ਜਨਤਾ ਦਲ (ਯੂ) ਦੇ ਆਗੂ ਨਿਤਿਸ਼ ਕੁਮਾਰ ਨੇ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕ ਲਈ ਹੈ। ਚਾਹੇ ਨਿਤਿਸ਼ ਆਪਣੇ-ਆਪ ਨੂੰ ਸਾਫ਼-ਸੁਥਰੇ ਅਕਸ ਵਾਲਾ ਵਿਅਕਤੀ ਐਲਾਨਦੇ ਰਹੇ ਹਨ ਪਰ ਸਾਲ 2000 ਤੋਂ ਹੁਣ ਤੱਕ ਜਿਸ ਤਰ੍ਹਾਂ ਨਿਤਿਸ਼ ਨੇ ਸਿਆਸਤ ਵਿਚ ਬਾਜ਼ੀਆਂ ...
ਪੰਜਾਬ ਨੂੰ ਜਿਥੇ ਕਈ ਤਰ੍ਹਾਂ ਦੇ ਮੁੱਦਿਆਂ ਨੇ ਘੇਰਿਆ ਹੋਇਆ ਹੈ, ਉਥੇ ਹੀ ਸਿਹਤ ਦੇ ਮੁੱਦਿਆਂ 'ਤੇ ਵੀ ਇਹ ਕਈ ਪਾਸਿਉਂ ਪਛੜਦਾ ਨਜ਼ਰ ਆ ਰਿਹਾ ਹੈ। ਸਿਹਤ ਪੱਖੋਂ ਸਭ ਤੋਂ ਭਿਆਨਕ ਬਿਮਾਰੀ ਕੈਂਸਰ ਦੀ ਹੈ, ਜਿਸ ਦਾ ਨਾਂਅ ਸੁਣਦਿਆਂ ਹੀ ਸ਼ਮਸ਼ਾਨਘਾਟ ਦਾ ਦ੍ਰਿਸ਼ ਅੱਖਾਂ ...
ਮੌਜੂਦਾ ਸਮੇਂ ਦੀਆਂ ਸਮਾਜਿਕ ਅਤੇ ਨੈਤਿਕ ਸਮੱਸਿਆਵਾਂ ਤੋਂ ਬਦਹਾਲ ਨੌਜਵਾਨ ਆਪਣੇ ਰਸਤੇ ਤੋਂ ਭਟਕ ਕੇ ਨਸ਼ਿਆਂ ਜਾਂ ਜੁਰਮ ਦੀ ਦੁਨੀਆ ਵਿਚ ਫਸ ਰਹੇ ਹਨ। ਉਨ੍ਹਾਂ ਨੂੰ ਇਸ ਦੁਬਿਧਾ ਵਿਚੋਂ ਸਿੱਖਿਆ ਨਾਲ ਹੀ ਬਾਹਰ ਕੱਢਿਆ ਜਾ ਸਕਦਾ ਹੈ। ਕਿਉਂਕਿ ਸਿੱਖਿਆ ਨੂੰ ਮਨੁੱਖ ...
ਰਾਸ਼ਟਰਮੰਡਲ ਖੇਡਾਂ ਵਿਚ ਹਰਿਆਣਾ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਨਾ ਸਿਰਫ ਸ਼ਾਨਦਾਰ ਰਿਹਾ, ਸਗੋਂ ਦੇਸ਼ ਦੇ ਵੱਡੇ-ਵੱਡੇ ਰਾਜਾਂ ਨੂੰ ਪਿੱਛੇ ਛੱਡ ਕੇ ਹਰਿਆਣਾ ਦੇ ਖਿਡਾਰੀਆਂ ਨੇ ਸਭ ਤੋਂ ਜ਼ਿਆਦਾ ਤਗਮੇ ਹਾਸਲ ਕੀਤੇ। ਭਾਰਤੀ ਖਿਡਾਰੀਆਂ ਨੇ ਕੁੱਲ 61 ਤਗਮੇ ਹਾਸਲ ਕੀਤੇ, ...
ਅੱਜਕਲ੍ਹ ਪੈਨਸ਼ਨ ਦਾ ਮੁੱਦਾ ਬਹੁਤ ਮਘਿਆ ਹੋਇਆ ਹੈ। ਲੋਕਾਂ ਨੂੰ ਚਾਹੇ ਸਾਰੇ ਤਰ੍ਹਾਂ ਦੀਆਂ ਪੈਨਸ਼ਨਾਂ ਦਾ ਭਾਵੇਂ ਪਤਾ ਨਾ ਹੋਵੇ ਪ੍ਰੰਤੂ ਇਹ ਵਿਆਖਿਆ ਜ਼ਰੂਰ ਕਰਦੇ ਹਨ ਕਿ ਨੌਕਰੀ ਕਰਨ ਤੋਂ ਬਾਅਦ ਇਕ ਕਰਮਚਾਰੀ ਤਾਂ ਸੇਵਾ-ਮੁਕਤੀ ਉਪਰੰਤ ਕਾਫ਼ੀ ਸਾਰਾ ਫੰਡ ਲੈ ਕੇ ਅਤੇ ਬਾਕੀ ਉਮਰ ਲਈ ਆਪਣੀ ਆਖਰੀ ਤਨਖ਼ਾਹ ਦੇ ਅੱਧ ਜਿੰਨੀ ਪੈਨਸ਼ਨ ਲੈਣ ਦਾ ਹੱਕਦਾਰ ਵੀ ਹੋ ਜਾਂਦਾ ਹੈ, ਦੂਜੇ ਪਾਸੇ ਨਵੀਂ ਪੈਨਸ਼ਨ ਸਕੀਮ ਵਾਲੇ ਮੁਲਾਜ਼ਮ ਹਨ, ਜਿਨ੍ਹਾਂ ਨੂੰ ਆਪਣਾ ਕਟਵਾਇਆ ਹੋਇਆ ਫੰਡ ਵੀ ਵਾਪਸ ਨਹੀਂ ਮਿਲਣਾ। ਲੀਡਰ ਲੋਕ ਜਿੰਨੀ ਵਾਰੀ ਵਿਧਾਇਕ ਜਾਂ ਸੰਸਦ ਮੈਂਬਰ ਬਣ ਜਾਣ, ਉਹ ਓਨੀਆਂ ਹੀ ਪੈਨਸ਼ਨਾਂ ਲੈਂਦੇ ਹਨ, ਇਹ ਪੁਰਾਣੀ ਪੈਨਸ਼ਨ ਸਕੀਮ ਹੈ।
2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਸੇਵਾ-ਮੁਕਤ ਹੋਣ ਤੋਂ ਬਾਅਦ ਜਿਹੜੀ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਮਿਲਣੀ ਹੈ, ਉਹ ਬੜੀ ਹੀ ਘਟੀਆ ਪੈਨਸ਼ਨ ਸਕੀਮ ਹੈ। ਸੇਵਾ-ਮੁਕਤ ਕਰਮਚਾਰੀਆਂ ਨੇ ਤੱਤ ਕੱਢਿਆ ਹੈ ਕਿ ਜਿਵੇਂ ਗੁਲਾਬ ਜਾਮਣ 'ਚ ਗੁਲਾਬ ਨਹੀਂ ਹੁੰਦਾ, ਸ਼ਿਮਲਾ ਮਿਰਚ ਵਿਚ ਸ਼ਿਮਲਾ ਨਹੀਂ ਹੁੰਦਾ, ਉਸੇ ਤਰਾਂ ਨਵੀਂ ਪੈਨਸ਼ਨ ਸਕੀਮ 'ਚ ਪੈਨਸ਼ਨ ਨਹੀਂ ਮਿਲਦੀ। ਇਸ ਵਿਚ ਨਾ ਤਾਂ ਉਨ੍ਹਾਂ ਨੂੰ ਉਨ੍ਹਾਂ ਦਾ ਜਮ੍ਹਾਂ ਫੰਡ ਹੀ ਵਾਪਸ ਮੁੜਦਾ ਹੈ, ਨਾ ਹੀਂ ਸਾਨੂੰ ਕੋਈ ਗੁਜ਼ਾਰੇ ਜੋਗੀ ਬੱਝਵੀਂ ਪੈਨਸ਼ਨ ਮਿਲਦੀ ਹੈ। ਇਹ ਮਾਰੂ ਸਕੀਮ ਸਾਡੇ ਲਈ ਹੀ ਮਾਰੂ ਨਹੀਂ, ਪੰਜਾਬ ਰਾਜ ਅਤੇ ਸਰਕਾਰ ਲਈ ਵੀ ਬਹੁਤ ਮਾਰੂ ਹੈ ਕਿਉਂਕਿ ਇਸ ਸਕੀਮ ਨਾਲ ਸਰਕਾਰ ਦਾ ਹਜ਼ਾਰਾਂ ਕਰੋੜ ਰੁਪਈਆ ਕਾਰਪੋਰੇਟ ਘਰਾਣਿਆ ਦੀਆਂ ਤਿਜੌਰੀਆਂ 'ਚ ਜਾ ਰਿਹਾ ਹੈ ਅਤੇ ਰਾਜ ਸਰਕਾਰਾਂ ਆਨੇ-ਆਨੇ ਨੂੰ ਤਰਸਦੀਆਂ ਘਾਟੇ 'ਚ ਜਾ ਰਹੀਆਂ ਹਨ ਪਰ ਕਾਰਪੋਰੇਟ ਅਦਾਰੇ (ਮੁਲਾਜ਼ਮਾਂ ਦੀ ਮੁਢਲੀ ਤਨਖ਼ਾਹ ਦਾ 10 ਫ਼ੀਸਦੀ ਅਤੇ ਮੁਲਾਜ਼ਮਾਂ ਦੀ ਮੁਢਲੀ ਤਨਖ਼ਾਹ ਦਾ 14 ਫ਼ੀਸਦੀ ਸਰਕਾਰ ਦਾ ਹਿੱਸਾ ਜੋੜ ਕੇ ਭਾਵ) ਮੁਲਾਜ਼ਮਾਂ ਦੀ ਬੇਸਿਕ ਪੇ ਦਾ 24 ਫ਼ੀਸਦੀ ਹਿੱਸਾ ਆਪ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰ ਰਹੇ ਹਨ। ਪੁਰਾਣੀ ਪੈਨਸ਼ਨ ਸਕੀਮ ਅਧੀਨ ਕਰਮਚਾਰੀਆਂ ਦਾ ਜੀ.ਪੀ.ਐਫ. ਫੰਡ ਸਰਕਾਰ ਦੇ ਖ਼ਜ਼ਾਨੇ 'ਚ ਜਾਂਦਾ ਸੀ, ਜਿਸ ਨੂੰ ਸਰਕਾਰ 25 ਤੋਂ 30 ਸਾਲ ਤੱਕ ਵਰਤਦੀ ਸੀ। 31 ਮਾਰਚ, 2021 ਤੱਕ ਪੰਜਾਬ ਸਰਕਾਰ ਦੇ ਲਗਭਗ 14000 ਕਰੋੜ ਰੁਪਏ ਕਾਰਪੋਰੇਟ ਜਗਤ ਕੋਲ ਜਾ ਚੁੱਕੇ ਹਨ ਅਤੇ 2800 ਕਰੋੜ ਰੁਪਏ ਸਾਲਾਨਾ ਜਾ ਰਹੇ ਹਨ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਨਾਲ ਪ੍ਰਾਈਵੇਟ ਕੰਪਨੀਆਂ ਕੋਲ ਜਾਣ ਵਾਲਾ ਪੈਸਾ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿਚ ਆਉਣਾ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਲੋਕ ਭਲਾਈ ਪ੍ਰੋਗਰਾਮ ਅਤੇ ਹੋਰ ਵਿਕਾਸ ਸਕੀਮਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ।
ਪਿਛਲੇ ਮਹੀਨੇ ਛੱਤੀਸਗੜ੍ਹ, ਰਾਜਸਥਾਨ ਅਤੇ ਝਾਰਖੰਡ ਦੀਆਂ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਦੇ ਸਮੇਂ ਇਸ ਸਕੀਮ ਨੂੰ ਵਿੱਤੀ ਸੰਕਟ ਨਾਲ ਜੂਝ ਰਹੇ ਰਾਜਾਂ ਲਈ ਸੰਜੀਵਨੀ ਬੂਟੀ ਆਖਿਆ ਹੈ। ਉਨ੍ਹਾਂ ਨੇ ਅਖ਼ਬਾਰਾਂ 'ਚ ਪੂਰੇ ਪੰਨੇ ਦੇ ਇਸ਼ਤਿਹਾਰਾਂ ਦੇ ਕੇ ਪੁਰਾਣੀ ਪੈਨਸ਼ਨ ਸਕੀਮ ਦੇ ਲਾਭ ਅਤੇ ਨਵੀਂ ਪੈਨਸ਼ਨ ਸਕੀਮ ਦੇ ਨੁਕਸਾਨ ਦੱਸੇ ਸਨ। ਰਾਜਸਥਾਨ ਸਰਕਾਰ ਨੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈੱਲਪਮੈਂਟ ਅਥਾਰਟੀ ਤੋਂ ਆਪਣੇ ਰਾਜ ਦਾ ਪੈਨਸ਼ਨ ਫੰਡ ਵਜੋਂ ਗਿਆ 39000 ਕਰੋੜ ਵਾਪਸ ਮੰਗ ਲਿਆ ਹੈ। ਇਸ ਤਰ੍ਹਾਂ 39000 ਕਰੋੜ ਵਾਪਸ ਖ਼ਜ਼ਾਨੇ 'ਚ ਆਉਣ ਨਾਲ ਰਾਜ 'ਚ ਲੋਕ ਭਲਾਈ ਸਕੀਮਾਂ ਦੀ ਹਨੇਰੀ ਆਉਣ ਦੀ ਪੂਰੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ। ਜੇ ਨਵੀਂ ਪੈਨਸ਼ਨ ਸਕੀਮ ਰੱਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਣ ਨਾਲ ਪੌਣੇ ਦੋ ਲੱਖ ਤੋਂ ਵੱਧ ਕਰਮਚਾਰੀਆਂ ਦੀ ਸਮਾਜਿਕ ਸੁਰੱਖਿਆ ਅਤੇ ਬੁਢਾਪੇ ਦੀ ਡੰਗੋਰੀ ਉਨ੍ਹਾਂ ਦੇ ਸਪੁਰਦ ਹੋਵੇਗੀ ਅਤੇ ਨਾਲ ਹੀ ਸਰਕਾਰ ਦੀ ਪੰਜਾਬ 'ਚ ਵਿਕਾਸ ਅਤੇ ਇਨਕਲਾਬੀ ਸੁਧਾਰਾਂ ਵਾਲੀ ਜ਼ਿੰਮੇਵਾਰੀ ਵੀ ਪੂਰੀ ਹੋ ਸਕਦੀ ਹੈ ।
-ਸੂਬਾਈ ਪ੍ਰੈੱਸ ਸਕੱਤਰ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ।
ਮੋ: 98780-23768
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX