ਤਾਜਾ ਖ਼ਬਰਾਂ


ਚੀਨ ਵਲੋਂ ਤੁਰਕੀ ਨੂੰ 6 ਮਿਲੀਅਨ ਡਾਲਰ ਮਦਦ ਦੀ ਪੇਸ਼ਕਸ਼
. . .  3 minutes ago
ਬੀਜਿੰਗ, 7 ਫਰਵਰੀ- ਚੀਨ ਦੇ ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. ਦੇ ਅਨੁਸਾਰ ਚੀਨ ਨੇ ਭੂਚਾਲ ਰਾਹਤ ਲਈ ਤੁਰਕੀ ਨੂੰ 6 ਮਿਲੀਅਨ ਡਾਲਰ ਦੀ ਐਮਰਜੈਂਸੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਚੀਨ ਇੰਟਰਨੈਸ਼ਨਲ ਡਿਵੈਲਪਮੈਂਟ ਕੋਆਪ੍ਰੇਸ਼ਨ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਚੀਨ ਨੇ ਤੁਰਕੀ ਵਿਚ ਹੋਏ ਜਾਨ-ਮਾਲ ਦੇ ਨੁਕਸਾਨ ਲਈ ਸੰਵੇਦਨਾ...
ਰਾਹਤ ਸਮੱਗਰੀ ਲੈ ਤੁਰਕੀ ਪੁੱਜਿਆ ਭਾਰਤੀ ਹਵਾਈ ਸੈਨਾ ਦਾ ਪਹਿਲਾ ਜਹਾਜ਼
. . .  11 minutes ago
ਨਵੀਂ ਦਿੱਲੀ, 7 ਫਰਵਰੀ- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੁਰਕੀ ਵਿਚ ਖ਼ੋਜ ਅਤੇ ਬਚਾਅ ਕਾਰਜਾਂ ਵਿਚ ਮਦਦ ਲਈ ਆਫ਼ਤ ਰਾਹਤ ਸਮੱਗਰੀ ਅਤੇ ਬਚਾਅ ਦਲ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦਾ ਪਹਿਲਾ ਜਹਾਜ਼ ਭੂਚਾਲ ਪ੍ਰਭਾਵਿਤ...
ਆਰਮੀ ਫ਼ੀਲਡ ਹਸਪਤਾਲ ਨੇ ਤੁਰਕੀ ਲਈ 89 ਮੈਂਬਰੀ ਮੈਡੀਕਲ ਟੀਮ ਕੀਤੀ ਰਵਾਨਾ
. . .  28 minutes ago
ਨਵੀਂ ਦਿੱਲੀ, 7 ਫਰਵਰੀ- ਆਰਮੀ ਫ਼ੀਲਡ ਹਸਪਤਾਲ ਨੇ ਭੂਚਾਲ ਪ੍ਰਭਾਵਿਤ ਤੁਰਕੀ ਲਈ 89 ਮੈਂਬਰੀ ਮੈਡੀਕਲ ਟੀਮ ਰਵਾਨਾ ਕੀਤੀ। ਇਸ ਮੈਡੀਕਲ ਟੀਮ ਵਿਚ ਆਰਥੋਪੀਡਿਕ ਸਰਜੀਕਲ ਟੀਮ, ਜਨਰਲ ਸਰਜੀਕਲ ਸਪੈਸ਼ਲਿਸਟ ਟੀਮ ਅਤੇ ਮੈਡੀਕਲ ਸਪੈਸ਼ਲਿਸਟ ਟੀਮਾਂ ਸਮੇਤ ਗੰਭੀਰ ਜ਼ਖ਼ਮੀਆਂ ਦੀ ਦੇਖਭਾਲ...
ਦੱਖਣੀ ਰਾਜਾਂ ਦੇ ਵਿਰੋਧੀ ਸੰਸਦ ਮੈਂਬਰਾਂ ਵਲੋਂ ਬਜਟ ਵਿਰੁੱਧ ਰੋਸ ਪ੍ਰਦਰਸ਼ਨ
. . .  34 minutes ago
ਨਵੀਂ ਦਿੱਲੀ, 7 ਫਰਵਰੀ- ਕੇਂਦਰੀ ਬਜਟ 2023-24 ਵਿਚ ਘੱਟ ਗਿਣਤੀਆਂ ਨਾਲ ਵਿਤਕਰੇ ਅਤੇ ਮੌਲਾਨਾ ਅਬਦੁੱਲ ਕਲਾਮ ਸਕਾਲਰਸ਼ਿਪ ਨੂੰ ਰੱਦ ਕਰਨ ਦੇ ਵਿਰੋਧ ਵਿਚ ਦੱਖਣੀ ਰਾਜਾਂ ਦੇ ਵਿਰੋਧੀ ਸੰਸਦ ਮੈਂਬਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ...
ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  38 minutes ago
ਨਵੀਂ ਦਿੱਲੀ, 7 ਫਰਵਰੀ- ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਸਦਨ ਵਿਚ ਆਉਣ ਅਤੇ ਅਡਾਨੀ ਵਿਵਾਦ...
ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਲੋਂ ਤੁਰਕੀ ਤੇ ਸੀਰੀਆ ਲਈ 11 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ
. . .  43 minutes ago
ਕੈਨਬਰਾ, 7 ਫਰਵਰੀ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਲਈ 11 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ...
ਲੁਧਿਆਣਾ ਅਦਾਲਤੀ ਕੰਪਲੈਕਸ ਦੇ ਬਾਹਰ ਗੋਲੀ ਚੱਲਣ ਕਾਰਨ ਇਕ ਜ਼ਖ਼ਮੀ
. . .  49 minutes ago
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤੀ ਕੰਪਲੈਕਸ ਦੇ ਬਿਲਕੁਲ ਬਾਹਰ ਅੱਜ ਕੁਝ ਸਮਾਂ ਪਹਿਲਾਂ ਗੋਲੀ ਚੱਲਣ ਕਾਰਨ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਨੌਜਵਾਨ ਦੀ ਸ਼ਨਾਖਤ ਹਿਮਾਸ਼ੂ ਵਜੋ ਕੀਤੀ ਗਈ ਹੈ, ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹ...
ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ ਵਿਚ
. . .  about 1 hour ago
ਨਵੀਂ ਦਿੱਲੀ. 7 ਫਰਵਰੀ- ਰਾਸ਼ਟਰੀ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 256 (ਖ਼ਰਾਬ) ਸ਼੍ਰੇਣੀ ਵਿਚ ਹੈ। ਇਸ ਦੀਆਂ ਕੁਝ ਤਸਵੀਰਾਂ ਇੰਡੀਆ ਗੇਟ ਅਤੇ ਕਰਤੱਵਿਆ ਪੱਥ ਤੋਂ ਸਾਹਮਣੇ ਆਈਆਂ...
ਸੁਪਰੀਮ ਕੋਰਟ ਵਲੋਂ ਮਦਰਾਸ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਐਡਵੋਕੇਟ ਲਕਸ਼ਮਣ ਚੰਦਰ ਵਿਕਟੋਰੀਆ ਦੀ ਨਿਯੁਕਤੀ ਵਿਰੁੱਧ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਐਡਵੋਕੇਟ ਲਕਸ਼ਮਣ ਚੰਦਰ ਵਿਕਟੋਰੀਆ ਗੋਵਰੀ ਦੀ ਨਿਯੁਕਤੀ ਵਿਰੁੱਧ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ...
ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਅਡਾਨੀ ਵਿਵਾਦ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਸੰਸਦ ਮੈਂਬਰਾਂ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ...
ਬਜਟ ਇਜਲਾਸ 'ਆਪ' ਨੂੰ ਛੱਡ ਕੇ ਵਿਰੋਧੀ ਪਾਰਟੀਆਂ ਅੱਜ ਸੰਸਦ 'ਚ ਲੈਣਗੀਆਂ ਹਿੱਸਾ
. . .  about 1 hour ago
ਤੁਰਕੀ 'ਚ ਮੁੜ 5.5 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ
. . .  about 1 hour ago
ਅੰਕਾਰਾ, 7 ਫਰਵਰੀ-ਸੰਯੁਕਤ ਰਾਜ ਦੇ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਅੰਕਾਰਾ ਸੂਬੇ ਦੇ ਕੇਂਦਰੀ ਅਨਾਤੋਲੀਆ ਖੇਤਰ ਵਿਚ ਸਥਿਤ ਤੁਰਕੀ ਦੇ ਗੋਲਬਾਸੀ ਸ਼ਹਿਰ ਵਿਚ ਅੱਜ ਸਵੇਰੇ 8.43 ਵਜੇ 5.5 ਤੀਬਰਤਾ ਦਾ ਭੁਚਾਲ ਆਇਆ...
ਬਿਹਾਰ:ਜੇ.ਡੀ.ਯੂ. ਦੇ ਐਮ.ਐਲ.ਸੀ. ਰਾਧਾਚਰਨ ਸੇਠ ਦੇ ਠਿਕਾਣਿਆਂ 'ਤੇ ਕੇਂਦਰੀ ਏਜੰਸੀ ਵਲੋਂ ਛਾਪੇਮਾਰੀ
. . .  about 2 hours ago
ਪਟਨਾ, 7 ਫਰਵਰੀ-ਜਨਤਾ ਦਲ (ਯੁਨਾਇਟਡ) ਦੇ ਐਮ.ਐਲ.ਸੀ. ਰਾਧਾਚਰਨ ਸੇਠ ਅਤੇ ਉਸ ਦੇ ਕਰੀਬੀ ਸਹਿਯੋਗੀ ਦੇ ਪਟਨਾ ਅਤੇ ਅਰਾਹ ਦੇ ਠਿਕਾਣਿਆਂ 'ਤੇ ਕੇਂਦਰੀ ਏਜੰਸੀ ਦੁਆਰਾ ਛਾਪੇਮਾਰੀ ਕੀਤੀ...
ਬਜਟ ਇਜਲਾਸ:ਵਿਰੋਧੀ ਧਿਰ ਦੀ ਰਣਨੀਤੀ ਬਾਰੇ ਫ਼ੈਸਲਾ ਕਰਨ ਲਈ ਖੜਗੇ ਦੇ ਦਫਤਰ 'ਚ ਹੋਵੇਗੀ ਵਿਰੋਧੀ ਧਿਰ ਦੇ ਫਲੋਰ ਨੇਤਾਵਾਂ ਦੀ ਮੀਟਿੰਗ
. . .  1 minute ago
ਨਵੀਂ ਦਿੱਲੀ, 7 ਫਰਵਰੀ-ਬਜਟ ਇਜਲਾਸ ਦੌਰਾਨ ਸਦਨ ਦੇ ਫਲੋਰ ਲਈ ਵਿਰੋਧੀ ਧਿਰ ਦੀ ਰਣਨੀਤੀ ਬਾਰੇ ਫ਼ੈਸਲਾ ਕਰਨ ਲਈ ਅੱਜ ਸੰਸਦ ਵਿਚ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦੇ ਦਫ਼ਤਰ ਵਿਚ ਸਵੇਰੇ 10 ਵਜੇ ਸਾਰੇ ਸਮਾਨ ਸੋਚ ਵਾਲੇ ਵਿਰੋਧੀ ਧਿਰ ਦੇ ਫਲੋਰ ਨੇਤਾਵਾਂ...
ਭੁਚਾਲ ਪ੍ਰਭਾਵਿਤ ਤੁਰਕੀ ਲਈ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਨਾਲ ਲੈਸ ਐਨ.ਡੀ.ਆਰ.ਐਫ. ਦੇ ਕਰਮਚਾਰੀ ਰਵਾਨਾ
. . .  about 3 hours ago
ਨਵੀਂ ਦਿੱਲੀ, 7 ਫਰਵਰੀ-ਭੁਚਾਲ ਪ੍ਰਭਾਵਿਤ ਤੁਰਕੀ ਲਈ ਵਿਸ਼ੇਸ਼ ਤੌਰ 'ਤੇ ਲੈਸ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਨਾਲ ਐਨ.ਡੀ.ਆਰ.ਐਫ. ਦੇ ਕਰਮਚਾਰੀ ਰਵਾਨਾ ਹੋਏ...
ਆਸਟਰੇਲੀਆ ਟੀ-20 ਕਪਤਾਨ ਆਰੋਨ ਫਿੰਚ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
. . .  about 3 hours ago
ਮੈਲਬੌਰਨ, 7 ਫਰਵਰੀ-ਆਸਟਰੇਲੀਆ ਟੀ-20 ਕਪਤਾਨ ਆਰੋਨ ਫਿੰਚ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ...
ਪੇਰੂ 'ਚ ਜ਼ਮੀਨ ਖਿਸਕਣ ਕਾਰਨ 15 ਮੌਤਾਂ
. . .  about 4 hours ago
ਲੀਮਾ, 7 ਫਰਵਰੀ-ਦੱਖਣੀ ਪੇਰੂ 'ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਪੇਰੂ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਰੇਕਿਪਾ ਖੇਤਰ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਏ.ਐਫ.ਪੀ. ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ...
ਤੁਰਕੀ ਅਤੇ ਸੀਰੀਆ 'ਚ ਮਾਰੂ ਭੁਚਾਲ ਕਾਰਨ ਹੁਣ ਤੱਕ 4,000 ਤੋਂ ਵੱਧ ਮੌਤਾਂ
. . .  about 4 hours ago
ਅੰਕਾਰਾ/ਅਜ਼ਮਰੀਨ, 7 ਫਰਵਰੀ-ਐਸੋਸਿਏਟਿਡ ਪ੍ਰੈਸ ਦੀ ਰਿਪੋਰਟ ਅਨੁਸਾਰ ਤੁਰਕੀ ਅਤੇ ਸੀਰੀਆ ਵਿਚ ਮਾਰੂ ਭੁਚਾਲ ਕਾਰਨ ਹੁਣ ਤੱਕ 4,000 ਤੋਂ ਵੱਧ ਲੋਕ ਮਾਰੇ ਗਏ ਹਨ।ਤੁਰਕੀ ਵਿਚ 7.8, 7.6 ਅਤੇ 6.0 ਦੀ ਤੀਬਰਤਾ ਵਾਲੇ ਲਗਾਤਾਰ ਤਿੰਨ...
ਅੱਜ ਹੋਵੇਗੀ ਭਾਜਪਾ ਸੰਸਦੀ ਦਲ ਦੀ ਮੀਟਿੰਗ
. . .  about 4 hours ago
ਨਵੀਂ ਦਿੱਲੀ, 7 ਫਰਵਰੀ-ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦੀ ਦਲ ਦੀ ਅੱਜ ਸੰਸਦ ਵਿਚ ਮੀਟਿੰਗ ਹੋਣ ਵਾਲੀ ਹੈ। ਸੰਸਦ ਵਿਚ ਭਾਜਪਾ ਦੀ ਹਫਤਾਵਾਰੀ ਮੀਟਿੰਗ ਹਰ ਮੰਗਲਵਾਰ ਨੂੰ ਹੁੰਦੀ ਹੈ, ਜਦੋਂ ਸਦਨ ਕੰਮ ਕਰਦਾ ਹੈ।ਇਸ ਬੈਠਕ 'ਚ ਹਾਲ ਹੀ 'ਚ ਪਾਸ ਕੀਤੇ ਗਏ ਕੇਂਦਰੀ ਬਜਟ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਅਮਰੀਕਾ : ਨਿਊਯਾਰਕ ਦੇ ਬਫੇਲੋ ਵਿਚ 3.8 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ
. . .  1 day ago
ਵਿਜੀਲੈਂਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 6 ਫਰਵਰੀ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ।
ਇੰਸਪੈਕਟਰ ਕੁਲਵੰਤ ਸਿੰਘ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਨਿਯੁਕਤ
. . .  1 day ago
ਲੁਧਿਆਣਾ , 6 ਫ਼ਰਵਰੀ (ਪਰਮਿੰਦਰ ਸਿੰਘ ਆਹੂਜਾ) - ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਅੱਜ ਰਾਤ ਇਕ ਹੁਕਮ ਜਾਰੀ ਕਰਕੇ ਇੰਸਪੈਕਟਰ ਕੁਲਵੰਤ ਸਿੰਘ ਨੂੰ ਸੀ.ਆਈ.ਏ. ਸਟਾਫ਼ ਦੇ ...
ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੇਰਾ ਸਿਰਸਾ ਮੁਖੀ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਈ ਵਾਪਸ
. . .  1 day ago
ਚੰਡੀਗੜ੍ਹ, 6 ਫਰਵਰੀ- ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਵਾਪਸ ਲੈ ਲਈ ਗਈ ਹੈ। ਸ਼੍ਰੋਮਣੀ ਕਮੇਟੀ ਦੀ ਪਟੀਸ਼ਨ 'ਤੇ ਹਾਈਕੋਰਟ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਸੰਪਾਦਕੀ

ਪ੍ਰਧਾਨ ਮੰਤਰੀ ਦਾ ਸੰਦੇਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਕੀਤੀ ਤਕਰੀਰ ਨੂੰ ਕਈ ਪੱਖਾਂ ਤੋਂ ਵਿਚਾਰੇ ਜਾਣ ਦੀ ਜ਼ਰੂਰਤ ਹੈ। ਭਾਰਤ ਲਈ ਇਹ ਦਿਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਦੇਸ਼ ਨੇ ਆਜ਼ਾਦੀ ਦੇ 75 ਸਾਲ ...

ਪੂਰੀ ਖ਼ਬਰ »

ਬਿਹਾਰ ਦਾ ਸਿਆਸੀ ਘਟਨਾਕ੍ਰਮ-ਲੋਕ ਸਭਾ ਚੋਣਾਂ 'ਤੇ ਕੀ ਪ੍ਰਭਾਵ ਪਾਏਗਾ ?

ਪਿਛਲੇ ਸਾਲ ਸਰਦੀਆਂ 'ਚ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ 'ਚ ਇਕ ਭਾਸ਼ਾ ਅਤੇ ਉਪਨਿਵੇਸ਼ਵਾਦ ਦੇ ਸੰਬੰਧਾਂ 'ਤੇ ਲੈਕਚਰ ਦੇਣ ਲਈ ਜਾਣ ਦਾ ਮੌਕਾ ਮਿਲਿਆ ਸੀ। ਉੱਥੇ ਮੇਰਾ ਸਵਾਗਤ ਕਰਨ ਲਈ ਰਾਜਨੀਤੀ ਸ਼ਾਸਤਰ ਦੇ ਸੀਨੀਅਰ ਅਧਿਆਪਕ ਆਏ ਅਤੇ ਉਨ੍ਹਾਂ ਦੀ ਹੀ ਕਾਰ 'ਚ ਬੈਠ ਕੇ ...

ਪੂਰੀ ਖ਼ਬਰ »

ਸ਼ਹੀਦ ਮਦਨ ਲਾਲ ਢੀਂਗਰਾ ਨੂੰ ਯਾਦ ਕਰਦਿਆਂ

ਅੱਜ ਲਈ ਵਿਸ਼ੇਸ਼ ਮਦਨ ਲਾਲ ਢੀਂਗਰਾ ਦਾ ਜਨਮ 18 ਫ਼ਰਵਰੀ 1883 ਈ: ਨੂੰ ਅੰਮ੍ਰਿਤਸਰ ਵਿਖੇ ਬੇਹੱਦ ਖ਼ੁਸ਼ਹਾਲ ਪਰਿਵਾਰ ਵਿਚ ਪਿਤਾ ਡਾ. ਦਿੱਤਾ ਮੱਲ ਢੀਂਗਰਾ ਅਤੇ ਮਾਤਾ ਮੰਤੋ ਦੇ ਘਰ ਹੋਇਆ। ਹੋਸ਼ ਸੰਭਾਲ ਦੇ ਸਾਰ ਹੀ ਉਸ ਨੇ ਘਰ ਦਾ ਉੱਚਾ ਮਾਹੌਲ ਠੁਕਰਾ ਕੇ ਖ਼ੁਦ ਨੂੰ ਗ਼ਰੀਬਾਂ, ...

ਪੂਰੀ ਖ਼ਬਰ »

ਭਾਰਤ-ਪਾਕਿਸਤਾਨ ਦਾ ਭਵਿੱਖ ਸਹਿਯੋਗ ਵਿਚ ਹੈ ਟਕਰਾਅ ਵਿਚ ਨਹੀਂ

ਪਾਕਿਸਤਾਨ ਨੂੰ ਹਿੰਦੁਸਤਾਨ ਤੋਂ ਵੱਖ ਹੋਇਆਂ 75 ਸਾਲ ਹੋ ਗਏ ਹਨ। ਉਦੋਂ ਤੋਂ ਹੀ ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਹੀ ਰਹੀ ਹੈ। ਸਾਡੇ ਸੱਭਿਆਚਾਰ ਵਿਚ ਭਾਈ-ਭਾਈ ਵੱਖ ਹੁੰਦੇ ਹੀ ਰਹੇ ਹਨ। ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਵਿਚ ਭਰੱਪਣ ਨਾ ਰਹੇ ਅਤੇ ਉਹ ਸ਼ਰੀਕ ਹੀ ਬਣੇ ਰਹਿਣ। ਸ਼ਰੀਕਾਂ ਵਿਚ ਤਾਂ ਕਸ਼ੀਦਗੀ ਰਹਿੰਦੀ ਹੈ। ਇਕ ਦੂਜੇ ਨਾਲ ਈਰਖਾ ਅਤੇ ਘਿਰਣਾ ਪੈਦਾ ਹੋ ਜਾਂਦੀ ਹੈ। ਇਹ ਆਮ ਤੌਰ 'ਤੇ ਉਦੋਂ ਹੁੰਦਾ ਹੈ ਜਦ ਇਕ ਭਾਈ ਇਹ ਸਮਝੇ ਕਿ ਕਾਣੀਵੰਡ ਹੋਈ ਹੈ ਅਤੇ ਉਸ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲਿਆ।
ਇਨ੍ਹਾਂ ਦੋਵਾਂ ਦੇਸ਼ਾਂ ਵਿਚ ਵੀ ਕੁਝ ਇਹੋ ਜਿਹੀ ਗੱਲ ਹੈ। ਪਾਕਿਸਤਾਨ ਸੋਚਦਾ ਹੈ ਕਿ ਉਸ ਨਾਲ ਵਿਤਕਰਾ ਹੋਇਆ। ਜਿਨਾਹ ਨੇ ਕਿਹਾ ਸੀ ਕਿ ਉਸ ਨੂੰ ਘੁਣ ਲੱਗਿਆ (ਮੌਥ ਈਟਨ) ਪਾਕਿਸਤਾਨ ਦਿੱਤਾ ਗਿਆ ਹੈ। ਉਹ ਸਾਰਾ ਪੰਜਾਬ ਅਤੇ ਸਾਰਾ ਬੰਗਾਲ ਮੰਗਦਾ ਸੀ। ਕਸ਼ਮੀਰ ਤਾਂ ਉਹ ਸਮਝਦਾ ਸੀ ਹਰ ਹਾਲਤ ਵਿਚ ਪਾਕਿਸਤਾਨ ਵਿਚ ਹੋਣਾ ਹੀ ਚਾਹੀਦਾ ਸੀ। ਕਸ਼ਮੀਰ ਨੂੰ ਹਥਿਆਉਣ ਲਈ ਤਾਂ ਉਸ ਨੇ ਪਠਾਨ ਕਬੀਲਿਆਂ ਦੀ ਮਦਦ ਨਾਲ ਪਾਕਿਸਤਾਨੀ ਫ਼ੌਜ ਵੀ ਭੇਜੀ। ਭਿਆਨਕ ਲੜਾਈ ਪਿੱਛੋਂ ਭਾਰਤ ਨੇ ਕਸ਼ਮੀਰ ਵਾਦੀ ਤਾਂ ਬਚਾ ਲਈ ਪਰ ਉਸ ਵੇਲੇ ਦੀ ਕਸ਼ਮੀਰ ਦੀ ਰਿਆਸਤ ਦਾ ਕੁਝ ਹਿੱਸਾ ਪਾਕਿਸਤਾਨ ਦੇ ਕਬਜ਼ੇ ਵਿਚ ਚਲਾ ਗਿਆ। ਅੱਜ ਵੀ ਪਾਕਿਸਤਾਨ ਕਸ਼ਮੀਰ ਦੇ ਮਸਲੇ ਨੂੰ ਦੋਵਾਂ ਦੇਸ਼ਾਂ ਵਿਚਕਾਰ ਬੁਨਿਆਦੀ ਮਸਲਾ ਸਮਝਦਾ ਹੈ।
ਜੂਨਾਗੜ੍ਹ ਅਤੇ ਹੈਦਰਾਬਾਦ ਦੇ ਇਲਾਕੇ ਜਿੱਥੇ ਮੁਸਲਮਾਨ ਹੁਕਮਰਾਨ ਸਨ, ਭਾਰਤ ਨੇ ਫ਼ੌਜੀ ਕਾਰਵਾਈ ਕਰਕੇ ਹਾਸਲ ਕੀਤੇ। ਕਸ਼ਮੀਰ ਨੂੰ ਹਾਸਲ ਕਰਨ ਲਈ ਪਾਕਿਸਤਾਨ ਨੇ 1965 ਦੀ ਜੰਗ ਲੜੀ। ਜਿਸ ਵਿਚ ਦੋਵਾਂ ਦੇਸ਼ਾਂ ਦਾ ਜਾਨੀ-ਮਾਲੀ ਨੁਕਸਾਨ ਹੋਇਆ। ਪਰ ਹੱਦਾਂ ਵਿਚ ਕੋਈ ਤਬਦੀਲੀ ਨਾ ਹੋ ਸਕੀ। 1971 ਵਿਚ ਜਦ ਪਾਕਿਸਤਾਨ ਟੁੱਟਿਆ ਅਤੇ ਪੂਰਬੀ ਪਾਕਿਸਤਾਨ ਆਜ਼ਾਦ ਬੰਗਲਾਦੇਸ਼ ਬਣਿਆ ਤਾਂ ਪਾਕਿਸਤਾਨ ਇਸ ਦਾ ਦੋਸ਼ ਵੀ ਭਾਰਤ ਸਿਰ ਹੀ ਲਾਉਂਦਾ ਹੈ। ਪਾਕਿਸਤਾਨ ਨੇ ਜਦ ਦੇਖਿਆ ਉਹ ਜੰਗ ਨਾਲ ਆਪ ਦੀ ਇੱਛਾ ਪੂਰੀ ਨਹੀਂ ਕਰ ਸਕਦਾ ਤਾਂ ਉਸ ਨੇ ਆਪਣੀ ਜ਼ਮੀਨ ਤੋਂ ਸਿਖਲਾਈ ਦਿਵਾ ਕੇ ਦਹਿਸ਼ਤਗਰਦ ਭਾਰਤ ਵਿਚ ਧੱਕਣੇ ਸ਼ੁਰੂ ਕਰ ਦਿੱਤੇ।
ਦਰਅਸਲ ਪਾਕਿਸਤਾਨ ਮਹਿਸੂਸ ਕਰਦਾ ਹੈ ਕਿ ਭਾਰਤ ਨੇ ਪਾਕਿਸਤਾਨ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕੀਤਾ। ਜਦ ਇਧਰੋਂ ਅਖੰਡ ਭਾਰਤ ਦਾ ਪ੍ਰਚਾਰ ਹੁੰਦਾ ਹੈ ਤਾਂ ਉਸ ਦਾ ਸ਼ੱਕ ਹੋਰ ਵਧ ਜਾਂਦਾ ਹੈ। ਹਾਲਾਂਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਮਿਨਾਰੇ ਪਾਕਿਸਤਾਨ 'ਤੇ ਫੁੱਲ ਚੜ੍ਹਾ ਕੇ ਇਹ ਸਬੂਤ ਦੇ ਦਿੱਤਾ ਸੀ ਕਿ ਭਾਰਤ, ਪਾਕਿਸਤਾਨ ਨੂੰ ਆਜ਼ਾਦ ਦੇਸ਼ ਮੰਨਦਾ ਹੈ। ਫਿਰ ਰਾਜੀਵ ਗਾਂਧੀ ਨੇ ਦੱਖਣੀ ਏਸ਼ੀਆ ਦੀ ਸੰਸਥਾ (ਸਾਰਕ) ਰਾਹੀਂ ਕੋਸ਼ਿਸ਼ ਕੀਤੀ ਕਿ ਇਸ ਖਿੱਤੇ ਵਿਚ ਅਮਨ ਰਹੇ ਅਤੇ ਮਿਲਵਰਤਣ ਵਧੇ। ਪਰ ਇਹ ਸਾਰਿਆਂ ਯਤਨਾਂ ਦਾ ਦਾ ਨਤੀਜਾ ਸਿਫ਼ਰ ਹੀ ਰਿਹਾ।
ਪਾਕਿਸਤਾਨ ਹਮੇਸ਼ਾ ਭਾਰਤ ਦੀ ਬਰਾਬਰੀ ਕਰਦਾ ਹੈ। ਉਹ ਇਸ ਜਿੰਨੀ ਹੀ ਫ਼ੌਜ ਅਤੇ ਫ਼ੌਜੀ ਹਥਿਆਰ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਉਹ ਇਹ ਭੁੱਲ ਜਾਂਦਾ ਹੈ ਕਿ ਭਾਰਤ ਉਸ ਤੋਂ ਚਾਰ ਗੁਣਾ ਵੱਡਾ ਦੇਸ਼ ਹੈ ਅਤੇ ਇਸ ਦੇ ਵਸੀਲੇ ਵਸੀਹ ਹਨ। ਇਸ ਕਰਕੇ ਉਹ ਇਸ ਦੀ ਬਰਾਬਰੀ ਨਹੀਂ ਕਰ ਸਕਦਾ। ਜਿੰਨਾ ਚਿਰ ਉਥੋਂ ਦੇ ਹਾਕਮ ਇਸ ਹਕੀਕਤ ਨੂੰ ਕਬੂਲ ਨਹੀਂ ਕਰਦੇ ਉਹ ਆਪਣੀਆਂ ਮੁਸ਼ਕਿਲਾਂ ਵਧਾਉਂਦੇ ਰਹਿਣਗੇ।
ਦੋਵਾਂ ਦੇਸ਼ਾਂ ਨੂੰ ਯੂਰਪੀ ਦੇਸ਼ਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਕਿ ਉਹ ਦੋ ਮਹਾਂਯੁੱਧ ਕਰਕੇ ਵੀ ਇਕੱਠੇ ਹੋ ਗਏ ਹਨ ਅਤੇ ਯੂਰਪੀ ਸੰਘ ਬਣਾ ਲਿਆ ਹੈ। ਜਿੱਥੇ ਇਕ ਪਾਸਪੋਰਟ ਹੈ ਅਤੇ ਤਿਜਾਰਤ ਦੀ ਖੁੱਲ੍ਹ ਹੈ। ਭਾਰਤ, ਪਾਕਿਸਤਾਨ ਨੂੰ ਆਪਣੇ ਅਸਲੀ ਦੁਸ਼ਮਣ ਗ਼ਰੀਬੀ, ਭੁੱਖਮਰੀ, ਬਿਮਾਰੀ ਤੇ ਬੇਰੁਜ਼ਗਾਰੀ ਨਾਲ ਲੜਾਈ ਲੜਨੀ ਚਾਹੀਦੀ ਹੈ। ਦੋਵਾਂ ਦੇਸ਼ਾਂ ਦੇ ਲੋਕਾਂ ਵਿਚ ਦੋਸਤੀ ਦੀ ਇੱਛਾ ਹੋਣ ਕਰਕੇ ਦੋਵਾਂ ਦੀਆਂ ਹਕੂਮਤਾਂ ਗ਼ਲਤ ਪ੍ਰਚਾਰ ਰਾਹੀਂ ਇਕ ਦੂਜੇ ਵਿਚਕਾਰ ਫਾਸਲੇ ਪੈਦਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਕੁਝ ਵਿਦੇਸ਼ੀ ਸ਼ਕਤੀਆਂ ਵੀ ਆਪਣੇ ਹਥਿਆਰ ਵੇਚਣ ਦੀ ਖ਼ਾਤਰ ਦੋਵਾਂ ਦੇਸ਼ਾਂ ਨੂੰ ਨੇੜੇ ਨਹੀਂ ਆਉਣ ਦਿੰਦੀਆਂ।
ਹੁਣ ਦੋਵੇਂ ਪ੍ਰਮਾਣੂ ਸ਼ਕਤੀਆਂ ਹਨ, ਇਸ ਕਰਕੇ ਜੰਗ ਤਾਂ ਦੋਵਾਂ ਦਾ ਹੀ ਨਾਸ਼ ਕਰ ਦੇਵੇਗੀ। ਪਿਛਲੀਆਂ ਲੜਾਈਆਂ ਨੇ ਕੋਈ ਮਸਲਾ ਹੱਲ ਨਹੀਂ ਕੀਤਾ। ਅਕਲਮੰਦੀ ਤਣਾਅ ਅਤੇ ਕਸ਼ੀਦਗੀ ਘਟਾਉਣ ਵਿਚ ਹੈ। ਇਸ ਲਈ ਵੀਜ਼ਾ ਦੀਆਂ ਸਹੂਲਤਾਂ ਆਸਾਨ ਕੀਤੀਆਂ ਜਾਣ ਤਾਂ ਕਿ ਲੋਕ ਇਕ-ਦੂਜੇ ਨੂੰ ਮਿਲ ਸਕਣ। ਖਿਡਾਰੀਆਂ ਅਤੇ ਸੱਭਿਆਚਾਰਕ ਵਫ਼ਦਾਂ ਦਾ ਆਦਾਨ-ਪ੍ਰਦਾਨ ਹੋਵੇ। ਤਿਜਾਰਤ ਖੋਲ੍ਹੀ ਜਾਵੇ। ਇਨ੍ਹਾਂ ਕਦਮਾਂ ਨਾਲ ਦੋਵਾਂ ਦੇਸ਼ਾਂ ਵਿਚ ਖੁਸ਼ਹਾਲੀ ਵਧ ਸਕਦੀ ਹੈ। ਭਾਰਤ ਵਿਚ ਆਲਮੀ ਪੱਧਰ ਦੀਆਂ ਸਿਹਤ ਸੰਸਥਾਵਾਂ ਹਨ। ਹੁਣ ਵੀ ਕਈ ਪਾਕਿਸਤਾਨੀ ਮਰੀਜ਼ ਇਲਾਜ ਲਈ ਇਥੇ ਆਉਂਦੇ ਹਨ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਇਕ ਦੂਜੇ ਦੀਆਂ ਯੂਨੀਵਰਸਿਟੀਆਂ, ਕਾਲਜਾਂ ਵਿਚ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ। ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਫਿਰ ਯੂਕਰੇਨ ਵਰਗੇ ਦੇਸ਼ ਵਿਚ ਡਾਕਟਰੀ ਪੜ੍ਹਨ ਲਈ ਨਹੀਂ ਜਾਣਾ ਪਵੇਗਾ। ਆਮ ਲੋਕਾਂ ਨੂੰ ਦੋਵੇਂ ਦੇਸ਼ਾਂ ਵਿਚ ਆਪਣੀਆਂ ਹਕੂਮਤਾਂ 'ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਅਮਨ ਚਾਹੁੰਦੇ ਹਨ, ਲੜਾਈ ਨਹੀਂ। ਪਾਕਿਸਤਾਨ ਵਿਚ ਕਿਉਂਕਿ ਫ਼ੌਜ ਅਤੇ ਮੌਲਾਣਿਆਂ ਲਈ ਇਹ ਆਵਾਜ਼ ਉਠਾਉਣੀ ਮੁਸ਼ਕਿਲ ਹੈ ਪਰ ਭਾਰਤੀਆਂ ਨੂੰ ਆਪਣੀ ਹਕੂਮਤ ਨੂੰ ਸਾਫ਼ ਤੌਰ 'ਤੇ ਦੱਸ ਦੇਣਾ ਚਾਹੀਦਾ ਹੈ ਕਿ ਉਹ ਜਾਤ-ਪਾਤ ਜਾਂ ਮਜ਼ਹਬ ਦੇ ਨਾਂਅ 'ਤੇ ਲੋਕਾਂ ਵਿਚ ਨਫ਼ਰਤ ਦੇ ਪ੍ਰਚਾਰ 'ਤੇ ਪਾਬੰਦੀ ਲਾਵੇ। ਭਾਰਤ ਨੂੰ ਵੱਡਾ ਭਰਾ ਹੋਣ ਕਰਕੇ ਖੁੱਲ੍ਹਦਿਲੀ ਦਿਖਾਉਣੀ ਚਾਹੀਦੀ ਹੈ ਅਤੇ ਦੋਵਾਂ ਦੇਸ਼ਾਂ ਵਿਚ ਸੰਬੰਧ ਬਿਹਤਰ ਬਣਾਉਣ ਲਈ ਪਹਿਲ ਕਰਨੀ ਚਾਹੀਦੀ ਹੈ।
1950ਵਿਆਂ ਵਿਚ ਹਿੰਦੀ ਚੀਨੀ ਭਾਈ-ਭਾਈ ਦੇ ਨਾਅਰੇ ਆਮ ਲਗਾਏ ਜਾਂਦੇ ਸਨ ਇਹ ਅਲਹਿਦਾ ਗੱਲ ਹੈ ਕਿ ਚੀਨ ਨੇ 1962 ਵਿਚ ਭਾਰਤ 'ਤੇ ਹਮਲਾ ਕਰਕੇ ਇਹ ਸੁਪਨੇ ਤੋੜ ਦਿੱਤੇ ਅਤੇ ਉਦੋਂ ਵੀ ਹੱਦਾਂ 'ਤੇ ਦੋਵਾਂ ਦੇਸ਼ਾਂ ਵਿਚ ਝਪਟਾਂ ਹੁੰਦੀਆਂ ਰਹਿੰਦੀਆਂ ਸਨ। ਚੀਨ ਨੇ ਪਾਕਿਸਤਾਨ ਵਿਚ ਆਪਣਾ ਅਸਰ-ਰਸੂਖ ਵਧਾ ਲਿਆ, ਇਸ ਕਰਕੇ ਵੀ ਉਹ ਪਾਕਿਸਤਾਨ ਨੂੰ ਭਾਰਤ ਨਾਲ ਚੰਗੇ ਸੰਬੰਧ ਨਹੀਂ ਬਣਾਉਣ ਦੇਵੇਗਾ। ਪਾਕਿਸਤਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਚੀਨ ਨੇ ਭਾਰਤ ਨੂੰ ਧੋਖਾ ਦਿੱਤਾ ਹੈ, ਉਹ ਪਾਕਿਸਤਾਨ ਨਾਲ ਵੀ ਉਦੋਂ ਤੱਕ ਹੀ ਦੋਸਤੀ ਦਾ ਪਾਖੰਡ ਕਰਨਗੇ ਜਦ ਤੱਕ ਉਸ ਦਾ ਆਪਣਾ ਫਾਇਦਾ ਹੈ। ਉਹ ਪਾਕਿਸਤਾਨ ਵਿਚੋਂ ਦੀ ਅਰਬ ਸਾਗਰ ਨਾਲ ਲਿੰਕ ਚਾਹੁੰਦਾ ਹੈ, ਇਸ ਕਰਕੇ ਕੌਰੀਡੋਰ ਦਾ ਚੋਗਾ ਪਾਉਂਦਾ ਹੈ। ਪਾਕਿਸਤਾਨ ਦੇ ਆਪਣੇ ਫਾਇਦੇ ਵਿਚ ਹੈ ਕਿ ਉਹ ਦੂਸਰੇ ਦੇਸ਼ਾਂ 'ਤੇ ਨਿਰਭਰ ਰਹਿਣ ਦੀ ਨੀਤੀ ਤਿਆਗੇ। ਪਹਿਲਾਂ ਬਰਤਾਨੀਆ ਫਿਰ ਅਮਰੀਕਾ ਨੇ ਉਸ ਨੂੰ ਵਰਤਿਆ ਤੇ ਪਿੱਛੋਂ ਦੋਵੇਂ ਪਿੱਛੇ ਹਟ ਗਏ। ਚੀਨ ਵੀ ਇੰਝ ਹੀ ਕਰੇਗਾ।
ਪਾਕਿਸਤਾਨ ਦਾ ਤਾਂ ਸਾਡੇ ਨਾਲ ਬੜਾ ਕੁਝ ਸਾਂਝਾ ਹੈ। ਫਿਰ ਇਥੇ ਕੋਈ 20 ਕਰੋੜ ਮੁਸਲਮਾਨ ਹਨ। ਲਗਭਗ ਓਨੇ ਹੀ ਜਿੰਨੇ ਪਾਕਿਸਤਾਨ ਵਿਚ ਹਨ। ਜੇ ਉਹ ਭਾਰਤ ਨਾਲ ਚੰਗੇ ਸੰਬੰਧ ਰੱਖੇਗਾ ਤਾਂ ਇਥੋਂ ਦੇ ਮੁਸਲਮਾਨਾਂ ਨੂੰ ਵੀ ਆਪਣੇ ਆਪ ਨੂੰ ਭਾਰਤੀ ਸਮਝਣ ਵਿਚ ਸੌਖ ਹੋਵੇਗੀ। 75 ਸਾਲ ਦੀ ਦੁਸ਼ਮਣੀ ਨੇ ਦੋਵਾਂ ਦੇਸ਼ਾਂ ਦਾ ਨੁਕਸਾਨ ਹੀ ਕੀਤਾ ਹੈ। ਦੋਵਾਂ ਨੂੰ ਚਾਹੀਦਾ ਹੈ ਕਿ ਹੁਣ ਇਕ-ਦੂਜੇ ਵੱਲ ਦੋਸਤੀ ਦਾ ਹੱਥ ਵਧਾਉਣ। ਇਹ ਦੋਸਤੀ ਲੋਕਾਂ ਦੀ ਉਮੰਗ ਹੈ ਅਤੇ ਸਮੇਂ ਦੀ ਲੋੜ ਹੈ।

-161/ਐਫ, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ
ਮੋ: 94170-06625

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX