ਜ਼ਿੰਦਗੀ ਜਿਊਣ ਲਈ ਪਿਆਰ, ਵਿਸ਼ਵਾਸ ਤੇ ਸਤਿਕਾਰ ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਵਿਅਕਤੀ ਕੋਲ ਇਹ ਤਿੰਨੇ ਚੀਜ਼ਾਂ ਨਹੀਂ ਹਨ ਤਾਂ ਉਸ ਦਾ ਸਫਲ ਹੋਣਾ ਅਸੰਭਵ ਹੈ। ਹੁਣ ਇਹ ਗੱਲ ਤੁਹਾਡੇ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੀ ਸਫਲਤਾ ਪ੍ਰਾਪਤ ਕਰਨੀ ਚਾਹੁੰਦੇ ਹੋ। ਹਾਂ, ...
ਤੁਹਾਡਾ ਘਰ ਕਿੰਨਾ ਵੱਡਾ ਹੈ, ਇਹ ਗੱਲ ਕੋਈ ਮਹੱਤਵ ਨਹੀਂ ਰੱਖਦੀ। ਘਰ 'ਚ ਬੱਚਿਆਂ ਦੀ ਰੌਣਕ ਹੋਵੇ ਤੇ ਤੁਸੀਂ ਉਨ੍ਹਾਂ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਜਾਂ ਫਿਰ ਬੱਚੇ ਤੁਹਾਡੇ ਨਾਲ ਕਿਸ ਤਰ੍ਹਾਂ ਵਿਚਰਦੇ ਹਨ, ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਿੰਨਾ ਕੁ ਕਦਰ ...
ਭਾਵੇਂ ਹਰ ਖੇਤਰ ਵਿਚ ਔਰਤਾਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਪਰ ਅਜੇ ਵੀ ਘਰਾਂ ਦੇ ਅੰਦਰ ਤੇ ਬਾਹਰ, ਕੰਮ ਵਾਲੀਆਂ ਥਾਵਾਂ 'ਤੇ ਜਾਂ ਸਫ਼ਰ ਦੌਰਾਨ ਉਨ੍ਹਾਂ ਨੂੰ ਔਰਤਾਂ ਹੋਣ ਦੇ ਨਾਤੇ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਤੁਹਾਨੂੰ ਵੀ ਅਜਿਹੀ ...
ਤਿਉਹਾਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਨ੍ਹਾਂ ਖ਼ਾਸ ਮੌਕਿਆਂ 'ਤੇ ਕੱਪੜਿਆਂ ਦੇ ਨਾਲ-ਨਾਲ ਚਮੜੀ ਵੀ ਸੁੰਦਰ ਤੇ ਚਮਕਦਾਰ ਨਜ਼ਰ ਆਵੇ ਤਾਂ ਇਸ ਨਾਲ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਂਦੇ ਹਨ। ਇਹ ਵੀ ਸੱਚ ਹੈ ਕਿ ਜੇਕਰ ਚਮੜੀ 'ਤੇ ਨੀਰਸਤਾ ਜਾਂ ਰੁੱਖਾਪਨ ਹੋਵੇ ਤਾਂ ਇਸ ਨਾਲ ...
ਘਰ ਨੂੰ ਕਦੇ-ਕਦੇ ਜ਼ਰੂਰਤ ਹੁੰਦੀ ਹੈ ਮੁਰੰਮਤ, ਰੰਗਾਈ, ਪੁਤਾਈ, ਪੇਂਟ ਅਤੇ ਸਾਫ਼-ਸਫ਼ਾਈ ਦੀ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਦੀਵਾਲੀ 'ਤੇ ਘਰ ਨੂੰ ਨਵੀਂ ਦਿੱਖ ਦੇਣ ਲਈ ਘਰ ਦੀ ਸਾਫ਼-ਸਫ਼ਾਈ ਅਤੇ ਰੰਗ-ਰੋਗਨ ਕਰਨ ਦੀ ਜ਼ਰੂਰਤ ਹੁੰਦੀ ਹੈ।
ਘਰ ਵਿਚ ਹਰ ਥਾਂ ਸਲ੍ਹਾਬ, ...
ਸਮੱਗਰੀ : ਡੇਢ ਕੱਪ ਦੁੱਧ (ਲਗਭਗ 240 ਮੀ. ਲੀ.), 2 ਲੌਂਗ, ਦਾਲਚੀਨੀ ਦੀ ਇਕ ਛੋਟੀ ਡੰਡੀ, 2 ਇਲਾਚੀ, 2 ਸਾਬਤ ਕਾਲੀਆਂ ਮਿਰਚਾਂ, ਇਕ ਵੱਡਾ ਚਮਚ ਚਾਹ ਪਾਊਡਰ ਜਾਂ ਚਾਹ ਪੱਤੀ, ਅੱਧਾ ਕੱਪ ਗਾੜ੍ਹਾ ਦੁੱਧ (ਕੰਡੈਂਸਡ ਮਿਲਕ) (ਇਸ 'ਚ ਮਿੱਠਾ ਜਾਂਚ ਲਓ ਜਾਂ ਘੱਟ ਹੋਵੇ ਤਾਂ ਹੋਰ ਪਾ ਲਓ), ...
ਵਿਟਾਮਿਨਜ਼ ਸਰੀਰ ਅਤੇ ਸਿਹਤ ਲਈ ਬੇਹੱਦ ਜ਼ਰੂਰੀ ਹੁੰਦੇ ਹਨ। ਇਹ ਗੱਲ ਤਾਂ ਆਮ ਤੌਰ 'ਤੇ ਲਗਭਗ ਸਾਰੇ ਜਾਣਦੇ ਹੀ ਹਨ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਜੇ ਸੱਚਮੁੱਚ ਸਾਨੂੰ ਜ਼ਰੂਰੀ ਵਿਟਾਮਿਨਜ਼ ਨਾ ਮਿਲਣ ਤਾਂ ਕਿਸ-ਕਿਸ ਤਰ੍ਹਾਂ ਦੀਆਂ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਪੇਸ਼ ਆ ...
ਆਖ਼ਿਰ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਕਦੀ ਇਹ ਖਿਆਲ ਦਿਲ ਨੂੰ ਠੇਸ ਨਾ ਪਹੁੰਚਾਏ ਕਿ ਮੇਰੇ ਤੋਂ ਕੋਈ ਖ਼ੁਸ਼ ਕਿਉਂ ਨਹੀਂ? ਕੁਝ ਗੱਲਾਂ ਹਨ ਜਿਨ੍ਹਾਂ 'ਤੇ ਅਮਲ ਕਰ ਕੇ ਇਸ ਦੁਖਦਾਈ ਸਥਿਤੀ ਤੋਂ ਬਚਿਆ ਜਾ ਸਕਦਾ ਹੈ। ਕੁਝ ਅਸੂਲਾਂ 'ਤੇ ਚੱਲਿਆ ਜਾਵੇ, ਕੁਝ ਗੱਲਾਂ ਤੋਂ ਬਚਿਆ ਜਾਵੇ, ਕੁਝ ਨੂੰ ਅਣਦੇਖਿਆ ਕੀਤਾ ਜਾਵੇ, ਬਸ ਫਿਰ ਤੁਸੀਂ ਵੀ ਸਭ ਤੋਂ ਚੰਗੇ ਰਿਸ਼ਤੇ ਰੱਖ ਸਕਦੇ ਹੋ, ਬੇਸ਼ੱਕ ਕੁਝ ਸਿਰਫਿਰਿਆਂ ਨੂੰ ਛੱਡ ਕੇ।
ਉਨ੍ਹਾਂ ਦੀ ਤੁਸੀਂ ਪਰਵਾਹ ਨਾ ਕਰੋ, ਨਾ ਉਨ੍ਹਾਂ ਬਾਰੇ ਸੋਚ-ਸੋਚ ਕੇ ਆਪਣੀਆਂ ਨੀਂਦਾਂ ਖ਼ਰਾਬ ਕਰੋ ਕਿਉਂਕਿ ਜਦੋਂ ਤੱਕ ਦੁਨੀਆ ਰਹੇਗੀ ਇਸ ਤਰ੍ਹਾਂ ਦੇ ਲੋਕ ਰਹਿਣਗੇ ਜੋ ਸੌ ਫ਼ੀਸਦੀ ਨਾਂਹਪੱਖੀ ਸੋਚ ਵਾਲੇ ਹੁੰਦੇ ਹਨ ਅਤੇ ਆਪਣੀਆਂ ਗੱਲਾਂ ਤੋਂ ਟੱਸ ਤੋਂ ਮੱਸ ਨਹੀਂ ਹੁੰਦੇ।
ਨਾਂਹਪੱਖੀ ਗੱਲਾਂ ਤੋਂ ਬਚੋ : ਇਹ ਜੀਵਨ ਕਿੰਨਾ ਛੋਟਾ ਹੈ, ਨਾਂਹਪੱਖੀ ਗੱਲਾਂ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ, ਸਿਰਫ਼ ਊਰਜਾ ਹੀ ਖ਼ਤਮ ਹੁੰਦੀ ਹੈ। ਲੋਕਾਂ ਦੂਜਿਆਂ ਨੂੰ ਦਰਦ ਪਹੁੰਚਾਉਣ ਵਿਚ ਹੀ ਆਨੰਦ ਆਉਂਦਾ ਹੈ, ਫਿਰ ਚਾਹੇ ਮਾਨਸਿਕ ਦਰਦ ਹੋਵੇ ਜਾਂ ਸਰੀਰਕ। ਇਸ ਤਰ੍ਹਾਂ ਦੇ ਲੋਕਾਂ ਨਾਲ ਨਿਪਟਣਾ ਆਉਣਾ ਚਾਹੀਦਾ ਹੈ।
ਇਸ ਤੋਂ ਬਚਣ ਦਾ ਕਾਰਗਰ ਤਰੀਕਾ ਹੈ ਕਿ ਤੁਸੀਂ ਜਵਾਬ ਨਾ ਦੇਵੋ। ਸਾਹਮਣੇ ਵਾਲਾ ਤਾਂ ਚਾਹੁੰਦਾ ਹੈ ਕਿ ਤੁਸੀਂ ਜਵਾਬ ਦੇਵੋ ਤਾਂ ਕਿ ਉਸ ਨੂੰ ਤੁਹਾਨੂੰ ਹੋਰ ਜ਼ਿਆਦਾ ਤੰਗ ਕਰਨ ਦਾ ਮੌਕਾ ਮਿਲੇ। ਮਜ਼ਬੂਤ ਵਿਅਕਤੀ ਨਾਲ ਬਹਿਸ ਵਿਚ ਕਦੀ ਨਾ ਉਲਝੋ ਚਾਹੇ ਤੁਸੀਂ ਕਿੰਨੇ ਹੀ ਸਹੀ ਹੋਵੋ। ਸੰਭਵ ਹੋਵੇ ਤਾਂ ਹਾਂ ਵਿਚ ਹਾਂ ਮਿਲਾ ਕੇ ਗੱਲ ਖ਼ਤਮ ਕਰ ਦਿਓ।
ਸੋਚ ਲਚੀਲੀ ਰੱਖਣ 'ਤੇ ਹੀ ਲੜਾਈ ਝਗੜੇ, ਮਨ-ਮੁਟਾਅ ਤੋਂ ਬਚਿਆ ਜਾ ਸਕਦਾ ਹੈ, ਹੋਰਾਂ ਨੂੰ ਖ਼ੁਸ਼ੀ ਵੰਡੀ ਜਾ ਸਕਦੀ ਹੈ।
ਕਿਸੇ ਦੀ ਵੀ ਸਹੀ ਗੱਲ ਨੂੰ ਉਲਟਾ ਕੇ ਦੇਖਣਾ ਬਹੁਤ ਸੌਖਾ ਹੈ। ਮਜ਼ਾ ਤਾਂ ਉਦੋਂ ਹੈ ਜਦੋਂ ਤੁਸੀਂ ਉਲਟੀ ਗੱਲ ਨੂੰ ਵੀ ਸਿੱਧਾ ਹੀ ਕਰ ਕੇ ਦੇਖੋ ਅਤੇ ਉਲਟਾ ਬੋਲਣ ਵਾਲੇ ਪ੍ਰਤੀ ਤੁਹਾਡਾ ਨਰਮ ਵਤੀਰਾ ਬਣਿਆ ਰਹੇ। ਯਾਦ ਰੱਖੋ ਇਹ ਬੁਜ਼ਦਿਲੀ ਨਹੀਂ ਹੈ।
ਗ਼ਲਤ ਸੋਚ, ਗ਼ਲਤ ਰਵੱਈਆ ਅਤੇ ਉਸ ਨੂੰ ਲੈ ਕੇ ਆਕੜੇ ਰਹਿਣਾ, ਦੁਖੀ ਰਹਿਣਾ ਇਸ ਤਰ੍ਹਾਂ ਦੇ ਬੁਰੇ ਗੁਣ ਹਨ ਜੋ ਮਨੁੱਖ ਅੰਦਰ ਨਫ਼ਰਤ ਭਰਦੇ ਹਨ। ਇਸ ਤਰ੍ਹਾਂ ਦੇ ਵਿਅਕਤੀ ਤੋਂ ਭਲਾ ਕਿਹੜਾ ਖ਼ੁਸ਼ ਰਹਿ ਸਕਦਾ ਹੈ।
ਅਸੀਂ ਆਪਣੇ ਆਪ ਨੂੰ ਦੇਖੇ ਬਿਨਾਂ ਦੂਜੇ ਵਿਚ ਦੋਸ਼ ਲੱਭਦੇ ਹਾਂ ਕਿਉਂਕਿ ਇਸ ਤਰ੍ਹਾਂ ਕਰਨਾ ਸਾਨੂੰ ਸਹੂਲਤਪੂਰਨ ਲਗਦਾ ਹੈ। ਇਲਜ਼ਾਮ ਲਗਾਉਣਾ ਛੱਡ ਕੇ ਜੇਕਰ ਅਸੀਂ ਮਿਲ-ਵਰਤਣ ਦੀ ਖੇਡ ਖੇਡੀਏ ਤਾਂ ਇਹ ਸਾਡੇ ਲਈ ਚੰਗਾ ਹੋਵੇਗਾ। ਆਪਣੀਆਂ ਕਮੀਆਂ ਅਸੀਂ ਜਾਣ ਲਵਾਂਗੇ ਅਤੇ ਦੂਜਿਆਂ ਦੇ ਗੁਣਾਂ ਨੂੰ ਵੀ ਪਛਾਣ ਲਵਾਂਗੇ।
ਬਹੁਤ ਸਾਰੇ ਦੁੱਖ ਅਤੇ ਜ਼ਿਆਦਾਤਰ ਝਗੜਿਆਂ ਦਾ ਕਾਰਨ ਸਾਡਾ ਦੂਜਿਆਂ ਤੋਂ ਬਹੁਤ ਉਮੀਦਾਂ ਲਾ ਬੈਠਣਾ ਹੁੰਦਾ ਹੈ। ਅਸੀਂ ਉਸ ਲਈ ਇਹ ਕੀਤਾ, ਅਹੁ ਕੀਤਾ ਪਰ ਉਸ ਨੇ ਸਾਡੇ ਲਈ ਕੀ ਕੀਤਾ? ਤੁਹਾਡੇ ਤੋਂ ਇਹ ਉਮੀਦ ਨਹੀਂ ਸੀ, ਇਹ ਜੁਮਲਾ ਅਕਸਰ ਇਥੇ ਉਥੇ ਸੁਣਨ ਨੂੰ ਮਿਲਦਾ ਹੈ। ਨਾ ਤੁਸੀਂ ਉਨ੍ਹਾਂ ਤੋਂ ਜ਼ਿਆਦਾ ਉਮੀਦ ਰੱਖੋਗੇ ਤਾਂ ਉਨ੍ਹਾਂ ਦੇ ਟੁੱਟਣ ਦਾ ਗ਼ਮ ਵੀ ਤੁਹਾਨੂੰ ਨਹੀਂ ਸਤਾਏਗਾ। ਮਨ ਵਿਚ ਗੁੱਸਾ ਨਹੀਂ ਹੋਵੇਗਾ ਤਾਂ ਪਿਆਰ ਵਧੇਗਾ। ਹਰ ਰਿਸ਼ਤੇ ਵਿਚ ਸੰਤੁਲਨ ਬਣਿਆ ਰਹੇ ਤਾਂ ਭਲਾ ਕਿਉਂ ਤੁਹਾਨੂੰ ਇਹ ਗੱਲ ਪਿੰਚ ਕਰੇਗੀ ਕਿ ਕੋਈ ਮੇਰੇ ਤੋਂ ਖੁਸ਼ ਕਿਉਂ ਨਹੀਂ?
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX