ਲੰਡਨ, 3 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸ੍ਰੀ ਸਿੰਘ ਸਭਾ ਸਾਊਥਾਲ ਦੀਆਂ ਹੋਈਆਂ ਚੋਣਾਂ 'ਚ ਪੰਥਕ ਗਰੁੱਪ ਦੀ ਵੱਡੀ ਜਿੱਤ ਹੋਈ ਹੈ । ਚੋਣਾਂ 'ਚ ਮੁੱਖ ਮੁਕਾਬਲਾ ਪੰਥਕ ਗਰੁੱਪ ਅਤੇ ਸ਼ੇਰ ਗਰੁੱਪ ਵਿਚਕਾਰ ਸੀ। 'ਪੰਥਕ ਗਰੁੱਪ' ਦੇ ਸਾਰੇ 21 ਉਮੀਦਵਾਰਾਂ ਨੇ ਘੱਟੋ-ਘੱਟ ਇਕ ਹਜ਼ਾਰ ਵੋਟਾਂ ਦੇ ਔਸਤਨ ਫਰਕ ਨਾਲ ਜਿੱਤ ਹਾਸਲ ਕੀਤੀ ਹੈ । ਗੁਰਦੁਆਰਾ ਸਿੰਘ ਸਭਾ ਸਾਊਥਾਲ ਦੀ ਚੋਣ 'ਚ ਕੁੱਲ 6715 ਵੋਟਾਂ 'ਚੋਂ 4842 ਵੋਟਾਂ ਪੋਲ ਹੋਈਆਂ ਅਤੇ 134 ਵੋਟਾਂ ਰੱਦ ਹੋਈਆਂ । 'ਪੰਥਕ ਗਰੁੱਪ' 'ਚ ਸਭ ਤੋਂ ਵੱਧ 2928 ਵੋਟਾਂ ਸਭਾ ਦੇ ਮੌਜੂਦਾ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਨੂੰ ਪਈਆਂ, ਜਦ ਕਿ 'ਸ਼ੇਰ ਗਰੁੱਪ' 'ਚ ਸਭ ਤੋਂ ਵੱਧ 1891 ਵੋਟਾਂ ਤਰਨਵੀਰ ਸਿੰਘ ਨੂੰ ਪਈਆਂ। ਪੰਥਕ ਗਰੁੱਪ ਦੇ ਭਜਨ ਸਿੰਘ ਸਿਧਾਣਾ ਨੂੰ ਸਭ ਤੋਂ ਘੱਟ 2693 ਅਤੇ 'ਸ਼ੇਰ ਗਰੁੱਪ' ਦੇ ਜੋਗਿੰਦਰਪਾਲ ਸਿੰਘ ਰਾਠੌਰ ਨੂੰ 1665 ਵੋਟਾਂ ਪਈਆਂ । 'ਪੰਥਕ ਗਰੁੱਪ' ਦੇ ਆਗੂਆਂ ਹਿੰਮਤ ਸਿੰਘ ਸੋਹੀ ਨੇ 2847 ਵੋਟਾਂ ਅਤੇ ਕੁਲਵੰਤ ਸਿੰਘ ਭਿੰਡਰ ਨੇ 2915 ਵੋਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਹਰਜੀਤ ਸਿੰਘ ਪੋਨੀਚ ਨੂੰ 2862, ਸੁਖਦੇਵ ਸਿੰਘ ਔਜਲਾ ਨੂੰ 2774, ਹਰਪ੍ਰੀਤ ਕੌਰ ਬੈਂਸ ਨੂੰ 2909, ਗੁਲਜਾਰ ਸਿੰਘ ਚਤਰਥ ਨੂੰ 2749, ਡਾ: ਪ੍ਰਵਿੰਦਰ ਸਿੰਘ ਗਰਚਾ ਨੂੰ 2767, ਹਰਮੀਤ ਸਿੰਘ ਗਿੱਲ ਨੂੰ 2928, ਸੁਖਦੀਪ ਸਿੰਘ ਗਿੱਲ ਨੂੰ 2836, ਤੇਜ ਕੌਰ ਗਰੇਵਾਲ ਨੂੰ 2854, ਮਨਸੁਖਬੀਰ ਸਿੰਘ ਜੌਹਲ ਨੂੰ 2809, ਹਰਬੰਸ ਸਿੰਘ ਕਲਸੀ ਨੂੰ 2777, ਦਵਿੰਦਰਪਾਲ ਸਿੰਘ ਕੂਨਰ ਨੂੰ 2807, ਜਗਦੀਸ ਕੌਰ ਲਾਲ ਨੂੰ 2848, ਬਲਪ੍ਰੀਤ ਕੌਰ ਮਲਹੋਤਰਾ ਨੂੰ 2812, ਕਰਨਵੀਰ ਸਿੰਘ ਰਾਏ ਨੂੰ 2854, ਜੀਤਪਾਲ ਸਿੰਘ ਸਹੋਤਾ ਨੂੰ 2807, ਪ੍ਰੀਤਮ ਸਿੰਘ ਸਹੋਤਾ ਨੂੰ 2787, ਭਜਨ ਸਿੰਘ ਸਿਡਾਨਾ ਨੂੰ 2693, ਮਨਜੀਤ ਸਿੰਘ ਨੂੰ 2742 ਅਤੇ ਜਰਨੈਲ ਸਿੰਘ ਨੂੰ 2763 ਵੋਟਾਂ ਪ੍ਰਾਪਤ ਹੋਈਆਂ। ਜਿੱਤ ਤੋਂ ਬਾਅਦ ਹਿੰਮਤ ਸਿੰਘ ਸੋਹੀ, ਕੁਲਵੰਤ ਸਿੰਘ ਭਿੰਡਰ ਅਤੇ ਹਰਮੀਤ ਸਿੰਘ ਗਿੱਲ ਨੇ ਸੰਗਤਾਂ ਦਾ ਧੰਨਵਾਦ ਕੀਤਾ ।
ਲੰਡਨ, 3 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸ੍ਰੀ ਸਿੰਘ ਸਭਾ ਸਾਊਥਾਲ ਦੀਆਂ ਹੋਈਆਂ ਚੋਣਾਂ 'ਚ ਪੰਥਕ ਗਰੁੱਪ ਦੀ ਵੱਡੀ ਜਿੱਤ ਹੋਈ ਹੈ ¢ ਚੋਣਾਂ 'ਚ ਮੁੱਖ ਮੁਕਾਬਲਾ ਪੰਥਕ ਗਰੁੱਪ ਅਤੇ ਸ਼ੇਰ ਗਰੁੱਪ ਵਿਚਕਾਰ ਸੀ¢ 'ਪੰਥਕ ਗਰੁੱਪ' ਦੇ ਸਾਰੇ 21 ...
ਸੈਕਰਾਮੈਂਟੋ, 2 ਅਕਤੂਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਫਲੋਰਿਡਾ ਰਾਜ 'ਚ ਆਏ ਸਮੁੰਦਰੀ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ ਤੇ ਹੁਣ ਤੱਕ ਤੂਫਾਨ ਦੀ ਲਪੇਟ 'ਚ ਆ ਕੇ 32 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ¢ ਫਲੋਰਿਡਾ 'ਚ 28 ਤੇ ਉਤਰੀ ਕਾਰੋਲੀਨਾ ਵਿਚ 4 ਜਣਿਆਂ ...
ਵਾਸ਼ਿੰਗਟਨ, 2 ਅਕਤੂਬਰ (ਏਜੰਸੀ)-ਅਮਰੀਕਾ ਦੇ ਤਿੰਨ ਸੈਨੇਟਰਾਂ ਨੇ ਇਕ ਵਿਧਾਨਿਕ ਸੋਧ 'ਚ ਕਿਹਾ ਕਿ ਸਾਂਝੇ ਲੋਕਤੰਤਰਿਕ ਮੁੱਲਾਂ 'ਚ ਸਮਾਏ ਮਜਬੂਤ ਅਮਰੀਕਾ-ਭਾਰਤ ਰੱਖਿਆ ਭਾਈਵਾਲੀ ਹਿੰਦ-ਪ੍ਰਸ਼ਾਂਤ ਖੇਤਰ 'ਚ ਅਮਰੀਕੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਹੈ | ...
ਵੀਨਸ (ਇਟਲੀ) 2 ਅਕਤੂਬਰ (ਹਰਦੀਪ ਸਿੰਘ ਕੰਗ)- ਇਟਲੀ ਦੇ ਵੈਰੋਨਾ ਜ਼ਿਲ੍ਹੇ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਪਹਿਲੀ ਪਾਤਸ਼ਾਹੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ ¢ ਜਿਸ ਦÏਰਾਨ ਸੁਖਮਨੀ ਸਾਹਿਬ ...
ਐਡੀਲੇਡ, 2 ਅਕਤੂਬਰ (ਗੁਰਮੀਤ ਸਿੰਘ ਵਾਲੀਆ)- ਮਿਲਾਪ ਸੰਸਥਾ ਦੇ ਡਾਇਰੈਕਟਰ ਕੇ. ਡੀ. ਸਿੰਘ ਦੇ ਉਦਮ ਨਾਲ ਸ਼ਹਿਰ ਦੇ ਹੱਬ ਇੰਟਰਕੌਂਟੀਨੈਂਟਲ 'ਚ ਪ੍ਰਵਾਸੀ ਭਾਈਚਾਰਿਆਂ ਦੀ ਨੁਮਾਇੰਦਗੀ ਨੂੰ ਉਤਸ਼ਾਹਿਤ ਕਰਨ ਦੀ ਇਕ ਪਹਿਲਕਦਮੀ ਕਰਦਿਆਂ ਦੱਖਣੀ ਆਸਟ੍ਰੇਲੀਆ ਅਧਾਰਿਤ ...
ਸਿਆਟਲ, 2 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੇ ਪੰਜਾਬੀ ਭਾਈਚਾਰੇ ਵਲੋਂ ਵਿਧਾਇਕ ਨੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਹਾਈਤ ਹੋਟਲ 'ਚ ਧਰਮ ਸਿੰਘ ਮੈਰੀਪੁਰ ਵਲੋਂ ਸ਼ਾਨਦਾਰ ਪ੍ਰੋਗਰਾਮ ਕਰਕੇ ਸਨਮਾਨਿਤ ਕੀਤਾ ਗਿਆ | ਪੰਜਾਬੀ ਭਾਈਚਾਰੇ ...
ਕੈਲਗਰੀ, 2 ਅਕਤੂਬਰ (ਜਸਜੀਤ ਸਿੰਘ ਧਾਮੀ)- ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਹੋਈ 2022 ਤੋਂ 2025 ਤੱਕ ਸਰਬਸੰਮਤੀ ਨਾਲ ਚੋਣ ਤੋਂ ਬਾਅਦ ਕਮੇਟੀ ਨੇ ਅੱਜ ਚਾਰਜ ਸੰਭਾਲ ਲਿਆ ਹੈ | ਪ੍ਰਬੰਧਕ ਕਮੇਟੀ 'ਚ ਬਲਜਿੰਦਰ ਸਿੰਘ ਗਿੱਲ ਪ੍ਰਧਾਨ, ...
ਬੈਂਗਲੁਰੂ, 2 ਅਕਤੂਬਰ (ਏਜੰਸੀ)- ਭਾਰਤ ਦੇ ਮੰਗਲਯਾਨ 'ਚ ਤੇਲ ਖਤਮ ਹੋ ਗਿਆ ਹੈ ਅਤੇ ਇਸ ਦੀ ਬੈਟਰੀ ਆਪਣੀ ਸਮਰਥਾ ਤੋਂ ਵੀ ਕਿਤੇ ਜ਼ਿਆਦਾ ਚੱਲਣ ਦੇ ਬਾਅਦ ਖਤਮ ਹੋ ਗਈ ਹੈ | ਇਸ ਦੇ ਬਾਅਦ ਇਹ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਦੇਸ਼ ਦੇ ਪਹਿਲੇ ਪੁਲਾੜ ਮਿਸ਼ਨ ਨੇ ਆਖਰਕਾਰ ਆਪਣੀ ...
ਮੈਲਬੌਰਨ, 2 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟ੍ਰੇਲੀਆ ਦੀ ਸਰਕਾਰ ਨੇ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਪਿਛਲੇ ਦਿਨੀਂ ਐਲਾਨ ਕੀਤਾ ਕਿ 14 ਅਕਤੂਬਰ ਤੋਂ ਬਾਅਦ ਕੋਈ ਵੀ ਵਿਅਕਤੀ ਜੋ ਕਿ ਕਰੋਨਾ ਤੋਂ ਪੀੜਿਤ ਹੋਵੇਗਾ, ਉਸ ਨੂੰ ਇਕਾਂਤਵਾਸ ਕਰਨ ਦੀ ਜ਼ਰੂਰਤ ...
ਸੈਕਰਾਮੈਂਟੋ, 2 ਅਕਤੂਬਰ (ਹੁਸਨ ਲੜੋਆ ਬੰਗਾ)-ਟੈਕਸਾਸ 'ਚ ਇਕ 12 ਸਾਲਾ ਲੜਕੀ, ਜਿਸ ਨੇ ਕੁਝ ਦਿਨ ਪਹਿਲਾਂ ਆਪਣੇ ਪਿਤਾ ਨੂੰ ਗੋਲੀ ਮਾਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਲਈ ਸੀ, ਦੀ ਮÏਤ ਹੋ ਗਈ ¢ ਇਹ ਜਾਣਕਾਰੀ ਪਾਰਕਰ ਕਾਊਾਟੀ ਦੇ ਸ਼ੈਰਿਫ ਦਫ਼ਤਰ ਨੇ ਜਾਰੀ ਕੀਤੀ ਹੈ ¢ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX