ਤਾਜਾ ਖ਼ਬਰਾਂ


‘ਭਾਰਤ ਜੋੜੋ ਯਾਤਰਾ’ ਦਾ ਸਮਾਪਤੀ ਸਮਾਗਮ ਅੱਜ
. . .  5 minutes ago
ਸ੍ਰੀਨਗਰ, 30 ਜਨਵਰੀ- 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰਨ ਤੋਂ ਬਾਅਦ ਐਤਵਾਰ ਨੂੰ ਸਮਾਪਤ ਹੋਈ ਕਾਂਗਰਸ ਦੀ ਮੈਗਾ ‘ਭਾਰਤ ਜੋੜੋ ਯਾਤਰਾ’ ਅੱਜ ਸ਼੍ਰੀਨਗਰ ’ਚ ਸਮਾਪਤ ਹੋਵੇਗੀ। ਸਮਾਗਮ ਵਿਚ ਸ਼ਾਮਿਲ ਹੋਣ ਲਈ 21 ਪਾਰਟੀਆਂ ਨੂੰ ਸੱਦੇ ਭੇਜੇ ਗਏ ਹਨ, ਜਦੋਂ ਕਿ ਪੰਜ ਸਿਆਸੀ ਪਾਰਟੀਆਂ ਨੇ ਭਾਗ ਨਹੀਂ ਲਿਆ...
ਕੇਂਦਰੀ ਮਾਡਰਨ ਜੇਲ੍ਹ ’ਚੋਂ ਮਿਲੇ 14 ਮੋਬਾਈਲ ਫ਼ੋਨ
. . .  11 minutes ago
ਫ਼ਰੀਦਕੋਟ , 30 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਬਰਾਮਦ ਕਰਨ ਦਾ ਸਿਲਸਿਲਾ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਦੌਰਾਨ ਵੱਖ-ਵੱਖ ਬੈਰਕਾਂ ਵਿਚੋਂ ਕੁੱਲ 14 ਮੋਬਾਈਲ ਫ਼ੋਨ, 2 ਸਿਮ, 1 ਚਾਰਜਰ ਅਤੇ 9 ਜਰਦੇ ਦੀਆਂ ਪੁੜੀਆਂ ਬਰਾਮਦ ਕੀਤੀਆਂ ਹਨ। ਜੇਲ੍ਹ...
ਮਨੋਹਰ ਲਾਲ ਖੱਟਰ ਪਹੁੰਚੇ ਸ਼ੈਫ਼ਾਲੀ ਵਰਮਾ ਦੇ ਘਰ
. . .  14 minutes ago
ਚੰਡੀਗੜ੍ਹ, 30 ਜਨਵਰੀ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਰੋਹਤਕ ਵਿਚ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਚੈਂਪੀਅਨ ਟੀਮ ਦੀ ਕਪਤਾਨ ਸ਼ੈਫ਼ਾਲੀ ਵਰਮਾ ਦੇ ਘਰ ਜਾ ਕੇ ਮੁਲਾਕਾਤ ਕੀਤੀ। ਉਹ ਉੱੇਥੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ ਤੇ ਵਧਾਈਆਂ ਦਿੱਤੀਆਂ
ਜੀ-20 ਦੀ ਪ੍ਰਧਾਨਗੀ ਦੇਸ਼ ਲਈ ਮਾਣ ਵਾਲੀ ਗੱਲ- ਨਰਿੰਦਰ ਸਿੰਘ ਤੋਮਰ
. . .  32 minutes ago
ਚੰਡੀਗੜ੍ਹ, 30 ਜਨਵਰੀ- ਅੰਤਰਰਾਸ਼ਟਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ’ਤੇ ਇੱਥੇ ਇਕ ਪ੍ਰੈਸ ਕਾਨਫ਼ਰੰਸ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇਹ ਮਾਣ ਅਤੇ ਖੁਸ਼ੀ ਦਾ ਪਲ ਹੈ ਕਿ ਅਸੀਂ ਆਪਣੀ ਜੀ-20 ਪ੍ਰਧਾਨਗੀ ਦੇ ਅਧੀਨ ਦੇਸ਼ ਵਿਚ ਸਮਾਗਮਾਂ ਦਾ ਆਯੋਜਨ...
ਲਗਾਤਾਰ ਬਰਫ਼ਬਾਰੀ ਕਾਰਨ ਸ੍ਰੀਨਗਰ ਹਵਾਈ ਅੱਡੇ ਤੋਂ ਉਡਾਣਾਂ ਵਿਚ ਦੇਰੀ- ਡਾਇਰੈਕਟਰ
. . .  39 minutes ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਹਵਾਈ ਅੱਡੇ ਦੇ ਡਾਇਰੈਕਟਰ ਕੁਲਦੀਪ ਸਿੰਘ ਰਿਸ਼ੀ ਨੇ ਲਗਾਤਾਰ ਹੋ ਰਹੀ ਬਰਫ਼ਬਾਰੀ ਦੇ ਚੱਲਦਿਆਂ ਲੋਕਾਂ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਸਾਡੀ ਦਿੱਖ ਸਿਰਫ਼ 200 ਮੀਟਰ ਹੈ ਅਤੇ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਅਸੀਂ ਇਕੋ ਸਮੇਂ ਬਰਫ਼ ਨੂੰ...
ਅਡਾਨੀ ਸਮੂਹ ਵਲੋਂ ਦੋਸ਼ਾਂ ਤੋਂ ਇਨਕਾਰ ਕਰਨ ਤੋਂ ਬਾਅਦ ਰਿਸਰਚ ਫ਼ਰਮ ਹਿੰਡਨਬਰਗ ਨੇ ਮੁੜ ਦਿੱਤਾ ਜਵਾਬ
. . .  45 minutes ago
ਨਵੀਂ ਦਿੱਲੀ, 30 ਜਨਵਰੀ- ਅਮਰੀਕੀ ਰਿਸਰਚ ਫ਼ਰਮ ਹਿੰਡਨਬਰਗ ਨੇ ਅਡਾਨੀ ਗਰੁੱਪ ’ਤੇ ਲਗਾਏ ਗਏ ਦੋਸ਼ਾਂ ’ਤੇ ਗਰੁੱਪ ਤੋਂ ਜਵਾਬ ਮਿਲਣ ਤੋਂ ਬਾਅਦ ਮੁੜ ਆਪਣਾ ਜਵਾਬ ਦਿੱਤਾ ਹੈ। ਹਿੰਡਨਬਰਗ ਨੇ ਕਿਹਾ ਹੈ ਕਿ ਅਡਾਨੀ ਸਮੂਹ ਨੇ ਗੌਤਮ ਅਡਾਨੀ ਦੀ ਦੌਲਤ ਦੇ ਵਾਧੇ ਨੂੰ ਭਾਰਤ ਦੀ ਸਫ਼ਲਤਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ...
ਪੁਲਿਸ ਮੁਲਾਜ਼ਮ ਬਣ ਲੜਕੀ ਨਾਲ ਕੀਤਾ ਜਬਰ ਜਨਾਹ, ਗਿ੍ਫ਼ਤਾਰ
. . .  about 1 hour ago
ਮਹਾਰਾਸ਼ਟਰ, 30 ਜਨਵਰੀ- ਠਾਣੇ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਦੋ ਵਿਅਕਤੀਆਂ ਵਲੋਂ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਇਕ 17 ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਜ਼ਬਰ ਜਨਾਹ ਕੀਤਾ ਗਿਆ। ਮੁਲਜ਼ਮਾਂ ਵਿਚੋਂ ਇਕ ਨੇ ਕਥਿਤ ਤੌਰ ’ਤੇ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ...
ਦਿੱਲੀ ਤੋਂ ਅਹਿਮਦਾਬਾਦ ਜਾਣ ਵਾਲੀ ਫ਼ਲਾਈਟ ਦਾ ਰਾਹ ਬਦਲਿਆ
. . .  about 1 hour ago
ਨਵੀਂ ਦਿੱਲੀ, 30 ਜਨਵਰੀ- ਵਿਸਤਾਰਾ ਏਅਰਲਾਈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਤੋਂ ਅਹਿਮਦਾਬਾਦ ਜਾਣ ਵਾਲੀ ਫਲਾਈਟ UK959 (DEL-AMD) ਨੂੰ ਅਹਿਮਦਾਬਾਦ ਹਵਾਈ ਅੱਡੇ ’ਤੇ ਘੱਟ ਵਿਜ਼ੀਬਿਲਟੀ ਕਾਰਨ ਉਦੈਪੁਰ ਵੱਲ ਮੋੜ ਦਿੱਤਾ ਗਿਆ ਹੈ। ਉਡਾਣ ਦੇ ਸਵੇਰੇ 9:10 ਵਜੇ...
ਮਹਾਤਮਾ ਗਾਂਧੀ ਦੀ ਬਰਸੀ ’ਤੇ ਪ੍ਰਧਾਨ ਮੰਤਰੀ ਦਾ ਟਵੀਟ
. . .  about 1 hour ago
ਨਵੀਂ ਦਿੱਲੀ, 30 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦੀ ਬਰਸੀ ’ਤੇ ਟਵੀਟ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਨਿਊਯਾਰਕ ਵਿਚ ਬੱਸ ਤੇ ਟੱਰਕ ਦੀ ਭਿਆਨਕ ਟੱਕਰ ਵਿਚ 6 ਲੋਕਾਂ ਦੀ ਮੌਤ
. . .  about 1 hour ago
ਸੈਕਰਾਮੈਂਟੋ, 30 ਜਨਵਰੀ (ਹੁਸਨ ਲੜੋਆ ਬੰਗਾ)- ਬੀਤੇ ਦਿਨ ਸਵੇਰ ਵੇਲੇ ਨਿਊਯਾਰਕ ਵਿਚ ਇਕ ਐਕਸਪ੍ਰੈਸ ਬੱਸ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਤੇ 3 ਹੋਰ ਜ਼ਖ਼ਮੀ ਹੋ ਗਏ। ਅਮਰੀਕਾ-ਕੈਨੇਡਾ ਬਾਰਡਰ ਨੇੜੇ ਪੈਂਦੇ ਕਸਬੇ ਲੂਇਸਵਿਲੇ ਵਿਚ ਸਟੇਟ ਹਾਈਵੇਅ 37 ਉਪਰ ਸਵੇਰੇ 6...
ਪੁਲਿਸ ਵਲੋਂ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦੇਣ ਦਾ ਮਾਮਲਾ- ਅਮਰੀਕਾ ਵਿਚ ਕੈਲੀਫੋਰਨੀਆ ਸਮੇਤ ਹੋਰ ਥਾਵਾਂ ’ਤੇ ਪ੍ਰਦਰਸ਼ਨ
. . .  about 1 hour ago
ਸੈਕਰਾਮੈਂਟੋ, 30 ਜਨਵਰੀ (ਹੁਸਨ ਲੜੋਆ ਬੰਗਾ)- ਮੈਮਫਿਸ ਪੁਲਿਸ ਵਿਭਾਗ ਦੇ ਅਫ਼ਸਰਾਂ ਵਲੋਂ ਇਕ ਟਰੈਫ਼ਿਕ ਸਟਾਪ ’ਤੇ ਟਾਇਰ ਨਿਕੋਲਸ ਨਾਮੀ ਕਾਲੇ ਵਿਅਕਤੀ ਨਾਲ ਹੋਈ ਤਕਰਾਰ ਉਪਰੰਤ ਉਸ ਦੀ ਕੀਤੀ ਗਈ ਬੇਦਰਦੀ ਨਾਲ ਕੁੱਟਮਾਰ ਤੋਂ ਬਾਅਦ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਸਮੇਤ ਹੋਰ ਥਾਂਵਾਂ ’ਤੇ ਲੋਕਾਂ ਨੇ ਪ੍ਰਦਰਸ਼ਨ...
ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ
. . .  about 2 hours ago
ਨਵੀਂ ਦਿੱਲੀ, 30 ਜਨਵਰੀ- ਸਰਕਾਰ ਨੇ ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਅੱਜ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਸੰਸਦ ਭਵਨ ਕੰਪਲੈਕਸ ਵਿਚ ਹੋਵੇਗੀ।
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਹਥਿਆਰਬੰਦ ਲੁਟੇਰੇ ਠੇਕੇ ਤੋਂ 50 ਹਜ਼ਾਰ ਦੀ ਨਕਦੀ ਤੇ ਸਾਮਾਨ ਲੁੱਟ ਕੇ ਹੋਏ ਫਰਾਰ
. . .  1 day ago
ਲੁਧਿਆਣਾ ,29 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਐਤਵਾਰ ਦੇਰ ਰਾਤ ਬੁਲੇਟ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਸ਼ਰਾਬ ਦੇ ਠੇਕੇ ਨੂੰ ਲੁੱਟ ਲਿਆ । ਲੁਟੇਰੇ ਸ਼ਰਾਬ ਦੀ ਬੋਤਲ ਅਤੇ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ...
ਦੂਜੇ ਟੀ-20 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ
. . .  1 day ago
ਲੱਦਾਖ : ਕਾਰਗਿਲ ਜ਼ਿਲੇ ਦੇ ਤੰਗੋਲੇ ਵਿਖੇ ਬਰਫ ਦੇ ਤੋਦੇ ਹੇਠਾਂ ਦੱਬੀਆਂ ਦੋ ਲੜਕੀਆਂ ਦੀਆਂ ਲਾਸ਼ਾਂ ਬਰਾਮਦ
. . .  1 day ago
ਦੂਜੇ ਟੀ-20 ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 100 ਦੌੜਾਂ ਦਾ ਟੀਚਾ
. . .  1 day ago
ਉੜੀਸ਼ਾ ਦੇ ਸਿਹਤ ਮੰਤਰੀ ਨੈਬ ਕਿਸ਼ੋਰ ਦਾਸ ਦੀ ਮੌਤ, ਏ.ਐਸ.ਆਈ. ਨੇ ਮਾਰੀ ਗੋਲੀ
. . .  1 day ago
ਭਾਰਤ ਨੇ ਇਤਿਹਾਸ ਰਚਿਆ, ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜਿੱਤਿਆ, ਫਾਈਨਲ 'ਚ ਇੰਗਲੈਂਡ ਨੂੰ ਹਰਾਇਆ
. . .  1 day ago
ਬਠਿੰਡਾ ਦੀ ਲਾਲ ਸਿੰਘ ਬਸਤੀ ਵਿਖੇ ਬਣ ਰਹੇ ਮੰਦਰ ਦਾ ਲੈਂਟਰ ਡਿੱਗਣ ਕਾਰਨ ਕਾਫੀ ਵਿਅਕਤੀ ਥੱਲੇ ਆਏ
. . .  1 day ago
ਭਾਰਤ ਜੋੜੋ ਯਾਤਰਾ ਨੂੰ ਦੇਸ਼ ਵਿਚ ਭਰਵਾਂ ਹੁੰਗਾਰਾ ਮਿਲਿਆ, ਅਸੀਂ ਲੋਕਾਂ ਦੀ ਤਾਕਤ ਦੇਖੀ - ਸ੍ਰੀਨਗਰ ’ਚ ਰਾਹੁਲ ਗਾਂਧੀ
. . .  1 day ago
ਮਹਿਲਾ ਅੰਡਰ-19 ਵਿਸ਼ਵ ਕੱਪ : ਫਾਈਨਲ 'ਚ ਭਾਰਤ ਨੇ ਇੰਗਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
6 ਪੰਚਾਇਤਾਂ ਵਾਲੇ ਵੱਡੇ ਪਿੰਡ 'ਚ ਨਹੀਂ ਖੋਲ੍ਹਣ ਦੇਵਾਂਗੇ ਮੁਹੱਲਾ ਕਲੀਨਿਕ --ਹਲਕਾ ਇੰਚਾਰਜ ਰਾਹੀ
. . .  1 day ago
ਤਪਾ ਮੰਡੀ, 29 ਜਨਵਰੀ (ਵਿਜੇ ਸ਼ਰਮਾ ) -ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ 'ਚ ਖੋਲੇ ਜਾ ਰਹੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਪਿੰਡ ਵਾਸੀਆ 'ਚ ਕਾਫ਼ੀ ਗੁਸਾ ...
ਮਹਿੰਗਾਈ ਤੋਂ ਪ੍ਰੇਸ਼ਾਨ ਪਾਕਿਸਤਾਨ ਦੇ ਆਮ ਲੋਕਾਂ ਨੂੰ ਵੱਡਾ ਝਟਕਾ , ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ
. . .  1 day ago
ਇਸਲਾਮਾਬਾਦ, 29 ਜਨਵਰੀ - ਪੂਰੀ ਦੁਨੀਆ ਪਾਕਿਸਤਾਨ ਦੀ ਆਰਥਿਕ ਦੁਰਦਸ਼ਾ ਤੋਂ ਜਾਣੂ ਹੈ । ਇਸ ਦੌਰਾਨ ਪਹਿਲਾਂ ਹੀ ਮਹਿੰਗਾਈ ਤੋਂ ਪ੍ਰੇਸ਼ਾਨ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ । ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ...
ਖ਼ਰਾਬ ਮੌਸਮ ਦੇ ਚੱਲਦਿਆਂ ਅਮਿਤ ਸ਼ਾਹ ਦੀ ਜਨਸਭਾ ਰੱਦ
. . .  1 day ago
ਨਵੀਂ ਦਿੱਲੀ, 29 ਜਨਵਰੀ-ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਨਸਭਾ ਰੱਦ ਕਰ ਦਿੱਤੀ ਗਈ ਹੈ, ਕਿਉਂਕਿ ਖ਼ਰਾਬ ਮੌਸਮ ਦੇ ਕਾਰਨ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਭਰਨ ਅਤੇ ਉਤਰਨ ਦੀ ਇਜਾਜ਼ਤ ਨਹੀਂ ਮਿਲੀ।
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਸੰਪਾਦਕੀ

5 ਮਹੀਨਿਆਂ ਦਾ ਰਿਪੋਰਟ ਕਾਰਡ

ਪੰਜਾਬ ਸਰਕਾਰ ਦੇ ਪੰਜ ਮੰਤਰੀਆਂ ਵਲੋਂ ਆਪਣੀ ਸਰਕਾਰ ਦੇ 5 ਮਹੀਨਿਆਂ ਸੰਬੰਧੀ ਲੇਖਾ-ਜੋਖਾ ਪੇਸ਼ ਕਰਨਾ ਚੰਗੀ ਗੱਲ ਹੈ। ਜੇਕਰ ਇਸ ਵਿਚ ਨਵੀਂ ਸਰਕਾਰ ਆਪਣੀਆਂ ਪ੍ਰਾਪਤੀਆਂ ਦਾ ਵਿਸਥਾਰ ਵੀ ਦਿੰਦੀ ਹੈ ਤਾਂ ਇਹ ਵੀ ਇਸ ਪੱਖ ਤੋਂ ਵਧੀਆ ਗੱਲ ਆਖੀ ਜਾ ਸਕਦੀ ਹੈ, ਕਿਉਂਕਿ ਆਉਣ ...

ਪੂਰੀ ਖ਼ਬਰ »

ਸ਼ਾਰਦਾ-ਯਮੁਨਾ ਲਿੰਕ ਨਹਿਰ ਬਣ ਸਕਦੀ ਹੈ, ਸਤਲੁਜ-ਯਮੁਨਾ ਲਿੰਕ ਨਹਿਰ ਦਾ ਬਦਲ

ਐਸ.ਵਾਈ.ਐਲ. ਨਹਿਰ ਦਾ ਮੁੱਦਾ ਕਈ ਦਹਾਕੇ ਲੰਘ ਜਾਣ ਮਗਰੋਂ ਅੱਜ ਵੀ ਓਨਾ ਹੀ ਵਿਵਾਦਿਤ ਹੈ ਜਿੰਨਾ ਆਪਣੇ ਸ਼ੁਰਆਤੀ ਸਮੇਂ ਵਿਚ ਸੀ। 1966 ਵਿਚ ਭਾਸ਼ਾ ਦੇ ਆਧਾਰ 'ਤੇ ਪੰਜਾਬ ਦੀ ਵੰਡ ਹੋਈ ਤੇ ਹਰਿਆਣਾ ਤੇ ਹਿਮਾਚਲ ਪੰਜਾਬ ਵਿਚੋਂ ਨਵੇਂ ਸੂਬੇ ਨਿਕਲੇ ਤੇ ਨਾਲ ਹੀ ਜਨਮ ਹੋਇਆ ...

ਪੂਰੀ ਖ਼ਬਰ »

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਵਿਸ਼ੇਸ਼

ਮਨੁੱਖੀ ਹੱਕਾਂ ਦੇ ਰਾਖੇ ਸ੍ਰੀ ਕ੍ਰਿਸ਼ਨ ਭਗਵਾਨ

ਦੇਸ਼-ਵਿਦੇਸ਼ ਵਿਚ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਵਜੋਂ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਜੀਵਨ ਨਾਲ ਅਨੇਕਾਂ ਤਰ੍ਹਾਂ ਦੀਆਂ ਕਥਾਵਾਂ ਜੁੜੀਆਂ ਹੋਈਆਂ ਹਨ। ਦੁਨੀਆ ਭਰ ਦੇ ਅਨੇਕਾਂ ਵਿਦਵਾਨਾਂ ਨੇ ਸ੍ਰੀ ਕ੍ਰਿਸ਼ਨ ਭਗਵਾਨ ਦੇ ਕਰਮ ਦਰਸ਼ਨ ਦੀ ਫ਼ਿਲਾਸਫ਼ੀ ਨੂੰ ਬਹੁਤ ਅਹਿਮੀਅਤ ਦਿੱਤੀ ਹੈ। ਸ੍ਰੀ ਕ੍ਰਿਸ਼ਨ ਭਗਵਾਨ ਨੇ ਜਿਸ ਤਰ੍ਹਾਂ ਆਪਣੇ ਮਿੱਤਰ ਸੁਧਾਮਾ ਦਾ ਜੀਵਨ ਸੁਧਾਰ ਕੇ ਮਿੱਤਰਤਾ ਦੀ ਗੰਢ ਨੂੰ ਮਾਣ ਦਿੱਤਾ, ਜਿਸ ਤਰ੍ਹਾਂ ਪੂਤਨਾ ਵਰਗੀ ਔਰਤ ਦੇ ਸਾਹ ਸੂਤ ਕੇ ਉਸ ਦੀ ਜੀਵਨ ਲੀਲ੍ਹਾ ਖ਼ਤਮ ਕੀਤੀ, ਜਿਸ ਤਰ੍ਹਾਂ ਕੰਸ ਵਰਗੇ ਜ਼ਾਲਮ ਅਤੇ ਵਹਿਸ਼ੀ ਰਾਜੇ (ਮਾਮੇ) ਨੂੰ ਲੋਕਾਂ ਸਾਹਮਣੇ ਮੌਤ ਦੇ ਘਾਟ ਉਤਾਰਿਆ, ਦੁਰਯੋਧਨ ਵਰਗੇ ਦੁਸ਼ਟਾਂ ਅਤੇ ਉਸ ਦੀ ਫ਼ੌਜ ਨੂੰ ਧੂਲ ਚਟਾਈ, ਕਿਸ ਤਰ੍ਹਾਂ ਗਵਾਲੇ ਸਾਥੀਆਂ ਦੇ ਪਿਆਰ ਤੇ ਸਹਿਯੋਗ ਵਿਚ ਖੀਵੇ ਹੋਏ, ਗੋਵਰਧਨ ਪਰਬਤ ਨੂੰ ਰੋਕ ਕੇ ਇੰਦਰ ਦੇਵਤਾ ਨੂੰ ਆਪਣੇ ਸਰਬਸ਼ਕਤੀਮਾਨ ਹੋਣ ਦਾ ਪ੍ਰਮਾਣ ਦਿੱਤਾ, ਅਜਿਹਾ ਮਨੁੱਖੀ ਅਧਿਕਾਰਾਂ ਦਾ ਰਾਖਾ ਸ੍ਰੀ ਕ੍ਰਿਸ਼ਨ ਅੱਜ ਵੀ ਕਰੋੜਾਂ ਦਿਲਾਂ 'ਤੇ ਰਾਜ ਕਰਦਾ ਹੈ ਅਤੇ ਆਪਣੇ ਹੱਕਾਂ ਲਈ ਲੜਨ ਦਾ ਸੰਦੇਸ਼ ਦਿੰਦਾ ਹੈ। ਭਗਵਤ ਗੀਤਾ ਦੇ 18 ਅਧਿਆਵਾਂ ਵਿਚ ਆਪਣੇ ਬੇਹੱਦ ਸਨੇਹੀ ਅਤੇ ਵਿਦਵਾਨ ਮਿੱਤਰ ਤੇ ਪਰਕਾਂਡ ਧਾਰਮਿਕ ਪੰਡਿਤ ਸ੍ਰੀ ਅਰਜਨ ਦੇ ਸੈਂਕੜੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਜ਼ਿੰਦਗੀ ਦਾ ਸਾਰ ਅਤੇ ਮਨੁੱਖੀ ਆਵਾਗਵਣ ਦੇ ਚੱਕਰ ਦੀ ਵਿਆਖਿਆ ਕੀਤੀ। ਇਸ ਤਰ੍ਹਾਂ ਸਪੱਸ਼ਟ, ਸੱਚੇ ਆਮ ਆਦਮੀ ਨੂੰ ਸੱਚ ਦੇ ਰਾਹ 'ਤੇ ਤੋਰਨ ਦਾ ਗਿਆਨ ਘੱਟ ਹੀ ਪ੍ਰਾਪਤ ਹੁੰਦਾ ਹੈ। ਭਗਵਤ ਗ੍ਰੰਥ ਅਤੇ ਭਗਵਤ ਗੀਤਾ ਦੋ ਵੱਖਰੇ ਸ਼ਾਸਤਰ ਹਨ, ਜਿਨ੍ਹਾਂ ਦਾ ਮੂਲ ਸਾਰ ਸੰਨਿਆਸ ਯੋਗ, ਕਰਮਯੋਗ, ਗਿਆਨਯੋਗ ਅਤੇ ਭਗਤੀਯੋਗ ਵਿਚ ਸ਼ਾਮਿਲ ਹੈ। ਇਨ੍ਹਾਂ ਯੋਗਾਂ ਦੀ ਵਿਆਖਿਆ ਕਾਫ਼ੀ ਗੰਭੀਰਤਾ ਨਾਲ ਦਰਸਾਈ ਗਈ ਹੈ, ਪਰ ਸ੍ਰੀ ਕ੍ਰਿਸ਼ਨ ਭਗਵਾਨ ਦੇ ਮਿੱਤਰ ਸ੍ਰੀ ਅਰਜਨ ਅਤੇ ਊਧਵ ਵਰਗੇ ਭਗਤ ਲੱਖਾਂ 'ਚੋਂ ਇਕ-ਦੋ ਹੀ ਹੋ ਸਕਦੇ ਹਨ, ਕਿਉਂਕਿ ਸੱਚ ਦਾ ਰਸਤਾ ਔਕੜਾਂ ਭਰਿਆ ਹੁੰਦਾ ਹੈ। ਦੁੱਖ ਅਤੇ ਸੁੱਖ ਨੂੰ ਇਕ ਸਮਝਣਾ ਕਿੰਨਾ ਔਖਾ ਲਗਦਾ ਹੈ। ਸ੍ਰੀ ਕ੍ਰਿਸ਼ਨ ਭਗਵਾਨ ਨੇ ਅਰਜਨ ਦਾ ਮੋਹ ਕਿਵੇਂ ਤੋੜਿਆ? ਇਹ ਵੱਡਾ ਪ੍ਰਸ਼ਨ ਹੈ। ਜਿਸ ਦਾ ਉੱਤਰ 18 ਅਧਿਆਵਾਂ ਵਿਚ ਦਿੱਤਾ ਗਿਆ ਹੈ। ਜਿਸ 'ਤੇ ਅਮਲ ਕਰਦਿਆਂ ਦੁਸ਼ਟ ਦੁਰਯੋਧਨ ਦੇ ਹਮਾਇਤੀ ਜੋ ਕਿਸੇ ਸਮੇਂ ਅਰਜਨ ਦੇ ਗੁਰੂ ਸਨ, ਅਰਜਨ ਦੇ ਤੀਰਾਂ ਦਾ ਸ਼ਿਕਾਰ ਹੋਏ। ਦੁਰਯੋਧਨ ਦੇ ਪਿਤਾ ਧ੍ਰਿਤਰਾਸ਼ਟਰ ਜੋ ਆਪਣੇ ਵਿਸ਼ਵਾਸਪਾਤਰ ਦਿੱਵ ਦ੍ਰਿਸ਼ਟੀ ਵਾਲੇ ਸੰਜੇ ਤੋਂ ਜੰਗ ਦਾ ਸਾਰ ਪੁੱਛ ਰਹੇ ਸਨ, ਪੁੱਤਰ ਮੋਹ ਤੇ ਲਾਲਚ ਵਿਚ ਤੜਫਦੇ ਰਹੇ।
ਇਤਿਹਾਸ ਵਿਚ ਇਕ ਸ਼ਾਨਦਾਰ ਮਿਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਜਿਨ੍ਹਾਂ ਨੇ ਵੀ ਜ਼ਾਲਮ ਔਰੰਗਜ਼ੇਬ ਵਿਰੁੱਧ ਸੰਘਰਸ਼ ਲਈ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਦੱਬੇ-ਕੁਚਲੇ ਲੋਕਾਂ ਦਾ ਇਕ ਤਰ੍ਹਾਂ ਨਾਲ ਹਿਰਦੇ ਪਰਿਵਰਤਨ ਕਰਕੇ ਉਨ੍ਹਾਂ ਨੂੰ ਬਹਾਦਰ ਬਣਾ ਦਿੱਤਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਖ਼ਾਲਸਾ ਪੰਥ ਨੂੰ ਮਨੁੱਖੀ ਅਧਿਕਾਰਾਂ ਲਈ ਲੜਨ ਦੀ ਪ੍ਰੇਰਨਾ ਦਿੱਤੀ ਸੀ। ਸ੍ਰੀ ਕ੍ਰਿਸ਼ਨ ਭਗਵਾਨ ਗੀਤਾ ਗਿਆਨ ਵਿਚ ਪ੍ਰੇਰਨਾ ਦਿੰਦੇ ਹੋਏ ਗੀਤਾ ਵਿਚ ਕਹਿੰਦੇ ਹਨ ਕਿ ਕਿਉਂ ਵਿਅਰਥ ਦੀ ਚਿੰਤਾ ਕਰਦੇ ਹੋ? ਕਿਸ ਤੋਂ ਡਰਦੇ ਹੋ? ਕੌਣ ਤੁਹਾਨੂੰ ਮਾਰ ਸਕਦਾ ਹੈ? ਆਤਮਾ ਨਾ ਪੈਦਾ ਹੁੰਦੀ ਹੈ ਨਾ ਮਰਦੀ ਹੈ-ਜੋ ਹੋਇਆ, ਉਹ ਠੀਕ ਹੋਇਆ, ਜੋ ਹੋਵੇਗਾ ਉਹ ਵੀ ਠੀਕ ਹੋਵੇਗਾ। ਤੁਸੀਂ ਭਵਿੱਖ ਦੀ ਚਿੰਤਾ ਨਾ ਕਰੋ। ਵਰਤਮਾਨ ਚਲ ਰਿਹਾ ਹੈ। ਤੁਸੀਂ ਕੀ ਲਿਆਏ ਸੀ, ਜੋ ਖ਼ਤਮ ਹੋ ਗਿਆ ਹੈ। ਤੁਸੀਂ ਕੀ ਪੈਦਾ ਕੀਤਾ ਜੋ ਨਸ਼ਟ ਹੋ ਗਿਆ। ਤੁਸੀਂ ਜੋ ਵੀ ਲਿਆ ਇਥੋਂ ਲਿਆ, ਜੋ ਦਿੱਤਾ ਇੱਥੇ ਦਿੱਤਾ। ਅੱਜ ਜੋ ਤੁਹਾਡਾ ਹੈ ਕੱਲ੍ਹ ਕਿਸੇ ਹੋਰ ਦਾ ਸੀ, ਕੱਲ੍ਹ ਕਿਸੇ ਹੋਰ ਦਾ ਹੋਵੇਗਾ, ਸਚਾਈ ਦੀ ਇਸ ਗੱਲ ਤੋਂ ਤੁਸੀਂ ਕਿਉਂ ਪ੍ਰੇਸ਼ਾਨ ਹੋ। ਪਰਿਵਰਤਨ ਸੰਸਾਰ ਦਾ ਨਿਯਮ ਹੈ, ਜਿਸ ਨੂੰ ਤੁਸੀਂ ਮੌਤ ਕਹਿੰਦੇ ਹੋ, ਉਹ ਜੀਵਨ ਹੈ। ਮਿੰਟਾਂ ਵਿਚ ਕਰੋੜਪਤੀ ਹੋ ਜਾਂਦੇ ਹੋ, ਮਿੰਟਾਂ ਵਿਚ ਦਰਿੱਦਰ ਹੋ ਜਾਂਦੇ ਹੋ। ਮੇਰਾ ਤੇਰਾ, ਛੋਟਾ ਵੱਡਾ, ਆਪਣਾ ਪਰਾਇਆ ਮਨ ਤੋਂ ਮਿਟਾ ਦਿਉ-ਵਿਚਾਰਾਂ ਤੋਂ ਦੂਰ ਕਰ ਦਿਓ। ਫਿਰ ਸਭ ਕੁਝ ਤੁਹਾਡਾ ਹੈ, ਤੁਸੀਂ ਸਭ ਦੇ ਹੋ। ਨਾ ਇਹ ਸਰੀਰ ਤੁਹਾਡਾ ਹੈ, ਨਾ ਤੁਸੀਂ ਸਰੀਰ ਦੇ ਹੋ। ਇਹ ਅਗਨੀ, ਜਲ, ਹਵਾ, ਧਰਤੀ ਅਤੇ ਆਕਾਸ਼ ਤੋਂ ਬਣਿਆ ਹੈ, ਉਸ ਵਿਚ ਮਿਲ ਜਾਵੇਗਾ, ਪਰ ਆਤਮਾ ਸਥਿਰ ਵਸਤੂ ਹੈ। ਤੁਸੀਂ ਸਿਰਫ ਆਪਣੇ ਕਰਮ 'ਤੇ ਧਿਆਨ ਕੇਂਦਰਿਤ ਕਰੋ। ਅਜੋਕੇ ਸਮਾਜ ਵਿਚ ਲੋਕ ਅਨੇਕਾਂ ਕਿਸਮ ਦੇ ਦਾਨ ਦੀ ਸੇਵਾ ਕਰਦੇ ਹਨ। ਆਪਣੇ ਨਾਮ ਵੀ ਲਿਖਾਉਂਦੇ ਹਨ। ਪਰ ਸੱਚੀ ਸੇਵਾ ਨਿਸ਼ਕਾਮਤਾ ਵਿਚ ਹੈ, ਸਾਕਾਮਤਾ ਵਿਚ ਨਹੀਂ ਅਤੇ ਮਨੁੱਖ ਅੰਦਰ ਇਹ ਭਾਵਨਾ ਨਹੀਂ ਆਉਣੀ ਚਾਹੀਦੀ ਕਿ ਕੁਝ ਮੈਂ ਕੀਤਾ ਹੈ। ਕਰਨ ਕਰਾਉਣ ਵਾਲਾ ਪਰਮਾਤਮਾ ਹੈ। ਇਸ ਤਰ੍ਹਾਂ ਚੁਗਲੀ, ਨਿੰਦਾ, ਹਿੰਸਾ, ਕਿਸੇ ਦਾ ਹੱਕ ਮਾਰਨਾ, ਨਰਕਾਂ ਦੇ ਰਾਹ ਹਨ। ਇਹ ਸਰਬਸਾਂਝਾ ਗਿਆਨ ਹੈ। ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਨਾਲ ਹੀ ਜੀਵਨ ਸੁਖਮਈ ਢੰਗ ਨਾਲ ਅਨੰਦਪੂਰਵਕ ਬਿਤਾਇਆ ਜਾ ਸਕਦਾ ਹੈ। ਸ੍ਰੀ ਕ੍ਰਿਸ਼ਨ ਭਗਵਾਨ ਨਾਲ ਸੰਬੰਧਿਤ ਮਥਰਾ, ਵਰਿੰਦਾਵਨ, ਕੁਰੂਕਸ਼ੇਤਰ ਅਤੇ ਦਵਾਰਕਾ ਵਿਚ ਤਾਂ ਇਤਿਹਾਸਿਕ ਮੰਦਰਾਂ ਵਿਚ ਲੱਖਾਂ ਲੋਕ ਸਾਰਾ ਸਾਲ ਦਰਸ਼ਨ ਕਰਨ ਜਾਂਦੇ ਹਨ। ਸ੍ਰੀ ਕ੍ਰਿਸ਼ਨ ਦੀ ਵੱਡੀ ਅੰਤਰਰਾਸ਼ਟਰੀ ਸੰਸਥਾ ਇਸਕਾਨ ਹੈ, ਜਿਸ ਦੇ ਦੁਨੀਆ ਭਰ ਵਿਚ 800 ਕੇਂਦਰ ਹਨ। ਪੱਛਮੀ ਭਾਰਤ ਅਤੇ ਉੱਤਰੀ ਭਾਰਤ ਵਿਚ ਇਸਕਾਨ ਤੋਂ ਸਿਵਾ ਮਹਾਨ ਭਾਵ ਸ੍ਰੀ ਕ੍ਰਿਸ਼ਨ ਪੰਥ ਦੇ ਹਜ਼ਾਰਾਂ ਦੀ ਗਿਣਤੀ ਵਿਚ ਮੰਦਰ ਅਤੇ ਆਸ਼ਰਮ ਹਨ। ਮਹਾਰਾਸ਼ਟਰ 'ਚ ਸ੍ਰੀ ਕ੍ਰਿਸ਼ਨ ਭਗਵਾਨ ਦੇ ਚਾਰ ਅਵਤਾਰ ਹੋਏ ਮੰਨੇ ਜਾਂਦੇ ਹਨ, ਜਿਨ੍ਹਾਂ ਵਿਚ ਸ੍ਰੀ ਦਤਾਤ੍ਰੇ ਮਹਾਰਾਜ, ਸ੍ਰੀ ਚੱਕਰ ਪਾਣੀ ਮਹਾਰਾਜ, ਸ੍ਰੀ ਗੋਬਿੰਦ ਪ੍ਰਭੂ ਮਹਾਰਾਜ, ਅਤੇ ਸਵਾਮੀ ਸ੍ਰੀ ਚੱਕਰਧਰ ਸਵਾਮੀ ਮਹਾਰਾਜ ਸ਼ਾਮਿਲ ਹਨ। ਉਹ ਸਭ ਸ੍ਰੀ ਚੱਕਰਧਰ ਸਵਾਮੀ ਦੁਆਰਾ ਰਚਿਤ ਸ੍ਰੀਮਦਭਗਵਤ ਦੀ ਤਰਜ਼ 'ਤੇ ਬ੍ਰਹਮ ਵਿੱਦਿਆ ਸ਼ਾਸਤਰ ਜੋ ਮਰਾਠੀ ਵਿਚ ਹੈ, ਦਾ ਅਧਿਐਨ ਕਰਦੇ ਸਨ। ਇਸ ਤਰ੍ਹਾਂ ਦੇਸ਼ ਭਰ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਜਨਮ ਅਸ਼ਟਮੀ ਦੇ ਦਿਨ ਵੱਖ-ਵੱਖ ਲੀਲ੍ਹਾਵਾਂ ਦਰਸਾ ਕੇ ਰਾਤ 12 ਵਜੇ, ਜਦੋਂ ਸ੍ਰੀ ਕ੍ਰਿਸ਼ਨ ਭਗਵਾਨ ਦਾ ਜਨਮ ਹੋੋਇਆ, ਤੱਕ ਮਨਾਇਆ ਜਾਂਦਾ ਹੈ। ਰਾਸਲੀਲ੍ਹਾ ਦੇ ਕਲਾਕਾਰ ਲੀਲ੍ਹਾਵਾਂ ਦਾ ਮੰਚਨ ਕਰਦੇ ਹਨ।


-217-ਗੁਰੂ ਹਰਗੋਬਿੰਦ ਨਗਰ, ਫਗਵਾੜਾ।
ਮੋ: 98726-70710

ਖ਼ਬਰ ਸ਼ੇਅਰ ਕਰੋ

 

ਧਰਤੀ ਹੇਠਲਾ ਪਾਣੀ ਡੂੰਘਾ ਹੋਣਾ ਤੇ ਪਰਾਲੀ ਸਾੜਨਾ ਖੇਤੀ ਦੀਆਂ ਮੁੱਖ ਸਮੱਸਿਆਵਾਂ

ਪੰਜਾਬ 'ਚ ਖੇਤੀ ਨੂੰ ਦੋ ਮੁੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਡਿਗਦਾ ਜਾਣਾ ਤੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਘਟਣਾ। ਪਿਛਲੇ ਦੋ ਦਹਾਕਿਆਂ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ 9 ਮੀਟਰ ਦੇ ਕਰੀਬ ਹੋਰ ਹੇਠਾਂ ਚਲਾ ਗਿਆ ਹੈ। ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX