ਬੁਢਲਾਡਾ, 23 ਜਨਵਰੀ (ਸੁਨੀਲ ਮਨਚੰਦਾ)- ਸ਼ਹਿਰ ਦੇ ਵਾਰਡ ਨੰਬਰ 17 ਵਿਚ ਸਥਿਤ ਜੀਵਨ ਕਾਲੋਨੀ ਦੇ ਮਾਸੂਮ ਬੱਚੇ ਏਕਮ ਸਿੰਘ (6) ਦੀ ਮੌਤ ਸਬੰਧੀ 20 ਜਨਵਰੀ ਨੂੰ ਆਰੰਭੇ ਸੰਘਰਸ਼ ਦਾ ਮਾਮਲਾ ਬੀਤੀ ਦੇਰ ਰਾਤ ਸੁਲਝਾ ਲਿਆ ਗਿਆ ਹੈ | ਐਕਸ਼ਨ ਕਮੇਟੀ ਅਤੇ ਮਜ਼ਦੂਰ ਕਿਸਾਨ ਜਥੇਬੰਦੀਆਂ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਸ਼ਾਸਨ ਨੂੰ ਪ੍ਰਵਾਨ ਕਰਦਿਆਂ ਲਿਖਤੀ ਸਹਿਮਤੀ ਦੇ ਦਿੱਤੀ ਹੈ | ਐਕਸ਼ਨ ਕਮੇਟੀ ਅਤੇ ਪੁਲਿਸ-ਪ੍ਰਸ਼ਾਸਨ ਦਰਮਿਆਨ ਦੇਰ ਰਾਤ 12 ਵਜੇ ਤੱਕ ਚੱਲੀ ਕਸ਼ਮਕਸ਼ ਵਿਚ ਸਮਝੌਤੇ ਦੀ ਗੱਲ ਸਿਰੇ ਚੜ ਗਈ ਹੈ | ਮਿ੍ਤਕ ਬੱਚੇ ਦੇ ਪਰਿਵਾਰ ਨੂੰ 5 ਲੱਖ ਰੁਪਏ, ਜਿਸ ਵਿਚ ਤਿੰਨ ਲੱਖ ਨਕਦ ਅਤੇ ਦੋ ਲੱਖ ਦਾ ਚੈੱਕ ਹੈ, ਦੀ ਆਰਥਿਕ ਮਦਦ ਮੌਕੇ 'ਤੇ ਦਿੱਤੀ ਗਈ ਅਤੇ ਪ੍ਰਸ਼ਾਸਨ ਦੇ ਵਿਸ਼ਵਾਸ ਦਿੱਤਾ ਹੈ ਕਿ ਪੰਜ ਲੱਖ ਰੁਪਏ ਦਾ ਕੇਸ ਬਣਾ ਕੇ ਮੁੱਖ ਮੰਤਰੀ ਪੰਜਾਬ ਤੱਕ ਭੇਜ ਕੇ ਆਰਥਿਕ ਮਦਦ ਦਿਵਾਉਣਗੇ | ਪੀੜਤ ਪਰਿਵਾਰ ਦੇ ਇੱਕ ਜੀਅ ਨੂੰ ਨਗਰ ਕੌਂਸਲ ਬੁਢਲਾਡਾ ਵਿਚ ਸਰਕਾਰੀ ਨੌਕਰੀ ਦਿੱਤੀ ਜਾਵੇਗੀ | ਮਾਸੂਮ ਬੱਚੇ ਦੀ ਮੌਤ ਸਬੰਧੀ ਪੁਲਿਸ ਦੁਆਰਾ ਬਾਰੀਕੀ ਨਾਲ ਜਾਂਚ ਪੜਤਾਲ ਕਰਕੇ ਜ਼ਿੰਮੇਵਾਰ ਸ਼ਖ਼ਸਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਸਬੰਧਿਤ ਜੀਵਨ ਕਾਲੋਨੀ ਵਿਚ ਸੀਵਰੇਜ ਅਤੇ ਪੱਕੇ ਰਸਤੇ ਵਿਕਾਸ ਕੰਮ ਇੱਕ ਮਹੀਨੇ ਦੇ ਅੰਦਰ-ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ | ਦੋਵਾਂ ਧਿਰਾਂ ਵਿਚ ਬਣੀ ਸਹਿਮਤੀ ਤੋਂ ਬਾਅਦ ਐਕਸ਼ਨ ਕਮੇਟੀ ਅਤੇ ਜਨਤਕ ਸੰਗਠਨਾਂ ਨੇ ਓਵਰ ਬਿ੍ਜ ਦਾ ਰਸਤਾ ਖੋਲ੍ਹ ਦਿੱਤਾ ਅਤੇ ਮਿ੍ਤਕ ਬੱਚੇ ਦੀ ਲਾਸ਼ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਸੰਸਕਾਰ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਐਕਸ਼ਨ ਕਮੇਟੀ ਅਤੇ ਜਨਤਕ ਸੰਗਠਨਾਂ ਦੇ ਆਗੂਆਂ ਦੀ ਮੌਜੂਦਗੀ ਵਿਚ ਏਕਮ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਅਤੇ 5 ਲੱਖ ਮੁਆਵਜ਼ਾ ਦਿਵਾਉਣ ਸਬੰਧੀ ਦੋ ਵੱਖ-ਵੱਖ ਪੱਤਰ ਸੌਂਪੇ ਗਏ | ਸਸਕਾਰ ਮੌਕੇ ਪੁਲਿਸ-ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਸਤਪਾਲ ਸਿੰਘ ਬਰੇ੍ਹ, ਦਿਲਬਾਗ ਸਿੰਘ ਕਲੀਪੁਰ, ਬਾਬੂ ਸਿੰਘ ਬਰੇ੍ਹ, ਕਾ. ਜਗਸ਼ੀਰ ਸਿੰਘ ਰਾਏਕੇ, ਸ਼ੇਰ ਸਿੰਘ ਸ਼ੇਰ, ਨਿੱਕਾ ਸਿੰਘ ਬਹਾਦਰਪੁਰ, ਬਬਲੀ ਅਟਵਾਲ, ਤਰਜੀਤ ਸਿੰਘ ਚਹਿਲ, ਗੁਰਜੰਟ ਸਿੰਘ ਦਾਤੇਵਾਸੀਆ, ਲਛਮਣ ਸਿੰਘ ਗੰਢੂ ਕਲਾਂ, ਗੁਰਦਾਸ ਸਿੰਘ ਸਰਦਾਰੇਵਾਲਾ, ਬਲਰਾਜ ਸਿੰਘ ਸਾਬਕਾ ਸਰਪੰਚ ਗਾਮੀਵਾਲਾ, ਬੰਤ ਸਿੰਘ ਸਾਬਕਾ ਸਰਪੰਚ ਗੰਢੂ ਕਲਾਂ, ਚਰਨਜੀਤ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |
ਮਾਨਸਾ, 23 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਫਫੜੇ ਭਾਈਕੇ ਨੂੰ ਜਾਂਦੀ ਸੜਕ 'ਤੇ ਨਹਿਰੀ ਵਿਭਾਗ ਵਲੋਂ ਕਬਜ਼ੇ ਦੇ ਮਾਮਲੇ 'ਚ ਪਿੰਡ ਫਫੜੇ ਭਾਈਕੇ ਤੇ ਕਿਸ਼ਨਗੜ੍ਹ ਫਰਵਾਹੀ ਦੇ ਕਿਸਾਨਾਂ ਨੇ ਉੱਡਤ ਰਜਬਾਹੇ 'ਤੇ ਧਰਨੇ ਦੇ 20ਵੇਂ ਦਿਨ ਜ਼ਿਲ੍ਹਾ ਪ੍ਰਸ਼ਾਸਨ ...
ਮਾਨਸਾ, 23 ਜਨਵਰੀ (ਰਾਵਿੰਦਰ ਸਿੰਘ ਰਵੀ)- ਪੰਜਾਬ ਦੀ 'ਆਪ' ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਨਾਲ ਨਾਲ ਪੰਜਾਬੀਆਂ ਨੂੰ ਸੂਬੇ 'ਚ ਨੌਕਰੀਆਂ ਦੇਣ ਲਈ ਕੀਤੇ ਵਾਅਦਿਆਂ ਦੀ ਉਸ ਸਮੇਂ ਫੂਕ ਨਿਕਲ ਜਾਂਦੀ ਹੈ ਜਦੋਂ ਸਰਕਾਰੀ ਅਦਾਰਿਆਂ 'ਚ ਪੰਜਾਬੀ ਨਾਲ ...
ਬੁਢਲਾਡਾ, 23 ਜਨਵਰੀ (ਸਵਰਨ ਸਿੰਘ ਰਾਹੀ)- ਕੇਂਦਰ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਵਿਵਸਥਾ ਨੂੰ ਕੌਮੀ ਅਰਥ-ਵਿਵਸਥਾ ਲਈ ਨੁਕਸਾਨਦਾਇਕ ਐਲਾਨਣ ਦੇ ਵਿਰੋਧ 'ਚ ਅੱਜ ਇੱਥੇ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਆਗੂਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ | ਸੰਬੋਧਨ ...
ਮਾਨਸਾ, 23 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੰਥਕ ਧਿਰਾਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਕੱਢਿਆ ਗਿਆ | ਪਿੰਡ ਮੂਸਾ ਤੋਂ ਸ਼ੁਰੂ ਹੋਇਆ ਇਹ ਮਾਰਚ ਗਾਗੋਵਾਲ, ਘਰਾਂਗਣਾ, ਗੇਹਲੇ, ਰਾਮਦਿੱਤੇਵਾਲਾ ਹੁੰਦਾ ਹੋਇਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ...
ਭੀਖੀ, 23 ਜਨਵਰੀ (ਗੁਰਿੰਦਰ ਸਿੰਘ ਔਲਖ)- ਨੇੜਲੇ ਪਿੰਡ ਬੀਰ ਖ਼ੁਰਦ ਵਿਖੇ ਨਰਮਾ ਚੁਗਾਈ ਦੇ ਪੈਸੇ ਨਾ ਮਿਲਣ ਕਾਰਨ ਮਜ਼ਦੂਰਾਂ 'ਚ ਰੋਸ ਪਾਇਆ ਜਾ ਰਿਹਾ ਹੈ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਬਿੱਕਰ ਸਿੰਘ ਮੋਹਰ ਸਿੰਘ ਵਾਲਾ ਨੇ ਕਿਹਾ ਕਿ ਰਾਜਸੀ ਆਗੂ ਸੱਤਾ ...
ਮਾਨਸਾ, 23 ਜਨਵਰੀ (ਸਟਾਫ਼ ਰਿਪੋਰਟਰ)- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼ਿਲਪਾ ਵਰਮਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ 'ਚ 11 ਫਰਵਰੀ ਨੂੰ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਗਾਤਾਰ ਮਾਨਸਾ ਅਦਾਲਤ ਦੇ ਜੱਜਾਂ, ਸਬ ...
ਮਾਨਸਾ, 23 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੇਂਡੂ ਸਿਹਤ ਡਿਸਪੈਂਸਰੀਆਂ 'ਚ ਕੰਮ ਕਰਦੇ ਫਾਰਮੇਸੀ ਅਫ਼ਸਰਾਂ ਨੇ ਸਪਸ਼ਟ ਕਿਹਾ ਹੈ ਕਿ ਸੇਵਾਵਾਂ ਪੱਕੀਆਂ ਹੋਣ ਤੋਂ ਬਾਅਦ ਹੀ ਉਹ ਮੁਹੱਲਾ ਕਲੀਨਿਕਾਂ 'ਚ ਆਪਣੀਆਂ ਡਿਊਟੀਆਂ ਦੇਣਗੇ | ਜਥੇਬੰਦੀ ਦੇ ਸੂਬਾਈ ਸੱਦੇ 'ਤੇ ...
ਮਾਨਸਾ, 23 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਗਣਤੰਤਰ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ ਕੋਰਡਨ ਐਂਡ ਸਰਚ ਆਪ੍ਰੇਸ਼ਨ ਤਹਿਤ ਅੱਜ ਬਾਲਕ੍ਰਿਸ਼ਨ ਸਿੰਗਲਾ ਐਸ.ਪੀ. (ਡੀ) ਦੀ ਅਗਵਾਈ 'ਚ ਵੱਖ ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ | ਜ਼ਿਲ੍ਹਾ ਪੁਲਿਸ ਮੁਖੀ ਡਾ. ...
ਨਥਾਣਾ, 23 ਜਨਵਰੀ (ਗੁਰਦਰਸ਼ਨ ਲੁੱਧੜ)- ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੇ ਵਿਦਿਆਰਥੀਆਂ ਵਲੋਂ ਚਾਈਨਾ ਡੋਰ ਨਾ ਵਰਤਣ ਦੀ ਸਹੁੰ ਚੁੱਕੀ ਗਈ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ...
ਸੰਗਤ ਮੰਡੀ, 23 ਜਨਵਰੀ (ਅੰਮਿ੍ਤਪਾਲ ਸ਼ਰਮਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਪੰਜਾਬ ਸਰਕਾਰ ਤੋਂ ਵਧਾਏ ਮਾਣ-ਭੱਤੇ ਤਹਿਤ ਤਨਖ਼ਾਹ ਦੇਣ ਦੀ ਮੰਗ ਕੀਤੀ ਗਈ ਹੈ | ਜਥੇਬੰਦੀ ਦੀ ਬਲਾਕ ਜਨਰਲ ਸਕੱਤਰ ਪਰਮਜੀਤ ਕੌਰ ਰੁਲਦੂ ਸਿੰਘ ਵਾਲਾ ਨੇ ਦੱਸਿਆ ਕਿ ...
ਬਰੇਟਾ, 23 ਜਨਵਰੀ (ਪਾਲ ਸਿੰਘ ਮੰਡੇਰ)- ਸ਼ਹੀਦ ਨੰਦ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਰੇਟਾ ਵਿਖੇ ਆਨ ਕੈਂਪਸ ਪਲੇਸਮੈਂਟ ਡ੍ਰਾਈਵ ਦਾ ਲਗਾਇਆ ਗਿਆ | ਪਲੇਸਮੈਂਟ ਡ੍ਰਾਈਵ ਵਿਚ ਗੌਰਾਂ ਦੇਵੀ ਹੈਲਥ ਫ਼ੂਡ, ਬਰੇਟਾ ਵਲੋਂ ਆਪਣੀ ਕੰਪਨੀ 'ਚ ਆਪਰੇਟਰ ਦੀ ਪੋਸਟ ਲਈ ਤਕਨੀਕੀ ...
ਭੀਖੀ, 23 ਜਨਵਰੀ (ਗੁਰਿੰਦਰ ਸਿੰਘ ਔਲਖ)- ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸੁਭਾਸ਼ ਚੰਦਰ ਬੋਸ ਦੇ 126ਵਾੇ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ ਗਿਆ | ਉਦਘਾਟਨ ਡਾ. ਬੂਟਾ ਸਿੰਘ ਪਿ੍ੰਸੀਪਲ ਡਾਇਟ ਬੁਢਲਾਡਾ ਨੇ ਦੀਪ ਜਗ੍ਹਾ ਕੇ ...
ਮਾਨਸਾ, 23 ਜਨਵਰੀ (ਰਾਵਿੰਦਰ ਸਿੰਘ ਰਵੀ)- ਨਸ਼ਿਆਂ ਅਤੇ ਮਾੜੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੁਲਿਸ ਵਲੋਂ ਚਲਾਈ ਮੁਹਿੰਮ ਤਹਿਤ ਪਿਛਲੇ ਹਫ਼ਤੇ ਦੌਰਾਨ ਜਿੱਥੇ 11 ਜਣਿਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ ਉੱਥੇ ਭਗੌੜਾ ਵੀ ਫੜਿਆ ਹੈ | ਡਾ. ਨਾਨਕ ...
ਭੀਖੀ, 23 ਜਨਵਰੀ (ਗੁਰਿੰਦਰ ਸਿੰਘ ਔਲਖ)- ਸਿੱਖਿਆ ਵਿਭਾਗ ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ ਵਲੋਂ ਕਰਵਾਈ ਗਈ ਜੀਨੀਅਸ ਮੇਨਜ ਪ੍ਰੀਖਿਆ 'ਚੋਂ ਸਥਾਨਕ ਸਰਵਹਿਕਾਰੀ ਵਿੱਦਿਆ ਮੰਦਰ ਦੀ 8ਵੀਂ ਜਮਾਤ ਦੀ ਵਿਦਿਆਰਥਣ ਅਨੰਨਿਆ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ...
ਬੋਹਾ, 23 ਜਨਵਰੀ (ਰਮੇਸ਼ ਤਾਂਗੜੀ)- ਕਸਬਾ ਬੋਹਾ ਅਤੇ ਇਸ ਦੇ 40 ਪਿੰਡਾਂ ਵਿਚ ਬਣੇ ਛੱਪੜਾਂ ਦਾ ਬੁਰਾ ਹਾਲ ਹੋ ਚੁੱਕਾ ਹੈ | ਲੋਕਾਂ ਦਾ ਕਹਿਣਾ ਹੈ ਕਿ ਪਿੰਡਾਂ ਦੇ ਇਨ੍ਹਾਂ ਛੱਪੜਾਂ ਵਿਚ ਉਨ੍ਹਾਂ ਨੇ ਆਪਣੇ ਪਸ਼ੂ ਛੱਡਣੇ ਹੁੰਦੇ ਹਨ ਪਰ ਇਨ੍ਹਾਂ ਛੱਪੜਾਂ ਵਿਚ ਗੰਦਗੀ ਭਰੀ ...
ਮਾਨਸਾ, 23 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ.ਬੈਨਿਥ ਵਲੋਂ ਪੰਜਾਬ ਨਿਰਮਾਣ ਤਹਿਤ ਕਰਵਾਏ ਗਏ ਕੰਮਾਂ ਦਾ ਪਿੰਡ ਪੱਧਰ 'ਤੇ ਬਲਾਕ ਮਾਨਸਾ ਦੇ ਪਿੰਡ ਬੁਰਜ ਹਰੀ, ਰਮਦਿੱਤੇਵਾਲਾ, ਨੰਗਲ ਖ਼ੁਰਦ, ਨੰਗਲ ਕਲਾਂ, ਭਾਈਦੇਸਾ ਅਤੇ ਬਲਾਕ ...
ਮਾਨਸਾ, 23 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਹਰ ਵਾਰ ਦੀ ਤਰ੍ਹਾਂ ਐਤਕੀਂ ਵੀ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ | ਸਿਹਤ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX