24 ਘੰਟਿਆਂ 'ਚ ਘੱਟ ਗਿਣਤੀ ਭਾਈਚਾਰੇ 'ਤੇ ਦੂਜਾ ਵੱਡਾ ਹਮਲਾ
ਸ੍ਰੀਨਗਰ, 16 ਅਗਸਤ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੌਪੀਆ 'ਚ ਅੱਤਵਾਦੀਆਂ ਨੇ ਘੱਟ ਗਿਣਤੀ ਪੰਡਤ ਭਾਈਚਾਰੇ ਨਾਲ ਸੰਬੰਧਿਤ 2 ਭਰਾਵਾਂ 'ਤੇ ਨਜ਼ਦੀਕ ਤੋਂ ਗੋਲੀਆਂ ਚਲਾਈਆਂ, ਜਿਸ 'ਚ ਇਕ ਭਰਾ ਦੀ ...
ਭਿੱਖੀਵਿੰਡ/ਪੱਟੀ, 16 ਅਗਸਤ (ਬੌਬੀ, ਖਹਿਰਾ, ਕਾਲੇਕੇ)-ਜਾਣਕਾਰੀ ਅਨੁਸਾਰ ਹਾਦਸੇ ਵਿਚ ਜਾਨ ਗਵਾਉਣ ਵਾਲਿਆਂ ਵਿਚ ਇਕ ਜਵਾਨ ਪੁਲਿਸ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਮਨਿਹਾਲਾ ਜੈ ਸਿੰਘ ਦਾ ਦੂਲਾ ਸਿੰਘ ਪੁੱਤਰ ਬੂਟਾ ਸਿੰਘ ਵੀ ਸ਼ਾਮਿਲ ਸੀ | ਮਿ੍ਤਕ ਦੇ ਪਰਿਵਾਰਕ ...
ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)-ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਮੰਗਲਵਾਰ ਨੂੰ 25 ਹੋਰ ਆਮ ਆਦਮੀ ਕਲੀਨਿਕ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੇ ਗਏ | ...
• ਮਿ੍ਤਕਾਂ 'ਚ ਇਕ ਜਵਾਨ ਤਰਨ ਤਾਰਨ ਨਾਲ ਸੰਬੰਧਿਤ • 32 ਹੋਰ ਜ਼ਖ਼ਮੀ, ਕਈਆਂ ਦੀ ਹਾਲਤ ਗੰਭੀਰ
ਸ੍ਰੀਨਗਰ, 16 ਅਗਸਤ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਪਹਿਲਗਾਮ ਖੇਤਰ 'ਚ ਆਈ.ਟੀ.ਬੀ.ਪੀ. ਦੇ ਜਵਾਨਾਂ ਨੂੰ ਲੈ ਜਾ ਰਹੀ ਬੱਸ ਡੂੰਘੀ ਖੱਡ 'ਚ ਡਿਗ ...
ਗੱਡੀ ਹੇਠਾਂ ਆਈ.ਈ.ਡੀ. ਲਗਾ ਕੇ ਦੋ ਨੌਜਵਾਨ ਫ਼ਰਾਰ-ਸੀ.ਸੀ.ਟੀ.ਵੀ. 'ਚ ਕੈਦ
ਅੰਮਿ੍ਤਸਰ, 16 ਅਗਸਤ (ਰੇਸ਼ਮ ਸਿੰਘ)-ਖਾੜਕੂਵਾਦ ਦੇ ਦੌਰ 'ਚ ਕੰਮ ਕਰਨ ਵਾਲੇ ਤੇ ਸਾਬਕਾ ਡੀ.ਜੀ.ਪੀ. ਸੁਮੈਧ ਸੈਣੀ ਦੇ ਨਜ਼ਦੀਕੀ ਰਹੇ ਸੀ.ਆਈ.ਏ. ਸਟਾਫ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ...
• 9053 ਏਕੜ ਜ਼ਮੀਨ ਤੋਂ ਛੁਡਵਾਏ ਨਾਜਾਇਜ਼ ਕਬਜ਼ੇ-ਧਾਲੀਵਾਲ • ਸਰਕਾਰ ਦੇ ਪੰਜ ਮਹੀਨੇ ਪੂਰੇ ਹੋਣ 'ਤੇ 5 ਕੈਬਨਿਟ ਮੰਤਰੀਆਂ ਵਲੋਂ ਰਿਪੋਰਟ ਕਾਰਡ ਪੇਸ਼
ਚੰਡੀਗੜ੍ਹ, 16 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜ ਮਹੀਨੇ ਪੂਰੇ ਹੋਣ 'ਤੇ ਮੰਗਲਵਾਰ ਨੂੰ ਪੰਜ ਕੈਬਨਿਟ ਮੰਤਰੀਆਂ ਵਲੋਂ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ | ਪੰਜਾਬ ਭਵਨ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਨ੍ਹਾਂ ਪੰਜ ਮਹੀਨਿਆਂ ਦੌਰਾਨ ਆਪਣੇ ਵਿਭਾਗਾਂ ਵਲੋਂ ਕੀਤੇ ਕੰਮਾਂ ਦਾ ਬਿਉਰਾ ਪੇਸ਼ ਕੀਤਾ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੀਤੇ 5 ਮਹੀਨਿਆਂ ਦੌਰਾਨ 12,339 ਕਰੋੜ ਰੁਪਏ ਦੇ ਕਰਜ਼ੇ ਅਤੇ ਵਿਆਜ ਦਾ ਭੁਗਤਾਨ ਕੀਤਾ ਹੈ ਜਦਕਿ ਇਸ ਸਮੇਂ ਦੌਰਾਨ ਸਰਕਾਰ ਨੇ 10,729 ਕਰੋੜ ਰੁਪਏ ਦਾ ਹੀ ਕਰਜ਼ਾ ਲਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਜੀ.ਐਸ.ਟੀ. ਇਕੱਠਾ ਕਰਨ ਦੀ ਦਰ 'ਚ 27 ਫ਼ੀਸਦੀ ਵਾਧਾ ਦਰਜ ਕਰਨ ਦਾ ਟੀਚਾ ਮਿੱਥਿਆ ਸੀ ਅਤੇ ਸਰਕਾਰ ਵਲੋਂ ਪੰਜ ਮਹੀਨਿਆਂ ਦੌਰਾਨ 24.15 ਫ਼ੀਸਦੀ ਵਾਧਾ ਦਰਜ ਕੀਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਇਸ 'ਚ ਹੋਰ ਵਾਧਾ ਹੋਵੇਗਾ ਅਤੇ ਸਰਕਾਰ ਆਪਣੇ ਮਿੱਥੇ ਹੋਏ ਟੀਚੇ ਨੂੰ ਪੂਰਾ ਕਰ ਲਵੇਗੀ | ਇਸੇ ਤਰ੍ਹਾਂ ਆਬਕਾਰੀ ਨੀਤੀ 'ਚ ਬਦਲਾਅ ਦੇ ਨਾਲ ਇਕੱਠੇ ਹੋਣ ਵਾਲੇ ਮਾਲੀਏ 'ਚ 56 ਫ਼ੀਸਦੀ ਵਾਧੇ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਸਰਕਾਰ ਵਲੋਂ ਮਾਲੀਏ 'ਚ 43.47 ਫ਼ੀਸਦੀ ਵਾਧਾ ਦਰਜ ਕੀਤਾ ਜਾ ਚੁੱਕਾ ਹੈ | ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੇ ਬਕਾਏ ਦਾ 200 ਕਰੋੜ ਜਾਰੀ ਕਰਨ ਦੇ ਨਾਲ, ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ, ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਲਈ ਇਕ ਕਰੋੜ ਰੁਪਏ ਸਮੇਤ ਮੁਲਾਜ਼ਮਾਂ ਨੂੰ ਕੀਤੀਆਂ ਅਦਾਇਗੀਆਂ ਬਾਰੇ ਵੀ ਚੀਮਾ ਨੇ ਜਾਣਕਾਰੀ ਦਿੱਤੀ | ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਵਿਭਾਗਾਂ ਬਾਰੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੇ 9053 ਏਕੜ ਜ਼ਮੀਨ 'ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਹਨ, ਜਿਨ੍ਹਾਂ 'ਚੋਂ ਕੁੱਝ ਜ਼ਮੀਨਾਂ ਬਹੁਤ ਜ਼ਿਆਦਾ ਕੀਮਤ ਦੀਆਂ ਹਨ | ਨਾਲ ਹੀ ਪਿੰਡਾਂ 'ਚ ਇਕ ਵਾਰ ਫਿਰ ਤੋਂ ਗਰਾਮ ਪੰਚਾਇਤਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ 7000 ਏਕੜ ਅਜਿਹੀ ਜ਼ਮੀਨ ਦਾ ਪਤਾ ਲਗਾਇਆ ਗਿਆ ਹੈ ਜੋ ਕਿਸੇ ਖਾਤੇ 'ਚ ਹੀ ਨਹੀਂ ਸੀ | ਕੇਂਦਰ ਸਰਕਾਰ ਤੋਂ ਉਨ੍ਹਾਂ ਦੇ ਵਿਭਾਗ ਨਾਲ ਜੁੜੇ 1760 ਕਰੋੜ ਰੁਪਏ ਜਾਰੀ ਕਰਵਾਏ ਜਾ ਰਹੇ ਹਨ ਜੋ ਕਾਫ਼ੀ ਸਮੇਂ ਤੋਂ ਰੁਕੇ ਹੋਏ ਸਨ ਜਿਨ੍ਹਾਂ ਦੀ ਮਦਦ ਨਾਲ ਮੰਡੀਆਂ ਤੇ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਰਸਤਿਆਂ ਨੂੰ 18 ਫੁੱਟ ਤੱਕ ਚੌੜਾ ਕੀਤਾ ਜਾਵੇਗਾ ਤੇ ਪਿੰਡਾਂ ਨੇੜੇ ਪੈਂਦੀਆਂ ਮੰਡੀਆਂ ਦਾ ਵੀ ਨਵੀਨੀਕਰਨ ਕੀਤਾ ਜਾਵੇਗਾ |
100 ਆਮ ਆਦਮੀ ਕਲੀਨਿਕ ਖੋਲ੍ਹੇ
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 15 ਅਗਸਤ ਤੱਕ ਪੰਜਾਬ 'ਚ 75 ਆਮ ਆਦਮੀ ਕਲੀਨਿਕ ਖੋਲੇ੍ਹ ਜਾਣ ਦਾ ਟੀਚਾ ਮਿੱਥਿਆ ਗਿਆ ਸੀ ਪਰ ਸਰਕਾਰ ਨੇ ਇਸ ਤੋਂ ਵੱਧ ਕੇ 100 ਅਜਿਹੇ ਕਲੀਨਿਕ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦਾ ਆਮ ਲੋਕਾਂ ਨੂੰ ਬਹੁਤ ਲਾਭ ਹੋਵੇਗਾ | ਉਨ੍ਹਾਂ ਸਿਹਤ ਵਿਭਾਗ 'ਚ ਹੋ ਰਹੀਆਂ ਨਿਯੁਕਤੀਆਂ ਤੇ ਨਵੇਂ ਖੋਲੇ੍ਹ ਜਾ ਰਹੇ ਮੈਡੀਕਲ ਕਾਲਜਾਂ ਬਾਰੇ ਜਾਣਕਾਰੀ ਦਿੱਤੀ |
19123 ਸਕੂਲਾਂ ਦਾ ਕਰਵਾਇਆ ਜਾ ਰਿਹੈ ਸਰਵੇਖਣ
ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਆਪਣੇ ਵਿਭਾਗਾਂ ਬਾਰੇ ਦੱਸਿਆ ਕਿ ਸਕੂਲ ਸਿੱਖਿਆ 'ਚ ਸੁਧਾਰ ਕਰਨ ਦੇ ਉਦੇਸ਼ ਨਾਲ ਪੰਜਾਬ ਰਾਜ ਦੇ 19123 ਸਕੂਲਾਂ ਦਾ ਇਕ ਸਰਵੇਖਣ ਕਰਵਾਇਆ ਜਾ ਰਿਹਾ ਹੈ ਤਾਂ ਜੋ ਸਕੂਲਾਂ ਦੀ ਸਹੀ ਸਥਿਤੀ ਬਾਰੇ ਸਰਕਾਰ ਨੂੰ ਜਾਣਕਾਰੀ ਮਿਲ ਸਕੇ ਤੇ ਸਕੂਲਾਂ ਦਾ ਸੁਧਾਰ ਕੀਤਾ ਜਾ ਸਕੇ | ਇਸ ਦੇ ਨਾਲ ਹੀ ਸ. ਬੈਂਸ ਨੇ ਦੱਸਿਆ ਕਿ ਪੰਜਾਬ ਰਾਜ 'ਚ ਪਹਿਲੀ ਵਾਰ ਕਰੈਸ਼ਰ ਇੰਡਸਟਰੀ ਲਈ ਨੀਤੀ ਲਿਆਂਦੀ ਗਈ ਹੈ | ਇਸ ਤੋਂ ਇਲਾਵਾ ਰੇਤ ਦੇ ਨਾਲ ਹੀ ਬਜਰੀ ਦੀ ਕੀਮਤ ਤੈਅ ਕੀਤੀ ਗਈ ਹੈ ਅਤੇ ਹੁਣ ਤੱਕ 3 ਕਰੈਸ਼ਰ ਸੀਲ ਕੀਤੇ ਗਏ ਹਨ ਅਤੇ 89 ਨੂੰ ਆਰ ਨੋਟਿਸ ਜਾਰੀ ਕੀਤਾ ਗਿਆ ਹੈ | ਜਲ ਸਰੋਤ ਵਿਭਾਗ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਬੈਂਸ ਨੇ ਦੱਸਿਆ ਕਿ ਨਵੇਂ ਸਿੰਜਾਈ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਰਾਜ ਦੇ ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ ਜਾ ਸਕੇ | ਪੰਜਾਬ 'ਚ ਪਹਿਲੀ ਵਾਰ ਡਰੇਨਜ਼ ਦੀ ਅਸਲ ਮਾਅਨਿਆਂ 'ਚ ਸਹੀ ਤਰੀਕੇ ਨਾਲ ਸਫ਼ਾਈ ਕੀਤੀ ਗਈ ਹੈ | ਜੇਲ੍ਹ ਵਿਭਾਗ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਬੈਂਸ ਨੇ ਦੱਸਿਆ ਕਿ ਪੰਜਾਬ ਰਾਜ ਦੀਆਂ ਵੱਖ-ਵੱਖ ਜੇਲ੍ਹਾਂ 'ਚੋਂ 2829 ਮੋਬਾਈਲ ਫ਼ੋਨ ਤੇ 1544 ਸਿੰਮ ਜ਼ਬਤ ਕੀਤੇ ਗਏ ਹਨ ਤੇ ਜੇਲ੍ਹਾਂ 'ਚ ਜੈਮਰ ਲਗਾਏ ਜਾਣ ਲਈ ਦੇਸ਼ ਦੀਆਂ ਨਾਮੀ ਸਰਕਾਰੀ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ | ਹੁਣ ਤੱਕ 26000 ਕੈਦੀਆਂ ਦੇ ਨਸ਼ਿਆਂ ਦੇ ਸੈਂਪਲ ਲਏ ਜਾ ਚੁੱਕੇ ਹਨ | ਜਿਨ੍ਹਾਂ 'ਚੋਂ 2600 ਦੇ ਕਰੀਬ ਨਸ਼ਾ ਪੀੜਤ ਕੈਦੀਆਂ ਨੇ ਨਸ਼ਾ ਮੁਕਤੀ ਲਈ ਨਾਂਅ ਦਰਜ ਕਰਵਾਇਆ ਹੈ |
ਇਕ ਦਿਨ 'ਚ 14205 ਮੈਗਾਵਾਟ ਬਿਜਲੀ ਦੇਣ ਦਾ ਰਿਕਾਰਡ ਕਾਇਮ ਕੀਤਾ
ਇਸੇ ਤਰ੍ਹਾਂ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਸਰਕਾਰ ਨੇ ਘਰਾਂ ਦੇ ਬਿਜਲੀ ਕਨੈੱਕਸ਼ਨਾਂ 'ਤੇ ਹਰ ਦੋ ਮਹੀਨੇ ਲਈ 600 ਯੂਨਿਟ ਮੁਫ਼ਤ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਵਿਭਾਗ 'ਤੇ 5629 ਕਰੋੜ ਰੁਪਏ ਦੀ ਸਬਸਿਡੀ ਦਾ ਬੋਝ ਪਵੇਗਾ | ਇਸ ਤੋਂ ਇਲਾਵਾ ਕਿਸਾਨਾਂ ਤੇ ਇੰਡਸਟਰੀ ਨੂੰ ਬਿਜਲੀ ਦੇ ਬਿੱਲਾਂ 'ਤੇ ਦਿੱਤੀ ਜਾਣ ਵਾਲੀ ਛੋਟ ਜਾਰੀ ਹੈ ਅਤੇ ਕਾਂਗਰਸ ਸਰਕਾਰ ਦੇ ਸਮੇਂ ਕੀਤੀ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਨੂੰ ਵੀ ਜਾਰੀ ਰੱਖਿਆ ਗਿਆ ਹੈ | ਸਰਕਾਰ ਵਲੋਂ ਝੋਨੇ ਦੀ ਬਿਜਾਈ ਸਮੇਂ ਨਿਰਵਿਘਨ ਬਿਜਲੀ ਦਿੱਤੀ ਗਈ ਅਤੇ ਇਸ ਸਾਲ ਬਿਜਲੀ ਵਿਭਾਗ ਨੇ ਇਕ ਦਿਨ 'ਚ 14205 ਮੈਗਾਵਾਟ ਬਿਜਲੀ ਦੇਣ ਦਾ ਰਿਕਾਰਡ ਵੀ ਕਾਇਮ ਕੀਤਾ |
ਖਟਕੜ ਕਲਾਂ 'ਚ ਸ਼ਹੀਦਾਂ ਨੂੰ ਕੀਤਾ ਸਿਜਦਾ
ਬੰਗਾ, 16 ਅਗਸਤ (ਜਸਬੀਰ ਸਿੰਘ ਨੂਰਪੁਰ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਮੇਰੇ 'ਤੇ ਸਿਆਸੀ ਕਿੜ ਕੱਢਣ ਲਈ ਝੂਠਾ ਕੇਸ ਬਣਾਇਆ | ਇਹ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਸਾਬਕਾ ...
ਅੱਜ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ ਚੰਡੀਗੜ੍ਹ, 16 ਅਗਸਤ (ਪੋ੍ਰ. ਅਵਤਾਰ ਸਿੰਘ)-ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਵਿਧਾਨ ਸਭਾ ਹਲਕਿਆਂ ਤੋਂ ਖੜ੍ਹੇ ਹੋਏ ਹੋਣ ਅਤੇ ਹਾਰ ਜਾਣ | ਇਸੇ ਤਰ੍ਹਾਂ ਸੰਗਰੂਰ ...
ਐਬਟਸਫੋਰਡ 16 ਅਗਸਤ, (ਗੁਰਦੀਪ ਸਿੰਘ ਗੇਰਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ 'ਚ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ 'ਚ ਇਕ ਝੀਲ ਤੇ ਦਰਿਆ 'ਚ ਡੁੱਬ ਜਾਣ ਕਾਰਨ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਦੋਵਾਂ ਦੀ ਉਮਰ 26 ਸਾਲ ਦੇ ਕਰੀਬ ਸੀ | ...
ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤੀ ਸ਼ੁਰੂਆਤ
ਜਲੰਧਰ, 16 ਅਗਸਤ (ਸ਼ਿਵ ਸ਼ਰਮਾ)-ਨਗਰ ਨਿਗਮਾਂ, ਟਰੱਸਟਾਂ, ਪੰਚਾਇਤਾਂ, ਕੌਂਸਲਾਂ ਵਿਚ ਹੁਣ ਕਰੋੜਾਂ ਰੁਪਏ ਦੇ ਵਿਕਾਸ ਦੇ ਐਸਟੀਮੇਟ ਦੇ ਕੰਮ ਪੀ. ਡਬਲਿਊ. ਆਈ. ਐਮ. ਐਸ. (ਪਬਲਿਕ ਵਰਕਸ ਇੰਟੀਗ੍ਰੇਟਿਡ ਮੈਨੇਜਮੈਂਟ ਸਿਸਟਮ) ...
ਮੁੰਬਈ, 16 ਅਗਸਤ (ਏਜੰਸੀ)-ਮੁੰਬਈ ਪੁਲਿਸ ਨੇ ਗੁਜਰਾਤ 'ਚ ਇਕ ਡਰੱਗ ਫੈਕਟਰੀ ਦਾ ਪਰਦਾਫਾਸ਼ ਕੀਤਾ | ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ 10 ਦਿਨਾਂ ਵਿਚ ਇਕ ਹੋਰ ਵੱਡੀ ਸਫਲਤਾ ਹਾਸਲ ਹੋਈ | ਮੁੰਬਈ ਪੁਲਿਸ ਨੇ ਦੱਖਣੀ ਗੁਜਰਾਤ ਦੇ ਅੰਕਲੇਸ਼ਵਰ ਵਿਚ ਇਕ ਡਰੱਗ ਫੈਕਟਰੀ ...
ਰਾਮਾਂ ਮੰਡੀ, 16 ਅਗਸਤ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)-ਅੱਜ ਸਵੇਰੇ ਸਵਾਰੀਆਂ ਨਾਲ ਭਰੀ ਇਕ ਪਿਕਅੱਪ ਜੀਪ ਜੋ ਕਿ ਆਰਜ਼ੀ ਤੌਰ 'ਤੇ ਵਿਚਕਾਰ ਫੱਟੇ ਪਾ ਕੇ ਦੋ ਮੰਜ਼ਿਲਾਂ ਬਣਾਈ ਹੋਈ ਸੀ, ਰਾਮਾਂ ਮੰਡੀ ਰਿਫ਼ਾਇਨਰੀ ਨਜ਼ਦੀਕ ਨੌਰੰਗ ਪਿੰਡ ਨੇੜੇ ਬੇਕਾਬੂ ਹੋ ਕੇ ...
ਨਵੀਂ ਦਿੱਲੀ, 16 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 76ਵੇਂ ਆਜ਼ਾਦੀ ਦਿਵਸ ਮੌਕੇ ਅਗਲੇ 25 ਸਾਲਾਂ ਦਾ ਖਾਕਾ ਉਲੀਕਦਿਆਂ ਦੇਸ਼ਵਾਸੀਆਂ ਨੂੰ 5 ਸੰਕਲਪ ਲੈਣ ਦੀ ਅਪੀਲ ਕੀਤੀ, ਤਾਂ ਜੋ 2047 'ਚ ਆਜ਼ਾਦੀ ਦੇ 100 ਸਾਲਾਂ 'ਚ ਆਜ਼ਾਦੀ ਲਈ ਜਾਨ ਕੁਰਬਾਨ ਕਰਨ ...
ਨਵੀਂ ਦਿੱਲੀ, 16 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੰਗਲਵਾਰ ਨੂੰ ਰੱਖਿਆ ਸਹਿਯੋਗ ਯੋਜਨਾਵਾਂ ਤੇ ਅਸੈਨਿਕ ਪ੍ਰਮਾਣੂ ਊਰਜਾ ਵਿਚ ਸਹਿਯੋਗ ਸਮੇਤ ਵੱਖ-ਵੱਖ ਮੁੱਦਿਆਂ ਬਾਰੇ ਗੱਲਬਾਤ ਕੀਤੀ | ਟੈਲੀਫੋਨ ...
ਵਿਕਾਰ ਰਸੂਲ ਵਾਨੀ ਇਕਾਈ ਦੇ ਪ੍ਰਧਾਨ ਨਿਯੁਕਤ
ਨਵੀਂ ਦਿੱਲੀ, 16 ਅਗਸਤ (ਏਜੰਸੀ)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੂੰ ਕੇਂਦਰ ਸ਼ਾਸਤ ਪ੍ਰਦੇਸ਼ 'ਚ ਪਾਰਟੀ ਦੀ ਪ੍ਰਚਾਰ ਕਮੇਟੀ ਦਾ ਮੁਖੀ ...
ਨਵੀਂ ਦਿੱਲੀ, 16 ਅਗਸਤ (ਏਜੰਸੀ)-ਸੀ.ਯੂ.ਈ.ਟੀ ਦਾ ਚੌਥਾ ਪੜਾਅ ਬੁੱਧਵਾਰ 17 ਅਗਸਤ ਤੋਂ ਸ਼ੁਰੂ ਹੋਵੇਗਾ ਅਤੇ ਇਸ 'ਚ ਲਗਭਗ 3.6 ਲੱਖ ਉਮੀਦਵਾਰਾਂ ਦੇ ਬੈਠਣ ਦੀ ਉਮੀਦ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰੀਖਿਆ 17 ਤੋਂ 20 ਅਗਸਤ ਤੱਕ ਚੱਲੇਗੀ ਅਤੇ ਇਸ ਸੰਬੰਧੀ ਉਮੀਦਵਾਰਾਂ ਨੂੰ ...
ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀ ਸ਼ਲਾਘਾ ਕਰਦਿਆਂ ਸੂਬੇ ਵਿਚ 75 ਆਮ ਆਦਮੀ ਕਲੀਨਿਕ ਖੁੱਲ੍ਹਣ 'ਤੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX