਾਂ ਤੋਂ ਤਲਾਸ਼ੀ ਦੌਰਾਨ 86.40 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ...
ਦਿੱਲੀ ਦੇ ਉਪ ਰਾਜਪਾਲ ਨੇ ਆਗਾਮੀ ਜੀ-20 ਸਿਖ਼ਰ ਸੰਮੇਲਨ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ
. . .  1 day ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸਮਾਜ ਕਲਿਆਣ ਮੰਤਰੀ ਰਾਜ ਕੁਮਾਰ ਆਨੰਦ ਦੇ ਨਾਲ ਅੱਜ ਆਗਾਮੀ ਜੀ-20 ਸਿਖ਼ਰ ਸੰਮੇਲਨ ਅਤੇ ਇਸ ਦੇ ਸਹਿਯੋਗੀ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਲਈ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜੋ ਜੀ-20 ਦੇ ਵਿਦੇਸ਼ ਮੰਤਰੀਆਂ...
ਨੌਜਵਾਨ ਦੀ ਖ਼ੇਤ ’ਚੋਂ ਮਿਲੀ ਲਾਸ਼
. . .  1 day ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 2 ਫਰਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ,ਦਲਜੀਤ ਸਿੰਘ ਮੱਕੜ)- ਬੀਤੀ ਰਾਤ ਹਲਕਾ ਸੁਨਾਮ ਦੇ ਪਿੰਡ ਤੋਲਾਵਾਲ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ। ਪੁਲਿਸ ਵਲੋਂ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਥਾਣਾ ਚੀਮਾ...
ਇਸਲਾਮਾਬਾਦ ਹਾਈਕੋਰਟ ਵਲੋਂ ਪੀ.ਟੀ.ਆਈ ਦੀ ਪਾਕਿਸਤਾਨ ਚੋਣ ਕਮਿਸ਼ਨ ਦੇ ਖ਼ਿਲਾਫ਼ ਪਾਈ ਪਟੀਸ਼ਨ ਖ਼ਾਰਜ
. . .  1 day ago
ਇਸਲਾਮਾਬਾਦ, 2 ਫਰਵਰੀ- ਇਸਲਾਮਾਬਾਦ ਹਾਈ ਕੋਰਟ ਨੇ ਅੱਜ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਦੇ ਫ਼ੈਸਲੇ ਦੇ ਖ਼ਿਲਾਫ਼ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਵਿਦੇਸ਼ੀ ਫ਼ੰਡਿੰਗ ਮਾਮਲੇ ਦੇ ਸੰਬੰਧ ਵਿਚ...
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 2 ਫਰਵਰੀ- ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ’ਚ ਅਕਾਲੀ-ਬਸਪਾ ਗਠਜੋੜ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ...
ਮੈਂ ਪ੍ਰਧਾਨ ਮੰਤਰੀ ਦੇ ਅਧਿਕਾਰ ਖ਼ੇਤਰ ਵਿਚ ਹਾਂ- ਕੈਪਨਟ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 2 ਫਰਵਰੀ- ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਅਟਕਲਾਂ ’ਤੇ ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਅੰਦਾਜ਼ਾ ਹੈ। ਕਿਸੇ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ। ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਕਿਸੇ ਨੇ ਵੀ ਕੋਈ ਜ਼ਿਕਰ ਨਹੀਂ ਕੀਤਾ...
ਕੋਲਕਾਤਾ ਹਾਈ ਕੋਰਟ ਵਲੋਂ ਅਭਿਨੇਤਾ ਪਰੇਸ਼ ਰਾਵਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਰੋਕ
. . .  1 day ago
ਕੋਲਕਾਤਾ, 2 ਫਰਵਰੀ- ਕੋਲਕਾਤਾ ਹਾਈ ਕੋਰਟ ਨੇ ਤਾਲਤਾਲਾ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਉਹ ਭਾਜਪਾ ਨੇਤਾ ਅਤੇ ਅਭਿਨੇਤਾ ਪਰੇਸ਼ ਰਾਵਲ ਦੀ ਟਿੱਪਣੀ ‘ਬੰਗਾਲੀਆਂ ਲਈ ਮੱਛੀ ਪਕਾਉਣਾ’ ਲਈ ਕੋਈ ਸਖ਼ਤ ਕਾਰਵਾਈ ਨਾ ਕਰੇ, ਕਿਉਂਕਿ ਉਸ ਨੇ ਟਿੱਪਣੀ ਲਈ...
ਨਸ਼ੀਲੇ ਪਦਾਰਥਾਂ ਸਮੇਤ ਦੋ ਵਿਦੇਸ਼ ਨਸ਼ਾ ਤਸਕਰ ਕਾਬੂ
. . .  1 day ago
ਮਹਾਰਾਸ਼ਟਰ, 2 ਫਰਵਰੀ- ਬਾਂਦਰਾ ਯੂਨਿਟ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਅੰਧੇਰੀ ਤੋਂ ਦੋ ਵਿਦੇਸ਼ੀ ਨਸ਼ਾ ਤਸਕਰਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ 11 ਲੱਖ ਰੁਪਏ ਦੀ ਕੀਮਤ ਦੇ ਐਮ.ਡੀ. ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ...
ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ਦਾ ਸਹੀ ਸਮੇਂ ’ਤੇ ਐਲਾਨ ਕਰਾਂਗੇਂ- ਭਾਰਤੀ ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 2 ਫਰਵਰੀ- ਵਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਦੀਆਂ ਰਿਪੋਰਟਾਂ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਉਚਿਤ ਸਮੇਂ...
ਦਿੱਲੀ ਮਾਡਲ ਇਕ ਧੋਖਾ ਸੀ- ਡਾ. ਦਲਜੀਤ ਸਿੰਘ ਚੀਮਾ
. . .  1 day ago
ਚੰਡੀਗੜ੍ਹ, 2 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖ਼ੁਦ ਮੰਨਿਆ ਹੈ ਕਿ ਦਿੱਲੀ ਮਾਡਲ ਇਕ ਧੋਖਾ ਸੀ। ਇਸ ਲਈ ਉਹ ਦਿੱਲੀ ਦੀ ਬਜਾਏ ਪ੍ਰਿੰਸੀਪਲਾਂ ਨੂੰ ਸਿੰਗਾਪੁਰ...
ਧਰਮ ਪ੍ਰਚਾਰ ਕਮੇਟੀ ਵਲੋਂ ਹੁਣ 7 ਅਤੇ 8 ਫ਼ਰਵਰੀ ਨੂੰ ਲਈ ਜਾਵੇਗੀ ਧਾਰਮਿਕ ਪ੍ਰੀਖਿਆ
. . .  1 day ago
ਅੰਮ੍ਰਿਤਸਰ, 2 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਜੋ ਧਾਰਮਿਕ ਪ੍ਰੀਖਿਆ ਪਿਛਲੇ ਦਿਨੀਂ ਮੁਲਤਵੀ ਕੀਤੀ ਗਈ ਸੀ, ਹੁਣ 7 ਅਤੇ 8 ਫ਼ਰਵਰੀ ਨੂੰ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ ਨੇ ਦੱਸਿਆ ਕਿ ਧਾਰਮਿਕ....
ਕੀ ਅਡਾਨੀ ਦੇ ਖ਼ਿਲਾਫ਼ ਬੋਲਣਾ ਭਾਰਤ ਦੇ ਵਿਰੁੱਧ ਬੋਲਣਾ ਹੈ?- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  1 day ago
ਰਾਏਪੁਰ, 2 ਫਰਵਰੀ- ਅਡਾਨੀ ਗਰੁੱਪ ’ਤੇ ਹਿੰਡਨਬਰਗ ਦੀ ਰਿਪੋਰਟ ’ਤੇ ਛੱਤੀਸਗੜ੍ਹ ਦੇ ਮੁਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਪਹਿਲਾਂ ਜਦੋਂ ਅਸੀਂ ਭਾਜਪਾ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਹਿੰਦੂ ਵਿਰੋਧੀ ਹੁੰਦੇ ਸੀ, ਜਦੋਂ ਅਸੀਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਦੇਸ਼ ਵਿਰੋਧੀ ਹੋ ਜਾਂਦੇ ਸੀ, ਹੁਣ ਜਦੋਂ ਅਸੀਂ ਇਸ ਰਿਪੋਰਟ...
ਖ਼ੇਡ ਵਪਾਰੀਆਂ ਨੇ ਲਗਾਇਆ ਧਰਨਾ
. . .  1 day ago
ਜਲੰਧਰ, 2 ਫਰਵਰੀ (ਸ਼ਿਵ)- ਜੀ.ਐਸ.ਟੀ. ਵਿਭਾਗ ਵਲੋਂ ਖ਼ੇਡ ਮਾਰਕੀਟ ਵਿਚ ਛਾਪਾ ਮਾਰਨ ਦੇ ਰੋਸ ਵਜੋਂ ਵਪਾਰੀਆਂ ਨੇ ਧਰਨਾ ਲਗਾ ਦਿੱਤਾ। ਇਸ ਮੌਕੇ ਉਨ੍ਹਾਂ ਵਲੋਂ ਪੰਜਾਬ ਦੀ ਆਪ ਸਰਕਾਰ ਖ਼ਿਲਾਫ਼...
ਬੰਬੀਹਾ ਗੈਂਗ ਦੇ 2 ਗੁਰਗੇ ਗਿ੍ਫ਼ਤਾਰ
. . .  1 day ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਬੰਬੀਹਾ ਗੈਂਗ ਦੇ ਸਰਗਰਮ ਮੈਂਬਰ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪਿਸਟਲ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਮੰਗੀ ਇਜਾਜ਼ਤ
. . .  1 day ago
ਨਵੀਂ ਦਿੱਲੀ, 2 ਫਰਵਰੀ- ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਬੇਨਤੀ ਕਰਨ ਲਈ ਅਤੇ ਰਾਮਚਰਿਤਮਾਨਸ ’ਤੇ ਆਪਣੇ ਨੇਤਾਵਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਇਜਾਜ਼ਤ...
ਸੰਸਦ ਦੀ ਕਾਰਵਾਈ ਕੱਲ੍ਹ 11 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 2 ਫਰਵਰੀ- ਸੰਸਦ ’ਚ ਹੰਗਾਮੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪਹਿਲਾਂ ਅੱਜ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ, ਨੂੰ ਹੁਣ ਕੱਲ੍ਹ ਯਾਨੀ 3 ਫਰਵਰੀ ਨੂੰ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ
ਤ੍ਰਿਪੁਰਾ ਚੋਣਾਂ:ਨੱਢਾ ਸ਼ੁੱਕਰਵਾਰ ਨੂੰ ਕਰਨਗੇ ਚੋਣ ਮੁਹਿੰਮ ਸ਼ੁਰੂ
. . .  1 day ago
ਨਵੀਂ ਦਿੱਲੀ, 2 ਫਰਵਰੀ-ਤ੍ਰਿਪੁਰਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਸ਼ੁੱਕਰਵਾਰ ਨੂੰ ਚੋਣ ਮੁਹਿੰਮ ਸ਼ੁਰੂ...
ਮੱਧ ਪ੍ਰਦੇਸ਼:ਇਸਲਾਮ ਨਗਰ ਪਿੰਡ ਦਾ ਨਾਂਅ ਬਦਲ ਕੇ ਕੀਤਾ ਗਿਆ ਜਗਦੀਸ਼ਪੁਰ
. . .  1 day ago
ਭੋਪਾਲ, 2 ਫਰਵਰੀ-ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਦੇ ਇਸਲਾਮ ਨਗਰ ਪਿੰਡ ਦਾ ਨਾਂਅ ਤੁਰੰਤ ਪ੍ਰਭਾਵ ਨਾਲ ਬਦਲ ਕੇ ਜਗਦੀਸ਼ਪੁਰ ਕਰ ਦਿੱਤਾ ਗਿਆ...
ਦੱਖਣੀ ਅਫਰੀਕਾ ਦੀ ਚੋਟੀ ਫ਼ਤਹਿ ਕਰਨ ਵਾਲੇ ਰਾਮ ਚੰਦਰ ਦਾ ਅਬੋਹਰ ਪਹੁੰਚਣ ਭਰਵਾ ਸਵਾਗਤ
. . .  1 day ago
ਅਬੋਹਰ, 2 ਫਰਵਰੀ (ਸੰਦੀਪ ਸੋਖਲ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਨੌਜਵਾਨ ਰਾਮਚੰਦਰ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈ.ਏ.ਐਸ. ਨੇ ਰਾਮਚੰਦਰ...
ਪਾਕਿਸਤਾਨੀ ਅੱਤਵਾਦੀਆਂ ਨੇ ਆਰਿਫ਼ ਤੋਂ ਕਰਵਾਏ ਸਨ ਧਮਾਕੇ, ਪਹਿਲੀ ਵਾਰ ਪਰਫ਼ਿਊਮ ਆਈ.ਈ.ਡੀ. ਬਰਾਮਦ-ਡੀ.ਜੀ.ਪੀ. ਜੰਮੂ ਪੁਲਿਸ
. . .  1 day ago
ਸ੍ਰੀਨਗਰ, 2 ਫਰਵਰੀ- ਪੁਲਿਸ ਨੇ ਜੰਮੂ ਦੇ ਨਰਵਾਲ ਇਲਾਕੇ ਵਿਚ ਹੋਏ ਆਈ.ਈ.ਡੀ. ਧਮਾਕੇ ਦੀ ਗੁੱਤੀ ਸੁਲਝਾ ਲਈ ਹੈ। ਇਸ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਰਿਆਸੀ ਵਾਸੀ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਜੀ.ਪੀ. ਨੇ ਕਿਹਾ ਕਿ ਉਸ ਨੇ ਇਹ ਧਮਾਕੇ ਪਾਕਿਸਤਾਨੀ ਅੱਤਵਾਦੀਆਂ ਦੇ ਇਸ਼ਾਰੇ ’ਤੇ ਕਰਵਾਏ ਸਨ। ਆਰਿਫ਼ ਇਕ ਸਰਕਾਰੀ ਸਕੂਲ ਵਿਚ...
ਯੂ.ਜੀ.ਸੀ. ਨੇ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਵਧਾਈ
. . .  1 day ago
ਨਵੀਂ ਦਿੱਲੀ, 2 ਫਰਵਰੀ- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ (ਭਾਰਤ ਵਿਚ ਵਿਦੇਸ਼ੀ ਉੱਚ ਵਿਦਿਅਕ ਸੰਸਥਾਵਾਂ ਦੇ ਕੈਂਪਸਾਂ ਦੀ ਸਥਾਪਨਾ ਅਤੇ ਸੰਚਾਲਨ) ਨਿਯਮ, 2023 ਲਈ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 2 ਫਰਵਰੀ ਤੋਂ ਵਧਾ ਕੇ 20 ਫਰਵਰੀ ਕਰ ਦਿੱਤੀ ਹੈ। ਇਸ ਸੰਬੰਧੀ ਯੂ.ਜੀ.ਸੀ. ਨੇ ਕਿਹਾ ਕਿ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਸੰਪਾਦਕੀ

ਸਿਆਸਤ ਦੀ ਖੇਡ

ਜਨਤਾ ਦਲ (ਯੂ) ਦੇ ਆਗੂ ਨਿਤਿਸ਼ ਕੁਮਾਰ ਨੇ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕ ਲਈ ਹੈ। ਚਾਹੇ ਨਿਤਿਸ਼ ਆਪਣੇ-ਆਪ ਨੂੰ ਸਾਫ਼-ਸੁਥਰੇ ਅਕਸ ਵਾਲਾ ਵਿਅਕਤੀ ਐਲਾਨਦੇ ਰਹੇ ਹਨ ਪਰ ਸਾਲ 2000 ਤੋਂ ਹੁਣ ਤੱਕ ਜਿਸ ਤਰ੍ਹਾਂ ਨਿਤਿਸ਼ ਨੇ ਸਿਆਸਤ ਵਿਚ ਬਾਜ਼ੀਆਂ ...

ਪੂਰੀ ਖ਼ਬਰ »

ਪੰਜਾਬ ਵਿਚ ਕੈਂਸਰ ਦੇ ਕੀ-ਕੀ ਕਾਰਨ ਹਨ ?

ਪੰਜਾਬ ਨੂੰ ਜਿਥੇ ਕਈ ਤਰ੍ਹਾਂ ਦੇ ਮੁੱਦਿਆਂ ਨੇ ਘੇਰਿਆ ਹੋਇਆ ਹੈ, ਉਥੇ ਹੀ ਸਿਹਤ ਦੇ ਮੁੱਦਿਆਂ 'ਤੇ ਵੀ ਇਹ ਕਈ ਪਾਸਿਉਂ ਪਛੜਦਾ ਨਜ਼ਰ ਆ ਰਿਹਾ ਹੈ। ਸਿਹਤ ਪੱਖੋਂ ਸਭ ਤੋਂ ਭਿਆਨਕ ਬਿਮਾਰੀ ਕੈਂਸਰ ਦੀ ਹੈ, ਜਿਸ ਦਾ ਨਾਂਅ ਸੁਣਦਿਆਂ ਹੀ ਸ਼ਮਸ਼ਾਨਘਾਟ ਦਾ ਦ੍ਰਿਸ਼ ਅੱਖਾਂ ਸਾਹਮਣੇ ਆ ਜਾਂਦਾ ਹੈ ਅਤੇ ਬਹੁਤੀ ਵਾਰ ਇਹ ਸੱਚ ਵੀ ਹੁੰਦਾ ਹੈ। ਪੰਜਾਬ ਸਰਕਾਰ ਦੀ 2012-2013 ਦੀ ਰਿਪੋਰਟ ਮੁਤਾਬਿਕ 1 ਲੱਖ ਦੀ ਆਬਾਦੀ ਵਿਚੋਂ 90 ਲੋਕਾਂ ਨੂੰ ਕੈਂਸਰ ਹੈ, ਜਦ ਕਿ ਭਾਰਤ ਵਿਚ 80 ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਪੰਜਾਬ ਵਿਚ 4 ਜ਼ਿਲ੍ਹੇ ਅਜਿਹੇ ਹਨ, ਜਿਥੇ 1 ਲੱਖ ਵਿਚੋਂ 136 ਲੋਕ ਕੈਂਸਰ ਨਾਲ ਜੂਝ ਰਹੇ ਹਨ, ਇਹ ਜ਼ਿਲ੍ਹੇ ਹਨ ਮੁਕਤਸਰ, ਮਾਨਸਾ, ਬਠਿੰਡਾ ਅਤੇ ਫਿਰੋਜ਼ਪੁਰ ਜਦ ਕਿ ਤਰਨ ਤਾਰਨ ਵਿਚ ਇਹ ਨੰਬਰ 41 ਹੈ। ਇਕ ਆਰ.ਟੀ.ਆਈ. ਵਲੋਂ ਮੰਗੀ ਜਾਣਕਾਰੀ ਮੁਤਾਬਿਕ 2009 ਤੋਂ 31 ਦਸੰਬਰ 2021 ਤੱਕ ਫ਼ਰੀਦਕੋਟ ਮੈਡੀਕਲ ਕਾਲਜ ਦੇ ਕੈਂਸਰ ਵਿਭਾਗ ਕੋਲ 25160 ਮਰੀਜ਼ ਆਏ, ਜਿਸ ਵਿਚੋਂ 10186 ਮਰਦ ਅਤੇ 14974 ਔਰਤਾਂ ਅਤੇ ਨਾਬਾਲਗ ਮਰੀਜ਼ ਸਨ। ਕੈਂਸਰ ਵਿਚ ਸਭ ਤੋਂ ਵੱਧ ਕੇਸ ਔਰਤਾਂ ਦੇ ਜਣਨ ਅੰਗ ਫੇਰ ਛਾਤੀ ਦਾ ਕੈਂਸਰ ਅਤੇ ਸਭ ਤੋਂ ਹੇਠਾਂ ਹਨ ਅੱਖਾਂ, ਦਿਮਾਗ ਜਾਂ ਹੱਡੀਆਂ ਦਾ ਕੈਂਸਰ।
ਕੈਂਸਰ ਦੇ ਕਾਰਨ ਕੀ ਹਨ : ਇਕ ਬੜੀ ਪ੍ਰਚੱਲਿਤ ਧਾਰਨਾ ਹੈ ਕਿ ਕੈਂਸਰ ਕਿਸਾਨਾਂ ਵਲੋਂ ਵੱਧ ਖਾਦਾਂ ਤੇ ਕੀਟ ਨਾਸ਼ਕ ਪਾਉਣ ਨਾਲ ਹੋ ਰਿਹਾ ਹੈ। ਪਰ ਸ਼ਾਇਦ ਇਹ ਪੂਰੀ ਸਚਾਈ ਨਹੀਂ ਹੈ, ਕਿਉਂਕਿ ਧਰਤੀ ਹੇਠਲੇ ਪਾਣੀ ਵਿਚ ਆਰਸੈਨਿਕ, ਯੂਰੇਨੀਅਮ ਅਤੇ ਸਿੱਕਾ ਆਦਿ ਵੀ ਸ਼ਾਮਿਲ ਹਨ। ਇਸ ਨੂੰ ਸਾਫ਼ ਕਰਨ ਲਈ ਆਰ.ਓ. ਸਿਸਟਮ ਲਾਏ ਗਏ ਹਨ। ਪਰ ਇਹ ਪਾਣੀ ਸਿਰਫ ਪੀਣ ਅਤੇ ਰਸੋਈ ਵਿਚ ਖਾਣਾ ਪਕਾਉਣ ਵਾਲੇ ਪਾਣੀ ਨੂੰ ਹੀ ਮਸਾਂ ਪੂਰੇ ਆਉਂਦਾ ਹੈ। ਇਸ ਵਿਚੋਂ ਸਿਰਫ 99 ਫ਼ੀਸਦੀ ਹੀ ਯੂਰੇਨੀਅਮ ਸਾਫ਼ ਹੁੰਦਾ ਹੈ। ਪਰ ਜਿਹੜਾ ਪਾਣੀ ਫ਼ਸਲਾਂ ਨੂੰ ਲਾਇਆ ਜਾਂਦਾ ਹੈ, ਉਸ ਨਾਲ ਕੁਝ ਤੱਤ ਜਿਣਸ ਵਿਚ ਵੀ ਪਹੁੰਚ ਜਾਂਦਾ ਹੈ। ਇਸ ਵੇਲੇ ਇਸ ਨੂੰ ਸੋਚਣ ਦੀ ਲੋੜ ਹੈ ਕਿ ਇਹ ਭਾਰੀ ਧਾਤਾਂ ਪਾਣੀ ਵਿਚ ਆਈਆਂ ਕਿਥੋਂ? ਦਰਅਸਲ ਇਸ ਦੀ ਜੜ੍ਹ ਬੱਝੀ ਹੈ, ਜਿਹੜਾ ਫੈਕਟਰੀਆਂ ਦਾ ਗੰਦਾ ਪਾਣੀ ਨਾਲਿਆਂ ਦੇ ਜ਼ਰੀਏ ਨਦੀਆਂ ਵਿਚ ਸੁੱਟ ਦਿੱਤਾ ਜਾਂਦਾ ਹੈ। ਇਸ ਵਿਚ ਸਭ ਤੋਂ ਮੋਹਰੀ ਸ਼ਹਿਰ ਹੈ ਲੁਧਿਆਣਾ ਇਥੋਂ ਦੀਆਂ ਫੈਕਟਰੀਆਂ ਜੋ ਰਸਾਇਣ ਵਰਤਦੀਆਂ ਹਨ। ਉਨ੍ਹਾਂ ਨੂੰ ਪਾਣੀ ਵਿਚ ਬਿਨਾਂ ਟਰੀਟਮੈਂਟ ਸੁੱਟਿਆ ਜਾਂਦਾ ਹੈ। ਬੁੱਢਾ ਨਾਲਾ ਇਸ ਦੀ ਜਿਊਂਦੀ ਜਾਗਦੀ ਤਸਵੀਰ ਹੈ। ਹਜ਼ਾਰਾਂ ਕਰੋੜਾਂ ਲੱਗਣ ਦੇ ਬਾਵਜੂਦ ਬੁੱਢੇ ਨਾਲੇ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਇਹ ਬੁੱਢਾ ਨਾਲਾ ਜਾ ਕੇ ਸਤਲੁਜ ਦਰਿਆ ਵਿਚ ਪੈਂਦਾ ਹੈ ਅਤੇ ਸਤਲੁਜ ਦਾ ਪਾਣੀ ਸਾਰੇ ਮਾਲਵੇ ਖੇਤਰ ਨੂੰ ਪੀਣ ਲਈ ਮਿਲਦਾ ਹੈ। ਹਾਲਾਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਨਅਤ ਲਈ ਵਾਟਰ ਟਰੀਟਮੈਂਟ ਪਲਾਂਟ ਲਗਾਉਣੇ ਲਾਜ਼ਮੀ ਕੀਤੇ ਹਨ ਅਤੇ ਕਈਆਂ ਨੇ ਲਗਾਏ ਵੀ ਹਨ ਪਰ ਚਲਾਏ ਨਹੀਂ ਜਾਂਦੇ, ਕਿਉਂਕਿ ਚਲਾਉਣ 'ਤੇ ਖ਼ਰਚਾ ਪੈਂਦਾ ਹੈ। ਕਈਆਂ ਨੇ ਪਾਣੀ ਬੁੱਢੇ ਨਾਲੇ ਵਿਚ ਪਾਉਣ ਦੀ ਬਜਾਏ ਧਰਤੀ ਵਿਚ ਬੋਰ ਕਰਕੇ ਹੇਠਾਂ ਪਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਧਰਤੀ ਹੇਠਲਾ ਪਾਣੀ ਖ਼ਰਾਬ ਹੋ ਰਿਹਾ ਹੈ। ਇਸ ਦਾ ਹੋਰ ਪ੍ਰਮਾਣ ਲੈਣਾ ਹੈ ਤਾਂ ਅਸੀਂ ਪਿੱਛੇ ਝਾਤ ਮਾਰੀਏ ਮਾਰਚ 2020 ਤੋਂ ਮਈ 2020 ਤੱਕ ਜਦੋਂ ਸਾਰੇ ਪਾਸੇ ਲਾਕਡਾਊਨ ਸੀ, ਉਸ ਸਮੇਂ ਨਦੀਆਂ ਦਾ ਪਾਣੀ ਬੁੱਢੇ ਦਰਿਆ ਦਾ ਪਾਣੀ ਅਤੇ ਹਵਾ ਸਭ ਕੁਝ ਸਾਫ਼ ਹੋ ਗਿਆ ਸੀ। ਖੇਤੀ ਦਾ ਕੰਮ ਤਾਂ ਉਦੋਂ ਵੀ ਚੱਲ ਰਿਹਾ ਸੀ। ਜੋ ਫ਼ਰਕ ਸੀ ਉਹ ਇਹ ਸੀ ਕਿ ਸ਼ਹਿਰੀ ਸਾਰੇ ਅੰਦਰ ਸਨ, ਕਾਰਖਾਨੇ ਬੰਦ ਸਨ। ਇਸ ਮੁੱਦੇ 'ਤੇ ਕੋਈ ਨਹੀਂ ਬੋਲਦਾ, ਨਾ ਸਰਕਾਰਾਂ ਨਾ ਹੀ ਆਮ ਲੋਕ। ਇਸ ਵਿਚ ਸਭ ਤੋਂ ਵੱਧ ਇਹ ਵੇਖਣ ਦੀ ਲੋੜ ਹੈ ਕਿ ਜਿਹੜੇ ਪਾਣੀ ਸਾਫ਼ ਕਰਨ ਵਾਲੇ ਪਲਾਂਟ ਫੈਕਟਰੀਆਂ/ਕਾਰਪੋਰੇਸ਼ਨਾਂ ਨੇ ਲਗਾਏ ਵੀ ਹਨ, ਉਨ੍ਹਾਂ ਵਿਚ ਭਾਰੀਆਂ ਧਾਤਾਂ ਤਾਂ ਛੱਡੋ, ਇਥੋਂ ਤੱਕ ਸਲੱਜ ਵੀ ਪੂਰੀ ਤਰ੍ਹਾਂ ਸਾਫ਼ ਹੋਵੇ ਤਾਂ ਗਨੀਮਤ ਜਾਣੋ।
ਇਸ ਵਿਚ ਹੋਰ ਵੇਖਣ ਦੀ ਲੋੜ ਹੈ ਕਿ ਅਸੀਂ ਕਿਸਾਨਾਂ 'ਤੇ ਤਾਂ ਜ਼ੋਰ ਕੱਢੀ ਜਾਂਦੇ ਹਾਂ ਪਰ ਕਿਸਾਨ ਤਾਂ ਤਕਰੀਬਨ ਜੋ ਸਿਫ਼ਾਰਸ਼ਾਂ ਖੇਤੀਬਾੜੀ ਯੂਨੀਵਰਸਿਟੀ ਕਰਦੀ ਹੈ, ਉਸ ਮੁਤਾਬਿਕ ਹੀ ਅਮਲ ਕਰਦੇ ਹਨ। ਪਰ ਜੋ ਜਿਣਸ ਵਿਕਣ ਤੋਂ ਬਾਅਦ ਫ਼ਸਲਾਂ ਦੀ ਸਾਂਭ-ਸੰਭਾਲ ਸਮੇਂ ਰਸਾਇਣ ਵਰਤੇ ਜਾਂਦੇ ਹਨ, ਉਹ ਵੀ ਕੈਂਸਰ ਫੈਲਾਉਣ ਵਿਚ ਸਹਾਈ ਹੁੰਦੇ ਹਨ, ਜਿਵੇਂ ਫਲ, ਸਬਜ਼ੀਆਂ ਨੂੰ ਗੈਸ ਨਾਲ ਜਾਂ ਟੀਕਾ ਲਾ ਕੇ ਪਕਾਉਣਾ। ਫਿਰ ਕਣਕ ਦੀ ਉਦਾਹਰਨ ਲੈ ਲਉ ਜਿਹੜੀ ਕਣਕ ਇਸ ਸਾਲ ਮੰਡੀ ਵਿਚ ਆਈ ਉਹ ਤਕਰੀਬਨ ਸਾਲ ਬਾਅਦ ਆਟੇ ਦੇ ਰੂਪ ਵਿਚ ਖਾਣ ਨੂੰ ਮਿਲਣੀ ਹੈ, ਜੇਕਰ ਅਸੀਂ ਤਿੰਨ ਮਹੀਨੇ ਲਈ ਕਣਕ ਰੱਖ ਦੇਈਏ ਤਾਂ ਉਸ ਵਿਚ ਸੁਸਰੀ ਪੈ ਜਾਂਦੀ ਹੈ ਭਾਵ ਇਸ ਦਾ ਇਕ ਅਰਥ ਤਾਂ ਇਹ ਹੈ ਕਿ ਜਿਹੜੇ ਕੀਟਨਾਸ਼ਕ ਖੇਤਾਂ ਵਿਚ ਪਾਏ ਗਏ, ਉਨ੍ਹਾਂ ਦਾ ਅਸਰ ਖ਼ਤਮ ਹੋ ਜਾਂਦਾ ਹੈ ਪਰ ਉਸ ਨੂੰ ਬਚਾਉਣ ਲਈ ਗੋਦਾਮਾਂ ਚੱਕੀਆਂ ਵਾਲੇ ਵੀ ਤਾਂ ਆਪ ਕੀਟਨਾਸ਼ਕ ਵਰਤਦੇ ਹਨ।
ਮਾਈਕਰੋਬੀਅਲ ਪ੍ਰਦੂਸ਼ਣ : ਧਰਤੀ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਿਚ ਇਕ ਹੋਰ ਵੱਡਾ ਯੋਗਦਾਨ ਪਾ ਰਹੇ ਹਨ ਸੈਪਟਿਕ ਟੈਂਕ। ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਤਕਰੀਬਨ 25 ਫ਼ੀਸਦੀ ਘਰੇਲੂ ਪਾਣੀ ਨੂੰ ਧਰਤੀ ਹੇਠ ਪਾਇਆ ਜਾਂਦਾ ਹੈ, ਉੱਥੇ ਵੀ ਇਨ੍ਹਾਂ ਸੈਪਟਿਕ ਟੈਂਕਾਂ ਦੀ ਬਣਤਰ ਵਿਚ ਸਮੱਸਿਆ ਅਤੇ ਟਾਈਮ ਨਾਲ ਲੀਕੇਜ ਹੋਣ ਕਰਕੇ ਵੱਖ-ਵੱਖ ਤਰ੍ਹਾਂ ਦੇ ਨਾਈਟਰੇਟ, ਬੈਕਟੀਰੀਆ, ਰਸਾਇਣ ਜੋ ਘਰੇਲੂ ਖਪਤ ਵਾਲੇ ਪਾਣੀ ਵਿਚ ਰਲਦੇ ਹਨ, ਉਹ ਹੇਠਾਂ ਜਾ ਰਹੇ ਹਨ। ਸਾਡੇ ਦੇਸ਼ ਵਿਚ ਇਹ ਸਭ ਤੋਂ ਜ਼ਿਆਦਾ ਹੈ ਜਿਵੇਂ ਸਵੱਛ ਭਾਰਤ ਅਭਿਆਨ ਹੇਠ ਪਾਣੀ ਸੈਪਟਿਕ ਟੈਂਕ ਬਣਾ ਕੇ ਧਰਤੀ ਵਿਚ ਸੁੱਟਿਆ ਜਾਂਦਾ ਹੈ। ਨਵੀਆਂ ਕਾਲੋਨੀਆਂ ਅਤੇ ਪਿੰਡਾਂ ਵਿਚ ਜਿਹੜੇ ਸੈਪਟਿਕ ਟੈਂਕ ਬਣਦੇ ਹਨ, ਉਹ ਤਾਂ ਬਹੁਤੇ ਸਰਕਾਰੀ ਡਿਜ਼ਾਈਨ ਦੇ ਮੁਤਾਬਿਕ ਵੀ ਨਹੀਂ ਹੁੰਦੇ। ਕਈ ਤਾਂ ਸਿੱਧਾ ਹੀ ਟੋਇਆ ਪੁੱਟ ਕਿ ਪਖਾਨਿਆਂ ਦਾ ਅਤੇ ਘਰ ਦਾ ਗੰਦਾ ਪਾਣੀ ਵਿਚ ਸੁੱਟੀ ਜਾਂਦੇ ਹਨ, ਜਿਵੇਂ ਫੈਕਟਰੀਆਂ ਵਿਚ ਹੁੰਦਾ ਹੈ।
ਖਾਣ-ਪੀਣ ਦੀਆਂ ਚੀਜ਼ਾਂ ਵਿਚ : ਅੱਜ ਸਭ ਤੋਂ ਵੱਧ ਲੋੜ ਹੈ ਖਾਣ-ਪੀਣ ਦੀਆਂ ਵਸਤੂਆਂ ਵੱਲ ਝਾਤ ਮਾਰਨ ਦੀ, ਖ਼ਾਸ ਕਰਕੇ ਦੁੱਧ ਵੱਲ। ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਦੀ ਨੈਸ਼ਨਲ ਮਿਲਕ ਸੇਫਟੀ ਅਤੇ ਕਵਾਲਟੀ ਸਰਵੇ 2018 ਮੁਤਾਬਿਕ ਦੁੱਧ ਦੀ ਕੰਟੇਮੀਨੇਸ਼ਨ ਜ਼ਿਆਦਾ ਖ਼ਤਰਨਾਕ ਹੈ, ਜਿਵੇਂ ਕਿ ਸੈਂਪਲਾਂ ਵਿਚ ਪਾਇਆ ਗਿਆ ਕਿ ਦੁੱਧ ਵਿਚ 3arc}no{en ਰਸਾਇਣ (ਜੋ ਕੈਂਸਰ ਕਰਦਾ ਹੈ) 1f&atox}n $੧, &}ver tox}n m}cro contam}nent ਪਾਏ ਗਏ ਹਨ। ਉਨ੍ਹਾਂ ਮੁਤਾਬਿਕ ਇਹ 50000 ਸੈਂਪਲਾਂ ਵਿਚ 7 ਫ਼ੀਸਦੀ ਪਾਏ ਗਏ ਹਨ। ਪਰ ਇਹ ਡਾਟਾ ਸਿਰਫ ਕੁਝ ਹਿੱਸਾ ਦੱਸਦਾ ਹੈ ਜੋ ਦੁੱਧ ਅੱਜ ਦੋਧੀਆਂ ਰਾਹੀਂ ਖ਼ਾਸ ਕਰਕੇ ਮਠਿਆਈਆਂ ਵਾਲਿਆਂ ਨੂੰ ਜਾਂ ਫਿਰ ਵਿਆਹ-ਸ਼ਾਦੀ ਅਤੇ ਗ਼ਮੀ 'ਤੇ ਸਪਲਾਈ ਹੁੰਦਾ ਹੈ, ਉਸ ਵਿਚ ਕੀ ਹੈ ਤੇ ਕਿੰਨਾ ਸਿੰਥੈਟਿਕ ਹੈ, ਇਸ ਬਾਰੇ ਕੋਈ ਨਹੀਂ ਬੋਲ ਰਿਹਾ। ਅੱਜ ਲੋੜ ਪਏ ਤੁਸੀਂ ਡੇਅਰੀ 'ਤੇ ਜਾਉ 100 ਕੁਇੰਟਲ ਦੁੱਧ ਲਿਖਾ ਦਿਉ ਅਗਲੇ ਦਿਨ ਮਿਲ ਜਾਊਗਾ, ਇਹੋ ਹੀ ਹਾਲ ਪਨੀਰ ਦਾ ਹੈ।
ਇਲਾਜ ਦੀ ਸਥਿਤੀ : ਜਿਸ ਹੱਦ ਤੱਕ ਕੈਂਸਰ ਦੀ ਬਿਮਾਰੀ ਵਧੀ ਹੋਈ ਹੈ, ਕੀ ਉਸ ਹਿਸਾਬ ਨਾਲ ਸਾਡੇ ਸੂਬੇ ਵਿਚ ਇਲਾਜ ਉਪਲਬਧ ਹੈ। ਖ਼ਾਸ ਕਰਕੇ ਮਾਲਵਾ ਖੇਤਰ ਵਿਚ, ਜਿਥੇ ਇਸ ਬਿਮਾਰੀ ਦੀ ਜੜ੍ਹ ਮੰਨੀ ਜਾਂਦੀ ਹੈ, ਉੱਥੇ ਇਕ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ, ਜਿਥੇ ਕੈਂਸਰ ਦਾ ਇਲਾਜ ਹੁੰਦਾ ਹੈ। ਇਥੋਂ ਤੱਕ ਕਿ ਰੇਡੀਏਸ਼ਨ ਲੱਗਣੀਆਂ ਜਾਂ ਕੀਮੋਥੈਰੇਪੀ ਵੀ ਹੁੰਦੀ ਹੈ। ਪਰ ਇਸ ਵਿਚ ਵੀ ਕੈਂਸਰ ਦੀ ਹਰ ਮਰਜ਼ ਦੇ ਇਲਾਜ ਦੀ ਸਮਰੱਥਾ ਨਹੀਂ, ਖ਼ਾਸ ਕਰਕੇ ਲੂਕੀਮੀਆਂ ਦੀ ਗੱਲ ਕਰੀਏ ਤਾਂ, ਜਿਸ ਬਿਮਾਰੀ ਦਾ ਫੈਲਾਅ 20 ਫ਼ੀਸਦੀ ਤੋਂ ਜ਼ਿਆਦਾ ਹੈ ਤਾਂ ਮਰੀਜ਼ਾਂ ਨੂੰ ਪੀ.ਜੀ.ਆਈ. ਰੈਫਰ ਕੀਤਾ ਜਾਂਦਾ ਹੈ। ਹੁਣ ਬਠਿੰਡਾ ਵਿਚ ਏਮਜ਼ ਵੀ ਖੋਲ੍ਹਿਆ ਗਿਆ ਹੈ ਪਰ ਉਥੇ ਸਹੂਲਤ ਫ਼ਰੀਦਕੋਟ ਨਾਲੋਂ ਵੀ ਘੱਟ ਹੈ ਤੇ ਮਰੀਜ਼ ਪੀ.ਜੀ.ਆਈ. ਨੂੰ ਹੀ ਰੈਫ਼ਰ ਕੀਤਾ ਜਾਂਦਾ ਹੈ। ਸੋ ਬਹੁਤੇ ਲੋਕਾਂ ਦੀ ਨਿਰਭਰਤਾ ਜਾਂ ਤਾਂ ਰਾਜਸਥਾਨ ਵਿਚ ਬੀਕਾਨੇਰ ਦੇ ਹਸਪਤਾਲ 'ਤੇ ਹੈ ਜਾਂ ਫਿਰ ਲੁਧਿਆਣੇ ਜਾਂ ਮੁਹਾਲੀ ਜੋ ਪ੍ਰਾਈਵੇਟ ਹਨ, ਕਿਉਂਕਿ ਪੀ.ਜੀ.ਆਈ. ਵਿਚ ਆਮ ਇਨਸਾਨ 'ਤੇ ਛੇਤੀ ਅਪਾਇੰਟਮੈਂਟ ਹੀ ਨਹੀਂ ਮਿਲਦੀ ਕਿਉਂਕਿ ਭੀੜ ਜ਼ਿਆਦਾ ਹੈੈ ਪਰ ਜਿਹੜੇ ਅਸਰ-ਰਸੂਖ ਰੱਖਦੇ ਹਨ, ਉਨ੍ਹਾਂ ਦਾ ਨੰਬਰ ਆ ਜਾਂਦਾ ਹੈ। ਇਸ ਵਿਚ ਸਭ ਤੋਂ ਵੱਡੀ ਗੱਲ ਹੈ ਇਲਾਜ ਦਾ ਖ਼ਰਚਾ ਜੋ ਕਿ ਐਨਾ ਜ਼ਿਆਦਾ ਹੈ ਕਿ ਬਹੁਤਿਆਂ ਨੂੰ ਕਰਜ਼ਾਈ ਕਰ ਦਿੰਦਾ ਹੈ ਅਤੇ ਕਈ ਇਲਾਜ ਪੱਖੋਂ ਹੀ ਦਮ ਤੋੜ ਜਾਂਦੇ ਹਨ। ਹਾਲਾਂਕਿ ਪੰਜਾਬ ਸਰਕਾਰ ਦੀ ਪੰਜਾਬ ਕੈਂਸਰ ਰਾਹਤ ਸਕੀਮ ਤੇ ਆਯੁਸ਼ਮਾਨ ਭਾਰਤ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਤਹਿਤ ਇਲਾਜ ਕੀਤਾ ਜਾ ਰਿਹਾ ਹੈ। ਇਸ ਸਕੀਮ ਅਧੀਨ ਤਕਰੀਬਨ 1.50 ਲੱਖ ਰੁਪਏ ਮਿਲਦੇ ਹਨ ਜਦਕਿ ਇਲਾਜ ਦੀ ਕੀਮਤ ਇਸ ਤੋਂ ਕਿਤੇ ਜ਼ਿਆਦਾ ਹੁੰਦੀ ਹੈ, ਖ਼ਾਸ ਕਰਕੇ ਨਿੱਜੀ ਹਸਪਤਾਲਾਂ ਵਿਚ।
ਸਮੱਸਿਆ ਦਾ ਹੱਲ : ਇਸ ਵਿਚ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿ ਸਿਰਫ ਕਿਸਾਨਾਂ ਨੂੰ ਦੋਸ਼ ਦੇ ਕੇ ਕੋਈ ਹੱਲ ਨਹੀਂ ਨਿਕਲਣਾ ਸਗੋਂ ਇਸ ਨਾਲ ਨਜਿੱਠਣ ਲਈ ਸਭ ਤੋਂ ਪਹਿਲਾਂ ਸ਼ਹਿਰਾਂ ਦਾ, ਖ਼ਾਸ ਕਰਕੇ ਫੈਕਟਰੀਆਂ ਦਾ ਪਾਣੀ ਦਰਿਆਵਾਂ ਵਿਚ ਜਾਂ ਧਰਤੀ ਹੇਠਾਂ ਨਾ ਪਾਉਣ ਦਾ ਕਾਨੂੰਨ ਪਾਸ ਕਰਕੇ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਹੋਣੀ ਚਾਹੀਦੀ। ਉਹ ਵੀ ਇਕੱਲੀ ਪੈਸੇ ਭਾਵ ਜੁਰਮਾਨੇ ਦੀ ਨਹੀਂ ਸਗੋਂ ਕੈਦ ਵੀ ਹੋਵੇ। ਇਸੇ ਤਰ੍ਹਾਂ ਦੀ ਸਜ਼ਾ ਟੀਕੇ ਲਾ ਕੇ ਫਲ ਸਬਜ਼ੀਆਂ ਪਕਾਉਣ ਵਾਲਿਆਂ ਨੂੰ ਹੋਵੇ। ਇਸ ਵਿਚ ਇਕ ਹੋਰ ਖੋਜ ਦੀ ਜ਼ਰੂਰਤ ਹੈ, ਕਿਉਂਕਿ ਅਮਰੀਕਾ ਦੇ ਹਿਸਾਬ ਨਾਲ ਪੰਜਾਂ ਵਿਚੋਂ ਇਕ ਆਦਮੀ ਨੂੰ ਕੈਂਸਰ ਦਾ ਕਾਰਨ ਪ੍ਰੋਸੈਸਡ ਫੂਡ ਹੈ ਅਤੇ ਇਸ ਕਾਰਨ ਕਰਕੇ 5 ਵਿਚੋਂ ਇਕ ਦੀ ਮੌਤ ਵੀ ਹੁੰਦੀ ਹੈ। ਪਰ ਇਸ ਵਿਚ ਅੱਗੋਂ ਕਾਫੀ ਪੜਚੋਲ ਦੀ ਲੋੜ ਹੈ, ਕਿਸ ਪ੍ਰੋਸੈਸਡ ਫੂਡ ਦਾ ਕਿੰਨਾ ਅਸਰ ਹੁੰਦਾ ਹੈ।


-ਮੋ: 96537-90000

ਖ਼ਬਰ ਸ਼ੇਅਰ ਕਰੋ

 

ਪੰਜਾਬ ਦੀ ਪਹਿਲੀ ਓਪਨ ਯੂਨੀਵਰਸਿਟੀ ਦੀ ਸਾਰਥਿਕਤਾ

ਮੌਜੂਦਾ ਸਮੇਂ ਦੀਆਂ ਸਮਾਜਿਕ ਅਤੇ ਨੈਤਿਕ ਸਮੱਸਿਆਵਾਂ ਤੋਂ ਬਦਹਾਲ ਨੌਜਵਾਨ ਆਪਣੇ ਰਸਤੇ ਤੋਂ ਭਟਕ ਕੇ ਨਸ਼ਿਆਂ ਜਾਂ ਜੁਰਮ ਦੀ ਦੁਨੀਆ ਵਿਚ ਫਸ ਰਹੇ ਹਨ। ਉਨ੍ਹਾਂ ਨੂੰ ਇਸ ਦੁਬਿਧਾ ਵਿਚੋਂ ਸਿੱਖਿਆ ਨਾਲ ਹੀ ਬਾਹਰ ਕੱਢਿਆ ਜਾ ਸਕਦਾ ਹੈ। ਕਿਉਂਕਿ ਸਿੱਖਿਆ ਨੂੰ ਮਨੁੱਖ ...

ਪੂਰੀ ਖ਼ਬਰ »

ਰਾਸ਼ਟਰਮੰਡਲ ਖੇਡਾਂ ਵਿਚ ਛਾਏ ਰਹੇ ਹਰਿਆਣੇ ਦੇ ਖਿਡਾਰੀ

ਰਾਸ਼ਟਰਮੰਡਲ ਖੇਡਾਂ ਵਿਚ ਹਰਿਆਣਾ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਨਾ ਸਿਰਫ ਸ਼ਾਨਦਾਰ ਰਿਹਾ, ਸਗੋਂ ਦੇਸ਼ ਦੇ ਵੱਡੇ-ਵੱਡੇ ਰਾਜਾਂ ਨੂੰ ਪਿੱਛੇ ਛੱਡ ਕੇ ਹਰਿਆਣਾ ਦੇ ਖਿਡਾਰੀਆਂ ਨੇ ਸਭ ਤੋਂ ਜ਼ਿਆਦਾ ਤਗਮੇ ਹਾਸਲ ਕੀਤੇ। ਭਾਰਤੀ ਖਿਡਾਰੀਆਂ ਨੇ ਕੁੱਲ 61 ਤਗਮੇ ਹਾਸਲ ਕੀਤੇ, ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲ ਹੋਵੇ

ਅੱਜਕਲ੍ਹ ਪੈਨਸ਼ਨ ਦਾ ਮੁੱਦਾ ਬਹੁਤ ਮਘਿਆ ਹੋਇਆ ਹੈ। ਲੋਕਾਂ ਨੂੰ ਚਾਹੇ ਸਾਰੇ ਤਰ੍ਹਾਂ ਦੀਆਂ ਪੈਨਸ਼ਨਾਂ ਦਾ ਭਾਵੇਂ ਪਤਾ ਨਾ ਹੋਵੇ ਪ੍ਰੰਤੂ ਇਹ ਵਿਆਖਿਆ ਜ਼ਰੂਰ ਕਰਦੇ ਹਨ ਕਿ ਨੌਕਰੀ ਕਰਨ ਤੋਂ ਬਾਅਦ ਇਕ ਕਰਮਚਾਰੀ ਤਾਂ ਸੇਵਾ-ਮੁਕਤੀ ਉਪਰੰਤ ਕਾਫ਼ੀ ਸਾਰਾ ਫੰਡ ਲੈ ਕੇ ਅਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX