ਤਾਜਾ ਖ਼ਬਰਾਂ


ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਪਹੁੰਚੇ ਸੀ.ਬੀ.ਆਈ. ਦਫ਼ਤਰ
. . .  1 minute ago
ਨਵੀਂ ਦਿੱਲੀ, 25 ਮਾਰਚ- ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਸੀ.ਬੀ.ਆਈ. ਦਫ਼ਤਰ ਪਹੁੰਚੇ। ਉਹ ਨੌਕਰੀ ਘੁਟਾਲੇ ਦੇ ਮਾਮਲੇ ’ਚ ਜ਼ਮੀਨ ਦੇ ਸੰਬੰਧ ’ਚ ਪੁੱਛਗਿੱਛ ਲਈ ਸੀ.ਬੀ.ਆਈ ਦੇ ਸਾਹਮਣੇ ਪੇਸ਼ ਹੋਣਗੇ।
ਰਾਹੁਲ ਗਾਂਧੀ ਪਾਰਟੀ ਹੈੱਡਕੁਆਰਟਰ ਦਿੱਲੀ ਵਿਖੇ ਅੱਜ ਦੁਪਹਿਰ ਇਕ ਵਜੇ ਕਰਨਗੇ ਪ੍ਰੈੱਸ ਕਾਨਫ਼ਰੰਸ
. . .  4 minutes ago
ਚੰਡੀਗੜ੍ਹ, 25 ਮਾਰਚ (ਵਿਕਰਮਜੀਤ ਸਿੰਘ)-ਕੁੱਲ ਹਿੰਦ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਕੇਸ ’ਚ ਸਜ਼ਾ ਹੋਣ ਮਗਰੋਂ ਜਿੱਥੇ ਸਿਆਸੀ ਪਾਰਾ ਵਧਿਆ ਹੋਇਆ ਹੈ, ਉੱਥੇ ਰਾਹੁਲ ਗਾਂਧੀ ਅੱਜ ਪਾਰਟੀ ਹੈਡਕੁਆਰਟਰ...
ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਰਾਊਵਾਲ ਦੇ ਐੱਨ.ਆਰ.ਆਈ. ਦੀ ਕੋਠੀ 'ਚੋਂ 3 ਨੌਜਵਾਨ ਕੀਤੇ ਕਾਬੂ
. . .  7 minutes ago
ਕਾਦੀਆਂ, 25 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਭਾਈ ਅੰਮ੍ਰਿਤਪਾਲ ਸਿੰਘ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਪੂਰੇ ਪੰਜਾਬ 'ਚ ਥਾਂ-ਥਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਦੀ ਦੇਰ ਸ਼ਾਮ ਨੂੰ 8 ਵਜੇ ਦੇ ਕਰੀਬ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਰਾਊਵਾਲ 'ਚ ਅੰਮ੍ਰਿਤਸਰ...
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੰਮ੍ਰਿਤਸਰ ਹਵਾਈ ਅੱਡਾ ਪਹੁੰਚੇ
. . .  about 1 hour ago
ਅੰਮ੍ਰਿਤਸਰ, 25 ਮਾਰਚ-ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ। ਰਾਜਨਾਥ ਸਿੰਘ ਅੱਜ ਅੰਮ੍ਰਿਤਸਰ 'ਚ ਰਾਧਾ ਸੁਆਮੀ ਸਤਿਸੰਗ ਬਿਆਸ ਦਰਸ਼ਨ ਲਈ ਪਹੁੰਚਣਗੇ।
ਫਰੀਦਕੋਟ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ, ਮਿਲੇ 15 ਮੋਬਾਈਲ ਫ਼ੋਨ
. . .  about 1 hour ago
ਫਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਇਕ ਵਾਰ ਫਿਰ 15 ਮੋਬਾਈਲ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਿਕ ਸਿਮ, ਚਾਰਜਰ ਅਤੇ ਯੋਕ ਪਾਊਚ ਵੀ ਬਰਾਮਦ ਕੀਤਾ ਗਿਆ...
ਤੇਜ਼ ਮੀਹ ਅਤੇ ਝੱਖੜ ਕਾਰਨ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਹੋਇਆ ਨੁਕਸਾਨ
. . .  about 1 hour ago
ਹੰਡਿਆਇਆ, 25 ਮਾਰਚ (ਗੁਰਜੀਤ ਸਿੰਘ ਖੁੱਡੀ)- ਬੀਤੀ ਰਾਤ ਆਏ ਤੇਜ਼ ਮੀਹ ਅਤੇ ਝੱਖੜ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗੂੰ ਪਾਲੀਆਂ ਫ਼ਸਲਾਂ ਦਾ ਨੁਕਸਾਨ ਹੋਇਆ। ਹੰਡਿਆਇਆ ਇਲਾਕੇ ਵਿਚ ਬੇਮੌਸਮੀ ਮੀਂਹ ਨੇ ਕਣਕ, ਸਰੋਂ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ ਤੇ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ।
ਬੇਮੌਸਮੇ ਮੀਂਹ ਨੇ ਕਿਸਾਨਾਂ ਦਾ ਲੱਕ ਤੋੜਿਆ
. . .  about 1 hour ago
ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)-ਬੇਮੌਸਮੇ ਤੇਜ਼ ਮੀਂਹ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਖੇਤਾਂ 'ਚ ਪੱਕ ਰਹੀ ਸੋਨੇ ਰੰਗੀ ਕਣਕ ਦੀ ਫ਼ਸਲ ਬਰਬਾਦ ਕਰਕੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੰਗੀ ਦਾ ਸਤਾਇਆ ਖੁਦਕੁਸ਼ੀਆਂ...
ਕਰਨਾਟਕ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ 124 ਉਮੀਦਵਾਰਾਂ ਦੀ ਲਿਸਟ
. . .  about 1 hour ago
ਨਵੀਂ ਦਿੱਲੀ, 25 ਮਾਰਚ-ਕਾਂਗਰਸ ਪਾਰਟੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਲਈ 124 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ’ਚ ਸਾਬਕਾ ਮੁੱਖ ਮੰਤਰੀ ਸਿਧਰਮਈਆ ਅਤੇ ਸੂਬਾ ਪਾਰਟੀ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਦੇ ਨਾਂ ਮੌਜੂਦ ਹਨ।
ਕਿਸਾਨਾਂ ਲਈ ਵੈਰੀ ਬਣ ਬਹੁੜਿਆਂ ਰੱਬ, ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਪੱਕੀ ਫ਼ਸਲ ਕੀਤੀ ਤਬਾਹ
. . .  about 2 hours ago
ਬਾਘਾ ਪੁਰਾਣਾ, 25 ਮਾਰਚ (ਕ੍ਰਿਸ਼ਨ ਸਿੰਗਲਾ)-ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਪਿਛਲੇ ਕਈ ਦਿਨਾਂ ਤੋਂ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ, ਰੁਕ-ਰੁਕ ਕੇ ਮੀਂਹ ਵੀ ਪੈ ਰਿਹਾ ਹੈ ਤੇ ਗੜ੍ਹੇਮਾਰੀ ਵੀ ਹੋਈ ਹੈ। ਬੀਤੀ ਰਾਤ ਸਥਾਨਕ ਸ਼ਹਿਰ ਅਤੇ ਇਲਾਕੇ...
ਭਾਰੀ ਝੱਖੜ ਅਤੇ ਮੀਂਹ ਨੇ ਮਚਾਈ ਤਬਾਹੀ, ਕਣਕ, ਸਰੋਂ ਅਤੇ ਸਬਜ਼ੀਆਂ ਦੀਆਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ
. . .  about 2 hours ago
ਸੁਲਤਾਨਪੁਰ ਲੋਧੀ, 25 ਮਾਰਚ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ, ਬਲਵਿੰਦਰ ਲਾਡੀ)- ਬੀਤੀ ਰਾਤ ਤੋਂ ਚੱਲ ਰਹੇ ਝੱਖੜ ਅਤੇ ਮੀਂਹ ਨੇ ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ’ਚ ਕਣਕ, ਸਰੋਂ, ਸ਼ਿਮਲਾ ਮਿਰਚ ਤੇ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਦੇ ਸਨਮਾਨ ਦਾ ਖ਼ਿਤਾਬ ਹੈ - ਪ੍ਰਹਿਲਾਦ ਸਿੰਘ ਪਟੇਲ
. . .  1 day ago
ਨਵੀਂ ਦਿੱਲੀ, 24 ਮਾਰਚ - ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਗਾਂਧੀ ਅਤੇ ਕਾਂਗਰਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਲਈ ...
ਕਾਸਿਮ ਅਲ-ਅਰਾਜੀ, ਇਰਾਕ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨ.ਐੱਸ.ਏ. ਅਜੀਤ ਡੋਵਾਲ ਦੇ ਸੱਦੇ 'ਤੇ ਭਾਰਤ ਦੇ ਦੌਰੇ 'ਤੇ
. . .  1 day ago
ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਅਫਸਪਾ ਤਹਿਤ ਗੜਬੜ ਵਾਲੇ ਖੇਤਰ ਦੀ ਸਥਿਤੀ 6 ਮਹੀਨਿਆਂ ਲਈ ਵਧਾਈ
. . .  1 day ago
ਮੁੰਬਈ : ਨਿਰਦੇਸ਼ਕ ਪ੍ਰਦੀਪ ਸਰਕਾਰ ਦੇ ਦਿਹਾਂਤ 'ਤੇ ਬਾਲੀਵੁੱਡ 'ਚ ਸੋਗ
. . .  1 day ago
ਖ਼ਜ਼ਾਨਾ ਦਫ਼ਤਰ ਛੁੱਟੀ ਦੇ ਬਾਵਜੂਦ ਕੱਲ੍ਹ ਤੇ ਪਰਸੋਂ ਵੀ ਖੁੱਲ੍ਹੇ ਰਹਿਣਗੇ
. . .  1 day ago
ਲੁਧਿਆਣਾ, 24 ਮਾਰਚ (ਸਲੇਮਪੁਰੀ)- ਪੰਜਾਬ ਸਰਕਾਰ ਵਲੋਂ ਸਰਕਾਰੀ ਗ੍ਰਾਂਟਾਂ , ਸਰਕਾਰੀ ਅਦਾਇਗੀਆਂ ਦਾ ਭੁਗਤਾਨ ਕਰਨ ਲਈ ਛੁੱਟੀ ਵਾਲੇ ਦਿਨ ਹੋਣ ਦੇ ਬਾਵਜੂਦ ਵੀ ਸਰਕਾਰੀ ਖ਼ਜ਼ਾਨਾ ...
ਵਿਦੇਸ਼ਾਂ ਦੇ ਲੋਕ ਸੋਸ਼ਲ ਮੀਡੀਆ ਵਲੋਂ ਫ਼ੈਲਾਏ ਜਾ ਰਹੇ ਝੂਠ ਤੋਂ ਬਚਣ- ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 24 ਮਾਰਚ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪੰਜਾਬ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ। ਅਸੀਂ ਵਿਦੇਸ਼ਾਂ ਦੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਤੱਤਾਂ ਦੁਆਰਾ ਫ਼ੈਲਾਏ ਜਾ ਰਹੇ ਝੂਠੇ ਅਤੇ ਪ੍ਰੇਰਿਤ ਬਿਆਨਾਂ ਤੋਂ ਬਚਣ....
ਆਲ ਇੰਡੀਆ ਪੁਲਿਸ ਐਥਲੈਟਿਕਸ ਚੈਪੀਅਨਸ਼ਿਪ ’ਚ ਪੰਜਾਬ ਦੀ ਧੀ ਮੰਜੂ ਰਾਣੀ ਨੇ ਜਿੱਤਿਆ ਸੋਨ ਤਗਮਾ
. . .  1 day ago
ਬਰਨਾਲਾ/ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)- ਲਖਨਊ ਵਿਖੇ ਪੰਜ ਰੋਜ਼ਾ ਕਰਵਾਈ ਗਈ ਸੱਤਵੀਂ ਆਲ ਇੰਡੀਆ ਪੁਲਿਸ ਐਥਲੈਟਿਕਸ ਚੈਂਪੀਅਨਸ਼ਿਪ 2023 ਦੌਰਾਨ 10 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿਚੋਂ ਪੰਜਾਬ ਦੀ ਧੀ ਮੰਜੂ....
ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ- ਐਨ.ਆਈ.ਏ.
. . .  1 day ago
ਨਵੀਂ ਦਿੱਲੀ, 24 ਮਾਰਚ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ, ਜੋ ਕਿ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਕਈ ਹੋਰ ਖ਼ਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨਾਂ ਨਾਲ ਸੰਬੰਧ.....
ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ- ਵਿਕਰਮਜੀਤ ਸਿੰਘ ਚੌਧਰੀ
. . .  1 day ago
ਜਲੰਧਰ, 24 ਮਾਰਚ- ਅੱਜ ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ ਬਣ...
ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਮੋਦੀ ਉਪਨਾਮ ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ....
ਰਾਹੁਲ ਗਾਂਧੀ ਕਿਸੇ ਧਮਕੀ ਤੋਂ ਨਹੀਂ ਡਰਦੇ- ਜੈਰਾਮ ਰਮੇਸ਼
. . .  1 day ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਭਾਰਤ ਜੋੜੋ ਯਾਤਰਾ ਤੋਂ ਘਬਰਾ ਗਈ ਹੈ। ਉਹ ਜਾਣਦੇ ਹਨ ਕਿ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ਼ ਕਾਂਗਰਸ ਸੰਗਠਨ ਵਿਚ ਨਵਾਂ ਜੋਸ਼ ਭਰਿਆ ਹੈ, ਸਗੋਂ ਪੂਰੇ ਦੇਸ਼ ਵਿਚ ਇਕ ਨਵਾਂ ਉਤਸ਼ਾਹ ਦਿਖਾਇਆ ਹੈ ਅਤੇ ਭਵਿੱਖ ਦਾ....
ਇਲਾਕੇ ਵਿਚ ਗੜੇਮਾਰੀ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ
. . .  1 day ago
ਮਲੋਟ, 24 ਮਾਰਚ (ਪਾਟਿਲ)- ਮਲੋਟ ਇਲਾਕੇ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ ਹਨ। ਸ਼ਹਿਰ....
ਅਬੋਹਰ ਦੇ ਸਰਹੱਦੀ ਪਿੰਡਾਂ ’ਚ ਤੂਫ਼ਾਨ ਨੇ ਮਚਾਈ ਤਬਾਹੀ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ)- ਤੇਜ਼ ਰਫ਼ਤਾਰ ਆਏ ਤੂਫ਼ਾਨ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ। ਪਿੰਡਾਂ ਵਿਚ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ। ਰਾਜਸਥਾਨ ਤੇ ਪਾਕਿਸਤਾਨ ਸਰਹੱਦ ’ਤੇ ਲੱਗਦੇ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਬਕੈਣ ਵਾਲਾ, ਹਰੀਪੁਰਾ.....
ਬੇਮੌਸਮੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਸੁਖਬੀਰ ਸਿੰਘ ਬਾਦਲ
. . .  1 day ago
ਮਲੋਟ, 24 ਮਾਰਚ (ਪਾਟਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਬੇਮੌਸਮੀ ਹੋਈ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਪੰਜਾਬ ਸਰਕਾਰ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ \'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬਿਜਲੀ ਕਰਮਚਾਰੀ ਦਲ ਦੀ ਹੋਈ ਮੀਟਿੰਗ, 25 ਨੂੰ ਸਰਕਾਰ ਦਾ ਸਾੜਨਗੇ ਪੁਤਲਾ

ਬਟਾਲਾ, 23 ਸਤੰਬਰ (ਕਾਹਲੋਂ)-ਬਿਜਲੀ ਕਰਮਚਾਰੀ ਦਲ ਦੀ ਵਿਸ਼ੇਸ਼ ਮੀਟਿੰਗ ਪੱਛਮੀ ਉਪ ਮੰਡਲ ਬਟਾਲਾ ਵਿਖੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸ਼ਹਿਰੀ ਪ੍ਰਧਾਨ ਧਰਮਿੰਦਰ ਸਿੰਘ ਤੇ ਪੱਛਮੀ ਉਪ ਮੰਡਲ ਪ੍ਰਧਾਨ ਜਸਪਾਲ ਸਿੰਘ ਵਿੰਝਵਾਂ ਦੀ ਅਗਵਾਈ ਵਿਚ ਵਿਸ਼ੇਸ਼ ਮੀਟਿੰਗ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸਾਨਾਂ, ਸਰਪੰਚਾਂ ਤੇ ਨੰਬਰਦਾਰਾਂ ਕੋਲੋਂ ਸਹਿਯੋਗ ਮੰਗਿਆ

ਗੁਰਦਾਸਪੁਰ, 23 ਸਤੰਬਰ (ਆਰਿਫ਼)- ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਵਲੋਂ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹੇ ਦੇ ਉਨ੍ਹਾਂ 50 ਹਾਟ-ਸਪਾਟ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਤੇ ਪੰਚਾਇਤ ਸਕੱਤਰਾਂ ਨਾਲ ਮੀਟਿੰਗ ਕੀਤੀ ਜਿਨ੍ਹਾਂ ਪਿੰਡਾਂ ਵਿਚ ਬੀਤੇ ਸੀਜ਼ਨ ...

ਪੂਰੀ ਖ਼ਬਰ »

'ਆਜ਼ਾਦੀ ਸੇ ਅੰਤੋਦਿਯਾ ਤੱਕ' ਮੁਹਿੰਮ 'ਚ ਜ਼ਿਲ੍ਹਾ ਗੁਰਦਾਸਪੁਰ ਨੇ ਦੇਸ਼ ਭਰ 'ਚੋਂ ਦੂਸਰਾ ਸਥਾਨ ਕੀਤਾ ਹਾਸਲ

ਗੁਰਦਾਸਪੁਰ, 23 ਸਤੰਬਰ (ਆਰਿਫ਼)- ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਨੇ ਰਾਸ਼ਟਰੀ ਪੱਧਰ 'ਤੇ ਇਕ ਹੋਰ ਉਪਲੱਬਧੀ ਹਾਸਲ ਕਰਦਿਆਂ 'ਆਜ਼ਾਦੀ ਸੇ ਅੰਤੋਦਿਯਾ ਤੱਕ' ਮੁਹਿੰਮ ਵਿਚ ਦੇਸ਼ ਭਰ 'ਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ | ...

ਪੂਰੀ ਖ਼ਬਰ »

ਗੁਰਦਾਸਪੁਰ ਦੇ ਬਲਾਕਾਂ ਦੀਆਂ 12 ਪੰਚਾਇਤਾਂ ਵਲੋਂ ਮਾਡਲ ਪਿੰਡ ਪੇਰੋਸ਼ਾਹ ਦਾ ਅਧਿਕਾਰੀਆਂ ਸਮੇਤ ਦੌਰਾ

ਘੁਮਾਣ, 23 ਸਤੰਬਰ (ਬੰਮਰਾਹ)- ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿਚ ਚੰਗੀ ਕਾਰਗੁਜ਼ਾਰੀ ਵਾਲੀਆਂ ਪੰਚਾਇਤਾਂ ਵਿਚ ਸ਼ਾਮਲ ਮਾਡਲ ਪਿੰਡ ਗ੍ਰਾਮ ਪੰਚਾਇਤ ਪੇਰੋਸ਼ਾਹ ਬਲਾਕ ਸ੍ਰੀ ਹਰਗੋਬਿੰਦਪੁਰ ਵਿਖੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ...

ਪੂਰੀ ਖ਼ਬਰ »

ਰੇਲਵੇ ਓਵਰਬਿ੍ਜ ਦੀ ਉਸਾਰੀ ਦੇ ਕੰਮ 'ਚ ਦੇਰੀ ਹੋਣ ਕਾਰਨ ਨਿਰਾਸ਼ ਲੋਕਾਂ ਵਲੋਂ ਰੋਸ ਧਰਨਾ

ਦੀਨਾਨਗਰ, 23 ਸਤੰਬਰ (ਸੰਧੂ/ ਸ਼ਰਮਾ/ ਸੋਢੀ)-ਦੀਨਾਨਗਰ ਬਹਿਰਾਮਪੁਰ ਰੋਡ 'ਤੇ ਸਥਿਤ ਰੇਲਵੇ ਫਾਟਕ 'ਤੇ ਬਣ ਰਹੇ ਰੇਲਵੇ ਓਵਰਬਿ੍ਜ ਦਾ ਕੰਮ ਸਮੇਂ ਸਿਰ ਨਾ ਹੋਣ 'ਤੇ ਰੇਲਵੇ ਫਾਟਕ ਦੇ ਆਰ-ਪਾਰ ਰਹਿਣ ਵਾਲੇ ਘਰਾਂ ਵਾਲੇ ਅਤੇ ਦੁਕਾਨਦਾਰਾਂ ਵਿਚ ਲੰਮੇ ਸਮੇਂ ਤੋਂ ਰੋਸ ਪਾਇਆ ਜਾ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ ਫੁੱਟਬਾਲ ਅਕੈਡਮੀ ਦੀ 'ਖੇਡਾਂ ਵਤਨ ਪੰਜਾਬ ਦੀਆਂ' 'ਚ ਰਹੀ ਝੰਡੀ

ਬਟਾਲਾ, 23 ਸਤੰਬਰ (ਕਾਹਲੋਂ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ-2022' ਵਿਚ ਸੰਤ ਬਾਬਾ ਹਜ਼ਾਰਾ ਸਿੰਘ ਫੁੱਟਬਾਲ ਅਕੈਡਮੀ ਨਿੱਕੇ ਘੁੰਮਣ ਦੀ ਜ਼ਿਲ੍ਹਾ ਗੁਰਦਾਸਪੁਰ ਵਿਚ ਝੰਡੀ ਰਹੀ ਤੇ ਟੀਮ ਵਧੀਆ ਪ੍ਰਦਰਸ਼ਨ ਕਰਦਿਆਂ ਜੇਤੂ ਰਹੀ | ਕੋਚ ...

ਪੂਰੀ ਖ਼ਬਰ »

ਬਟਾਲਾ ਤੋਂ ਸ੍ਰੀ ਹਰਗੋਬਿੰਦਪੁਰ ਨੂੰ ਸਵੇਰ ਸਮੇਂ ਸਰਕਾਰੀ ਬੱਸ ਚਲਾਉਣ ਦੀ ਮੰਗ

ਬਟਾਲਾ, 23 ਸਤੰਬਰ (ਕਾਹਲੋਂ)- ਕੋਰੋਨਾ ਕਾਲ ਸਮੇਂ ਤੋਂ ਬੰਦ ਹੋਈ ਬਟਾਲਾ ਤੋਂ ਸ੍ਰੀ ਹਰਗੋਬਿੰਦਪੁਰ ਨੂੰ ਜਾਣ ਵਾਲੀ ਸਰਕਾਰੀ ਬੱਸ ਦੁਬਾਰਾ ਨਾਲ ਚੱਲਣ ਕਰਕੇ ਸਰਕਾਰੀ ਮੁਲਾਜ਼ਮ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ...

ਪੂਰੀ ਖ਼ਬਰ »

'ਆਜ਼ਾਦੀ ਸੇ ਅੰਤੋਦਿਯਾ ਤੱਕ' ਮੁਹਿੰਮ 'ਚ ਜ਼ਿਲ੍ਹਾ ਗੁਰਦਾਸਪੁਰ ਨੇ ਦੇਸ਼ ਭਰ 'ਚੋਂ ਦੂਸਰਾ ਸਥਾਨ ਕੀਤਾ ਹਾਸਲ

ਗੁਰਦਾਸਪੁਰ, 23 ਸਤੰਬਰ (ਆਰਿਫ਼)- ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਨੇ ਰਾਸ਼ਟਰੀ ਪੱਧਰ 'ਤੇ ਇਕ ਹੋਰ ਉਪਲੱਬਧੀ ਹਾਸਲ ਕਰਦਿਆਂ 'ਆਜ਼ਾਦੀ ਸੇ ਅੰਤੋਦਿਯਾ ਤੱਕ' ਮੁਹਿੰਮ ਵਿਚ ਦੇਸ਼ ਭਰ 'ਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ | ...

ਪੂਰੀ ਖ਼ਬਰ »

ਰੈਂਕਰਜ਼ ਸਕੂਲ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਅਕੈਡਮੀਆਂ 'ਚ ਹੋਈ ਚੋਣ

ਬਟਾਲਾ, 23 ਸਤੰਬਰ (ਕਾਹਲੋਂ)- ਰੈਂਕਰਜ਼ ਇੰਟਰਨੈਸਨਲ ਪਬਲਿਕ ਸਕੂਲ ਅਤੇ ਸਪੋਰਟਸ ਅਕੈਡਮੀ ਦੇ ਅੰਡਰ-14 ਹਾਕੀ ਖੇਡਦੇ ਵਿਦਿਆਰਥੀਆਂ ਦੀ ਟਰਾਇਲ ਤੋਂ ਬਾਅਦ ਸੂਬੇ ਦੀਆਂ ਵੱਖ-ਵੱਖ ਹਾਕੀ ਅਕੈਡਮੀਆਂ ਵਿਚ ਚੋਣ ਹੋਈ | ਇਸ ਚੋਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸੰਸਥਾ ਦੇ ...

ਪੂਰੀ ਖ਼ਬਰ »

ਪਿੰਡ ਮੰਮਣ 'ਚ ਗੁਰਮਤਿ ਸਮਾਗਮ 26 ਨੂੰ

ਕੋਟਲੀ ਸੂਰਤ ਮੱਲ੍ਹੀ, 23 ਸਤੰਬਰ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਮੰਮਣ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਇਕ ਮਹਾਨ ਗੁਰਮਤਿ ਸਮਾਗਮ 26 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸਮਾਗਮ ਦੇ ...

ਪੂਰੀ ਖ਼ਬਰ »

ਖੇਡਾਂ ਵਤਨ ਪੰਜਾਬ ਦੀਆਂ ਵਿਚ ਸਰਕਾਰੀ ਸਕੂਲ ਹਰਦੋਛੰਨੀ ਨੇ ਜ਼ਿਲ੍ਹਾ ਪੱਧਰ 'ਤੇ ਮਾਰੀਆਂ ਮੱਲਾਂ

ਗੁਰਦਾਸਪੁਰ, 23 (ਪੰਕਜ ਸ਼ਰਮਾ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਚੱਲ ਰਹੀਆਂ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਰਦੋਛੰਨੀ ਦੇ ਪਿ੍ੰਸੀਪਲ ਪ੍ਰਕਾਸ਼ ਜੋਸ਼ੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਮਨਿੰਦਰਜੀਤ ਸਿੰਘ ਡੀ.ਪੀ.ਈ. ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ 29 ਨੰੂ ਸਾੜਨਗੇ ਪੰਜਾਬ ਭਰ 'ਚ ਕੇਂਦਰ ਸਰਕਾਰ ਦੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ

ਗੁਰਦਾਸਪੁਰ, 23 ਸਤੰਬਰ (ਆਰਿਫ਼)- ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਖੰਨਾ ਤੇ ਸਕੱਤਰ ਪੰਜਾਬ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਿਸ ਨੇ ਭਾਰਤ ਵਿਚ ਕੋਈ ਵੀ ਅਜਿਹਾ ਅਦਾਰਾ ਨਹੀਂ ਛੱਡਿਆ ਜੋ ਮੁਨਾਫ਼ੇ 'ਚ ਜਾਣ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਦੇ ਵਿਦਿਆਰਥੀਆਂ ਨੇ 'ਖੇਡਾਂ ਵਤਨ ਪੰਜਾਬ ਦੀਆਂ-2022' 'ਚ ਮਾਰੀਆਂ ਮੱਲਾਂ

ਬਟਾਲਾ, 23 ਸਤੰਬਰ (ਹਰਦੇਵ ਸਿੰਘ ਸੰਧੂ) -ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ 'ਜ਼ੋਨਲ ਪੱਧਰ ਤੇ ਜ਼ਿਲ੍ਹਾ ਪੱਧਰ 'ਚ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਵਿਚ ਅੰਡਰ-14, ਅੰਡਰ-17 ਤੇ ਅੰਡਰ 19-21 ਉਮਰ ...

ਪੂਰੀ ਖ਼ਬਰ »

ਖੋ-ਖੋ ਮੁਕਾਬਲਿਆਂ 'ਚ ਡਿਵਾਈਨ ਵਿੱਲ ਪਬਲਿਕ ਸਕੂਲ ਬਟਾਲਾ ਨੇ ਮਾਰੀ ਬਾਜ਼ੀ

ਬਟਾਲਾ, 23 ਸਤੰਬਰ (ਕਾਹਲੋਂ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਖੋ-ਖੋ ਮੁਕਾਬਲਿਆਂ ਵਿਚ ਡਿਵਾਇਨ ਵਿਲ ਪਬਲਿਕ ਸਕੂਲ ਬਟਾਲਾ ਦੀਆਂ ਲੜਕੀਆਂ-14 ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ...

ਪੂਰੀ ਖ਼ਬਰ »

ਵਿਦੇਸ਼ ਰਹਿੰਦੇ ਦਾਨੀ ਵਿਅਕਤੀ ਵਲੋਂ ਸਰਕਾਰੀ ਸਕੂਲ ਨੂੰ ਪੱਖੇ ਭੇਟ

ਧਾਰੀਵਾਲ, 23 ਸਤੰਬਰ (ਜੇਮਸ ਨਾਹਰ, ਸਵਰਨ ਸਿੰਘ)-ਬਲਾਕ ਧਾਰੀਵਾਲ -2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਸਿੰਘਪੁਰਾ ਵਿਖੇ ਦਾਨੀ ਸੱਜਣ ਵਲੋਂ ਸਕੂਲ ਦੇ ਸਮੂਹ ਸਟਾਫ਼ ਤੇ ਵਿੱਦਿਆਰਥੀਆਂ ਨੂੰ ਪੱਖੇ ਭੇਟ ਕੀਤੇ ਹਨ | ਬੀ.ਐਮ.ਟੀ. ਦਲਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬਾਬਾ ਮੁਕਾਮ ਦਾ ਸਾਂਝਾ ਸੱਭਿਆਚਾਰਕ ਮੇਲਾ ਕਰਵਾਇਆ

ਕਾਹਨੂੰਵਾਨ, 23 ਸਤੰਬਰ (ਜਸਪਾਲ ਸਿੰਘ ਸੰਧੂ)-ਨਜ਼ਦੀਕ ਪੈਂਦੇ ਪਿੰਡ ਜਾਗੋਵਾਲ ਬਾਂਗਰ ਵਿਚ ਨੌਜਵਾਨਾਂ ਵਲੋਂ ਤਿੰਨ ਪਿੰਡਾਂ ਦਾ ਸਾਂਝਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਮੇਲੇ ਦੇ ਮੁੱਖ ਪ੍ਰਬੰਧਕ ਜੱਗੀ ਜਾਗੋਵਾਲ ਤੇ ਸਰਪੰਚ ਸਰਵਣ ਸਿੰਘ ਨੇ ਦੱਸਿਆ ਕਿ ਬਾਬਾ ...

ਪੂਰੀ ਖ਼ਬਰ »

'ਖੇਡਾਂ ਵਤਨ ਪੰਜਾਬ ਦੀਆਂ' ਦੇ ਰੱਸਾਕਸ਼ੀ ਮੁਕਾਬਲੇ 'ਚ ਸੇਂਟ ਜ਼ੇਵੀਅਰ ਸਕੂਲ ਦਾ ਪਹਿਲਾ ਸਥਾਨ

ਨੌਸ਼ਹਿਰਾ ਮੱਝਾ ਸਿੰਘ, 23 ਸਤੰਬਰ (ਤਰਾਨਾ)- ਵਿੱਦਿਆ ਪ੍ਰਾਪਤੀ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੇ ਚੰਗੇ ਭਵਿੱਖ ਲਈ ਖੇਡਾਂ ਪ੍ਰਤੀ ਰੁਚਿਤ ਹੋਣ ਦੀ ਲੋੜ ਹੈ | ਖੇਡਾਂ ਸਾਨੂੰ ਤੰਦਰੁਸਤੀ, ਨਰੋਈ ਸਿਹਤ ਅਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਕਰਦੀਆਂ ਹਨ | ਉਪਰੋਕਤ ...

ਪੂਰੀ ਖ਼ਬਰ »

257 ਗੋਲੀਆਂ ਤੇ 24 ਟੀਕਿਆਂ ਸਮੇਤ ਇਕ ਵਿਅਕਤੀ ਤੇ ਔਰਤ ਗਿ੍ਫ਼ਤਾਰ

ਘੁਮਾਣ, 23 ਸਤੰਬਰ (ਬੰਮਰਾਹ, ਬਾਵਾ)- ਡੀ.ਐੱਸ.ਪੀ. ਹਰਕਿਸ਼ਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸ.ਐਚ.ਓ. ਗੁਰਦੇਵ ਸਿੰਘ ਜੌਹਲ ਦੀ ਅਗਵਾਈ 'ਚ ਘੁਮਾਣ ਪੁਲਿਸ ਵਲੋਂ ਨਸ਼ਿਆਂ ਨੂੰ ਖਤਮ ਕਰ ਲਈ ਨਸ਼ਾ ਵੇਚਣ ਵਾਲਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਵਿਅਕਤੀ ਤੇ ਅÏਰਤ ...

ਪੂਰੀ ਖ਼ਬਰ »

ਵਿਆਹ ਮੌਕੇ ਪਾਈ ਨਵੀਂ ਪਿਰਤ, ਰਿਸ਼ਤੇਦਾਰਾਂ ਤੇ ਸੱਜਣਾਂ-ਮਿੱਤਰਾਂ ਤੋਂ ਸ਼ਗਨ ਦੀ ਥਾਂ ਲਏ ਬੂਟੇ

ਕਾਹਨੂੰਵਾਨ, 23 ਸਤੰਬਰ (ਜਸਪਾਲ ਸਿੰਘ ਸੰਧੂ)- ਇਥੋਂ ਨਜ਼ਦੀਕ ਪੈਂਦੇ ਪਿੰਡ ਨਿਮਾਣਾ ਦੇ ਪ੍ਰੋਫੈਸਰ ਦਲਬੀਰ ਸਿੰਘ ਰਿਆੜ ਜੋ ਅੱਜ ਕੱਲ੍ਹ ਜਲੰਧਰ ਰਹਿ ਰਹੇ ਹਨ, ਉਨ੍ਹਾਂ ਨੇ ਪਿਛਲੇ ਦਿਨੀਂ ਆਪਣੇ ਪੁੱਤਰ ਹਰਸਿਮਰਤ ਸਿੰਘ ਦੇ ਵਿਆਹ ਵਿਚ ਇਕ ਨਵੀਂ ਪਿਰਤ ਪਾਈ | ਇਸ ਸਬੰਧੀ ...

ਪੂਰੀ ਖ਼ਬਰ »

ਸੈਂਟਰਲ ਕਾਲਜ ਘੁਮਾਣ ਦੀ ਹਰਜੀਤ ਕੌਰ ਯੂਨੀਵਰਸਿਟੀ ਦੀ ਐੱਮ.ਐੱਸ.ਸੀ. (ਆਈ.ਟੀ.) ਦੀ ਮੈਰਿਟ ਸੂਚੀ 'ਚੋਂ ਦੂਜੇ ਸਥਾਨ 'ਤੇ

ਬਟਾਲਾ, 23 ਸਤੰਬਰ (ਕਾਹਲੋਂ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨ ਕੀਤੇ ਗਏ ਐੱਮ.ਐੱਸ.ਸੀ. (ਆਈ.ਟੀ.) ਦੂਜੇ ਸਮੈਸਟਰ ਦੇ ਨਤੀਜੇ ਵਿਚ ਸੈਂਟਰਲ ਕਾਲਜ ਘੁਮਾਣ ਦੀ ਵਿਦਿਆਰਥਣ ਹਰਜੀਤ ਕੌਰ ਨੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ ਗਿਆ | ਪ੍ਰੋ. ਪ੍ਰਕਾਸ਼ ਸਿੰਘ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਕਾਦੀਆਂ, 23 ਸੰਤਬਰ (ਯਾਦਵਿੰਦਰ ਸਿੰਘ)- ਟੈਕਨੀਕਲ ਸਰਵਿਸ ਯੂਨੀਅਨ ਇੰਪਲਾਈਜ ਫੈਡਰੇਸ਼ਨ ਏਟਕ, ਇੰਪਲਾਈਜ਼ ਫ਼ੈਡਰੇਸ਼ਨ, ਸੰਯੁਕਤ ਮੁਲਾਜ਼ਮ ਆਰਗੇਨਾਈਜ਼ਰ, ਪੈਨਸ਼ਨਰ ਐਸੋਸੀਏਸ਼ਨ, ਕਰਮਚਾਰੀ ਦਲ ਜਥੇਬੰਦੀਆਂ ਵਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਡਵੀਜ਼ਨ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਡੀ.ਸੀ. ਗੁਰਦਾਸਪੁਰ ਤੋਂ ਮੰਗੀ ਤਜਵੀਜ਼ ਸ਼ਲਾਘਾਯੋਗ-ਪ੍ਰਧਾਨ ਕਲਸੀ

ਬਟਾਲਾ, 23 ਸਤੰਬਰ (ਬੁੱਟਰ)- ਪਿਛਲੇ ਲੰਮੇ ਸਮੇਂ ਤੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਟਾਲਾ ਨੂੰ ਜ਼ਿਲ੍ਹਾ ...

ਪੂਰੀ ਖ਼ਬਰ »

ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਦੌਰਾ

ਗੁਰਦਾਸਪੁਰ, 23 ਸਤੰਬਰ (ਆਰਿਫ਼)- ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਗੁਰਦਾਸਪੁਰ ਰਜਿੰਦਰ ਅਗਰਵਾਲ ਵਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਸਿਵਲ ਜੱਜ (ਸੀਨੀਅਰ ...

ਪੂਰੀ ਖ਼ਬਰ »

ਸਾਹੋਵਾਲ ਇਲਾਕੇ 'ਚ ਨਸ਼ਿਆਂ ਦਾ ਧੰਦਾ ਨਿਰੰਤਰ ਜਾਰੀ

ਪੁਰਾਣਾ ਸ਼ਾਲਾ, 23 ਸਤੰਬਰ (ਅਸ਼ੋਕ ਸ਼ਰਮਾ)- ਕਸਬੇ ਦੇ ਪੰਡੋਰੀ ਮਹੰਤਾਂ ਅਤੇ ਸਾਹੋਵਾਲ ਇਲਾਕੇ ਅੰਦਰ ਨਸ਼ਿਆਂ ਦਾ ਧੰਦਾ ਨਿਰੰਤਰ ਜਾਰੀ ਹੈ ਪਰ ਇਸ ਪਾਸ ਪੁਲਿਸ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਪਿੰਡਾਂ ਦੇ ਨੌਜਵਾਨ ਦਿਨੋਂ ਦਿਨ ਨਸ਼ਿਆਂ ਗਿ੍ਫ਼ਤ ਵਿਚ ...

ਪੂਰੀ ਖ਼ਬਰ »

ਆਮ ਲੋਕਾਂ ਲਈ ਗੰਭੀਰ ਸਮੱਸਿਆ ਬਣਦਾ ਜਾ ਰਿਹੈ ਜੌੜਾ ਛੱਤਰਾਂ 'ਚ ਸ਼ਰੇਆਮ ਚਲਦਾ ਨਸ਼ੇ ਦਾ ਕਾਰੋਬਾਰ

ਜੌੜਾ ਛੱਤਰਾਂ, 23 ਸਤੰਬਰ (ਪਰਮਜੀਤ ਸਿੰਘ ਘੁੰਮਣ)- ਵਿਧਾਨ ਸਭਾ ਹਲਕਾ ਗੁਰਦਾਸਪੁਰ ਅਧੀਨ ਪੈਂਦੇ ਕਸਬਾ ਜੌੜਾ ਛੱਤਰਾਂ ਦੇ ਦਰਜਨਾਂ ਪਿੰਡਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਸ਼ਰੇਆਮ ਚੱਲ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਸਬੰਧੀ ਗੰਭੀਰ ਨਾ ਹੋਣ ਕਾਰਨ ਨਸ਼ੇ ਦਾ ਇਹ ਕਾਰੋਬਾਰ ਇਲਾਕੇ ਦੇ ਆਮ ਲੋਕਾਂ ਲਈ ਦਿਨੋਂ ਦਿਨ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ | ਪਿਛਲੇ ਕਈ ਸਾਲਾਂ ਤੋਂ ਕਸਬੇ ਦੀਆਂ ਸੰਪਰਕ ਸੜਕਾਂ 'ਤੇ ਸਵੇਰ, ਸ਼ਾਮ ਤੇ ਦੁਪਹਿਰ ਸਮੇਂ ਨਸ਼ੇ ਦੇ ਸੌਦਾਗਰ ਕਈ-ਕਈ ਘੰਟੇ ਆਪਣੀਆਂ ਕਾਰਾਂ ਵਿਚ ਸਵਾਰ ਇਕ ਦੂਜੇ ਦੀ ਉਡੀਕ ਕਰਦੇ ਦੇਖੇ ਜਾਂਦੇ ਹਨ ਜਿਸ ਦੀ ਸੂਚਨਾ ਲੋਕਾਂ ਵਲੋਂ ਪੁਲਿਸ ਨੰੂ ਫ਼ੋਨ ਰਾਹੀਂ ਵੀ ਦਿੱਤੀ ਜਾਂਦੀ ਰਹੀ ਪਰ ਪੁਲਿਸ ਚੌਕੀ ਵਿਚ ਮੁਲਾਜ਼ਮ ਘੱਟ ਹੋਣ ਕਾਰਨ ਕਦੇ ਵੀ ਪੁਲਿਸ ਸਮੇਂ ਸਿਰ ਉੱਥੇ ਨਹੀਂ ਪਹੁੰਚਦੀ | ਭਾਵੇਂ ਕਿ ਬੀਤੇ ਦਿਨੀਂ ਇਕ ਕਰਿਆਨੇ ਦੀ ਦੁਕਾਨ ਤੋਂ ਵੀ ਨਸ਼ਾ ਬਰਾਮਦ ਕਰਨ ਦੀ ਖ਼ਬਰ ਸਾਹਮਣੇ ਆਈ ਸੀ ਜੋ ਇਕ ਲੜਾਈ ਦਾ ਰੂਪ ਧਾਰਨ ਕਰ ਗਈ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਦੁਕਾਨ ਤੋਂ 8 ਗਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੰੂ ਮੌਕੇ 'ਤੇ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਪਰ ਇਸ ਇਲਾਕੇ ਵਿਚ ਨਸ਼ੇ ਦੀ ਇੰਨੀ ਜ਼ਿਆਦਾ ਭਰਮਾਰ ਹੈ ਕਿ ਅਜੇ ਵੀ ਵੱਡੀ ਮਾਤਰਾ ਵਿਚ ਨਸ਼ੇ ਦੇ ਸੌਦਾਗਰ ਸ਼ਰੇਆਮ ਨਸ਼ੇ ਨੰੂ ਬੇਖ਼ੌਫ ਹੋ ਕੇ ਵੇਚ ਰਹੇ ਹਨ ਜਿਸ ਦੀ ਪ੍ਰਤੱਖ ਉਦਾਹਰਨ ਉਸ ਵੇਲੇ ਦੇਖੀ ਗਈ ਜਦੋਂ ਬੀਤੇ ਦਿਨੀਂ ਇਕ ਕਾਰ ਪਿੰਡ ਸ਼ੇਖੂਪੁਰ ਤੋਂ ਮੰਗਲ ਹੁਸੈਨ ਸੰਪਰਕ ਸੜਕ 'ਤੇ ਕਰੀਬ ਦੋ ਘੰਟੇ ਕਿਸੇ ਦੀ ਉਡੀਕ ਵਿਚ ਖੜ੍ਹੀ ਰਹੀ ਤੇ ਪਿੰਡ ਵਾਸੀਆਂ ਵਲੋਂ ਸੜਕ ਨੰੂ ਇਕ ਪਾਸਿਉਂ ਬੰਦ ਕਰਕੇ ਪੁਲਿਸ ਨੰੂ ਤੁਰੰਤ ਫ਼ੋਨ ਵੀ ਕੀਤਾ ਗਿਆ ਪਰ ਪੁਲਿਸ ਚੌਕੀ ਵਿਚ ਇਕ ਮੁਲਾਜ਼ਮ ਹੋਣ ਕਾਰਨ ਕੋਈ ਹੋਰ ਪੁਲਿਸ ਮੁਲਾਜ਼ਮ ਉੱਥੇ ਮੌਕੇ 'ਤੇ ਨਹੀਂ ਪਹੁੰਚ ਸਕਿਆ ਜਿਸ ਕਾਰਨ ਨਸ਼ੇ ਦੇ ਸੌਦਾਗਰ ਦੂਜੇ ਰਸਤੇ ਰਾਹੀਂ ਆਪਣੀ ਕਾਰ ਨੰੂ ਭਜਾ ਕੇ ਫ਼ਰਾਰ ਹੋ ਗਏ | ਇਲਾਕੇ ਦੇ ਨੌਜਵਾਨਾਂ ਦੀ ਹਾਲਤ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਪਿੰਡਾਂ ਦੇ ਨੌਜਵਾਨ ਨਸ਼ੇ ਦੇ ਸ਼ਿਕਾਰ ਹੋ ਚੁੱਕੇ ਹਨ ਜਿਨ੍ਹਾਂ ਪ੍ਰਤੀ ਜੇਕਰ ਅਜੇ ਵੀ ਗੰਭੀਰਤਾ ਨਾ ਦਿਖਾਈ ਤਾਂ ਉਹ ਦਿਨ ਦੂਰ ਨਹੀਂ, ਜਦੋਂ ਇਨ੍ਹਾਂ ਪਿੰਡਾਂ ਦੇ ਹਰੇਕ ਘਰ ਵਿਚੋਂ ਨੌਜਵਾਨ ਨਸ਼ੇ ਦੇ ਕਾਰੋਬਾਰ ਕਰ ਰਹੇ ਸੌਦਾਗਰਾਂ ਦੇ ਫਸਾਏ ਜਾਲ 'ਚ ਫਸ ਜਾਣਗੇ | ਪੈਸੇ ਦੇ ਲਾਲਚ ਵਿਚ ਅੰਨੇ੍ਹ ਹੋਏ ਨਸ਼ੇ ਦੇ ਸੌਦਾਗਰ ਬਹੁਤ ਸਾਰੇ ਘਰਾਂ ਦੇ ਚਿਰਾਗ਼ ਪਹਿਲਾਂ ਹੀ ਬੁਝਾ ਚੁੱਕੇ ਹਨ | ਇਨ੍ਹਾਂ ਖ਼ਿਲਾਫ਼ ਸਮਾਜ ਦੇ ਲੋਕਾਂ ਨੰੂ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਨੰੂ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢਿਆ ਜਾ ਸਕੇ | ਇਲਾਕੇ ਦੇ ਮੋਹਤਬਰਾਂ ਨੇ ਦੱਸਿਆ ਕਿ ਪਿੰਡ ਵਰਸੋਲਾ ਤੇ ਜੌੜਾ ਛੱਤਰਾਂ ਵਿਚ ਨਸ਼ੇ ਦਾ ਕੇਂਦਰ ਬਿੰਦੂ ਹੈ ਅਤੇ ਇਸ ਇਲਾਕੇ ਦੇ ਸੌ ਫ਼ੀਸਦੀ ਪਿੰਡਾਂ ਅੰਦਰ ਦਰਜਨਾਂ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਹਨ | ਪਿੰਡਾਂ ਅੰਦਰ ਖੰਡਰਨੁਮਾ ਇਮਾਰਤਾਂ, ਫੋਕਲ ਪੁਆਇੰਟ, ਸ਼ਮਸ਼ਾਨਘਾਟ ਅਤੇ ਰਸਤੇ ਵਿਚ ਪੈਂਦੀਆਂ ਜਠੇਰਿਆਂ ਦੀ ਜਗ੍ਹਾ ਨੰੂ ਵੀ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਨੇ ਨਹੀਂ ਬਖ਼ਸ਼ਿਆ ਜਿੱਥੇ ਨੌਜਵਾਨ ਨਸ਼ਾ ਕਰਦੇ ਆਮ ਦੇਖੇ ਜਾਂਦੇ ਹਨ | ਇਲਾਕੇ ਦੇ ਲੋਕਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਨੰੂ ਅਪੀਲ ਹੈ ਕਿ ਸਮਾਂ ਰਹਿੰਦਿਆਂ ਇਸ ਮਸਲੇ ਵੱਲ ਧਿਆਨ ਦਿੱਤਾ ਜਾਵੇ ਤਾਂ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਚੌਕੀ ਜੌੜਾ ਛੱਤਰਾਂ ਵਿਖੇ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਸਮੇਤ ਇਸ ਗੰਭੀਰ ਸਮੱਸਿਆ ਸਬੰਧੀ ਢੁਕਵੇਂ ਕਦਮ ਚੱੁਕਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਇਸ ਗੰਭੀਰ ਮਸਲੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਵੱਖ ਵੱਖ ਪਿੰਡਾਂ ਦੇ ਲੋਕ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ |

ਖ਼ਬਰ ਸ਼ੇਅਰ ਕਰੋ

 

ਆਬਕਾਰੀ ਵਿਭਾਗ ਦੀ ਨਵੀਂ ਨੀਤੀ ਤਹਿਤ ਮਹਿੰਗੀ ਤੇ ਖੁੱਲ੍ਹੀ ਸ਼ਰਾਬ ਵਿਕਣ ਨਾਲ ਲੋਕਾਂ ਦੀ ਹੋ ਰਹੀ ਅੰਨ੍ਹੀ ਲੁੱਟ

ਪੁਰਾਣਾ ਸ਼ਾਲਾ, 23 ਸਤੰਬਰ (ਅਸ਼ੋਕ ਸ਼ਰਮਾ)- ਪੰਜਾਬ ਸਰਕਾਰ ਵਲੋਂ ਆਬਕਾਰੀ ਵਿਭਾਗ ਦੀ ਨੀਤੀ ਵਿਚ ਤਬਦੀਲੀ ਲਿਆ ਕੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਠੇਕਿਆਂ 'ਤੇ ਸ਼ਰਾਬ ਮਹਿੰਗੀ ਅਤੇ ਖੁੱਲ੍ਹੀ ਵਿਕਣ ਕਾਰਨ ਲੋਕਾਂ ਦੀ ਅੰਨ੍ਹੀ ਲੁੱਟ ਹੋ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਡੀ.ਸੀ. ਗੁਰਦਾਸਪੁਰ ਤੋਂ ਮੰਗੀ ਤਜਵੀਜ਼ ਸ਼ਲਾਘਾਯੋਗ-ਪ੍ਰਧਾਨ ਕਲਸੀ

ਬਟਾਲਾ, 23 ਸਤੰਬਰ (ਬੁੱਟਰ)- ਪਿਛਲੇ ਲੰਮੇ ਸਮੇਂ ਤੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਟਾਲਾ ਨੂੰ ਜ਼ਿਲ੍ਹਾ ...

ਪੂਰੀ ਖ਼ਬਰ »

ਆਮ ਲੋਕਾਂ ਲਈ ਗੰਭੀਰ ਸਮੱਸਿਆ ਬਣਦਾ ਜਾ ਰਿਹੈ ਜੌੜਾ ਛੱਤਰਾਂ 'ਚ ਸ਼ਰੇਆਮ ਚਲਦਾ ਨਸ਼ੇ ਦਾ ਕਾਰੋਬਾਰ

ਜੌੜਾ ਛੱਤਰਾਂ, 23 ਸਤੰਬਰ (ਪਰਮਜੀਤ ਸਿੰਘ ਘੁੰਮਣ)- ਵਿਧਾਨ ਸਭਾ ਹਲਕਾ ਗੁਰਦਾਸਪੁਰ ਅਧੀਨ ਪੈਂਦੇ ਕਸਬਾ ਜੌੜਾ ਛੱਤਰਾਂ ਦੇ ਦਰਜਨਾਂ ਪਿੰਡਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਸ਼ਰੇਆਮ ਚੱਲ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਸਬੰਧੀ ਗੰਭੀਰ ਨਾ ਹੋਣ ...

ਪੂਰੀ ਖ਼ਬਰ »

ਡਬਲਿਯੂ.ਡਬਲਿਯੂ.ਈ.ਸੀ. ਦੇ ਕੈਨੇਡਾ ਸਟੱਡੀ ਵੀਜ਼ੇ ਸੰਬੰਧੀ ਲਗਾਤਾਰ ਆ ਰਹੇ ਵਧੀਆ ਨਤੀਜੇ-ਐਮ.ਡੀ. ਚਾਹਲ

ਗੁਰਦਾਸਪੁਰ, 23 ਸਤੰਬਰ (ਆਰਿਫ਼)- ਡਬਲਿਯੂ. ਡਬਲਿਯੂ. ਈ. ਸੀ. ਵਲੋਂ ਕੈਨੇਡਾ ਦੇ ਰਿਕਾਰਡਤੋੜ ਸਟੱਡੀ ਵੀਜ਼ੇ ਹਾਸਲ ਕੀਤੇ ਜਾ ਰਹੇ ਹਨ | ਸੰਸਥਾ ਦੇ ਐਮ. ਡੀ. ਤੇ ਸਟੱਡੀ ਵੀਜ਼ਾ ਮਾਹਿਰ ਗੁਰਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਸ਼ਹਿਬਾਜ ਸਿੰਘ ਵਾਸੀ ਗੁਰਦਾਸਪੁਰ ਜਿਸ ਨੇ 2021 ...

ਪੂਰੀ ਖ਼ਬਰ »

ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਖੇਤਾਂ ਦੇ ਪਾਣੀ ਦਾ ਨਿਕਾਸ ਨਾ ਹੋਣਾ ਬਣਿਆ ਵੱਡੀ ਸਮੱਸਿਆ

ਦੋਰਾਂਗਲਾ, 23 ਸਤੰਬਰ (ਚੱਕਰਾਜਾ)- ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਘਰਾਂ ਅਤੇ ਖੇਤਾਂ ਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਲੋਕਾਂ ਨੰੂ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੇਕਰ ਖੇਤਾਂ ਅੰਦਰ ਬਰਸਾਤੀ ਪਾਣੀ ਦੀ ਗੱਲ ਕਰੀਏ ਤਾਂ ਕਸਬਾ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲੇ 'ਚੋਂ ਗਿਆਨ ਅੰਜਨ ਪਬਲਿਕ ਸਕੂਲ ਨੇ ਮਾਰੀਆਂ ਮੱਲਾਂ

ਗੁਰਦਾਸਪੁਰ, 23 ਸਤੰਬਰ (ਮੰਨੂ ਬੱਬੇਹਾਲੀ)- ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲੇ ਵਿਚੋਂ ਗਿਆਨ ਅੰਜਨ ਪਬਲਿਕ ਹਾਈ ਸਕੂਲ ਜਾਫਰਪੁਰ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ...

ਪੂਰੀ ਖ਼ਬਰ »

ਵੇਦ ਕੌਰ ਸਕੂਲ ਕਾਦੀਆਂ ਨੇ ਜ਼ਿਲ੍ਹਾ ਟੂਰਨਾਮੈਂਟ 'ਚ ਜਿੱਤੇ ਸੋਨ ਤਗਮੇ

ਕਾਦੀਆਂ, 23 ਸੰਤਬਰ (ਯਾਦਵਿੰਦਰ ਸਿੰਘ)-ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਗੁਰਦਾਸਪੁਰ ਵਿਖੇ ਕਰਵਾਇਆ ਗਿਆ ਜਿਸ ਵਿਚ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕੀਤੀਆਂ | ਵਿਦਿਆਰਥਣ ਪੂਜਾ ਨੇ ...

ਪੂਰੀ ਖ਼ਬਰ »

ਜੀ.ਟੀ.ਬੀ.ਆਈ. ਸਕੂਲ ਕਲਿਆਣਪੁਰ ਵਿਖੇ ਵਾਤਾਵਰਨ ਹਫ਼ਤਾ ਮਨਾਇਆ

ਧਾਰੀਵਾਲ, 23 ਸਤੰਬਰ (ਸਵਰਨ ਸਿੰਘ)-ਨਜ਼ਦੀਕੀ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਵਿਚ 'ਵਾਤਾਵਰਣ ਸਪਤਾਹ' ਮਨਾਇਆ ਜਾ ਰਿਹਾ ਹੈ | ਚੇਅਰਮੈਨ ਤਰਸੇਮ ਸਿੰਘ ਅਤੇ ਪਿ੍ੰਸੀਪਲ ਡਾ. ਰਵਨੀਤ ਕੌਰ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਅਜੋਕੇ ਸਮੇਂ ਦੀ ਸੱਭ ਤੋਂ ...

ਪੂਰੀ ਖ਼ਬਰ »

ਕਿਸਾਨਾਂ ਨੂੰ ਫ਼ਸਲਾਂ ਦੇ ਫੂਸ ਨੂੰ ਅੱਗ ਨਾ ਲਗਾਉਣ ਲਈ ਕੀਤਾ ਜਾਗਰੂਕ

ਭੈਣੀ ਮੀਆਂ ਖਾਂ, 23 ਸਤੰਬਰ (ਜਸਬੀਰ ਸਿੰਘ ਬਾਜਵਾ)- ਸਥਾਨਕ ਕਸਬੇ ਵਿਚ ਖੇਤੀਬਾੜੀ ਵਿਭਾਗ ਵਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਫ਼ਸਲਾਂ ਦੇ ਫੂਸ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਗਿਆ | ਬਲਾਕ ਖੇਤੀਬਾੜੀ ਅਫ਼ਸਰ ਦਿਲਬਾਗ ਸਿੰਘ ਭੱਟੀ ਨੇ ਦੱਸਿਆ ਕਿ ਕੈਂਪ ਦੌਰਾਨ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲਿਆਂ 'ਚ ਧਿਆਨਪੁਰ ਸਰਕਾਰੀ ਸਕੂਲ ਦੀ ਝੰਡੀ

ਧਿਆਨਪੁਰ, 23 ਸਤੰਬਰ (ਕੁਲਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚੋਂ ਜ਼ਿਲ੍ਹੇ ਪੱਧਰ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਦੇ ਵਿਦਿਆਰਥੀਆਂ ਨੇ ਫੁੱਟਬਾਲ ਵਿਚੋਂ ਸੋਨ ਤਗਮਾ ਜਿੱਤ ਕੇ ਸਕੂਲ ਅਤੇ ਇਲਾਕੇ ਦੇ ...

ਪੂਰੀ ਖ਼ਬਰ »

ਕਿਸਾਨੀ ਧੰਦੇ ਨੂੰ ਦਰਪੇਸ਼ ਮੁਸ਼ਕਿਲਾਂ ਤੇ ਕਿਸਾਨੀ ਸੰਘਰਸ਼ ਬਾਬਤ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ-ਜ਼ਿਲ੍ਹਾ ਪ੍ਰਧਾਨ ਸ਼ੇਰਪੁਰ

ਨੌਸ਼ਹਿਰਾ ਮੱਝਾ ਸਿੰਘ, 23 ਸਤੰਬਰ (ਤਰਾਨਾ)- ਕਿਸਾਨੀ ਧੰਦੇ ਨੂੰ ਦਰਪੇਸ਼ ਮੁਸ਼ਕਿਲਾਂ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਾਬਤ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਿਸਾਨੀ ਹਿੱਤਾਂ ਲਈ ਸੰਘਰਸ਼ਸੀਲ ਹੋਣ ਸਬੰਧੀ ਸਿੱਖਿਅਤ ...

ਪੂਰੀ ਖ਼ਬਰ »

ਡਰਾਉਣ ਦੀ ਬਜਾਏ ਕਿਸਾਨਾਂ ਨੂੰ ਸਰਕਾਰ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਮੁਹੱਈਆ ਕਰਵਾਏ-ਕਿਸਾਨ ਆਗੂ

ਭੈਣੀ ਮੀਆਂ ਖਾਂ/ਕਾਹਨੂੰਵਾਨ, 23 ਸਤੰਬਰ (ਜਸਬੀਰ ਸਿੰਘ ਬਾਜਵਾ, ਜਸਪਾਲ ਸਿੰਘ ਸ਼ੰਧੂ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਨੇੜਲੇ ਪਿੰਡ ਦਾਰਾਪੁਰ ਵਿਚ ਕਿਸਾਨਾਂ ਦੀ ਮੀਟਿੰਗ ਕਰ ਕੇ ਸਰਕਾਰ ਕਿਸਾਨਾਂ ਨੂੰ ਡਰਾਉਣ ਵਾਲੇ ਐਲਾਨਾਂ ਦਾ ਡਟ ਕੇ ਵਿਰੋਧ ਕੀਤਾ | ਇਸ ...

ਪੂਰੀ ਖ਼ਬਰ »

ਡੀਪੂ ਹੋਲਡਰ ਦੇ ਘਰ ਸਾਹਮਣੇ ਦਿੱਤਾ ਧਰਨਾ

ਬਹਿਰਾਮਪੁਰ, 23 ਸਤੰਬਰ (ਬਲਬੀਰ ਸਿੰਘ ਕੋਲਾ)- ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਬਾਹਮਣੀ ਵਿਖੇ ਡੀਪੂ ਹੋਲਡਰ ਵਲੋਂ ਕੀਤੇ ਜਾਂਦੇ ਪੱਖਪਾਤ ਵਿਰੁੱਧ ਕਾਮਰੇਡ ਰਮੇਸ਼ ਰਾਣਾ ਅਤੇ ਸੁਖਦੇਵ ਰਾਜ ਦੀ ਅਗਵਾਈ ਵਿਚ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਜਾਣਕਾਰੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਗੋਹਤ ਪੋਖਰ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਗੁਰਦਾਸਪੁਰ, 23 ਸਤੰਬਰ (ਮੰਨੂ ਬੱਬੇਹਾਲੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਹਤ ਪੋਖਰ ਵਿਖੇ ਪਿ੍ੰਸੀਪਲ ਬਲਵਿੰਦਰ ਕੌਰ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਸਾਂਝ ਕੇਂਦਰ ਗੁਰਦਾਸਪੁਰ ਤੋਂ ਇੰਸਪੈਕਟਰ ਇੰਦਰਬੀਰ ਕੌਰ ਸਾਥੀਆਂ ...

ਪੂਰੀ ਖ਼ਬਰ »

ਪਿੰਡ ਕੈਰੇ 'ਚ ਸਾਲਾਨਾ ਛਿੰਝ ਮੇਲਾ ਕਰਵਾਇਆ

ਬਹਿਰਾਮਪੁਰ, 23 ਸਤੰਬਰ (ਬਲਬੀਰ ਸਿੰਘ ਕੋਲਾ)- ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਕੈਰੇ ਵਿਖੇ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਤੇ ਸਰਪੰਚ ਕੇਵਲ ਸਿੰਘ ਕੈਰੇ ਦੀ ਅਗਵਾਈ ਵਿਚ ਦੋ ਰੋਜ਼ਾ ਛਿੰਝ ਮੇਲਾ ਕਰਵਾਇਆ ਗਿਆ | ਛਿੰਝ ਮੇਲੇ ਵਿਚ ਦੂਰ-ਦੂਰ ਤੋਂ ਆਏ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX