ਤਾਜਾ ਖ਼ਬਰਾਂ


ਮਲੋਟ 'ਚ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟਿਆ
. . .  23 minutes ago
ਮਲੋਟ, 28 ਮਾਰਚ (ਪਾਟਿਲ)-ਮਲੋਟ ਵਿਖੇ ਮੰਗਲਵਾਰ ਨੂੰ ਰਾਤ ਕਰੀਬ 8:30 ਵਜੇ ਵਾਪਰੀ ਘਟਨਾ ਵਿਚ ਇਕ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟ ਦਿੱਤਾ । ਜਿਸ ਕਰਕੇ ਮਹਿਲਾ ਬੁਰੀ ਤਰ੍ਹਾਂ ਝੁਲਸ ਗਈ ...
ਜੈਕਲਿਨ ਨੇ ਅੰਮ੍ਰਿਤਸਰ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਧੰਨਵਾਦ ਅੰਮ੍ਰਿਤਸਰ’
. . .  about 1 hour ago
ਅੰਮ੍ਰਿਤਸਰ 28 ਮਾਰਚ (ਵਰਪਾਲ)-ਅਦਾਕਾਰਾ ਜੈਕਲਿਨ ਫਰਨਾਂਡਿਜ਼ ਅਦਾਕਾਰ ਸੋਨੂ ਸੂਦ ਨਾਲ ਆਪਣੀ ਆਉਣ ਵਾਲੀ ਫਿਲਮ ਫ਼ਤਿਹ ਦੀ ਸੂਟਿੰਗ ਲਈ ਅ੍ਰੰਮਿਤਸਰ ਆਈ ਹੋਈ ਹੈ । ਉਸ ਨੇ ਅੱਜ ਆਪਣੇ ਸੋਸ਼ਲ ਮੀਡੀਆ ...
ਭਾਰਤ ਖੇਤਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਰੱਖਿਆ ਸਮਰੱਥਾ ਵਧਾਉਣ ਲਈ ਅਫਰੀਕੀ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ-ਰਾਜਨਾਥ ਸਿੰਘ
. . .  about 3 hours ago
ਭਾਰਤ ਦੀ ਅਗਵਾਈ ਵਾਲੀ ਐਸ.ਸੀ.ਓ. ਐਨ.ਐਸ.ਏ. ਬੈਠਕ 'ਚ ਪਾਕਿਸਤਾਨ ਦੇ ਹਿੱਸਾ ਲੈਣ ਦੀ ਸੰਭਾਵਨਾ
. . .  about 3 hours ago
ਮੁੱਖ ਮੰਤਰੀ ਦੇ ਟਵੀਟ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਜਵਾਬ
. . .  about 3 hours ago
ਅੰਮ੍ਰਿਤਸਰ, 28 ਮਾਰਚ- ਮੁੱਖ ਮੰਤਰੀ ਵਲੋਂ ਕੀਤੇ ਗਏ ਟਵੀਟ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਵਾਬ ਦਿੱਤਾ ਗਿਆ ਹੈ। ਜਵਾਬ ਦਿੰਦਿਆ ਉਨ੍ਹਾਂ ਕਿਹਾ ਹੈ ਕਿ ਭਗਵੰਤ ਮਾਨ ਜੀ ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ...
ਅੰਮ੍ਰਿਤਪਾਲ ਸਰਕਾਰ ਦਾ ਆਦਮੀ, ਜੋ ਸਰਕਾਰ ਕਹੇਗੀ ਉਹ ਹੀ ਕਹੇਗਾ - ਰਾਕੇਸ਼ ਟਿਕੇਤ
. . .  about 3 hours ago
ਕਰਨਾਲ, 28 ਮਾਰਚ (ਗੁਰਮੀਤ ਸਿੰਘ ਸੱਗੂ)- ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਕੇਸ਼ ਟਿਕੇਤ ਨੇ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਦਾ ਆਦਮੀ ਦੱਸਦੇ ਹੋਏ ਕਿਹਾ ਕਿ ਉਸ ਨੂੰ ਸਰਕਾਰ ਜੋ ਕਹੇਗੀ ਉਹ ਉਹ ਹੀ ਕਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਚਾਰੋਂ ਪਾਸੇ ਕੰਢੀਲੀਆ ਤਾਰਾਂ ਲੱਗੀਆ...
ਭਾਰਤ ਸਰਕਾਰ ਵਲੋਂ 18 ਫ਼ਾਰਮਾਂ ਕੰਪਨੀਆਂ ਦੇ ਲਾਇਸੈਂਸ ਰੱਦ
. . .  about 4 hours ago
ਨਵੀਂ ਦਿੱਲੀ, 28 ਮਾਰਚ- ਅਧਿਕਾਰਤ ਸੂਤਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ 20 ਰਾਜਾਂ ਦੀਆਂ 76 ਕੰਪਨੀਆਂ ’ਤੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਵਲੋਂ ਨਿਰੀਖਣ ਤੋਂ ਬਾਅਦ ਨਕਲੀ ਦਵਾਈਆਂ ਦੇ ਨਿਰਮਾਣ ਲਈ 18 ਫ਼ਾਰਮਾ....
ਜਥੇਦਾਰ ਦੇ ਅਲਟੀਮੇਟਮ ’ਤੇ ਮੁੱਖ ਮੰਤਰੀ ਦਾ ਟਵੀਟ
. . .  about 4 hours ago
ਚੰਡੀਗੜ੍ਹ, 28 ਮਾਰਚ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਰਿਹਾਅ ਕਰਨ ਲਈ 24 ਘੰਟੇ ਦੇ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਦੂਜੇ ਦਿਨ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਜਥੇਦਾਰ ਉਪਰ ਹੀ ਸਵਾਲ ਖੜ੍ਹਾ ਕਰ ਦਿੱਤਾ ਹੈ....
ਵਿਰੋਧੀ ਪਾਰਟੀਆਂ ਲੋਕ ਸਭਾ ਸਪੀਕਰ ਖ਼ਿਲਾਫ਼ ਲਿਆ ਸਕਦੀਆਂ ਹਨ ਬੇਭਰੋਸਗੀ ਮਤਾ
. . .  about 4 hours ago
ਨਵੀਂ ਦਿੱਲੀ, 28 ਮਾਰਚ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਰੋਧੀ ਪਾਰਟੀਆਂ ਸੋਮਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਖ਼ਿਲਾਫ਼ ਬੇਭਰੋਸਗੀ ਮਤਾ ਲਿਆ ਸਕਦੀਆਂ ਹਨ। ਇਹ ਪ੍ਰਸਤਾਵ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਬੈਠਕ ’ਚ ਰੱਖਿਆ ਗਿਆ ਸੀ। ਕਾਂਗਰਸ ਇਸ ਸੰਬੰਧੀ....
ਪੰਜਾਬ ਡਰੱਗ ਕੇਸ ਵਿਚ ਹਾਈਕੋਰਟ ਨੇ ਸਿੱਟ ਵਲੋਂ ਦਾਖ਼ਲ ਸੀਲ ਬੰਦ ਰਿਪੋਰਟਾਂ ਨੂੰ ਖੋਲ੍ਹਿਆ
. . .  about 5 hours ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਪੰਜਾਬ ਡਰੱਗ ਕੇਸ ਵਿਚ ਹਾਈਕੋਰਟ ਨੇ ਸਿੱਟ ਵਲੋਂ ਦਾਖ਼ਲ ਚਾਰ ਸੀਲ ਬੰਦ ਰਿਪੋਰਟਾਂ ਨੂੰ ਖੋਲ੍ਹ ਦਿੱਤਾ ਹੈ। ਇਨ੍ਹਾਂ ਰਿਪੋਰਟਾਂ ਵਿਚੋ ਤਿੰਨ ’ਤੇ ਸਰਕਾਰ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਚੌਥੀ ਰਿਪੋਰਟ ਜੋ ਸਿਧਾਰਥ ਚਟੋਪਾਧਿਆਏ ਦੀ ਵਿਅਕਤੀਗਤ ਹੈਸੀਅਤ ਵਿਚ ਦਾਇਰ ਕੀਤੀ ਗਈ ਸੀ, ਹਾਈ ਕੋਰਟ ਦੀ....
ਦੇਸ਼ ਭਰ ’ਚ ਕੀਤਾ ਜਾਵੇਗਾ ‘ਜੈ ਭਾਰਤ ਸੱਤਿਆਗ੍ਰਹਿ’ - ਜੈ ਰਾਮ ਰਮੇਸ਼
. . .  about 6 hours ago
ਨਵੀਂ ਦਿੱਲੀ, 28 ਮਾਰਚ- ਕਾਂਗਰਸੀ ਆਗੂ ਜੈ ਰਾਮ ਰਮੇਸ਼ ਨੇ ਦੱਸਿਆ ਕਿ ਅੱਜ ਸ਼ਾਮ 7 ਵਜੇ ਕਾਂਗਰਸ ਪਾਰਟੀ ਦੇ ਸਾਰੇ ਸੰਸਦ ਮੈਂਬਰ ਅਤੇ ਆਗੂ ਲਾਲ ਕਿਲੇ ਤੋਂ ਟਾਊਨ ਹਾਲ ਤੱਕ ‘ਲੋਕਤੰਤਰ ਬਚਾਓ ਮਸ਼ਾਲ ਸ਼ਾਂਤੀ ਮਾਰਚ’ ’ਚ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਅਗਲੇ 30 ਦਿਨਾਂ ’ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ....
ਜਾਪਾਨ ਵਿਚ 6.1 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੂਚਾਲ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲਜੀ
. . .  about 6 hours ago
ਜਾਪਾਨ ਵਿਚ 6.1 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੂਚਾਲ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲਜੀ
ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਕੱਲ੍ਹ ਤੱਕ ਲਈ ਮੁਲਤਵੀ
. . .  about 7 hours ago
ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਕੱਲ੍ਹ ਤੱਕ ਲਈ ਮੁਲਤਵੀ
ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ’ਚ ਤਿੰਨ ਮਹੀਨੇ ਦਾ ਵਾਧਾ
. . .  about 6 hours ago
ਨਵੀਂ ਦਿੱਲੀ, 28 ਮਾਰਚ- ਭਾਰਤ ਸਰਕਾਰ ਵਲੋਂ ਨਾਗਰਿਕਾਂ ਨੂੰ ਰਾਹਤ ਦਿੰਦੇ ਹੋਏ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਸਮਾਂ ਸੀਮਾ ਵਿਚ ਵਾਧਾ ਕਰ ਦਿੱਤਾ ਹੈ। ਪਹਿਲਾਂ ਇਹ ਮਿਤੀ 31 ਮਾਰਚ ....
ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ 5 ਮਈ ਨੂੰ ਮਨਾਏਗੀ ਸ਼੍ਰੋਮਣੀ ਕਮੇਟੀ
. . .  about 7 hours ago
ਅੰਮ੍ਰਿਤਸਰ, 28 ਮਾਰਚ- ਸ਼੍ਰੋਮਣੀ ਕਮੇਟੀ ਵਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ 5 ਮਈ 2023 ਅਤੇ ਜੈਤੋ ਦੇ ਮੋਰਚੇ ਦੀ ਸ਼ਤਾਬਦੀ 21 ਫ਼ਰਵਰੀ 2024 ਨੂੰ ਮਨਾਈ ਜਾਵੇਗੀ। ਜਿਸ ਲਈ ਸ਼੍ਰੋਮਣੀ ਕਮੇਟੀ....
ਗੁਲਤਾਜ ਸਿੰਘ ਘੁੰਮਣ ਵਲੋਂ ਸ਼੍ਰੋਮਣੀ ਕਮੇਟੀ ਨੂੰ 51000/- ਦਾ ਚੈੱਕ ਭੇਟ
. . .  about 7 hours ago
ਅੰਮ੍ਰਿਤਸਰ, 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੇ ਯੂ.ਪੀ.ਐਸ.ਸੀ. ਟੈਸਟ ਦੀ ਤਿਆਰੀ ਲਈ ਕੀਤੇ ਜਾ ਰਹੇ ਸਾਰਥਕ ਯਤਨ ਨੂੰ ਸਫ਼ਲ ਕਰਨ ਲਈ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਪੰਥਕ ਪਰਿਵਾਰ ਦੇ ਫ਼ਰਜ਼ੰਦ ਸ. ਗੁਲਤਾਜ ਸਿੰਘ ਘੁੰਮਣ ਸਪੁੱਤਰ ਸ. ਰਣਧੀਰ ਸਿੰਘ ਘੁੰਮਣ ਵਲੋਂ...
ਸਕੂਲ ਵਿਚ ਅਧਿਆਪਕਾਂ ਦੀ ਕਮੀ ਕਾਰਨ ਸਕੂਲ ਕਮੇਟੀ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਲਾਇਆ ਧਰਨਾ
. . .  about 8 hours ago
ਤਪਾ ਮੰਡੀ, 28 ਮਾਰਚ (ਵਿਜੇ ਸ਼ਰਮਾ)- ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਘੱਟ ਹੋਣ ਦੇ ਕਾਰਨ ਸਕੂਲ ਦੀ ਕਮੇਟੀ ਅਤੇ ਮਾਪਿਆਂ ਵਲੋਂ ਸਕੂਲ ਦੇ ਗੇਟ ਮੂਹਰੇ ਧਰਨਾ ਲਾਇਆ ਗਿਆ। ਇਸ ਮੌਕੇ ਕਮੇਟੀ ਦੇ ਚੇਅਰਮੈਨ ਵਿੱਕੀ ਬੇਪਰਵਾਹ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਪਰਜਾਪਤ...
ਉਮੇਸ਼ ਪਾਲ ਹੱਤਿਆਕਾਂਡ: ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ
. . .  about 8 hours ago
ਲਖਨਊ, 28 ਮਾਰਚ- ਉਮੇਸ਼ ਪਾਲ ਅਗਵਾ ਕਾਂਡ ਵਿਚ ਪ੍ਰਯਾਗਰਾਜ ਦੇ ਐਮ.ਪੀ.-ਐਮ.ਐਲ.ਏ. ਕੋਰਟ ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਦੇ ਨਾਲ ਹੀ ਉਸ ’ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਅਤੀਕ ਅਹਿਮਦ,....
ਐਸ. ਜੀ. ਪੀ. ਸੀ. ਨੇ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਕੀਤਾ ਪੇਸ਼
. . .  about 8 hours ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ/ਵਰਪਾਲ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਵਿਚ ਹਰਿਆਣਾ ਦੇ ਗੁਰਦੁਆਰਿਆਂ ਲਈ 57 ਕਰੋੜ 11 ਲੱਖ...
ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਪੁਲਿਸ ਨੇ ਕੱਢਿਆ ਫ਼ਲੈਗ ਮਾਰਚ
. . .  about 8 hours ago
ਫ਼ਾਜ਼ਿਲਕਾ, 28 ਮਾਰਚ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਐਸ.ਐਸ.ਪੀ. ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਪੁਲਿਸ ਵਲੋਂ ਫ਼ਲੈਗ ਮਾਰਚ ਕੱਢਿਆ ਗਿਆ, ਜੋਕਿ ਫ਼ਾਜ਼ਿਲਕਾ ਤੋਂ ਸ਼ੂਰੁ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿਚ ਕੱਢਿਆ ਗਿਆ। ਐਸ.ਐਸ.ਪੀ.....
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 31 ਨੂੰ
. . .  about 7 hours ago
ਚੰਡੀਗੜ੍ਹ, 28 ਮਾਰਚ - ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 31 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ....
ਐਸ. ਜੀ. ਪੀ. ਸੀ. ਦਾ ਸਲਾਨਾ ਬਜਟ ਇਜਲਾਸ ਸ਼ੁਰੂ
. . .  about 9 hours ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਸਲਾਨਾ ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ....
ਅੰਮ੍ਰਿਤਪਾਲ ਦੇ ਤਿੰਨ ਸਾਥੀ ਅਦਾਲਤ ’ਚ ਪੇਸ਼
. . .  about 9 hours ago
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਸਿੰਘ ਦੇ ਗਿ੍ਫ਼ਤਾਰ ਕੀਤੇ ਗਏ ਤਿੰਨ ਸਾਥੀਆਂ ਜਗਦੇਸ਼ ਸਿੰਘ, ਪਰਸ਼ੋਤਮ ਸਿੰਘ ਅਤੇ ਹਰਮੇਲ ਸਿੰਘ ਜੋਧਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ ਵਲੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ....
ਅੰਮ੍ਰਿਤਪਾਲ ਪੁਲਿਸ ਹਿਰਾਸਤ ਵਿਚ ਨਹੀਂ- ਏ.ਜੀ.
. . .  about 9 hours ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਹਾਈਕੋਰਟ ਵਿਚ ਪੰਜਾਬ ਸਰਕਾਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਵਿਚ ਨਹੀਂ ਹੈ ਪਰ ਪੁਲਿਸ ਉਸ ਨੂੰ ਫ਼ੜ੍ਹਨ ਦੇ ਕਾਫ਼ੀ ਨੇੜੇ ਹੈ। ਜਿਸ ਤੋਂ ਬਾਅਦ ਅਦਾਲਤ ਨੇ ਸਰਕਾਰ ਨੂੰ ਇਸ ਸੰਬੰਧੀ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪਟੀਸ਼ਨਰ.....
ਸਾਰੇ ਭਾਜਪਾ ਸੰਸਦ ਮੈਂਬਰ 15 ਮਈ ਤੋਂ 15 ਜੂਨ ਤੱਕ ਆਪਣੇ ਹਲਕਿਆਂ ਦਾ ਦੌਰਾ ਕਰਨ- ਪ੍ਰਧਾਨ ਮੰਤਰੀ
. . .  1 minute ago
ਨਵੀਂ ਦਿੱਲੀ, 28 ਮਾਰਚ- ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਮਈ ਤੋਂ 15 ਜੂਨ ਤੱਕ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਸਾਰੇ ਸੰਸਦ ਮੈਂਬਰਾਂ ਨੂੰ ਆਪਣੇ ਹਲਕਿਆਂ ਦਾ ਦੌਰਾ ਕਰਨ ਲਈ ਕਿਹਾ ਹੈ। ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ.....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 20 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜੋ ਕਹੋ, ਉਸ ਨੂੰ ਪੂਰਾ ਕਰੋ, ਜੇ ਪੂਰਾ ਕਰਨ ਦਾ ਵਿਚਾਰ ਨਹੀਂ ਤਾਂ ਵਾਅਦਾ ਹੀ ਨਾ ਕਰੋ। -ਬਾਲੰਬਲ

ਜਗਰਾਓਂ

ਵੱਖ-ਵੱਖ ਥਾੲੀਂ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

* ਲਟ-ਲਟ ਕਰਕੇ ਬਲੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਜਗਰਾਉਂ, 5 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਜਗਰਾਉਂ ਅਤੇ ਆਸ-ਪਾਸ ਦੇ ਇਲਾਕਿਆਂ 'ਚ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ | ਸਥਾਨਕ ਸ਼ਹਿਰ ਅੰਦਰ 2 ਥਾਵਾਂ 'ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ...

ਪੂਰੀ ਖ਼ਬਰ »

ਡਾ. ਕੇ.ਐੱਨ.ਐੱਸ ਕੰਗ ਨੇ ਮੁੱਲਾਂਪੁਰ-ਰਕਬਾ ਮੰਡੀਆਂ 'ਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਦਾਖਾ ਮਾਰਕੀਟ ਕਮੇਟੀ ਅਧੀਨ ਮੁੱਖ ਯਾਰਡ ਦਾਣਾ ਮੰਡੀ ਦੇ ਖ਼ਰੀਦ ਕੇਂਦਰ ਰਕਬਾ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਲਈ ਹਲਕਾ ਦਾਖਾ 'ਚ ਆਮ ਆਦਮੀ ਪਾਰਟੀ ਦੇ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਉਚੇਚਾ ...

ਪੂਰੀ ਖ਼ਬਰ »

ਸਬ ਡਵੀਜ਼ਨ ਹੰਬੜਾਂ ਵਿਖੇ ਪਾਵਰਕਾਮ ਠੇਕਾ ਕਾਮਿਆਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਹੰਬੜਾਂ, 5 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਸਬ ਡਵੀਜ਼ਨ ਹੰਬੜਾਂ ਵਿਖੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂਆਂ ...

ਪੂਰੀ ਖ਼ਬਰ »

ਜਗਰਾਉਂ 'ਚ ਕੰਨਾਂ ਦਾ ਮੁਫ਼ਤ ਟੈਸਟ ਅਤੇ 55 ਫੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਸੰਬੰਧੀ ਕੈਂਪ ਭਲਕੇ

ਬਠਿੰਡਾ, 5 ਅਕਤੂਬਰ (ਅਜੀਤ ਬਿਊਰੋ)-ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫੀਸਦੀ ਛੋਟ ਉਪਰ 7 ਅਕਤੂਬਰ ਦਿਨ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਪੂਰੇ ਬੇਟ ਇਲਾਕੇ 'ਚ ਵਿਕ ਰਹੇ ਨਸ਼ੇ ਰੂਪੀ ਰਾਵਣ ਨੂੰ ਕਦੋਂ ਫੂਕਣ 'ਚ ਸਫ਼ਲ ਹੋਵੇਗਾ

ਸਿੱਧਵਾਂ ਬੇਟ, 5 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਭਾਵੇਂ ਹਰ ਸਾਲ ਸਮੁੱਚੇ ਭਾਰਤ ਵਿਚ ਦੁਸਹਿਰੇ ਦਾ ਤਿਉਹਾਰ ਮੌਕੇ ਲੋਕ ਰਾਵਣ ਦਾ ਪੁਤਲਾ ਫੂਕ ਕੇ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਹਨ, ਪਰ ਕੀ ਇਸ ਤੋਂ ਉਹ ਲੋਕ ਸਬਕ ਲੈਂਦੇ ਹਨ ਜੋ ਅਜੇ ਵੀ ਬੁਰਾਈਆਂ ਦੀ ਦਲ-ਦਲ ਵਿਚ ...

ਪੂਰੀ ਖ਼ਬਰ »

ਬੇਰੁਜ਼ਗਾਰਾਂ ਲਈ ਖਵਾਹਿਸ਼ਾਂ ਦੀ ਉਡਾਣ ਆਨਲਾਈਨ ਵੈਬੀਨਾਰ ਅੱਜ

ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵਲੋਂ ਨੌਜਵਾਨਾਂ ਨੂੰ ਨੌਕਰੀਆਂ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਕਰੀਅਰ ਸਬੰਧੀ ਗਾਈਡੈਂਸ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਗੁਰਮਤਿ ਸਮਾਗਮ 9 ਨੂੰ

ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਸਮੂਹ ਮੈਂਬਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਮੁਹੱਲਾ ਨਿਵਾਸੀ ਸੰਗਤਾਂ ਵਲੋਂ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਗੁਰਮਤਿ ਸਮਾਗਮ 9 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਗੁਰੂ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਸੰਬੰਧੀ ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ

8 ਕਿਹਾ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 17 ਫ਼ੀਸਦੀ ਨਮੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀਆਂ 'ਚ ਨਾ ਲਿਆਂਦਾ ਜਾਵੇ 8 ਢੋਆ-ਢੁਆਈ ਲਈ ਆਨਲਾਈਨ ਗੇਟ ਪਾਸ ਦਾ ਆੜ੍ਹਤੀਆਂ ਵਲੋਂ ਕੀਤਾ ਗਿਆ ਬਾਈਕਾਟ ਬੱਧਨੀ ਕਲਾਂ, 5 ਅਕਤੂਬਰ (ਸੰਜੀਵ ਕੋਛੜ)-ਸਥਾਨਕ ਆੜ੍ਹਤੀ ਐਸੋਸੀਏਸ਼ਨ ...

ਪੂਰੀ ਖ਼ਬਰ »

ਕੁਲਾਰ ਵਿਖੇ ਮਾਤਾ ਚਿੰਤਪੂਰਨੀ ਕਲੱਬ ਨੇ ਜਾਗਰਣ ਕਰਵਾਇਆ

ਚੌਂਕੀਮਾਨ, 5 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਕੁਲਾਰ ਵਿਖੇ ਮਾਤਾ ਚਿੰਤਪੁਰਨੀ ਕਲੱਬ ਵਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਾਗਰਣ ਤੇ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ: ...

ਪੂਰੀ ਖ਼ਬਰ »

ਸਰਕਾਰ ਵਲੋਂ ਬਦਲੇ ਦੀ ਭਾਵਨਾ ਨਾਲ ਸੰਦੀਪ ਸੰਧੂ ਖ਼ਿਲਾਫ਼ ਵਿਜੀਲੈਂਸ ਕਾਰਵਾਈ-ਮੁੱਲਾਂਪੁਰ

ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਦੇ ਬਲਾਕ ਸਿੱਧਵਾਂ ਬੇਟ ਦੇ ਪਿੰਡਾਂ 'ਚ ਸਟਰੀਟ ਲਾਈਟ ਘੁਟਾਲੇ 'ਚ ਪੰਜਾਬ ਕਾਂਗਰਸ ਦੇ ਜਨ: ਸਕੱਤਰ ਕੈਪਟਨ ਸੰਦੀਪ ਸੰਧੂ ਦੀ ਨਾਮਜ਼ਦਗੀ ਬਾਅਦ ਹਲਕਾ ਦਾਖਾ 'ਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਮੇਜਰ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਫੇਰੂਰਾਈ ਅਤੇ ਝੋਰੜਾਂ ਵਿਖੇ ਕੇਂਦਰ ਦਾ ਪੁਤਲਾ ਫੂਕਿਆ

ਰਾਏਕੋਟ, 5 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਦਿਆਂ ਪਿੰਡਾਂ ਤੋਂ ਲੈ ਕੇ ਤਹਿਸੀਲ ਪੱਧਰੀ ਅਤੇ ਜ਼ਿਲ੍ਹਾ ਕੇਂਦਰਾਂ 'ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ, ਜਿਸ ਤਹਿਤ ਪਿੰਡ ਫੇਰੂਰਾਈ, ਝੋਰੜਾਂ ਵਿਖੇ ਕਿਰਤੀ ਕਿਸਾਨ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ ਈਸਟਵੁੱਡ ਸਕੂਲ 'ਚ 2 ਰੋਜ਼ਾ ਸਹੋਦਿਆ ਖੋ-ਖੋ ਟੂਰਨਾਮੈਂਟ ਅੱਜ ਅਤੇ ਕੱਲ੍ਹ

ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ 'ਤੇ ਸਥਿਤ ਈਸਟਵੁੱਡ ਇੰਟਰਨੈਸ਼ਨਲ ਸਕੂਲ ਦੀਆਂ ਖੇਡ ਗਰਾਊਾਡਾਂ 'ਚ ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ (ਪੱਛਮੀ) ਵਿਖੇ 2 ਰੋਜ਼ਾ ...

ਪੂਰੀ ਖ਼ਬਰ »

ਲੋਕ ਘੋਲਾਂ ਦੇ ਮੋਹਰੀ ਕਾਮਰੇਡ ਮੇਜਰ ਸਿੰਘ ਦਾ ਦਿਹਾਂਤ

ਭੰੂਦੜੀ, 5 ਅਕਤੂਬਰ (ਕੁਲਦੀਪ ਸਿੰਘ ਮਾਨ)-ਜ਼ਮਹੂਰੀ ਹੱਕਾਂ ਦੇ ਪਹਿਰੇਦਾਰ ਅਤੇ ਲੋਕ ਘੋਲਾਂ ਦੇ ਮੋਹਰੀ ਰਹਿਣ ਵਾਲੇ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਮੇਜਰ ਸਿੰਘ ਦੀ ਸੰਖੇਪ ਬਿਮਾਰੀ ਪਿਛੋਂ ਹੋਈ ਬੇਵਕਤੀ ਮੌਤ ਨਾਲ ਵੱਖ-ਵੱਖ ਜ਼ਮਹੂਰੀ ਜਥੇਬੰਦੀਆਂ ...

ਪੂਰੀ ਖ਼ਬਰ »

ਸਟਰੀਟ ਲਾਈਟ ਘੁਟਾਲੇ 'ਚ ਕੈਪਟਨ ਸੰਧੂ ਅਤੇ ਉਨ੍ਹਾਂ ਦੇ ਇਕ ਨਜ਼ਦੀਕੀ ਦਾ ਨਾਂਅ ਆਉਣ 'ਤੇ ਇਲਾਕੇ ਦੇ ਕਾਂਗਰਸੀਆਂ 'ਚ ਹਲਚਲ

ਸਿੱਧਵਾਂ ਬੇਟ, 5 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਨਿਰਮਾਣ ਸਕੀਮ ਤਹਿਤ ਪੰਚਾਇਤ ਸੰਮਤੀ ਸਿੱਧਵਾਂ ਬੇਟ ਨੂੰ ਬਲਾਕ ਸਿੱਧਵਾਂ ਬੇਟ ਦੇ 26 ਪਿੰਡਾਂ ਵਿਚ ਸਟਰੀਟ ਲਾਈਟਾਂ ਲਗਾਉਣ ਲਈ ਮਿਲੀ 65 ਲੱਖ ਦੀ ਗ੍ਰਾਂਟ ਦੀ ...

ਪੂਰੀ ਖ਼ਬਰ »

ਦਾਖਾ ਜੀ.ਟੀ.ਬੀ-ਆਈ.ਐੱਮ.ਟੀ ਫੁੱਟਬਾਲ ਟੀਮ ਪੀ.ਟੀ.ਯੂ. ਅੰਤਰ ਕਾਲਜ ਚੈਂਪੀਅਨ ਬਣੀ

ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੇਂਡੂ-ਸ਼ਹਿਰੀ ਖੇਤਰ ਦੀ ਉਚੇਰੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਤੇਗ ਬਹਾਦਰ ਆਈ.ਐੱਮ.ਟੀ ਦਾਖਾ (ਲੁਧਿ:) ਦੇ ਖੇਡ ਗਰਾਊਾਡਾਂ 'ਚ ਪੀ.ਟੀ.ਯੂ ਅੰਤਰ ਕਾਲਜ ਫੁੱਟਬਾਲ ਟੂਰਨਾਮੈਂਟ ਦੇ ਆਖਰੀ ਦਿਨ ਮੇਜ਼ਬਾਨ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰਾ ਯੂਨੀਅਨ ਦੀ ਮਹੀਨਾਵਾਰ ਮੀਟਿੰਗ

ਜਗਰਾਉਂ, 5 ਅਕਤੂਬਰ (ਜੋਗਿੰਦਰ ਸਿੰਘ)-ਪੰਜਾਬ ਨੰਬਰਦਾਰਾ ਯੂਨੀਅਨ (ਰਜਿ: 643) ਤਹਿਸੀਲ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸ਼ੇਰਪੁਰ ਕਲਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਲੇਖਾ-ਜੋਖਾ ਕਰਨ ਉਪਰੰਤ ਮੀਟਿੰਗ ਦੀ ਕਾਰਵਾਈ ...

ਪੂਰੀ ਖ਼ਬਰ »

ਮੁੱਲਾਂਪੁਰ-ਦਾਖਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ 'ਤੇ ਉੱਡਦੀ ਧੂੜ ਸਵੱਛਤਾ ਤੇ ਹਵਾ ਦੀ ਗੁਣਵੱਤਾ ਲਈ ਖਤਰਾ

ਨਿਰਮਲ ਸਿੰਘ ਧਾਲੀਵਾਲ ਮੁੱਲਾਂਪੁਰ-ਦਾਖਾ, 5 ਅਕਤੂਬਰ-ਵਿਧਾਨ ਸਭਾ ਹਲਕਾ ਦਾਖਾ ਅੰਦਰ ਨਗਰ ਕੌਂਸਲ ਮੰਡੀ ਮੁੱਲਾਂਪੁਰ ਦੀ ਹਦੂਦ ਵਾਲੀਆਂ ਸੜਕਾਂ ਤੋਂ ਗੁਜ਼ਰਨਾ ਔਖਾ ਹੋਇਆ ਪਿਆ | ਦੁਸਹਿਰਾ, ਹੋਰ ਤਿਉਹਾਰਾਂ ਦੇ ਦਿਨਾਂ 'ਚ ਧੂੜ ਫੱਕਦੇ ਦੁਸਹਿਰਾ ਗਰਾਊਾਡ ਪਹੁੰਚੇ ...

ਪੂਰੀ ਖ਼ਬਰ »

ਹਾਰਵੈਸਟ ਇੰਟਰਨੈਸ਼ਨਲ ਸਕੂਲ ਜੱਸੋਵਾਲ ਵਿਖੇ ਓਪਨ ਟੈਨਿਸ ਟੂਰਨਾਮੈਂਟ ਕਰਵਾਇਆ

ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਾਰਵੈਸਟ ਇੰਟਰਨੈਸ਼ਨਲ ਸਕੂਲ ਜੱਸੋਵਾਲ (ਕੁਲਾਰ) ਕੈਂਪਸ ਅੰਦਰ ਹਾਰਵੈਸਟ ਓਪਨ ਟੈਨਿਸ ਟੂਰਨਾਮੈਂਟ ਐੱਚ.ਟੀ.ਏ ਦੇ ਸਹਿਯੋਗ ਨਾਲ ਹਾਰਵੈਸਟ ਟੈਨਿਸ ਅਕੈਡਮੀ ਦੇ 13 ਕੋਰਟਾਂ ਉੱਪਰ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਗੋਲਡਨ ਅਰਥ ਸਕੂਲ ਪੰਡੋਰੀ ਦੇ ਵਿਦਿਆਰਥੀ ਨੈਸ਼ਨਲ ਗਰੁੱਪ ਗੀਤ ਮੁਕਾਬਲੇ 'ਚ ਚਮਕੇ

ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਭਾਰਤ ਵਿਕਾਸ ਪ੍ਰੀਸ਼ਦ (ਲੁਧਿਆਣਾ ਜ਼ੋਨ) ਵਲੋਂ ਕਰਵਾਏ ਬੀ.ਵੀ.ਪੀ ਨੈਸ਼ਨਲ ਗਰੁੱਪ ਗੀਤ ਮੁਕਾਬਲੇ 'ਚ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਦੇ ਵਿਦਿਆਰਥੀਆਂ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਚਮਕਾਇਆ | ਮੁਕਾਬਲੇ 'ਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦਿਵਿਆ ਕੁਮਾਰੀ, ਅਮਨਦੀਪ ਗੁਪਤਾ, ਕੋਮਲਪ੍ਰੀਤ ਕੌਰ, ਹਰਏਕਮਦੀਪ ਕੌਰ, ਬਲੌਜਮ ਅਰੋੜਾ, ਅਨੰਤਜੋਤਪ੍ਰੀਤ ਕੌਰ, ਗੁਰਲੀਨ ਕੌਰ, ਖੁਸ਼ੀ ਮਿੱਤਲ, ਪਾਰਸਦੀਪ ਕੌਰ ਦੇ ਨਾਲ ਸੰਗੀਤ ਅਧਿਆਪਕ ਦੀਪਕ ਸ਼ਰਮਾ ਦਾ ਸਕੂਲ ਪਹੁੰਚਣ 'ਤੇ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕਿ੍ਸ਼ਨ ਅਰੋੜਾ, ਵਾਈਸ ਚੇਅਰਮੈਨ ਗੁਲਸਨ ਲੂਥਰਾ, ਪ੍ਰਧਾਨ ਡਾ: ਮਨਿੰਦਰਪਾਲ ਅਰੋੜਾ, ਵਾਈਸ ਪ੍ਰਧਾਨ ਰਾਜੀਵ ਕੁਮਾਰ ਅਰੋੜਾ, ਵਾਈਸ ਪਿ੍ੰਸੀਪਲ ਬਸਰਤ ਬਾਸੀਰ ਹੋਰਨਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਚੇਅਰਮੈਨ ਅਰੋੜਾ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਆਪਣੀ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਪੜ੍ਹਾਈ, ਖੇਡਾਂ ਦੇ ਨਾਲ ਹੋਰ ਗਤੀਵਿਧੀਆਂ ਵਿਚ ਮੋਹਰੀ ਬਣ ਰਹੇ ਹਨ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ |

ਖ਼ਬਰ ਸ਼ੇਅਰ ਕਰੋ

 

ਇਲੀਟ ਅਕੈਡਮੀ ਮੁੱਲਾਂਪੁਰ 'ਚ ਨੈਨੀ ਕੋਰਸ ਤੇ ਆਈਲਟਸ ਦੇ ਅਗਲੇ ਬੈਚ ਦਾ ਦਾਖ਼ਲਾ ਸ਼ੁਰੂ

ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਨੈਨੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ ਇਲੀਟ ਇੰਟਰਨੈਸ਼ਨਲ ਅਕੈਡਮੀ ਮੁੱਲਾਂਪੁਰ ਦਾਖਾ ਸ਼ਹਿਰੀ-ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਆਈਲਟਸ ਕੋਚਿੰਗ ਅਤੇ ਨੈਨੀ, ਕੁਕਿੰਗ ਕੋਰਸ ਕਰਵਾ ...

ਪੂਰੀ ਖ਼ਬਰ »

ਰਛਪਾਲ ਸਿੰਘ ਤਲਵਾੜਾ ਦੀ ਮਾਤਾ ਸੁਖਵਿੰਦਰ ਕੌਰ ਬੁੱਟਰ ਨੂੰ ਦਿੱਤੀ ਅੰਤਿਮ ਵਿਦਾਇਗੀ

ਸਿੱਧਵਾਂ ਬੇਟ, 5 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲੁਧਿਆਣਾ ਮਿਲਕ ਪਲਾਂਟ ਦੇ ਡਾਇਰੈਕਟਰ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਮਰਹੂਮ ਪਿ੍ਤਪਾਲ ਸਿੰਘ ਤਲਵਾੜਾ ਤੇ ਹਰਪ੍ਰੀਤ ਕੌਰ ਢਿੱਲੋਂ ਦੀ ਮਾਤਾ ਸੁਖਵਿੰਦਰ ਕੌਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX