ਸਿਲਹਟ (ਬੰਗਲਾਦੇਸ਼), 1 ਅਕਤੂਬਰ (ਏਜੰਸੀ)- ਮਹਿਲਾ ਏਸ਼ੀਆ ਕੱਪ 'ਚ ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਦੇ ਖ਼ਿਲਾਫ਼ ਆਪਣੇ ਪਹਿਲੇ ਮੈਚ 'ਚ 41 ਦੌੜਾਂ ਨਾਲ ਜਿੱਤ ਦਰਜ ਕੀਤੀ | ਜੇਮਿਮਾ ਰੋਡਰਿਗਜ਼ ਦੀ ਬਿਹਤਰ ਪਾਰੀ ਦੇ ਬਾਅਦ ਦਯਾਸਨ ਹੇਮਲਤਾ ਸਮੇਤ ਸਪਿੰਨਰਾਂ ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ 7ਵੀਂ ਵਾਰ ਖਿਤਾਬ ਜਿੱਤਣ ਵੱਲ ਪਹਿਲਾ ਕਦਮ ਉਠਾਇਆ | ਬੰਗਲਾਦੇਸ਼ ਦੇ ਸਿਲਹਟ 'ਚ ਮਹਿਲਾ ਏਸ਼ੀਆ ਕੱਪ 2022 ਦੇ ਪਹਿਲੇ ਦਿਨ ਭਾਰਤ ਤੇ ਸ੍ਰੀਲੰਕਾ ਆਪਣੇ ਪਹਿਲੇ-ਪਹਿਲੇ ਮੈਚ 'ਚ ਇਕ ਦੂਸਰੇ ਨਾਲ ਟਕਰਾਏ | ਭਾਰਤੀ ਟੀਮ ਤੋਂ ਜਬਰਦਸਤ ਬੱਲੇਬਾਜ਼ੀ ਦੀ ਉਮੀਦ ਸੀ | ਪਰ ਭਾਰਤ ਵਲੋਂ ਓਪਨਰ ਸ਼ੈਫਾਲੀ ਵਰਮਾ (10) ਅਤੇ ਸਮਿ੍ਤੀ ਮੰਧਾਨਾ (6) ਦੌੜਾਂ ਹੀ ਬਣਾ ਸਕੀਆਂ | ਜੇਮਿਮਾ ਰੋਡਰਿਗ਼ਜ਼ ਨੇ 53 ਗੇਂਦਾਂ 'ਚ ਟੀਮ ਵਲੋਂ ਸਰਬੋਤਮ 76 ਦੌੜਾਂ ਬਣਾਈਆਂ, ਜਿਸ 'ਚ 11 ਚੌਕੇ ਤੇ ਇਕ ਛੱਕਾ ਵੀ ਲਗਾਇਆ | ਕਪਤਾਨ ਹਰਮਨਪ੍ਰੀਤ ਕੌਰ ਨੇ 33 ਦੌੜਾਂ ਦੀ ਪਾਰੀ ਖੇਡੀ | ਟੀਮ ਨੇ ਨਿਰਧਾਰਿਤ 20 ਓਵਰਾਂ 'ਚ 6 ਵਿਕਟਾਂ ਗਵਾ ਕੇ 150 ਦੌੜਾਂ ਬਣਾਈਆਂ | ਜਵਾਬ 'ਚ ਸ੍ਰੀਲੰਕਾ ਵਲੋਂ ਬੱਲੇਬਾਜ਼ ਹਰਸ਼ਿਥਾ ਮਡਾਵੀ ਨੇ 26, ਜਦਕਿ ਹਾਸਿਨੀ ਪਰੇਰਾ ਨੇ 33 ਦੌੜਾਂ ਟੀਮ ਲਈ ਜੋੜੀਆਂ | ਬਾਕੀ ਦੀਆਂ ਖ਼ਿਡਾਰਨਾਂ ਮੈਦਾਨ 'ਚ ਟਿਕ ਨਾ ਸਕੀਆਂ | ਭਾਰਤ ਵਲੋਂ ਦਯਾਲਨ ਹੇਮਲਤਾ ਨੇ 3, ਦੀਪਤੀ ਸ਼ਰਮਾ ਨੇ 2 ਅਤੇ ਪੂਜਾ ਵਸਤ੍ਰਾਕਰ ਨੇ ਵੀ 2 ਵਿਕਟਾਂ ਝਟਕਾਈਆਂ | ਸ੍ਰੀਲੰਕਾ ਦੀ ਪੂਰੀ ਟੀਮ 18.2 ਓਵਰਾਂ 'ਚ 109 ਦੌੜਾਂ ਹੀ ਬਣਾ ਸਕੀ | ਜਿਸ ਦੇ ਬਲਬੂਤੇ ਭਾਰਤ ਨੇ ਏਸ਼ੀਆ 'ਚ ਸ਼ਾਨਦਾਰ ਜੇਤੂ ਆਗਾਜ਼ ਕੀਤਾ |
ਗਾਂਧੀਆਨਗਰ, 1 ਅਕਤੂਬਰ (ਏਜੰਸੀ)- ਤਾਮਿਲਨਾਡੂ ਦੇ ਜੈਸਵਿਨ ਐਲਡਿ੍ਨ ਨੇ ਸਨਿਚਰਵਾਰ ਨੂੰ ਇੱਥੇ ਕੌਮੀ ਖੇਡਾਂ 'ਚ ਲੰਬੀ ਛਾਲ ਮੁਕਾਬਲੇ 'ਚ ਕੇਰਲ ਦੇ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਗਮਾ ਜੇਤੂ ਮੁਰਲੀ ਸ੍ਰੀਸ਼ੰਕਰ ਨੂੰ ਪਛਾੜ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ ਅਤੇ ...
ਦੁਬਈ, 1 ਅਕਤੂਬਰ (ਏਜੰਸੀ)- ਭਾਰਤੀ ਮਹਿਲਾ ਟੀਮ ਸਨਿਚਰਵਾਰ ਨੂੰ ਜਾਰੀ ਸਾਲਾਨਾ ਅਪਡੇਟ ਦੇ ਬਾਅਦ ਆਈ.ਸੀ.ਸੀ. ਮਹਿਲਾਵਾਂ ਦੀ ਇਕ ਦਿਨਾ ਅਤੇ ਟੀ-20 ਰੈਂਕਿੰਗ 'ਚ ਚੌਥੇ ਸਥਾਨ 'ਤੇ ਬਣੀ ਹੋਈ ਹੈ | ਭਾਰਤ ਨੇ ਇਕ ਦਿਨਾ ਰੈਂਕਿੰਗ 'ਚ ਇਕ ਅੰਕ ਹਾਸਲ ਕੀਤਾ ਅਤੇ ਉਸ ਦੇ ਹੁਣ ਕੁੱਲ 104 ...
ਫ਼ਿਰੋਜ਼ਪੁਰ, 1 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸੰਧੂ ਗੋਤ ਦੇ ਜਠੇਰੇ ਬਾਬਾ ਕਾਲਾ ਮਹਿਰ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਪਿੰਡ ਝੋਕ ਹਰੀ ਹਰ ਵਿਖੇ ਪ੍ਰਧਾਨ ਦਲਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਧਾਰਮਿਕ ਸਮਾਗਮਾਂ ਨਾਲ ਸ਼ੁਰੂ ਹੋ ਗਿਆ | ਅਖੰਡ ਪਾਠ ...
ਹੁਣ ਤੱਕ 9 ਸੋਨ ਸਮੇਤ ਕੁੱਲ 16 ਤਗਮਿਆਂ ਨਾਲ ਸੂਚੀ 'ਚ ਸਿਖਰ 'ਤੇ ਕਾਬਜ਼ ਚੰਡੀਗੜ੍ਹ, 1 ਅਕਤੂਬਰ (ਐਨ.ਐਸ.ਪਰਵਾਨਾ)- ਹਰਿਆਣਾ ਦੇ ਖਿਡਾਰੀ 36ਵੀਆਂ ਕੌਮੀ ਖੇਡਾਂ 'ਚ ਵੀ ਕਮਾਲ ਦਿਖਾ ਰਹੇ ਹਨ | ਗੁਜਰਾਤ ਦੇ ਅਹਿਮਦਾਬਾਦ 'ਚ ਚੱਲ ਰਹੀਆਂ ਇਨ੍ਹਾਂ ਖੇਡਾਂ 'ਚ ਹਰਿਆਣਾ ਹੁਣ ਤੱਕ ...
ਗੁਹਾਟੀ, 1 ਅਕਤੂਬਰ (ਏਜੰਸੀ)- ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦੀ ਅੰਤਿਮ ਪ੍ਰੀਖਿਆ ਚੱਲ ਰਹੀ ਹੈ | ਆਸਟ੍ਰੇਲੀਆ ਨੂੰ ਤਿੰਨ ਮੈਚਾਂ ਦੀ ਟੀ-20 ਲੜੀ 'ਚ 2-1 ਨਾਲ ਹਰਾਉਣ ਦੇ ਬਾਅਦ ਭਾਰਤ ਨੇ ਦੱਖਣੀ ਅਫ਼ਰੀਕਾ ਦੇ ਖਿਲਾਫ਼ ਤਿੰਨ ਮੈਚਾਂ ਦੀ ਲੜੀ ਦਾ ਆਗਾਜ਼ ਕੀਤਾ ਹੈ | ਇਸ ...
ਬੈਂਗਲੁਰੂ, 1 ਅਕਤੂਬਰ (ਏਜੰਸੀ)- ਹਾਕੀ ਇੰਡੀਆ ਨੇ 28 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਐਫ.ਆਈ.ਐਚ. ਪ੍ਰੋ ਲੀਗ ਸੈਸ਼ਨ ਦੇ ਸ਼ੁਰੂਆਤੀ ਮੈਚਾਂ ਲਈ ਸਨਿਚਰਵਾਰ ਨੂੰ 33 ਮੈਂਬਰੀ ਪੁਰਸ਼ ਕੋਰ ਸੰਭਾਵੀ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ, ਜਿਸ 'ਚ ਕਪਤਾਨ ਮਨਪ੍ਰੀਤ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX