ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਨ ਦੀ ਲੋੜ-ਈ.ਟੀ.ਓ.
ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ)- ਸ਼ਹੀਦ-ਏ-ਆਜਮ ਸ: ਭਗਤ ਸਿੰਘ ਦੇ ਜਨਮ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਦੇ ਪੁਲਿਸ ਦੇ ਜਵਾਨਾਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਵਿਸ਼ੇਸ਼ ਤੌਰ 'ਤੇ ਪੁੱਜੇ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦ ਨੂੰ ਸਲਾਮੀ ਵੀ ਦਿੱਤੀ। ਇਸ ਮੌਕੇ ਡੀ.ਸੀ. ਹਰਪ੍ਰੀਤ ਸਿੰਘ ਸੂਦਨ, ਪੁਲਿਸ ਕਮਿਸ਼ਨਰ ਅਰੁਨਪਾਲ ਸਿੰਘ, ਤਪਾਲ ਸਿੰਘ ਸੋਖੀ 'ਆਪ' ਆਗੂ ਸਮੇਤ ਵੱਡੀ ਗਿਣਤੀ 'ਚ ਅਧਿਕਾਰੀਆਂ, ਕਰਮਚਾਰੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਗੱਲਬਾਤ ਕਰਦਿਆਂ ਸ: ਈ.ਟੀ.ਓ. ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਪੂਰਨਿਆਂ 'ਤੇ ਚੱਲਦੇ ਹੋਏ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਸਿਰਜੀਏ, ਜਿਸ ਵਿਚ ਸਮਾਨਤਾ ਵਾਲਾ ਸਮਾਜ, ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਲਾਗੂ ਕਰੀਏ ਤਾਂ ਹੀ ਇਕ ਤੁੰਦਰੁਸਤ ਭਾਰਤ ਦੀ ਸਥਾਪਨਾ ਹੋ ਸਕਦੀ ਹੈ। ਇਸ ਮੌਕੇ ਡੀ.ਸੀ. ਹਰਪ੍ਰੀਤ ਸਿੰਘ ਸੂਦਨ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਆਪਣੇ ਵਿਰਸੇ ਤੇ ਸਭਿਆਚਾਰ ਨਾਲ ਜੁੜਣ ਲਈ ਦੇਸ਼ ਭਗਤਾਂ ਦੀਆਂ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਹਨ।
ਕੰਪਨੀ ਬਾਗ ਤੋਂ ਕਿਲਾ ਗੋਬਿੰਦਗੜ੍ਹ ਤੱਕ ਕੱਢੀ ਸਾਈਕਲ ਰੈਲੀ ਇਸੇ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਪਨੀ ਬਾਗ ਤੋਂ ਕਿਲਾ ਗੋਬਿੰਦਗੜ੍ਹ ਤੱਕ ਇਕ ਸਾਈਕਲ ਰੈਲੀ ਕੱਢੀ ਗਈ, ਜਿਸ ਨੂੰ ਏ.ਡੀ.ਸੀ. ਸੁਰਿੰਦਰ ਸਿੰਘ ਤੇ ਐਸ.ਡੀ.ਐਮ. ਮਨਕੰਵਲ ਸਿੰਘ ਚਾਹਲ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਾਈਕਲ ਰੈਲੀ 'ਚ 150 ਦੇ ਕਰੀਬ ਸਕੂਲੀ ਵਿਦਿਆਰਥੀ ਤੇ ਐਨ.ਸੀ.ਸੀ. ਦੇ ਕੈਡਿਟਾਂ ਨੇ ਭਾਗ ਲਿਆ। ਇਸ ਮੌਕੇ ਸ੍ਰੀ ਸੰਜੀਵ ਕੁਮਾਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਜਸਬੀਰ ਸਿੰਘ ਗਿੱਲ ਜ਼ਿਲ੍ਹਾ ਗਾਈਡੈਂਸ ਕੌਂਸਲਰ ਤੋਂ ਇਲਾਵਾ ਵੱਡੀ ਗਿਣਤੀ 'ਚ ਸਕੂਲੀ ਬੱਚੇ ਹਾਜ਼ਰ ਸਨ।
ਅੰਮ੍ਰਿਤਸਰ, (ਸੁਰਿੰਦਰਪਾਲ ਸਿੰਘ ਵਰਪਾਲ)- ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕੱਢੇ ਗਏ ਕੈਂਡਲ ਮਾਰਚ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਸ਼ਹੀਦਾਂ ਦੀ ਸੋਚ ਜਿਉਂਦੇ ਰੱਖਣ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਵਲੋਂ ਲਏ ਸੁਪਨੇ ਜਰੂਰ ਪੂਰੇ ਹੋਣਗੇ ਤੇ ਉਨ੍ਹਾਂ ਨੂੰ ਖੁਸ਼ੀ ਅਤੇ ਤਸੱਲੀ ਹੈ ਕਿ ਅਸੀਂ ਇਸ ਤਬਦੀਲੀ ਵਿਚ ਆਮ ਆਦਮੀ ਵਜੋਂ ਸਾਖੀ ਬਣਾਂਗੇ। ਕੈਂਡਲ ਮਾਰਚ ਵਿਚ ਨੌਜ਼ਵਾਨਾਂ ਦੇ ਨਾਲ ਨਾਲ, ਛੋਟੇ ਬੱਚੇ, ਲੜਕੀਆਂ ਸਮੇਤ ਜ਼ਿਲ੍ਹਾ ਵਾਸੀਆਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਮਾਰਚ ਪਾਰਟੀਸ਼ਨ ਮਿਊਜ਼ੀਅਮ ਤੋਂ ਸੁਰੂ ਹੋ ਕੇ ਕੈਂਡਲ ਮਾਰਚ ਜਲ੍ਹਿਆਂ ਵਾਲਾ ਬਾਗ ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਦੌਰਾਨ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਆਏ ਪਤਵੰਤਿਆਂ ਅਤੇ ਬੱਚਿਆਂ ਦਾ ਧੰਨਵਾਦ ਕਰਦੇ ਕਿਹਾ ਕਿ ਸਰਕਾਰ ਵਲੋਂ ਦਿੱਤੇ ਛੋਟੇ ਜਿਹੇ ਸੱਦੇ 'ਤੇ ਆਮ ਨਾਗਰਿਕਾਂ ਦੀ ਡੱਟਵੀਂ ਹਾਜ਼ਰੀ ਉਨ੍ਹਾਂ ਦੇ ਮਨੋਬਲ ਵਿਚ ਵਾਧਾ ਕਰਦੀ ਹੈ ਤੇ ਇਹ ਸਾਥ ਸਾਨੂੰ ਹਰ ਮੁਸ਼ਕਿਲ ਦੇ ਟਾਕਰੇ ਲਈ ਤਾਕਤ ਦਿੰਦਾ ਹੈ। ਇਸ ਮਾਰਚ ਵਿਚ ਐਸ.ਡੀ.ਐਮ. ਮਨਕੰਵਲ ਸਿੰਘ ਚਾਹਲ, ਡੀ.ਡੀ.ਪੀ.ਓ. ਸੰਜੀਵ ਕੁਮਾਰ, ਤਜਿੰਦਰ ਸਿੰਘ ਰਾਜਾ, 'ਆਪ' ਦੇ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਸੁਖਬੀਰ ਕੌਰ, ਜ਼ਿਲ੍ਹਾ ਸਪੋਰਟਸ ਅਧਿਕਾਰੀ ਜਸਮੀਤ ਕੌਰ, ਲੈਕਚਰਾਰ ਸੁਖਵੰਤ ਸਿੰਘ, ਸਹਾਇਕ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਮੈਡਮ ਅਕਾਸ਼ਾਂ, ਸੈਨੇਟ ਮੈਂਬਰ ਸਤਪਾਲ ਸਿੰਘ ਸੋਖੀ ਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸ: ਹਰਭਜਨ ਸਿੰਘ ਈ.ਟੀ.ਓ. ਨੇ ਪਾਰਟੀਸ਼ਨ ਮਿਊਜ਼ੀਅਮ ਨੂੰ ਗਹੁ ਨਾਲ ਵੇਖਿਆ ਅਤੇ ਆਜ਼ਾਦੀ ਵੇਲੇ ਵਾਪਰੇ ਦੁਖਾਂਤ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰਦੇ ਸ਼ਰਧਾਂਜਲੀ ਭੇਟ ਕੀਤੀ।
ਅੰਮ੍ਰਿਤਸਰ, (ਰਾਜੇਸ਼ ਕੁਮਾਰ ਸ਼ਰਮਾ)- ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਵਲੋਂ ਕਿਚਲੂ ਚੌਕ ਤੱਕ ਸਾਈਕਲ ਰੈਲੀ ਕੱਢੀ ਗਈ, ਜਿਸ 'ਚ ਕਰਮਜੀਤ ਸਿੰਘ ਕੇ.ਪੀ. ਜਨਰਲ ਸਕੱਤਰ ਫਰੀਡਮ ਫਾਈਟਰ ਸਕਸੈਸਰ ਆਰਗਨਾਈਜ਼ੇਸ਼ਨ ਨੇ ਹਰੀ ਝੰਡੀ ਦਿਖਾਈ। ਉਨ੍ਹਾਂ ਨਾਲ ਜਤਿੰਦਰਪਾਲ ਸਿੰਘ (ਸ. ਬੰਤਾ ਸਿੰਘ, ਅਜ਼ਾਦੀ ਘੁਲਾਟੀਏ ਦੇ ਪੋਤੇ) ਵੀ ਮੌਜੂਦ ਸਨ। ਇਸ ਸਾਈਕਲ ਰੈਲੀ 'ਚ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸਮੇਤ ਸਰੀਰਿਕ ਸਿੱਖਿਆ ਵਿਭਾਗ ਦੇ ਫੈਕਲਟੀ ਮੈਂਬਰ ਅਤੇ ਖੇਡਾਂ, ਐੱਨ. ਸੀ. ਸੀ. ਅਤੇ ਐੱਨ. ਐੱਸ. ਐੱਸ. ਵਿਭਾਗ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਦੂਜੀ ਲੜੀ 'ਚ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਅਤੇ ਦਰਸ਼ਨ 'ਤੇ ਆਧਾਰਿਤ ਇਕ ਲੈਕਚਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਡਾ. ਅਮਨਦੀਪ ਬੱਲ, ਪ੍ਰੋ: ਜਲ੍ਹਿਆਂਵਾਲਾ ਬਾਗ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਆਧਾਰਿਤ ਨਾਟਕ 'ਏਕ ਸੱਚਾ ਦੇਸ਼ ਭਗਤ' ਖੇਡਿਆ ਗਿਆ। ਡਾ. ਪੀ. ਐੱਸ. ਗਰੋਵਰ, ਜਾਣੇ ਪਛਾਣੇ ਡਾਕਟਰ ਅਤੇ ਕਲਾ ਦੇ ਸਰਪ੍ਰਸਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਸੁਦਰਸ਼ਨ ਕਪੂਰ, ਪ੍ਰਧਾਨ, ਸਥਾਨਕ ਪ੍ਰਬੰਧਕ ਕਮੇਟੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਡਾ. ਸੁਨੀਤਾ ਸ਼ਰਮਾ, ਪੰਜਾਬੀ ਵਿਭਾਗ ਵਲੋਂ ਕੁਸ਼ਲ ਮੰਚ ਸੰਚਾਲਨ ਕੀਤਾ ਗਿਆ।
ਅੰਮ੍ਰਿਤਸਰ, (ਸੁਰਿੰਦਰਪਾਲ ਸਿੰਘ ਵਰਪਾਲ)- ਸਰਕਾਰੀ ਹਾਈ ਸਮਾਰਟ ਸਕੂਲ ਪੁਤਲੀਘਰ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਪ੍ਰਿੰ: ਸ੍ਰੀ ਵਿਨੋਦ ਕਾਲੀਆ ਨੇ ਸ: ਭਗਤ ਸਿੰਘ ਦੀ ਜੀਵਨੀ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਮੌਕੇ ਦਿਨੇਸ਼ ਕੁਮਾਰ ਤੇ ਸ਼ਿਵ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਵੱਖ-ਵੱਖ ਵਿਦਿਆਰਥੀਆਂ ਦਕਸ਼ ਕੁਮਾਰ, ਮੁਸਕਾਨ, ਗੁਰਪ੍ਰੀਤ, ਰੋਹਨ, ਅਭਿਸ਼ੇਕ ਆਦਿ ਨੇ ਵੀ ਦੇਸ਼ ਭਗਤੀ ਸੰਬੰਧੀ ਗੀਤ, ਕਵਿਤਾ ਅਤੇ ਭਾਸ਼ਣ ਪੇਸ਼ ਕੀਤੇ। ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ: ਭਗਤ ਸਿੰਘ ਦੇ ਜਨਮ ਦਿਵਸ ਮੌਕੇ ਰੰਗਲਾ ਪੰਜਾਬ ਸਿਰਜਣ ਕਰਨ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਗੁਰਜੀਤ ਕੌਰ, ਸ਼ਕਤੀ ਬਾਲਾ, ਮਨਿੰਦਰਜੀਤ ਕੌਰ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਸੁਨੀਤਾ ਸ਼ਰਮਾ, ਰੋਹਿਨੀ, ਅਮਨਦੀਪ ਕੌਰ, ਰੀਤੂ ਬੇਦੀ, ਪ੍ਰੋਮਿਲਾ, ਹਰਪ੍ਰੀਤ ਕੌਰ, ਜਸ਼ਨ, ਗੁਰਿੰਦਰ ਸਿੰਘ ਰੰਧਾਵਾ, ਕਰਮ ਸਿੰਘ, ਅੰਜੂ ਬਾਲਾ, ਸ਼ਰਨਜੀਤ ਕੌਰ, ਆਦਿ ਹਾਜ਼ਰ ਸਨ।
ਅੰਮ੍ਰਿਤਸਰ, (ਸੁਰਿੰਦਰ ਕੋਛੜ)- ਸਥਾਨਕ ਜਲ੍ਹਿਆਂਵਾਲਾ ਬਾਗ਼ ਵਿਖੇ ਸਮਾਰਕ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਏ.ਐਸ.ਆਈ. ਹਰਪਾਲ ਸਿੰਘ, ਏ.ਐਸ.ਆਈ. ਰਣਜੀਤ ਸਿੰਘ, ਕਾਂਸਟੇਬਲ ਮਨਪ੍ਰੀਤ ਕੌਰ, ਹਰਜਿੰਦਰ ਕੌਰ ਤੇ ਕੈਪਟਨ ਸਿਕੰਦਰ ਸਿੰਘ ਵਲੋਂ ਦੇਸ਼ ਨੂੰ ਆਜ਼ਾਦ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਉਨ੍ਹਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਹਾਂ।
ਅੰਮ੍ਰਿਤਸਰ, (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰਾਮਸਰ ਰੋਡ ਅੰਮ੍ਰਿਤਸਰ ਵਿਖੇ ਸਵੇਰ ਦੀ ਸਭਾ ਸ਼ਹੀਦ ਭਗਤ ਸਿੰਘ ਦੇ ਜੀਵਨ ਕਾਲ ਦੀਆਂ ਪ੍ਰਾਪਤੀਆਂ ਦੇ ਸੰਬੰਧ ਵਿਚ ਵਿਦਿਆਰਥੀਆਂ ਵਲੋਂ ਭਾਸ਼ਣ ਕਲਾ, ਕਵਿਤਾ, ਲੋਕ ਗੀਤ ਅਤੇ ਇਕਾਂਗੀ ਰੂਪ ਵਿਚ ਵੱਖ-ਵੱਖ ਵਿਚਾਰਾਂ ਨਾਲ ਰੁਸ਼ਨਾਈ ਗਈ। ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿਚ ਸ਼ਹੀਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਅਤੇ ਇਨਕਲਾਬੀ ਜੀਵਨ ਨੂੰ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ। ਸੰਸਥਾ ਦੇ ਪ੍ਰਿੰ: ਅਮਰਜੀਤ ਕੌਰ ਨੇ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਨੂੰ ਵੱਖ-ਵੱਖ ਢੰਗਾਂ ਰਾਹੀਂ ਉਜਾਗਰ ਕਰਨ ਤੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਕਰਵਾਈ ਗਈ ਮਿਹਨਤ ਦੀ ਸ਼ਲਾਘਾ ਕੀਤੀ। ਪ੍ਰਿੰ: ਅਮਰਜੀਤ ਕੌਰ ਨੇ ਆਪਣੀਆਂ ਵਿਚਾਰਾਂ ਦੀ ਅਖੀਰਤਾ ਤੇ ਵਿਦਿਆਰਥੀਆਂ ਨੂੰ ਸੱਚ 'ਤੇ ਪਹਿਰਾ ਦੇਣ, ਦੇਸ਼ ਲਈ ਚੰਗੇ ਨਾਗਰਿਕ ਬਣਨ ਅਤੇ ਦੇਸ਼ ਦੇ ਨਾਂਅ ਨੂੰ ਦੁਨੀਆਂ ਭਰ ਵਿਚ ਚਮਕਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਰਬਜੀਤ ਸਿੰਘ, ਮੈਡਮ ਸੰਦੀਪ ਕੌਰ, ਅਰਵਿੰਨ ਕੌਰ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ।
ਅੰਮ੍ਰਿਤਸਰ, (ਸੁਰਿੰਦਰਪਾਲ ਸਿੰਘ ਵਰਪਾਲ)- ਅੰਮ੍ਰਿਤਸਰ ਪਬਲਿਕ ਸਕੂਲ ਫੋਕਲ ਪੁਆਇੰਟ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ, ਜਿਸ 'ਚ ਮੈਨੇਜਮੈਂਟ ਮੈਂਬਰਸ ਪ੍ਰੋ. ਬੀ.ਐਸ. ਸੇਠੀ. ਚੇਅਰਮੈਨ, ਮਨਜੀਤ ਸਿੰਘ ਬਿੰਦਰਾ ਜਨਰਲ ਸੈਕਟਰੀ ਤੇ ਸ੍ਰੀਮਤੀ ਜੀ.ਕੇ. ਓਬਰਾਏ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ਬਾਰੇ ਜਾਣੂ ਕਰਵਾਇਆ ਤੇ ਨਾਲ ਹੀ ਬੱਚਿਆਂ ਨੂੰ ਆਪਣੇ ਦੇਸ਼ ਦੇ ਸ਼ਹੀਦਾਂ ਵਲੋਂ ਅਨੇਕਾਂ ਸੰਘਰਸ਼ਾਂ ਤੇ ਬਲਿਦਾਨਾਂ ਨਾਲ ਪ੍ਰਾਪਤ ਕੀਤੀ ਆਜ਼ਾਦੀ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਦੇਸ਼ ਭਗਤੀ ਦੀਆਂ ਕਵਿਤਾਵਾਂ, ਨਾਰੇ ਅਤੇ ਭਗਤ ਸਿੰਘ ਦੇ ਸਮੁੱਚੇ ਜੀਵਨ ਨੂੰ ਦਰਸਾਉਂਦੇ ਨਾਟਕ ਪੇਸ਼ ਕੀਤੇ ਗਏ। ਪ੍ਰੋਗਰਾਮ ਦਾ ਅੰਤ ਵਿਦਿਆਰਥੀਆਂ ਦੁਆਰਾ ਇਨਕਲਾਬ ਜ਼ਿੰਦਾਬਾਦ ਦੇ ਨਾਰਿਆਂ ਨਾਲ ਹੋਇਆ।
ਅਜਨਾਲਾ, (ਐਸ. ਪ੍ਰਸ਼ੋਤਮ)- ਨਗਰ ਪੰਚਾਇਤ ਅਜਨਾਲਾ ਦੇ ਕਾਰਜ ਸਾਧਕ ਅਫ਼ਸਰ ਰਣਧੀਰ ਸਿੰਘ ਵੜੈਚ ਦੀ ਅਗਵਾਈ 'ਚ ਸਮੂਹ ਸਟਾਫ਼ ਸਮੇਤ ਕੌਂਸਲਰਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਮਾਗਮ ਤੇ ਸਨਮਾਨ ਸਮਾਗਮ ਕਰਵਾਇਆ ਗਿਆ। ਨਗਰ ਪੰਚਾਇਤ ਕੌਂਸਲਰਾਂ ਤੇ ਸਮੂਹਿਕ ਸਟਾਫ਼ ਵਲੋਂ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਮੌਜੂਦ ਮੰਤਰੀ ਧਾਲੀਵਾਲ ਦੇ ਸਪੁੱਤਰ ਖੁਸ਼ਪਾਲ ਸਿੰਘ ਧਾਲੀਵਾਲ ਤੇ ਵਿਸ਼ੇਸ਼ ਮਹਿਮਾਨ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੂੰ ਬੁੱਕੇ ਭੇਟ ਕਰਦਿਆਂ ਸਵਾਗਤ ਤੇ ਸਿਰੋਪੇ ਤੇ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਉਪਰੰਤ ਖੁਸ਼ਪਾਲ ਸਿੰਘ ਧਾਲੀਵਾਲ ਤੇ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਕਾਰਜ ਸਾਧਕ ਅਫ਼ਸਰ ਰਣਧੀਰ ਸਿੰਘ ਵੜੈਚ ਸਮੇਤ ਸਮੂਹ ਸਟਾਫ਼ ਤੇ ਕੌਂਸਲਰਾਂ ਨਾਲ ਸਾਂਝੀ ਮੀਟਿੰਗ ਕਰਕੇ ਅਜਨਾਲਾ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ ਤੇ ਅਧੂਰੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਚੁੱਕੇ ਜਾ ਰਹੇ ਪ੍ਰਸ਼ਾਸ਼ਕੀ ਕਦਮਾਂ ਦੀ ਜਿਥੇ ਜਾਣਕਾਰੀ ਹਾਸਲ ਕੀਤੀ, ਉਥੇ ਸ਼ਹਿਰ ਦੇ ਬਜ਼ਾਰਾਂ 'ਚ ਦੁਕਾਨਦਾਰਾਂ ਤੇ ਅਜਨਾਲਾ ਸ਼ਹਿਰ 'ਚ ਬਾਹਰਲੇ ਪਿੰਡਾਂ ਤੋਂ ਜਰੂਰੀ ਕੰਮਕਾਜ਼ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਵੱਖ ਵੱਖ ਕੋਨਿਆਂ ਤੇ 5 ਪਬਲਿਕ ਬਾਥਰੂਮ ਜਲਦੀ ਬਣਵਾਉਣ ਸਮੇਤ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਲਾਭਪਾਤਰਾਂ ਦੇ ਮੰਜੂਰ ਹੋਏ ਡੇਢ ਡੇਢ ਲੱਖ ਰੁਪਏ 'ਚੋਂ 50 -50 ਹਜ਼ਾਰ ਦੀ ਇਕ ਇਕ ਕਿਸ਼ਤ ਫੌਰੀ ਤੌਰ 'ਤੇ ਪਾਈ ਜਾਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ 'ਤੇ ਮੰਤਰੀ ਧਾਲੀਵਾਲ ਦੇ ਮੁੱਖ ਦਫਤਰ ਦੇ ਇੰਚਾਰਜ ਗੁਰਜੰਟ ਸਿੰਘ ਸੋਹੀ, ਓ.ਐਸ.ਡੀ. ਚਰਨਜੀਤ ਸਿੰਘ ਸਿੱਧੂ, ਕੌਂਸਲਰ ਰਮਿੰਦਰ ਕੌਰ ਮਾਹਲ, ਕੌਂਸਲਰ ਭੱਟੀ ਜਸਪਾਲ ਸਿੰਘ ਢਿਲੋਂ, ਕੌਂਸਲਰ ਨੰਦ ਲਾਲ ਬਾਓ, ਕੌਂਸਲਰ ਰਾਜਬੀਰ ਸਿੰਘ ਚਾਹਲ, ਕੌਂਸਲਰ ਬੀਬੀ ਗਿਆਨ ਕੌਰ, ਕੌਂਸਲਰ ਬਲਜਿੰਦਰ ਕੌਰ ਗਿੱਲ, ਪ੍ਰਭ ਭੱਖਾ, ਬਲਜਿੰਦਰ ਸਿੰਘ ਮਾਹਲ, ਸ਼ਿਵ ਚਾਹਲ, ਦਵਿੰਦਰ ਸਿੰਘ ਸੋਨੂੰ , ਪ੍ਰਧਾਨ ਦੀਪਕ ਚੈਨਪੁਰੀਆ, ਲੇਖਾਕਾਰ ਰਜੇਸ਼ ਤ੍ਰੇਹਨ, ਡਾ: ਅੰਮ੍ਰਿਤਪਾਲ ਸਿੰਘ ਬਾਠ, ਇੰਦਰਜੀਤ ਸਿੰਘ ਮਹਿਲਾਂਵਾਲਾ, ਪਲਵਿੰਦਰ ਸਿੰਘ ਸੰਗਤਪੁਰਾ, ਬਲਾਕ ਪ੍ਰਧਾਨ ਬੱਬੂ ਚੇਤਨਪੁਰਾ, ਰਜਿੰਦਰ ਸਿੰਘ ਵਿਰਕ, ਮੀਡੀਆ ਇੰਚਾਰਜ ਜਸਪਿੰਦਰ ਸਿੰਘ ਛੀਨਾ, ਨਿਰਮਲ ਸਿੰਘ ਦਾਲਮ, ਸੈਂਨਟਰੀ ਇੰਸਪੈਕਟਰ ਬਲਵਿੰਦਰ ਸਿੰਘ ਆਦਿ ਮੌਜੂਦ ਸਨ।
ਅਜਨਾਲਾ, (ਐਸ. ਪ੍ਰਸ਼ੋਤਮ)- ਅਜਨਾਲਾ ਸ਼ਹਿਰ 'ਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਲ ਦੇ ਹਲਕਾ ਪੱਧਰੀ ਮੁੱਖ ਦਫ਼ਤਰ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਉਂਦਿਆਂ ਬਤੌਰ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਧਾਲੀਵਾਲ ਦੇ ਸਪੁੱਤਰ ਖੁਸ਼ਪਾਲ ਸਿੰਘ ਧਾਲੀਵਾਲ ਤੇ ਮੁੱਖ ਦਫ਼ਤਰ ਦੇ ਸਰਪ੍ਰਸਤ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਇਸ ਮੌਕੇ ਮੁੱਖ ਦਫ਼ਤਰ ਮੁੱਖ ਸਰਪ੍ਰਸਤ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਮੁੱਖ ਦਫ਼ਤਰ ਇੰਚਾਰਜ ਗੁਰਜੰਟ ਸਿੰਘ ਸੋਹੀ, ਮੰਤਰੀ ਧਾਲੀਵਾਲ ਦੇ ਓ.ਐਸ.ਡੀ. ਚਰਨਜੀਤ ਸਿੰਘ ਸਿੱਧੂ, ਬਲਾਕ ਵਿਛੋਆ ਪ੍ਰਧਾਨ ਬੱਬੂ ਚੇਤਨਪੁਰਾ, ਬਲਾਕ ਸ਼ਹਿਰੀ ਅਜਨਾਲਾ ਪ੍ਰਧਾਨ ਦਵਿੰਦਰ ਸਿੰਘ ਸੋਨੂੰ, ਬਲਾਕ ਬਲੜਵਾਲ ਪ੍ਰਧਾਨ ਰਜਿੰਦਰ ਸਿੰਘ ਵਿਰਕ, ਮੀਡੀਆ ਇੰਚਾਰਜ ਜਸਪਿੰਦਰ ਸਿੰਘ ਛੀਨਾ, ਕੰਪਿਊਟਰ ਸੈਕਸ਼ਨ ਇੰਚਾਰਜ ਜਗਤਾਰ ਸਿੰਘ, ਆਈ.ਟੀ. ਵਿੰਗ ਇੰਚਾਰਜ ਦਿਲਬਾਗ ਸਿੰਘ, ਰਣਜੋਧ ਸਿੰਘ ਚੜਤੇਵਾਲੀ, ਸ਼ਹਿਰੀ ਆਗੂ ਪ੍ਰਧਾਨ ਦੀਪਕ ਚੈਨਪੁਰੀਆ, ਪਵਿੱਤਰ ਫੈਂਸੀ, ਵਪਾਰ ਮੰਡਲ ਆਗੂ ਅਮਿਤ ਸ਼ਾਹ ਪੁਰੀ, ਡਾ: ਅੰਮ੍ਰਿਤਪਾਲ ਸਿੰਘ ਬਾਠ, ਲਾਡਾ ਨਾਸਰ, ਨਿਰਮਲ ਸਿੰਘ ਦਾਲਮ, ਗੁਰਦੇਵ ਸਿੰਘ ਅਜਨਾਲਾ ਆਦਿ ਮੌਜੂਦ ਸਨ।
ਲੋਪੋੋਕੇ, (ਗੁਰਵਿੰਦਰ ਸਿੰਘ ਕਲਸੀ)- ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਲੋਪੋਕੇ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਸਕੂਲ ਡਾਇਰੈਕਟਰ ਮਾਸਟਰ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਤੇ ਸਮੂਹ ਸਟਾਫ ਵਲੋਂ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਡਾਇਰੈਕਟਰ ਪ੍ਰੀਤਮ ਸਿੰਘ ਨੇ ਸਕੂਲੀ ਬੱਚਿਆਂ ਨੂੰ ਸ਼ਹੀਦਾਂ ਦੇ ਇਤਿਹਾਸ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਪ੍ਰਤੀ ਵੀ ਜਾਗਰੂਕ ਕੀਤਾ। ਇਸ ਮੌਕੇ ਪ੍ਰਿੰ: ਮਨਪ੍ਰੀਤ ਕੌਰ, ਮਾ: ਜਸਕਰਨਬੀਰ ਸਿੰਘ, ਨੀਲਮ ਠਾਕਰ, ਰਾਜਕਰਨ, ਹਰਜੀਤ ਕੌਰ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਰਾਜਬੀਰ ਕੌਰ, ਸਮਰੀਤ ਕੌਰ, ਸਤਿਕਾਰ ਕੌਰ, ਜਸਰਾਜਬੀਰ ਸਿੰਘ, ਪ੍ਰਤਾਪ ਸਿੰਘ, ਜਪਨੂਰਬੀਰ ਸਿੰਘ, ਹਰਮਨ ਸਿੰਘ ਆਦਿ ਹਾਜ਼ਰ ਸਨ।
ਬਿਆਸ, (ਫੇਰੂਮਾਨ)- ਸਥਾਨਕ ਸਕੂਲ ਕੋਟ ਮਹਿਤਾਬ ਵਿਖੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਮੁੱਖ ਅਧਿਆਪਕ ਰੁਪਿੰਦਰ ਸਿੰਘ ਨੇ ਭਗਤ ਸਿੰਘ ਦੇ ਜੀਵਨ ਤੇ ਉਨ੍ਹਾਂ ਦੇ ਫ਼ਲਸਫ਼ੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਅਜਿਹੇ ਸੂਰਬੀਰ ਯੋਧਿਆਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਉਪਰੰਤ ਗਣਿਤ ਅਧਿਆਪਕ ਵਿਪਨ ਕੁਮਾਰ ਨੇ ਭਗਤ ਸਿੰਘ ਬਾਰੇ ਆਪਣੇ ਵਿਚਾਰ ਬੱਚਿਆਂ ਤੇ ਅਧਿਆਪਕਾਂ ਨਾਲ ਸਾਂਝੇ ਕੀਤੇ। ਇਸ ਮੌਕੇ ਦਲਜੀਤ ਸਿੰਘ ਪੱਡਾ, ਜੈਪਾਲ ਸਿੰਘ, ਅਰੁਣ ਕੁਮਾਰ, ਮੈੱਡਮ ਰਾਜਵਿੰਦਰ ਕੌਰ, ਪ੍ਰਭਜੋਤ ਕੌਰ, ਦਲਜੀਤ ਕੌਰ, ਦਵਿੰਦਰ ਸਿੰਘ, ਕੁਲਦੀਪ ਸਿੰਘ, ਸੂਰਜ ਪ੍ਰਕਾਸ਼, ਰਵੀਪਾਲ, ਰਾਜ ਰਾਣੀ, ਰਾਜਬੀਰ ਕੌਰ, ਸੁਮਨ, ਪ੍ਰਭਦੀਪ ਸਿੰਘ ਪੱਡਾ, ਸੁਰਜੀਤ ਸਿੰਘ ਆਦਿ ਅਧਿਆਪਕ ਹਾਜ਼ਰ ਸਨ।
ਜੰਡਿਆਲਾ ਗੁਰੂ, (ਰਣਜੀਤ ਸਿੰਘ ਜੋਸਨ)- ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਟਾਫ ਤੇ ਬੱਚਿਆ ਵਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਬੱਚਿਆਂ ਦੇ ਡਰਾਇੰਗ ਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਰੇਸ਼ ਕੁਮਾਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਸਕੂਲ ਪ੍ਰਿੰਸੀਪਲ ਸਵਿਤਾ ਕਪੂਰ ਅਤੇ ਡੀਨ ਨਿਸ਼ਾ ਜੈਨ ਨੇ ਕਿਹਾ ਕਿ ਸਾਨੂੰ ਭਗਤ ਸਿੰਘ ਦੀ ਕੁਰਬਾਨੀ ਬਾਰੇ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਤਾਂ ਕਿ ਉਹ ਭਗਤ ਸਿੰਘ ਦੀ ਵਿਚਾਰਧਾਰਾ ਤੇ ਕੁਰਬਾਨੀ ਤੋਂ ਜਾਣੂ ਹੋ ਸਕਣ। ਇਸ ਮੌਕੇ ਡੀਨ ਨਿਸ਼ਾ ਜੈਨ, ਮਾ: ਤਰਲੋਚਨ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਸਠਿਆਲਾ, (ਸਫਰੀ)- ਰਈਆ ਬਲਾਕ-1 ਦੇ ਸਰਕਾਰੀ ਸਕੂਲਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਸਿੱਖਿਆ ਅਫਸਰ ਜੁਗਰਾਜ ਸਿੰਘ ਰੰਧਾਵਾ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਸਰਕਾਰੀ ਕੰਨਿਆ ਹਾਈ ਸਕੂਲ ਸਠਿਆਲਾ, ਬੁਤਾਲਾ, ਬਿਆਸ, ਰਈਆ, ਬਾਬਾ ਬਕਾਲਾ, ਚੀਮਾਬਾਠ, ਠਾਣੇਵਾਲ, ਖਾਨਪੁਰ, ਸ਼ੇਰੋਂ, ਬਲਸਰਾਂ ਆਦਿ ਸਰਕਾਰੀ ਸਕੂਲਾਂ ਵਿਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਗੀਤ, ਕਵਿਤਾ, ਨਾਟਕ ਖੇਡੇ ਹਨ ਤੇ ਲਿਖਤੀ ਲੇਖ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਹਨ। ਮੈਡਮ ਰਾਜਪਾਲ ਕੌਰ ਸਠਿਆਲਾ ਨੇ ਸ਼ਹੀਦ ਭਗਤ ਸਿੰਘ ਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਮਾ: ਜਗੀਰ ਸਿੰਘ, ਵਰਿੰਦਰਪਾਲ ਸਿੰਘ, ਰਜਵੰਤ ਕੌਰ, ਨਿਰਮਲ ਕੌਰ, ਰਿੰਪਲ ਜੋਧੇ, ਨਵਜੀਤ ਕੌਰ, ਲਵਜੀਤ ਸਿੰਘ, ਮੈਡਮ ਮਨਦੀਪ ਆਦਿ ਹਾਜ਼ਰ ਸਨ।
ਰਾਮ ਤੀਰਥ, (ਧਰਵਿੰਦਰ ਸਿੰਘ ਔਲਖ)- ਸਤਿਅਮ ਇੰਸਟੀਚਿਊਟ ਰਾਮ ਤੀਰਥ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ ਅਤੇ ਦੇਸ਼ ਦੀ ਆਜ਼ਾਦੀ 'ਚ ਉਨ੍ਹਾਂ ਵਲੋਂ ਪਾਏ ਵਡਮੁੱਲੇ ਯੋਗਦਾਨ ਲਈ ਯਾਦ ਕੀਤਾ ਗਿਆ। ਇਸ ਮੌਕੇ ਇੰਸਟੀਚਿਊਟ ਦੇ ਐੱਮ.ਡੀ. ਡਾ. ਰਜੇਸ਼ ਭਾਰਦਵਾਜ਼, ਐਗਜੀਕਿਉਟਿਵ ਡਾਇਰੈਕਟਰ ਡਾ. ਮ੍ਰਿਦੁੱਲਾ ਭਾਰਦਵਾਜ਼, ਡਾਇਰੈਕਟਰ ਸਤਿਅਮ ਭਾਰਦਵਾਜ਼ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਦੇਸ਼ ਲਈ ਮਰ ਮਿਟਣ ਵਾਲੇ ਸ਼ਹੀਦਾਂ ਨੂੰ ਯਾਦ ਰੱਖਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਤੋਂ ਇਲਾਵਾ ਡਾਇਰੈਕਟਰ ਕਮ ਪ੍ਰਿੰਸੀਪਲ (ਐੱਸ.ਆਈ.ਈ.ਟੀ.) ਡਾ. ਆਰ. ਕੇ.ਬੇਦੀ, ਪ੍ਰਿੰਸੀਪਲ ( ਐੱਸ.ਪੀ.ਪੀ.ਸੀ.) ਪ੍ਰੋ. ਹੀਰਾ ਲਾਲ ਸ਼ਰਮਾ, ਟੀਚਿੰਗ, ਨਾਨ ਟੀਚਿੰਗ ਸਟਾਫ਼ ਤੇ ਵਿਦਿਆਰਥੀਆਂ ਨੇ ਵੀ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ।
ਰਮਦਾਸ, (ਜਸਵੰਤ ਸਿੰਘ ਵਾਹਲਾ)- ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਨਗਰ ਕੌਂਸਲ ਦੇ ਦਫ਼ਤਰ ਰਮਦਾਸ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ 'ਚ ਕਾਂਗਰਸ ਦੇ ਬਲਾਕ ਪ੍ਰਧਾਨ ਤੇ ਨਗਰ ਕੌਂਸਲ ਰਮਦਾਸ ਦੇ ਪ੍ਰਧਾਨ ਗੁਰਪਾਲ ਸਿੰਘ ਸਿੰਧੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ 'ਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਕੌਂਸਲਰ ਗੁਰਮੀਤ ਕੌਰ, 'ਆਪ' ਦੇ ਸੀਨੀਅਰ ਵਰਕਰ ਸੰਦੀਪ ਮਦਾਨ, ਤਰਵਿੰਦਰ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਸ਼ੇਰਾ, ਜਗਦੀਸ਼ ਸਿੰਘ ਵਾਹਲਾ, ਸੁਭਾਸ਼ ਕੁਮਾਰ, ਰਾਜ ਕੁਮਾਰ, ਨਰਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜੂ, ਕੁਲਵੰਤ ਸਿੰਘ ਬਾਬਾ ਪੇਂਟਰ, ਗੁਰਦੀਪ ਸਿੰਘ ਵਾਹਲਾ, ਸੰਦੀਪ ਸਿੰਘ ਖਹਿਰਾ, ਰਾਜੂ ਸ਼ਰਮਾ, ਮਨਬੀਰ ਸਿੰਘ ਆਦਿ ਮੌਜੂਦ ਸਨ।
ਮਜੀਠਾ, (ਮਨਿੰਦਰ ਸਿੰਘ ਸੋਖੀ)- ਭਾਰਤ ਦੇ ਮਹਾਨ ਨਾਇਕ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਗੁਰੂ ਨਾਨਕ ਮਾਡਲ ਸਕੂਲ ਮਜੀਠਾ ਵਿਖੇ ਸੋਸ਼ਲ ਵੈਲਫੇਅਰ ਸੁਸਾਇਟੀ ਮਜੀਠਾ ਦੇ ਅਹੁਦੇਦਾਰਾਂ ਵਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਦੌਰਾਨ ਪ੍ਰਿੰ. ਜੋਗਾ ਸਿੰਘ ਅਠਵਾਲ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਜੀਵਨੀ ਅਤੇ ਉਸ ਵਲੋਂ ਦੇਸ਼ ਦੀ ਆਜ਼ਾਦੀ ਦੀ ਖਾਤਰ ਪਾਏ ਵੱਡਮੱਲੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਨਦੀਪ ਸਿੰਘ ਗਿੱਲ, ਰਵਿੰਦਰ ਸਿੰਘ ਵਿੰਦਾ ਮਜੀਠਾ, ਮਨਿੰਦਰ ਸਿੰਘ ਸੋਖੀ, ਜਸਪਾਲ ਸਿੰਘ ਗਿੱਲ, ਪ੍ਰਿਥੀਪਾਲ ਸਿੰਘ ਸਿੱਧੂ, ਰਵਿੰਦਰ ਕਪਾਹੀ, ਹਰਬੰਸ ਲਾਲ ਖੰਨਾ, ਨਰਿੰਦਰ ਸਿੰਘ ਲਾਲੀ, ਕੁਲਦੀਪ ਸਿੰਘ ਪ੍ਰਧਾਨ, ਸੁਖਜਿੰਦਰ ਸਿੰਘ ਪ੍ਰਧਾਨ, ਹਰਮੀਤ ਸਿੰਘ ਅਠਵਾਲ, ਪ੍ਰਮਪ੍ਰੀਤ ਸਿੰਘ, ਬਲਜੀਤ ਕੌਰ, ਸੰਦੀਪ ਕੌਰ, ਨਵਦੀਪ ਕੌਰ, ਪੂਨਮ, ਮਨਿੰਦਰ ਕੌਰ ਸਮੇਤ ਸਕੂਲ ਦੇ ਵਿਦਿਆਰਥੀ ਵੀ ਹਾਜ਼ਰ ਸਨ।
ਮਾਨਾਂਵਾਲਾ, (ਗੁਰਦੀਪ ਸਿੰਘ ਨਾਗੀ)- ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਦੀ ਵਿਦਿਆਰਥੀ ਕੌਂਸਲ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਗਤ ਸਿੰਘ ਦੇ ਜੀਵਨ ਅਤੇ ਫਲਸਫੇ ਨੂੰ ਕਵਿਤਾਵਾਂ, ਭਾਸ਼ਣ ਅਤੇ ਅਦਾਕਾਰੀ ਦੁਆਰਾ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਪ੍ਰਿੰ: ਕਮਲ ਚੰਦ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਜੀਵਨ ਅਤੇ ਫਲਸਫੇ ਤੋਂ ਸੇਧ ਲੈ ਕੇ ਇਕ ਵਧੀਆ ਸਮਾਜ ਸਿਰਜਣ ਦਾ ਸੰਦੇਸ਼ ਵੀ ਦਿੱਤਾ। ਸਮਾਗਮ ਦੀ ਪੇਸ਼ਕਾਰੀ ਵਿਚ ਵਿਦਿਆਰਥੀ ਕੌਂਸਲ ਦੇ ਮੈਂਬਰ ਨਵਰੋਜ਼ਦੀਪ ਕੌਰ, ਗੁਰਮੇਹਰ ਕੌਰ, ਸੁਰਖ਼ਾਬ ਸਿੰਘ ਓਠੀ, ਪ੍ਰਭਰੂਪ ਕੌਰ, ਜੀਤਾਂਸੀ ਜੈਨ, ਰੂਪਾਸੀ, ਦੀਪਾਲੀ, ਸ਼ਹਿਰਾਜਪ੍ਰੀਤ ਕੌਰ, ਜੈ ਅਗਮ ਸਿੰਘ, ਗੁਰਸ਼ਾਨ ਸਿੰਘ, ਪਾਰਸ ਈਸ਼ਾਨ ਸਿੰਘ, ਮੰਨਤ, ਰਾਘਵ, ਰਮਨੀਕ ਕੌਰ, ਸ਼ੁਭਮ ਦੀਪ ਸਿੰਘ, ਗੁਰਸ਼ਾਨ ਸਿੰਘ ਆਦਿ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਮੁੱਖ ਅਧਿਆਪਕਾ ਰਾਖੀ ਪੁਰੀ, ਪੰਜਾਬੀ ਵਿਭਾਗ ਦੇ ਮੁਖੀ ਸਤਿੰਦਰ ਸਿੰਘ ਓਠੀ, ਰਾਜਿੰਦਰ ਸਿੰਘ ਸੱਗੂ ਅਤੇ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
ਜੇਠੂਵਾਲ, (ਮਿੱਤਰਪਾਲ ਸਿੰਘ ਰੰਧਾਵਾ)- ਅੰਮ੍ਰਿਤਸਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਆਨੰਦ ਕਾਲਜ ਆਫ਼ ਐਜੂਕੇਸ਼ਨ ਫਾਰ ਵੁਮੈਨ ਜੇਠੂਵਾਲ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ਹੀਦ ਦਾ ਜਨਮ ਦਿਵਸ ਮਨਾਉਣ ਸੰਬੰਧੀ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ 'ਚ ਭਗਤ ਸਿੰਘ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੇ ਅਧਾਰਿਤ ਵੱਖ-ਵੱਖ ਭਾਸ਼ਣ, ਕਵਿਤਾ ਅਤੇ ਨਾਟਕ ਖੇਡੇ ਗਏ। ਇਸ ਮੌਕੇ ਕਾਲਜ ਚੇਅਰਮੈਨ ਐੱਮ.ਐੱਮ. ਆਨੰਦ, ਵਾਈਸ ਚੇਅਰਮੈਨ ਜੇ.ਐੱਸ. ਢਿੱਲੋਂ, ਮੈਨੇਜਿੰਗ ਡਾਇਰੈਕਟਰ ਸੂਰਜ ਪ੍ਰਕਾਸ਼ ਆਨੰਦ, ਪ੍ਰਿੰ. ਕਵਲਬੀਰ ਕੌਰ, ਪ੍ਰੋਫੈਸਰ ਮਨੋਜ ਚੌਧਰੀ, ਜੇ.ਪੀ. ਸ਼ਰਮਾ, ਰਾਜਬੀਰ ਕੌਰ, ਰਿਤੂ ਕਾਲੀਆ, ਚਰਨਜੀਤ ਕੌਰ, ਬਲਜੀਤ ਕੌਰ, ਵਰਿੰਦਰਜੀਤ ਕੌਰ, ਹਰਪ੍ਰੀਤ ਕੌਰ, ਰਾਜਬੀਰ ਕੌਰ, ਰਜਨੀ ਕਾਸਰਾ, ਬਲਵਿੰਦਰ ਕੌਰ, ਕੁਲਜੀਤ ਕੌਰ, ਸਵਚੀ ਪਾਲ, ਨਵਪ੍ਰੀਤ ਕੌਰ, ਪ੍ਰਭਜੋਤ ਕੌਰ, ਸ਼ੈਲੀ ਸ਼ਰਮਾ, ਲਵਲੀਨ ਕੌਰ ਆਦਿ ਸਟਾਫ਼ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਅੰਮ੍ਰਿਤਸਰ, (ਜਸਵੰਤ ਸਿੰਘ ਜੱਸ)- ਖ਼ਾਲਸਾ ਕਾਲਜ ਵਿੱਦਿਅਕ ਸੰਸਥਾਵਾਂ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਖ਼ਾਲਸਾ ਕਾਲਜ ਦੇ ਯੁਵਕ ਭਲਾਈ ਤੇ ਸੱਭਿਆਚਾਰਕ ਗਤੀਵਿਧੀਆਂ ਵਿਭਾਗ ਵਲੋਂ ਸ਼ਹੀਦ ਦਾ ਜਨਮ ਦਿਵਸ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਕਲਚਰਲ ਕੋਆਰਡੀਨੇਟਰ ਡਾ. ਸੁਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰ: ਡਾ. ਮਹਿਲ ਸਿੰਘ ਵਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਵਿਦਿਆਰਥੀਆਂ ਦੀ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਫਲਸਫੇ ਨੂੰ ਸਮਝਣ ਅਤੇ ਆਪਣੇ ਜੀਵਨ 'ਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰੰਗਮੰਚ ਵਿਭਾਗ ਦੇ ਵਿਦਿਆਰਥੀਆਂ ਵਲੋਂ ਨਾਟਕ ਪੇਸ਼ ਕੀਤਾ ਗਿਆ, ਜਿਸ 'ਚ ਸ਼ਹੀਦ ਦੇ ਜੀਵਨ ਅਤੇ ਅਜ਼ਾਦੀ ਦੀ ਲੜਾਈ 'ਚ ਦਰਪੇਸ਼ ਔਕੜਾਂ ਬਾਰੇ ਦਰਸ਼ਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸੈਮੀਨਾਰ ਤੋਂ ਇਲਾਵਾ ਵਿਭਾਗ ਵਲੋਂ 'ਸ਼ਹੀਦ ਭਗਤ ਸਿੰਘ' ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਪ੍ਰਿੰ: ਡਾ. ਮਹਿਲ ਸਿੰਘ ਵਲੋਂ ਜੇਤੂਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਦੀਪਕ ਦੇਵਗਨ, ਡਾ. ਤਮਿੰਦਰ ਸਿੰਘ, ਡਾ: ਜਸਪ੍ਰੀਤ ਕੌਰ, ਡਾ: ਜਸਜੀਤ ਕੌਰ, ਡਾ: ਸਵਰਾਜ ਕੌਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਇਸ ਤਰ੍ਹਾਂ ਖ਼ਾਲਸਾ ਕਾਲਜ ਆਫ਼ ਲਾਅ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਪ੍ਰਿੰਸੀਪਲ ਨਿਰਮਲਜੀਤ ਕੌਰ ਗਿੱਲ ਵਲੋਂ ਵੀ ਸ਼ਹੀਦ-ਏ-ਆਜ਼ਮ ਦਾ ਜਨਮ ਦਿਵਸ ਮਨਾਇਆ ਗਿਆ। ਪ੍ਰਿੰ: ਡਾ. ਗੋਗੋਆਣੀ, ਪ੍ਰਿੰ: ਨਾਗਪਾਲ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਪ੍ਰਿੰ: ਡਾ. ਜਸਪਾਲ ਸਿੰਘ, ਪ੍ਰਿੰ: ਗੁਰਦੇਵ ਸਿੰਘ ਤੇ ਪ੍ਰਿੰ: ਗਿੱਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅੱਜ ਦੇ ਵਿਦਿਆਰਥੀਆਂ ਲਈ ਇਕ ਰੋਲ ਮਾਡਲ ਹਨ।
ਅੰਮਿ੍ਤਸਰ, (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਰਸਿਟੀ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸਾਈਕਲ ਰੈਲੀ ਤੇ ਰਨ ਫਾਰ ਫਰੀਡਮ ਦਾ ਪ੍ਰਬੰਧ ਕੀਤਾ ਗਿਆ, ਜਿਸ ਨੂੰ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਹਰੀ ਝੰਡੀ ਦੇ ...
ਗੁਰਦਾਸਪੁਰ, 28 ਸਤੰਬਰ (ਆਰਿਫ਼) - ਪੰਜਾਬ ਦੇ ਨੌਜਵਾਨਾਂ ਨੰੂ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਐਲਾਨ ਕਰਨ ਵਾਲੀ 'ਆਪ' ਸਰਕਾਰ ਉਨ੍ਹਾਂ ਵਿਅਕਤੀਆਂ ਨੰੂ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ ਜੋ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਅਤੇ 70 ਹਜ਼ਾਰ ਤੋਂ ਲੱਖ ਦੇ ...
ਅੰਮਿ੍ਤਸਰ, 28 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਦੀ ਉੱਤਰੀ ਜ਼ੋਨ 'ਚ ਮਾਲ ਰੋਡ 'ਤੇ ਹੋਟਲ ਨਿਰਮਾਣ ਦੇ ਮੰਤਵ ਲਈ ਲਗਭਗ 40 ਫੁੱਟ ਡੂੰਘੀ ਬੇਸਮੈਂਟ ਪਿਛਲੇ 3 ਮਹੀਨੇ ਤੋਂ ਪੁੱਟੀ ...
ਮਾਨਾਂਵਾਲਾ, 28 ਸਤੰਬਰ (ਪ.ਪ.)- ਪੁਲਿਸ ਥਾਣਾ ਚਾਟੀਵਿੰਡ ਦੀ ਪੁਲਿਸ ਨੇ ਇਕ ਮਹਿਲਾ ਦੀ ਸ਼ਿਕਾਇਤ 'ਤੇ ਮÏਜੂਦਾ ਸਰਪੰਚ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਗੁਰਜੀਤ ਕਰ ਪਤਨੀ ਪ੍ਰਭਜੀਤ ਸਿੰਘ ਵਾਸੀ ਡਰੀਮ ਸਿਟੀ ਮਾਨਾਂਵਾਲਾ ਨੇ ਦਿੱਤੀ ਦਰਖ਼ਾਸਤ 'ਚ ...
ਅੰਮਿ੍ਤਸਰ, 28 ਸਤੰਬਰ (ਜਸਵੰਤ ਸਿੰਘ ਜੱਸ)- ਈਸਟ ਮੋਹਨ ਨਗਰ 100 ਫੁੱਟੀ ਰੋਡ ਚਮਰੰਗ ਰੋਡ ਤੇ ਸੁਲਤਾਨਵਿੰਡ ਇਲਾਕਿਆਂ 'ਚ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਮਾਤਾ ਕੌਲਾਂ ਜੀ ਮਿਸ਼ਨ ਹਸਪਤਾਲ ਟਰੱਸਟ 100 ਫੁੱਟੀ ਰੋਡ ਦੇ ਟਰੱਸਟੀ ਮੈਂਬਰਾਂ ਵਲੋਂ ਭਾਈ ਗੁਰਦੀਪ ਸਿੰਘ ...
ਅੰਮਿ੍ਤਸਰ, 28 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡਾ. ਅਮਰਦੀਪ ਗੁਪਤਾ ਨੂੰ ਡੀ.ਏ.ਵੀ. ਕਾਲਜ ਅੰਮਿ੍ਤਸਰ ਦਾ ਨਵਾਂ ਪਿ੍ੰਸੀਪਲ ਬਣਾਇਆ ਗਿਆ ਹੈ | ਡਾ. ਗੁਪਤਾ ਨੇ ਅੱਜ ਆਪਣਾ ਕਾਰਜਕਾਲ ਸ਼ੁਰੂ ਕੀਤਾ | ਇਸ ਦÏਰਾਨ ਕਾਲਜ 'ਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ | ਇਸ ਤੋਂ ਪਹਿਲਾਂ ਡਾ. ...
ਅੰਮਿ੍ਤਸਰ, 28 ਸਤੰਬਰ (ਰੇਸ਼ਮ ਸਿੰਘ)- ਆਪਣੀ ਧੀ ਲਈ ਇਨਸਾਫ਼ ਦੀ ਗੁਹਾਰ ਲਾਉਂਦਿਆਂ ਇਕ ਵਿਅਕਤੀ ਨੇ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਦੀ ਗਿ੍ਫਤਾਰੀ ਦੀ ਮੰਗ ਕੀਤੀ ਹੈ, ਜਿਸ ਨੇ ਕਿਹਾ ਕਿ ਉਸ ਦੀ ਧੀ ਦੀ ਦਾਜ ਖਾਤਰ ਕੁੱਟਮਾਰ ਕੀਤੀ ਗਈ, ਜਦਕਿ ਉਸ ਦੇ ਪਤੀ ਦੀ ਜਾਂਚ ਕਰਨ 'ਤੇ ...
ਰਾਮ ਤੀਰਥ, 28 ਸਤੰਬਰ (ਧਰਵਿੰਦਰ ਸਿੰਘ ਔਲਖ)- ਡੀ.ਐੱਸ.ਪੀ. ਸਬ ਡਵੀਜ਼ਨ ਅਟਾਰੀ ਪਰਵੇਸ਼ ਚੋਪੜਾ, ਐੱਸ.ਐੱਚ.ਓ. ਲੋਪੋਕੇ ਮਨਤੇਜ ਸਿੰਘ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਭਾਜੜਾਂ ਪਾ ਦਿੱਤੀਆਂ ਹਨ | ਇਸੇ ਸੰਬੰਧ 'ਚ ਅੱਜ ਚੌਕੀ ਰਾਮ ਤੀਰਥ ...
ਅੰਮਿ੍ਤਸਰ, 28 ਸਤੰਬਰ (ਰੇਸ਼ਮ ਸਿੰਘ)- ਅੰਮਿ੍ਤਸਰ ਦੇ ਨਾਮੀ ਡਾਕਟਰ ਕੋਲੋਂ ਇਕ ਕਰੋੜ ਦੀ ਫਿਰੌਤੀ ਮੰਗਣ ਦੇ ਚਰਚਿਤ ਮਾਮਲੇ 'ਚ 8 ਦਿਨਾਂ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਇੱਥੇ ਮੁੜ ਅਦਾਲਤ 'ਚ ਪੇਸ਼ ਕੀਤਾ ਜਿਸ ਨੂੰ ਅਦਾਲਤ ...
ਅੰਮਿ੍ਤਸਰ, 28 ਸਤੰਬਰ (ਰੇਸ਼ਮ ਸਿੰਘ)- ਬੀਤੇ ਦਿਨ ਏਅਰਫੋਰਸ ਦੇ ਸਾਬਕਾ ਅਧਿਕਾਰੀ ਦੇ ਘਰ ਹੋਈ 30 ਲੱਖ ਦੀ ਵੱਡੀ ਲੁੱਟ-ਖੋਹ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਅਤੇ ਇਹ ਲੁੱਟ ਘਰ ਦੀ ਨੋਕਰਾਣੀ ਵਲੋਂ ਹੀ ਆਪਣੇ ਪਤੀ, ਸੱਸ ਤੇ ਇਕ ਹੋਰ ਰਿਸ਼ਤੇਦਾਰ ਨਾਲ ਮਿਲ ਕੇ ਅੰਜਾਮ ...
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)- ਪੰਜਾਬ ਦੇ ਸਭ ਤੋਂ ਜ਼ਿਆਦਾ ਤਜ਼ਰਬੇਕਾਰ ਤੇ ਹੋਣਹਾਰ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਆਸਟ੍ਰੇਲੀਆ ਦੇ ਫਰਵਰੀ ਇਨਟੇਕ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ 2021-22 ...
ਲੋਪੋਕੇ, 28 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡ ਮਿਆਦੀਆਂ ਕਲਾਂ ਦੇ ਐੱਸ.ਸੀ. ਪਰਿਵਾਰ ਵਲੋਂ 9 ਸਾਲ ਪਹਿਲਾਂ ਖਰੀਦੇ ਪਲਾਟ ਨੂੰ ਲੈ ਕੇ ਪਿੰਡ ਦੇ ਹੀ ਕੁੁਝ ਲੋਕਾਂ ਵਲੋਂ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ 'ਤੇ ਪੁਲਿਸ ਨੂੰ ...
ਅੰਮਿ੍ਤਸਰ, 28 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਗਰੀ ਵਿਖੇ ਚੱਲ ਰਹੀ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਦੌਰਾਨ ਅੱਜ ਦਾ ਸਮਾਗਮ ਫ਼ਤਹਿਗੜ੍ਹ ਚੂੜੀਆਂ ਰੋਡ ਵਿਖੇ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ...
ਵੇਰਕਾ, 28 ਸਤੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਦੇ ਕਾਂਗਰਸੀ ਵਰਕਰਾਂ ਵਲੋਂ ਬਲਾਕ ਕਾਂਗਰਸ ਕਮੇਟੀ ਵੇਰਕਾ ਦੇ ਨੁਮਾਇੰਦਿਆਂ ਵਲੋਂ ਗੁਰੂ ਨਾਨਕ ਖੇਡ ਸਟੇਡੀਅਮ ਦੀਨ ਦਿਆਲ ਕਲੋਨੀ ਵੇਰਕਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੀ ਅਗਵਾਈ ਕਰਦਿਆ ...
ਅੰਮਿ੍ਤਸਰ, 28 ਸਤੰਬਰ (ਰੇਸ਼ਮ ਸਿੰਘ)- ਸ੍ਰੀ ਦਰਬਾਰ ਸਾਹਿਬ ਆਉਂਦੇ ਸ਼ਰਧਾਲੂਆਂ ਨਾਲ ਲਗਾਤਾਰ ਹੋ ਰਹੀਆਂ ਲੁੱਟਾਂ-ਖੋਹਾਂ ਤਹਿਤ ਦਿੱਲੀ ਦੀ ਇਕ ਹੋਰ ਸ਼ਰਧਾਲੂ ਬੀਬੀ ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋ ਗਈ ਹੈ ਜਿਸ ਦੇ ਗਲ 'ਚ ਪਹਿਨਿਆਂ ਹੀਰੇ ਦਾ ਲਾਕਟ ਲੁਟੇਰੇ ਖੋਹ ...
ਅੰਮਿ੍ਤਸਰ, 28 ਸਤੰਬਰ (ਸੁਰਿੰਦਰ ਕੋਛੜ)-ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਦੇਸ਼ ਭਗਤਾਂ ਨੇ ਆਪਣੇ ਕ੍ਰਾਂਤੀਕਾਰੀ ਜੀਵਨ ਦੀ ਸ਼ੁਰੂਆਤ ਅੰਮਿ੍ਤਸਰ ਦੇ ਜਿਸ ਸਵਰਾਜ ਆਸ਼ਰਮ ਤੋਂ ਕੀਤੀ, ਮੌਜੂਦਾ ਸਮੇਂ ਉਸ ਦੀਆਂ ਸਭ ਨਿਸ਼ਾਨੀਆਂ ਲੁਪਤ ਹੋ ਚੁੱਕੀਆਂ ...
ਅੰਮਿ੍ਤਸਰ, 28 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ 'ਚ ਹਿੰਦੂ ਲੜਕੀ ਗੁੱਡੀ ਕੁਮਾਰੀ ਪੁੱਤਰੀ ਦਇਆ ਰਾਮ ਵਾਸੀ ਮੀਰਪੁਰ ਖ਼ਾਸ ਨੂੰ ਅਲੀ ਹਸਨ ਦੁਆਰਾ ਅਗਵਾ ਕਰਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਾਏ ਜਾਣ ਦਾ ਮਾਮਲਾ ਹੈ | ਧਰਮ ਪਰਿਵਰਤਨ ਉਪਰੰਤ ਗੁੱਡੀ ...
ਅੰਮਿ੍ਤਸਰ, 28 ਸਤੰਬਰ (ਹਰਮਿੰਦਰ ਸਿੰਘ)- ਬਾਲੀਵੁੱਡ ਅਦਾਕਾਰ ਸ਼ੇਖਰ ਸੁਮਨ ਦੇ ਬੇਟੇ ਅਦਾਕਾਰ ਅਦਿਆਨ ਸੁਮਨ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ | ਇਸ ਦੌਰਾਨ ਉਨ੍ਹਾਂ ਗੁਰਬਾਣੀ ਕੀਰਤਨ ਸਰਵਨ ਕੀਤਾ | ਇਸ ਦੌਰਾਨ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ...
ਅੰਮਿ੍ਤਸਰ, 28 ਸਤੰਬਰ (ਰੇਸ਼ਮ ਸਿੰਘ)- ਇੱਥੇ ਇਕ ਸੁਨਿਆਰੇ ਦੀ ਦੁਕਾਨ 'ਤੇ ਇਕ ਲੁਟੇਰੇ ਵਲੋਂ ਲੁੱਟ-ਖੋਹ ਦੀ ਕੋਸ਼ਿਸ਼ ਕੀਤੀ, ਪਰ ਦੁਕਾਨਦਾਰ ਵਲੋਂ ਵਿਰੋਧ ਕੀਤੇ ਜਾਣ 'ਤੇ ਉਸ ਨੇ ਪਿਸਤੌਲ ਕੱਢ ਲਈ ਤੇ ਲੋਕਾਂ ਦੇ ਇਕੱਠੇ ਹੋਣ 'ਤੇ ਉਹ ਭੱਜ ਨਿਕਲਿਆ | ਐੱਚ. ਐਸ. ਜਿਊਲਰਜ਼ ਦੇ ...
ਅੰਮਿ੍ਤਸਰ, 28 ਸਤੰਬਰ (ਹਰਮਿੰਦਰ ਸਿੰਘ)- ਲੰਘੇ ਸ਼ਨੀਵਾਰ ਨੂੰ ਸਥਾਨਕ ਮਾਲ ਰੋਡ ਵਿਖੇ ਇਕ ਹੋਟਲ ਦੇ ਨਿਰਮਾਣ ਲਈ ਪੁੱਟੇ ਗਏ ਬੇਸਮੈਂਟ 'ਚ ਉਸ ਦੇ ਨਾਲ ਲੱਗਦੀ ਸੜਕ ਦਾ ਵੱਡਾ ਹਿੱਸਾ ਡਿੱਗਣ ਅਤੇ ਉਕਤ ਹੋਟਲ ਦੀ ਚੱਲ ਰਿਹਾ ਨਿਰਮਾਣ ਕਾਰਜ ਅਣ ਅਧਿਕਾਰਤ ਤੌਰ 'ਤੇ ਹੋਣ ਨੂੰ ...
ਗੱਗੋਮਾਹਲ, 28 ਸਤੰਬਰ (ਬਲਵਿੰਦਰ ਸਿੰਘ ਸੰਧੂ)- ਸਮੇਂ ਦੀਆਂ ਸਰਕਾਰਾਂ ਵਲੋਂ ਪਿਛਲੀਆਂ ਸਰਕਾਰਾਂ ਦੀ ਭੰਡੀ ਪ੍ਰਚਾਰ ਕਰਨ ਵੇਲੇ ਕਈ ਤਰ੍ਹਾਂ ਦੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ, ਪ੍ਰੰਤੂ ਇਹ ਵਾਅਦੇ ਕਿਸ ਕਦਰ ਵਫ਼ਾ ਹੁੰਦੇ ਹਨ ਇਸ ਦਾ ਪਤਾ ਦਿਹਾਤੀ ਖੇਤਰਾਂ ਅੰਦਰ ...
ਹਰਸ਼ਾ ਛੀਨਾ, 28 ਸਤੰਬਰ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੀ 'ਦੀ ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ' ਵਿਖੇ ਮਿੱਲ ਦੀ ਹਿੱਸੇਦਾਰਾਂ ਤੇ ਗੰਨਾ ਕਾਸ਼ਤਕਾਰਾਂ ਦਾ ਛੇਵਾਂ ਸਾਲਾਨਾ ਆਮ ਇਜਲਾਸ ਬੁਲਾਇਆ ਗਿਆ ਜਿਸ ਵਿਚ ਮਿੱਲ ਦੇ ਸਮੂਹ ਹਿੱਸੇਦਾਰਾਂ ਤੋਂ ਇਲਾਵਾ ...
ਟਾਂਗਰਾ, 28 ਸਤੰਬਰ (ਹਰਜਿੰਦਰ ਸਿੰਘ ਕਲੇਰ)- ਕੇਂਦਰੀ ਮੰਤਰੀ ਪਛੜੀਆਂ ਸ਼੍ਰੇਣੀਆਂ ਅਨੂਸੂਚਿਤ ਜਾਤੀਆਂ ਤੇ ਟ੍ਰੈਵਲ ਤੇ ਜਲ ਸਰੋਤ ਮੰਤਰੀ ਬਿਸ਼ਵੇਸ਼ਵਰ ਟੁਡੋ ਦਾ ਪੰਜਾਬ ਫੇਰੀ ਦੌਰਾਨ ਬੀ.ਜੇ.ਪੀ. ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸਰਦਿਆਲ ਸਿੰਘ ਔਲਖ, ਜ਼ਿਲ੍ਹਾ ...
ਲੋਪੋਕੇ, 28 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਕਾਰਪੋਰੇਟ ਘਰਾਣਿਆਂ, ਸਾਮਰਾਜਵਾਦੀ ਅਤੇ ਪੂੰਜੀਪਤੀਆਂ ਖ਼ਿਲਾਫ਼ ਸੰਘਰਸ਼-ਸ਼ੀਲ ਰਹਿਣ ਦੇ ਸੁਨੇਹੇ ਲਈ ਵਿਸ਼ਾਲ ਕਨਵੈਨਸ਼ਨ ...
ਹਰਸਾ ਛੀਨਾ, 28 ਸਤੰਬਰ (ਕੜਿਆਲ)- ਪ੍ਰਾਇਮਰੀ ਸਕੂਲ ਖੇਡਾਂ ਦੇ ਅੱਜ ਤਿੰਨ ਰੋਜ਼ਾ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੋਈ, ਜਿਸ ਦਾ ਰਸਮੀ ਉਦਘਾਟਨ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਚੋਗਾਵਾਂ-2 ਦਲਜੀਤ ਸਿੰਘ ਵਲੋਂ ਕੀਤਾ ਗਿਆ | ਸਥਾਨਕ ਕਾਮਰੇਡ ਅੱਛਰ ਸਿੰਘ ਛੀਨਾ ...
ਅਜਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਦਿਨੀਂ ਪੰਜਾਬ ਭਰ 'ਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਮੰਡੀਆਂ ਵਿਚ ਝੋਨੇ ਦੀ ਆਮਦ ਇਕਦਮ ਵਧ ਗਈ ਹੈ | ਸਰਹੱਦੀ ਖੇਤਰ ਦੀ ਪ੍ਰਮੁੱਖ ਦਾਣਾ ਮੰਡੀ ਅਜਨਾਲਾ ਵਿਖੇ ਵੀ ਅੱਜ ਵੱਡੀ ਗਿਣਤੀ 'ਚ ਕਿਸਾਨ ਆਪਣੀ ਅਗੇਤੀ ਕਿਸਮ ...
ਜਗਦੇਵ ਕਲਾਂ, 28 ਸਤੰਬਰ (ਸ਼ਰਨਜੀਤ ਸਿੰਘ ਗਿੱਲ)- 1984 'ਚ ਸਿੱਖ ਸੰਘਰਸ਼ (ਆਪ੍ਰੇਸ਼ਨ ਬਲਿਊ ਸਟਾਰ) ਦੌਰਾਨ ਲੰਮਾ ਸਮਾਂ ਜੋਧਪੁਰ ਦੀ ਜੇਲ੍ਹ 'ਚ ਕੈਦ ਕੱਟਣ ਵਾਲੇ ਜੁਝਾਰੂ ਆਗੂ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਵਿਖੇ ਲੰਮਾ ਸਮਾਂ ਮੈਨੇਜਰ ਵਜੋਂ ਸੇਵਾਵਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX