ਤਾਜਾ ਖ਼ਬਰਾਂ


ਨਿਊਜ਼ੀਲੈਂਡ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ
. . .  16 minutes ago
ਅੰਮ੍ਰਿਤਸਰ 'ਚ ਪ੍ਰੇਮੀ ਨੇ ਚਲਾਈ ਆਪਣੀ ਪ੍ਰੇਮਿਕਾ 'ਤੇ ਗੋਲੀ , ਦੋਸ਼ੀ ਫ਼ਰਾਰ
. . .  5 minutes ago
ਮੁੰਬਈ : ਐੱਸ.ਸੀ.ਓ.ਫਿਲਮ ਫੈਸਟੀਵਲ ਦਾ ਅਨੁਰਾਗ ਠਾਕੁਰ ਅਤੇ ਮੀਨਾਕਸ਼ੀ ਲੇਖੀ ਨੇ ਕੀਤਾ ਉਦਘਾਟਨ
. . .  57 minutes ago
ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਮੌਤ
. . .  about 3 hours ago
ਕਰਨਾਲ, 27 ਜਨਵਰੀ (ਗੁਰਮੀਤ ਸਿੰਘ ਸੱਗੂ)-ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਗਊ ਪ੍ਰੇਮੀਆਂ ਨੂੰ ਭਾਰੀ ਨਮੋਸ਼ੀ ਹੋਈ। ਦੱਸਿਆ ਜਾ ਰਿਹਾ ਕਿ ਫੂਸਗੜ੍ਹ ਮਾਰਗ ਸਥਿਤ ਬਾਬਾ ਬੰਸੀ ਵਾਲਾ ਗਊਸ਼ਾਲਾ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਗਾਵਾਂ...
ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਤੇ ਖੁੱਲ੍ਹ ਕੇ ਬੋਲੇ ਪਵਨ ਟੀਨੂੰ -ਕਿਹਾ, 'ਆਪ' ਤੇ ਭਾਜਪਾ 'ਚ ਜਾਣ ਦਾ ਸਵਾਲ ਹੀ ਨਹੀਂ
. . .  about 3 hours ago
ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਕਮੀ ਨਿਰਾਸ਼ਾਜਨਕ- ਕਾਂਗਰਸ ਪ੍ਰਧਾਨ
. . .  about 4 hours ago
ਨਵੀਂ ਦਿੱਲੀ, 27 ਜਨਵਰੀ- ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਮੁੱਦੇ ’ਤੇ ਬੋਲਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਜੰਮੂ-ਕਸ਼ਮੀਰ ਵਿਚ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵੇਰਵਿਆਂ ਵਿਚ ਕਮੀ ਘੱਟ ਤੋਂ ਘੱਟ ਕਹਿਣ ਲਈ ਨਿਰਾਸ਼ਾਜਨਕ ਹੈ। ਭਾਰਤ...
ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਆਏ ਦੋ ਨੌਜਵਾਨ ਜਾਅਲੀ ਕਰੰਸੀ ਸਣੇ ਗਿ੍ਫ਼ਤਾਰ
. . .  about 4 hours ago
ਫ਼ਾਜ਼ਿਲਕਾ, 27 ਜਨਵਰੀ (ਪ੍ਰਦੀਪ ਕੁਮਾਰ)- ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਆਏ ਦੋ ਨੌਜਵਾਨਾਂ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਨੇ ਜਾਲੀ ਭਾਰਤੀ ਕਰੰਸੀ ਸਣੇ ਗਿ੍ਫ਼ਤਾਰ ਕੀਤਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਵਲੋਂ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਮਾਮਲਾ ਯਾਤਰੀਆਂ ਨੂੰ ਛੱਡਣ ਦਾ: ਡੀ.ਜੀ.ਸੀ.ਏ. ਨੇ gofirst ਏਅਰਲਾਈਨਜ਼ ’ਤੇ ਲਗਾਇਆ ਵੱਡਾ ਜ਼ੁਰਮਾਨਾ
. . .  about 5 hours ago
ਨਵੀਂ ਦਿੱਲੀ, 27 ਜਨਵਰੀ- ਹਵਾਬਾਜ਼ੀ ਰੈਗੂਲੇਟਰੀ ਬਾਡੀ ਡੀ.ਜੀ.ਸੀ.ਏ. ਨੇ 55 ਯਾਤਰੀਆਂ ਨੂੰ ਹਵਾਈ ਅੱਡੇ ’ਤੇ ਛੱਡ ਕੇ gofirst ਏਅਰਲਾਈਨਜ਼ ਦੀ ਉਡਾਣ ਲਈ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਡੀ.ਜੀ.ਸੀ.ਏ. ਨੇ ਕੰਪਨੀ ’ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਪਹਿਲਾਂ ਏਵੀਏਸ਼ਨ ਰੈਗੂਲੇਟਰ ਡੀ.ਜੀ.ਸੀ.ਏ. ਨੇ...
ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਵਿਚ
. . .  about 4 hours ago
ਨਵੀਂ ਦਿੱਲੀ, 27 ਜਨਵਰੀ- ਭਾਰਤੀ ਮਹਿਲਾ ਟੀਮ ਅੰਡਰ-19 ਟੀ-20 ਵਿਸ਼ਵ ਕੱਪ ਦੇ ਫ਼ਾਈਨਲ ’ਚ ਪਹੁੰਚ ਗਈ ਹੈ। ਮਹਿਲਾ ਅੰਡਰ-19 ਟੀਮ ਸੈਮੀਫ਼ਾਈਨਲ ’ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਫ਼ਾਈਨਲ ’ਚ...
ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 ਲਾਗੂ
. . .  about 5 hours ago
ਨਵੀਂ ਦਿੱਲੀ, 27 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੀ.ਬੀ.ਸੀ. ਡਾਕੂਮੈਂਟਰੀ ਦੀ ਸਕ੍ਰੀਨਿੰਗ ਲਈ NS”9-KS” ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 (ਵੱਡੇ ਇਕੱਠਾਂ ’ਤੇ ਪਾਬੰਦੀ) ਲਾਗੂ ਕਰ ਦਿੱਤੀ। ਆਰਟਸ ਫੈਕਲਟੀ ਦੇ ਬਾਹਰ ਵੀ...
ਪਤੰਗ ਉਡਾਉਂਦੇ ਸਮੇਂ ਤਾਰਾਂ ਦੀ ਲਪੇਟ ਵਿਚ ਆਏ ਬੱਚੇ ਦੀ ਮੌਤ
. . .  about 5 hours ago
ਮੋਗਾ, 27 ਜਨਵਰੀ- ਮੋਗਾ ਦੇ ਮੁਹੱਲਾ ਬੇਦੀ ਨਗਰ ’ਚ ਛੱਤ ’ਤੇ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਸਮੇਂ ਹਾਈ ਟੈਂਸ਼ਨ ਤਾਰਾਂ ਦੀ ਲਪੇਟ ’ਚ ਆਏ 11 ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
. . .  1 minute ago
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
ਅਰਬਨ ਪ੍ਰਾਇਮਰੀ ਹੈਲਥ ਸੈਂਟਰ ਬਣਿਆ ਹੁਣ ਮੁਹੱਲਾ ਕਲੀਨਿਕ, ਕਾਂਗਰਸ ਨੇ ਚੁੱਕੇ ਸਵਾਲ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਰੁਪਿੰਦਰ ਸਿੰਘ ਸੱਗੂ)- ਮਹਾਨ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਵਿਚ ਕਰੀਬ ਇਕ ਦਹਾਕਾ ਪਹਿਲਾਂ ਸਥਾਪਿਤ ਹੋਏ ਅਰਬਨ ਪ੍ਰਾਇਮਰੀ ਹੈਲਥ ਸੈਂਟਰ, ਜੋ ਇਸ ਵੇਲੇ ਚਾਲੂ ਹੈ, ਸ਼ੁੱਕਰਵਾਰ ਨੂੰ ਮੁਹੱਲਾ ਕਲੀਨਿਕ ਵਿਚ ਤਬਦੀਲ ਹੋ ਗਿਆ ਹੈ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਇਸ ਸੰਚਾਲਿਤ ਸਿਹਤ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ- ਕਸ਼ਮੀਰ ਪੁਲਿਸ
. . .  about 6 hours ago
ਸ੍ਰੀਨਗਰ, 27 ਜਨਵਰੀ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਸੰਬੰਧੀ ਹੋਈ ਅਣਗਹਿਲੀ ਸੰਬੰਧੀ ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੇ ਰੂਟ ’ਤੇ ਪ੍ਰਬੰਧਕਾਂ ਵਲੋਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ ਸੀ। ਭਾਰਤ ਜੋੜੋ ਯਾਤਰਾ ਦੇ ਪ੍ਰਬੰਧਕਾਂ...
ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਸਨਮਾਨ ਭੱਤਾ - ਐਡਵੋਕੇਟ ਧਾਮੀ
. . .  about 6 hours ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜ ਪਿਆਰੇ ਸਾਹਿਬਾਨ ਦੇ ਨਾਂ ’ਤੇ ਅੰਮ੍ਰਿਤਸਰ ਵਿਚ ਕਰੀਬ 25 ਵਰਿ੍ਹਆਂ ਤੋਂ ਚੱਲ ਰਹੇ ਸੈਟੇਲਾਈਟ ਹਸਪਤਾਲਾਂ ਦਾ ਨਾਂ ਤਬਦੀਲ ਕਰਕੇ ਆਮ ਆਦਮੀ ਕਲੀਨਿਕ ਕਰ ਦਿੱਤੇ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਮਾਨ ਸਰਕਾਰ...
ਭੀੜ ਨੂੰ ਕਾਬੂ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ- ਰਾਹੁਲ ਗਾਂਧੀ
. . .  about 6 hours ago
ਸ੍ਰੀਨਗਰ, 27 ਜਨਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਯਾਤਰਾ ਦੌਰਾਨ ਪੁਲਿਸ ਦੇ ਸੁਰੱਖਿਆ ਪ੍ਰਬੰਧ ਢਹਿ-ਢੇਰੀ ਹੋ ਗਏ। ਸੁਰੰਗ ’ਚੋਂ ਨਿਕਲਣ ਤੋਂ ਬਾਅਦ ਪੁਲਿਸ ਵਾਲੇ ਦਿਖਾਈ ਨਹੀਂ ਦਿੱਤੇ। ਮੇਰੇ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹੋਰ ਅੱਗੇ ਨਹੀਂ ਜਾ ਸਕਦੇ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਸ਼ੁਰੂ
. . .  about 6 hours ago
ਨਵੀਂ ਦਿੱਲੀ, 27 ਜਨਵਰੀ- ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਬੈਠਕ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਚ ਸ਼ੁਰੂ ਹੋ ਗਈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ...
ਸਟਾਰ ਇੰਪੈਕਟ ਦਾ ਜਨਰਲ ਮੈਨੇਜਰ ਬਣ ਡੀਲਰਾਂ ਨਾਲ ਠੱਗੀਆਂ ਮਾਰਨ ਵਾਲਾ ਕਾਬੂ
. . .  about 7 hours ago
ਸੰਦੌੜ, 27 ਜਨਵਰੀ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਦੇ ਲੁਧਿਆਣਾ ਰੋਡ ’ਤੇ ਸਥਿਤ ਸਟਾਰ ਇੰਪੈਕਟ ਦੇ ਜਨਰਲ ਮੈਨੇਜਰ ਮੁਹੰਮਦ ਯੂਨਸ ਵਲੋਂ ਥਾਣਾ ਸਿਟੀ - 1 ’ਚ ਇਕ ਦਰਖ਼ਾਸਤ ਦੇ ਕੇ ਸ਼ਿਕਾਇਤ ਕੀਤੀ ਗਈ ਕਿ ਵਿਨੈ ਕੁਮਾਰ ਮਿਸ਼ਰਾ ਵਾਸੀ ਬਿਹਾਰ ਆਪਣੇ ਸਾਥੀਆਂ ਮੁਰਲੀਧਰ ਮਿਸ਼ਰਾ, ਅਜੈ ਕੁਮਾਰ, ਸ਼ਿਵਚੰਦਰਾ ਸਿੰਘ,...
ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਸਮਝੌਤੇ 'ਤੇ ਹਸਤਾਖਰ
. . .  about 7 hours ago
ਨਵੀਂ ਦਿੱਲੀ, 27 ਜਨਵਰੀ-ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਨੁਸਾਰ ਦੱਖਣੀ ਅਫ਼ਰੀਕਾ ਅਤੇ ਭਾਰਤ ਨੇ ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਇੱਕ ਸਮਝੌਤਾ 'ਤੇ ਹਸਤਾਖਰ ਕੀਤੇ ਹਨ। ਸਮਝੌਤੇ ਦੇ ਤਹਿਤ ਫਰਵਰੀ 2023 ਵਿਚ ਦੱਖਣੀ ਅਫਰੀਕਾ ਤੋਂ ਭਾਰਤ ਲਈ...
ਜਨਤਕ ਇਕੱਠ ਵਿਚ ਆਪ ਵਿਧਾਇਕ ਹੋਇਆ ਆਪੇ ਤੋਂ ਬਾਹਰ
. . .  about 7 hours ago
ਬਰਨਾਲਾ, 27 ਜਨਵਰੀ (ਨਰਿੰਦਰ ਅਰੋੜਾ/ਸੁਰੇਸ਼ ਗੋਗੀ)- ਇੱਥੇ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਲਾਭ ਸਿੰਘ ਉੱਗੋਕੇ ਆਪੇ ਤੋਂ ਬਾਹਰ ਹੋ ਗਏ। ਇੱਥੇ ਹੋਏ ਜਨਤਕ ਇਕੱਠ ਵਿਚ ਉਨ੍ਹਾਂ ਉਦੋਂ ਸਰਪੰਚ ਦੇ ਬੇਟੇ ਨੂੰ ਥੱਪੜ ਮਾਰਨ ਦੀ ਧਮਕੀ ਦੇ ਦਿੱਤੀ ਜਦੋਂ ਸ਼ਹਿਣਾ ਪਿੰਡ ਵਾਸੀ...
ਫ਼ਿਲਮਾਂ ਦਾ ਬਾਈਕਾਟ ਕਰਨ ਦੀਆਂ ਗੱਲਾਂ ਨਾਲ ਵਾਤਾਵਰਨ ’ਤੇ ਅਸਰ ਪੈਂਦਾ ਹੈ-ਅਨੁਰਾਗ ਠਾਕੁਰ
. . .  about 7 hours ago
ਮਹਾਰਾਸ਼ਟਰ, 27 ਜਨਵਰੀ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡੀਆਂ ਫ਼ਿਲਮਾਂ ਅੱਜ ਦੁਨੀਆ ਵਿਚ ਆਪਣਾ ਨਾਮ ਕਮਾ ਰਹੀਆਂ ਹਨ। ਫ਼ਿਰ ਇਸ ਕਿਸਮ ਦੀਆਂ ਗੱਲਾਂ ਦਾ ਵਾਤਾਵਰਨ ’ਤੇ ਅਸਰ ਪੈਂਦਾ ਹੈ। ਵਾਤਾਵਰਣ ਨੂੰ ਖ਼ਰਾਬ ਕਰਨ ਲਈ ਕਈ ਵਾਰ ਲੋਕ ਪੂਰੀ ਜਾਣਕਾਰੀ ਤੋਂ ਬਿਨਾਂ ਟਿੱਪਣੀ ਕਰਦੇ ਹਨ ਤਾਂ ਇਸ ਨਾਲ...
ਹਿੰਦ ਪਾਕਿ ਸੀਮਾ ਨੇੜਿਓਂ ਕਰੀਬ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 7 hours ago
ਫਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਹਿੰਦ ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਪੈਂਦੇ ਪਿੰਡ ਟੇਡੀ ਵਾਲਾ ਤੋਂ ਬੀ. ਐੱਸ. ਐਫ਼ ਦੇ ਜਵਾਨਾਂ ਵਲੋ ਕਰੀਬ 15 ਕਰੋੜ ਦੀ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਨੂੰ ਪੀਲੀ ਟੇਪ ਵਿਚ...
ਮੱਧ ਪ੍ਰਦੇਸ਼: ਕੋਲੇ ਦੀ ਖਾਨ ਵਿਚ ਦਮ ਘੁੱਟਣ ਕਾਰਨ 4 ਲੋਕਾਂ ਦੀ ਮੌਤ
. . .  about 8 hours ago
ਭੋਪਾਲ, 27 ਜਨਵਰੀ- ਮੱਧ ਪ੍ਰਦੇਸ਼ ਦੇ ਸ਼ਾਹਡੋਲ ’ਚ ਕੋਲੇ ਦੀ ਖਾਣ ’ਚ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਐਸ.ਪੀ. ਕੁਮਾਰ ਪ੍ਰਤੀਕ ਨੇ ਦੱਸਿਆ ਕਿ ਇਹ ਚਾਰੇ ਲੋਹੇ ਦਾ ਸਾਮਾਨ ਚੋਰੀ ਕਰਨ ਦੇ ਇਰਾਦੇ ਨਾਲ ਪੁਰਾਣੀ ਬੰਦ ਪਈ ਖਦਾਨ ਵਿਚ ਦਾਖ਼ਲ ਹੋਏ ਸਨ। ਪਹਿਲੀ ਨਜ਼ਰੇ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਨਾ ਦੇਣਾ ਵੱਡੀ ਅਣਗਹਿਲੀ- ਕਾਂਗਰਸ
. . .  about 8 hours ago
ਸ੍ਰੀਨਗਰ, 26 ਜਨਵਰੀ- ਜੰਮੂ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੇ ਸੁਰੱਖਿਆ ਵਿਚ ਹੋਈ ਵੱਡੀ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਜੰਮੂ ਕਸ਼ਮੀਰ ਤੇ ਲੱਦਾਖ ਤੋਂ ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਟਵੀਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਯੂ.ਟੀ. ਪ੍ਰਸ਼ਾਸਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ...
ਰਿਸ਼ਵਤ ਲੈਂਦਾ ਸਾਬਕਾ ਪਟਵਾਰੀ ਤੇ ਉਸ ਦਾ ਕਰਿੰਦਾ ਕਾਬੂ
. . .  about 8 hours ago
ਫ਼ਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)— ਵਿਜੀਲੈਂਸ ਵਿਭਾਗ ਨੇ ਅੱਜ ਇੱਥੋਂ ਦੇ ਤਹਿਸੀਲ ਕੰਪਲੈਕਸ ’ਚੋਂ ਇਕ ਸਾਬਕਾ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਂਦਿਆ ਕਾਬੂ ਕੀਤਾ ਹੈ। ਭਾਵੇਂ ਕਿ ਵਿਜੀਲੈਂਸ ਅਧਿਕਾਰੀਆਂ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਉਹ ਇਨ੍ਹਾਂ ਨੂੰ ਫੜ੍ਹਨ ਤੋਂ ਬਾਅਦ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 29 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨਰਿੰਦਰ ਦੇਵ

ਫ਼ਤਹਿਗੜ੍ਹ ਸਾਹਿਬ

-ਮਾਮਲਾ ਬੰਦੀ ਸਿੰਘਾਂ ਦੀ ਰਿਹਾਈ ਦਾ-13 ਅਗਸਤ ਦੇ ਰੋਸ ਮਾਰਚ 'ਚ ਸੰਗਤਾਂ ਕਾਲੀਆਂ ਦਸਤਾਰਾਂ ਸਜਾ ਕੇ ਸ਼ਮੂਲੀਅਤ ਕਰਨ-ਚੀਮਾ, ਪੰਜੋਲੀ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ੰਗ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮੌਕੇ 13 ਅਗਸਤ ਨੂੰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦੇ ...

ਪੂਰੀ ਖ਼ਬਰ »

ਪਟਵਾਰੀਆਂ ਤੇ ਕਾਨੂੰਗੋਆਂ ਨੇ ਪੰਜਾਬ ਸਰਕਾਰ ਦੇ ਨਾਂਅ ਚਿਤਾਵਨੀ ਪੱਤਰ ਵਿਧਾਇਕ ਰਾਏ ਨੂੰ ਸੌਂਪਿਆ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਅੱਜ ਤਹਿਸੀਲ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਪਟਵਾਰੀਆਂ ਤੇ ਕਾਨੂੰਗੋਆਂ ਵਲੋਂ ਪਟਵਾਰੀਆਂ ਦੀਆਂ ਅਸਾਮੀਆਂ 'ਚ ਖ਼ਤਮ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਸਰਕਾਰ ਦੇ ...

ਪੂਰੀ ਖ਼ਬਰ »

ਕੋਰਡੀਆ ਕਾਲਜ ਦੇ ਵਿਦਿਆਰਥੀਆਂ ਦੀ ਵਿਦੇਸ਼ 'ਚ ਨੌਕਰੀ ਲਈ ਹੋਈ ਚੋਣ

ਸੰਘੋਲ, 12 ਅਗਸਤ (ਪਰਮਵੀਰ ਸਿੰਘ ਧਨੋਆ)-ਕੋਰਡੀਆ ਕਾਲਜ ਸੰਘੋਲ ਦੇ ਵਿਦਿਆਰਥੀਆਂ ਦੀ ਫਿਨਲੈਂਡ (ਯੂਰੋਪ) 'ਚ ਨੌਕਰੀ ਲਈ ਚੋਣ ਹੋਈ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਚੇਅਰਮੈਨ ਲਾਰਡ ਰਾਣਾ ਦੀ ਅਗਵਾਈ 'ਚ ਸੰਸਥਾ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਤੇ ਨੌਕਰੀ ਦੇ ਮੌਕੇ ...

ਪੂਰੀ ਖ਼ਬਰ »

ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਅੱਜ ਇੱਥੇ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਹਾਦਰ ਸਿੰਘ ਜੱਲ੍ਹਾ ...

ਪੂਰੀ ਖ਼ਬਰ »

ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਾਂਗੇ -ਲਾਰਡ ਰਾਣਾ

ਸੰਘੋਲ, 12 ਅਗਸਤ (ਪਰਮਵੀਰ ਸਿੰਘ ਧਨੋਆ)-ਕੋਰਡੀਆ ਕਾਲਜ 'ਤੇ ਪੰਚਾਇਤ ਤੇ ਹੋਰਨਾਂ ਵਲੋਂ ਨਾਮਵਰ ਸਿੱਖਿਆ ਸੰਸਥਾ ਨਾਲ ਕੀਤੇ ਗਏ ਸਮਝੌਤੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਸਾਹਮਣੇ ਆ ਰਹੇ ਹਨ ਜਿਸ ਦੇ ਵਿਰੋਧ 'ਚ ਕਾਲਜ ਗੇਟ ਮੂਹਰੇ 3 ਅਗਸਤ ਤੋਂ ਲਗਾਤਾਰ ਧਰਨਾ ...

ਪੂਰੀ ਖ਼ਬਰ »

ਖਰੜ ਕਾਲੋਨੀ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਨੇ ਡੀ.ਸੀ. ਦਫ਼ਤਰ ਮੂਹਰੇ ਦਿੱਤਾ ਧਰਨਾ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਪੈਂਦੇ ਪਿੰਡ ਸ਼ੇਰਗੜ੍ਹ, ਬਾੜਾ, ਮੈਣ ਮਾਜਰਾ, ਕੱਜਲਮਾਜਰਾ ਤੇ ਨੰਦਪੁਰ ਦੇ ਵਸਨੀਕਾਂ ਅਤੇ ਖੇਵਟਦਾਰਾਂ ਵਲੋਂ ਖਰੜ ਕਾਲੋਨੀਆਂ 'ਚੋਂ ਆ ਰਹੇ ਸੀਵਰੇਜ ਦੇ ਗੰਦੇ ਪਾਣੀ ਦੀ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਸਬੰਧੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਚੈਕਿੰਗ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਸੁਤੰਤਰਤਾ ਦਿਵਸ ਸਮਾਗਮਾਂ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਪਾਰਟੀਆਂ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਬਾਰੀਕੀ ਨਾਲ ਚੈਕਿੰਗ ਕੀਤੀ | ਇਸ ਮੌਕੇ ਡੀ.ਐਸ.ਪੀ. ...

ਪੂਰੀ ਖ਼ਬਰ »

ਸੋਨੇ ਦੀ ਮੁੰਦਰੀ ਚੋਰੀ ਕਰਨ ਦੇ ਦੋਸ਼ ਹੇਠ ਔਰਤ ਗਿ੍ਫ਼ਤਾਰ

ਖਮਾਣੋਂ, 12 ਅਗਸਤ (ਮਨਮੋਹਣ ਸਿੰਘ ਕਲੇਰ, ਜੋਗਿੰਦਰ ਪਾਲ)-ਖਮਾਣੋਂ ਪੁਲਿਸ ਨੇ ਇਕ ਔਰਤ ਨੂੰ ਸੁਨਿਆਰੇ ਦੀ ਦੁਕਾਨ ਵਿਚੋਂ ਸੋਨੇ ਦੀ ਮੁੰਦਰੀ ਚੋਰੀ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਇੱਥੋਂ ਦੇ ਨਿਊ ਦੇਵੀ ਜਿਊਲਰ ਨਾਮਕ ਦੁਕਾਨ 'ਤੇ ਔਰਤ ...

ਪੂਰੀ ਖ਼ਬਰ »

ਕਾਂਗਰਸੀਆਂ ਨੇ ਸਾਬਕਾ ਵਿਧਾਇਕ ਨਾਗਰਾ ਦੀ ਅਗਵਾਈ ਹੇਠ ਕੱਢੀ ਤਿਰੰਗਾ ਯਾਤਰਾ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਕੁਲ ਹਿੰਦ ਕਾਂਗਰਸ ਕਮੇਟੀ ਦੇ ਸੱਦੇ ਤਹਿਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ 'ਚ ਅੱਜ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਕਾਂਗਰਸੀਆਂ ਵਲੋਂ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਸਥਿਤ ਕਰਤਾਰ ਕੰਪਲੈਕਸ ਤੋਂ ਸ਼ੁਰੂ ਹੋ ਕੇ ਇਹ ਤਿਰੰਗਾ ਯਾਤਰਾ ਜੋਤੀ ਸਰੂਪ ਲਾਈਟਾਂ, ਰੋਪੜ ਬੱਸ ਸਟੈਂਡ, ਰੇਲਵੇ ਸਟੇਸ਼ਨ, ਹਿਮਾਯੂੰਪੁਰ, ਜੀ.ਟੀ ਰੋਡ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਸਰਹਿੰਦ ਤੋਂ ਹੁੰਦੀ ਹੋਈ ਵਿਸ਼ਵਕਰਮਾ ਚੌਂਕ ਵਿਖੇ ਸਮਾਪਤ ਹੋਈ | ਯਾਤਰਾ 'ਚ ਸ਼ਾਮਿਲ ਕਾਂਗਰਸੀ ਵਰਕਰ ਤੇ ਆਮ ਲੋਕ ਹੱਥਾਂ 'ਚ ਤਿਰੰਗੇ ਝੰਡੇ ਲੈ ਕੇ ਸ਼ਹੀਦਾਂ ਨੂੰ ਯਾਦ 'ਚ ਦੇਸ਼ ਭਗਤੀ ਦੇ ਨਾਅਰੇ ਲਗਾ ਰਹੇ ਸਨ | ਇਸ ਮੌਕੇ 'ਤੇ ਬੋਲਦਿਆਂ ਸ. ਨਾਗਰਾ ਨੇ ਕਿਹਾ ਕਿ ਦੇਸ਼ ਦੇ ਮਹਾਨ ਸੂਰਬੀਰ ਯੋਧਿਆਂ ਦੇ ਬਲੀਦਾਨ ਸਦਕਾ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਸਾਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਸਗੋਂ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਫ਼ਖ਼ਰ ਨਾਲ ਆਪਣੇ ਘਰਾਂ 'ਚ ਤਿਰੰਗਾ ਲਹਿਰਾ ਕੇ ਦੇਸ਼-ਭਗਤੀ ਦੇ ਜਜ਼ਬੇ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ | ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਨਾ ਕੇਵਲ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ 'ਚ ਵੱਡਾ ਯੋਗਦਾਨ ਰਿਹਾ ਹੈ ਸਗੋਂ ਦੇਸ਼ ਨੂੰ ਤਰੱਕੀ ਤੇ ਬੁਲੰਦੀਆਂ ਦੀਆਂ ਲੀਹਾਂ 'ਤੇ ਤੋਰਨ 'ਚ ਵੀ ਕਾਂਗਰਸੀ ਸਰਕਾਰਾਂ ਦਾ ਅਹਿਮ ਯੋਗਦਾਨ ਰਿਹਾ ਹੈ | ਤਿਰੰਗਾ ਯਾਤਰਾ 'ਚ ਸੁਭਾਸ਼ ਸੂਦ, ਭੁਪਿੰਦਰ ਸਿੰਘ ਬਧੋਛੀ, ਬਲਜਿੰਦਰ ਸਿੰਘ ਅਤਾਪੁਰ, ਗੁਰਮੁਖ ਸਿੰਘ ਪੰਡਰਾਲੀ ਬਲਾਕ ਪ੍ਰਧਾਨ ਸਰਹਿੰਦ, ਅਸ਼ੋਕ ਸੂਦ ਪ੍ਰਧਾਨ ਨਗਰ ਕੌਂਸਲ ਸਰਹਿੰਦ, ਗੁਲਸ਼ਨ ਰਾਏ ਬੌਬੀ, ਗੁਰਪ੍ਰੀਤ ਸਿੰਘ ਲਾਲੀ, ਜ਼ਿਲ੍ਹਾ ਯੂਥ ਪ੍ਰਧਾਨ ਪਰਮਿੰਦਰ ਸਿੰਘ ਨੋਨੀ, ਐਰਨਦੀਪ ਸਿੰਘ ਮਾਵੀ, ਦਵਿੰਦਰ ਸਿੰਘ ਜੱਲ੍ਹਾ, ਠੇਕੇਦਾਰ ਸਵਰਨਦੀਪ ਸਿੰਘ, ਧਰਮਿੰਦਰ ਸਿੰਘ ਨਬੀਪੁਰ, ਕੁਲਵਿੰਦਰ ਸਿੰਘ ਬਾਗੜੀਆ, ਰਣਜੀਤ ਸਿੰਘ, ਲਾਭ ਸਿੰਘ, ਚਰਨਜੀਵ ਚੰਨਾ, ਆਨੰਦ ਮੋਹਨ, ਪਵਨ ਕਾਲੜਾ, ਜਗਜੀਤ ਕੁੱਕੀ, ਜਸਪਾਲ ਰਾਣਾ, ਯਸ਼ਪਾਲ ਲਹੌਰੀਆ, ਅਰਵਿੰਦਰ ਸਿੰਘ ਬਿੱਟੂ, ਕੁਸ਼ੱਲਿਆ ਸ਼ਰਮਾ, ਪ੍ਰਵੀਨ ਕੁਮਾਰੀ, ਗੁਰਸ਼ਰਨ ਸਿੰਘ ਬਿੱਟੂ, ਹਨੀ ਭਾਰਦਵਾਜ, ਮਨਦੀਪ ਭੀਮਾ, ਸੁੰਦਰ ਲਾਲ, ਕੁਲਵੰਤ ਸਿੰਘ ਢਿੱਲੋਂ, ਅਨਿਲ ਗੁਪਤਾ, ਰਾਜੀਵ ਸ਼ਰਮਾ, ਗੁਰਮੁਖ ਸਿੰਘ ਭਮਾਰਸੀ, ਤੀਰਥ ਸਿੰਘ, ਫੱਮਣ ਸਿੰਘ, ਇੰਦਰਪਾਲ ਸਿੰਘ, ਲਖਵਿੰਦਰ ਸਿੰਘ, ਮਨਦੀਪ ਸਿੰਘ ਖੇੜਾ, ਜਸਵਿੰਦਰ ਸਿੰਘ ਜੱਸੂ, ਜਤਿੰਦਰ ਬੱਬੂ, ਕੁਲਵੰਤ ਸਿੰਘ, ਹਰਮਿੰਦਰ ਸਿੰਘ ਲਟੋਰ, ਰਣਜੀਤ ਸਿੰਘ, ਗੁਰਲਾਲ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਸਿੰਘ, ਬੂਟਾ ਸਿੰਘ, ਗੁਰਸੇਵਕ ਸਿੰਘ, ਅਮਰਿੰਦਰ ਸਿੰਘ ਲਾਲੀ, ਗੁਰਜੰਟ ਸਿੰਘ, ਰਾਜਿੰਦਰ ਲਾਡੀ ਸੱਦੋਮਾਜਰਾ, ਰਣਜੀਤ ਸਿੰਘ, ਰਘਬੀਰ ਸਿੰਘ ਦੁਭਾਲੀ, ਹਰਦੀਪ ਬਾਠ, ਭਪਿੰਦਰ ਸਿੰਘ ਬਾਠ, ਹੈਪੀ ਸਰਾਣਾ, ਜੱਗੀ ਬਧÏਛੀ, ਗੋਲੂ ਛੰਨਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਆਗੂ ਤੇ ਵਰਕਰ ਸ਼ਾਮਿਲ ਸਨ |

ਖ਼ਬਰ ਸ਼ੇਅਰ ਕਰੋ

 

'ਆਪ' ਸਰਕਾਰ ਵਲੋਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ-ਵਿਧਾਇਕ ਰਾਏ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਮਨਪ੍ਰੀਤ ਸਿੰਘ)-ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡਾਂ 'ਚ ਆਧੁਨਿਕ ਪੈਲਸਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਤਾਂ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਰਵਿੰਦਰਜੀਤ ਕੌਰ ਨੇ ਅਸ਼ਟਾਮ ਫਰੋਸ਼ਾਂ ਦੀ ਕੀਤੀ ਅਚਨਚੇਤ ਚੈਕਿੰਗ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਰਾਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਪਹਿਲੀ ਅਗਸਤ ਤੋਂ ਕੀਤੀ ਗਈ ਈ ਸਟੈਂਪਿੰਗ ਪ੍ਰਤੀ ਭਾਵੇਂ ਲੋਕ ਜਾਗਰੂਕ ਨਹੀਂ ਹੋਏ ਪ੍ਰੰਤੂ ਕੁਝ ਦਿਨਾਂ ਦੀ ਖੱਜਲ ਖ਼ੁਆਰੀ ਤੋਂ ਬਾਅਦ ਜਿਨ੍ਹਾਂ ਅਸ਼ਟਾਮ ਫਰੋਸ਼ਾਂ ਕੋਲ ਈ ਸਟੈਂਪਿੰਗ ਦਾ ਕੰਮ ਹੈ, ...

ਪੂਰੀ ਖ਼ਬਰ »

ਦਿਵਿਆਂਗਜਨ ਨੈਸ਼ਨਲ ਅਵਾਰਡ ਲਈ 28 ਅਗਸਤ ਤੱਕ ਆਨ ਲਾਈਨ ਅਪਲਾਈ ਕਰ ਸਕਦੇ ਹਨ-ਡੀ. ਸੀ.

ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਭਾਰਤ ਸਰਕਾਰ ਦੇ ਸੋਸ਼ਲ ਜਸਟਿਸ ਤੇ ਇੰਮਪਾਵਰਮੈਂਟ ਮੰਤਰਾਲੇ ਵਲੋਂ ਦਿਵਿਆਂਗਜ਼ਨਾਂ ਨੂੰ ਸਾਲ 2022 ਦਾ ਕੌਮੀ ਅਵਾਰਡ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਇਹ ਅਵਾਰਡ ਪਾਉਣ ਦੇ ਚਾਹਵਾਨ ਦਿਵਿਆਂਗਜ਼ਨ 28 ਅਗਸਤ ਤੱਕ ...

ਪੂਰੀ ਖ਼ਬਰ »

ਰੱਖੜੀ ਦਾ ਤਿਉਹਾਰ ਮਨਾਇਆ

ਬਸੀ ਪਠਾਣਾਂ, 12 ਅਗਸਤ (ਗੌਤਮ)-ਸਥਾਨਕ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ 'ਚ ਭਰਾ ਭੈਣ ਭਰਾ ਦੇ ਪ੍ਰੇਮ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸ਼ੁੱਭ ਮੌਕੇ 'ਤੇ ਭੈਣਾਂ ਨੇ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹੀ ਤੇ ਮਠਿਆਈ ਦੇ ਨਾਲ-ਨਾਲ ਕਈ ...

ਪੂਰੀ ਖ਼ਬਰ »

ਵਾਲਮੀਕਿ ਮਜ਼੍ਹਬੀ ਸਿੱਖ ਵੈੱਲਫੇਅਰ ਸਭਾ ਵੱਲੋਂ ਅਹੁਦੇਦਾਰ ਨਿਯੁਕਤ

ਅਮਲੋਹ, 12 ਅਗਸਤ (ਕੇਵਲ ਸਿੰਘ)-ਵਾਲਮੀਕਿ ਮਜ਼੍ਹਬੀ ਸਿੱਖ ਵੈੱਲਫੇਅਰ ਸਭਾ ਦੀ ਅਹਿਮ ਮੀਟਿੰਗ ਦੌਰਾਨ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ, ਜਿਸ 'ਚ ਗੁਰਬਚਨ ਸਿੰਘ ਬੱਲ ਨੂੰ ਜਰਨਲ ਸਕੱਤਰ ਪੰਜਾਬ, ਮਨਦੀਪ ਸਿੰਘ ਘੁਟੀਂਡ ਦਫ਼ਤਰ ਸਕੱਤਰ ਪੰਜਾਬ, ਦਿਲਬਾਗ ਸਿੰਘ ...

ਪੂਰੀ ਖ਼ਬਰ »

ਇਕਬਾਲ ਸਿੰਘ ਧੀਮਾਨ ਜ਼ਿਲ੍ਹਾ ਚੇਅਰਮੈਨ ਨਿਯੁਕਤ

ਮੰਡੀ ਗੋਬਿੰਦਗੜ੍ਹ, 12 ਅਗਸਤ (ਮੁਕੇਸ਼ ਘਈ)-ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਨੂੰ ਜ਼ੋਨਾਂ 'ਚ ਵੰਡ ਕੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ | ਪਿਛਲੇ ਦਿਨੀਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਲੁਧਿਆਣਾ ਅਤੇ ਮਲੇਰਕੋਟਲਾ ਦੀ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

ਅਮਲੋਹ, 12 ਅਗਸਤ (ਕੇਵਲ ਸਿੰਘ)-ਪੰਜਾਬ ਭਰ ਦੇ ਪਸ਼ੂਆਂ 'ਚ ਲੰਪੀ ਸਕਿਨ ਬਿਮਾਰੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦੀ ਲਪੇਟ 'ਚ ਹਜ਼ਾਰਾਂ ਦੀ ਗਿਣਤੀ ਪਸ਼ੂ ਆ ਗਏ ਹਨ, ਜਿਨ੍ਹਾਂ 'ਚੋਂ ਵੱਡੀ ਗਿਣਤੀ ਪਸ਼ੂਆਂ ਦੀ ਮੌਤ ਵੀ ਹੋ ਗਈ ਹੈ | ਪਿੰਡਾਂ ਤੱਕ ਪਸ਼ੂਆਂ ਨੂੰ ਦਵਾਈ ...

ਪੂਰੀ ਖ਼ਬਰ »

ਪੰਜ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ

ਖਮਾਣੋਂ, 12 ਅਗਸਤ (ਪੱਤਰ ਪ੍ਰੇਰਕ)-ਪਿੰਡ ਖੇੜੀ ਨੌਧ ਸਿੰਘ ਵਿਖੇ ਬਾਬਾ ਫ਼ਤਹਿ ਸਿੰਘ ਸਪੋਰਟਸ ਕਲੱਬ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਫੁੱਟਬਾਲ (ਅੰਡਰ 18) ਟੂਰਨਾਮੈਂਟ ਦਾ ਉਦਘਾਟਨ ਸਰਪੰਚ ਰੁਪਿੰਦਰ ਸਿੰਘ ਰਮਲਾ ਅਤੇ ...

ਪੂਰੀ ਖ਼ਬਰ »

ਵਕੀਲਾਂ ਨੇ ਕੀਤੀ ਹੜਤਾਲ, ਕੋਰਟ ਕੰਪਲੈਕਸ ਮੂਹਰੇ ਦਿੱਤਾ ਰੋਸ ਧਰਨਾ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ਅੱਜ ਸਮੂਹ ਵਕੀਲਾਂ ਵਲੋਂ ਪੰਜਾਬ ਸਰਕਾਰ ਦੀ 'ਈ ਸਪੈਸ਼ਲ ਸਟੈਂਪ ਪੇਪਰ ਸਕੀਮ' ਦੇ ਰੋਸ ਵਜੋਂ ...

ਪੂਰੀ ਖ਼ਬਰ »

ਬਾਬਾ ਮੋਤੀ ਰਾਮ ਮਹਿਰਾ ਮਾਰਕੀਟ ਦਾ ਵਫ਼ਦ ਸਮੱਸਿਆਵਾਂ ਸਬੰਧੀ ਹਲਕਾ ਵਿਧਾਇਕ ਨੂੰ ਮਿਲਿਆ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਮਨਪ੍ਰੀਤ ਸਿੰਘ)-ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਿਖੇ ਬਾਬਾ ਮੋਤੀ ਰਾਮ ਮਹਿਰਾ ਮਾਰਕੀਟ ਦੇ ਦੁਕਾਨਦਾਰਾਂ ਨੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਜਿਸ 'ਤੇ ਹਲਕਾ ਵਿਧਾਇਕ ਨੇ ...

ਪੂਰੀ ਖ਼ਬਰ »

ਭਾਜਪਾ ਆਗੂਆਂ ਨੇ ਅਮਲੋਹ 'ਚ ਤਿਰੰਗਾ ਲਹਿਰਾਉਣ ਦੀ ਕੀਤੀ ਸ਼ੁਰੂਆਤ

ਅਮਲੋਹ, 12 ਅਗਸਤ (ਕੇਵਲ ਸਿੰਘ)-ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਤੇ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮਨਾਇਆ ਜਾ ਰਿਹਾ ਹੈ, ਸਬੰਧੀ ਦੇਸ਼ ਵਾਸੀਆਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਫ਼ਤਹਿਗੜ੍ਹ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਸਬੰਧੀ ਸੱਭਿਆਚਾਰਕ ਸਮਾਗਮ ਅਤੇ ਪਰੇਡ ਦੀ ਫਾਈਨਲ ਰਿਹਰਸਲ

ਖਮਾਣੋਂ, 12 ਅਗਸਤ (ਕਲੇਰ)-ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਖਮਾਣੋਂ ਵਿਚ ਮਨਾਏ ਜਾਣ ਵਾਲੇ ਜਸ਼ਨਾਂ ਸਬੰਧੀ ਅਤੇ ਹੋਰ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਸਬੰਧੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਹੋਰ ਅਮਲੇ ਵਲੋਂ ਅੱਜ ਦਾਣਾ ਮੰਡੀ ਵਿਖੇ ਫਾਈਨਲ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥੀਆਂ 'ਚ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਰਾਜਿੰਦਰ ਸਿੰਘ)-ਰੱਖੜੀ ਦੇ ਪਵਿੱਤਰ ਦਿਹਾੜੇ ਮੌਕੇ ਜ਼ਿਲੇ੍ਹ ਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ 'ਚ ਅਧਿਆਪਕਾਂ ਵਲੋਂ ਬੱਚਿਆਂ ਦੇ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਦੇਸ਼ ਭਗਤ ਗਲੋਬਲ ਸਕੂਲ 'ਚ ਰੱਖੜੀ ਦਾ ਤਿਓਹਾਰ ਮਨਾਇਆ

ਅਮਲੋਹ, 12 ਅਗਸਤ (ਕੇਵਲ ਸਿੰਘ)-ਦੇਸ਼ ਭਗਤ ਗਲੋਬਲ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ, ਰੱਖੜੀ ਬਣਾਉਣ ਤੇ ਰੱਖੜੀ ਬੰਨ੍ਹਣ ਦੀਆਂ ਗਤੀਵਿਧੀਆਂ ਇਸ ਤਿਉਹਾਰ ਦਾ ਕੇਂਦਰ ਰਹੇ | ਲੜਕੀਆਂ ਨੇ ਲੜਕਿਆਂ ਦੇ ਗੁੱਟ 'ਤੇੇ ਸੁੰਦਰ ਰੱਖੜੀਆਂ ਬੰਨ੍ਹੀਆਂ | ਵਿਦਿਆਰਥੀਆਂ ...

ਪੂਰੀ ਖ਼ਬਰ »

ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ

ਬਸੀ ਪਠਾਣਾਂ, 12 ਅਗਸਤ (ਰਵਿੰਦਰ ਮੌਦਗਿਲ)-ਇਤਿਹਾਸਕ ਗੁਰਦੁਆਰਾ ਮੁਕਾਰੋਂਪੁਰ ਸਾਹਿਬ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਕਵੀਸ਼ਰ ਸੁਰਜੀਤ ਸਿੰਘ ਥਾਬਲਾਂ, ਕਵੀਸ਼ਰੀ ਸੋਹਣ ਸਿੰਘ ਸਲਾਣਾ ਵਾਲਿਆਂ ਦੇ ਜਥੇ, ਮਾਨ ...

ਪੂਰੀ ਖ਼ਬਰ »

ਪੀਰ ਬਾਬਾ ਦੇ ਸਥਾਨ 'ਤੇ ਭੰਡਾਰੇ ਨੂੰ ਲੈ ਕੇ ਮੀਟਿੰਗ

ਬਸੀ ਪਠਾਣਾਂ, 12 ਅਗਸਤ (ਰਵਿੰਦਰ ਮੌਦਗਿਲ)-ਪਿੰਡ ਬਰਾਸ ਵਿਖੇ ਸਥਿਤ ਪੀਰ ਬਾਬਾ ਢੱਕੀ ਗਿਆਰ੍ਹਵੀਂ ਵਾਲੀ ਸਰਕਾਰ ਸੱਚ ਦੀ ਗੱਦੀ ਦੇ ਸਥਾਨ ਦੇ ਗੱਦੀ ਨਸ਼ੀਨ ਗੁਰਨਾਮ ਚੀਮਾ ਪਹਿਲਵਾਨ ਵਲੋਂ ਭੰਡਾਰੇ ਨੂੰ ਲੈ ਕੇ ਸ਼ਰਧਾਲੂਆਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਦੱਸਿਆ ਇਸ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਡਰਾਈ ਡੇਅ ਮਨਾਇਆ

ਸੰਘੋਲ, 12 ਅਗਸਤ (ਪਰਮਵੀਰ ਸਿੰਘ ਧਨੋਆ)-ਸਿਹਤ ਵਿਭਾਗ ਵਲੋਂ ਪਿੰਡ ਬਾਠਾਂ ਕਲਾਂ ਵਿਖੇ ਡਰਾਈ ਡੇਅ ਤਹਿਤ ਕਾਰਵਾਈ ਕੀਤੀ ਗਈ | ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਰਾਜਪ੍ਰੀਤ ਸਿੰਘ, ਲਖਵਿੰਦਰ ਸਿੰਘ, ਮਨਦੀਪ ਸਿੰਘ ਅਤੇ ਬਰੀਡ ਚੈੱਕਰ ਕੁਲਦੀਪ ਸਿੰਘ ਨੇ ਘਰ-ਘਰ ਜਾ ਕੇ ...

ਪੂਰੀ ਖ਼ਬਰ »

ਸਿਹਤ ਵਿਭਾਗ ਤੇ ਨਗਰ ਕੌਂਸਲ ਦੀਆਂ ਟੀਮਾਂ ਨੇ ਘਰ-ਘਰ ਕੀਤੀ ਚੈਕਿੰਗ

ਅਮਲੋਹ, 12 ਅਗਸਤ (ਕੇਵਲ ਸਿਘ)-ਸਥਾਨਕ ਵਾਰਡ ਨੰ-3 ਵਿਖੇ ਡਰਾਈ ਡੇਅ ਤਹਿਤ ਸਿਹਤ ਵਿਭਾਗ ਅਤੇ ਨਗਰ ਕੌਂਸਲ ਅਮਲੋਹ ਦੀ ਟੀਮ ਵਲੋੋਂ ਸਿਵਲ ਸਰਜਨ ਡਾ: ਹਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਡਾ: ਗੁਰਪ੍ਰੀਤ ਕੌਰ ਜ਼ਿਲ੍ਹਾ ਪੋ੍ਰਗਰਾਮ ਅਫ਼ਸਰ ਤੇ ਬਲਜਿੰਦਰ ਸਿੰਘ ਕਾਰਜ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ 'ਚ ਤਿੰਨ ਰੋਜ਼ਾ ਸਿੱਖ ਯੂਥ ਪਾਰਲੀਮੈਂਟ ਦੀ ਸ਼ੁਰੂਆਤ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਕਾਦਮਿਕ ਕੌਂਸਲ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਸਿੱਖ ਯੂਥ ਪਾਰਲੀਮੈਂਟ ਅੱਜ ਸ਼ੁਰੂ ਹੋ ਗਈ ਹੈ ...

ਪੂਰੀ ਖ਼ਬਰ »

ਐਸ.ਐਨ.ਏ.ਐਸ. ਆਰੀਆ ਸਕੂਲ ਵਲੋਂ ਕੱਢੀ ਤਿਰੰਗਾ ਯਾਤਰਾ

ਮੰਡੀ ਗੋਬਿੰਦਗੜ੍ਹ, 12 ਅਗਸਤ (ਬਲਜਿੰਦਰ ਸਿੰਘ)-ਸਥਾਨਕ ਰੇਲਵੇ ਫਾਟਕ ਰੋਡ 'ਤੇ ਸਥਿਤ ਐਸ.ਐਨ.ਏ.ਐਸ. ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਜ਼ਾਦੀ ਦਾ ਅੰਮਿ੍ਤ ਮਹਾਂ ਉਤਸਵ ਸਬੰਧੀ ਸਕੂਲ ਦੇ ਵਿਹੜੇ ਤੋਂ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ ਜਿਸ ਦੌਰਾਨ ਵਿਦਿਆਰਥੀ ...

ਪੂਰੀ ਖ਼ਬਰ »

ਸੰਤ ਫਰੀਦ ਸਕੂਲ 'ਚ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਸੰਬੰਧੀ ਸਮਾਗਮ ਕਰਵਾਇਆ

ਮੰਡੀ ਗੋਬਿੰਦਗੜ੍ਹ, 12 ਅਗਸਤ (ਬਲਜਿੰਦਰ ਸਿੰਘ)-ਸਥਾਨਕ ਸੰਤ ਫਰੀਦ ਪਬਲਿਕ ਸਕੂਲ ਵਿਖੇ ਅੱਜ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਸਬੰਧੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸਕੂਲ ਦੇ ਪਿ੍ੰਸੀਪਲ ਵਰਿੰਦਰਜੀਤ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸਕੂਲੀ ...

ਪੂਰੀ ਖ਼ਬਰ »

ਪ੍ਰੋ. ਚੰਦੂਮਾਜਰਾ ਨੇ ਬੀਬੀ ਪਰਮਜੀਤ ਕੌਰ ਸਰਹਿੰਦ ਨੂੰ ਪੁਸਤਕਾਂ ਦੀ ਸਿਰਜਣਾ 'ਤੇ ਵਧਾਈ ਦਿੱਤੀ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਤੇ ਉੱਘੀ ਲੇਖਕਾ ਬੀਬੀ ਪਰਮਜੀਤ ਕੌਰ ਸਰਹਿੰਦ ਨੂੰ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਮੌਕੇ ਆਮ ਲੋਕਾਂ ਦੀ ਸੁਰੱਖਿਆ ਲਈ ਪ੍ਰਬੰਧ ਮੁਕੰਮਲ-ਥਾਣਾ ਮੁਖੀ ਖਮਾਣੋਂ

ਖਮਾਣੋਂ, 12 ਅਗਸਤ (ਮਨਮੋਹਣ ਸਿੰਘ ਕਲੇਰ, ਜੋਗਿੰਦਰ ਪਾਲ)-ਆਜ਼ਾਦੀ ਦਿਹਾੜੇ ਮੌਕੇ ਆਮ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਇਹ ਜਾਣਕਾਰੀ ਥਾਣਾ ਖਮਾਣੋਂ ਦੇ ਨਵੇਂ ਮੁਖੀ ਨਿਯੁਕਤ ਐਸ.ਆਈ. ਬਲਵੀਰ ਸਿੰਘ ਨੇ ਦਿੰਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX