ਸਿਲਹਟ (ਬੰਗਲਾਦੇਸ਼), 1 ਅਕਤੂਬਰ (ਏਜੰਸੀ)- ਮਹਿਲਾ ਏਸ਼ੀਆ ਕੱਪ 'ਚ ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਦੇ ਖ਼ਿਲਾਫ਼ ਆਪਣੇ ਪਹਿਲੇ ਮੈਚ 'ਚ 41 ਦੌੜਾਂ ਨਾਲ ਜਿੱਤ ਦਰਜ ਕੀਤੀ | ਜੇਮਿਮਾ ਰੋਡਰਿਗਜ਼ ਦੀ ਬਿਹਤਰ ਪਾਰੀ ਦੇ ਬਾਅਦ ਦਯਾਸਨ ਹੇਮਲਤਾ ਸਮੇਤ ਸਪਿੰਨਰਾਂ ਦੀ ਘਾਤਕ ...
ਗਾਂਧੀਆਨਗਰ, 1 ਅਕਤੂਬਰ (ਏਜੰਸੀ)- ਤਾਮਿਲਨਾਡੂ ਦੇ ਜੈਸਵਿਨ ਐਲਡਿ੍ਨ ਨੇ ਸਨਿਚਰਵਾਰ ਨੂੰ ਇੱਥੇ ਕੌਮੀ ਖੇਡਾਂ 'ਚ ਲੰਬੀ ਛਾਲ ਮੁਕਾਬਲੇ 'ਚ ਕੇਰਲ ਦੇ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਗਮਾ ਜੇਤੂ ਮੁਰਲੀ ਸ੍ਰੀਸ਼ੰਕਰ ਨੂੰ ਪਛਾੜ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ ਅਤੇ ...
ਦੁਬਈ, 1 ਅਕਤੂਬਰ (ਏਜੰਸੀ)- ਭਾਰਤੀ ਮਹਿਲਾ ਟੀਮ ਸਨਿਚਰਵਾਰ ਨੂੰ ਜਾਰੀ ਸਾਲਾਨਾ ਅਪਡੇਟ ਦੇ ਬਾਅਦ ਆਈ.ਸੀ.ਸੀ. ਮਹਿਲਾਵਾਂ ਦੀ ਇਕ ਦਿਨਾ ਅਤੇ ਟੀ-20 ਰੈਂਕਿੰਗ 'ਚ ਚੌਥੇ ਸਥਾਨ 'ਤੇ ਬਣੀ ਹੋਈ ਹੈ | ਭਾਰਤ ਨੇ ਇਕ ਦਿਨਾ ਰੈਂਕਿੰਗ 'ਚ ਇਕ ਅੰਕ ਹਾਸਲ ਕੀਤਾ ਅਤੇ ਉਸ ਦੇ ਹੁਣ ਕੁੱਲ 104 ...
ਫ਼ਿਰੋਜ਼ਪੁਰ, 1 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸੰਧੂ ਗੋਤ ਦੇ ਜਠੇਰੇ ਬਾਬਾ ਕਾਲਾ ਮਹਿਰ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਪਿੰਡ ਝੋਕ ਹਰੀ ਹਰ ਵਿਖੇ ਪ੍ਰਧਾਨ ਦਲਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਧਾਰਮਿਕ ਸਮਾਗਮਾਂ ਨਾਲ ਸ਼ੁਰੂ ਹੋ ਗਿਆ | ਅਖੰਡ ਪਾਠ ਦੇ ਭੋਗ ਪਾਏ ਜਾਣ ਉਪਰੰਤ ਪੇਂਡੂ ਖੇਡ ਮੇਲਾ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਜਥੇਦਾਰ ਮਲਕੀਤ ਸਿੰਘ ਸੰਧੂ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਮਾਤਾ ਹਰਪਾਲ ਕੌਰ ਸੰਧੂ ਪਤਨੀ ਸੁਖਮੰਦਰ ਸਿੰਘ ਸੰਧੂ ਕੈਨੇਡਾ ਸਾਬਕਾ ਸਰਪੰਚ ਦੀ ਯਾਦ 'ਚ ਕਰਵਾਏ ਗਏ ਲੜਕੀਆਂ ਦੇ ਕਬੱਡੀ ਕੱਪ ਮੁਕਾਬਲਿਆਂ 'ਚ ਪੰਜਾਬ-ਹਰਿਆਣਾ ਦੀਆਂ ਟੀਮਾਂ ਪਹੁੰਚੀਆਂ | ਹੋਏ ਫਸਵੇਂ ਮੁਕਾਬਲਿਆਂ ਬਾਅਦ ਫਾਈਨਲ ਮੁਕਾਬਲੇ 'ਚ ਹਰਿਆਣਾ ਦੀਆਂ ਟੀਮਾਂ 'ਚ ਮਕਲੋਡਾ ਹਰਿਆਣਾ ਜੇਤੂ ਤੇ ਬੱਬੂਆ ਹਿਸਾਰ ਉਪ ਜੇਤੂ ਰਿਹਾ | ਜੇਤੂ ਟੀਮ ਨੂੰ ਸਵ.ਬੂਟਾ ਸਿੰਘ ਢਿੱਲੋਂ ਦੇ ਪਰਿਵਾਰ ਵਲੋਂ 21 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ ਬਲਦੇਵ ਸਿੰਘ ਸੰਧੂ ਅਤੇ ਗੁਰਦੇਵ ਸਿੰਘ ਸਿੱਧੂ ਪ੍ਰਧਾਨ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਦਿੱਤਾ ਗਿਆ | 65 ਕਿੱਲੋ ਓਪਨ ਕਬੱਡੀ ਮੁਕਾਬਲੇ ਲੜਕਿਆਂ ਦੇ ਮੁਕਾਬਲਿਆਂ 'ਚ 2 ਦਰਜਨ ਤੋਂ ਵਧੇਰੇ ਟੀਮਾਂ ਪਹੁੰਚੀਆਂ | ਦਿਲਚਸਪ ਮੁਕਾਬਲਿਆਂ ਬਾਅਦ ਫਾਈਨਲ ਮੁਕਾਬਲੇ 'ਚ ਮਾਨ ਸਿੰਘ ਵਾਲਾ ਅਤੇ ਚੁੱਗਾ ਪਹੁੰਚੇ | ਮੇਲੇ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਪਹੁੰਚੇ, ਜਿਨ੍ਹਾਂ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਜਿੱਥੇ ਬਾਬਾ ਕਾਲਾ ਮਹਿਰ ਕਲੱਬ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਨੌਜਵਾਨਾਂ ਨੂੰ ਖੇਡ ਗਰਾਊਾਡਾਂ ਨਾਲ ਜੁੜਣ ਦਾ ਸੱਦਾ ਦਿੱਤਾ | ਇਸ ਮੌਕੇ ਉਨ੍ਹਾਂ ਨਾਲ ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਸੁਰਿੰਦਰ ਸਿੰਘ ਬੱਬੂ ਪ੍ਰਧਾਨ ਜ਼ਿਲ੍ਹਾ ਯੂਥ ਅਕਾਲੀ ਦਲ, ਦਿਲਬਾਗ ਸਿੰਘ ਵਿਰਕ ਮੈਂਬਰ ਜਰਨਲ ਕੌਂਸਲ ਅਕਾਲੀ ਦਲ, ਗੁਰਨਾਮ ਸਿੰਘ ਸੈਦਰ ਵੇਲਾ, ਅਮਰੀਕ ਸਿੰਘ ਸੰਧੂ ਸਾਬਕਾ ਚੇਅਰਮੈਨ ਆਦਿ ਨਾਲ ਸਨ | ਬਾਬਾ ਕਾਲਾ ਮਹਿਰ ਯੂਥ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਸੰਧੂ ਨੇ ਦੱਸਿਆ ਕਿ 2 ਅਕਤੂਬਰ ਨੂੰ ਓਪਨ ਕਬੱਡੀ ਕੱਪ ਹੋਵੇਗਾ, ਜਿਸ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਅੱਠ ਟੀਮਾਂ ਭਿੜਨਗੀਆਂ, ਜਿਸ ਵਿਚ ਜੇਤੂ ਰਹਿਣ ਵਾਲੇ ਨੂੰ 71 ਹਜ਼ਾਰ ਅਤੇ ਉਪ ਜੇਤੂ ਨੂੰ 61 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ | ਕਬੱਡੀ ਮੁਕਾਬਲਿਆਂ ਦੌਰਾਨ ਰਾਣਾ ਗੁਰਮੀਤ ਸੋਢੀ ਸਾਬਕਾ ਕੈਬਨਿਟ ਮੰਤਰੀ ਪੰਜਾਬ, ਆਮ ਆਦਮੀ ਪਾਰਟੀ ਵਿਧਾਇਕ ਰਜਨੀਸ਼ ਦਹੀਆ, ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਂਵਲਾ, ਆਸ਼ੂ ਬੰਗੜ ਇੰਚਾਰਜ ਕਾਂਗਰਸ ਹਲਕਾ ਦਿਹਾਤੀ ਆਦਿ ਰਾਜਸੀ ਆਗੂ ਪਹੁੰਚ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਨਗੇ | ਉਨ੍ਹਾਂ ਦੱਸਿਆ ਕਿ 3 ਅਕਤੂਬਰ ਨੂੰ ਰੰਗਾਰੰਗ ਪ੍ਰੋਗਰਾਮ ਵਿਚ ਲੋਕ ਗਾਇਕ ਸੰਧੂ ਸੁਰਜੀਤ ਦਾ ਖੁੱਲ੍ਹਾ ਅਖਾੜਾ ਲੱਗੇਗਾ | ਇਸ ਮੌਕੇ ਉਨ੍ਹਾਂ ਨਾਲ ਰਛਪਾਲ ਸਿੰਘ ਸੰਧੂ, ਪਲਵਿੰਦਰ ਸਿੰਘ ਸੰਧੂ, ਗੁਰਵਿੰਦਰ ਸਿੰਘ ਮਾਨ, ਕਰਨਬੀਰ ਸਿੰਘ ਸੰਧੂ, ਮਨਦੀਪ ਸਿੰਘ ਸੰਧੂ, ਗਮਦੂਰ ਸਿੰਘ ਸੰਧੂ, ਸੱੁਖ ਸੰਧੂ, ਦਵਿੰਦਰ ਸਿੰਘ ਸੰਧੂ, ਮੀਤ ਸੰਧੂ, ਸਿਮਰਜੀਤ ਸਿੰਘ ਸੰਧੂ ਆਦਿ ਨਾਲ ਸਨ |
ਹੁਣ ਤੱਕ 9 ਸੋਨ ਸਮੇਤ ਕੁੱਲ 16 ਤਗਮਿਆਂ ਨਾਲ ਸੂਚੀ 'ਚ ਸਿਖਰ 'ਤੇ ਕਾਬਜ਼ ਚੰਡੀਗੜ੍ਹ, 1 ਅਕਤੂਬਰ (ਐਨ.ਐਸ.ਪਰਵਾਨਾ)- ਹਰਿਆਣਾ ਦੇ ਖਿਡਾਰੀ 36ਵੀਆਂ ਕੌਮੀ ਖੇਡਾਂ 'ਚ ਵੀ ਕਮਾਲ ਦਿਖਾ ਰਹੇ ਹਨ | ਗੁਜਰਾਤ ਦੇ ਅਹਿਮਦਾਬਾਦ 'ਚ ਚੱਲ ਰਹੀਆਂ ਇਨ੍ਹਾਂ ਖੇਡਾਂ 'ਚ ਹਰਿਆਣਾ ਹੁਣ ਤੱਕ ...
ਗੁਹਾਟੀ, 1 ਅਕਤੂਬਰ (ਏਜੰਸੀ)- ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦੀ ਅੰਤਿਮ ਪ੍ਰੀਖਿਆ ਚੱਲ ਰਹੀ ਹੈ | ਆਸਟ੍ਰੇਲੀਆ ਨੂੰ ਤਿੰਨ ਮੈਚਾਂ ਦੀ ਟੀ-20 ਲੜੀ 'ਚ 2-1 ਨਾਲ ਹਰਾਉਣ ਦੇ ਬਾਅਦ ਭਾਰਤ ਨੇ ਦੱਖਣੀ ਅਫ਼ਰੀਕਾ ਦੇ ਖਿਲਾਫ਼ ਤਿੰਨ ਮੈਚਾਂ ਦੀ ਲੜੀ ਦਾ ਆਗਾਜ਼ ਕੀਤਾ ਹੈ | ਇਸ ...
ਬੈਂਗਲੁਰੂ, 1 ਅਕਤੂਬਰ (ਏਜੰਸੀ)- ਹਾਕੀ ਇੰਡੀਆ ਨੇ 28 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਐਫ.ਆਈ.ਐਚ. ਪ੍ਰੋ ਲੀਗ ਸੈਸ਼ਨ ਦੇ ਸ਼ੁਰੂਆਤੀ ਮੈਚਾਂ ਲਈ ਸਨਿਚਰਵਾਰ ਨੂੰ 33 ਮੈਂਬਰੀ ਪੁਰਸ਼ ਕੋਰ ਸੰਭਾਵੀ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ, ਜਿਸ 'ਚ ਕਪਤਾਨ ਮਨਪ੍ਰੀਤ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX