ਤਾਜਾ ਖ਼ਬਰਾਂ


ਜਨਤਕ ਇਕੱਠ ਵਿਚ ਆਪ ਵਿਧਾਇਕ ਹੋਇਆ ਆਪੇ ਤੋਂ ਬਾਹਰ
. . .  4 minutes ago
ਬਰਨਾਲਾ, 27 ਜਨਵਰੀ (ਨਰਿੰਦਰ ਅਰੋੜਾ/ਸੁਰੇਸ਼ ਗੋਗੀ)- ਇੱਥੇ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਲਾਭ ਸਿੰਘ ਉੱਗੋਕੇ ਆਪੇ ਤੋਂ ਬਾਹਰ ਹੋ ਗਏ। ਇੱਥੇ ਹੋਏ ਜਨਤਕ ਇਕੱਠ ਵਿਚ ਉਨ੍ਹਾਂ ਉਦੋਂ ਸਰਪੰਚ ਦੇ ਬੇਟੇ ਨੂੰ ਥੱਪੜ ਮਾਰਨ ਦੀ ਧਮਕੀ ਦੇ ਦਿੱਤੀ ਜਦੋਂ ਸ਼ਹਿਣਾ ਪਿੰਡ ਵਾਸੀ...
ਫ਼ਿਲਮਾਂ ਦਾ ਬਾਈਕਾਟ ਕਰਨ ਦੀਆਂ ਗੱਲਾਂ ਨਾਲ ਵਾਤਾਵਰਨ ’ਤੇ ਅਸਰ ਪੈਂਦਾ ਹੈ-ਅਨੁਰਾਗ ਠਾਕੁਰ
. . .  20 minutes ago
ਮਹਾਰਾਸ਼ਟਰ, 27 ਜਨਵਰੀ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡੀਆਂ ਫ਼ਿਲਮਾਂ ਅੱਜ ਦੁਨੀਆ ਵਿਚ ਆਪਣਾ ਨਾਮ ਕਮਾ ਰਹੀਆਂ ਹਨ। ਫ਼ਿਰ ਇਸ ਕਿਸਮ ਦੀਆਂ ਗੱਲਾਂ ਦਾ ਵਾਤਾਵਰਨ ’ਤੇ ਅਸਰ ਪੈਂਦਾ ਹੈ। ਵਾਤਾਵਰਣ ਨੂੰ ਖ਼ਰਾਬ ਕਰਨ ਲਈ ਕਈ ਵਾਰ ਲੋਕ ਪੂਰੀ ਜਾਣਕਾਰੀ ਤੋਂ ਬਿਨਾਂ ਟਿੱਪਣੀ ਕਰਦੇ ਹਨ ਤਾਂ ਇਸ ਨਾਲ...
ਹਿੰਦ ਪਾਕਿ ਸੀਮਾ ਨੇੜਿਓਂ ਕਰੀਬ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  27 minutes ago
ਫਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਹਿੰਦ ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਪੈਂਦੇ ਪਿੰਡ ਟੇਡੀ ਵਾਲਾ ਤੋਂ ਬੀ. ਐੱਸ. ਐਫ਼ ਦੇ ਜਵਾਨਾਂ ਵਲੋ ਕਰੀਬ 15 ਕਰੋੜ ਦੀ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਨੂੰ ਪੀਲੀ ਟੇਪ ਵਿਚ...
ਮੱਧ ਪ੍ਰਦੇਸ਼: ਕੋਲੇ ਦੀ ਖਾਨ ਵਿਚ ਦਮ ਘੁੱਟਣ ਕਾਰਨ 4 ਲੋਕਾਂ ਦੀ ਮੌਤ
. . .  about 1 hour ago
ਭੋਪਾਲ, 27 ਜਨਵਰੀ- ਮੱਧ ਪ੍ਰਦੇਸ਼ ਦੇ ਸ਼ਾਹਡੋਲ ’ਚ ਕੋਲੇ ਦੀ ਖਾਣ ’ਚ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਐਸ.ਪੀ. ਕੁਮਾਰ ਪ੍ਰਤੀਕ ਨੇ ਦੱਸਿਆ ਕਿ ਇਹ ਚਾਰੇ ਲੋਹੇ ਦਾ ਸਾਮਾਨ ਚੋਰੀ ਕਰਨ ਦੇ ਇਰਾਦੇ ਨਾਲ ਪੁਰਾਣੀ ਬੰਦ ਪਈ ਖਦਾਨ ਵਿਚ ਦਾਖ਼ਲ ਹੋਏ ਸਨ। ਪਹਿਲੀ ਨਜ਼ਰੇ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਨਾ ਦੇਣਾ ਵੱਡੀ ਅਣਗਹਿਲੀ- ਕਾਂਗਰਸ
. . .  about 1 hour ago
ਸ੍ਰੀਨਗਰ, 26 ਜਨਵਰੀ- ਜੰਮੂ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੇ ਸੁਰੱਖਿਆ ਵਿਚ ਹੋਈ ਵੱਡੀ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਜੰਮੂ ਕਸ਼ਮੀਰ ਤੇ ਲੱਦਾਖ ਤੋਂ ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਟਵੀਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਯੂ.ਟੀ. ਪ੍ਰਸ਼ਾਸਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ...
ਰਿਸ਼ਵਤ ਲੈਂਦਾ ਸਾਬਕਾ ਪਟਵਾਰੀ ਤੇ ਉਸ ਦਾ ਕਰਿੰਦਾ ਕਾਬੂ
. . .  about 1 hour ago
ਫ਼ਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)— ਵਿਜੀਲੈਂਸ ਵਿਭਾਗ ਨੇ ਅੱਜ ਇੱਥੋਂ ਦੇ ਤਹਿਸੀਲ ਕੰਪਲੈਕਸ ’ਚੋਂ ਇਕ ਸਾਬਕਾ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਂਦਿਆ ਕਾਬੂ ਕੀਤਾ ਹੈ। ਭਾਵੇਂ ਕਿ ਵਿਜੀਲੈਂਸ ਅਧਿਕਾਰੀਆਂ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਉਹ ਇਨ੍ਹਾਂ ਨੂੰ ਫੜ੍ਹਨ ਤੋਂ ਬਾਅਦ...
ਮਾਮਲਾ ਮੋਰਬੀ ਪੁਲ ਢਹਿਣ ਦਾ: ਓਰੇਵਾ ਗਰੁੱਪ ਦੇ ਜੈਸੁਖ ਪਟੇਲ ਮੁਲਜ਼ਮ ਨਾਮਜ਼ਦ
. . .  about 1 hour ago
ਸੂਰਤ, 27 ਜਨਵਰੀ- ਗੁਜਰਾਤ ਵਿਚ 2022 ਦੇ ਮੋਰਬੀ ਸਸਪੈਂਸ਼ਨ ਪੁਲ ਦੇ ਢਹਿ ਜਾਣ ਦੇ ਮਾਮਲੇ ਵਿਚ 1,262 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਘਟਨਾ ਵਿਚ 134 ਲੋਕਾਂ ਦੀ ਜਾਨ ਚਲੀ ਗਈ ਸੀ। ਚਾਰਜਸ਼ੀਟ ਵਿਚ ਓਰੇਵਾ ਗਰੁੱਪ ਦੇ ਜੈਸੁਖ ਪਟੇਲ ਨੂੰ ਮੁਲਜ਼ਮ...
ਨਿਤੀਸ਼ ਕੁਮਾਰ ਪਤਾ ਕਰਨ ਕੌਣ ਉਨ੍ਹਾਂ ਦਾ ਆਪਣਾ ਅਤੇ ਕੌਣ ਨਹੀਂ - ਉਪੇਂਦਰ ਕੁਸ਼ਵਾਹਾ
. . .  about 2 hours ago
ਪਟਨਾ, 27 ਜਨਵਰੀ- ਬਿਹਾਰ ’ਚ ਨਿਤੀਸ਼ ਕੁਮਾਰ ਅਤੇ ਉਪੇਂਦਰ ਕੁਸ਼ਵਾਹਾ ’ਚ ਚੱਲ ਰਹੀ ਖਿੱਚੋਤਾਣ ਵਿਚਾਲੇ ਕੁਸ਼ਵਾਹਾ ਨੇ ਨਵਾਂ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਨੂੰ ਇਹ ਪਛਾਣ ਕਰਨੀ ਚਾਹੀਦੀ ਹੈ ਕਿ ਕੌਣ ਉਨ੍ਹਾਂ ਦਾ ਆਪਣਾ ਹੈ ਅਤੇ ਕੌਣ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਮੇਰੇ ਬਾਰੇ ਕੁੱਝ ਗੱਲਾਂ ਕਹੀਆਂ...
ਇਸਰੋ ਜਾਸੂਸੀ ਕੇਸ: ਮੁਲਜ਼ਮ ਪੁੱਛਗਿੱਛ ਲਈ ਸੀ.ਬੀ.ਆਈ ਸਾਹਮਣੇ ਹੋਏ ਪੇਸ਼
. . .  about 2 hours ago
ਤਿਰੂਵੰਨਤਪੁਰਮ , 27 ਜਨਵਰੀ- ਇਸਰੋ ਜਾਸੂਸੀ ਕੇਸ ਵਿਚ ਨਾਮਜ਼ਦ ਮੁਲਜ਼ਮ ਸਾਬਕਾ ਡੀ.ਜੀ.ਪੀ. ਸਿਬੀ ਮੈਥਿਊਜ਼, ਗੁਜਰਾਤ ਦੇ ਸਾਬਕਾ ਡੀ.ਜੀ.ਪੀ. ਆਰਬੀ ਸ੍ਰੀਕੁਮਾਰ ਅਤੇ ਹੋਰ ਮੁਲਜ਼ਮ ਕੇਰਲ ਦੇ ਤਿਰੂਵੰਨਤਪੁਰਮ ਵਿਚ ਪੁੱਛਗਿੱਛ ਲਈ ਸੀ.ਬੀ.ਆਈ. ਸਾਹਮਣੇ...
ਕਦੇ ਦਬਾਅ ਵਿਚ ਨਾ ਰਹੋ- ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 27 ਜਨਵਰੀ- ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਜਨੀਤੀ ਵਿਚ ਅਸੀਂ ਜਿੰਨੀਆਂ ਮਰਜ਼ੀ ਚੋਣਾਂ ਜਿੱਤ ਲਈਏ ਪਰ ਅਜਿਹਾ ਦਬਾਅ ਬਣਾਇਆ ਜਾਂਦਾ ਹੈ ਕਿ ਸਾਨੂੰ ਹਾਰਨਾ ਨਹੀਂ ਹੈ, ਹਰ ਪਾਸਿਓਂ ਹੀ ਅਜਿਹਾ ਦਬਾਅ ਬਣਾਇਆ ਜਾਂਦਾ ਹੈ। ਕੀ ਸਾਨੂੰ ਇਨ੍ਹਾਂ ਦਬਾਵਾਂ ਹੇਠ ਦੱਬ...
ਉਮਰ ਅਬਦੁੱਲਾ ਭਾਰਤ ਜੋੜੋ ਯਾਤਰਾ ਵਿਚ ਹੋਏ ਸ਼ਾਮਿਲ
. . .  about 2 hours ago
ਸ੍ਰੀਨਗਰ, 27 ਜਨਵਰੀ- ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਅੱਜ ਜੰਮੂ-ਕਸ਼ਮੀਰ ਦੇ ਬਨਿਹਾਲ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨਾਲ ਸ਼ਾਮਿਲ...
ਟਾਟਾ ਸਮੂਹ ਨਾਲ ਵਾਪਸੀ ਦਾ ਏਅਰ ਇੰਡੀਆ ਨੇ ਕੀਤਾ ਇਕ ਸਾਲ ਪੂਰਾ
. . .  about 3 hours ago
ਨਵੀਂ ਦਿੱਲੀ, 27 ਜਨਵਰੀ- ਏਅਰ ਇੰਡੀਆ ਨੇ ਟਾਟਾ ਸਮੂਹ ਦੇ ਨਾਲ ਵਾਪਸੀ ਦਾ ਆਪਣਾ ਇਕ ਸਾਲ ਅੱਜ ਪੂਰਾ ਕਰ ਲਿਆ ਹੈ। ਇਸ ਮੌਕੇ ’ਤੇ ਏਅਰਲਾਈਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੈਂਪਬੈਲ ਵਿਲਸਨ ਨੇ ਵੀ ਕੰਪਨੀ ਦੇ ਕਰਮਚਾਰੀਆਂ ਨੂੰ ਵਧਾਈ ਅਤੇ ਧੰਨਵਾਦ ਕਰਨ ਲਈ ਇਕ ਈ-ਮੇਲ ਭੇਜੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ...
ਭਾਰਤ ਨੇ ਗਣਤੰਤਰ ਦਿਵਸ ਮੌਕੇ 17 ਕੈਦੀਆਂ ਨੂੰ ਰਿਹਾਈ ਦਾ ਦਿੱਤਾ ਤੋਹਫਾ
. . .  about 3 hours ago
ਅਟਾਰੀ, 27 ਜਨਵਰੀ (ਗੁਰਦੀਪ ਸਿੰਘ ਅਟਾਰੀ)- ਭਾਰਤ ਨੇ 74ਵੇਂ ਗਣਤੰਤਰ ਦਿਵਸ ਦੇ ਸ਼ੁਭ ਦਿਹਾੜੇ ਮੌਕੇ 17 ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦਾ ਤੋਹਫ਼ਾ ਦਿੱਤਾ ਹੈ। ਪੁਲਿਸ ਚੌਕੀ ਕਾਹਨਗੜ੍ਹ ਵਿਖੇ ਤਾਇਨਾਤ ਏ.ਐਸ.ਆਈ. ਦਲਬੀਰ ਸਿੰਘ ਗੁਰਾਇਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਜਰਾਤ ਪੁਲਿਸ ਕੈਦੀਆਂ ਨੂੰ ਤੜਕਸਾਰ ਅਟਾਰੀ...
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ਼ੁਰੂ
. . .  about 3 hours ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਇੱਥੇ ਮੁੱਖ ਦਫ਼ਤਰ ਵਿਖੇ ਚੱਲ ਰਹੀ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਚੱਲ ਰਹੀ ਇਸ ਇਕੱਤਰਤਾ ਦੌਰਾਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜ ਪਿਆਰੇ ਸਾਹਿਬਾਨ ਦੇ ਨਾਂਵਾਂ ’ਤੇ ਚੱਲ ਰਹੇ ਸੈਟੇਲਾਈਟ ਹਸਪਤਾਲਾਂ...
ਗੋਲੀ ਚੱਲਣ ਕਾਰਨ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ
. . .  about 3 hours ago
ਫਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)- ਫਗਵਾੜਾ ਵਿਚ ਬੀਤੀ ਰਾਤ ਹੋਈ ਗੋਲੀਬਾਰੀ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਗੋਲੀ ਕਿਸ ਕਾਰਨ ਚਲਾਈ ਗਈ, ਇਸ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਮੁਹੱਲਾ ਪਲਾਹੀ ਗੇਟ ਇਲਾਕੇ ਵਿਚ ਦੋ ਮੋਟਰਸਾਈਕਲ ਸਵਾਰਾਂ...
5 ਪੁਲਿਸ ਅਫ਼ਸਰਾਂ ਵਿਰੁੱਧ ਕਾਲੇ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਅਗਵਾ ਤੇ ਹੱਤਿਆ ਦਾ ਕੇਸ ਦਰਜ
. . .  about 3 hours ago
ਸੈਕਰਾਮੈਂਟੋ , 27 ਜਨਵਰੀ (ਹੁਸਨ ਲੜੋਆ ਬੰਗਾ)- ਮੈਮਫ਼ਿਸ ਪੁਲਿਸ ਦੇ 5 ਸਾਬਕਾ ਅਫ਼ਸਰਾਂ ਵਿਰੁੱਧ 29 ਸਾਲਾ ਕਾਲੇ ਵਿਅਕਤੀ ਟਾਇਰ ਨਿਕੋਲਸ ਦੀ ਮੌਤ ਦੇ ਮਾਮਲੇ ਵਿਚ ਅਗਵਾ ਤੇ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਇਹ ਜਾਣਕਾਰੀ ਸ਼ੈਲਬਾਈ ਕਾਊਂਟੀ ਡਿਸਟ੍ਰਿਕਟ ਅਟਾਰਨੀ ਸਟੀਵ ਮੁਲਰਾਇ ਨੇ ਦਿੱਤੀ ਹੈ। ਇਨ੍ਹਾਂ 5 ਅਫ਼ਸਰਾਂ ਵਿਚ...
ਅਮਰੀਕਾ ਵਿਚ ਪੁਲਿਸ ਦੀ ਕਾਰ ਨੇ ਭਾਰਤੀ ਵਿਦਿਆਰਥਣ ਨੂੰ ਮਾਰੀ ਟੱਕਰ, ਹੋਈ ਮੌਤ
. . .  about 3 hours ago
ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ)- ਸਿਆਟਲ (ਵਾਸ਼ਿੰਗਟਨ) ਵਿਚ ਪੁਲਿਸ ਦੀ ਕਾਰ ਵਲੋਂ ਭਾਰਤੀ ਵਿਦਿਆਰਥਣ ਨੂੰ ਜਬਰਦਸਤ ਟੱਕਰ ਮਾਰੀ ਗਈ, ਜਿਸ ਉਪਰੰਤ ਉਸ ਦੀ ਮੌਤ ਹੋ ਗਈ। 23 ਸਾਲਾ ਵਿਦਿਆਰਥਣ ਭਾਰਤ ਦੇ ਆਂਧਰਾ ਪ੍ਰਦੇਸ਼ ਰਾਜ ਦੀ ਰਹਿਣ ਵਾਲੀ ਸੀ। ਵਿਦਿਆਰਥਣ ਦੀ ਪਛਾਣ ਜਾਹਨਵੀ ਕੰਡੂਲਾ ਵਜੋਂ ਹੋਈ ਹੈ ਜੋ...
ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅੱਜ ਮਨਾਇਆ ਜਾ ਰਿਹਾ ਹੈ ਜਨਮ ਦਿਹਾੜਾ
. . .  about 3 hours ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਅੰਮ੍ਰਿਤਸਰ ਦੇ ਚਾਟੀਵਿੰਡ ਚੌਕ ਵਿਖੇ ਸਥਿਤ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਅਤੇ ਗੁ: ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਪਿੰਡ ਪਹੂਵਿੰਡ, ਜ਼ਿਲ੍ਹਾ ਤਰਨ ਤਾਰਨ ਵਿਖੇ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ...
ਕਾਰ ਅਤੇ ਟਰਾਲੇ ਦੀ ਜ਼ਬਰਦਸਤ ਟੱਕਰ ਵਿਚ ਇਕ ਦੀ ਮੌਤ
. . .  about 3 hours ago
ਅਬੋਹਰ, 27 ਜਨਵਰੀ (ਸੰਦੀਪ ਸੋਖਲ)- ਅਬੋਹਰ-ਗੰਗਾਨਗਰ ਬਾਈਪਾਸ ਆਲਮ ਗੜ੍ਹ ਨੇੜੇ ਚੌਂਕ ਵਿਚ ਘੋੜਾ ਟਰਾਲਾ ਅਤੇ ਕਾਰ ਵਿਚ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਬਾਕੀ ਤਿੰਨ ਗੰਭੀਰ...
ਮਨੀ ਲਾਂਡਰਿੰਗ ਮਾਮਲਾ: ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਨੂੰ ਮਿਲੀ ਦੁਬਈ ਜਾਣ ਦੀ ਇਜਾਜ਼ਤ
. . .  about 3 hours ago
ਨਵੀਂ ਦਿੱਲੀ, 27 ਜਨਵਰੀ- 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਨਾਮਜ਼ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਇਕ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਲਈ ਦੁਬਈ ਜਾਣ ਦੀ ਇਜਾਜ਼ਤ ਦੇ...
ਦਿੱਲੀ ਮੇਅਰ ਅਹੁਦੇ ਦੀ ਚੋਣ ਸੰਬੰਧੀ ਪਟੀਸ਼ਨ ’ਤੇ ਸੁਣਵਾਈ 3 ਫ਼ਰਵਰੀ ਨੂੰ
. . .  about 3 hours ago
ਨਵੀਂ ਦਿੱਲੀ, 27 ਜਨਵਰੀ- ਸੁਪਰੀਮ ਕੋਰਟ ਆਮ ਆਦਮੀ ਪਾਰਟੀ ਦੀ ਮੇਅਰ ਅਹੁਦੇ ਦੀ ਉਮੀਦਵਾਰ ਸ਼ੈਲੀ ਓਬਰਾਏ ਦੀ ਪਟੀਸ਼ਨ ’ਤੇ 3 ਫ਼ਰਵਰੀ ਨੂੰ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ, ਜਿਸ ਵਿਚ ਉਨ੍ਹਾਂ ਵਲੋਂ ਮੇਅਰ ਦੇ ਅਹੁਦੇ ਦੀ ਚੋਣ ਸਮਾਂਬੱਧ ਢੰਗ ਨਾਲ ਕਰਵਾਉਣ ਦੀ...
ਜ਼ਿੰਦਗੀ ਨਕਲ ਨਾਲ ਨਹੀਂ ਬਣਾਈ ਜਾ ਸਕਦੀ- ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 27 ਜਨਵਰੀ- ‘ਪਰੀਕਸ਼ਾ ਪੇ ਚਰਚਾ ’ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰ ਸਾਲ ਦੇਸ਼ ਭਰ ਦੇ ਵਿਦਿਆਰਥੀ ਮੈਨੂੰ ਸਲਾਹ ਲੈਣ ਲਈ ਲਿਖਦੇ ਹਨ। ਇਹ ਮੇਰੇ ਲਈ ਬਹੁਤ ਪ੍ਰੇਰਨਾਦਾਇਕ ਅਤੇ ਭਰਪੂਰ ਅਨੁਭਵ ਹੈ। ਇਮਤਿਹਾਨਾਂ ’ਤੇ ਚਰਚਾ ‘ਮੇਰੀ ਵੀ ਇਕ ਪ੍ਰੀਖਿਆ ਹੈ ਅਤੇ ਦੇਸ਼ ਦੇ ਕਰੋੜਾਂ ਵਿਦਿਆਰਥੀ ਮੇਰੀ...
ਨਿਊਜ਼ੀਲੈਂਡ: ਲਗਾਤਾਰ ਪੈ ਰਹੇ ਮੀਂਹ ਨੇ ਜਨਜੀਵਨ ਕੀਤਾ ਪ੍ਰਭਾਵਿਤ
. . .  about 4 hours ago
ਵੈਲਿੰਗਟਨ, 27 ਜਨਵਰੀ- ਨਿਊਜ਼ੀਲੈਂਡ ਦੇ ਵੈਸਟ ਆਕਲੈਂਡ ਵਿਚ ਸਵੇਰ ਤੋਂ ਪੈ ਰਹੇ ਮੀਂਹ ਤੋਂ ਬਾਅਦ ਨੀਂਵੇ ਖ਼ੇਤਰਾਂ ਵਿਚ ਪਾਣੀ ਭਰਨ ਗਿਆ ਜਿਸ ਨਾਲ ਉੱਥੇ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।
ਕਿਸਾਨ ਜਥੇਬੰਦੀਆਂ ਵਲੋਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 4 hours ago
ਅੰਮ੍ਰਿਤਸਰ, 27 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)- ਕਿਸਾਨ ਜਥੇਬੰਦੀਆਂ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂਆ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਨਸ਼ੇ ਦੇ ਵੱਧ ਰਹੇ ਰੁਝਾਨ ਖ਼ਿਲਾਫ਼ ਪੁਲਿਸ ਨੂੰ...
ਭਾਰਤੀ ਕ੍ਰਿਕਟਰ ਅਕਸ਼ਰ ਪਟੇਲ ਨੇ ਰਚਾਇਆ ਵਿਆਹ
. . .  about 4 hours ago
ਸੂਰਤ, 27 ਜਨਵਰੀ- ਭਾਰਤੀ ਕ੍ਰਿਕਟਰ ਅਕਸ਼ਰ ਪਟੇਲ ਨੇ ਬੀਤੇ ਦਿਨ ਵਡੋਦਰਾ ਵਿਚ ਮਾਹਾ ਪਟੇਲ ਨਾਲ ਵਿਆਹ ਰਚਾ ਲਿਆ, ਹਾਲਾਂਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵਿਆਹ ਦੀ ਕੋਈ ਵੀ ਫ਼ੋਟੋ ਜਾਂ ਵੀਡੀਓ ਸ਼ੇਅਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਸੰਪਾਦਕੀ

5 ਮਹੀਨਿਆਂ ਦਾ ਰਿਪੋਰਟ ਕਾਰਡ

ਪੰਜਾਬ ਸਰਕਾਰ ਦੇ ਪੰਜ ਮੰਤਰੀਆਂ ਵਲੋਂ ਆਪਣੀ ਸਰਕਾਰ ਦੇ 5 ਮਹੀਨਿਆਂ ਸੰਬੰਧੀ ਲੇਖਾ-ਜੋਖਾ ਪੇਸ਼ ਕਰਨਾ ਚੰਗੀ ਗੱਲ ਹੈ। ਜੇਕਰ ਇਸ ਵਿਚ ਨਵੀਂ ਸਰਕਾਰ ਆਪਣੀਆਂ ਪ੍ਰਾਪਤੀਆਂ ਦਾ ਵਿਸਥਾਰ ਵੀ ਦਿੰਦੀ ਹੈ ਤਾਂ ਇਹ ਵੀ ਇਸ ਪੱਖ ਤੋਂ ਵਧੀਆ ਗੱਲ ਆਖੀ ਜਾ ਸਕਦੀ ਹੈ, ਕਿਉਂਕਿ ਆਉਣ ...

ਪੂਰੀ ਖ਼ਬਰ »

ਸ਼ਾਰਦਾ-ਯਮੁਨਾ ਲਿੰਕ ਨਹਿਰ ਬਣ ਸਕਦੀ ਹੈ, ਸਤਲੁਜ-ਯਮੁਨਾ ਲਿੰਕ ਨਹਿਰ ਦਾ ਬਦਲ

ਐਸ.ਵਾਈ.ਐਲ. ਨਹਿਰ ਦਾ ਮੁੱਦਾ ਕਈ ਦਹਾਕੇ ਲੰਘ ਜਾਣ ਮਗਰੋਂ ਅੱਜ ਵੀ ਓਨਾ ਹੀ ਵਿਵਾਦਿਤ ਹੈ ਜਿੰਨਾ ਆਪਣੇ ਸ਼ੁਰਆਤੀ ਸਮੇਂ ਵਿਚ ਸੀ। 1966 ਵਿਚ ਭਾਸ਼ਾ ਦੇ ਆਧਾਰ 'ਤੇ ਪੰਜਾਬ ਦੀ ਵੰਡ ਹੋਈ ਤੇ ਹਰਿਆਣਾ ਤੇ ਹਿਮਾਚਲ ਪੰਜਾਬ ਵਿਚੋਂ ਨਵੇਂ ਸੂਬੇ ਨਿਕਲੇ ਤੇ ਨਾਲ ਹੀ ਜਨਮ ਹੋਇਆ ਪਾਣੀਆਂ ਦੇ ਵਿਵਾਦ ਦਾ। ਭੂਗੋਲਿਕ ਵੰਡ ਮਗਰੋਂ ਹਰਿਆਣਾ ਨੇ ਆਪਣੇ ਹਿੱਸੇ ਦਾ ਪਾਣੀ ਵੀ ਪੰਜਾਬ ਤੋਂ ਮੰਗਿਆ। ਉਸ ਸਮੇਂ ਪੰਜਾਬ ਕੋਲ 7.2 ਐਮ.ਏ.ਐਫ. ਪਾਣੀ ਸੀ, ਜਿਸ ਵਿਚੋਂ ਹਰਿਆਣਾ ਨੇ 4.8 ਐਮ.ਏ.ਐਫ. ਪਾਣੀ ਮੰਗਿਆ ਪਰ ਪੰਜਾਬ ਨੇ ਸਾਫ਼ ਮਨ੍ਹਾਂ ਕਰ ਦਿੱਤਾ। ਹਰਿਆਣਾ ਕੇਂਦਰ ਕੋਲ ਵੀ ਗਿਆ ਪਰ ਗੱਲ ਨਾ ਬਣੀ। ਫਿਰ 1976 ਵਿਚ ਕੇਂਦਰ ਸਰਕਾਰ ਨੇ ਦੇਸ਼ ਵਿਚ ਪਾਣੀਆਂ ਸੰਬੰਧੀ ਇਕ ਆਦੇਸ਼ ਜਾਰੀ ਕਰ ਦਿੱਤਾ ਜਿਸ ਤਹਿਤ ਪੰਜਾਬ ਤੇ ਹਰਿਆਣੇ ਵਿਚ ਬਰਾਬਰ ਬਰਾਬਰ 3.5 ਐਮ.ਏ.ਐਫ. ਪਾਣੀ ਵੰਡ ਦਿੱਤਾ ਗਿਆ ਤੇ ਬਾਕੀ ਬਚਦਾ 0.2 ਐਮ.ਏ.ਐਫ. ਪਾਣੀ ਦਿੱਲੀ ਨੂੰ ਅਲਾਟ ਕਰ ਦਿੱਤਾ ਗਿਆ ਪਰ ਇਸ ਤੇ ਦੌਵੇਂ ਹੀ ਰਾਜ ਅਸੰਤੁਸ਼ਟ ਹੋ ਕੇ ਅਦਾਲਤ ਵਿਚ ਚਲੇ ਗਏ, ਪਰ ਕਿਉਂਕਿ ਕੇਂਦਰ, ਪੰਜਾਬ ਤੇ ਹਰਿਆਣਾ ਵਿਚ ਕਾਂਗਰਸ ਦੀ ਹੀ ਸਰਕਾਰ ਸੀ ਤਾਂ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਖ਼ਲ ਦੇ ਕੇ ਕੇਸ ਅਦਾਲਤ ਵਿਚੋਂ ਵਾਪਸ ਕਰਵਾ ਦਿੱਤੇ ਤੇ ਪਾਣੀ ਦੀ ਠੀਕ ਤਰੀਕੇ ਨਾਲ ਵੰਡ ਕਰਨ ਦੀ ਇਕ ਨਵੀਂ ਤਜਵੀਜ਼ ਲਿਆਉਣ ਦੀ ਗੱਲ ਕਹੀ। ਅੱਗੇ ਜਾ ਕੇ ਜੋ ਤਜਵੀਜ਼ ਸਾਹਮਣੇ ਆਈ ਉਹ ਸੀ ਸਤਲੁਜ-ਯਮੁਨਾ ਲਿੰਕ ਨਹਿਰ ਭਾਵ ਐਸ.ਵਾਈ.ਐਲ. ਬਣਾਉਣਾ। ਅੰਤ 8 ਅਪ੍ਰੈਲ, 1982 ਨੂੰ ਪਟਿਆਲਾ ਦੇ ਕਪੂਰੀ ਪਿੰਡ ਵਿਖੇ ਇੰਦਰਾ ਗਾਂਧੀ ਨੇ ਟੱਕ ਲਾ ਕੇ ਐਸ.ਵਾਈ.ਐਲ. ਨਹਿਰ ਦਾ ਉਦਘਾਟਨ ਕਰ ਦਿੱਤਾ ਤੇ ਇਸ ਨਾਲ ਹੀ ਇਸ ਦੇ ਵਿਰੋਧ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਵਿਚ ਕਪੂਰੀ ਵਿਖੇ ਹੀ ਮੋਰਚਾ ਲਾ ਦਿੱਤਾ। ਅੱਗੇ ਜਾ ਕੇ ਇਕ ਪਾਸੇ ਹਿੰਸਾ ਦਾ ਦੌਰ ਸ਼ੁਰੂ ਹੋ ਗਿਆ ਤੇ ਨਾਲ ਦੀ ਨਾਲ ਨਹਿਰ ਦੀ ਉਸਾਰੀ ਵੀ ਚਲਦੀ ਗਈ। ਕਈ ਉਤਰਾਵਾਂ-ਚੜ੍ਹਾਵਾਂ ਮਗਰੋਂ ਜਦੋਂ 1990 ਵਿਚ ਨਹਿਰ ਦੀ ਉਸਾਰੀ ਵਿਚ ਲੱਗੇ ਚੀਫ਼ ਇੰਜੀਨੀਅਰ ਤੇ ਸਹਾਇਕ ਸੁਪਰਡੈਂਟ ਦੀ ਇਕ ਹਮਲੇ ਵਿਚ ਮੌਤ ਹੋ ਗਈ ਤਾਂ ਂਇਸ ਨਹਿਰ ਦੀ ਉਸਾਰੀ ਦਾ ਕੰਮ ਪੂਰੀ ਤਰ੍ਹਾਂ ਠੱਪ ਪੈ ਗਿਆ। ਅੱਜ ਵੀ ਇਸ 214 ਕਿਲੋਮੀਟਰ ਲੰਬੀ ਨਹਿਰ ਵਿਚੋਂ ਹਰਿਆਣੇ ਨੇ ਆਪਣੇ ਹਿੱਸੇ ਦੀ 92 ਕਿਲੋਮੀਟਰ ਨਹਿਰ ਦੀ ਉਸਾਰੀ ਮੁਕੰਮਲ ਕਰ ਰੱਖੀ ਹੈ ਪਰ ਪੰਜਾਬ ਦੀ 122 ਕਿਲੋਮੀਟਰ ਦੀ ਉਸਾਰੀ ਮੁਕੰਮਲ ਨਹੀਂ ਹੋਈ। 1996 ਵਿਚ ਜਦੋਂ ਪੰਜਾਬ ਹਿੰਸਾ ਦੇ ਦੌਰ ਵਿਚੋਂ ਬਾਹਰ ਆਇਆ ਦਾ ਹਰਿਆਣਾ ਨੇ ਫਿਰ ਪਾਣੀ ਮੰਗਣਾ ਸ਼ੁਰੂ ਕਰ ਦਿੱਤਾ ਤੇ ਮਾਮਲੇ ਨੂੰ ਸਰਬਉੱਚ ਅਦਾਲਤ ਵਿਚ ਲੈ ਗਿਆ। ਅੰਤ ਸਰਬਉੱਚ ਅਦਾਲਤ ਨੇ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਐਸ.ਵਾਈ.ਐਲ. ਨਹਿਰ ਪੂਰੀ ਕਰਨ ਦਾ ਹੁਕਮ ਦਿੱਤਾ ਪਰ ਕੈਪਟਨ ਅਮਰਿੰਦਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਬਲਕਿ 12 ਜੁਲਾਈ, 2004 ਨੂੰ ਬਾਕਾਇਦਾ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਪਾਣੀਆਂ ਸੰਬੰਧੀ ਸਾਰੇ ਸਮਝੌਤੇ ਰੱਦ ਕਰ ਦਿੱਤੇ। ਪੰਜਾਬ ਹਾਲੇ ਵੀ ਆਪਣੀ ਦਲੀਲ ਤੇ ਅਡੋਲ ਹੈ ਕਿ ਜਦੋਂ ਉਸ ਕੋਲ ਵਾਧੂ ਪਾਣੀ ਹੈ ਹੀ ਨਹੀ ਤਾਂ ਉਹ ਹਰਿਆਣੇ ਨੂੰ ਪਾਣੀ ਕਿਥੋਂ ਦੇਵੇ?
ਦਰਅਸਲ ਪੰਜਾਬ ਹਰਿਆਣੇ ਦਾ ਪਾਣੀ ਨੂੰ ਲੈ ਕੇ ਜੋ ਆਪਸੀ ਝਗੜਾ ਹੈ ਉਹ ਅਸਲ ਮਸਲੇ ਤੋਂ ਵੱਧ ਇਕ ਸਿਆਸੀ ਮਸਲਾ ਬਣ ਚੁੱਕਿਆ ਹੈ, ਜਿਸ ਦਾ ਲਾਹਾ ਸਿਆਸੀ ਪਾਰਟੀਆਂ ਆਪਣੇ ਰਾਜਸੀ ਹਿਤ ਸਾਧਣ ਲਈ ਅਕਸਰ ਚੋਣਾਂ ਵੇਲੇ ਚੁੱਕਦੀਆਂ ਰਹਿੰਦੀਆਂ ਹਨ, ਵਰਨਾ ਇਹ ਮਸਲਾ ਅਜਿਹਾ ਵੀ ਨਹੀਂ ਕਿ ਇਸ ਦਾ ਹੱਲ ਨਾ ਹੋ ਸਕੇ ਜਾਂ ਇੰਝ ਕਹੋ ਕਿ ਜੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਮਸਲੇ 'ਤੇ ਇਕਜੁੱਟ ਹੋ ਕੇ ਕੇਂਦਰ ਕੋਲ ਜਾਣ ਤੇ ਸਹੀ ਮੰਗ ਕਰਨ ਤੇ ਕੇਂਦਰ ਵੀ ਰਾਜਨੀਤੀ ਕਰਨ ਦੀ ਬਜਾਏ ਲੋਕ ਹਿਤਾਂ ਨੂੰ ਪਹਿਲ ਦੇਵੇ ਤਾਂ ਮਸਲੇ ਦਾ ਹੱਲ ਤਾਂ ਮਾਹਰਾਂ ਮੁਤਾਬਿਕ ਹੁਣ ਵੀ ਮੌਜੂਦ ਹੈ, ਤੇ ਇਹ ਹੱਲ ਵੀ ਅੱਜ ਦਾ ਨਹੀਂ ਬਲਕਿ ਲਗਭਗ ਉਸ ਦੌਰ ਦਾ ਹੀ ਹੈ ਜਦੋਂ ਐਸ.ਵਾਈ.ਐਲ. ਨਹਿਰ ਦਾ ਪਹਿਲਾ ਟੱਕ ਲੱਗਿਆ ਸੀ। ਦਰਅਸਲ 1980 ਵਿਚ ਇੰਦਰਾ ਗਾਂਧੀ ਨੇ ਸਾਰੇ ਦੇਸ਼ ਦੇ ਦਰਿਆਵਾਂ ਦੇ ਪਾਣੀਆਂ ਦਾ ਇਕ ਸਰਵੇ ਕਰਵਾਇਆ ਸੀ, ਜਿਸ ਵਿਚ ਦਰਜਨ ਤੋਂ ਵੱਧ ਪ੍ਰਾਜੈਕਟ ਰੱਖੇ ਗਏ ਸਨ ਕਿ ਕਿਸ ਦਰਿਆ ਨੂੰ ਕਿਸ ਦਰਿਆ ਨਾਲ ਜੇਕਰ ਜੋੜਿਆ ਜਾਵੇ ਤਾਂ ਕਿਹੜਾ ਮਸਲਾ ਹੱਲ ਹੋਵੇਗਾ। ਇਸ ਵਿਚ ਇਕ ਪ੍ਰੋਜੈਕਟ ਸੀ ਐਸ.ਵਾਈ.ਐਲ. ਪਰ ਇਹ ਪੰਜਾਬ ਵਾਲਾ ਸਤਲੁਜ-ਯਮੁਨਾ ਲਿੰਕ ਪ੍ਰਾਜੈਕਟ ਨਹੀਂ ਬਲਕਿ ਸ਼ਾਰਦਾ-ਯਮੁਨਾ ਲਿੰਕ ਪ੍ਰਾਜੈਕਟ ਸੀ ਜੋ ਕਿ ਬਿਲਕੁਲ ਹੀ ਵੱਖਰਾ ਪ੍ਰਾਜੈਕਟ ਸੀ ਜਿਸ ਰਾਹੀਂ ਹਰਿਆਣੇ ਨੂੰ ਪਾਣੀ ਦਿੱਤਾ ਜਾ ਸਕਦਾ ਸੀ। ਇੰਦਰਾ ਗਾਂਧੀ ਦੀ ਮੌਤ ਮਗਰੋਂ ਹਾਲਾਤ ਵੱਖਰੇ ਹੋ ਗਏ ਤੇ ਬਾਅਦ ਦੀਆਂ ਕਾਂਗਰਸ ਸਰਕਾਰਾਂ ਨੇ ਵੀ ਇਸ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ।
ਜੇਕਰ ਸ਼ਾਰਦਾ-ਯਮੁਨਾ ਲਿੰਕ ਨਹਿਰ ਯੋਜਨਾ ਨੂੰ ਸਮਝੀਏ ਜੋ ਨਾਂਅ ਤੋਂ ਐਸ.ਵਾਈ.ਐਲ. ਹੀ ਬਣ ਗਈ, ਪੰਜਾਬ ਦੇ ਪਾਣੀ ਨੂੰ ਹਰਿਆਣੇ ਨੂੰ ਦੇਣ ਵਾਲੀ ਐਸ.ਵਾਈ.ਐਲ. ਭਾਵ ਸਤਲੁਜ-ਯਮੁਨਾ ਲਿੰਕ ਦਾ ਬਦਲ ਤੇ ਹੱਲ ਬਣ ਸਕਦੀ ਹੈ। ਨਿਪਾਲ ਤੋਂ ਭਾਰਤ ਵਿਚ ਇਕ ਮਹਾਂਕਾਲੀ ਨਾਂਅ ਦੀ ਨਦੀ ਆਉਂਦੀ ਹੈ, ਜਿਸ ਵਿਚ ਬਹੁਤ ਵਾਧੂ ਪਾਣੀ ਹੈ। ਇਹ ਨਦੀ ਉੱਤਰਾਖੰਡ ਦੇ ਚੰਮਪਾਵਤ ਜ਼ਿਲ੍ਹੇੇ ਦੇ ਟਨਕਪੁਰ ਤੋਂ ਨਿਪਾਲ 'ਚੋਂ ਭਾਰਤ ਵਿਚ ਦਾਖ਼ਲ ਹੁੰਦੀ ਹੈ ਤੇ ਇਥੇ ਇਹੀ ਮਹਾਂਕਾਲੀ ਨਦੀ ਸ਼ਾਰਦਾ ਨਦੀ ਬਣ ਜਾਂਦੀ ਹੈ। ਇਥੋਂ ਹੇਠਾਂ ਵੱਲ ਨੂੰ ਮੁੜ ਕੇ ਇਹ ਬਿਹਾਰ ਬੰਗਾਲ ਵੱਲ ਚਲੀ ਜਾਂਦੀ ਹੈ। ਇਸ ਸ਼ਾਰਦਾ ਨਦੀ ਵਿਚ ਐਨਾ ਵਾਧੂ ਪਾਣੀ ਹੈ ਕਿ ਲਗਭਗ ਹਰ ਸਾਲ ਹੀ ਇਸ ਕਰਕੇ ਤੇ ਹੋਰ ਛੋਟੀਆਂ ਨਦੀਆਂ ਕਰਕੇ ਬਿਹਾਰ ਵੱਲ ਹੜ੍ਹ ਆ ਜਾਂਦੇ ਹਨ। ਸ਼ਾਰਦਾ-ਯਮੁਨਾ ਲਿੰਕ ਯੋਜਨਾ ਦਾ ਟੀਚਾ ਟਨਕਪੁਰ ਤੋਂ ਇਕ ਐਸ.ਵਾਈ.ਐਲ. ਨਹਿਰ ਬਣਾਉਣ ਦਾ ਹੈ ਤਾਂ ਜੋਂ ਪਾਣੀ ਨੂੰ ਇਸ ਬਹੁਤਾਤ ਵਾਲੇ ਖੇਤਰ ਤੋਂ ਥੁੜ੍ਹ ਵਾਲੇ ਖੇਤਰਾਂ ਤੱਕ ਲਿਜਾਇਆ ਜਾ ਸਕੇ ਤੇ ਹਰਿਆਣਾ ਦਾ ਨਾਂਅ ਵੀ ਇਨ੍ਹਾਂ ਥੁੜ ਵਾਲੇ ਖੇਤਰਾਂ ਵਿਚ ਆਉਂਦਾ ਹੈ ਤੇ ਉਹ ਵਾਰ-ਵਾਰ ਪੰਜਾਬ ਤੋਂ ਸਤਲੁਜ ਵਾਲੀ ਐਸ.ਵਾਈ.ਐਲ. ਦਾ ਪਾਣੀ ਮੰਗਦਾ ਹੈ। ਸ਼ਾਰਦਾ ਵਾਲੀ ਯੋਜਨਾ ਕਹਿੰਦੀ ਹੈ ਕਿ ਟਨਕਪੁਰ ਤੋਂ ਇਕ ਨਹਿਰ ਉੱਤਰਾਖੰਡ ਦੇ ਜ਼ਿਲ੍ਹੇ ਉਦਮ ਸਿੰਘ ਨਗਰ ਵੱਲ ਦੀ ਲਿਆ ਕੇ ਦਿੱਲੀ ਕੋਲ ਮੁਜ਼ੱਫ਼ਰਨਗਰ ਤੋਂ ਪਾਣੀਪਤ ਵੱਲ ਨੇੜੇ ਹੀ ਕੈਰਾਨਾ ਸ਼ਹਿਰ ਆਉਂਦਾ ਹੈ, ਉਥੇ ਤੱਕ ਸ਼ਾਰਦਾ ਨਦੀ ਦਾ ਪਾਣੀ ਲਿਆ ਕੇ ਯਮੁਨਾ ਵਿਚ ਪਾ ਦਿੱਤਾ ਜਾਵੇ। ਉਸ ਦੇ ਰਸਤੇ ਵਿਚ ਰਾਮਗੰਗਾ, ਮੰਦਾਕਨੀ ਤੇ ਅਲਕਨੰਦਾ ਪੁਰਾਣੀਆਂ ਨਦੀਆਂ ਵੀ ਪੈਂਦੀਆਂ ਹਨ, ਇਨ੍ਹਾਂ ਸਭ ਦਾ ਪਾਣੀ ਇਸੇ ਵਿਚ ਪਾ ਦਿੱਤਾ ਜਾਵੇ ਤੇ ਅੱਗੇ ਗੰਗਾ ਨਦੀ ਦੇ ਉੱਪਰ ਬੈਰਿਜ ਬਣਾ ਕੇ ਇਹ ਪਾਣੀ ਗੰਗਾ ਦੇ ਉੱਪਰੋਂ ਜਾਂ ਹੇਠੋਂ ਲੰਘਾ ਕੇ ਯਮੁਨਾ ਵਿਚ ਪੈਂਦਾ ਕਰ ਦਿੱਤਾ ਜਾਵੇ ਤੇ ਇਸੇ ਵਿਚੋਂ ਇਕ ਐਸ.ਵਾਈ.ਐਲ. ਵਰਗੀ ਵੱਡੀ ਨਹਿਰ ਬਣਾ ਕੇ ਪਾਣੀ ਹਰਿਆਣੇ ਨੂੰ ਦਿੱਤਾ ਜਾਵੇ। ਇਸ ਤੋਂ ਹਰਿਆਣੇ ਨੂੰ ਲਗਭਗ ਓਨਾ ਹੀ ਪਾਣੀ ਮਿਲ ਜਾਵੇਗਾ, ਜਿੰਨਾ ਉਹ ਪੰਜਾਬ ਤੋਂ ਸਤਲੁਜ ਵਾਲੀ ਐਸ.ਵਾਈ.ਐਲ. ਰਾਹੀਂ ਮੰਗ ਰਿਹਾ ਹੈ ਤੇ ਪੰਜਾਬ ਦਾ ਹਰਿਆਣੇ ਨੂੰ ਪਾਣੀ ਦੇਣ ਤੇ ਮਸਲੇ ਤੋਂ ਖਹਿੜਾ ਛੁੱਟਣ ਦਾ ਰਾਹ ਮਿਲ ਜਾਵੇਗਾ। ਹਰਿਆਣੇ ਨੂੰ ਪਾਣੀ ਦੇਣ ਤੋਂ ਅੱਗੇ ਂਇਸ ਦਾ ਪਾਣੀ ਦਿੱਲੀ ਸ਼ਹਿਰ ਨੂੰ ਵੀ ਸਪਲਾਈ ਹੋ ਸਕੇਗਾ ਤੇ ਰਾਜਸਥਾਨ, ਉੱਤਰ ਪ੍ਰਦੇਸ਼ ਵਿਚੋਂ ਹੁੰਦਾ ਗੁਜਰਾਤ ਤੱਕ ਪੰਹੁਚਾਇਆ ਜਾ ਸਕੇਗਾ। ਜਿੱਥੇ ਪਾਣੀ ਦੀ ਲੋੜ ਹੈ, ਉਥੇ ਪਾਣੀ ਮਿਲ ਜਾਵੇਗਾ ਤੇ ਜਿੱਥੇ ਹੜ੍ਹਾਂ ਦੀ ਮਾਰ ਹੈ, ਉਥੇ ਹੜ੍ਹਾਂ ਤੋਂ ਛੁਟਕਾਰਾ ਹੋ ਜਾਵੇਗਾ ਤੇ ਸਭ ਤੋਂ ਉੱਪਰ ਪੰਜਾਬ ਦਾ ਐਸ.ਵਾਈ.ਐਲ. ਤੋਂ ਖਹਿੜਾ ਛੁੱਟਣ ਦਾ ਰਾਹ ਖੁੱਲ੍ਹ ਜਾਵੇਗਾ, ਕਿਉਂਕਿ ਜਦੋਂ ਹਰਿਆਣੇ ਨੂੰ ਪਾਣੀ ਹੀ ਮਿਲ ਗਿਆ ਤਾ ਫਿਰ ਪੰਜਾਬ ਤੋਂ ਪਾਣੀ ਮੰਗਣ ਦੀ ਤੁਕ ਹੀ ਕੀ ਰਹਿ ਜਾਵੇਗੀ? ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 2002 ਵਿਚ ਪੰਜਾਬ ਨੂੰ ਬਾਕੀ ਰਹਿੰਦੀ ਐਸ.ਵਾਈ.ਐਲ. ਨੂੰ ਪੂਰੀ ਕਰਨ ਦਾ ਆਦੇਸ਼ ਦੇ ਰੱਖਿਆ ਹੈ ਪਰ ਦੂਜੇ ਪਾਸੇ 2002 ਵਿਚ ਹੀ ਸੁਪਰੀਮ ਕੋਰਟ ਨੇ ਸ਼ਾਰਦਾ ਨਦੀ ਵਾਲੀ ਐਸ.ਵਾਈ.ਐਲ. ਬਣਾਉਣ ਦਾ ਵੀ ਹੁਕਮ ਕੇਂਦਰ ਨੂੰ ਕੀਤਾ ਸੀ। 2002 ਦੇ ਸਮੇਂ ਵਿਚ ਕਂੇਦਰ ਦੀ ਵਾਜਪਾਈ ਸਰਕਾਰ ਨੇ ਵੀ ਸ਼ਾਰਦਾ-ਯਮੁਨਾ ਲਿੰਕ ਨਹਿਰ ਯੋਜਨਾ ਦੀ ਫਾਈਲ ਕੱਢੀ ਸੀ ਤੇ ਇਸ ਯੋਜਨਾ ਨੂੰ ਹਰੀ ਝੰਡੀ ਵੀ ਦੇ ਦਿੱਤੀ ਸੀ ਪਰ ਅਮਲੀ ਰੂਪ ਵਿਚ ਇਹ ਯੋਜਨਾ ਹਾਲੇ ਤੱਕ ਲਾਗੂ ਨਹੀਂ ਹੋ ਸਕੀ। ਹੁਣ ਇਕ ਵਾਰ ਫਿਰ ਪਿਛਲੇ ਦਿਨੀਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਦੇ ਪਾਣੀਆਂ ਦੇ ਸੋਮਿਆਂ ਦੇ ਮੰਤਰਾਲੇ ਨੇ ਅਜਿਹੀਆਂ ਯੋਜਨਾਵਾਂ ਦੀਆਂ ਫਾਈਲਾਂ ਕੱਢ ਲਈਆਂ ਹਨ ਤੇ ਸ਼ਾਰਦਾ-ਯਮੁਨਾ ਲਿੰਕ ਨਹਿਰ ਦੀ ਇਕ ਸੰਭਾਵਿਤ ਰਿਪੋਰਟ ਸਰਕਾਰ ਨੂੰ ਭੇਜਦੇ ਹੋਏ ਇਸ ਨੂੰ ਬਣਾਉਣ ਦੀ ਸਿਫ਼ਾਰਸ਼ ਵੀ ਕੀਤੀ ਹੈ। ਜੇਕਰ ਇਹ ਯੋਜਨਾ ਅਮਲੀ ਰੂਪ ਵਿਚ ਲਾਗੂ ਹੋ ਜਾਂਦੀ ਹੈ ਤਾਂ ਬਿਨਾਂ ਸ਼ੱਕ ਪੰਜਾਬ ਦੇ ਪਾਣੀ ਬਚ ਜਾਣ ਦਾ ਰਾਹ ਖੁੱਲ੍ਹ ਜਾਵੇਗਾ। ਭਾਵੇਂ ਹਰਿਆਣਾ ਨੇ ਇਸ ਯੋਜਨਾ ਦੇ ਮਸਲੇ 'ਤੇ ਚੁੱਪ ਧਾਰ ਰੱਖੀ ਹੈ, ਤੇ ਵਾਰ-ਵਾਰ ਸਤਲੁਜ ਦਾ ਹੀ ਪਾਣੀ ਮੰਗ ਰਿਹਾ ਹੈ ਪਰ ਪੰਜਾਬ ਨੂੰ ਇਸ ਮਸਲੇ 'ਤੇ ਚੁੱਪ ਨਹੀਂ ਰਹਿਣਾ ਚਾਹੀਦਾ ਬਲਕਿ ਖੁੱਲ੍ਹ ਕੇ ਇਸ ਯੋਜਨਾ ਨੂੰ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਵਕਾਲਤ ਕੇਂਦਰ ਸਰਕਾਰ ਕੋਲ ਕਰਨੀ ਚਾਹਿੰਦੀ ਹੈ। ਜੇਕਰ ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਭਾਵੇਂ ਭਾਜਪਾ ਨੂੰ ਵੀ ਇਸ ਦਾ ਸਿਆਸੀ ਲਾਭ ਪੰਜਾਬ ਵਿਚ ਪ੍ਰਾਪਤ ਹੋਵੇਗਾ ਪਰ ਪੰਜਾਬ ਸਰਕਾਰ ਤੇ ਵਿਰੋਧੀ ਦਲ ਸਿਰਫ਼ ਇਸ ਕਰਕੇ ਹੀ ਆਪਣੀ ਆਵਾਜ਼ ਨੂੰ ਨਰਮ ਨਾ ਰੱਖਣ, ਕਿਉਂਕਿ ਇਹ ਮਸਲਾ ਪੰਜਾਬ ਦੇ ਪਾਣੀਆਂ ਦਾ ਹੈ, ਜੋ ਰਾਜਨੀਤੀ ਤੋਂ ਉੱਪਰ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਤੇ ਬਾਕੀ ਵਿਰੋਧੀ ਦਲ ਮਿਲ ਕੇ ਇਸ ਯੋਜਨਾ ਦਾ ਜ਼ੋਰਦਾਰ ਸਮਰਥਨ ਕਰਨ ਤੇ ਪੰਜਾਬ ਦੇ ਲੋਕ ਸਭਾ ਤੇ ਰਾਜ ਸਭਾ ਵਿਚ ਮੌਜੂਦ ਪੰਜਾਬ ਦੇ ਸਭ ਨੁਮਾਇੰਦੇ ਵੀ ਸੰਸਦ ਵਿਚ ਪੰਜਾਬ ਦੇ ਪਾਣੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਤੇ ਇਸ ਯੋਜਨਾ ਨੂੰ ਹਕੀਕਤ ਵਿਚ ਬਦਲਣ ਲਈ ਪੱਬਾਂ ਭਾਰ ਹੋ ਜਾਣ, ਇਸ ਤੋਂ ਪਹਿਲਾਂ ਕਿ ਫਿਰ ਕੋਈ ਰਾਜਨੀਤਕ ਮੌਕਾਪ੍ਰਸਤੀ ਇਸ ਯੋਜਨਾ ਨੂੰ ਠੇਡਾ ਮਾਰ ਜਾਵੇ ਤੇ ਖ਼ੁਦ ਪਾਣੀ ਦੀ ਕਮੀ ਨਾਲ ਜੂਝ ਰਿਹਾ ਪੰਜਾਬ ਫਿਰ ਸਰਬਉੱਚ ਅਦਾਲਤ ਵਿਚ ਆਪਣੇ ਹੀ ਪਾਣੀ ਬਚਾਉਣ ਲਈ ਦੋਸ਼ੀਆਂ ਵਾਂਗ ਖੜ੍ਹਾ ਹੋਵੇ।


-ਤਪਾ ਮੰਡੀ, ਜ਼ਿਲ੍ਹਾ ਬਰਨਾਲਾ
ਮੋ: 94635-10941

ਖ਼ਬਰ ਸ਼ੇਅਰ ਕਰੋ

 

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਵਿਸ਼ੇਸ਼

ਮਨੁੱਖੀ ਹੱਕਾਂ ਦੇ ਰਾਖੇ ਸ੍ਰੀ ਕ੍ਰਿਸ਼ਨ ਭਗਵਾਨ

ਦੇਸ਼-ਵਿਦੇਸ਼ ਵਿਚ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਵਜੋਂ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਜੀਵਨ ਨਾਲ ਅਨੇਕਾਂ ਤਰ੍ਹਾਂ ਦੀਆਂ ਕਥਾਵਾਂ ਜੁੜੀਆਂ ਹੋਈਆਂ ਹਨ। ਦੁਨੀਆ ਭਰ ਦੇ ਅਨੇਕਾਂ ਵਿਦਵਾਨਾਂ ਨੇ ਸ੍ਰੀ ਕ੍ਰਿਸ਼ਨ ਭਗਵਾਨ ਦੇ ਕਰਮ ਦਰਸ਼ਨ ...

ਪੂਰੀ ਖ਼ਬਰ »

ਧਰਤੀ ਹੇਠਲਾ ਪਾਣੀ ਡੂੰਘਾ ਹੋਣਾ ਤੇ ਪਰਾਲੀ ਸਾੜਨਾ ਖੇਤੀ ਦੀਆਂ ਮੁੱਖ ਸਮੱਸਿਆਵਾਂ

ਪੰਜਾਬ 'ਚ ਖੇਤੀ ਨੂੰ ਦੋ ਮੁੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਡਿਗਦਾ ਜਾਣਾ ਤੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਘਟਣਾ। ਪਿਛਲੇ ਦੋ ਦਹਾਕਿਆਂ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ 9 ਮੀਟਰ ਦੇ ਕਰੀਬ ਹੋਰ ਹੇਠਾਂ ਚਲਾ ਗਿਆ ਹੈ। ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX