ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਕੀਤੀ ਤਕਰੀਰ ਨੂੰ ਕਈ ਪੱਖਾਂ ਤੋਂ ਵਿਚਾਰੇ ਜਾਣ ਦੀ ਜ਼ਰੂਰਤ ਹੈ। ਭਾਰਤ ਲਈ ਇਹ ਦਿਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਦੇਸ਼ ਨੇ ਆਜ਼ਾਦੀ ਦੇ 75 ਸਾਲ ...
ਪਿਛਲੇ ਸਾਲ ਸਰਦੀਆਂ 'ਚ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ 'ਚ ਇਕ ਭਾਸ਼ਾ ਅਤੇ ਉਪਨਿਵੇਸ਼ਵਾਦ ਦੇ ਸੰਬੰਧਾਂ 'ਤੇ ਲੈਕਚਰ ਦੇਣ ਲਈ ਜਾਣ ਦਾ ਮੌਕਾ ਮਿਲਿਆ ਸੀ। ਉੱਥੇ ਮੇਰਾ ਸਵਾਗਤ ਕਰਨ ਲਈ ਰਾਜਨੀਤੀ ਸ਼ਾਸਤਰ ਦੇ ਸੀਨੀਅਰ ਅਧਿਆਪਕ ਆਏ ਅਤੇ ਉਨ੍ਹਾਂ ਦੀ ਹੀ ਕਾਰ 'ਚ ਬੈਠ ਕੇ ...
ਅੱਜ ਲਈ ਵਿਸ਼ੇਸ਼
ਮਦਨ ਲਾਲ ਢੀਂਗਰਾ ਦਾ ਜਨਮ 18 ਫ਼ਰਵਰੀ 1883 ਈ: ਨੂੰ ਅੰਮ੍ਰਿਤਸਰ ਵਿਖੇ ਬੇਹੱਦ ਖ਼ੁਸ਼ਹਾਲ ਪਰਿਵਾਰ ਵਿਚ ਪਿਤਾ ਡਾ. ਦਿੱਤਾ ਮੱਲ ਢੀਂਗਰਾ ਅਤੇ ਮਾਤਾ ਮੰਤੋ ਦੇ ਘਰ ਹੋਇਆ। ਹੋਸ਼ ਸੰਭਾਲ ਦੇ ਸਾਰ ਹੀ ਉਸ ਨੇ ਘਰ ਦਾ ਉੱਚਾ ਮਾਹੌਲ ਠੁਕਰਾ ਕੇ ਖ਼ੁਦ ਨੂੰ ਗ਼ਰੀਬਾਂ, ਮਜ਼ਦੂਰਾਂ ਤੇ ਦਲਿਤਾਂ ਦੇ ਸਰੋਕਾਰਾਂ ਨਾਲ ਜੋੜ ਲਿਆ। ਬੇਸ਼ੱਕ ਇਸ ਪਰਿਵਾਰ ਦਾ ਮੁਖੀ ਜਿਸ ਨੂੰ ਅੰਗਰੇਜ਼ਾਂ ਨੇ ਉਨ੍ਹਾਂ ਦੀ ਵਫ਼ਾਦਾਰੀ ਦੀ ਕਦਰ ਕਰਦੇ ਹੋਏ 'ਰਾਏ ਸਾਹਿਬ' ਦੀ ਉਪਾਧੀ ਨਾਲ ਨਿਵਾਜਿਆ ਸੀ ਤੇ ਉਸ ਦਾ ਪੂਰਾ ਪਰਿਵਾਰ ਸਿੱਖਿਅਤ ਅਤੇ ਅੰਗਰੇਜ਼ਾਂ ਦੀ ਸੱਤਾ ਤੋਂ ਲਾਭ ਉਠਾ ਰਿਹਾ ਸੀ ਪਰ ਇਸ ਪਰਿਵਾਰ ਦਾ ਸੱਤਵਾਂ ਪੁੱਤਰ ਮਦਨ ਲਾਲ ਢੀਂਗਰਾ ਸਾਰੇ ਪਰਿਵਾਰ ਤੋਂ ਵੱਖਰਾ ਸੀ। ਮਦਨ ਲਾਲ ਦੀ ਸਿੱਖਿਆ ਅੰਮ੍ਰਿਤਸਰ ਅਤੇ ਲਾਹੌਰ ਵਿਚ ਹੋਈ ਸੀ। ਉਸ ਨੇ ਮਿਊਂਸੀਪਲ ਕਾਲਜ ਅੰਮ੍ਰਿਤਸਰ ਤੋਂ ਇੰਟਰ (ਬਾਰ੍ਹਵੀਂ) ਦੀ ਪ੍ਰੀਖਿਆ ਦੂਜੇ ਦਰਜੇ ਵਿਚ ਪਾਸ ਕੀਤੀ ਅਤੇ ਬਾਅਦ ਦੀ ਸਿੱਖਿਆ ਲਈ ਸਰਕਾਰੀ ਕਾਲਜ ਲਾਹੌਰ ਵਿਚ ਬੀ. ਐਸ. ਸੀ. ਵਿਚ ਦਾਖ਼ਲਾ ਲਿਆ। ਪਰ ਮਿਊਂਸੀਪਲ ਕਾਲਜ ਦੀ ਪੜ੍ਹਾਈ ਦੇ ਦੌਰਾਨ ਹੀ ਮਦਨ ਲਾਲ ਨੇ ਪ੍ਰਸਿੱਧ ਕ੍ਰਾਂਤੀਕਾਰੀ ਵਿਨਾਇਕ ਦਾਮੋਦਰ ਸਾਵਰਕਰ (1833-1966) ਦੇ ਸੰਗਠਨ 'ਅਭਿਨਵ ਭਾਰਤ' ਬਾਰੇ ਸੁਣਿਆ ਸੀ। ਜਿਸ ਨੂੰ ਸਾਵਰਕਰ ਨਾਸਿਕ ਵਿਚ ਚਲਾ ਰਹੇ ਸਨ। ਉਸ ਨੇ ਵੀ.ਡੀ. ਸਾਵਰਕਰ ਨਾਲ ਚਿੱਠੀ ਪੱਤਰ ਕਰਨਾ ਸ਼ੁਰੂ ਕਰ ਦਿੱਤਾ।
ਮਦਨ ਲਾਲ ਮਈ 1906 ਈ: ਵਿਚ ਸਮੁੰਦਰੀ ਜਹਾਜ਼ ਰਾਹੀਂ ਇੰਗਲੈਂਡ ਲਈ ਰਵਾਨਾ ਹੋ ਕੇ 6 ਜੁਲਾਈ ਨੂੰ ਉੱਥੇ ਪੁੱਜਾ। ਮਈ 1907 ਈ: ਵਿਚ ਜਦੋਂ ਪਹਿਲੀ ਵਾਰ 'ਇੰਡੀਆ ਹਾਊਸ' ਵਿਚ ਮਦਨ ਲਾਲ ਆਇਆ ਤਾਂ ਉੱਥੇ ਉਸ ਦੀ ਮੁਲਾਕਾਤ ਸਭ ਤੋਂ ਪਹਿਲਾਂ ਸ਼ਿਆਮ ਕ੍ਰਿਸ਼ਨ ਵਰਮਾ (1857-1930) ਨਾਲ ਹੀ ਹੋਈ ਸੀ। ਜਿਸ ਨੇ 1905 ਵਿਚ ਭਾਰਤ ਦੀ ਆਜ਼ਾਦੀ ਲਈ ਕੰਮ ਕਰਦੇ ਹੋਏ ਲੰਡਨ ਵਿਚ 'ਇੰਡੀਆ ਹਾਊਸ' ਸਥਾਪਤ ਕੀਤਾ ਸੀ। ਦੂਜੀ ਵਾਰ ਜਦੋਂ ਉਹ 'ਇੰਡੀਆ ਹਾਊਸ' ਆਇਆ ਤਾਂ ਉਸ ਸਮੇਂ ਉੱਥੇ 'ਭਾਰਤ ਦੀ ਦੁਰਦਸ਼ਾ' ਉੱਤੇ ਵੀ.ਡੀ. ਸਾਵਰਕਰ ਦਾ ਪ੍ਰਭਾਵਸ਼ਾਲੀ ਭਾਸ਼ਨ ਚੱਲ ਰਿਹਾ ਸੀ। ਮਦਨ ਲਾਲ ਵੀ ਸਭ ਤੋਂ ਪਿੱਛੇ ਦੀ ਕਤਾਰ ਵਿਚ ਕੁਰਸੀ 'ਤੇ ਜਾ ਕੇ ਬੈਠ ਗਿਆ। ਉਸ ਨੇ ਸਾਵਰਕਰ ਦਾ ਜੋਸ਼ੀਲਾ ਭਾਸ਼ਨ ਸੁਣਿਆ ਤਾਂ ਉਸ ਦੀਆਂ ਅੱਖਾਂ ਵਿਚੋਂ ਹੰਝੂ ਆ ਗਏ। ਉਸ ਦਾ ਖ਼ੂਨ ਅੰਗਰੇਜ਼ਾਂ ਦੁਆਰਾ ਭਾਰਤ ਵਿਚ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਸੁਣ ਕੇ ਖੌਲ ਉਠਿਆ।
ਇੰਗਲੈਂਡ ਵਿਚ ਅੰਗਰੇੇਜ਼ਾਂ ਦੇ 1 ਮਈ, 1907 ਈ: ਦੇ ਇਕ ਪ੍ਰੋਗਰਾਮ ਨੂੰ ਚੁਣੌਤੀ ਦੇਣ ਲਈ 10 ਮਈ, 1907 ਨੂੰ ਸਾਵਰਕਰ ਨੇ 'ਇੰਡੀਆ ਹਾਊਸ' ਵਿਚ 1857 ਈ: ਦੀ ਕ੍ਰਾਂਤੀ ਦਾ 'ਯਾਦਗਾਰ ਦਿਹਾੜਾ' ਮਨਾਉਣ ਲਈ ਸਮਾਗਮ ਕੀਤਾ। 10 ਮਈ 1908 ਨੂੰ 'ਇੰਡੀਆ ਹਾਊਸ' ਵਿਚ 1857 ਦੀ 50ਵੀਂ ਵਰ੍ਹੇਗੰਢ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਈ ਗਈ। ਉਸ ਦਿਨ ਨੂੰ 'ਸ਼ਹੀਦ ਦਿਵਸ' ਦਾ ਨਾਂਅ ਦਿੱਤਾ ਗਿਆ ਸੀ। ਮਦਨ ਲਾਲ ਢੀਂਗਰਾ ਨੇ ਇਸੇ ਦਿਨ ਪ੍ਰਣ ਕੀਤਾ ਕਿ ਉਹ ਭਾਰਤ ਦੀ ਆਜ਼ਾਦੀ ਲਈ ਵਚਨਬੱਧ ਹੈ। ਜਦੋਂ ਤੱਕ ਦੇਸ਼ ਅੰਗਰੇਜ਼ੀ ਹਕੂਮਤ ਤੋਂ ਮੁਕਤ ਨਹੀਂ ਹੋ ਜਾਂਦਾ ਤਦ ਤੱਕ ਉਹ ਸੁੱਖ ਦਾ ਸਾਹ ਨਹੀਂ ਲਵੇਗਾ।
ਸਰ ਵਿਲੀਅਮ ਕਰਜ਼ਨ ਵਾਇਲੀ ਭਾਰਤੀ ਵਿਦਿਆਰਥੀਆਂ ਨੂੰ, ਜੋ ਭਾਰਤ ਦੀ ਸੁਤੰਤਰਤਾ ਲਈ ਕੰਮ ਕਰਦੇ ਸਨ, ਸਖ਼ਤ ਸਜ਼ਾਵਾਂ ਦਿਵਾਉਂਦਾ ਸੀ। ਇਸ ਲਈ ਭਾਰਤੀ ਵਿਦਿਆਰਥੀ ਉਸ ਨੂੰ ਬਹੁਤ ਨਫ਼ਰਤ ਕਰਦੇ ਸਨ ਅਤੇ ਮੌਕਾ ਮਿਲਦੇ ਹੀ ਉਸ ਨੂੰ ਖ਼ਤਮ ਕਰ ਦੇਣਾ ਚਾਹੁੰਦੇ ਸਨ। ਮਦਨ ਲਾਲ ਢੀਂਗਰਾ ਉਸ ਨੂੰ ਕਤਲ ਕਰਨ ਲਈ ਢੁਕਵੇਂ ਸਮੇਂ ਦੀ ਭਾਲ ਵਿਚ ਸੀ।
1 ਜੁਲਾਈ 1909 ਈ: ਨੂੰ ਵੀਰਵਾਰ ਦਾ ਦਿਨ ਸੀ। ਇੰਗਲੈਂਡ ਦੇ ਜਹਾਂਗੀਰ ਹਾਊਸ ਵਿਚ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦਾ ਸਾਲਾਨਾ ਸਮਾਰੋਹ ਸੀ, ਜਿਸ ਵਿਚ ਅਨੇਕਾਂ ਅੰਗਰੇਜ਼ੀ ਅਫ਼ਸਰ ਅਤੇ ਵਿਦਿਆਰਥੀ ਵੀ ਸ਼ਾਮਿਲ ਸਨ। ਸਰ ਕਰਜ਼ਨ ਵਾਇਲੀ ਆਪਣੀ ਪਤਨੀ ਲੇਡੀ ਵਾਇਲੀ ਦਾ ਹੱਥ ਫੜੀ ਜਾਣੂ ਲੋਕਾਂ ਤੋਂ ਵਿਦਾ ਲੈਂਦੇ ਹੋਏ ਜਿਉਂ ਹੀ ਜਹਾਂਗੀਰ ਹਾਲ ਤੋਂ ਬਾਹਰ ਨਿਕਲਿਆ। ਬਾਹਰ ਪਹਿਲਾਂ ਤੋਂ ਹੀ ਤਿਆਰ ਖੜ੍ਹੇ ਮਦਨ ਲਾਲ ਢੀਂਗਰਾ ਨੇ ਆਪਣੇ ਕੋਟ ਦੀ ਜੇਬ ਵਿਚ ਹੱਥ ਪਾਇਆ ਤੇ ਫੁਰਤੀ ਨਾਲ ਇਕ ਰਿਵਾਲਵਰ ਕੱਢਿਆ। ਇਸ ਤੋਂ ਪਹਿਲਾਂ ਕਿ ਵਾਇਲੀ ਕੁਝ ਸਮਝਦਾ, ਉਸ ਦੇ ਦੋ ਗੋਲੀਆਂ ਧੌਣ ਵਿਚ ਮਾਰੀਆਂ ਅਤੇ ਤਿੰਨ ਛਾਤੀ ਵਿਚ। ਕਰਜ਼ਨ ਇਕ ਚੀਕ ਨਾਲ ਢਹਿ ਢੇਰੀ ਹੋ ਗਿਆ। ਇਸ ਦੌਰਾਨ ਛੇਵੀਂ ਗੋਲੀ ਉਨ੍ਹਾਂ 48 ਸਾਲਾ ਡਾ. ਕਾਉਸ ਖੁਰਸ਼ੀਦ ਲਾਲਕਕਾ ਜੋ ਵਾਇਲੀ ਨੂੰ ਬਚਾਉਣ ਲਈ ਆਇਆ ਨੂੰ ਮਾਰੀ ਅਤੇ ਉਸ ਦੀ ਮੌਤ ਸੇਂਟ ਜਾਰਜ ਹਸਪਤਾਲ ਲਿਜਾਂਦੇ ਹੋਏ ਰਾਹ ਵਿਚ ਹੋ ਗਈ। ਇਸ ਕੇਸ ਵਿਚ 17 ਅਗਸਤ, 1909 ਈ: ਨੂੰ ਭਾਰਤ ਦੇ ਇਸ ਅਣਖ਼ੀ ਸੂਰਮੇ ਨੂੰ ਜੇਲ੍ਹ ਵਿਚ ਹੀ ਚੁੱਪ ਚਾਪ ਫ਼ਾਸੀ 'ਤੇ ਲਟਕਾ ਦਿੱਤਾ ਗਿਆ। ਪੰਜਾਬ ਦੇ ਅਣਖ਼ੀ ਇਸ ਯੋਧੇ ਦੇ ਮ੍ਰਿਤਕ ਸਰੀਰ ਨੂੰ ਉੱਥੇ ਹੀ ਦਬਾ ਦਿੱਤਾ ਗਿਆ। ਪਰ ਬਾਅਦ ਵਿਚ ਇਸ ਸ਼ਹੀਦ ਦੀਆਂ ਅਸਥੀਆਂ 13 ਦਸੰਬਰ, 1976 ਈ: ਨੂੰ ਭਾਰਤ ਲਿਆਂਦੀਆਂ ਗਈਆਂ ਅਤੇ 20 ਦਸੰਬਰ ਨੂੰ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ਦਾ ਉਨ੍ਹਾਂ ਦੀ ਜਨਮ ਭੂਮੀ ਅੰਮ੍ਰਿਤਸਰ ਵਿਚ ਪੰਜਾਬ ਸਰਕਾਰ ਵਲੋਂ ਪੂਰੇ ਰਾਸ਼ਟਰੀ ਸਨਮਾਨ ਨਾਲ ਸਸਕਾਰ ਕੀਤਾ ਗਿਆ।
-ਪਿੰਡ ਤੇ ਡਾਕ: ਭਨਾਮ, ਤਹਿ: ਨੰਗਲ ਡੈਮ,
ਜ਼ਿਲ੍ਹਾ ਰੋਪੜ।
ਮੋ: 94633-64992
ਪਾਕਿਸਤਾਨ ਨੂੰ ਹਿੰਦੁਸਤਾਨ ਤੋਂ ਵੱਖ ਹੋਇਆਂ 75 ਸਾਲ ਹੋ ਗਏ ਹਨ। ਉਦੋਂ ਤੋਂ ਹੀ ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਹੀ ਰਹੀ ਹੈ। ਸਾਡੇ ਸੱਭਿਆਚਾਰ ਵਿਚ ਭਾਈ-ਭਾਈ ਵੱਖ ਹੁੰਦੇ ਹੀ ਰਹੇ ਹਨ। ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਵਿਚ ਭਰੱਪਣ ਨਾ ਰਹੇ ਅਤੇ ਉਹ ਸ਼ਰੀਕ ਹੀ ਬਣੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX