ਤਾਜਾ ਖ਼ਬਰਾਂ


ਉਮੇਸ਼ ਪਾਲ ਹੱਤਿਆਕਾਂਡ: ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ
. . .  12 minutes ago
ਲਖਨਊ, 28 ਮਾਰਚ- ਉਮੇਸ਼ ਪਾਲ ਅਗਵਾ ਕਾਂਡ ਵਿਚ ਪ੍ਰਯਾਗਰਾਜ ਦੇ ਐਮ.ਪੀ.-ਐਮ.ਐਲ.ਏ. ਕੋਰਟ ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਦੇ ਨਾਲ ਹੀ ਉਸ ’ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਅਤੀਕ ਅਹਿਮਦ,....
ਐਸ. ਜੀ. ਪੀ. ਸੀ. ਨੇ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਕੀਤਾ ਪੇਸ਼
. . .  15 minutes ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ/ਵਰਪਾਲ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਵਿਚ ਹਰਿਆਣਾ ਦੇ ਗੁਰਦੁਆਰਿਆਂ ਲਈ 57 ਕਰੋੜ 11 ਲੱਖ...
ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਪੁਲਿਸ ਨੇ ਕੱਢਿਆ ਫ਼ਲੈਗ ਮਾਰਚ
. . .  18 minutes ago
ਫ਼ਾਜ਼ਿਲਕਾ, 28 ਮਾਰਚ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਐਸ.ਐਸ.ਪੀ. ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਪੁਲਿਸ ਵਲੋਂ ਫ਼ਲੈਗ ਮਾਰਚ ਕੱਢਿਆ ਗਿਆ, ਜੋਕਿ ਫ਼ਾਜ਼ਿਲਕਾ ਤੋਂ ਸ਼ੂਰੁ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿਚ ਕੱਢਿਆ ਗਿਆ। ਐਸ.ਐਸ.ਪੀ.....
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 31 ਨੂੰ
. . .  about 1 hour ago
ਬੁਢਲਾਡਾ, 28 ਮਾਰਚ (ਸਵਰਨ ਸਿੰਘ ਰਾਹੀ)- ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 31 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ.....
ਐਸ. ਜੀ. ਪੀ. ਸੀ. ਦਾ ਸਲਾਨਾ ਬਜਟ ਇਜਲਾਸ ਸ਼ੁਰੂ
. . .  50 minutes ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਸਲਾਨਾ ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ....
ਅੰਮ੍ਰਿਤਪਾਲ ਦੇ ਤਿੰਨ ਸਾਥੀ ਅਦਾਲਤ ’ਚ ਪੇਸ਼
. . .  about 1 hour ago
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਸਿੰਘ ਦੇ ਗਿ੍ਫ਼ਤਾਰ ਕੀਤੇ ਗਏ ਤਿੰਨ ਸਾਥੀਆਂ ਜਗਦੇਸ਼ ਸਿੰਘ, ਪਰਸ਼ੋਤਮ ਸਿੰਘ ਅਤੇ ਹਰਮੇਲ ਸਿੰਘ ਜੋਧਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ ਵਲੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ....
ਅੰਮ੍ਰਿਤਪਾਲ ਪੁਲਿਸ ਹਿਰਾਸਤ ਵਿਚ ਨਹੀਂ- ਏ.ਜੀ.
. . .  about 1 hour ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਹਾਈਕੋਰਟ ਵਿਚ ਪੰਜਾਬ ਸਰਕਾਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਵਿਚ ਨਹੀਂ ਹੈ ਪਰ ਪੁਲਿਸ ਉਸ ਨੂੰ ਫ਼ੜ੍ਹਨ ਦੇ ਕਾਫ਼ੀ ਨੇੜੇ ਹੈ। ਜਿਸ ਤੋਂ ਬਾਅਦ ਅਦਾਲਤ ਨੇ ਸਰਕਾਰ ਨੂੰ ਇਸ ਸੰਬੰਧੀ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪਟੀਸ਼ਨਰ.....
ਸਾਰੇ ਭਾਜਪਾ ਸੰਸਦ ਮੈਂਬਰ 15 ਮਈ ਤੋਂ 15 ਜੂਨ ਤੱਕ ਆਪਣੇ ਹਲਕਿਆਂ ਦਾ ਦੌਰਾ ਕਰਨ- ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ, 28 ਮਾਰਚ- ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਮਈ ਤੋਂ 15 ਜੂਨ ਤੱਕ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਸਾਰੇ ਸੰਸਦ ਮੈਂਬਰਾਂ ਨੂੰ ਆਪਣੇ ਹਲਕਿਆਂ ਦਾ ਦੌਰਾ ਕਰਨ ਲਈ ਕਿਹਾ ਹੈ। ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ.....
ਉਮੇਸ਼ ਪਾਲ ਹੱਤਿਆਕਾਂਡ: ਅਤੀਕ ਅਹਿਮਦ ਦੋਸ਼ੀ ਕਰਾਰ
. . .  48 minutes ago
ਲਖਨਊ, 28 ਮਾਰਚ- ਪ੍ਰਯਾਗਰਾਜ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ, ਦਿਨੇਸ਼ ਪਾਸੀ ਅਤੇ ਖ਼ਾਨ ਸੌਲਤ ਹਨੀਫ਼ ਨੂੰ ਉਮੇਸ਼ ਪਾਲ ਅਗਵਾ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਅਤੀਕ ਅਹਿਮਦ....
ਭਾਰਤ ਪਾਕਿਤਸਾਨ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਅਤੇ ਹਥਿਆਰ ਬਰਾਮਦ
. . .  about 1 hour ago
ਫ਼ਾਜ਼ਿਲਕਾ,28 ਮਾਰਚ (ਪ੍ਰਦੀਪ ਕੁਮਾਰ)- ਭਾਰਤ ਪਾਕਿਤਸਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਇਕ ਪਿਸਟਲ 8 ਜ਼ਿੰਦਾ ਰੌਂਦ ਨਾਲ ਭਰੀ ਬੀ.ਐਸ.ਐਫ਼. ਵਲੋਂ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ਸੈਕਟਰ ਵਿਚ ਜਲਾਲਾਬਾਦ ਦੇ ਕੋਲ ਐਨ.ਐਸ. ਵਾਲਾ....
ਸਰਕਾਰੀ ਬੰਗਲਾ ਖ਼ਾਲੀ ਕਰਨ ਸੰਬੰਧੀ ਰਾਹੁਲ ਗਾਂਧੀ ਨੇ ਲਿਖਿਆ ਪੱਤਰ
. . .  about 1 hour ago
ਨਵੀਂ ਦਿੱਲੀ, 28 ਮਾਰਚ-ਰਾਹੁਲ ਗਾਂਧੀ ਨੇ ਆਪਣਾ ਸਰਕਾਰੀ ਬੰਗਲਾ ਖ਼ਾਲੀ ਕਰਨ ਦੇ ਨੋਟਿਸ ਬਾਰੇ ਲੋਕ ਸਭਾ ਸਕੱਤਰੇਤ ਦੀ ਐਮ.ਐਸ. ਸ਼ਾਖ਼ਾ ਦੇ ਡਿਪਟੀ ਸਕੱਤਰ ਨੂੰ ਇਕ ਪੱਤਰ ਲਿਖਿਆ, ਜਿਸ ਵਿਚ ਉਨ੍ਹਾਂ ਕਿਹਾ ਕਿ ਪਿਛਲੀਆਂ 4 ਵਾਰ ਲੋਕ ਸਭਾ ਦੇ ਚੁਣੇ ਗਏ ਮੈਂਬਰ ਵਜੋਂ, ਇਹ ਲੋਕਾਂ ਦਾ ਫ਼ਤਵਾ ਹੈ, ਜਿਸ ਲਈ ਮੈਂ ਇੱਥੇ...
ਸੁਪਰੀਮ ਕੋਰਟ ਵਲੋਂ ਅਤੀਕ ਅਹਿਮਦ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ
. . .  about 2 hours ago
ਨਵੀਂ ਦਿੱਲੀ, 28 ਮਾਰਚ- ਸੁਪਰੀਮ ਕੋਰਟ ਨੇ ਸੁਰੱਖਿਆ ਦੀ ਮੰਗ ਕਰਨ ਵਾਲੀ ਅਤੀਕ ਅਹਿਮਦ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿਚ ਉਸ ਵਲੋਂ ਕਿਹਾ ਗਿਆ ਸੀ ਕਿ ਉਹ ਯੂ.ਪੀ. ਜੇਲ੍ਹ ’ਚ ਤਬਦੀਲ ਨਹੀਂ ਹੋਣਾ ਚਾਹੁੰਦੇ। ਸੁਪਰੀਮ ਕੋਰਟ ਨੇ ਅਤੀਕ ਅਹਿਮਦ ਦੇ ਵਕੀਲ....
ਕਾਂਗਰਸ ਵਲੋਂ ਅੱਜ ਕੱਢਿਆ ਜਾਵੇਗਾ ਮਸ਼ਾਲ ਮਾਰਚ
. . .  about 2 hours ago
ਨਵੀਂ ਦਿੱਲੀ, 28 ਮਾਰਚ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਅੱਜ ਸ਼ਾਮ ਦਿੱਲੀ ਦੇ ਲਾਲ ਕਿਲੇ ਤੋਂ ਟਾਊਨ ਹਾਲ ਤੱਕ ਮਸ਼ਾਲ ਮਾਰਚ ਕੱਢੇਗੀ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸੰਸਦ ਮੈਂਬਰ ਪਾਰਟੀ....
ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਇਕੋ ਪਰਿਵਾਰ ਦੇ ਚਾਰ ਬੱਚਿਆਂ ਸਮੇਤ 6 ਜ਼ਖ਼ਮੀ
. . .  about 2 hours ago
ਮਾਹਿਲਪੁਰ, 28 ਮਾਰਚ (ਰਜਿੰਦਰ ਸਿੰਘ)- ਅੱਜ ਸਵੇਰੇ 8 ਵਜੇ ਦੇ ਕਰੀਬ ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਪਿੰਡ ਦੋਹਲਰੋਂ ਕੋਲ ਇਕ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਰੇਹੜੀ ’ਤੇ ਸਵਾਰ ਪ੍ਰਵਾਸੀ ਮਜ਼ਦੂਰਾਂ ਦੇ ਇਕੋ ਪਰਿਵਾਰ ਦੇ ਚਾਰ ਬੱਚਿਆ ਸਮੇਤ 6 ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖ਼ਮੀਆਂ ਨੂੰ.....
ਬੇਕਸੂਰ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ ਸਰਕਾਰ-ਐਡਵੋਕੇਟ ਧਾਮੀ
. . .  about 2 hours ago
ਬਾਬਾ ਬਕਾਲਾ ਸਾਹਿਬ, 28 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਬੇਕਸੂਰ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ, ਨਹੀਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ....
ਪੀ.ਐਫ਼. ’ਤੇ ਵਿਆਜ ਦਰ ’ਚ ਹੋਇਆ ਵਾਧਾ
. . .  about 2 hours ago
ਨਵੀਂ ਦਿੱਲੀ, 28 ਮਾਰਚ- ਈ.ਪੀ.ਐਫ਼.ਓ. ਈ.ਪੀ.ਐਫ਼ ਦੀ ਵਿਆਜ ਦਰ ਦਾ ਫ਼ੈਸਲਾ ਕਰਦਾ ਹੈ। ਵਿੱਤ ਸਾਲ-23 ਲਈ ਪੀ.ਐਫ਼. ’ਤੇ ਵਿਆਜ ਦੀ ਦਰ 8.15% ਕੀਤੀ ਜਾਵੇਗੀ। ਕਿਰਤ ਮੰਤਰਾਲੇ ਵਲੋਂ ਇਸ ਪ੍ਰਸਤਾਵ ਨੂੰ.....
ਅੰਮ੍ਰਿਤਪਾਲ ਸੰਬੰਧੀ ਪਟੀਸ਼ਨਾਂ ’ਤੇ ਹਾਈਕੋਰਟ ਵਿਚ ਸੁਣਵਾਈ ਅੱਜ
. . .  about 2 hours ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਵਲੋਂ ਪਾਈਆਂ ਸਾਰੀਆਂ ਪਟੀਸ਼ਨਾ ’ਤੇ ਹਾਈਕੋਰਟ ਵਿਚ ਅੱਜ ਸੁਣਵਾਈ ਕੀਤੀ ਜਾਵੇਗੀ।
ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 3 hours ago
ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
ਹਾਈਕੋਰਟ ਵਲੋਂ ਮਨੀਸ਼ਾ ਗੁਲਾਟੀ ਦੀ ਪਟੀਸ਼ਨ ਖ਼ਾਰਜ
. . .  about 3 hours ago
ਚੰਡੀਗੜ੍ਹ, 28 ਮਾਰਚ-ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਅਹੁਦੇ ਤੋਂ ਹਟਾਈ ਗਈ ਮਨੀਸ਼ਾ ਗੁਲਾਟੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਝਟਕਾ ਲੱਗਾ ਹੈ। ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਬੀਤੇ ਦਿਨੀਂ ਚੇਅਰਪਰਸਨ...
ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਘੁਸਪੈਠ
. . .  about 3 hours ago
ਅੰਮ੍ਰਿਤਸਰ, 28 ਮਾਰਚ-ਕੱਲ੍ਹ ਰਾਤ ਕਰੀਬ 10:30 ਵਜੇ, ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਸੈਕਟਰ ਬੀ.ਓ.ਪੀ. ਰਾਜਾਤਾਲ ਦੇ ਖੇਤਰ ਵਿਚ ਪਾਕਿਸਤਾਨ ਵਾਲੇ ਪਾਸੇ ਤੋਂ ਇਕ ਡਰੋਨ ਘੁਸਪੈਠ ਦਾ ਪਤਾ ਲਗਾਇਆ। ਜਵਾਨਾਂ ਨੇ ਡਰੋਨ 'ਤੇ ਗੋਲੀਬਾਰੀ...
ਰਾਹੁਲ ਗਾਂਧੀ ਪ੍ਰਤੀ ਸਰਕਾਰ ਦੇ ਰਵੱਈਏ ਦੀ ਨਿੰਦਾ-ਖੜਗੇ
. . .  about 3 hours ago
ਨਵੀਂ ਦਿੱਲੀ, 28 ਮਾਰਚ- ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇnਕਿਹਾ ਕਿ ਉਹ ਉਸ (ਰਾਹੁਲ ਗਾਂਧੀ) ਨੂੰ ਕਮਜ਼ੋਰ ਕਰਨ ਦੀ ਹਰ ਕੋਸ਼ਿਸ਼ ਕਰਨਗੇ, ਪਰ ਜੇਕਰ ਉਹ ਬੰਗਲਾ ਖਾਲੀ ਕਰ ਦਿੰਦਾ ਹੈ ਤਾਂ ਉਹ ਆਪਣੀ ਮਾਂ ਨਾਲ ਰਹਿਣ ਜਾਵੇਗਾ ਜਾਂ ਉਹ ਮੇਰੇ ਕੋਲ ਆ ਸਕਦਾ...
ਭਾਜਪਾ ਸੰਸਦੀ ਦਲ ਦੀ ਬੈਠਕ ਸ਼ੁਰੂ
. . .  about 3 hours ago
ਨਵੀਂ ਦਿੱਲੀ, 28 ਮਾਰਚ - ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦੀ ਦਲ ਦੀ ਬੈਠਕ ਸੰਸਦ 'ਚ ਸ਼ੁਰੂ ਹੋ ਗਈ ਹੈ। ਸੰਸਦ ਦੇ ਬਜਟ ਇਜਲਾਸ ਦੇ ਦੂਜੇ ਪੜਾਅ 'ਚ ਹੋਣ ਵਾਲੀ ਭਾਜਪਾ ਦੀ ਇਹ ਪਹਿਲੀ...
ਵਿਰੋਧੀ ਧਿਰ ਦੇ ਨਾਲ ਰਹਾਂਗੇ, ਵਿਰੋਧੀ ਧਿਰ ਜੋ ਵੀ ਫ਼ੈਸਲਾ ਲਵੇਗੀ ਉਸ ਦੀ ਪਾਲਣਾ ਕਰਾਂਗੇ-ਸੰਜੇ ਰਾਊਤ
. . .  about 4 hours ago
ਮੁੰਬਈ, 28 ਮਾਰਚ-ਊਧਵ ਠਾਕਰੇ ਧੜੇ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਦੇ ਨਾਲ ਰਹਾਂਗੇ। ਵਿਰੋਧੀ ਧਿਰ ਜੋ ਵੀ ਫ਼ੈਸਲਾ ਲਵੇਗੀ, ਅਸੀਂ ਉਸ ਦੀ ਪਾਲਣਾ ਕਰਾਂਗੇ। ਸੰਸਦ...
ਕਾਂਗਰਸ ਨੇ 10:30 ਵਜੇ ਬੁਲਾਈ ਆਪਣੇ ਰਾਜ ਸਭਾ ਅਤੇ ਲੋਕ ਸਭਾ ਸੰਸਦ ਮੈਂਬਰਾਂ ਦੀ ਬੈਠਕ
. . .  about 4 hours ago
ਨਵੀਂ ਦਿੱਲੀ,28 ਮਾਰਚ-ਕਾਂਗਰਸ ਨੇ ਸਦਨ ਦੀ ਰਣਨੀਤੀ ਉਲੀਕਣ ਲਈ ਅੱਜ ਆਪਣੇ ਰਾਜ ਸਭਾ ਅਤੇ ਲੋਕ ਸਭਾ ਸੰਸਦ ਮੈਂਬਰਾਂ ਦੀ ਬੈਠਕ ਸਵੇਰੇ 10:30 ਵਜੇ ਸੰਸਦ ਵਿਚ ਕਾਂਗਰਸ ਸੰਸਦੀ ਦਲ...
ਮਨੀਸ਼ ਤਿਵਾੜੀ ਵਲੋਂ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਪ੍ਰਸਤਾਵ ਦਾ ਨੋਟਿਸ
. . .  about 4 hours ago
ਨਵੀਂ ਦਿੱਲੀ,28 ਮਾਰਚ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਪ੍ਰਸਤਾਵ ਦਾ ਨੋਟਿਸ ਦਿੱਤਾ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ \'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਪੰਜਾਬ / ਜਨਰਲ

ਭਾਜਪਾ ਨੇ ਲਗਾਈ 'ਜਨਤਾ ਦੀ ਵਿਧਾਨ ਸਭਾ'

ਵੱਖ-ਵੱਖ ਮੁੱਦਿਆਂ 'ਤੇ 'ਆਪ' ਸਰਕਾਰ ਨੂੰ ਘੇਰਿਆ ਚੰਡੀਗੜ੍ਹ, 27 ਸਤੰਬਰ (ਮਨਜੋਤ ਸਿੰਘ ਜੋਤ)-ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬੁਲਾਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਭਾਜਪਾ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ...

ਪੂਰੀ ਖ਼ਬਰ »

ਵੱਖਰੀ ਹਰਿਆਣਾ ਕਮੇਟੀ ਬਣਾਉਣਾ ਸ਼ੋ੍ਰਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੀ ਵੱਡੀ ਸਾਜਿਸ਼-ਬੀਬੀ ਜਗੀਰ ਕੌਰ

ਅਵਤਾਰ ਸਿੰਘ ਸ਼ੇਰਗਿੱਲ, ਜਸਪਾਲ ਸਿੰਘ ਜਲੰਧਰ, 27 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਨੂੰ ਸਿੱਖ ਪਰੰਪਰਾਵਾਂ, ਪੁਰਾਤਨ ਰਵਾਇਤਾਂ ਅਤੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਫ਼ਿਲਮ ਦੀ ਸ਼ੂਟਿੰਗ ਕਰਨ 'ਤੇ ਮਾਮਲਾ ਭਖਿਆ

ਅੰਮਿ੍ਤਸਰ, 27 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਸ਼ਹਿਰ ਹਸਨ ਅਬਦਾਲ ਵਿਚਲੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਲਾਹੌਰ ਤੋਂ ਪੰਜਾਬੀ ਫ਼ਿਲਮ 'ਲਾਹੌਰ ਲਾਹੌਰ ਏ' ਦੀ ਸ਼ੂਟਿੰਗ ਲਈ ਪਹੁੰਚੀ ਟੀਮ ਨੂੰ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੀ ...

ਪੂਰੀ ਖ਼ਬਰ »

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਦੇ ਹੱਕ ਖੋਹੇ ਜਾ ਰਹੇ-ਬਿੱਟੂ

ਲੁਧਿਆਣਾ, 27 ਸਤੰਬਰ (ਕਵਿਤਾ ਖੁੱਲਰ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਦੇ ਹੱਕ ਖੋਹੇ ਜਾ ...

ਪੂਰੀ ਖ਼ਬਰ »

ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਚਰਚਾ ਕਰਨ ਤੋਂ ਭੱਜ ਰਹੀ ਹੈ ਕਾਂਗਰਸ-ਚੀਮਾ

ਚੰਡੀਗੜ੍ਹ, 27 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕਾਂਗਰਸੀ ਵਿਧਾਇਕਾਂ ਵਲੋਂ ਹੰਗਾਮਾ ਕਰਨ ਨੂੰ ਗਲਤ ਕਰਾਰ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ 'ਤੇ ਭਾਜਪਾ ਦਾ ਸਾਥ ਦੇਣ ਦੇ ਦੋਸ਼ ਲਗਾਏ ਹਨ | ...

ਪੂਰੀ ਖ਼ਬਰ »

2 ਏ.ਐਸ.ਪੀ., 12 ਏ.ਸੀ.ਪੀ ਤੇ 57 ਡੀ.ਐਸ.ਪੀ. ਤਬਦੀਲ

ਚੰਡੀਗੜ੍ਹ, 27 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਪੁਲਿਸ ਪ੍ਰਸ਼ਾਸਨ ਵਿਚ ਭਾਰੀ ਰੱਦੋ ਬਦਲ ਕਰਦਿਆਂ 2 ਏ.ਐਸ.ਪੀ, 12 ਏ.ਸੀ.ਪੀ ਤੇ 57 ਡੀ.ਐਸ.ਪੀ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਡੀ.ਜੀ.ਪੀ ਪੰਜਾਬ ਵਲੋਂ ਜਾਰੀ ਹੁਕਮਾਂ ਮੁਤਾਬਿਕ ਡਾ. ਜੋਤੀ ...

ਪੂਰੀ ਖ਼ਬਰ »

ਰਾਹੁਲ ਭੰਡਾਰੀ ਨੇ ਲੋਕ ਸੰਪਰਕ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ, 27 ਸਤੰਬਰ (ਅਜੀਤ ਬਿਊਰੋ)-1997 ਬੈਚ ਦੇ ਆਈ.ਏ.ਐਸ ਅਧਿਕਾਰੀ ਰਾਹੁਲ ਭੰਡਾਰੀ, ਜੋ ਇਸ ਸਮੇਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਪ੍ਰਮੁੱਖ ਸਕੱਤਰ ਵਜੋਂ ਤਾਇਨਾਤ ਹਨ, ਨੇ ਅੱਜ ਪ੍ਰਮੁੱਖ ਸਕੱਤਰ ਸੂਚਨਾ ਤੇ ਲੋਕ ਸੰਪਰਕ ਅਤੇ ਖੁਰਾਕ, ਸਿਵਲ ਸਪਲਾਈ ਤੇ ...

ਪੂਰੀ ਖ਼ਬਰ »

ਹਰਿਆਣਾ ਕਮੇਟੀ ਦਾ ਕੁਰੂਕਸ਼ੇਤਰ ਹੋਵੇਗਾ ਹੈੱਡਕੁਆਟਰ-ਝੀਂਡਾ

ਚੰਡੀਗੜ੍ਹ, 27 ਸਤੰਬਰ (ਐਨ.ਐਸ.ਪਰਵਾਨਾ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਨਵੇਂ ਚੁਣੇ ਗਏ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਨੇ ਸਪਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਹੈ ਕਿ ਸੁਪਰੀਮ ਕੋਰਟ ਵਲੋਂ ਜੋ ਇਤਿਹਾਸਕ ਫ਼ੈਸਲਾ ਸੁਣਾਇਆ ਗਿਆ ਹੈ, ਉਸ ਤੋਂ ...

ਪੂਰੀ ਖ਼ਬਰ »

ਵਿਧਾਨ ਸਭਾ ਵੱਲ ਮਾਰਚ ਕੱਢਣ ਜਾਂਦੇ ਹਿਰਾਸਤ 'ਚ ਲਏ ਯੂਥ ਅਕਾਲੀ ਆਗੂ

ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ 'ਚ ਇਜਲਾਸ ਦੇ ਪਹਿਲੇ ਦਿਨ ਅੱਜ ਯੂਥ ਅਕਾਲੀ ਦਲ ਵਲੋਂ ਵਿਧਾਨ ਸਭਾ ਵੱਲ ਮਾਰਚ ਕੱਢਿਆ ਗਿਆ | ਯੂਥ ਅਕਾਲੀ ਦਲ ਦੇ ਆਗੂਆਂ ਨੂੰ ਵਿਧਾਨ ਸਭਾ ਤੱਕ ਮਾਰਚ ਦੌਰਾਨ ਚੰਡੀਗੜ੍ਹ ਪੁਲਿਸ ਵਲੋਂ ਹਿਰਾਸਤ 'ਚ ਲੈ ...

ਪੂਰੀ ਖ਼ਬਰ »

ਕਬਾੜੀਏ ਦੀ ਦੁਕਾਨ ਤੋਂ 9.50 ਲੱਖ ਲੁੱਟੇ

ਬਟਾਲਾ, 27 ਸਤੰਬਰ (ਕਾਹਲੋਂ)-ਸਥਾਨਕ ਅੰਮਿ੍ਤਸਰ ਬਾਈਪਾਸ 'ਤੇ ਕਬਾੜੀਏ ਦੀ ਦੁਕਾਨ ਤੋਂ ਦਿਨ-ਦਿਹਾੜੇ 3 ਅਣਪਛਾਤੇ ਵਿਅਕਤੀ 9 ਲੱਖ 50 ਹਜ਼ਾਰ ਲੁੱਟ ਕੇ ਫਰਾਰ ਹੋ ਗਏ | ਦੁਕਾਨਦਾਰ ਰਿਤਿਕ ਮਹਾਜਨ ਪੁੱਤਰ ਪਵਨ ਕੁਮਾਰ ਮਹਾਜਨ ਵਾਸੀ ਬਟਾਲਾ ਨੇ ਦੱਸਿਆ ਕਿ ਉਸ ਨੇ ਅੱਜ ਆਪਣੀ ...

ਪੂਰੀ ਖ਼ਬਰ »

ਵਿਜੀਲੈਂਸ ਵਲੋਂ ਬੀ.ਡੀ.ਪੀ.ਓ. ਤੇ ਬਲਾਕ ਸੰਮਤੀ ਚੇਅਰਮੈਨ ਗਿ੍ਫ਼ਤਾਰ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਵਲੋਂ ਫ਼ੰਡਾਂ ਵਿਚ ਲੱਖਾਂ ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ ਤਹਿਤ ਬੀ.ਡੀ.ਪੀ.ਓ. ਅਤੇ ਬਲਾਕ ਸੰਮਤੀ ਦੇ ਚੇਅਰਮੈਨ ਨੂੰ ਗਿ੍ਫ਼ਤਾਰ ਕੀਤਾ ਹੈ | ਵਿਜੀਲੈਂਸ ਅਧਿਕਾਰੀਆਂ ਮੁਤਾਬਿਕ ਕਾਬੂ ...

ਪੂਰੀ ਖ਼ਬਰ »

ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕਰਨ ਵਾਸਤੇ ਸੱਦਿਆ ਇਜਲਾਸ-ਮਜੀਠੀਆ

ਅੰਮਿ੍ਤਸਰ, 27 ਸਤੰਬਰ (ਜਸਵੰਤ ਸਿੰਘ ਜੱਸ)-'ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਖੇਤੀਬਾੜੀ ਸੰਕਟ ਸਮੇਤ ਪੰਜਾਬ ਨੂੰ ਦਰਪੇਸ਼ ਭੱਖਦੇ ਮਸਲਿਆਂ 'ਤੇ ਚਰਚਾ ਕਰਨ ਲਈ ਨਹੀਂ ਬਲਕਿ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਨਾਬਾਲਗ ਧੀਆਂ ਨਾਲ ਜਬਰ ਜਨਾਹ ਕਰਨ ਵਾਲਾ ਪਿਓ ਗਿ੍ਫ਼ਤਾਰ

ਖੰਨਾ, 27 ਸਤੰਬਰ (ਅਜੀਤ ਬਿਊਰੋ)-ਖੰਨਾ ਪੁਲਿਸ ਨੇ ਸ਼ਰਾਬ ਦੇ ਨਸ਼ੇ 'ਚ ਆਪਣੀਆਂ 15 ਅਤੇ 10 ਸਾਲ ਦੀਆਂ ਨਾਬਾਲਗ ਧੀਆਂ ਨਾਲ ਜਬਰ ਜਨਾਹ ਕਰਨ ਵਾਲੇ ਪਿਓ ਨੂੰ ਹਿਰਾਸਤ 'ਚ ਲੈ ਲਿਆ ਹੈ | ਦੇਰ ਸ਼ਾਮ ਤੱਕ ਪੁਲਿਸ ਲੜਕੀਆਂ ਦੇ ਬਿਆਨ ਲੈ ਕੇ ਕਾਰਵਾਈ ਕਰ ਰਹੀ ਸੀ | ਐਸ.ਐਸ.ਪੀ. ਦਿਆਮਾ ...

ਪੂਰੀ ਖ਼ਬਰ »

ਵਿਧਾਨ ਸਭਾ 'ਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ

ਚੰਡੀਗੜ੍ਹ, 27 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਅੱਜ ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਸ਼ੁਰੂ ਹੋਈ | ਇਜਲਾਸ ਦੇ ਪਹਿਲੇ ਦਿਨ ਸਦਨ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ, ਤਰਨ ਤਾਰਨ ...

ਪੂਰੀ ਖ਼ਬਰ »

ਅੰਮਿ੍ਤਸਰ ਬੰਬ ਕਾਂਡ ਮਾਮਲੇ 'ਚ ਇਕ ਹੋਰ ਗਿ੍ਫ਼ਤਾਰ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ਼-2 ਦੀ ਪੁਲਿਸ ਨੇ ਅੰਮਿ੍ਤਸਰ ਬੰਬ ਕਾਂਡ ਦੇ ਮਾਮਲੇ 'ਚ ਇਕ ਹੋਰ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਏ.ਸੀ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਸੀ.ਆਈ.ਏ. ...

ਪੂਰੀ ਖ਼ਬਰ »

ਸ਼ਰਾਬ ਪੀਣ ਤੋਂ ਰੋਕਣ 'ਤੇ ਕੁੱਟ-ਕੁੱਟ ਕੇ ਮਾਰਿਆ

ਸਮਰਾਲਾ, 27 ਸਤੰਬਰ (ਕੁਲਵਿੰਦਰ ਸਿੰਘ)-ਬੀਤੀ ਰਾਤ ਸਥਾਨਕ ਹਰਨਾਮ ਨਗਰ ਕਾਲੋਨੀ 'ਚ ਤਿੰਨ ਵਿਅਕਤੀਆਂ ਨੇ ਸ਼ਰਾਬ ਦੇ ਨਸ਼ੇ 'ਚ 42 ਸਾਲਾਂ ਦੇ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ¢ ਮਿ੍ਤਕ ਤਿੰਨ ਬੱਚਿਆਂ ਦਾ ਪਿਓ ਦੱਸਿਆ ਜਾ ਰਿਹਾ ਹੈ ਅਤੇ ਸਾਰੇ ਹੀ ...

ਪੂਰੀ ਖ਼ਬਰ »

ਭਗਤ ਨਾਮਦੇਵ ਦਾ ਜਨਮ ਦਿਹਾੜਾ 4 ਨਵੰਬਰ ਨੂੰ

ਘੁਮਾਣ, 27 ਸਤੰਬਰ (ਬੰਮਰਾਹ)-ਸ਼੍ਰੋਮਣੀ ਭਗਤ ਨਾਮਦੇਵ ਦਾ 752ਵਾਂ ਜਨਮ ਦਿਹਾੜਾ ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ ਗੁਰਦਾਸਪੁਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ 4 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ | ਇਨ੍ਹਾਂ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ...

ਪੂਰੀ ਖ਼ਬਰ »

ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਦਿਹਾਂਤ-ਸਸਕਾਰ ਅੱਜ

ਸ਼ਹਿਣਾ/ਲੁਧਿਆਣਾ, 27 ਸਤੰਬਰ (ਸੁਰੇਸ਼ ਗੋਗੀ, ਸਲੇਮਪੁਰੀ)-ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਖ਼ਾਲਸਾ ਦਾ ਅੱਜ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ਵਿਖੇ ਦਿਹਾਂਤ ਹੋ ਗਿਆ | ਲਾਭ ਸਿੰਘ ਦੇ ਪਿਤਾ ਦਰਸ਼ਨ ਸਿੰਘ ਦਾ ਅੰਤਿਮ ਸੰਸਕਾਰ 28 ਸਤੰਬਰ ਨੂੰ ...

ਪੂਰੀ ਖ਼ਬਰ »

ਬੰਬੀਹਾ ਗੈਂਗ ਨਾਲ ਜੁੜਨ ਲਈ ਪੋਸਟ ਪਾਉਣ ਵਾਲਾ ਨੌਜਵਾਨ ਗਿ੍ਫ਼ਤਾਰ

ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਭੀਖੀ ਪੁਲਿਸ ਨੇ ਇਕ ਅਜਿਹੇ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਬੰਬੀਹਾ ਗੈਂਗ ਨਾਲ ਜੁੜਨ ਲਈ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ | ਪੁਲਿਸ ਵਲੋਂ ਕਾਬੂ ਕੀਤਾ ਗਿਆ ਸੁਖਜੀਤ ਸਿੰਘ ਵਾਸੀ ਗੁੜੱਦੀ ਮਰਹੂਮ ...

ਪੂਰੀ ਖ਼ਬਰ »

ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਵੰਡਣ ਦਾ ਯਤਨ ਨਾ ਕਰੇ-ਗਿਆਨੀ ਹਰਨਾਮ ਸਿੰਘ ਖ਼ਾਲਸਾ

ਚੌਕ ਮਹਿਤਾ, 27 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਨੂੰ ਵੰਡਣ ਦਾ ਸਖ਼ਤ ਨੋਟਿਸ ਲਿਆ ਹੈ | ਉਨ੍ਹਾਂ ਸਿੱਖ ਪੰਥ ਦੇ ਰੋਸ ਅਤੇ ਰੋਹ ਨੂੰ ਸ਼ਾਂਤ ਕਰਨ ਲਈ ਪ੍ਰਧਾਨ ...

ਪੂਰੀ ਖ਼ਬਰ »

ਬੜੂ ਸਾਹਿਬ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਨੇ ਵਿਦਿਆਰਥਣਾਂ ਦੀਆਂ ਮੁਸ਼ਕਿਲਾਂ ਸੁਣੀਆਂ

ਧਰਮਗੜ੍ਹ, 27 ਸਤੰਬਰ (ਗੁਰਜੀਤ ਸਿੰਘ ਚਹਿਲ)-ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਉਪ ਕੁਲਪਤੀ ਡਾ. ਦਵਿੰਦਰ ਸਿੰਘ ਅਤੇ ਉਪ ਕੁਲਪਤੀ ਡਾ. ਅਮਰੀਕ ਸਿੰਘ ਆਹਲੂਵਾਲੀਆ ਨੇ ਕੁਦਰਤੀ ਆਫ਼ਤ ਤੋਂ ਬਾਅਦ ਵਿਦਿਆਰਥਣਾਂ ਦਾ ਹਾਲ-ਚਾਲ ਪੁੱਛਿਆ, ਮੁਸ਼ਕਿਲਾਂ ਸੁਣੀਆਂ ਅਤੇ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਦੌਰਾਨ ਛਾਪਾ ਮਾਰਨ ਗਈ ਟੀਮ 'ਤੇ ਹਮਲਾ

ਮੰਡੀ ਘੁਬਾਇਆ/ ਜਲਾਲਾਬਾਦ, 27 ਸਤੰਬਰ (ਅਮਨ ਬਵੇਜਾ/ਕਰਨ ਚੁਚਰਾ)-ਜਲਾਲਾਬਾਦ ਦੇ ਨੇੜਲੇ ਪਿੰਡ ਖੁੰਡ ਵਾਲਾ ਵਿਖੇ ਬੀਤੀ ਰਾਤ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਚੈਕਿੰਗ ਲਈ ਪੁੱਜੀ ਟੀਮ 'ਤੇ ਮਾਈਨਿੰਗ ਕਰ ਰਹੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਅਤੇ ...

ਪੂਰੀ ਖ਼ਬਰ »

ਦਾਦੇ ਨੂੰ ਤੰਗਲੀ ਨਾਲ ਕੁੱਟ ਕੇ ਮਾਰਿਆ

ਤਲਵੰਡੀ ਭਾਈ, 27 ਸਤੰਬਰ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)-ਪਿੰਡ ਪਤਲੀ ਵਿਖੇ ਇਕ ਨੌਜਵਾਨ ਵਲੋਂ ਬੇਰਹਿਮੀ ਨਾਲ ਆਪਣੇ ਦਾਦੇ ਦੀ ਤੰਗਲੀ ਨਾਲ ਕੁੱਟਮਾਰ ਕੀਤੀ ਗਈ, ਜਿਸ ਦੇ ਚੱਲਦਿਆਂ ਜ਼ਖ਼ਮੀ ਹੋਏ 70 ਵਰਿ੍ਹਆਂ ਦੇ ਬਜ਼ੁਰਗ ਦੀ ਹਸਪਤਾਲ ਵਿਚ ਇਲਾਜ ਦੌਰਾਨ ...

ਪੂਰੀ ਖ਼ਬਰ »

ਜਾਖੜ ਬਣ ਸਕਦੇ ਹਨ ਕੇਂਦਰੀ ਮੰਤਰੀ

ਮੰਡੀ ਅਰਨੀਵਾਲਾ, 27 ਸਤੰਬਰ (ਨਿਸ਼ਾਨ ਸਿੰਘ ਮੋਹਲਾਂ)-ਕਾਂਗਰਸ ਛੱਡ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਏ ਸਾਬਕਾ ਸੰਸਦ ਮੈਂਬਰ ਸੁਨੀਲ ਕੁਮਾਰ ਜਾਖੜ ਨੂੰ ਭਾਜਪਾ ਵਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ | ਜੇਕਰ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਭਾਜਪਾ ...

ਪੂਰੀ ਖ਼ਬਰ »

ਦਿੱਲੀ ਹਾਈ ਕੋਰਟ ਵਲੋਂ 'ਆਪ' ਨੂੰ ਝਟਕਾ-ਉਪ ਰਾਜਪਾਲ ਖ਼ਿਲਾਫ਼ ਅਪਮਾਨਜਨਕ ਟਵੀਟ ਤੇ ਪੋਸਟਾਂ ਨੂੰ ਹਟਾਉਣ ਦੇ ਹੁਕਮ

ਨਵੀਂ ਦਿੱਲੀ, 27 ਸਤੰਬਰ (ਜਗਤਾਰ ਸਿੰਘ)-ਦਿੱਲੀ ਦੇ ਉਪ ਰਾਜਪਾਲ (ਐਲ.ਜੀ.) ਵਿਨੈ ਸਕਸੈਨਾ ਨਾਲ ਤਕਰਾਰਬਾਜ਼ੀ ਮਾਮਲੇ 'ਚ ਆਮ ਆਦਮੀ ਪਾਰਟੀ ਨੂੰ ਅਦਾਲਤ ਤੋਂ ਝਟਕਾ ਲੱਗਾ ਹੈ | ਦਿੱਲੀ ਹਾਈ ਕੋਰਟ ਨੇ ਆਪਣੇ ਅੰਤਰਿਮ ਆਦੇਸ਼ 'ਚ ਆਮ ਆਦਮੀ ਪਾਰਟੀ ਨੂੰ ਐਲ.ਜੀ. ਖ਼ਿਲਾਫ਼ ਕਥਿਤ ਅਪਮਾਨਜਨਕ ਸਮੱਗਰੀ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ | ਹਾਈ ਕੋਰਟ ਨੇ ਇਹ ਅੰਤਰਿਮ ਫੈਸਲਾ ਐਲ.ਜੀ. ਵਲੋਂ ਦਾਇਰ ਪਟੀਸ਼ਨ 'ਤੇ ਦਿੱਤਾ ਹੈ | ਐਲ.ਜੀ. ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂਆਂ ਨੂੰ ਸੋਸ਼ਲ ਮੀਡੀਆ 'ਤੇ ਕਥਿਤ ਅਪਮਾਨਜਨਕ ਟਵੀਟ ਅਤੇ ਹੋਰ ਪੋਸਟਾਂ ਨੂੰ ਹਟਾਉਣ ਦੇ ਨਿਰਦੇਸ਼ ਦੇਣ |

ਖ਼ਬਰ ਸ਼ੇਅਰ ਕਰੋ

 

ਦਿੱਲੀ ਆਬਕਾਰੀ ਨੀਤੀ ਮਾਮਲਾ-ਸੀ.ਬੀ.ਆਈ. ਵਲੋਂ ਕਾਰੋਬਾਰੀ ਵਿਜੇ ਨਾਇਰ ਗਿ੍ਫ਼ਤਾਰ

ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਸੀ.ਬੀ.ਆਈ. ਨੇ ਮੰਗਲਵਾਰ ਨੂੰ ਕਾਰੋਬਾਰੀ ਵਿਜੇ ਨਾਇਰ ਨੂੰ ਦਿੱਲੀ ਦੀ ਵਿਵਾਦਤ ਆਬਕਾਰੀ ਨੀਤੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਹੈ, ਜਿਸ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੁਲਜ਼ਮ ਹਨ | ਅਧਿਕਾਰੀਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਝੀਂਡਾ ਤੇ ਦਾਦੂਵਾਲ ਗੁੱਟ ਸਰਕਾਰ ਨਾਲ ਮਿਲ ਕੇ ਕਰਨਗੇ ਅਕਾਲ ਪੁਰਖ ਦਾ ਸ਼ੁਕਰਾਨਾ

ਚੰਡੀਗੜ੍ਹ, 27 ਸਤੰਬਰ (ਰਾਮ ਸਿੰਘ ਬਰਾੜ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਸੰਸਥਾਪਕ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਗੁੱਟਾਂ 'ਚ ਚੱਲ ਰਿਹਾ ਵਿਵਾਦ ਕੁਝ ਸਮੇਂ ਲਈ ਟਲ ਗਿਆ ਹੈ | ਹਰਿਆਣਾ ਸਰਕਾਰ ਤੇ ਹਰਿਆਣਾ ਸਿੱਖ ...

ਪੂਰੀ ਖ਼ਬਰ »

ਜਨਵਰੀ 2023 ਤੋਂ ਨਵੇਂ ਵਿਕਣ ਵਾਲੇ ਮੋਬਾਈਲਾਂ ਦੇ ਆਈ.ਐਮ.ਈ.ਆਈ. ਦਾ ਰਜਿਸਟ੍ਰੇਸ਼ਨ ਜ਼ਰੂਰੀ

ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਦੇਸ਼ 'ਚ ਨਵੇਂ ਸਾਲ ਭਾਵ ਇਕ ਜਨਵਰੀ 2023 ਤੋਂ ਵੇਚੇ ਜਾਣ ਵਾਲੇ ਸਾਰੇ ਮੋਬਾਈਲ ਫ਼ੋਨਾਂ ਦੇ ਅੰਤਰਰਾਸ਼ਟਰੀ ਮੋਬਾਈਲ ਉਪਕਰਨ ਪਛਾਣ ਨੰਬਰ ਦਾ ਰਜਿਸਟ੍ਰੇਸ਼ਨ ਜ਼ਰੂਰੀ ਹੋਵੇਗਾ | ਸਰਕਾਰ ਨੇ 26 ਸਤੰਬਰ ਨੂੰ ਇਸ ਬਾਰੇ ਜਾਰੀ ਨੋਟੀਫਿਕੇਸ਼ਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX