ਖੰਨਾ, 28 ਸਤੰਬਰ (ਅਜੀਤ ਬਿਊਰੋ)-ਅੱਜ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਖੰਨਾ 'ਚ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ ਗਿਆ¢ ਇਸ ਮੌਕੇ ਉਨ੍ਹਾਂ ਦੇ ਜੀਵਨ ਅਤੇ ਦੇਸ਼ ਲਈ ਪਾਏ ਗਏ ਯੋਗਦਾਨ ਲਈ ਯਾਦ ਕੀਤਾ ਗਿਆ¢ ਇਸ ਮੌਕੇ ਭੀਮ ਸੈਨ ਨੇ ਉਨ੍ਹਾਂ ਦੀ ਜੀਵਨ ਸ਼ੈਲੀ ਅਤੇ ਉਨ੍ਹਾਂ ਦੇ ਵੱਖ ਵੱਖ ਅੰਦੋਲਨਾਂ ਬਾਰੇ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ¢ ਇਸ ਮੌਕੇ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਕਵਿਤਾਵਾਂ, ਲੇਖ ਰਚਨਾ ਅਤੇ ਪੇਂਟਿੰਗ ਮੁਕਾਬਲੇ ਵਿਚ ਹਿੱਸਾ ਲਿਆ¢ ਸਕੂਲ ਪਿ੍ੰਸੀਪਲ ਇੰਦਰਜੀਤ ਸਿੰਘ ਨੇ ਸ਼ਹੀਦ ਭਗਤ ਸਿੰਘ ਅਤੇ ਹੋਰ ਦੇਸ਼ ਭਗਤਾਂ ਦੀਆਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ¢ ਜੇਤੂ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ¢ ਸਕੂਲ ਮੈਨੇਜਰ ਐਡਵੋਕੇਟ ਸੁਮਿਤ ਲੂਥਰਾ ਨੇ ਜੇਤੂ ਬੱਚਿਆਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ¢ ਟਰੱਸਟ ਦੇ ਪ੍ਰਧਾਨ ਸ਼ਮਿੰਦਰ ਸਿੰਘ, ਵਾਈਸ ਪ੍ਰਧਾਨ ਸੁਸ਼ੀਲ ਕੁਮਾਰ, ਜਨਰਲ ਸਕੱਤਰ ਐਡਵੋਕੇਟ ਬਰਿੰਦਰ ਡੇਵਿਟ ਨੇ ਬੱਚਿਆਂ ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਦੀ ਸ਼ਲਾਘਾ ਕੀਤੀ¢ ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ¢
ਰਸੂਲੜਾ ਵਿਖੇ ਸਮਾਗਮ
ਖੰਨਾ, (ਮਨਜੀਤ ਸਿੰਘ ਧੀਮਾਨ)-ਪਿੰਡ ਰਸੂਲੜਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ¢ ਸਮਾਗਮ ਦੀ ਅਗਵਾਈ ਆਮ ਆਦਮੀ ਪਾਰਟੀ ਜ਼ਿਲ੍ਹਾ ਯੂਥ ਸਕੱਤਰ ਵਰਿੰਦਰ ਸਿੰਘ ਜੋਤੀ ਨੇ ਕੀਤੀ ¢ ਜੋਤੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ¢ ਜੋਤੀ ਰਸੂਲੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਹੀਦਾਂ ਦੇ ਸੁਪਨਿਆਂ ਉੱਪਰ ਪਹਿਰਾ ਦੇਣ ਵਾਲੀ ਪਾਰਟੀ ਹੈ¢ ਸ਼ਹੀਦਾਂ ਦੀ ਸੋਚ ਨੂੰ ਸਲਾਮ ਕਰਨ ਵਾਲੀ ਪਾਰਟੀ ਹੈ¢ ਸਾਡੀ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨੇ ਚਾਹੀਦੇ ਹਨ¢
ਕਮਿਊਨਿਸਟ ਪਾਰਟੀ ਵਲੋਂ
ਖੰਨਾ, (ਮਨਜੀਤ ਸਿੰਘ ਧੀਮਾਨ)-ਅੱਜ ਕਮਿਊਨਿਸਟ ਪਾਰਟੀ ਭਾਰਤੀ ਮਾਰਕਸਵਾਦੀ ਤਹਿਸੀਲ ਖੰਨਾ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ¢ ਇਸ ਮੌਕੇ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦੇ ਦੱਸੇ ਮਾਰਗਾਂ 'ਤੇ ਚੱਲਣਾ ਚਾਹੀਦਾ ਹੈ ਅਤੇ ਉਨ੍ਹਾਂ ਦੁਆਰਾ ਸੁਪਨਿਆਂ ਵਿਚ ਸਿਰਜੇ ਦੇਸ਼ ਨੂੰ ਬਣਾਉਣ ਵਿਚ ਸਹਿਯੋਗ ਦੇਣਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਸੁਹਾਵੀ, ਗੁਰਦੀਪ ਸਿੰਘ, ਮੋਹਣ ਘਈ, ਇਕਬਾਲ ਸਿੰਘ, ਭਗਵੰਤ ਸਿੰਘ ਇਕੋਲਾਹਾ, ਅਵਤਾਰ ਸਿੰਘ ਮੰਨਾ, ਗੁਰਦੀਪ ਸਿੰਘ ਹੋਲ ਤਹਿਸੀਲ ਸਕੱਤਰ, ਮਲਕੀਤ ਸਿੰਘ ਆਹਲੂਵਾਲੀਆ, ਸੁਰਿੰਦਰ ਕੁਮਾਰ, ਵੇਦ ਪ੍ਰਕਾਸ਼, ਹਰਬੰਸ ਸਿੰਘ ਮੋਹਨਪੁਰ, ਤਰਲੋਚਨ ਸਿੰਘ ਖੱਟੜਾ, ਐਚ.ਐਨ. ਨਾਰੰਗ ਸੀ.ਏ., ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ¢
ਸਰਕਾਰੀ ਸੀਨੀਅਰ ਸਕੂਲ ਕੰਨਿਆ ਖੰਨਾ ਵਿਖੇੇ
ਖੰਨਾ, (ਮਨਜੀਤ ਸਿੰਘ ਧੀਮਾਨ)- ਕਿਸ਼ੋਰੀ ਲਾਲ ਜੇਠੀ ਸਰਕਾਰੀ ਸੀਨੀਅਰ ਸਕੂਲ ਕੰਨਿਆ ਖੰਨਾ ਵਿਖੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਸਕੂਲ ਦੇ ਪਿ੍ੰਸੀਪਲ ਸੰਜੇ ਸ਼ਾਰਧਾ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਭਾਸ਼ਣ, ਪੇਂਟਿੰਗ, ਲੇਖ ਆਦਿ ਦੇ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿੰ੍ਰਸੀਪਲ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਦਲਜੀਤ ਕੌਰ, ਕਮਲਜੀਤ ਕੌਰ, ਭੁਪਿੰਦਰ ਕੌਰ, ਬਲਵਿੰਦਰ ਸਿੰਘ, ਚਰਨਜੀਤ ਕੌਰ, ਜਸਵਿੰਦਰ ਕੁਮਾਰ, ਸੰਜੀਵ ਕੁਮਾਰ ਆਦਿ ਹਾਜ਼ਰ ਸਨ |
ਬਿ੍ਟਿਸ਼ ਕਾਨਵੈਂਟ ਸਕੂਲ ਵਿਖੇ
ਈਸੜੂ, (ਬਲਵਿੰਦਰ ਸਿੰਘ)-ਬਿ੍ਟਿਸ਼ ਕਾਨਵੈਂਟ ਸਕੂਲ ਫ਼ਤਿਹਪੁਰ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ ਗਿਆ | ਸਕੂਲ ਮੁਖੀ ਗਗਨਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਅੱਜ ਸ਼ਹੀਦਾਂ ਦੇ ਪਾਏ ਗਏ ਯੋਗਦਾਨ ਬਦਲੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਬੱਚਿਆਂ ਨੇ ਚਾਰਟ ਮੇਕਿੰਗ ਮੁਕਾਬਲਾ, ਰੋਲ ਪਲੇ, ਕਵਿਤਾ ਉਚਾਰਣ ਮੁਕਾਬਲਾ ਅਤੇ ਫੈਂਸੀ ਡਰੈੱਸ ਮੁਕਾਬਲਿਆਂ ਵਿਚ ਭਾਗ ਲਿਆ ¢ ਇਸ ਮੌਕੇ ਜਸਪ੍ਰੀਤ ਕੌਰ ਬਦੇਸ਼ਾ, ਗਗਨਦੀਪ ਕੌਰ, ਹਰਜੋਤ ਕੌਰ ਰੰਧਾਵਾ, ਨਿਸ਼ਾ ਸੋਫ਼ਤ, ਸਨਦੀਪ ਕੌਰ, ਕਮਲਪ੍ਰੀਤ ਕੌਰ, ਰਿਚਾ ਬੈਕਟਰ, ਯਸ਼ਪ੍ਰੀਤ ਕੌਰ, ਪਲਕ, ਗੁਰਸ਼ਰਨਦੀਪ ਕੌਰ, ਤਰਨਜੀਤ ਕੌਰ, ਜਗਰੂਪ ਸਿੰਘ ਸਮੇਤ ਸਕੂਲੀ ਬੱਚੇ ਹਾਜ਼ਰ ਸਨ |
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਕੋਟਾਂ ਵਿਖੇ
ਬੀਜਾ, (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਧੀਨ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀ. ਸੈਕੰ. ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵਿਖੇ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਸਕੂਲ ਵਿਚ ਸਵੇਰੇ ਦੀ ਸਭਾ ਵਿੱਚ ਪਹਿਲਾਂ ਅਧਿਆਪਕ ਅੰਗਰੇਜ਼ ਸਿੰਘ ਦੁਆਰਾ ਜਪੁਜੀ ਸਾਹਿਬ ਦਾ ਪਾਠ ਉਚਾਰਨ ਕੀਤਾ ਗਿਆ¢ ਇਸ ਤੋਂ ਬਾਅਦ ਅੱਠਵੀਂ ਦੀ ਸਿਮਰਨਜੀਤ ਕੌਰ ਅਤੇ ਦਸਵੀਂ ਦੀ ਅਰਸ਼ਪ੍ਰੀਤ ਕੌਰ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਆਦਰਸ਼ਾਂ 'ਤੇ ਚਾਨਣਾ ਪਾਇਆ¢ ਪਿ੍ੰਸੀਪਲ ਡਾ. ਹਰਜੀਤ ਕੌਰ ਸਿੱਧੂ ਨੇ ਸਵੇਰੇ ਦੀ ਸਭਾ ਵਿੱਚ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਸਿੰਘ ਕੋਈ ਵਿਅਕਤੀ ਨਹੀਂ, ਬਲਕਿ ਇੱਕ ਇਨਕਲਾਬੀ ਸੋਚ ਹੈ, ਜਿਸ ਨੇ ਸਾਨੂੰ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਹੈ | ਅਸੀਂ ਉਸ ਦੀ ਸੋਚ 'ਤੇ ਪਹਿਰਾ ਦੇ ਕੇ ਦੇਸ਼ ਨੂੰ ਭਿ੍ਸ਼ਟਾਚਾਰ ਤੋਂ ਬਚਾਉਣਾ ਹੈ ¢ ਉਪਰੰਤ ਸਕੂਲ ਦੇ ਵਿਦਿਆਰਥੀਆਂ ਵਿਚਕਾਰ ਸ਼ਹੀਦ ਭਗਤ ਸਿੰਘ ਨਾਲ ਸੰਬੰਧਿਤ ਪੇਂਟਿੰਗ ਤੇ ਲੇਖ ਮੁਕਾਬਲੇ ਕਰਵਾਏ ਗਏ |
ਏ. ਐੱਸ. ਕਾਲਜ ਖੰਨਾ ਵਿਖੇ
ਖੰਨਾ, (ਅਜੀਤ ਬਿਊਰੋ)-ਏ. ਐੱਸ. ਕਾਲਜ ਖੰਨਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ¢ ਕਾਲਜ ਪਿ੍ੰਸੀਪਲ ਡਾ. ਆਰ. ਐੱਸ. ਝਾਂਜੀ ਨੇ ਦੱਸਿਆ ਕਿ ਇਸ ਦਿਹਾੜੇ 'ਤੇ ਸਵੇਰੇ ਵਿਦਿਆਰਥੀਆਂ ਦੀ 'ਸਾਈਕਲ ਰੈਲੀ' ਕੱਢੀ ਗਈ ¢ ਇਸ ਮੌਕੇ ਪਿ੍ੰਸੀਪਲ ਡਾ. ਆਰ. ਐੱਸ. ਝਾਂਜੀ ਨੇ ਆਜ਼ਾਦੀ ਘੁਲਾਟੀਏ ਦੇਵਕੀ ਨੰਦਨ ਖਾਰ ਦੇ ਜੀਵਨ-ਸੰਘਰਸ਼ ਦੇ ਅਹਿਮ ਪੱਖ ਸਾਂਝੇ ਕੀਤੇ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮੇਂਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਮੁੱਖ-ਮਹਿਮਾਨ ਵਜੋਂ ਪਹੁੰਚੇ ਆਜ਼ਾਦੀ ਘੁਲਾਟੀਏ ਦੇਵਕੀ ਨੰਦਨ ਖਾਰ ਦੇ ਸਪੁੱਤਰ ਬਲਰਾਜ ਨੇ ਰੈਲੀ ਨੂੰ ਹਰੀ ਝੰਡੀ ਵਿਖਾਈ ¢ ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮੇਂਦਰ ਸਿੰਘ, ਕਾਲਜ ਸੈਕਟਰੀ ਤਜਿੰਦਰ ਸ਼ਰਮਾ, ਕਾਲਜ ਪਿ੍ੰਸੀਪਲ ਡਾ. ਆਰ. ਐੱਸ. ਝਾਂਜੀ, ਕਾਲਜ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ ¢ ਇਸ ਦਿਵਸ ਦੇ ਅਗਲੇ ਪੜਾਅ ਤਹਿਤ ਕਾਲਜ ਦੇ ਸੈਮੀਨਾਰ ਹਾਲ ਵਿਖੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ, ਫ਼ਲਸਫ਼ੇ ਅਤੇ ਸੰਘਰਸ਼ ਨਾਲ ਸੰਬੰਧਿਤ ਦਸਤਾਵੇਜ਼ੀ-ਫਿਲਮ ਵਿਖਾਈ ਗਈ ¢ ਇਸ ਦੌਰਾਨ ਐਡਵੋਕੇਟ ਪਰਮਜੀਤ ਸਿੰਘ ਨੇ ਅਜੋਕੇ ਦੌਰ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਵਰਤਮਾਨ ਸੰਦਰਭ ਵਿੱਚ ਇਸਦੇ ਮਹੱਤਵ ਸੰਬੰਧੀ ਲੈਕਚਰ ਦਿੱਤਾ ¢ ਇਸ ਮੌਕੇ ਮੰਚ-ਸੰਚਾਲਕ ਦੀ ਭੂਮਿਕਾ ਕਾਲਜ ਡੀਨ, ਸਭਿਆਚਾਰਕ ਮਾਮਲੇ ਪ੍ਰੋ. ਰਵਿੰਦਰ ਜੀਤ ਸਿੰਘ ਨੇ ਨਿਭਾਈ ¢ਇਸ ਦੌਰਾਨ ਕਾਲਜ ਡੀਨ ਐਲੁਮਨੀ ਡਾ. ਹਰਪਾਲ ਸਿੰਘ ਭੱਟੀ ਨੇ ਉਚੇਚੇ ਤੌਰ 'ਤੇ ਪਹੁੰਚੇ ਮੁੱਖ-ਬੁਲਾਰੇ, ਕਾਲਜ ਸੈਕਟਰੀ, ਮੌਜੂਦ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਕਿਹਾ ¢ ਅੰਤ ਵਿਚ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਆਧਾਰਿਤ ਨੁੱਕੜ-ਨਾਟਕ ਦੀ ਪੇਸ਼ਕਾਰੀ ਕੀਤੀ ਗਈ¢
ਗੋਲਡ ਸਟਾਰ ਸਕੂਲ ਬੀਜਾ ਵਿਖੇ
ਬੀਜਾ, (ਕਸ਼ਮੀਰਾ ਸਿੰਘ ਬਗ਼ਲੀ)-ਗੋਲਡ ਸਟਾਰ ਪਬਲਿਕ ਹਾਈ ਸਕੂਲ ਬੀਜਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ | ਇਕ ਸੰਖੇਪ ਜਿਹੇ ਸਮਾਗਮ ਵਿਚ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਅਤੇ ਧਾਰਮਿਕ ਸ਼ਬਦ ਨਾਲ ਸਮਾਗਮ ਸ਼ੁਰੂ ਕੀਤਾ ¢ ਇਸ ਤੋਂ ਬਾਅਦ ਕੁਲਦੀਪ ਕੌਰ ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ ਅਤੇ ਪਿ੍ੰਸੀਪਲ ਲਖਵੀਰ ਕੌਰ ਕੁਲਾਰ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ¢ ਸਕੂਲ ਦੇ ਵੱਖ-ਵੱਖ ਅਧਿਆਪਕਾਂ ਨੇ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਨਾਲ ਸਬੰਧਿਤ ਵਿਚਾਰ ਪੇਸ਼ ਕੀਤੇ | ਸਕੂਲ ਦੇ ਲੜਕੇ ਅਤੇ ਲੜਕੀਆਂ ਵਲੋਂ ਸ਼ਹੀਦ ਭਗਤ ਸਿੰਘ ਦੀ ਜੀਵਨੀ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਸ ਸਮੇਂ ਕੁਲਬੀਰ ਕੌਰ ਸੁਖਵਿੰਦਰ ਕੌਰ, ਕਰਮਜੀਤ ਕੌਰ, ਹਰਮਿੰਦਰ ਕੌਰ, ਅਮਨਦੀਪ ਕੌਰ, ਨਵਜੋਤ ਕੌਰ, ਪ੍ਰਭਜੋਤ ਕੌਰ, ਸੀਮਾ ਸ਼ਰਮਾ, ਅਮਰਪਾਲ ਕੌਰ, ਦਲਬੀਰ ਕੌਰ, ਮਨਜੀਤ ਕੌਰ, ਕਮਲਜੀਤ ਕੌਰ, ਨੀਰਜ ਕੌਰ, ਹਰਪ੍ਰੀਤ ਕੌਰ, ਗੁਰਜੀਤ ਸਿੰਘ, ਗੁਰਦੀਪ ਸਿੰਘ, ਰਘਵੀਰ ਸਿੰਘ ਹਾਜ਼ਰ ਸਨ¢
ਕੈਂਬਰਿਜ ਸਕੂਲ ਵਿਖੇ
ਮਲੌਦ, (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਮਲੌਦ ਵਿਖ਼ੇ ਪਿ੍ੰ. ਸੰਜੀਵ ਮੋਦਗਿਲ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ¢ ਬੱਚਿਆਂ ਵਲੋਂ 'ਮੇਰਾ ਰੰਗ ਦੇ ਬਸੰਤੀ ਚੋਲਾ' ਗੀਤ ਪੇਸ਼ ਕੀਤਾ ਗਿਆ | ਪਾਵੇਲ ਸਿਹੋੜਾ ਦੀ ਨਿਰਦੇਸ਼ਨਾ ਹੇਠ 'ਮੈਂ ਭਗਤ ਸਿੰਘ' ਸ਼ਾਨਦਾਰ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਸੰਜੀਵ ਕੁਮਾਰ ਮੋਦਗਿਲ ਨੇ ਕਿਹਾ ਕਿ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਵਲੋਂ ਕੀਤੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣਦੇ ਹਾਂ | ਇਸ ਲਈ ਉਨ੍ਹਾਂ ਦੀਆਂ ਮਹਾਨ ਅਤੇ ਲਾਸਾਨੀ ਕੁਰਬਾਨੀਆਂ ਨੂੰ ਕਦੀ ਵੀ ਮਨਾਂ ਵਿਚੋਂ ਵਿਸਾਰਨਾ ਨਹੀਂ ਚਾਹੀਦਾ ਅਤੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ | ਇਸ ਮੌਕੇ ਮਹਾਨ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀਆਂ ਖ਼ੁਸ਼ੀਆਂ ਵਿੱਚ ਸਮੂਹ ਸਟਾਫ਼ ਤੇ ਬੱਚਿਆਂ ਵੱਲੋਂ ਇਨਕਲਾਬ ਤੇ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ¢ ਇਸ ਮੌਕੇ ਕਰਮਦੀਪ ਕੌਰ, ਜਸਵੀਰ ਕੌਰ, ਹਰਵਿੰਦਰ ਕੌਰ, ਬਲਦੀਪ ਕੌਰ, ਮਨਪ੍ਰੀਤ ਕੌਰ, ਪਰਦੀਪ ਕੌਰ, ਹਰਪ੍ਰੀਤ ਕੌਰ, ਰਣਜੀਤ ਕੌਰ, ਹਰਪ੍ਰੀਤ ਸਿੰਘ, ਜਿਪਸੀ ਮਹਿਰਾ, ਲਖਵਿੰਦਰ ਸਿੰਘ, ਹਿਮਾਂਸ਼ੂ ਸਿੰਗਲਾ, ਸ਼ਮਸ਼ੇਰ ਸਿੰਘ ਸਿਹੋੜਾ ਆਦਿ ਹਾਜ਼ਰ ਸਨ |
ਟੈਗੋਰ ਇੰਟਰਨੈਸ਼ਨਲ ਸਕੂਲ ਵਿਖੇ
ਸਾਹਨੇਵਾਲ, (ਅਮਰਜੀਤ ਸਿੰਘ ਮੰਗਲੀ/ਹਨੀ ਚਾਠਲੀ)-ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ 'ਤੇ ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ | ਇਸ ਮੌਕੇ ਵਿਦਿਆਰਥੀਆਂ ਨੇ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਪੀ. ਪੀ. ਟੀ. ਦਿਖਾਈ | ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ, ਨਾਟਕ, ਗੀਤ ਆਦਿ ਪੇਸ਼ ਕੀਤੇ ਗਏ | ਵਿਦਿਆਰਥੀਆਂ ਵੱਲੋਂ ਉਨ੍ਹਾਂ ਦੇ ਜੀਵਨ ਦਰਸ਼ਨ ਨੂੰ ਪੇਸ਼ ਕਰਦੇ ਭਾਸ਼ਣ ਵੀ ਦਿੱਤੇ ਗਏ | ਵਿਦਿਆਰਥੀਆਂ ਵੱਲੋਂ ਖੇਡਿਆ ਗਿਆ ਨਾਟਕ ਜੋ ਕਿ ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਸੀ, ਸਮਾਗਮ ਦਾ ਮੁੱਖ ਆਕਰਸ਼ਨ ਬਣਿਆ¢ ਸਕੂਲ ਦੇ ਪ੍ਰਬੰਧਕ ਬੀ. ਕੇ. ਅਨੇਜਾ, ਸਵਾਤੀ ਅਨੇਜਾ ਅਤੇ ਪਿ੍ੰਸੀਪਲ ਕੁਸੁਮ ਅਰੋੜਾ ਨੇ ਭਗਤ ਸਿੰਘ ਦੇ ਜੀਵਨ ਤੋਂ ਸੇਧ ਲੈ ਕੇ ਨਿਡਰ, ਬਹਾਦੁਰ ਬਣ ਕੇ ਸਚਾਈ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਚੰਗੇ ਨਾਗਰਿਕ ਬਣ ਕੇ ਆਪਣੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ |
ਸੀਨੀਅਰ ਸੈਕੰਡਰੀ ਸਕੂਲ ਵਿਖੇ
ਸਮਰਾਲਾ, (ਗੋਪਾਲ ਸੋਫਤ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ ਗਿਆ¢ ਇਸ ਮੌਕੇ ਸਕੂਲ ਬੱਚਿਆਂ ਨੇ ਭਾਸ਼ਣ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਲੇਖ ਮੁਕਾਬਲੇ, ਪੋਸਟਰ ਮੇਕਿੰਗ ਮੁਕਾਬਲੇ, ਜਿਸ ਵਿੱਚ ਬਹੁਤ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਵੇਰ ਦੀ ਸਭਾ ਵਿੱਚ ਤੰਦਰੁਸਤ ਜਵਾਨ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ¢ ਸਕੂਲ ਮੀਡੀਆ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਵੀਡੀਓਜ਼, ਐਨੀਮੇਸ਼ਨਜ਼ ਅਤੇ ਹੋਰ ਸਮਗਰੀ ਕੰਪਿਊਟਰ ਲੈਬ ਅਤੇ ਪ੍ਰੋਜੈਕਟਰ ਰੂਮਜ਼ ਵਿੱਚ ਦਿਖਾਈਆਂ ਗਈਆਂ¢ ਰੇਨੁਕਾ ਧੀਰ ਨੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਗਾਈਡ ਕੀਤਾ ਗਿਆ¢ ਸਮੂਹ ਸਟਾਫ਼ ਮੈਂਬਰ ਵਲੋਂ ਅੱਜ ਦੇ ਇਸ ਦਿਵਸ ਨੂੰ ਵਧੀਆ ਢੰਗ ਨਾਲ ਮਨਾਉਣ 'ਚ ਵੱਧ ਚੜ੍ਹਕੇ ਸਹਿਯੋਗ ਦਿੱਤਾ ਗਿਆ |
ਪੈਰਾਗੌਨ ਸਕੂਲ ਡੇਹਲੋਂ ਵਿਖੇ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਡੇਹਲੋਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ, ਜਦਕਿ ਇਸ ਸਮੇਂ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ¢ ਇਸ ਸਮੇਂ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ ਗਈ¢ ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਸਬੰਧਿਤ ਚਿੱਤਰਕਲਾ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਵਿਦਿਆਰਥੀਆਂ ਵਲੋਂ ਬਣਾਏ ਗਏ ਭਗਤ ਸਿੰਘ ਦੇ ਪੋਸਟਰ ਸ਼ਾਮਿਲ ਕੀਤੇ ਗਏ¢ ਸਮਾਰੋਹ ਦੀ ਪ੍ਰਧਾਨਗੀ ਸਕੂਲ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਅਤੇ ਚੇਅਰਪਰਸਨ ਸੁਮਨ ਸੋਫਤ ਨੇ ਕੀਤੀ ¢ਪਿ੍ੰਸੀਪਲ ਸਿੱਧੂ ਵਲੋਂ ਵਿਦਿਆਰਥੀਆਂ ਨੂੰ ਸ਼ਹੀਦੇ ਆਜ਼ਮ ਦੇ ਬਲੀਦਾਨ ਤੋਂ ਸਿੱਖਿਆ ਲੈਂਦੇ ਹੋਏ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ |
ਵਿਕਟੋਰੀਆ ਸਕੂਲ ਲਹਿਰਾ ਵਿਖੇ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਸੀਨੀਅਰ ਅਤੇ ਮਿਡਲ ਵਿੰਗ ਦੇ ਵਿਦਿਆਰਥੀਆ ਨੇ ਭਾਗ ਲਿਆ¢ ਪਿ੍ੰਸੀਪਲ ਬਿਪਨ ਸੇਠੀ ਦੀ ਅਗਵਾਈ ਵਿਚ ਪ੍ਰੋਗਰਾਮ ਦੀ ਸ਼ੁਰੂਆਤ ਹੋਈ, ਜਿਸ ਵਿਚ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਚਾਨਣਾ ਪਾਇਆ ਗਿਆ¢ ਪਿ੍ੰਸੀਪਲ ਸੇਠੀ ਨੇ ਕਿਹਾ ਕਿ ਆਧੁਨਿਕ ਯੁੱਗ ਵਿਚ ਭਗਤ ਸਿੰਘ ਦੀ ਵਿਚਾਰਧਾਰਾ ਦੀ ਮਹੱਤਤਾ ਅਤੇ ਪਹਿਰਾ ਦੇਣ ਦੀ ਲੋੜ ਹੈ¢ ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰੀਏ ਅਤੇ ਉਨ੍ਹਾਂ ਨੂੰ ਯਾਦ ਕਰੀਏ¢ ਇਸ ਸਮੇਂ ਅਧਿਆਪਕਾਂ ਅਤੇ ਬੱਚਿਆਂ ਨੇ ਭਗਤ ਸਿੰਘ ਦੇ ਸਾਮਰਾਜਵਾਦ ਅਤੇ ਸਮਾਜਵਾਦ ਦੇ ਸੰਕਲਪਾਂ ਨੂੰ ਸਰਲ ਤਰੀਕੇ ਨਾਲ ਬਿਆਨ ਕੀਤਾ | ਉਨ੍ਹਾਂ ਦੱਸਿਆ ਕਿ ਭਗਤ ਸਿੰਘ ਇੱਕ ਕ੍ਰਾਂਤੀਕਾਰੀ ਹੋਣ ਦੇ ਨਾਲ ਨਾਲ ਇਕ ਚੰਗੇ ਲੇਖਕ ਅਤੇ ਬੁੱਧੀਜੀਵੀ ਸਨ¢ਅੰਤ ਵਿਚ ਪਿ੍ੰਸੀਪਲ ਬਿਪਨ ਸੇਠੀ ਨੇ ਬੱਚਿਆਂ ਨੂੰ ਅਜਿਹੇ ਮਹਾਨ ਆਜ਼ਾਦੀ ਸੁਤੰਤਰਤਾ ਸੰਗਰਾਮੀਆ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ |
ਸੈਕੰਡਰੀ ਸਕੂਲ ਬੁਟਾਹਰੀ ਵਿਖੇ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਸ. ਸ. ਸ. ਸ. ਸਕੂਲ ਬੁਟਾਹਰੀ ਵਿਖੇ ਸ. ਭਗਤ ਸਿੰਘ ਦਾ ਜਨਮ ਦਿਨ ਪਿ੍ੰਸੀਪਲ ਸਰਦਾਰ ਹਰਜੀਤ ਸਿੰਘ ਖੱਟੜਾ ਦੀ ਰਹਿਨੁਮਾਈ ਹੇਠ ਸੰਸਥਾ ਦੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਲੋਂ ਮਨਾਇਆ ਗਿਆ¢ ਇਸ ਦੌਰਾਨ ਸੰਸਥਾ 'ਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਦੌਰਾਨ ਬੱਚਿਆਂ ਨੇ ਭਗਤ ਸਿੰਘ ਦੇ ਜੀਵਨ ਤੇ ਕਵਿਤਾਵਾਂ, ਗੀਤ, ਭਾਸ਼ਣ, ਸਕਿੱਟ, ਚਾਰਟ ਮੇਕਿੰਗ ਤੇ ਸੁੰਦਰ ਲਿਖਾਈ ਵਿਚ ਭਾਗ ਗਿਆ ¢ ਇਸ ਸਮੇਂ ਵੱਖ-ਵੱਖ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਸਰਦਾਰ ਭਗਤ ਸਿੰਘ ਦੇ ਜੀਵਨ ਬਾਰੇ ਦੱਸਿਆ ਅਤੇ ਪਿ੍ੰਸੀਪਲ ਖੱਟੜਾ ਵਲੋਂ ਬੱਚਿਆਂ ਸਮੇਤ ਸਮੂਹ ਸਟਾਫ਼ ਮੈਂਬਰਾਂ ਨੂੰ ਇਸ ਸ਼ੁੱਭ ਦਿਨ ਦੀਆਂ ਮੁਬਾਰਕਾਂ ਦਿੱਤੀਆਂ ¢ ਸਟੇਜ ਸੰਚਾਲਨ ਦੀ ਭੂਮਿਕਾ ਲੈਕਚਰਾਰ ਸਿਕੰਦਰ ਸਿੰਘ ਨੇ ਵਲੋਂ ਨਿਭਾਈ, ਜਦਕਿ ਇਸ ਸਮੇਂ ਪਿ੍ੰਸੀਪਲ ਹਰਜੀਤ ਸਿੰਘ ਖੱਟੜਾ, ਸ਼ਿਵਾਨੀ, ਸਿਕੰਦਰ ਸਿੰਘ, ਪਰਮਿੰਦਰ ਕੌਰ, ਸਰਿਤਾ ਰਾਣੀ, ਕੁਲਵਿੰਦਰ ਸਿੰਘ, ਬਲਬੀਰ ਸਿੰਘ, ਤਿ੍ਪਤਾ ਕੁਮਾਰੀ, ਰੁਪਿੰਦਰ ਕੌਰ, ਮਿਸ ਕਿਰਨਪਾਲ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ ਅਤੇ ਮਿਸ ਰਾਜਵੰਤ ਕੌਰ ਹਾਜ਼ਰ ਸਨ¢
ਬਲਾਕ ਸੰਮਤੀ ਦਫ਼ਤਰ ਡੇਹਲੋਂ ਵਿਖੇ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਬਲਾਕ ਸੰਮਤੀ ਦਫ਼ਤਰ ਡੇਹਲੋਂ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ ਗਿਆ¢ ਇਸ ਸਮੇਂ ਸਟਾਫ਼ ਵਲੋਂ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਉਨ੍ਹਾਂ ਵਲੋਂ ਦੇਸ਼ ਕੌਮ ਲਈ ਕੀਤੀ ਕੁਰਬਾਨੀ ਨੂੰ ਯਾਦ ਕੀਤਾ ਗਿਆ¢ ਇਸ ਸਮੇਂ ਪੰਚਾਇਤ ਅਫ਼ਸਰ ਹਰਮੇਲ ਸਿੰਘ, ਸੁਪਰਡੈਂਟ ਰਵਿੰਦਰ ਕੁਮਾਰ, ਲੇਖਾ ਕਲਰਕ ਸੰਜੀਵ ਕੁਮਾਰ, ਸਟੈਨੋ ਹਰਪ੍ਰੀਤ ਸਿੰਘ, ਪਟਵਾਰੀ ਦਲਜੀਤ ਸਿੰਘ, ਵੀ.ਡੀ.ਓ ਗੁਰਿੰਦਰਪਾਲ ਸਿੰਘ, ਸੇਵਾਦਾਰ ਗਿਆਨ ਸਿੰਘ, ਤਰਲੋਚਨ ਸਿੰਘ, ਕਰਮਜੀਤ ਸਿੰਘ, ਸੋਹਣ ਸਿੰਘ, ਟੀ. ਏ. ਦਿਲਪ੍ਰੀਤ ਸਿੰਘ ਸਮੇਤ ਹਾਜ਼ਰ ਸਨ |
ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਸੋਹੀਆਂ ਵਿਖੇ
ਮਲੌਦ, (ਦਿਲਬਾਗ ਸਿੰਘ ਚਾਪੜਾ)-ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਸੋਹੀਆਂ ਵਿਖੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਪਿ੍ੰਸੀਪਲ ਰਾਜਿੰਦਰ ਸਿੰਘ ਸੋਹੀ ਦੀ ਅਗਵਾਈ ਵਿੱਚ ਮਨਾਇਆ ਗਿਆ | ਸੰਸਥਾ ਦੇ ਵਿਦਿਆਰਥੀਆਂ ਵਲੋਂ ਸਵੇਰ ਦੀ ਸਭਾ ਦੌਰਾਨ ਸ਼ਹੀਦ ਭਗਤ ਸਿੰਘ ਦੇ ਜੀਵਨ, ਆਜ਼ਾਦੀ ਸੰਘਰਸ਼ ਅਤੇ ਆਦਰਸ਼ਾਂ ਨੂੰ ਪ੍ਰਦਰਸ਼ਿਤ ਕਰਦੀਆਂ ਪੇਂਟਿੰਗਜ਼ ਬਣਾਈਆਂ ਗਈਆਂ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਉਨ੍ਹਾਂ ਦੇ ਜੀਵਨ ਬਾਰੇ ਲੇਖ ਪੜ੍ਹੇ ਗਏ | ਉਪਰੰਤ ਪੁਲੀਤ ਹੋ ਰਹੇ ਵਾਤਾਵਰਣ ਨੂੰ ਸ਼ੁੱਧਤਾ ਪ੍ਰਦਾਨ ਕਰਨ ਲਈ ਧਾਰਮਿਕ ਸਿੱਖਿਆ ਦੀ ਅਧਿਆਪਕ ਕਰਮਜੀਤ ਕੌਰ ਦੀ ਅਗਵਾਈ ਵਿੱਚ ਸੰਸਥਾ ਵਿਚ ਸਟਾਫ਼ ਤੇ ਬੱਚਿਆਂ ਵੱਲੋਂ ਬੂਟੇ ਵੀ ਲਗਾਏ ਗਏ | ਸਵੇਰ ਦੀ ਸਭਾ ਦੌਰਾਨ ਪਿ੍ੰਸੀਪਲ ਰਾਜਿੰਦਰ ਸਿੰਘ ਸੋਹੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ਤੇ ਆਦਰਸ਼ਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਸਟੇਜ ਸੈਕਟਰੀ ਦੀ ਡਿਊਟੀ ਜਸਪ੍ਰੀਤ ਕੌਰ ਵਲੋਂ ਨਿਭਾਈ ਗਈ | ਇਸ ਮੌਕੇ ਮਾ. ਕੁਲਦੀਪ ਸਿੰਘ, ਮਾ. ਜਸਵਿੰਦਰ ਸਿੰਘ, ਮਾ. ਸੁਖਬੀਰ ਸਿੰਘ, ਹਰਮਨਦੀਪ ਸਿੰਘ ਡੀਪੀ, ਰੁਪਿੰਦਰ ਕੌਰ, ਸੁਖਜੀਤ ਕੌਰ, ਸਰਬਜੀਤ ਕੌਰ, ਅਮਨਦੀਪ ਕੌਰ, ਬਲਵਿੰਦਰ ਕੌਰ, ਰਾਜਦੀਪ ਕੌਰ, ਅੰਮਿ੍ਤਪਾਲ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਰਮਨਦੀਪ ਕੌਰ, ਪਰਵਿੰਦਰ ਕੌਰ, ਪਰਮਿੰਦਰ ਕੌਰ ਆਦਿ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |
ਸਰਕਾਰੀ ਕਾਲਜ ਕਰਮਸਰ 'ਚ ਨਾਟਕ 'ਬੱੁਤ ਜਾਗ ਪਿਆ' ਦਾ ਮੰਚਨ
ਰਾੜਾ ਸਾਹਿਬ, (ਸਰਬਜੀਤ ਸਿੰਘ ਬੋਪਾਰਾਏ)-ਸਥਾਨਕ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਪਿ੍ੰਸੀਪਲ ਹਰਮੇਸ਼ ਲਾਲ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਸ਼ਹੀਦ ਸੁਖਚੈਨਦੀਪ ਸਿੰਘ ਘੁਡਾਣੀ ਕਲਾਂ ਦੇ ਪਿਤਾ ਸੁਰਜੀਤ ਸਿੰਘ ਵਲੋਂ ਸਾਈਕਲ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਤੇ ਇਨ੍ਹਾਂ ਵਲੋਂ ਹੀ ਕਾਲਜ 'ਚ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਅਧੀਨ 100 ਬੂਟੇ ਲਾਉਣ ਦਾ ਆਗਾਜ਼ ਵੀ ਕੀਤਾ ਗਿਆ | ਇਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਫ਼ਲਸਫ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਤੇ ਅਜੋਕੇ ਸਮੇਂ ਨੂੰ ਬਿਆਨ ਕਰਦਾ ਨਾਟਕ 'ਬੱੁਤ ਜਾਗ ਪਿਆ' ਦਾ ਮੰਚਨ ਕੀਤਾ ਗਿਆ | ਜਿਸ ਦੀ ਪੇਸ਼ਕਾਰੀ ਤੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਸੰਬੰਧੀ ਵਿਦਿਆਰਥੀਆਂ ਨੇ ਸੇਧ ਪ੍ਰਾਪਤ ਕੀਤੀ | ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ |
ਵੇਅਰ ਹਾਊਸ ਮਲੌਦ ਵਿਖੇ
ਮਲੌਦ, (ਦਿਲਬਾਗ ਸਿੰਘ ਚਾਪੜਾ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਨ ਵੇਅਰ ਹਾਊਸ ਮਲੌਦ ਦੇ ਗੋਦਾਮਾ ਵਿਖੇ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਜਿਸ ਵਿੱਚ ਉਚੇਚੇ ਤੌਰ 'ਤੇ ਪੱਲੇਦਾਰ ਯੂਨੀਅਨ ਦੇ ਸੂਬਾ ਜੁਆਇੰਟ ਸਕੱਤਰ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਕਿਰਤੀ ਮਜ਼ਦੂਰਾਂ ਦੇ ਇਕੱਠ ਦੌਰਾਨ ਕਾਮਰੇਡ ਭਗਵਾਨ ਸਿੰਘ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਅਤੇ ਸਤਿਕਾਰ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ, ਛੋਟੇ ਵਪਾਰੀਆਂ, ਮੁਲਾਜ਼ਮਾਂ ਆਦਿ ਮੱਧ ਵਰਗੀ ਲੋਕਾਂ ਦੇ ਹੱਕਾਂ ਤੇ ਧਿਆਨ ਦਿੱਤਾ ਜਾਵੇ | ਇਸ ਮੌਕੇ ਕਾਮਰੇਡ ਅਮਰ ਸਿੰਘ ਭੱਟੀਆ, ਗੁਰਮੀਤ ਸਿੰਘ ਖੰਨਾ, ਰਣਜੀਤ ਸਿੰਘ, ਸਕੱਤਰ ਰੂਮੀ, ਪਿ੍ੰਥੀ ਸਿੰਘ, ਬੇਅੰਤ ਸਿੰਘ, ਸੋਨੂੰ, ਜਿੰਦਰੀ ਮਲੌਦ, ਮੋਹਣੀ ਸਿੰਘ, ਬਿੱਕਰ ਸਿੰਘ, ਇੰਦਰਜੀਤ ਸਿੰਘ, ਬਲਹਾਰ ਸਿੰਘ, ਪਰਦੀਪ ਸਿੰਘ, ਗੁਰਦਾਸ ਸਿੰਘ, ਸਿੰਦਰ ਸਿੰਘ, ਤਰਸੇਮ ਸਿੰਘ, ਰਿੰਕੂ ਸਿੰਘ, ਦੀਪਾ, ਸੁੱਖਾ ਸਿੰਘ, ਸੁਖਦਰਸ਼ਨ ਸਿੰਘ, ਸੀਤਾ ਆਦਿ ਹਾਜ਼ਰ ਸਨ |
ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ
ਦੋਰਾਹਾ, (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਗਏ | ਕਾਰਜਕਾਰੀ ਪਿ੍ੰਸੀਪਲ ਡਾ. ਨਿਰਲੇਪ ਕੌਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਉਨ੍ਹਾਂ ਦੇ ਬਲੀਦਾਨ ਤੇ ਵਿਚਾਰਧਾਰਾ ਨੂੰ ਸੁਰਜੀਤ ਕਰਦਿਆਂ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਇਤਿਹਾਸ ਵਿਭਾਗ, ਸਰੀਰਕ ਸਿੱਖਿਆ ਵਿਭਾਗ ਅਤੇ ਐੱਨ. ਐੱਸ. ਐੱਸ. ਯੂਨਿਟ ਵੱਲੋਂ ਸਾਂਝੇ ਤੌਰ 'ਤੇ ਵੱਖ ਵੱਖ ਪ੍ਰੋਗਰਾਮ ਕਰਵਾਏ ਗਏ | ਇਹਨਾਂ ਪ੍ਰੋਗਰਾਮਾਂ ਤਹਿਤ ਸਵੇਰੇ 7 ਵਜੇ ਦੋਰਾਹਾ ਤੋਂ ਕਟਾਣਾ ਸਾਹਿਬ ਤੱਕ ਸਾਈਕਲ ਰੈਲੀ ਕੱਢੀ ਗਈ ਜਿਸ ਨੂੰ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਸ਼ਹੀਦ ਭਗਤ ਸਿੰਘ ਦੀ ਭੈਣ ਸਰਦਾਰਨੀ ਅਮਰ ਕੌਰ ਦੇ ਦੋਹਤੇ ਹਰਜੀਵਨ ਪਾਲ ਸਿੰਘ ਗਿੱਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਉਪਰੰਤ ਨੌਜਵਾਨ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਕ੍ਰਾਂਤੀਕਾਰੀ ਸ਼ਖ਼ਸੀਅਤ ਅਤੇ ਅਗਾਂਹਵਧੂ ਸੋਚ ਤੋਂ ਜਾਣੂ ਕਰਵਾਉਣ ਲਈ ਦੁਪਹਿਰ 12 ਵਜੇ ਇੱਕ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਗੁਰਮੀਤ ਸਿੰਘ, ਸਾਬਕਾ ਐਸੋਸੀਏਟ ਪ੍ਰੋਫ਼ੈਸਰ ਏ. ਐੱਸ. ਕਾਲਜ, ਖੰਨਾ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਦੇ ਵਿਚਾਰਧਾਰਕ, ਸਾਹਿਤਕ ਤੇ ਇਤਿਹਾਸਕ ਪਹਿਲੂਆਂ ਸੰਬੰਧੀ ਭਾਵਪੂਰਤ ਵਿਚਾਰ ਸਾਂਝੇ ਕੀਤੇ | ਇਨ੍ਹਾਂ ਪ੍ਰੋਗਰਾਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਬਾਅਦ ਦੁਪਹਿਰ 4 ਵਜੇ ਡਾ. ਸੋਮਪਾਲ ਹੀਰਾ ਦੁਆਰਾ ਸ਼ਹੀਦ ਭਗਤ ਸਿੰਘ ਦੀ ਸੋਚ ਉੱਤੇ ਚਾਨਣਾ ਪਾਉਂਦੇ ਨਾਟਕ 'ਭਗਤ ਸਿੰਘ ਤੂੰ ਜ਼ਿੰਦਾ ਹੈਂ' ਦੀ ਪੇਸ਼ਕਾਰੀ ਕੀਤੀ ਗਈ | ਇਨ੍ਹਾਂ ਪ੍ਰੋਗਰਾਮਾਂ ਦੇ ਆਯੋਜਨ ਵਿੱਚ ਡਾ. ਸੋਮਪਾਲ ਹੀਰਾ, ਪ੍ਰੋ. ਗੁਰਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਸੰਦੀਪ ਸਿੰਘ ਹੁੰਦਲ, ਪ੍ਰੋ. ਮਨਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ
ਦੋਰਾਹਾ, (ਜਸਵੀਰ ਝੱਜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ ਗਿਆ ¢ ਸਵੇਰ ਦੀ ਸਭਾ ਵਿੱਚ ਪਿ੍ੰਸੀਪਲ ਹਰਵਿੰਦਰ ਰੂਪਰਾਏ, ਅਮਨਦੀਪ ਕੌਰ ਅਤੇ ਭਾਰਤ ਭੂਸ਼ਨ ਨੇ ਸਮੂਹ ਵਿਦਿਆਰਥੀਆਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ¢ ਸਮੂਹ ਵਿਦਿਆਰਥੀਆਂ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਡਾਕੂਮੈਂਟਰੀ ਵਿਖਾਈ ਗਈ¢ ਸ: ਭਗਤ ਸਿੰਘ ਦੇ ਜਨਮ ਦਿਵਸ ਨੂੰ ਦਰਸਾਉਂਦੇ ਪੋਸਟਰ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਅਤੇ ਸਮੂਹ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ ¢ ਇਸ ਮੌਕੇ ਅੰਗਰੇਜ਼ੀ ਮਿਸਟੈੱ੍ਰਸ ਕਮਲਜੀਤ ਕੌਰ ਦੁਆਰਾ ਤਿਆਰ ਕਰਵਾਈ ਗਈ ਕੋਰੀਓਗ੍ਰਾਫੀ ਅਤੇ ਸਕਿੱਟ ਵਿਖਾਈ ਗਈ¢ ਪੋਸਟਰ ਮੇਕਿੰਗ ਮੁਕਾਬਲੇ ਅਤੇ ਸਲੋਗਨ ਮੇਕਿੰਗ ਮੁਕਾਬਲੇ ਦੀ ਜੱਜਮੈਂਟ ਜਗਦੇਵ ਸਿੰਘ, ਸਤਵੀਰ ਸਿੰਘ, ਗੁਰਇਕਬਾਲ ਕੌਰ, ਅਕਾਸ਼ਦੀਪ ਸਹੋਤਾ, ਬਲਜੀਤ ਕੌਰ, ਕਾਜਲ, ਰਾਜਵੀਰ ਕੌਰ ਨੇ ਸਾਂਝੇ ਤੌਰ 'ਤੇ ਕੀਤੀ |
ਸ਼ੰਕਰ ਦਾਸ ਸਰਕਾਰੀ ਸਕੂਲ 'ਚ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪਿ੍ੰਸੀਪਲ ਡਾ. ਆਰ. ਕੇ .ਸ਼ਰਮਾ ਦੀ ਅਗਵਾਈ ਹੇਠ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ ਗਿਆ | ਸ.ਭਗਤ ਸਿੰਘ ਦੀ ਜੀਵਨੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਦਰਸਾਉਂਦੇ ਪੋਸਟਰ ਅਤੇ ਸਲੋਗਨ ਵਿਦਿਆਰਥੀਆਂ ਦੁਆਰਾ ਪ੍ਰਦਰਸ਼ਿਤ ਕੀਤੇ ਗਏ | ਸਕੂਲ ਦੀ ਬੈਂਡ ਟੀਮ ਨੇ ਦੇਸ਼ ਦੇ ਤਿਰੰਗੇ ਝੰਡੇ ਨਾਲ ਮਾਰਚ ਪਾਸਟ ਕੀਤਾ | ਸਮਾਗਮ ਵਿਚ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਇੰਚਾਰਜ ਨਿਰੰਜਨ ਕੁਮਾਰ ਨੇ ਕਿਹਾ ਕਿ ਸ਼ਹੀਦੇ ਆਜ਼ਮ ਸ.ਭਗਤ ਸਿੰਘ ਨੇ ਆਪਣੀ ਛੋਟੀ ਉਮਰ ਵਿਚ ਅਜਿਹੇ ਪੂਰਨੇ ਪਾਏ ਕਿ ਜੇਕਰ ਅੱਜ ਅਸੀਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਦਿਆਂ ਉਨ੍ਹਾਂ 'ਤੇ ਅਮਲ ਕਰੀਏ ਤਾਂ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਿਆ ਜਾ ਸਕਦਾ ਹੈ | ਵੱਖ-ਵੱਖ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤ ਗਿਆ | ਇਸ ਮੌਕੇ ਨਿਰੰਜਨ ਕੁਮਾਰ, ਲੈਕ. ਕਮਲਜੀਤ ਵਰਮਾ, ਲੈਕ. ਚਰਨਜੀਤ ਸਿੰਘ, ਮਾ.ਕੁਲਦੀਪ ਸਿੰਘ, ਲੈਕ. ਰਵਿੰਦਰ ਕੌਰ, ਮੀਨਕਾਸ਼ੀ ਸ਼ਰਮਾ, ਗੁਰਿੰਦਰ ਕੌਰ, ਮਨਪ੍ਰੀਤ ਬਖਸ਼ੀ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਮੌਜੂਦ ਸੀ |
ਗੋਪਾਲ ਪਬਲਿਕ ਸਕੂਲ ਈਸੜੂ ਵਿਖੇ
ਈਸੜੂ, (ਬਲਵਿੰਦਰ ਸਿੰਘ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ ਮੌਕੇ ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਸਕੂਲ ਦੇ ਪਿ੍ੰਸੀਪਲ ਸੁਮਨ ਜੋਲੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਮਹਾਂ ਨਾਇਕ ਅਤੇ ਸੂਰਬੀਰ, ਯੋਧੇ ਸ਼ਹੀਦ ਭਗਤ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਸਕੂਲ ਵਿਖੇ ਲੈਕਚਰ ਮੁਕਾਬਲੇ, ਕਵਿਤਾ ਮੁਕਾਬਲੇ, ਪੋਸਟਰ ਮੇਕਿੰਗ, ਨਿਬੰਧ ਲਿਖਣ ਅਤੇ ਮਾਡਲ ਬਣਾਉਣ ਆਦਿ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੱਚਿਆਂ ਦੁਆਰਾ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ¢ ਸਕੂਲ ਦੇ ਡਾਇਰੈਕਟਰ ਸੰਜੀਵ ਗੋਪਾਲ ਦੁਆਰਾ ਬੱਚਿਆਂ ਨੂੰ ਜਨਮ ਦਿਵਸ ਮੌਕੇ 'ਤੇ ਵਧਾਈ ਦਿੰਦਿਆਂ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ 'ਤੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |
ਨਾਰੰਗਵਾਲ ਕਾਲਜ ਵਲੋਂ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਸਰਕਾਰ ਅਤੇ ਡੀ. ਪੀ. ਆਈ. (ਕਾਲਜਾਂ)ਦੀਆਂ ਹਦਾਇਤਾਂ ਮੁਤਾਬਿਕ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਲੋਂ ਸ਼ਹੀਦ ਭਗਤ ਸਿੰਘ ਦੇ115 ਵੇਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਉੱਦਮ ਸਦਕਾ ਕਾਲਜ ਤੋਂ ਮਹਿਮਾ ਸਿੰਘ ਵਾਲਾ, ਲੋਹਗੜ ਤੋਂ ਹੁੰਦੇ ਹੋਏ ਕਾਲਜ ਤੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ¢ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਕਮਲਜੀਤ ਸਿੰਘ ਸੋਹੀ ਦੀ ਅਗਵਾਈ ਵਿੱਚ ਆਜ਼ਾਦੀ ਘੁਲਾਟੀਏ ਦੇ ਪਰਿਵਾਰਕ ਮੈਂਬਰ ਸ.ਤੀਰਥ ਸਿੰਘ ਨੇ ਸਾਈਕਲ ਰੈਲੀ ਨੂੰ ਫਲੈਗ ਆਫ਼ ਕਰਕੇ ਰਵਾਨਾ ਕੀਤਾ¢ਇਸ ਮੌਕੇ ਪਿ੍ੰਸੀਪਲ ਡਾ. ਕਮਲਜੀਤ ਸਿੰਘ ਸੋਹੀ ਨੇ ਕਿਹਾ ਕਿ ਇਸ ਰੈਲੀ ਦਾ ਮਕਸਦ ਨੌਜਵਾਨਾਂ ਵਿਚ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਫੈਲਾਉਣਾ ਹੈ¢ ਭਗਤ ਸਿੰਘ ਸਾਡੇ ਨੌਜਵਾਨਾਂ ਦਾ ਹੀ ਨਹੀਂ ਹਰ ਪੀੜ੍ਹੀ ਦਾ ਰੋਲ ਮਾਡਲ ਹੈ¢ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾ ਕੇ ਹੀ ਦੇਸ਼ ਭਗਤ ਬਣਿਆ ਜਾ ਸਕਦਾ ਹੈ, ਜਦਕਿ ਭਗਤ ਸਿੰਘ ਇਕ ਸੋਚ ਹੈ ਜੋ ਗਿਆਨ ਵੰਡਦੀ ਹੈ¢ਇਸ ਸਮੇਂ ਪ੍ਰੋ. ਕੁਲਦੀਪ ਕੁਮਾਰ ਬੱਤਾ, ਡਾ. ਸੁਰਿੰਦਰ ਮੋਹਨ ਦੀਪ, ਪ੍ਰੋ. ਸਤੀਸ਼ ਪਨਵਰ, ਡਾ. ਲਖਵੀਰ ਕੌਰ, ਪ੍ਰੋ. ਪਰਮਜੀਤ੍ਰ ਕੌਰ, ਡਾ. ਰਮਨਦੀਪ, ਪ੍ਰੋ. ਰਾਜਿੰਦਰ ਸ਼ਰਮਾ, ਪ੍ਰੋ. ਸੁਖਜੀਤ ਕੌਰ, ਪ੍ਰੋਫੈਸਰ ਦਲਜੀਤ ਕੌਰ, ਪ੍ਰੋ. ਰੂਪ ਰਾਣੀ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਕੇਸ਼ਵ, ਗੋਵਿੰਦ ਆਦਿ ਹਾਜ਼ਰ ਸਨ |
ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ
ਸਮਰਾਲਾ, (ਕੁਲਵਿੰਦਰ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਮਨਾਇਆ ਗਿਆ ¢ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਵੱਖ-ਵੱਖ ਭਾਸ਼ਣਾਂ ਵਿੱਚ ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਚਾਨਣ ਪਾਇਆ ¢ ਵਿਦਿਆਰਥੀਆਂ ਦੁਆਰਾ ਦੇਸ਼-ਭਗਤੀ ਦੇ ਗੀਤ ਗਾ ਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਸਤਿਕਾਰ ਭੇਟ ਕੀਤਾ ਗਿਆ ¢ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ ਤੇ ਬਣੀ ਫ਼ਿਲਮ ਵੀ ਦਿਖਾਈ ਗਈ ਜਿਸ ਨੂੰ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਦੇਖਿਆ ¢
ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਵਲੋਂ
ਸਮਰਾਲਾ, (ਕੁਲਵਿੰਦਰ ਸਿੰਘ)-ਸਥਾਨਕ ਲੇਬਰ ਚੌਕ ਵਿਖੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਕਾਮਰੇਡ ਭਜਨ ਸਿੰਘ ਦੀ ਪ੍ਰਧਾਨਗੀ ਹੇਠ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਮਨਾਇਆ ਗਿਆ ¢ ਸਮਾਗਮ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੀ ਤਸਵੀਰ ਤੇ ਫੁੱਲਾਂ ਦਾ ਹਾਰ ਪਾ ਕੇ ਯਾਦ ਕੀਤਾ ਗਿਆ¢ ਉਸ ਤੋਂ ਬਾਅਦ ਕਾਮਰੇਡ ਭਜਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਯੁੱਗ 'ਚ ਮਹਿੰਗਾਈ, ਬੇਰੁਜ਼ਗਾਰੀ ਅਤੇ ਗਰੀਬੀ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ¢ ਇਸ ਲਈ ਸਮਾਜ ਦੇ ਹਰ ਵਰਗ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ ਜੋਕਿ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ¢ ਇਸ ਮੌਕੇ ਹਰਜਿੰਦਰਪਾਲ ਸਿੰਘ ਸਮਰਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜੋਕੇ ਸਮੇਂ ਉਸਾਰੀ ਦੇ ਕੰਮ ਵਿੱਚ ਰੇਤਾ, ਬਜਰੀ ਅਤੇ ਇੱਟਾਂ ਮਹਿੰਗੀਆਂ ਹੋ ਜਾਣ ਕਰਕੇ ਅਤੇ ਕੰਮ ਨਾ ਮਿਲਣ ਕਾਰਨ ਸਮਾਜ ਦੇ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ ਹੋਣ ਦੇ ਕਿਨਾਰੇ ਆਏ ਪਏ ਹਨ¢ ਅਖੀਰ ਵਿੱਚ ਬੰਤ ਸਿੰਘ ਖ਼ਾਲਸਾ ਨੇ ਵੀ ਆਪਣੇ ਵਿਚਾਰ ਰੱਖੇ ਸ਼ਹੀਦ ਭਗਤ ਦੇ ਜਨਮ ਦਿਨ 'ਤੇ ਸਮੂਹ ਮਜ਼ਦੂਰਾਂ ਨੂੰ ਵਧਾਈ ਦਿੱਤੀ¢ ਇਸ ਮੌਕੇ ਜੀਵਨ ਸਿੰਘ ਪਿੰਡ ਬੰਬਾਂ, ਮਹਿੰਦਰ ਸਿੰਘ ਮੰਜਾਲੀਆਂ, ਜਸਪਾਲ ਸਿੰਘ ਢੀਂਡਸਾ, ਕੁਲਵੰਤ ਸਿੰਘ ਸਮਰਾਲਾ, ਸੁਰਜੀਤ ਸਿੰਘ ਭਰਥਲਾ, ਕੇਵਲ ਸਿੰਘ ਭਗਵਾਨਪੁਰਾ, ਦੀਦਾਰ ਸਿੰਘ ਬੋਦਲ, ਦਰਬਾਰਾ ਸਿੰਘ ਬੌਂਦਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ¢
ਸਮਰਾਲਾ, (ਗੋਪਾਲ ਸੋਫਤ)-ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਦਿਲੋਂ ਯਾਦ ਰੱਖਦੀ ਹੈ, ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਅਤੇ 115 ਸਾਲ ਪਹਿਲਾਂ ਤੋਂ ਲੈ ਕਿ ਅੱਜ ਵੀ ਸ਼ਹੀਦ ਭਗਤ ਸਿੰਘ ਨੂੰ ਉਸੇ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ ¢ ਇਹ ਪ੍ਰਗਟਾਵਾ ਸਮਰਾਲਾ ਦੇ ...
ਬੀਜਾ, 28 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਅੰਤਰਰਾਸ਼ਟਰੀ ਪੱਧਰ 'ਤੇ ਸਿਹਤ ਸਹੂਲਤਾਂ ਮੁਹੱਈਆ ਕਰਨ ਵਾਲਾ ਕੁਲਾਰ ਹਸਪਤਾਲ ਬੀਜਾ ਦੀ ਅਗਵਾਈ ਵਾਲੀ ਕੁਲਾਰ ਵਿੱਦਿਅਕ ਸੰਸਥਾਵਾਂ ਦਾ ਜਿੱਥੇ ਅੱਜ ਮੈਡੀਕਲ ਸਿੱਖਿਆ ਖੇਤਰ ਵਿਚ ਸੂਬੇ ਭਰ ਵਿਚ ਹੀ ਨਹੀਂ ਸਗੋਂ ਦੁਨੀਆਂ ਭਰ ...
ਖੰਨਾ, 28 ਸਤੰਬਰ (ਅਜੀਤ ਬਿਊਰੋ)-ਪ੍ਰੋ. ਮੰਜੂ ਸੱਦੀ ਬਾਲਾ ਨੂੰ ਉਨ੍ਹਾਂ ਦੇ ਵਿੱਦਿਅਕ ਖੇਤਰ ਦੇ ਖੋਜ ਅਤੇ ਸਿੱਖਿਆ ਦੇ ਖੇਤਰ ਦੇ ਤਜਰਬੇ ਨੂੰ ਮੁੱਖ ਰੱਖਦੇ ਹੋਏ ਵਿੱਦਿਅਕ ਖੇਤਰ 'ਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਕੇ. ਟੀ. ਕੇ. ਆਊਟਸਟੈਡਿੰਗ ਅਚੀਵਰਜ਼ ...
ਖੰਨਾ, 28 ਸਤੰਬਰ (ਮਨਜੀਤ ਸਿੰਘ ਧੀਮਾਨ)-ਅੱਜ ਤੀਸਰੇ ਦਿਨ ਖੰਨਾ ਦੇ ਖਟੀਕਾ ਚੌਕ ਵਿੱਚ ਮੋਬਾਈਲ ਟਾਵਰ ਲਗਾਉਣ ਤੋਂ ਰੋਕਣ ਲਈ ਇਲਾਕਾ ਵਾਸੀਆਂ ਨੇ ਐੱਸ. ਡੀ. ਐਮ. ਖੰਨਾ ਮਨਜੀਤ ਕੌਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ¢ ਇਸ ਮੌਕੇ ਐੱਸ. ਡੀ. ਐਮ. ਨੇ ਮੁਹੱਲਾ ਸੁਧਾਰ ਕਮੇਟੀ ...
ਈਸੜੂ, 28 ਸਤੰਬਰ (ਬਲਵਿੰਦਰ ਸਿੰਘ)-ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਨੰਬਰਦਾਰਾਂ ਐਸੋਸੀਏਸ਼ਨ (ਗਾਲਿਬ) ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਵੱਲੋਂ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਵਾਸੀ ਰੋਹਣੋਂ ਖ਼ੁਰਦ ਨੂੰ ...
ਮਲੌਦ, 28 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੂੰ ਉਨ੍ਹਾਂ ਦੀ ਤਾਜਪੋਸ਼ੀ 'ਤੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਉਪ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਨੇ ਵਧਾਈ ...
ਖੰਨਾ, 28 ਸਤੰਬਰ (ਮਨਜੀਤ ਸਿੰਘ ਧੀਮਾਨ)-ਖੰਨਾ ਦੇ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਦੇ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿਚ ਨੰਬਰਦਾਰਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ¢ ਯੂਨੀਅਨ ਪੰਜਾਬ ...
ਖੰਨਾ, 28 ਸਤੰਬਰ (ਅਜੀਤ ਬਿਊਰੋ)-ਵਿਸ਼ਵ ਹਕਲਾਅ ਦਿਵਸ ਸੰਬੰਧੀ ਡਾ. ਰਵੀ ਦੱਤ ਐੱਸ. ਐਮ. ਓ. ਦੀ ਅਗਵਾਈ 'ਚ ਸੀ. ਐਚ. ਸੀ. ਮਾਨੂੰਪੁਰ ਵਿਖੇ ਜਾਗਰੂਕਤਾ ਲਗਾਇਆ ਗਿਆ | ਇਸ ਸਮੇਂ ਡਾ. ਰਵੀ ਦੱਤ ਨੇ ਕਿਹਾ ਕਿ ਹਕਲਾਅ ਆਮ ਤੌਰ 'ਤੇ ਕੁੱਤੇ, ਬੰਦਰ, ਬਿੱਲੀ ਆਦਿ ਦੇ ਕੱਟਣ ਕਾਰਨ ਹੁੰਦਾ ...
ਸਾਹਨੇਵਾਲ/ਕੁਹਾੜਾ, 28 ਸਤੰਬਰ (ਅਮਰਜੀਤ ਸਿੰਘ ਮੰਗਲੀ, ਸੰਦੀਪ ਸਿੰਘ ਕੁਹਾੜਾ)-ਇੱਥੋਂ ਨਜ਼ਦੀਕ ਪਿੰਡ ਕਨੇਚ ਵਿਖੇ 2013 ਤੋਂ 2021 ਤੱਕ ਦਾ ਮੁਨਾਫ਼ਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮ. ਕਨੇਚ ਵੱਲੋਂ ਆਪਣੇ ਮੈਂਬਰਾਂ ਦਾ ਆਮ ਇਜਲਾਸ ਕਰਕੇ 81.13 ਲੱਖ ਦਾ ਮੁਨਾਫ਼ਾ ...
ਮਾਛੀਵਾੜਾ ਸਾਹਿਬ, 28 ਸਤੰਬਰ (ਸੁਖਵੰਤ ਸਿੰਘ ਗਿੱਲ)-ਪਿਛਲਾ ਲੰਮਾ ਅਰਸਾ ਕਾਂਗਰਸ ਪਾਰਟੀ ਵਿਚ ਰਹੇ 3 ਬਲਾਕ ਸੰਮਤੀ ਮੈਂਬਰਾਂ ਨੂੰ ਕਾਂਗਰਸ ਨੇ ਪਾਰਟੀ ਅਨੁਸ਼ਾਸਨ ਵਿਰੁੱਧ ਚੱਲਣ 'ਤੇ ਸਖ਼ਤ ਰੁੱਖ ਅਪਣਾਉਂਦਿਆਂ ਹੋਇਆ ਕਾਂਗਰਸ ਦੇ ਉਪ ਚੇਅਰਮੈਨ ਸੁਖਪ੍ਰੀਤ ਝੜੌਦੀ, ...
ਮਲੌਦ, 28 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮਾਰਕੀਟ ਕਮੇਟੀ ਦਫ਼ਤਰ ਮਲੌਦ ਵਿਖੇ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਮਲੌਦ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਹੱਲ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ...
ਖੰਨਾ, 28 ਸਤੰਬਰ (ਅਜੀਤ ਬਿਊਰੋ)-ਮੋਹਾਲੀ ਵਿਖੇ ਹੋਈ 57ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ 'ਚ ਖੰਨਾ ਸ਼ੂਟਿੰਗ ਕਲੱਬ ਦੀਆਂ ਸ਼ੂਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਕਲੱਬ ਦੇ ਡਾਇਰੈਕਟਰ ਡਾਕਟਰ ਆਰ. ਪੀ. ਐਸ. ਖੁਰਾਣਾ ਨੇ ਦੱਸਿਆ ਕਿ ਜਸਮਨ ਕੈਲੇ ਨੇ ਵੱਖ ਵੱਖ ...
ਮਲੌਦ, 28 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਰੱਬੋਂ ਨੀਚੀ ਵਿਖੇ ਮੌਸਮ ਦੀ ਖ਼ਰਾਬੀ ਕਾਰਨ ਮੁਲਤਵੀ ਹੋਏ ਟਿਵਾਣਾ ਸਪੋਰਟਸ ਕਲੱਬ ਰੱਬੋਂ ਨੀਚੀ ਵਲੋਂ ਮੁੜ ਕਰਵਾਏ ਜਾ ਰਹੇ 3 ਤੇ 4 ਅਕਤੂਬਰ ਨੂੰ ਹੋਣ ਵਾਲੇ ਟੂਰਨਾਮੈਂਟ ਦਾ ਵਿਧਾਇਕ ਮਨਵਿੰਦਰ ਸਿੰਘ ...
ਲੁਧਿਆਣਾ, 28 ਸਤੰਬਰ (ਪੁਨੀਤ ਬਾਵਾ)-ਆਪਣੀ ਲੜਕੀ ਨੂੰ ਮਿਲ ਕੇ ਦਿੱਲੀ ਹਵਾਈ ਅੱਡੇ ਤੋਂ ਬੱਸ 'ਚ ਸਵਾਰ ਹੋ ਕੇ ਅੰਮਿ੍ਤਸਰ ਲਈ ਰਵਾਨਾ ਹੋਣ ਵਾਲੇ ਆਸਟ੍ਰੇਲੀਆ ਤੋਂ ਆਏ ਪਤੀ-ਪਤਨੀ ਨੂੰ ਅੰਮਿ੍ਤਸਰ ਦਾ ਕਿਰਾਇਆ ਲੈਣ ਦੇ ਬਾਵਜੂਦ ਲੁਧਿਆਣਾ ਬੱਸ ਅੱਡੇ 'ਤੇ ਉਤਾਰ ਦਿੱਤਾ ...
ਪਾਇਲ, 28 ਸਤੰਬਰ (ਨਿਜ਼ਾਮਪੁਰ/ਰਜਿੰਦਰ ਸਿੰਘ)-ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਦੇ ਤਹਿਤ ਵਿਸ਼ਵ ਹਲਕਾਅ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਸੀ. ਐਚ. ਸੀ. ਪਾਇਲ ਵਿਖੇ ਕਰਵਾਇਆ ਗਿਆ ¢ ਇਸ ਮੌਕੇ ਡਾਕਟਰ ਹਰਪ੍ਰੀਤ ਸਿੰਘ ਸੇਖੋਂ ਨੇ ਦੱਸਿਆ ਕਿ ਕੁੱਤੇ ਦੇ ਕੱਟੇ ਨੂੰ ...
ਮਲੌਦ, 28 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਨਗਰ ਪੰਚਾਇਤ ਮਲੌਦ ਦੇ ਵਾਰਡ ਨੰ. 10 ਤੋਂ ਕੌਂਸਲਰ ਗੁਰਜੰਟ ਸਿੰਘ ਬਿੱਲੂ ਵਲੋਂ ਲਗਾਤਾਰ ਯਤਨ ਕਰਦੇ ਹੋਏ ਸਟਾਰ ਭਾਰਤ ਏਜੰਸੀ ਰਾਮਗੜ੍ਹ ਸਰਦਾਰਾਂ ਰਾਹੀਂ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਸਰਕਾਰੀ ਸਕੀਮ ਤਹਿਤ ...
ਖੰਨਾ, 28 ਸਤੰਬਰ (ਅਜੀਤ ਬਿਊਰੋ)-ਬੀਤੇ ਦਿਨੀਂ ਪਿੰਡ ਬਡਗੁਜਰਾਂ ਦੇ ਸਰਪੰਚ ਬਲਕਾਰ ਸਿੰਘ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ | ਜੀ. ਆਰ. ਪੀ. ਰੇਲਵੇ ਪੁਲਿਸ ਨੇ ਇਸ ਘਟਨਾ ਦੇ ਸਬੰਧ 'ਚ ਤਰਨਜੋਤ ਸਿੰਘ ਵਾਸੀ ਬਡਗੁਜਰਾਂ ਦੀ ਸ਼ਿਕਾਇਤ 'ਤੇ ਕਥਿਤ ...
ਲੁਧਿਆਣਾ, 28 ਸਤੰਬਰ (ਪੁਨੀਤ ਬਾਵਾ)-ਆਪਣੀ ਲੜਕੀ ਨੂੰ ਮਿਲ ਕੇ ਦਿੱਲੀ ਹਵਾਈ ਅੱਡੇ ਤੋਂ ਬੱਸ 'ਚ ਸਵਾਰ ਹੋ ਕੇ ਅੰਮਿ੍ਤਸਰ ਲਈ ਰਵਾਨਾ ਹੋਣ ਵਾਲੇ ਆਸਟ੍ਰੇਲੀਆ ਤੋਂ ਆਏ ਪਤੀ-ਪਤਨੀ ਨੂੰ ਅੰਮਿ੍ਤਸਰ ਦਾ ਕਿਰਾਇਆ ਲੈਣ ਦੇ ਬਾਵਜੂਦ ਲੁਧਿਆਣਾ ਬੱਸ ਅੱਡੇ 'ਤੇ ਉਤਾਰ ਦਿੱਤਾ ...
ਅਹਿਮਦਗੜ੍ਹ, 28 ਸਤੰਬਰ (ਪੁਰੀ)-ਹਿੰਦ ਹਸਪਤਾਲ ਅਹਿਮਦਗੜ੍ਹ ਵਿਖੇ 'ਵਿਸ਼ਵ ਦਿਲ ਦਿਵਸ' ਨੂੰ ਸਮਰਪਿਤ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਕੀਰਤ ਸਿੰਘ ਸਿੱਧੂ ਵਲੋਂ ਦਿਲ ਦੇ ਰੋਗਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX