ਜਨਤਾ ਦਲ (ਯੂ) ਦੇ ਆਗੂ ਨਿਤਿਸ਼ ਕੁਮਾਰ ਨੇ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕ ਲਈ ਹੈ। ਚਾਹੇ ਨਿਤਿਸ਼ ਆਪਣੇ-ਆਪ ਨੂੰ ਸਾਫ਼-ਸੁਥਰੇ ਅਕਸ ਵਾਲਾ ਵਿਅਕਤੀ ਐਲਾਨਦੇ ਰਹੇ ਹਨ ਪਰ ਸਾਲ 2000 ਤੋਂ ਹੁਣ ਤੱਕ ਜਿਸ ਤਰ੍ਹਾਂ ਨਿਤਿਸ਼ ਨੇ ਸਿਆਸਤ ਵਿਚ ਬਾਜ਼ੀਆਂ ...
ਪੰਜਾਬ ਨੂੰ ਜਿਥੇ ਕਈ ਤਰ੍ਹਾਂ ਦੇ ਮੁੱਦਿਆਂ ਨੇ ਘੇਰਿਆ ਹੋਇਆ ਹੈ, ਉਥੇ ਹੀ ਸਿਹਤ ਦੇ ਮੁੱਦਿਆਂ 'ਤੇ ਵੀ ਇਹ ਕਈ ਪਾਸਿਉਂ ਪਛੜਦਾ ਨਜ਼ਰ ਆ ਰਿਹਾ ਹੈ। ਸਿਹਤ ਪੱਖੋਂ ਸਭ ਤੋਂ ਭਿਆਨਕ ਬਿਮਾਰੀ ਕੈਂਸਰ ਦੀ ਹੈ, ਜਿਸ ਦਾ ਨਾਂਅ ਸੁਣਦਿਆਂ ਹੀ ਸ਼ਮਸ਼ਾਨਘਾਟ ਦਾ ਦ੍ਰਿਸ਼ ਅੱਖਾਂ ...
ਮੌਜੂਦਾ ਸਮੇਂ ਦੀਆਂ ਸਮਾਜਿਕ ਅਤੇ ਨੈਤਿਕ ਸਮੱਸਿਆਵਾਂ ਤੋਂ ਬਦਹਾਲ ਨੌਜਵਾਨ ਆਪਣੇ ਰਸਤੇ ਤੋਂ ਭਟਕ ਕੇ ਨਸ਼ਿਆਂ ਜਾਂ ਜੁਰਮ ਦੀ ਦੁਨੀਆ ਵਿਚ ਫਸ ਰਹੇ ਹਨ। ਉਨ੍ਹਾਂ ਨੂੰ ਇਸ ਦੁਬਿਧਾ ਵਿਚੋਂ ਸਿੱਖਿਆ ਨਾਲ ਹੀ ਬਾਹਰ ਕੱਢਿਆ ਜਾ ਸਕਦਾ ਹੈ। ਕਿਉਂਕਿ ਸਿੱਖਿਆ ਨੂੰ ਮਨੁੱਖ ...
ਰਾਸ਼ਟਰਮੰਡਲ ਖੇਡਾਂ ਵਿਚ ਹਰਿਆਣਾ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਨਾ ਸਿਰਫ ਸ਼ਾਨਦਾਰ ਰਿਹਾ, ਸਗੋਂ ਦੇਸ਼ ਦੇ ਵੱਡੇ-ਵੱਡੇ ਰਾਜਾਂ ਨੂੰ ਪਿੱਛੇ ਛੱਡ ਕੇ ਹਰਿਆਣਾ ਦੇ ਖਿਡਾਰੀਆਂ ਨੇ ਸਭ ਤੋਂ ਜ਼ਿਆਦਾ ਤਗਮੇ ਹਾਸਲ ਕੀਤੇ। ਭਾਰਤੀ ਖਿਡਾਰੀਆਂ ਨੇ ਕੁੱਲ 61 ਤਗਮੇ ਹਾਸਲ ਕੀਤੇ, ਜਿਨ੍ਹਾਂ ਵਿਚੋਂ 20 ਤਗਮੇ ਭਾਵ ਕਰੀਬ 33 ਫ਼ੀਸਦੀ ਤਗਮੇ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ। ਹਰਿਆਣਾ ਦੇ ਖਿਡਾਰੀਆਂ ਨੇ 9 ਸੋਨੇ, 4 ਚਾਂਦੀ ਅਤੇ 9 ਕਾਂਸੀ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ ਭਾਰਤ ਦੀ ਮਹਿਲਾ ਹਾਕੀ ਟੀਮ ਵਿਚ 18 ਵਿਚੋਂ 8 ਖਿਡਾਰਨਾਂ ਹਰਿਆਣਾ ਦੀਆਂ ਸਨ। ਹਰਿਆਣੇ ਦੇ ਸੋਨ ਤਗਮੇ ਜਿੱਤਣ ਵਾਲੇ ਖਿਡਾਰੀਆਂ ਵਿਚ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਦੀਪਕ ਪੂਨੀਆ, ਵਿਨੇਸ਼ ਫੌਗਾਟ, ਰਵੀ ਦਹੀਆ, ਬਾਕਸਰ ਅਮਿਤ ਪੰਭਾਲ, ਨਵੀਨ ਕੁਮਾਰ, ਨੀਤੂ ਘਣਘਸ ਅਤੇ ਪੈਰਾਪਾਵਰ ਲਿਫਟਿੰਗ ਖਿਡਾਰੀ ਸੁਧੀਰ ਸ਼ਮਿਲ ਹਨ। ਇਸ ਤੋਂ ਇਲਾਵਾ ਚਾਂਦੀ ਤਗਮਾ ਜਿੱਤਣ ਵਾਲੇ ਖਿਡਾਰੀਆਂ ਵਿਚ ਅੰਸ਼ੂ ਮਲਿਕ ਅਤੇ ਸਾਗਰ ਅਹਲਾਵਤ ਵੀ ਸ਼ਾਮਿਲ ਸਨ। ਹਰਿਆਣਾ ਸਰਕਾਰ ਨੇ ਸੋਨ ਤਗਮੇ ਜੇਤੂ ਖਿਡਾਰੀਆਂ ਨੂੰ 1.50 ਕਰੋੜ ਰੁਪਏ, ਚਾਂਦੀ ਤਗਮੇ ਜੇਤੂ ਨੂੰ 75 ਲੱਖ ਅਤੇ ਕਾਂਸੀ ਤਗਮੇ ਜੇਤੂ ਨੂੰ 50 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਖ਼ੁਦ ਬਰਮਿੰਘਮ ਵਿਚ ਰਹੇ ਸਨ। ਵਰਨਣਯੋਗ ਹੈ ਕਿ ਸੰਦੀਪ ਸਿੰਘ ਖ਼ੁਦ ਹਾਕੀ ਦੇ ਕੌਮਾਂਤਰੀ ਪੱਧਰ ਦੇ ਪ੍ਰਸਿੱਧ ਖਿਡਾਰੀ ਰਹੇ ਹਨ ਅਤੇ ਹਾਕੀ ਟੀਮ ਨੂੰ ਉਨ੍ਹਾਂ ਵਲੋਂ ਦਿੱਤੇ ਗਏ ਯੋਗਦਾਨ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। ਹਰਿਆਣਾ ਸਰਕਾਰ ਨੇ ਇਨ੍ਹਾਂ ਖਿਡਾਰੀਆਂ ਨੂੰ ਸਨਮਾਨ ਜਲਦੀ ਹੀ ਇਕ ਰਾਜ ਪੱਧਰੀ ਸਮਾਗਮ ਵਿਚ ਦੇਣ ਦਾ ਫ਼ੈਸਲਾ ਲਿਆ ਹੈ।
ਵਿਰੋਧੀ ਨੇਤਾ ਵੀ ਲਹਿਰਾਉਣਗੇ ਝੰਡਾ
ਹਰਿਆਣਾ ਸਰਕਾਰ ਨੇ ਇਸ ਵਾਰ ਇਕ ਵੱਡਾ ਫ਼ੈਸਲਾ ਲਿਆ ਹੈ। ਆਮ ਤੌਰ 'ਤੇ 15 ਅਗਸਤ ਦੇ ਮੌਕੇ 'ਤੇ ਸੂਬੇ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਰਾਜਪਾਲ, ਸਪੀਕਰ, ਡਿਪਟੀ ਸਪੀਕਰ, ਮੰਤਰੀ ਅਤੇ ਅਧਿਕਾਰੀ ਰਾਜ, ਜ਼ਿਲ੍ਹਾ ਅਤੇ ਉਪ ਮੰਡਲ ਪੱਧਰ ਦੇ ਆਜ਼ਾਦੀ ਦਿਵਸ ਪ੍ਰੋਗਰਾਮਾਂ ਵਿਚ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਉਂਦੇ ਸਨ ਅਤੇ ਸਰਕਾਰੀ ਤੌਰ 'ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਸਨ। ਇਸ ਵਾਰ ਇਹ ਮੌਕਾ ਵਿਰੋਧੀ ਧਿਰ ਦੇ ਆਗੂਆਂ ਨੂੰ ਵੀ ਦਿੱਤਾ ਗਿਆ ਹੈ। ਮੁੱਖ ਮੰਤਰੀ ਸਮਾਲਖਾ ਵਿਚ, ਉਪ ਮੁੱਖ ਮੰਤਰੀ ਬਹਾਦੁਰਗੜ੍ਹ ਵਿਚ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਰਾਦੌਰ ਵਿਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਵਿਰੋਧੀ ਧਿਰ ਦੇ ਨੇਤਾ ਭੂਪਿੰਦਰ ਸਿੰਘ ਹੁੱਡਾ ਬੇਰੀ, ਉਨ੍ਹਾਂ ਦੇ ਸੰਸਦ ਮੈਂਬਰ ਬੇਟੇ ਦੀਪੇਂਦਰ ਹੁੱਡਾ ਖਰਖੌਦਾ, ਇਨੈਲੋ ਵਿਧਾਇਕ ਅਭੈ ਚੌਟਾਲਾ ਪੁਨਹਾਨਾ, ਆਜ਼ਾਦ ਰਾਜ ਸਭਾ ਮੈਂਬਰ ਕਾਰਤੀਕੇ ਸ਼ਰਮਾ ਜਗਾਧਰੀ, ਆਜ਼ਾਦ ਵਿਧਾਇਕ ਰਾਕੇਸ਼ ਦੌਲਤਾਬਾਦ ਕੋਸਲੀ, ਆਜ਼ਾਦ ਵਿਧਾਇਕ ਰਣਧੀਰ ਸਿੰਘ ਗੋਲਨ ਸ਼ਾਹਬਾਦ, ਜੇ.ਜੇ.ਪੀ. ਵਿਧਾਇਕ ਇਸ਼ਵਰ ਸਿੰਘ ਘਰੌਂਡਾ, ਜਜਪਾ ਵਿਧਾਇਕ ਰਾਮਕਰਨ ਕਾਲਾ ਕੈਥਲ, ਆਜ਼ਾਦ ਵਿਧਾਇਕ ਧਰਮਪਾਲ ਗੋਂਧਰ ਉੱਚਾਨਾ, ਹਲੋਪਾ ਵਿਧਾਇਕ ਗੋਪਾਲ ਕਾਂਡਾ ਫਤਿਹਾਬਾਦ ਅਤੇ ਜਜਪਾ ਵਿਧਾਇਕ ਨੈਨਾ ਚੌਟਾਲਾ ਗੰਨੌਰ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਨ੍ਹਾਂ ਤੋਂ ਇਲਾਵਾ ਭਾਜਪਾ-ਜਜਪਾ ਅਤੇ ਹੋਰ ਆਜ਼ਾਦ ਵਿਧਾਇਕਾਂ ਅਤੇ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਵੀ ਵੱਖਰੀਆਂ ਥਾਵਾਂ 'ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਮੌਕੇ ਸਰਕਾਰ ਵਲੋਂ ਕੀਤੀ ਗਈ ਇਸ ਪਹਿਲ ਦੀ ਸਾਰਿਆਂ ਨੇ ਪ੍ਰਸੰਸਾ ਕੀਤੀ ਹੈ ਅਤੇ ਸਰਕਾਰ ਦੇ ਇਸ ਕਦਮ ਨਾਲ ਸੱਤਾਧਾਰੀ ਅਤੇ ਵਿਰੋਧੀ ਧਿਰ ਵਿਚਲੀ ਕੜਵਾਹਟ ਨੂੰ ਘੱਟ ਕਰਨ ਦਾ ਵੀ ਮੌਕਾ ਮਿਲੇਗਾ।
ਮੁੜ ਕਾਂਗਰਸ ਵਿਚ ਪਰਤੇ ਸੰਪਤ ਸਿੰਘ
ਹਰਿਆਣਾ ਵਿਚ 6 ਵਾਰ ਵਿਧਾਇਕ ਰਹੇ ਅਤੇ ਕਈ ਵਾਰ ਮੰਤਰੀ ਰਹੇ ਪ੍ਰੋ. ਸੰਪਤ ਸਿੰਘ ਕਾਂਗਰਸ ਵਿਚ ਮੁੜ ਪਰਤ ਆਏ ਹਨ। ਉਹ ਵਿੱਤ ਮੰਤਰੀ ਤੋਂ ਇਲਾਵਾ ਗ੍ਰਹਿ ਮੰਤਰੀ, ਬਿਜਲੀ ਅਤੇ ਸਿੰਚਾਈ ਮੰਤਰੀ, ਉਦਯੋਗ ਮੰਤਰੀ, ਪੰਚਾਇਤ ਅਤੇ ਵਿਕਾਸ ਮੰਤਰੀ ਵਰਗੇ ਕਈ ਵੱਡੇ ਵਿਭਾਗਾਂ ਦੇ ਮੰਤਰੀ ਰਹਿਣ ਤੋਂ ਇਲਾਵਾ ਵਿਧਾਨ ਸਭਾ ਵਿਚ 5 ਸਾਲ ਤੱਕ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਵੀ ਨਿਭਾਅ ਚੁੱਕੇ ਹਨ। ਚੌਧਰੀ ਦੇਵੀ ਲਾਲ ਅਤੇ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਤੋਂ ਆਪਣਾ ਸਿਆਸੀ ਕੈਰੀਅਰ ਸ਼ੁਰੂ ਕਰਨ ਵਾਲੇ ਪ੍ਰੋ. ਸੰਪਤ ਸਿੰਘ ਦੀ ਗਿਣਤੀ ਓਮ ਪ੍ਰਕਾਸ਼ ਚੌਟਾਲਾ ਦੇ ਸਭ ਤੋਂ ਵਧੇਰੇ ਵਿਸ਼ਵਾਸਪਾਤਰ ਸਾਥੀ ਵਜੋਂ ਹੋਇਆ ਕਰਦੀ ਸੀ ਅਤੇ ਪਾਰਟੀ 'ਚ ਹੁੰਦਿਆਂ ਉਹ ਪੰਜ ਵਾਰ ਵਿਧਾਇਕ ਬਣੇ। ਉਹ ਚੌਟਾਲਾ ਦੀ ਪਾਰਟੀ ਵਿਚ ਕੌਮੀ ਬੁਲਾਰੇ ਅਤੇ ਕੌਮੀ ਜਨਰਲ ਸਕੱਤਰ ਹੋਇਆ ਕਰਦੇ ਸਨ। 2009 ਵਿਚ ਉਹ ਇਨੈਲੋ ਨੂੰ ਛੱਡ ਕੇ ਕਾਂਗਰਸ ਵਿਚ ਚਲੇ ਗਏ ਸਨ ਅਤੇ ਨਲਵਾ ਤੋਂ ਵਿਧਾਇਕ ਚੁਣੇ ਗਏ, ਪਰ ਕਾਂਗਰਸ ਨੇ ਉਨ੍ਹਾਂ ਨੂੰ ਮੰਤਰੀ ਵੀ ਨਹੀਂ ਬਣਾਇਆ। 2014 ਦੀ ਚੋਣ ਵਿਚ ਸੰਪਤ ਸਿੰਘ ਹਾਰ ਗਏ ਅਤੇ 2019 ਦੀ ਚੋਣ ਵਿਚ ਕੁਲਦੀਪ ਬਿਸ਼ਨੋਈ ਨੇ ਕਾਂਗਰਸ ਵਿਚ ਸੰਪਤ ਸਿੰਘ ਦੀ ਟਿਕਟ ਕਟਵਾ ਦਿੱਤੀ ਤਾਂ ਸੰਪਤ ਸਿੰਘ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ। ਭਾਜਪਾ ਨੇ ਉਨ੍ਹਾਂ ਦੀ ਸਿਆਸੀ ਤਾਕਤ ਵੱਲ ਕੋਈ ਤਵੱਜੋ ਨਹੀਂ ਦਿੱਤੀ ਅਤੇ ਕਿਸਾਨ ਅੰਦੋਲਨ ਦੌਰਾਨ ਪ੍ਰੋ. ਸੰਪਤ ਸਿੰਘ ਨੇ ਨਾ ਸਿਰਫ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ, ਸਗੋਂ ਉਨ੍ਹਾਂ ਦੀ ਭਾਜਪਾ ਨਾਲ ਵੀ ਲਗਾਤਾਰ ਦੂਰੀ ਵਧਦੀ ਗਈ। ਹੁਣ ਕੁਲਦੀਪ ਬਿਸ਼ਨੋਈ ਵਰਗੇ ਹੀ ਕਾਂਗਰਸ ਛੱਡ ਕੇ ਵਾਪਸ ਭਾਜਪਾ 'ਚ ਚਲੇ ਗਏ ਤਾਂ ਸੰਪਤ ਸਿੰਘ ਲਈ ਵਾਪਸ ਕਾਂਗਰਸ ਵਿਚ ਸ਼ਾਮਿਲ ਹੋਣ ਦੇ ਨਾ ਸਿਰਫ ਸਾਰੇ ਰਸਤੇ ਖੁੱਲ੍ਹ ਗਏ ਸਗੋਂ ਉਨ੍ਹਾਂ ਨੂੰ ਕਾਂਗਰਸ ਨੇ ਸਨਮਾਨ ਸਹਿਤ ਵਾਪਸ ਪਾਰਟੀ ਵਿਚ ਲਿਆਉਣ ਲਈ ਕੋਸ਼ਿਸ਼ ਵੀ ਕੀਤੀ ਅਤੇ ਆਖਿਰਕਾਰ ਉਹ ਵਾਪਸ ਕਾਂਗਰਸ ਵਿਚ ਸ਼ਾਮਿਲ ਹੋ ਗਏ। ਹੁਣ ਕਾਂਗਰਸ ਪਾਰਟੀ ਉਨ੍ਹਾਂ ਦੀ ਯੋਗਤਾ ਅਤੇ ਤਜਰਬੇ ਦਾ ਕਿੱਥੇ ਅਤੇ ਕਿੰਨਾ ਲਾਭ ਲੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਭਾਜਪਾ ਵਿਚ ਪੁੱਜੇ ਕੁਲਦੀਪ
ਪਿਛਲੇ ਕਈ ਦਿਨਾਂ ਤੋਂ ਕੁਲਦੀਪ ਬਿਸ਼ਨੋਈ ਦੇ ਭਾਜਪਾ ਵਿਚ ਜਾਣ ਦੇ ਲਗਾਤਾਰ ਚਰਚੇ ਚੱਲ ਰਹੇ ਸਨ, ਪਿਛਲੇ ਹਫ਼ਤੇ ਉਨ੍ਹਾਂ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਹੁਣ ਉਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਸਾਬਕਾ ਮੁੱਖ ਮੰਤਰੀ ਸਵਰਗੀ ਭਜਨ ਲਾਲ ਦੇ ਛੋਟੇ ਬੇਟੇ ਕੁਲਦੀਪ ਬਿਸ਼ਨੋਈ ਦੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ 'ਤੇ ਸਭ ਤੋਂ ਬੇਬਾਕ ਪ੍ਰਤੀਕਰਮ ਭਾਜਪਾ ਦੇ ਉੱਘੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਦਾ ਦੇਖਣ ਨੂੰ ਮਿਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਕੁਲਦੀਪ ਬਿਸ਼ਨੋਈ ਦੇ ਕਾਂਗਰਸ ਛੱਡਣ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਕੁਲਦੀਪ ਦੇ ਭਾਜਪਾ ਵਿਚ ਸ਼ਾਮਿਲ ਹੋਣ ਨਾਲ ਭਾਜਪਾ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ। ਅਸਲ ਵਿਚ ਭਜਨ ਲਾਲ ਦੀ ਗਿਣਤੀ ਹਰਿਆਣਾ ਵਿਚ ਗ਼ੈਰ-ਜਾਟ ਨੇਤਾ ਵਜੋਂ ਹੋਇਆ ਕਰਦੀ ਸੀ। ਹੁਣ ਗ਼ੈਰ-ਜਾਟ ਵੋਟ ਪੂਰੀ ਤਰ੍ਹਾਂ ਭਾਜਪਾ ਨਾਲ ਹੈ ਅਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਗਿਣਤੀ ਅੱਜ ਪ੍ਰਦੇਸ਼ ਵਿਚ ਸਭ ਤੋਂ ਵੱਡੇ ਗ਼ੈਰ-ਜਾਟ ਨੇਤਾ ਵਜੋਂ ਹੋ ਰਹੀ ਹੈ। ਬੀਰੇਂਦਰ ਸਿੰਘ ਦੇ ਕਹਿਣ ਦਾ ਭਾਵ ਇਹੀ ਸੀ ਕਿ ਕੁਲਦੀਪ ਬਿਸ਼ਨੋਈ ਕੋਲ ਹੁਣ ਆਪਣਾ ਕੋਈ ਵੋਟ ਬੈਂਕ ਨਹੀਂ ਬਚਿਆ, ਜਿਸ ਨਾਲ ਕਿ ਕਾਂਗਰਸ ਨੂੰ ਕੋਈ ਨੁਕਸਾਨ ਜਾਂ ਭਾਜਪਾ ਨੂੰ ਕੋਈ ਫਾਇਦਾ ਹੁੰਦਾ ਨਜ਼ਰ ਆਏ। ਉਂਜ ਵੀ ਕੁਲਦੀਪ ਬਿਸ਼ਨੋਈ ਸਾਹਮਣੇ ਹੁਣ ਆਦਮਪੁਰ ਸੀਟ ਵਾਪਸ ਆਪਣੀ ਝੋਲੀ ਵਿਚ ਪਾਉਣ ਦੀ ਇਕ ਚੁਣੌਤੀ ਰਹੇਗੀ। ਕੁਲਦੀਪ ਬਿਸ਼ਨੋਈ ਹੁਣ ਆਪਣੇ ਬੇਟੇ ਭਵਿਆ ਨੂੰ ਆਦਮਪੁਰ ਤੋਂ ਚੋਣ ਮੈਦਾਨ ਵਿਚ ਉਤਾਰ ਕੇ ਉਸ ਦੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਵਾਉਣਾ ਚਾਹੁੰਦੇ ਹਨ। ਹੁਣ ਸਾਰਿਆਂ ਦੀ ਨਜ਼ਰ ਆਦਮਪੁਰ ਉਪ ਚੋਣ 'ਤੇ ਲੱਗੀ ਰਹੇਗੀ ਅਤੇ ਇਸ ਦਾ ਨਤੀਜਾ ਕਾਫ਼ੀ ਰੌਚਕ ਹੋਣ ਦੀ ਸੰਭਾਵਨਾ ਹੈ।
-ਵਿਸ਼ੇਸ਼ ਪ੍ਰਤੀਨਿਧੀ ਅਜੀਤ ਸਮਾਚਾਰ
ਮੋ: 98554-65946
ਅੱਜਕਲ੍ਹ ਪੈਨਸ਼ਨ ਦਾ ਮੁੱਦਾ ਬਹੁਤ ਮਘਿਆ ਹੋਇਆ ਹੈ। ਲੋਕਾਂ ਨੂੰ ਚਾਹੇ ਸਾਰੇ ਤਰ੍ਹਾਂ ਦੀਆਂ ਪੈਨਸ਼ਨਾਂ ਦਾ ਭਾਵੇਂ ਪਤਾ ਨਾ ਹੋਵੇ ਪ੍ਰੰਤੂ ਇਹ ਵਿਆਖਿਆ ਜ਼ਰੂਰ ਕਰਦੇ ਹਨ ਕਿ ਨੌਕਰੀ ਕਰਨ ਤੋਂ ਬਾਅਦ ਇਕ ਕਰਮਚਾਰੀ ਤਾਂ ਸੇਵਾ-ਮੁਕਤੀ ਉਪਰੰਤ ਕਾਫ਼ੀ ਸਾਰਾ ਫੰਡ ਲੈ ਕੇ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX