* ਲਟ-ਲਟ ਕਰਕੇ ਬਲੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ
ਜਗਰਾਉਂ, 5 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਜਗਰਾਉਂ ਅਤੇ ਆਸ-ਪਾਸ ਦੇ ਇਲਾਕਿਆਂ 'ਚ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ | ਸਥਾਨਕ ਸ਼ਹਿਰ ਅੰਦਰ 2 ਥਾਵਾਂ 'ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਪੁਰਾਣੀ ਦਾਣਾ ਮੰਡੀ ਵਿਖੇ ਸ੍ਰੀ ਮਹਾਂਵੀਰ ਦੁਸਹਿਰਾ ਕਮੇਟੀ ਜਗਰਾਉਂ ਅਤੇ ਸ੍ਰੀ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਜਗਰਾਉਂ ਵਲੋਂ ਡੇਰਾ ਮੰਗਲ ਗਿਰੀ ਡੱਲਾ ਰੋਡ ਜਗਰਾਉਂ ਵਿਖੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਜਲਾਇਆ ਗਿਆ | ਦੋਨੇ ਕਮੇਟੀਆਂ ਨੇ ਸ੍ਰੀ ਰਾਮ ਚੰਦਰ ਦੀਆਂ ਸ਼ੋਭਾ ਯਾਤਰਾਵਾਂ ਕੱਢੀਆਂ | ਇਨ੍ਹਾਂ ਯਾਤਰਾਵਾਂ ਮੌਕੇ ਵੱਖ-ਵੱਖ ਝਾਕੀਆਂ ਕੱਢੀਆਂ ਗਈਆਂ | ਸ਼ਹਿਰ ਦੀ ਪ੍ਰਕਰਮਾ ਕਰਕੇ ਸ਼ੋਭਾ ਯਾਤਰਾਵਾਂ ਪੁਰਾਣੀ ਦਾਣਾ ਮੰਡੀ ਅਤੇ ਡੱਲਾ ਰੋਡ ਵਿਖੇ ਪਹੁੰਚੀਆਂ | ਇੱਥੇ ਸ੍ਰੀ ਰਾਮ ਅਤੇ ਰਾਵਣ ਦੀਆਂ ਸੈਨਿਕਾਂ ਦਾ ਯੁੱਧ ਕਰਵਾਇਆ ਗਿਆ | ਅੰਤ ਵਿਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ | ਇਸ ਮੌਕੇ ਪ੍ਰਧਾਨ ਵਿਨੋਦ ਬਾਂਸਲ ਅਤੇ ਪ੍ਰਧਾਨ ਵਿਕਰਮਜੀਤ ਸ਼ਰਮਾ ਨੇ ਰਾਮ ਲੀਲ੍ਹਾ ਵਿਚ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ, ਸੇਵਾਦਾਰਾਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ |
ਮੁੱਲਾਂਪੁਰ-ਦਾਖਾ ਵਿਖੇ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ-ਦਾਖਾ ਦੀ ਸ੍ਰੀ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਵਲੋਂ ਦੁਸਹਿਰਾ ਮੇਲਾ ਮਨਾਇਆ ਗਿਆ | ਦੁਸਹਿਰਾ ਕਮੇਟੀ ਦੇ ਪ੍ਰਧਾਨ ਸੰਜੂ ਅਗਰਵਾਲ, ਚੇਅਰਮੈਨ ਤੇਲੂ ਰਾਮ ਬਾਂਸਲ (ਪ੍ਰਧਾਨ ਨਗਰ ਕੌਂਸਲ) ਦੀ ਪੂਰੀ ਟੀਮ ਦੀ ਨਜ਼ਰਸਾਨੀ ਹੇਠ ਸਥਾਨਕ ਸ਼ਿਵ ਮੰਦਰ ਤੋਂ ਸ਼ੁਰੂ ਸੁੰਦਰ ਝਾਕੀਆਂ ਸਮੇਂ ਭਗਵਾਨ ਸ੍ਰੀ ਰਾਮ, ਲਛਮਣ, ਰਾਵਣ, ਮੇਘਨਾਥ, ਕੁੰਭਕਰਨ ਹੋਰਨਾਂ ਦੇ ਰੂਪ 'ਚ ਦਰਜਨਾਂ ਕਲਾਕਾਰਾਂ ਵਲੋਂ ਸ਼ਹਿਰ ਦੀ ਪ੍ਰਕਰਮਾ ਕਰਦਿਆਂ ਦੁਸਹਿਰਾ ਗਰਾਊਾਡ ਵਿਚ ਸ਼ਮੂਲੀਅਤ ਕੀਤੀ | ਦੁਸਹਿਰਾ ਗਰਾਊਾਡ ਵਿਚ ਦੁਪਹਿਰ ਤੋਂ ਚੱਲ ਰਹੇ ਰੰਗਾ-ਰੰਗ ਪ੍ਰੋਗਰਾਮ ਵਿਚ ਜਸਵੰਤ ਸੰਦੀਲਾ, ਨੇਵੀ ਮਾਣ, ਕੁਲਦੀਪ ਕੌਰ, ਜੋਤ ਚੰਡੀਗੜ੍ਹ, ਭਲਵਾਨ ਰਕਬਾ, ਬਲਰਾਜ ਜਗਰਾਉਂ ਤੇ ਕਈ ਹੋਰ ਗਾਇਕਾਂ ਦੇਰ ਸ਼ਾਮ ਤੱਕ ਚੰਗਾ ਰੰਗ ਬੰਨਿ੍ਹਆ | ਦੁਸਹਿਰਾ ਮੇਲੇ ਵਿਚ ਜੁੜੇ ਇਕੱਠ ਨੂੰ ਸੰਬੋਧਨ ਹੁੰਦਿਆ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਦੁਸਹਿਰਾ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਭਾਈਚਾਰਕ ਸਾਂਝ ਦੀ ਮਿਸਾਲ ਹੈ | ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਪਾਵਨ ਤਿਉਹਾਰ ਸਾਨੂੰ ਬੁਰਾਈ ਉੱਪਰ ਚੰਗਿਆਈ ਦੀ ਜਿੱਤ ਅਤੇ ਹਮੇਸ਼ਾ ਹੱਕ-ਸੱਚ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ | ਦਿਨ ਢਲਦਿਆਂ ਪ੍ਰਧਾਨ ਸੰਜੂ ਅਗਰਵਾਲ, ਚੇਅਰਮੈਨ ਤੇਲੂ ਰਾਮ ਬਾਂਸਲ, ਹੋਰਨਾਂ ਵਲੋਂ ਐੱਮ.ਐੱਲ.ਏ ਇਯਾਲੀ ਨੂੰ ਨਾਲ ਲੈ ਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਦਿੱਤੀ ਗਈ | ਇਸ ਸਮੇਂ ਦਮਨਜੀਤ ਸਿੰਘ ਮੋਹੀ, ਦਵਿੰਦਰ ਜਿੰਦਲ, ਰਮੇਸ਼ ਕੁਮਾਰ ਜੈਨ, ਵਿਜੇ ਮਲਹੋਤਰਾ, ਅਸ਼ੋਕ ਗੁਪਤਾ, ਲੱਖੀ ਰਾਮ ਲੱਖੀ, ਰਾਕੇਸ਼ ਕੁਮਾਰ, ਨਵਲ ਕਿਸ਼ੋਰ ਸ਼ਰਮਾ, ਨਵੀਨ ਅਰੋੜਾ, ਸੁਰਿੰਦਰ ਜੈਨ, ਰਾਕੇਸ ਕੁਮਾਰ ਗਰਗ, ਸੰਜੀਵ ਜੈਨ, ਬਲਦੇਵ ਕਿ੍ਸ਼ਨ ਅਰੋੜਾ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਸਾਬਕਾ ਕੌਂਸਲਰ ਸ਼ੁਸ਼ੀਲ ਵਿੱਕੀ ਚੌਧਰੀ, ਅਨਿਲ ਸੇਠੀ, ਬਲਵੰਤ ਸਿੰਘ ਧਨੋਆ, ਸਰਪੰਚ ਸੁਖਪਾਲ ਸਿੰਘ ਸੈਂਪੀ ਭਨੋਹੜ, ਜੈ ਕਿਸ਼ਨ ਭੂਸ਼ਣ ਤੇ ਹੋਰ ਮੌਜੂਦ ਰਹੇ |
ਰਾਏਕੋਟ ਵਿਖੇ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਰਾਏਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਇੰਦਰਪਾਲ ਗੋਲਡੀ ਨੇ ਦੱਸਿਆ ਕਿ ਦੁਸਹਿਰੇ ਮੇਲੇ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਦੁਸਹਿਰਾ ਗਰਾਊਾਡ ਵਿਚ ਸਥਾਪਿਤ ਕੀਤਾ ਗਿਆ | ਇਸ ਮੌਕੇ ਦੁਸਹਿਰਾ ਸਮਾਗਮ 'ਚ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ, ਡਾ: ਟੀ.ਪੀ. ਸਿੰਘ (ਪ੍ਰਧਾਨ ਗਰੁੱਪ), ਸਮਾਜਸੇਵੀ ਹੀਰਾ ਲਾਲ ਬਾਂਸਲ, ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਲੁਧਿਆਣੇ ਵਾਲੇ, ਡੀ.ਐਸ.ਪੀ ਰਾਏਕੋਟ ਰਛਪਾਲ ਸਿੰਘ ਢੀਡਸਾ ਆਦਿ ਮੁੱਖ ਮਹਿਮਾਨ ਵਜੋਂ ਪੁੱਜੇ, ਜਦਕਿ ਸੀਨੀਅਰ ਯੂਥ ਆਗੂ ਗੁਰਦੇਵ ਸਿੰਘ ਬਾਵਾ ਅਤੇ ਵਿੱਕੀ ਡੌਲਰ ਵਲੋਂ ਦੁਸਹਿਰੇ ਸਮਾਗਮ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ, ਉੱਥੇ ਹੀ ਸਨਾਤਨ ਝੰਡੇ ਦੀ ਰਸਮ ਵਿਨੋਦ ਕੁਮਾਰ ਖੁਰਮੀ ਵਲੋਂ ਅਦਾ ਕੀਤੀ ਜਦਕਿ ਸ਼ਮਾਂ ਰੌਸ਼ਨ ਦੀ ਰਸਮ ਪ੍ਰਦੀਪ ਕੁਮਾਰ ਦੀਪੀ ਜੈਨ ਵਲੋਂ ਕੀਤੀ ਗਈ | ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ 'ਚ ਪੰਜਾਬ ਦੇ ਕਲਾਕਾਰਾਂ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ | ਅਖੀਰ ਵਿਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਦਹਿਨ ਕੀਤਾ ਗਿਆ | ਇਸ ਮੌਕੇ ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਸਰਪ੍ਰਸਤ ਬਲਵੰਤ ਸਿੰਘ ਜੰਟਾ, ਨਰਿੰਦਰ ਕੁਮਾਰ ਡਾਵਰ, ਮਨੋਹਰ ਲਾਲ, ਚੇਅਰਮੈਨ ਗੁਰਵਿੰਦਰ ਸਿੰਘ ਤੂਰ, ਸੁਸ਼ੀਲ ਕੁਮਾਰ ਨਾਰੰਗ, ਸੰਤੋਸ਼ ਕੁਮਾਰ ਕਾਕਾ ਇਸ ਪਾਸੀ, ਗੁਰਪ੍ਰੀਤ ਸਿੰਘ ਬੱਬੀ, ਸੁਰਜੀਤ ਸਿੰਘ ਪੀ.ਏ, ਰਾਮ ਕੁਮਾਰ ਛਾਪਾ, ਪ੍ਰਧਾਨ ਵਰੁਣ ਗਰਗ ਗੋਪੀ, ਦੀਪ ਗੋਇਲ, ਮਾਸਟਰ ਪ੍ਰੀਤਮ ਸਿੰਘ, ਸਤੀਸ਼ ਪਰੂਥੀ, ਡਾ: ਕਮਲ ਕੌੜਾ, ਅਸ਼ੋਕ ਕੁਮਾਰ ਨਿਹਾਲਾ, ਜਗਦੇਵ ਸਿੰਘ ਜੈਲਾ, ਸਤੀਸ ਪਰਥੀ, ਸਤਪਾਲ ਗੋਇਲ, ਸ਼ਿਆਮ ਸ਼ੁੰਦਰ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ |
ਬਲੌਜ਼ਮ ਸਕੂਲ ਵਿਖੇ
ਜਗਰਾਉਂ, (ਜੋਗਿੰਦਰ ਸਿੰਘ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਬੱਚਿਆਂ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ | ਉਨ੍ਹਾਂ ਵਲੋਂ ਬਹੁਤ ਸਾਰੇ ਮਖੌਟੇ ਬਣਾਏ ਗਏ ਜੋ ਕਿ ਇਸ ਦਿਨ ਨਾਲ ਸਬੰਧਿਤ ਹਨ ਤੇ ਹਰ ਤਰ੍ਹਾਂ ਦੇ ਰੋਲ ਵੀ ਕੀਤੇ ਗਏ | ਇਸ ਵਿਚਲੀਆਂ ਸਾਰੀਆਂ ਝਾਕੀਆਂ ਨੂੰ ਬੱਚਿਆਂ ਨੇ ਵੱਖਰਾ ਰੂਪ ਦੇ ਕੇ ਪੇਸ਼ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ: ਅਮਰਜੀਤ ਕੌਰ ਨਾਜ਼ ਨੇ ਪੂਰੇ ਸਮਾਜ ਨੂੰ ਇਸ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਅਨੇਕਤਾ ਵਿਚ ਏਕਤਾ ਵਾਲਾ ਦੇਸ਼ ਹੋਣ ਕਰਕੇ ਇੱਥੇ ਹਰ ਵਰਗ ਹਰ ਤਿਉਹਾਰ ਨੂੰ ਬੜੇ ਚਾਵਾਂ ਨਾਲ ਮਨਾਉਂਦਾ ਹੈ ਤੇ ਉਸੇ ਤਰ੍ਹਾਂ ਇਹ ਤਿਉਹਾਰ ਵੀ ਬੁਰਾਈ 'ਤੇ ਅਛਿਆਈ ਦੀ ਜਿੱਤ ਦਾ ਪ੍ਰਤੀਕ ਹੈ | ਇਸ ਮੌਕੇ ਸਕੂਲ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਤੇ ਅਜਮੇਰ ਸਿੰਘ ਰੱਤੀਆਂ ਨੇ ਵੀ ਇਸ ਤਿਉਹਾਰ ਦੀ ਵਧਾਈ ਦਿੱਤੀ |
ਯੂਨੀਰਾਈਜ਼ ਸਕੂਲ ਵਿਖੇ
ਜਗਰਾਉਂ, (ਜੋਗਿੰਦਰ ਸਿੰਘ)-ਯੂਨੀਰਾਈਜ਼ ਵਰਲਡ ਸਕੂਲ ਨੇ ਦੁਸਹਿਰੇ ਦੇ ਤਿਉਹਾਰ ਮੌਕੇ ਮਨੋਰੰਜਕ ਅਤੇ ਸਿੱਖਣ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿਚ ਬੱਚੇ ਰਾਮਾਇਣ ਦੇ ਆਪਣੇ ਪਸੰਦੀਦਾ ਪਾਤਰ ਦੀ ਭੂਮਿਕਾ ਨਿਭਾਉਣ ਲਈ ਸੁੰਦਰ ਪਹਿਰਾਵੇ ਵਿਚ ਸਜੇ ਹੋਏ ਸਨ | ਇਸ ਤਿਉਹਾਰ ਦੀ ਭਾਵਨਾ ਨੂੰ ਕਾਇਮ ਰੱਖਦੇ ਹੋਏ ਪਿ੍ੰਸੀਪਲ ਸ੍ਰੀਮਤੀ ਨੇਹਾ ਰਤਨ ਨੇ ਭਗਵਾਨ ਰਾਮ ਦੀ ਰਾਵਣ ਉੱਤੇ ਜਿੱਤ ਦਾ ਸੰਦੇਸ਼ ਸੁਣਾਉਂਦਿਆਂ ਕਿਹਾ ਕਿ ਚੰਗੇ ਦੀ ਹਮੇਸ਼ਾਂ ਬੁਰਾਈ ਉੱਤੇ ਜਿੱਤ ਹੁੰਦੀ ਹੈ | ਇਸ ਮੌਕੇ ਰਾਵਣ ਦਾ ਪੁਤਲਾ ਵੀ ਫੂਕਿਆ ਗਿਆ | ਇਸ ਮੌਕੇ ਬੱਚਿਆਂ ਨੇ ਈਮਾਨਦਾਰੀ, ਸਤਿਕਾਰ, ਨਿਮਰਤਾ ਅਤੇ ਆਗਿਆਕਾਰੀ ਦੀਆਂ ਕਦਰਾਂ-ਕੀਮਤਾਂ ਸਿੱਖੀਆਂ, ਜੋ ਕਿ ਸਾਡੇ ਭਾਰਤੀ ਮਹਾਂਕਾਵਿ ਰਾਮਾਇਣ ਦਾ ਧੁਰਾ ਹਨ | ਸਾਰੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਮਾਗਮ ਦਾ ਆਨੰਦ ਮਾਣਿਆ |
ਕਸਬਾ ਹੰਬੜਾਂ ਵਿਖੇ
ਹੰਬੜਾਂ, (ਮੇਜਰ ਹੰਬੜਾਂ)-ਕਸਬਾ ਹੰਬੜਾਂ 'ਚ ਭਗਵਤੀ ਦੁਸਹਿਰਾ ਕਮੇਟੀ ਦੇ ਪ੍ਰਧਾਨ ਮਨਦੀਪ ਮੱਲਣ, ਪ੍ਰਬੰਧਕ ਕਪਿਲ ਗੁਪਤਾ, ਬਿੰਦਰ ਧਾਲੀਵਾਲ, ਸਤਨਰਾਇਣ ਗੁਪਤਾ, ਰੋਹਿਤ ਤੇ ਹੋਰ ਪ੍ਰਬੰਧਕਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਵਾਮੀ ਅਮਰੇਸਵਰ ਦਾਸ ਮੁੱਖ ਸੇਵਾਦਾਰ ਭਾਈ ਮੱਸਾ ਪੁੜੈਣ ਵਾਲਿਆਂ ਵਲੋਂ ਅਰਾਧਨਾ ਕੀਤੀ ਗਈ | ਅੰਤ 'ਚ ਸਵਾਮੀ ਅਮਰੇਸਵਰ ਦਾਸ ਪੁੜੈਣ, ਪ੍ਰਬੰਧਕ ਮਨਦੀਪ ਮੱਲਣ, ਕਪਿਲ ਗੁਪਤਾ ਸਮੇਤ ਹੋਰ ਪ੍ਰਬੰਧਕਾਂ ਵਲੋਂ 60 ਫੁੱਟ ਉੱਚੇ ਰਾਵਣ, ਮੇਘਨਾਥ, ਕੁੰਭਕਰਨ ਦੇ ਬੁੱਤਾਂ ਨੂੰ ਅਗਨੀ ਦਿਖਾਈ ਤੇ ਗਰਾਊਾਡ 'ਚ ਮਨਮੋਹਕ ਆਤਿਸ਼ਬਾਜੀ ਕੀਤੀ ਗਈ ਜੋ ਕਿ ਇਕ ਸ਼ਾਨਦਾਰ ਨਜ਼ਾਰਾ ਪੇਸ਼ ਕਰਦੀ ਸੀ | ਦੁਸਹਿਰਾ ਮੇਲੇ ਸਮੇਂ ਐੱਸ.ਐੱਚ.ਓ ਜਗਦੇਵ ਸਿੰਘ ਧਾਲੀਵਾਲ, ਚੌਂਕੀ ਇੰਚਾਰਜ ਗੁਰਮੀਤ ਸਿੰਘ ਦੀ ਪੁਲਿਸ ਪਾਰਟੀ ਵਲੋਂ ਪੁਖਤਾ ਪੁਲਿਸ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ ਵਲੀਪੁਰ ਕਲਾਂ, ਬਾਬੂ ਵਿਜੇ ਕੁਮਾਰ ਮੱਲਣ, ਪੰਚ ਸਰਬਜੀਤ ਸਿੰਘ ਕਾਲਾ, ਪ੍ਰੇਮ ਸਿੰਘ, ਫੌਜੀ ਬਲਵਿੰਦਰ ਸਿੰਘ ਗੋਬਿੰਦ ਸਿੰਘ ਨਗਰ, ਮਨਦੀਪ ਸਿੰਘ ਵਿਰਕ, ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ, ਜਗਦੇਵ ਸਿੰਘ ਸੋਨੀ ਧਾਲੀਵਾਲ, ਅਨਮੋਲ ਮਿਸ਼ਰਾ, ਅਸ਼ੋਕ ਕੁਮਾਰ ਗੁਪਤਾ, ਬਿੰਦਰ ਡੀ.ਸੀ, ਦੀਪਕ ਮੱਲਣ, ਸੱਤਿਨਰਾਇਣ ਗੁਪਤਾ, ਨਿੰਦਰ ਸਿੰਗਲਾ, ਵਿੱਕੀ ਭਾਟੀਆ, ਮਹੇਸ਼ ਗੁਪਤਾ ਵੀ ਹਾਜ਼ਰ ਸਨ |
ਗੁਰੂਸਰ ਸੁਧਾਰ ਦੀ ਅਨਾਜ ਮੰਡੀ ਵਿਖੇ
ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)-ਦੁਸਹਿਰਾ ਗੁਰੂਸਰ ਸੁਧਾਰ ਦੀ ਅਨਾਜ ਮੰਡੀ ਵਿਖੇ ਸੁਧਾਰ ਬਾਜ਼ਾਰ ਦੁਸਹਿਰਾ ਕਮੇਟੀ ਵਲੋਂ ਦੁਕਾਨਦਾਰ ਵੀਰਾਂ, ਗ੍ਰਾਮ ਪੰਚਾਇਤ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਮੇਲੇ ਦਾ ਉਦਘਾਟਨ ਸਮਾਜ ਸੇਵੀ ਤੇ ਸਾਬਕਾ ਸਰਪੰਚ ਦਵਿੰਦਰ ਸਿੰਘ ਕਹਿਲ ਵਲੋਂ ਕੀਤਾ ਗਿਆ ਜਦਕਿ ਮੁੱਖ ਮਹਿਮਾਨ ਵਜੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ, ਮਾਰਕਫੈੱਡ ਚੇਅਰਮੈਨ ਅਮਨਦੀਪ ਸਿੰਘ ਮੋਹੀ ਸਮੇਤ ਕਾਂਗਰਸੀ ਪੀ.ਪੀ.ਸੀ.ਸੀ. ਮੈਂਬਰ ਕਾਮਿਲ ਅਮਰ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਪਹੁੰਚੇ ਦਰਸ਼ਕਾਂ ਤੇ ਲੋਕਾਂ ਦਾ ਸੰਗੀਤ ਪਰਿਵਾਰ ਵਲੋਂ ਮਨੋਰੰਜਨ ਕੀਤਾ ਗਿਆ | ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਸੁਧਾਰ ਬਾਜ਼ਾਰ ਦੁਸਹਿਰਾ ਕਮੇਟੀ ਦੇ ਸਮੂਹ ਅਹੁਦੇਦਾਰਾਂ ਵਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਕੀਤਾ ਗਿਆ | ਦੇਰ ਸ਼ਾਮ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰ ਦਿੱਤਾ ਗਿਆ | ਇਸ ਸਮੇਂ ਪ੍ਰਧਾਨ ਸੁਭਾਸ਼ ਜਿੰਦਲ, (ਬਾਕੀ ਸਫਾ 6 'ਤੇ)
ਚੇਅਰਮੈਨ ਜਗਰੂਪਇੰਦਰ ਜੱਗੀ ਸੰਘੇੜਾ, ਸਰਪ੍ਰਸਤ ਜਸਵਿੰਦਰ ਸਿੰਘ ਧਾਲੀਵਾਲ, ਸਰਪੰਚ ਹਰਮਿੰਦਰ ਸਿੰਘ ਪੱਪ, ਜਤਿੰਦਰ ਸਿੰਘ ਤਿੰਦੀ, ਕੋਆਰਡੀਨੇਟ ਸੁਨੀਲ ਕੁਮਾਰ ਸੈਨ, ਮਾ: ਰਾਜ ਕੁਮਾਰ, ਹਾਕਮ ਸਿੰਘ ਗਿੱਲ (ਦੋਵੇਂ ਮੀਤ ਪ੍ਰਧਾਨ), ਸਕੱਤਰ ਸੁਖਰਾਜ ਕਲੇਰ, ਜਨਰਲ ਸਕੱਤਰ ਪਲਵਿੰਦਰ ਸੰਘੇੜਾ, ਇੰਦਰਜੀਤ ਸਿੰਘ ਕੌਂਟੀ, ਤਲਵਿੰਦਰ ਸਿੰਘ ਬਬਲੂ, ਵਿਕਾਸ ਸ਼ਰਮਾ ਨੀਨੂੰ, ਪਵਨ ਕੁਮਾਰ ਜੈਦਿਆ, ਗੁਲਸ਼ਨ ਬਹਿਲ, ਇਕਬਾਲ ਸਿੰਘ ਬੱਬੀ, ਬਾਬੂ ਬੀਕਾਨੇਰ, ਪ੍ਰੋ: ਤੇਜਪਾਲ ਸਿੰਘ ਗਿੱਲ, ਹਾਕਮ ਸਿੰਘ ਗਿੱਲ, ਸਰਪੰਚ ਬਲਜਿੰਦਰ ਸਿੰਘ ਬੜੈਚ, ਸਰਪੰਚ ਲਖਵੀਰ ਸਿੰਘ ਐਤੀਆਣਾ, ਸਰਪੰਚ ਜਸਪ੍ਰੀਤ ਸਿੰਘ ਹੈਪੀ, ਬਲਾਕ ਕਾਂਗਰਸ ਪ੍ਰਧਾਨ ਜਗਦੀਪ ਸਿੰਘ ਬਿੱਟੂ, ਆਪ ਆਗੂ ਰਮੇਸ਼ ਜੈਨ, ਪ੍ਰਮਿੰਦਰ ਸਿੰਘ ਰੱਤੋਵਾਲ, ਸਾਬਕਾ ਸਰਪੰਚ ਭੁਪਿੰਦਰ ਸਿੰਘ ਘੁਮਾਣ ਸਮੇਤ ਇਲਾਕੇ ਭਰ 'ਚੋਂ ਪੁੱਜੇ ਸਰਪੰਚ, ਪੰਚ, ਪਤਵੰਤੇ ਤੇ ਦਰਸ਼ਕ ਭਾਰੀ ਗਿਣਤੀ ਅੰਦਰ ਹਾਜ਼ਰ ਸਨ |
ਮਨਸੂਰਾਂ ਦਾ 2 ਰੋਜ਼ਾ ਦੁਸਹਿਰਾ ਮੇਲਾ ਸਮਾਪਤ
ਜੋਧਾਂ, (ਗੁਰਵਿੰਦਰ ਸਿੰਘ ਹੈਪੀ)-ਦੁਸਹਿਰਾ ਕਮੇਟੀ ਮਨਸੂਰਾਂ ਤੇ ਗ੍ਰਾਮ ਪੰਚਾਇਤ ਵਲੋਂ ਮਨਸੂਰਾਂ ਵਿਖੇ ਕਰਵਾਇਆ ਗਿਆ ਦੋ ਰੋਜ਼ਾ ਦੁਸਹਿਰਾ ਮੇਲਾ ਸ਼ਾਨੌ ਸੌਕਤ ਨਾਲ ਸਮਾਪਤ ਹੋਇਆ | ਸਰਪੰਚ ਓਮ ਪ੍ਰਕਾਸ਼ ਮਨਸੂਰਾਂ, ਚੇਅਰਮੈਨ ਸੁਖਦੇਵ ਸਿੰਘ, ਕਾ ਰਛਪਾਲ ਸਿੰਘ, ਇੰਦਰਜੀਤ ਸਿੰਘ ਰੇਸ਼ਮ, ਜਗਦੇਵ ਸਿੰਘ ਸੰਧੂ, ਪੰਚ ਸਰਬਜੀਤ ਸਿੰਘ ਬੰਟੀ, ਪੰਚ ਬੂਟਾ ਸਿੰਘ ਗਰੇਵਾਲ, ਪਲਵਿੰਦਰ ਸਿੰਘ ਪੱਪੂ, ਪੰਚ ਸਵਰਨਜੀਤ ਕੌਰ, ਪੰਚ ਬਲਜੀਤ ਕੌਰ, ਪੰਚ ਸਵਰਨਜੀਤ ਕੌਰ, ਪੰਚ ਗੁਰਮੁਖ ਸਿੰਘ, ਪੰਡਤ ਮੰਗਤ ਰਾਏ, ਬਲਭੱਦਰ ਮੋਦਗਿਲ ਪ੍ਰਧਾਨ, ਸੰਜੀਵ ਵੈਦ, ਮਾ: ਜੀਵਨ ਕੁਮਾਰ ਆਦਿ ਦੀ ਅਗਵਾਈ ਹੋਏ ਦੁਸਹਿਰੇ ਮੇਲੇ 'ਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਗੁਰਮੀਤ ਸਿੰਘ ਬਾਸੀ ਲਲਤੋਂ, ਇੰਦਰਜੀਤ ਸਿੰਘ ਸ਼ਹਿਜਾਦ ਮਾਸਟਰ ਪੈਲੇਸ ਵਾਲੇ, ਕਰਮਜੀਤ ਸਿੰਘ ਗਿੱਲ, ਸਰਪੰਚ ਮਨਦੀਪ ਸਿੰਘ ਸਹਿਜਾਦ, ਸੁਖਪਾਲ ਸਿੰਘ ਪਾਸੀ, ਸਰਪੰਚ ਰਾਜਿੰਦਰ ਸਿੰਘ ਰਾਜਾ ਖੇੜੀ, ਮਨਦੀਪ ਸਿੰਘ ਜੇ ਈ, ਹਰਪ੍ਰੀਤ ਸਿੰਘ ਰਾਜਾ ਜੋਧਾਂ, ਹਮੀਰ ਸਿੰਘ ਜੋਧਾਂ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਦੁਸਹਿਰਾ ਕਮੇਟੀ ਤੇ ਗ੍ਰਾਮ ਪੰਚਾਇਤ ਦੀ ਹਰ ਸਾਲ ਦੁਸਹਿਰਾ ਮੇਲਾ ਕਰਵਾਉਣ ਦੀ ਸ਼ਲਾਘਾ ਕਰਦਿਆਂ ਵਿਕਾਸ ਕਾਰਜਾਂ ਲਈ 11 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ | ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਦੁਸਹਿਰੇ ਦੀ ਵਧਾਈ ਦਿੰਦਿਆਂ ਗ੍ਰਾਮ ਪੰਚਾਇਤ ਵਲੋਂ ਰੱਖੀਆਂ ਮੰਗਾਂ ਪੂਰਾ ਕਰਨ ਦਾ ਭਰੋਸਾ ਦਿੱਤਾ | ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਦੁਸਹਿਰਾ ਕਮੇਟੀ ਤੇ ਗ੍ਰਾਮ ਪੰਚਾਇਤ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਇਸ ਮੌਕੇ ਹੋਏ ਸੱਭਿਆਚਾਰ ਪ੍ਰੋਗਰਾਮ ਦੌਰਾਨ ਜਿਥੇ ਚਾਚਾ ਬਿਸ਼ਨਾ ਐਂਡ ਪਾਰਟੀ ਨੇ ਕਾਮੇਡੀ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਉਥੇ ਨਾਮਵਰ ਗਾਇਕ ਬਲਕਾਰ ਅਣਖੀਲਾ-ਮਨਜਿੰਦਰ ਗੁਲਸਨ, ਹਰਿੰਦਰ ਸੰਧੂ-ਅਮਨ ਧਾਲੀਵਾਲ, ਮਨਦੀਪ ਕੌਰ ਮਾਛੀਵਾੜਾ ਨੇ ਸੱਭਿਆਚਾਰਕ ਗੀਤਾਂ ਦੀ ਛਹਿਬਰ ਲਾਈ | ਇਸ ਮੌਕੇ ਜਗਦੇਵ ਸਿੰਘ ਸੰਧੂ, ਮਨਦੀਪ ਸਿੰਘ ਸੋਨੂੰ, ਪੰਡਿਤ ਜਗਦੀਸ ਭਨੋਟ, ਸੁਸੀਲ ਕੁਮਾਰ ਬਿੱਟੂ, ਰਾਜ ਕੁਮਾਰ, ਜਗਦੀਸ ਕੁਮਾਰ, ਸੁਸ਼ੀਲ ਕੁਮਾਰ, ਪ੍ਰਦੀਪ ਕੁਮਾਰ, ਅਮਰਜੀਤ ਮੋਦਗਿਲ, ਡਾ: ਬਲਦੇਵ ਜੀ, ਬਲਵਿੰਦਰ ਮਹਿਤਾ, ਅਵਤਾਰ ਸਿੰਘ ਤਾਰੀ, ਦਲਜੀਤ ਸਿੰਘ, ਅੰਮਿ੍ਤਪਾਲ ਸਿੰਘ ਦਿਓਲ, ਰਵਿੰਦਰ ਰਵੀ, ਗੁਰਨਾਮ ਸਿੰਘ, ਮਨਜਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੇ ਪੰਚ, ਸਰਪੰਚ, ਬਲਾਕ ਸੰਮਤੀ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ |
ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਦਾਖਾ ਮਾਰਕੀਟ ਕਮੇਟੀ ਅਧੀਨ ਮੁੱਖ ਯਾਰਡ ਦਾਣਾ ਮੰਡੀ ਦੇ ਖ਼ਰੀਦ ਕੇਂਦਰ ਰਕਬਾ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਲਈ ਹਲਕਾ ਦਾਖਾ 'ਚ ਆਮ ਆਦਮੀ ਪਾਰਟੀ ਦੇ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਉਚੇਚਾ ...
ਹੰਬੜਾਂ, 5 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਸਬ ਡਵੀਜ਼ਨ ਹੰਬੜਾਂ ਵਿਖੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂਆਂ ...
ਬਠਿੰਡਾ, 5 ਅਕਤੂਬਰ (ਅਜੀਤ ਬਿਊਰੋ)-ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫੀਸਦੀ ਛੋਟ ਉਪਰ 7 ਅਕਤੂਬਰ ਦਿਨ ...
ਸਿੱਧਵਾਂ ਬੇਟ, 5 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਭਾਵੇਂ ਹਰ ਸਾਲ ਸਮੁੱਚੇ ਭਾਰਤ ਵਿਚ ਦੁਸਹਿਰੇ ਦਾ ਤਿਉਹਾਰ ਮੌਕੇ ਲੋਕ ਰਾਵਣ ਦਾ ਪੁਤਲਾ ਫੂਕ ਕੇ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਹਨ, ਪਰ ਕੀ ਇਸ ਤੋਂ ਉਹ ਲੋਕ ਸਬਕ ਲੈਂਦੇ ਹਨ ਜੋ ਅਜੇ ਵੀ ਬੁਰਾਈਆਂ ਦੀ ਦਲ-ਦਲ ਵਿਚ ...
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵਲੋਂ ਨੌਜਵਾਨਾਂ ਨੂੰ ਨੌਕਰੀਆਂ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਕਰੀਅਰ ਸਬੰਧੀ ਗਾਈਡੈਂਸ ...
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਸਮੂਹ ਮੈਂਬਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਮੁਹੱਲਾ ਨਿਵਾਸੀ ਸੰਗਤਾਂ ਵਲੋਂ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਗੁਰਮਤਿ ਸਮਾਗਮ 9 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਗੁਰੂ ...
8 ਕਿਹਾ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 17 ਫ਼ੀਸਦੀ ਨਮੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀਆਂ 'ਚ ਨਾ ਲਿਆਂਦਾ ਜਾਵੇ 8 ਢੋਆ-ਢੁਆਈ ਲਈ ਆਨਲਾਈਨ ਗੇਟ ਪਾਸ ਦਾ ਆੜ੍ਹਤੀਆਂ ਵਲੋਂ ਕੀਤਾ ਗਿਆ ਬਾਈਕਾਟ ਬੱਧਨੀ ਕਲਾਂ, 5 ਅਕਤੂਬਰ (ਸੰਜੀਵ ਕੋਛੜ)-ਸਥਾਨਕ ਆੜ੍ਹਤੀ ਐਸੋਸੀਏਸ਼ਨ ...
ਚੌਂਕੀਮਾਨ, 5 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਕੁਲਾਰ ਵਿਖੇ ਮਾਤਾ ਚਿੰਤਪੁਰਨੀ ਕਲੱਬ ਵਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਾਗਰਣ ਤੇ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ: ...
ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਦੇ ਬਲਾਕ ਸਿੱਧਵਾਂ ਬੇਟ ਦੇ ਪਿੰਡਾਂ 'ਚ ਸਟਰੀਟ ਲਾਈਟ ਘੁਟਾਲੇ 'ਚ ਪੰਜਾਬ ਕਾਂਗਰਸ ਦੇ ਜਨ: ਸਕੱਤਰ ਕੈਪਟਨ ਸੰਦੀਪ ਸੰਧੂ ਦੀ ਨਾਮਜ਼ਦਗੀ ਬਾਅਦ ਹਲਕਾ ਦਾਖਾ 'ਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਮੇਜਰ ...
ਰਾਏਕੋਟ, 5 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਦਿਆਂ ਪਿੰਡਾਂ ਤੋਂ ਲੈ ਕੇ ਤਹਿਸੀਲ ਪੱਧਰੀ ਅਤੇ ਜ਼ਿਲ੍ਹਾ ਕੇਂਦਰਾਂ 'ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ, ਜਿਸ ਤਹਿਤ ਪਿੰਡ ਫੇਰੂਰਾਈ, ਝੋਰੜਾਂ ਵਿਖੇ ਕਿਰਤੀ ਕਿਸਾਨ ...
ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ 'ਤੇ ਸਥਿਤ ਈਸਟਵੁੱਡ ਇੰਟਰਨੈਸ਼ਨਲ ਸਕੂਲ ਦੀਆਂ ਖੇਡ ਗਰਾਊਾਡਾਂ 'ਚ ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ (ਪੱਛਮੀ) ਵਿਖੇ 2 ਰੋਜ਼ਾ ...
ਭੰੂਦੜੀ, 5 ਅਕਤੂਬਰ (ਕੁਲਦੀਪ ਸਿੰਘ ਮਾਨ)-ਜ਼ਮਹੂਰੀ ਹੱਕਾਂ ਦੇ ਪਹਿਰੇਦਾਰ ਅਤੇ ਲੋਕ ਘੋਲਾਂ ਦੇ ਮੋਹਰੀ ਰਹਿਣ ਵਾਲੇ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਮੇਜਰ ਸਿੰਘ ਦੀ ਸੰਖੇਪ ਬਿਮਾਰੀ ਪਿਛੋਂ ਹੋਈ ਬੇਵਕਤੀ ਮੌਤ ਨਾਲ ਵੱਖ-ਵੱਖ ਜ਼ਮਹੂਰੀ ਜਥੇਬੰਦੀਆਂ ...
ਸਿੱਧਵਾਂ ਬੇਟ, 5 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਨਿਰਮਾਣ ਸਕੀਮ ਤਹਿਤ ਪੰਚਾਇਤ ਸੰਮਤੀ ਸਿੱਧਵਾਂ ਬੇਟ ਨੂੰ ਬਲਾਕ ਸਿੱਧਵਾਂ ਬੇਟ ਦੇ 26 ਪਿੰਡਾਂ ਵਿਚ ਸਟਰੀਟ ਲਾਈਟਾਂ ਲਗਾਉਣ ਲਈ ਮਿਲੀ 65 ਲੱਖ ਦੀ ਗ੍ਰਾਂਟ ਦੀ ...
ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੇਂਡੂ-ਸ਼ਹਿਰੀ ਖੇਤਰ ਦੀ ਉਚੇਰੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਤੇਗ ਬਹਾਦਰ ਆਈ.ਐੱਮ.ਟੀ ਦਾਖਾ (ਲੁਧਿ:) ਦੇ ਖੇਡ ਗਰਾਊਾਡਾਂ 'ਚ ਪੀ.ਟੀ.ਯੂ ਅੰਤਰ ਕਾਲਜ ਫੁੱਟਬਾਲ ਟੂਰਨਾਮੈਂਟ ਦੇ ਆਖਰੀ ਦਿਨ ਮੇਜ਼ਬਾਨ ...
ਜਗਰਾਉਂ, 5 ਅਕਤੂਬਰ (ਜੋਗਿੰਦਰ ਸਿੰਘ)-ਪੰਜਾਬ ਨੰਬਰਦਾਰਾ ਯੂਨੀਅਨ (ਰਜਿ: 643) ਤਹਿਸੀਲ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸ਼ੇਰਪੁਰ ਕਲਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਲੇਖਾ-ਜੋਖਾ ਕਰਨ ਉਪਰੰਤ ਮੀਟਿੰਗ ਦੀ ਕਾਰਵਾਈ ...
ਨਿਰਮਲ ਸਿੰਘ ਧਾਲੀਵਾਲ ਮੁੱਲਾਂਪੁਰ-ਦਾਖਾ, 5 ਅਕਤੂਬਰ-ਵਿਧਾਨ ਸਭਾ ਹਲਕਾ ਦਾਖਾ ਅੰਦਰ ਨਗਰ ਕੌਂਸਲ ਮੰਡੀ ਮੁੱਲਾਂਪੁਰ ਦੀ ਹਦੂਦ ਵਾਲੀਆਂ ਸੜਕਾਂ ਤੋਂ ਗੁਜ਼ਰਨਾ ਔਖਾ ਹੋਇਆ ਪਿਆ | ਦੁਸਹਿਰਾ, ਹੋਰ ਤਿਉਹਾਰਾਂ ਦੇ ਦਿਨਾਂ 'ਚ ਧੂੜ ਫੱਕਦੇ ਦੁਸਹਿਰਾ ਗਰਾਊਾਡ ਪਹੁੰਚੇ ...
ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਾਰਵੈਸਟ ਇੰਟਰਨੈਸ਼ਨਲ ਸਕੂਲ ਜੱਸੋਵਾਲ (ਕੁਲਾਰ) ਕੈਂਪਸ ਅੰਦਰ ਹਾਰਵੈਸਟ ਓਪਨ ਟੈਨਿਸ ਟੂਰਨਾਮੈਂਟ ਐੱਚ.ਟੀ.ਏ ਦੇ ਸਹਿਯੋਗ ਨਾਲ ਹਾਰਵੈਸਟ ਟੈਨਿਸ ਅਕੈਡਮੀ ਦੇ 13 ਕੋਰਟਾਂ ਉੱਪਰ ਕਰਵਾਇਆ ਗਿਆ, ਜਿਸ ਵਿਚ ...
ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਭਾਰਤ ਵਿਕਾਸ ਪ੍ਰੀਸ਼ਦ (ਲੁਧਿਆਣਾ ਜ਼ੋਨ) ਵਲੋਂ ਕਰਵਾਏ ਬੀ.ਵੀ.ਪੀ ਨੈਸ਼ਨਲ ਗਰੁੱਪ ਗੀਤ ਮੁਕਾਬਲੇ 'ਚ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਦੇ ਵਿਦਿਆਰਥੀਆਂ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ...
ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਨੈਨੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ ਇਲੀਟ ਇੰਟਰਨੈਸ਼ਨਲ ਅਕੈਡਮੀ ਮੁੱਲਾਂਪੁਰ ਦਾਖਾ ਸ਼ਹਿਰੀ-ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਆਈਲਟਸ ਕੋਚਿੰਗ ਅਤੇ ਨੈਨੀ, ਕੁਕਿੰਗ ਕੋਰਸ ਕਰਵਾ ...
ਸਿੱਧਵਾਂ ਬੇਟ, 5 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲੁਧਿਆਣਾ ਮਿਲਕ ਪਲਾਂਟ ਦੇ ਡਾਇਰੈਕਟਰ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਮਰਹੂਮ ਪਿ੍ਤਪਾਲ ਸਿੰਘ ਤਲਵਾੜਾ ਤੇ ਹਰਪ੍ਰੀਤ ਕੌਰ ਢਿੱਲੋਂ ਦੀ ਮਾਤਾ ਸੁਖਵਿੰਦਰ ਕੌਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX