ਤਾਜਾ ਖ਼ਬਰਾਂ


ਫ਼ਾਜ਼ਿਲਕਾ ਜ਼ਿਲ੍ਹੇ ਵਿਚ 12 ਮੌਤਾਂ ਨਾਲ 702 ਨਵੇਂ ਕੋਰੋਨਾ ਕੇਸ
. . .  12 minutes ago
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ )- ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ 229 ਤੱਕ ਪੁੱਜ ਗਈ ਹੈ। ਜਦੋਂਕਿ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 702 ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਦਿੱਤੀ ਮਨਜ਼ੂਰੀ
. . .  17 minutes ago
ਫ਼ਿਰੋਜ਼ਪੁਰ (ਖੋਸਾ ਦਲ ਸਿੰਘ ) , 11 ਮਈ { ਮਨਪ੍ਰੀਤ ਸਿੰਘ ਸੰਧੂ}-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ ਦਾ ਨਾਂ ਐਲਾਨ ਕਰਨ ਕਾਰਨ ਕਿਸਾਨ ਪਨੀਰੀ ਬੀਜਣ ਨੂੰ ਲੈ ਕੇ ਦੁਚਿੱਤੀ ਵਿਚ ਸਨ,ਇਸ ਦੁਚਿੱਤੀ ਨੂੰ ਦੂਰ ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 5 ਮੌਤਾਂ, 537 ਨਵੇਂ ਕੇਸਾਂ ਦੀ ਪੁਸ਼ਟੀ
. . .  about 1 hour ago
ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ...
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਤਬਦੀਲ
. . .  about 1 hour ago
ਲੁਧਿਆਣਾ,11 ਮਈ(ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਜ਼ਿਲ੍ਹਾ ਲੁਧਿਆਣਾ ਦੇ ਸਕੂਲ ਹੁਣ ਸਵੇਰੇ 8 ...
ਓਲਡਹੈਮ ਇੰਗਲੈਂਡ 'ਚ ਪ੍ਰੀਸ਼ਦ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ ਅਰੂਜ ਸ਼ਾਹ
. . .  about 1 hour ago
ਲੰਡਨ , 11 ਮਈ - ਇੱਕ ਲੇਬਰ ਕੌਂਸਲਰ ਓਲਡਹੈਮ ਦੇ ਨਵੇਂ ਨੇਤਾ ਵਜੋਂ ਚੁਣੇ ਜਾਣ ਤੋਂ ਬਾਅਦ ਇੰਗਲੈਂਡ ਦੇ ਉੱਤਰ ਵਿਚ ਇੱਕ ਕੌਂਸਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਅਰੂਜ ਸ਼ਾਹ ਬਣ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  about 1 hour ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  about 1 hour ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  about 1 hour ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  about 1 hour ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  about 1 hour ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  about 2 hours ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  about 1 hour ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  about 2 hours ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  about 3 hours ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  about 3 hours ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  about 2 hours ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  about 3 hours ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  about 4 hours ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਰੂਸ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ , 9 ਵਿਅਕਤੀਆਂ ਦੀ ਮੌਤ
. . .  about 4 hours ago
ਮਾਸਕੋ, 11 ਮਈ - ਰੂਸ ਦੇ ਸ਼ਹਿਰ ਕਾਜਾਨ ਵਿਚ ਮੰਗਲਵਾਰ ਇਕ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਅੱਠ ਵਿਦਿਆਰਥੀ ਅਤੇ ਇਕ ਅਧਿਆਪਕ ਦੀ ਮੌਤ ਹੋ ਗਈ...
ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਤੁਰਨ ਵਾਲੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਭਾਨ ਸਿੰਘ ਸੰਘੇੜਾ ਨਹੀਂ ਰਹੇ
. . .  about 4 hours ago
ਮਹਿਲ ਕਲਾਂ (ਬਰਨਾਲਾ),11 ਮਈ (ਅਵਤਾਰ ਸਿੰਘ ਅਣਖੀ) ਹਰ ਸਮੇਂ ਲਾਲ ਝੰਡਾ ਮੋਢੇ 'ਤੇ ਲੈ ਕੇ ਦੱਬੇ-ਕੁਚਲੇ ਕਿਰਤੀ ਲੋਕਾਂ ਦੀ...
ਇਜ਼ਰਾਈਲੀ ਫ਼ੌਜਾਂ ਦੀ ਬੰਬਾਰੀ ਵਿਚ ਘੱਟੋ - ਘੱਟ 24 ਫਿਲਸਤੀਨੀ ਮਾਰੇ ਗਏ, 9 ਬੱਚੇ ਵੀ ਸ਼ਾਮਿਲ
. . .  about 5 hours ago
ਗਾਜ਼ਾ, 11 ਮਈ - ਇਜ਼ਰਾਈਲ ਨੇ ਮੰਗਲਵਾਰ ਤੜਕੇ ਫਿਲਸਤੀਨੀ ਇਲਾਕਾ ਗਾਜ਼ਾ 'ਤੇ ਨਵੇਂ ਹਵਾਈ ਹਮਲੇ ਕੀਤੇ | ਫਿਲਸਤੀਨੀ ਅੱਤਵਾਦੀ ਸਮੂਹਾਂ ਨੇ ਯਰੂਸ਼ਲਮ ਦੇ ਨੇੜੇ ਰਾਕੇਟ ...
ਟਵਿਟਰ ਨੇ ਭਾਰਤ ਨੂੰ ਮਦਦ ਦੇ ਤੋਰ 'ਤੇ ਦਿੱਤੇ 15 ਮਿਲੀਅਨ ਡਾਲਰ
. . .  about 6 hours ago
ਨਵੀਂ ਦਿੱਲੀ, 11 ਮਈ - ਟਵਿਟਰ ਨੇ ਭਾਰਤ ਨੂੰ ਮਦਦ ਦੇ ਤੋਰ ਉੱਤੇ 15 ਮਿਲੀਅਨ ਡਾਲਰ ਦਿਤੇ ਹਨ | ਭਾਰਤ ਇਸ ਵੇਲ੍ਹੇ ਵੈਸ਼ਵਿਕ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ ਦੀ ਦੂਜੀ ਤੇ ਆਖ਼ਰੀ ਕਿਸ਼ਤ

ਹੁਣ ਗੁਪਤਾ ਕੀ ਕਰੇ!

ਵੱਡਾ ਮੁੰਡਾ ਟਰੈਵਲ ਏਜੰਸੀ ਵਾਲਾ ਕੱਲ੍ਹ ਹੀ ਧਮਕੀ ਦੇ ਕੇ ਗਿਆ ਸੀ, 'ਭਾਪਾ ਜਿਥੋਂ ਮਰਜ਼ੀ ਲਿਆ, ਮੈਨੂੰ ਪੰਜ ਲੱਖ ਚਾਹੀਦੈ, ਮੈਂ ਨਵਾਂ ਦਫ਼ਤਰ ਬਣਾਉਣੈਂ।' 'ਕਿਥੋਂ ਲਿਆਵਾਂ ਐਨੀ ਰਕਮ? ਮੇਰੇ ਕੋਲ ਜਮ੍ਹਾਂ ਕਰਵਾਉਂਦਾ ਰਿਹੈਂ? ਜਦੋਂ ਦੀ ਟਰੈਵਲ ਏਜੰਸੀ ਖੋਲ੍ਹੀ ਐ, ਕਦੇ ਪੰਜ ਰੁਪਈਏ ਵੀ ਦਿੱਤੇ ਐ?' ਉਸ ਨੇ ਦੁਖੀ ਹੋ ਕੇ ਕਿਹਾ ਸੀ। 'ਪਰ ਮੁੰਡਾ ਤਾਂ ਪੂਰਾ ਢੀਠ ਸੀ' 'ਨੋਟਾਂ ਨੂੰ ਜ਼ਿੰਦਰਾ ਮਾਰਿਆ ਹੋਇਆ। ਕਿਥੇ ਲੈ ਕੇ ਜਾਣੇ ਐਂ? ਕੀਹਨੂੰ ਦੇਣੈ ਐਂ?' 'ਕਿਹੜੇ ਜਿੰਦਰੇ ਮਾਰ ਲਏ ਮੈਂ? ਆਹ ਬੈਠੀ ਐ ਤੇਰੀ ਝਾਈ। ਪੁੱਛ ਲੈ ਇਹਨੂੰ।' 'ਬੀਮੇ ਦੀ ਰਕਮ ਕਿਥੇ ਐ, ਜਿਹੜੀ ਮਿਲੀ ਸੀ?' ਮੁੰਡਾ ਪੂਰਾ ਭੇਤੀ ਸੀ। 'ਮੈਨੂੰ ਨੀ ਲੋੜ ਪੈਣੀ?' 'ਮੈਨੂੰ ਤਾਂ ਹੁਣ ਲੋੜ ਹੈ। ਜਦ ਤੈਨੂੰ ਲੋੜ ਪਈ ਮੋੜ ਦੇਊਂ।' 'ਸੌ ਬਿਮਾਰੀ ਸ਼ਮਾਰੀ ਖੜ੍ਹੇ ਪੈਰ ਕਿਸ ਅੱਗੇ ਹੱਥ ਅੱਡਦਾ ਫਿਰੂੰ ਮੈਂ?' 'ਅਸੀਂ ਮਰ ਤਾਂ ਨੀ ਗਏ?' ਮੁੰਡਾ ਹਰਖ ਗਿਆ ਸੀ। 'ਐਹੋ ਜਾ ਰੰਗ ਉਦੋਂ ਲਾ ਦਿਉਂਗੇ। ਜਾਹ, ਮੈਂ ਨੀ ਦੇ ਸਕਦਾ।' 'ਮੈਂ ਕਚਹਿਰੀ ਚੜ੍ਹ ਜੂੰ ਭਾਪਾ ਫੇਰ ਨਾ ਆਖੀਂ, ਇਹ ਘਰ ਵਿਚੋਂ ਵੀ ਹਿੱਸਾ ਲਊਂ ਬਣਦਾ', ਮੁੰਡੇ ਨੇ ਧਮਕੀ ਦਿੱਤੀ ਸੀ। ਮੁੰਡੇ ਦੀ ਇਹ ...

ਪੂਰਾ ਲੇਖ ਪੜ੍ਹੋ »

ਕਾਵਿ-ਮਹਿਫ਼ਲ

* ਡਾ. ਸਰਬਜੀਤ ਕੌਰ ਸੰਧਾਵਾਲੀਆ * ਨੈਣ ਮੇਰੇ ਨੇ ਹਿੰਝ ਤੇਰੇ ਨੇ, ਕਿੰਨੇ ਮੋਤੀ ਸਮੇਂ ਨੇ ਕੇਰੇ ਨੇ। ਜਿਨ੍ਹਾਂ ਰਾਤਾਂ 'ਚ ਤੂੰ ਨਹੀਂ ਹੁੰਦਾ, ਉਨ੍ਹਾਂ ਰਾਤਾਂ ਦੇ ਕਦ ਸਵੇਰੇ ਨੇ। ਬਲ ਗਏ ਤੇਰੀ ਯਾਦ ਦੇ ਦੀਵੇ, ਕਿੰਨੇ ਰੌਸ਼ਨ ਮੇਰੇ ਹਨੇਰੇ ਨੇ। ਕਦੇ ਬਿਰਹੁੰ ਕਦੇ ਵਸਲ ਬਖ਼ਸ਼ੇਂ, ਦੋਵੇਂ ਪਿਆਰੇ ਨੇ ਦੋਵੇਂ ਤੇਰੇ ਨੇ। ਰਾਤ ਦਿਨ ਸਾਹ ਜੋ ਤੂੰ ਵਗਾਉਂਦਾ ਏਂ, ਇਹ ਤਾਂ ਸਾਰੇ ਦੇ ਸਾਰੇ ਤੇਰੇ ਨੇ। ਜਦ ਵੀ ਚਾਹੇਂ ਪਰਖ ਲਵੀਂ ਭਾਵੇਂ, ਕਿੰਨੇ ਸਾਡੀ ਵਫ਼ਾ ਦੇ ਜੇਰੇ ਨੇ। ਹਰ ਤਰਫ਼ ਤੂੰ ਹੀ ਤੂੰ ਦਿਸੇਂ ਸਾਨੂੰ, ਹਰ ਤਰਫ਼ ਹੀ ਤੇਰੇ ਬਸੇਰੇ ਨੇ। * ਪ੍ਰਤਾਪ 'ਪਾਰਸ' ਗੁਰਦਾਸਪੁਰੀ * ਬੁਜ਼ਦਿਲ ਆਪਣੇ ਸਾਲ ਤਾਂ ਪੂਰੇ ਕਰ ਜਾਂਦੈ, ਬੰਦਾ ਤੇ ਕਿਰਦਾਰ ਮਰੇ ਤੋਂ ਮਰ ਜਾਂਦੈ। ਆਦਤ ਜਿਸ ਨੂੰ ਮਖਮਲ ਉਤੇ ਚੱਲਣ ਦੀ, ਕੰਡਿਆਂ ਦਾ ਉਹ ਨਾਂਅ ਸੁਣ ਕੇ ਹੀ ਡਰ ਜਾਂਦੈ। ਛੱਡੇ ਬੰਦਾ ਮਗਰ ਵਸੀਅਤ ਸੋਚਾਂ ਦੀ, ਅਕਲ ਵਿਹੂਣਾ ਛੱਡ ਕੇ ਪਿਛੇ ਘਰ ਜਾਂਦੈ। ਉਸ ਰੱਬ ਨੂੰ ਰੱਬ ਹੀ ਮੰਨਣਾ ਬਣਦਾ ਨਹੀਂ, ਹਰ ਵਾਰੀ ਜੋ ਭਰਿਆਂ ਨੂੰ ਹੀ ਭਰ ਜਾਂਦੈ। ਮੈਂ ਕਿੰਜ ਮੰਨਾ ਰਹਿਮਤ ਇਸ ਨੂੰ ਮੌਲਾ ਦੀ, ਜੇਕਰ ਬੱਦਲ ਸਾਗਰ 'ਤੇ ਹੀ ਵਰ੍ਹ ...

ਪੂਰਾ ਲੇਖ ਪੜ੍ਹੋ »

ਵਿਅੰਗ

ਉਹ 14 ਦਿਨ

ਕੁਝ ਦਿਨ ਪਹਿਲਾਂ ਮੈਨੂੰ ਖਾਂਸੀ ਅਤੇ ਬੁਖਾਰ ਹੋ ਗਿਆ। ਕੋਰੋਨਾ ਟੈਸਟ ਕਰਵਾਉਣ 'ਤੇ ਰਿਪੋਰਟ ਪਾਜ਼ੀਟਿਵ ਆਈ। ਡੀ.ਸੀ. ਦਫ਼ਤਰੋਂ ਫੋਨ 'ਤੇ ਮੈਸੇਜ ਭੇਜ ਕੇ ਮੈਨੂੰ ਕੋਰੋਨਾ ਹੋਣ ਬਾਰੇ ਪੁਸ਼ਟੀ ਕਰ ਦਿੱਤੀ ਗਈ ਤੇ ਆਪਣੇ-ਆਪ ਨੂੰ ਘਰ ਵਿਚ ਹੀ 14 ਦਿਨ ਲਈ ਇਕਾਂਤਵਾਸ ਕਰਨ ਦੀ ਹਦਾਇਤ ਕੀਤੀ। ਸਿਹਤ ਵਿਭਾਗ ਦਾ ਮੁਲਾਜ਼ਮ ਦਵਾਈਆਂ ਦੀ ਕਿੱਟ ਘਰ ਦੇ ਗਿਆ। ਮੇਰੇ ਦੋਵੇਂ ਬੇਟੇ ਵਿਦੇਸ਼ ਵਿਚ ਹਨ। ਮੈਂ ਤੇ ਮੇਰੀ ਧਰਮਪਤਨੀ ਪਿੰਡ ਵਾਲੇ ਮਕਾਨ ਵਿਚ ਇਕੱਲੇ ਹੀ ਰਹਿੰਦੇ ਹਾਂ। ਮੈਂ ਕਮਰੇ ਵਿਚ ਇਕ ਕੁਰਸੀ ਤੇ ਮੰਜਾ ਡਾਹ ਲਿਆ ਤੇ ਬਾਹਰ ਵਿਹੜੇ ਵਿਚ ਵੀ ਇਕ ਕੁਰਸੀ ਤੇ ਇਕ ਮੰਜਾ ਪੱਕਾ ਹੀ ਰੱਖ ਲਿਆ। ਮੇਰੀ ਧਰਮਪਤਨੀ ਕੋਰੋਨਾ ਤੋਂ ਬਹੁਤ ਡਰਦੀ ਹੈ। ਦੂਰ ਹੀ ਖਾਣਾ ਰੱਖ ਦਿੰਦੀ ਤੇ ਮੈਥੋਂ ਪੰਜ ਗਜ਼ ਦੀ ਦੂਰੀ ਬਣਾ ਕੇ ਰੱਖਦੀ। ਵੈਸੇ ਮੈਨੂੰ ਕੋਈ ਬਹੁਤੀ ਤਕਲੀਫ਼ ਨਹੀਂ ਸੀ। ਮੈਂ ਬਾਹਰਲੇ ਬਾਥਰੂਮ 'ਚੋਂ ਨਹਾ ਕੇ ਬਾਹਰ ਨਿਕਲਿਆ ਤਾਂ ਵਿਹੜੇ ਵਿਚ ਤੇਜਾ ਸਰਪੰਚ ਤੇ ਤਾਰੀ ਬੈਠੇ ਸਨ। ਮੇਰੀ ਪਤਨੀ ਨੇ ਉਨ੍ਹਾਂ ਅੰਦਰੋਂ ਲਿਆ ਕੇ ਕੁਰਸੀਆਂ ਡਾਹ ਦਿੱਤੀਆਂ ਸਨ। ਮੈਂ ਵੀ ਆਪਣੀ ਵਿਹੜੇ 'ਚ ਰੱਖੀ ਕੁਰਸੀ ਉਨ੍ਹਾਂ ਤੋਂ ...

ਪੂਰਾ ਲੇਖ ਪੜ੍ਹੋ »

ਨਹਿਲੇ 'ਤੇ ਦਹਿਲਾ

ਹੁਣ ਲੜੀਏ ਕੀਹਦੇ ਨਾਲ

ਜਨਾਬ ਫਿਰਾਕ ਗੋਰਖਪੁਰੀ ਉਰਦੂ ਅਦਬ ਦੇ ਨਾਮਵਰ, ਰੌਸ਼ਨ ਸਿਤਾਰੇ ਸਨ। ਉਹ ਆਪਣੀ ਸ਼ਾਇਰੀ ਕਰਕੇ ਦੇਸ਼-ਵਿਦੇਸ਼ ਵਿਚ ਬਹੁਤ ਮਸ਼ਹੂਰ ਤਾਂ ਸਨ, ਆਪਣੀਆਂ ਮਾੜੀਆਂ ਆਦਤਾਂ ਕਰਕੇ ਆਪਣੇ ਦੋਸਤਾਂ ਵਿਚ ਵੀ ਬਹੁਤ ਮਸ਼ਹੂਰ ਹੋ ਗਏ ਸਨ। ਉਨ੍ਹਾਂ ਦੀ ਸ਼ਾਇਰੀ ਦੇ ਦੀਵਾਨੇ ਵਿਦੇਸ਼ਾਂ ਵਿਚ ਬਹੁਤ ਸਨ। ਇਕ ਵਾਰੀ ਪਾਕਿਸਤਾਨ ਦੇ ਪ੍ਰਸੰਸਕਾਂ ਨੇ ਉਨ੍ਹਾਂ ਨੂੰ ਆਪਣੇ ਮੁਲਕ ਵਿਚ ਬੁਲਾ ਲਿਆ ਅਤੇ ਉਨ੍ਹਾਂ ਦਾ ਕਲਾਮ ਸੁਣਨ ਲਈ ਕਈ ਪ੍ਰੋਗਰਾਮ ਉਲੀਕ ਲਏ। ਉਨ੍ਹਾਂ ਦੀ ਆਮਦ ਦੀ ਖ਼ਬਰ ਅਖ਼ਬਾਰਾਂ ਵਿਚ ਪੜ੍ਹ ਕੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਚਿਹਰੇ ਖਿੜ ਗਏ ਸਨ। ਉਨ੍ਹਾਂ ਨੇ ਹਰ ਦੂਜੇ ਤੀਜੇ ਦਿਨ ਕੀਤੇ ਗਏ ਮੁਸ਼ਾਇਰਿਆਂ ਵਿਚ ਆਪਣੇ ਕਲਾਮ ਦੀਆਂ ਧੁੰਮਾਂ ਪਾ ਦਿੱਤੀਆਂ। ਉਨ੍ਹਾਂ ਨੇ ਮੁਸ਼ਾਇਰੇ ਵਿਚ ਕਲਾਮ ਸੁਣਨ ਆਈਆਂ ਬੀਬੀਆਂ ਨੂੰ ਉਨ੍ਹਾਂ ਦੇ ਪਸੰਦ ਦੇ ਸ਼ਿਅਰ ਸੁਣਾ ਕੇ ਨਿਹਾਲ ਕੀਤਾ। ਜਦੋਂ ਉਹ ਆਪਣੇ ਸਾਰੇ ਪ੍ਰੋਗਰਾਮ ਨਿਪਟਾ ਕੇ ਵਾਪਸ ਭਾਰਤ ਆਏ ਤਾਂ ਉਨ੍ਹਾਂ ਦੇ ਆਪਣਿਆਂ ਨੇ ਉਨ੍ਹਾਂ ਨੂੰ ਲੱਖਾਂ ਵਧਾਈਆਂ ਦਿੱਤੀਆਂ। ਇਕ ਹਿੰਦੂ ਸੱਜਣ ਨੇ ਉਨ੍ਹਾਂ ਨੂੰ ਪਾਕਿਸਤਾਨੀ ਲੋਕਾਂ ਬਾਰੇ ਦੱਸਣ ਲਈ ਕਿਹਾ ਤਾਂ ...

ਪੂਰਾ ਲੇਖ ਪੜ੍ਹੋ »

ਹਿੰਦੀ ਲਘੂ ਕਥਾ

ਜਨਮ ਦਿਨ

-ਮੂਲ : ਕਮਲੇਸ਼ ਭਾਰਤੀ-

ਛੋਟੇ ਭਰਾ ਦੀ ਛੋਟੀ ਬੇਟੀ ਮਨੂੰ ਸਾਡੇ ਕੋਲ ਆਈ ਹੋਈ ਸੀ। ਇਕ ਸਵੇਰੇ ਨਾਸ਼ਤੇ ਵੇਲੇ ਕਹਿਣ ਲੱਗੀ, 'ਦਾਦੀ ਮਾਂ, ਮੇਰੀ ਇਕ ਗੱਲ ਸੁਣੋਗੇ?' 'ਦੱਸੋ ਬੇਟੀ! ਬੋਲੋ!' ਪਤਨੀ ਨੇ ਪਿਆਰ ਨਾਲ ਕਿਹਾ। 'ਅੱਜ ਮੇਰਾ ਜਨਮ ਦਿਨ ਹੈ, ਮਨਾਓਗੇ?' ਵੱਡੀਆਂ-ਵੱਡੀਆਂ ਅੱਖਾਂ ਨਾਲ ਮਨੂੰ ਨੇ ਵੱਡਾ ਸੁਆਲ ਕੀਤਾ। 'ਮਨਾਵਾਂਗੇ। ਮਨਾਵਾਂਗੇ ਕਿਉਂ ਨਹੀਂ?' ਪਤਨੀ ਨੇ ਖੁਸ਼ ਹੁੰਦਿਆਂ ਕਿਹਾ। 'ਕੇਕ ਲਿਆਓਗੇ?' 'ਹਾਂ ਹਾਂ ਬੇਟੀ, ਕਿਉਂ ਨਹੀਂ ਲਿਆਵਾਂਗੇ?' 'ਮੋਮਬੱਤੀਆ ਜਲਾਓਗੇ? ਮਹਿਮਾਨ ਵੀ ਬੁਲਾਓਗੇ?' 'ਹਾਂ ਬੇਟੀ!' 'ਗਿਫ਼ਟ ਵੀ ਮਿਲਣਗੇ?' 'ਹਾਂ ਬੇਟੀ। ਪਰ ਤੈਨੂੰ ਸ਼ੱਕ ਕਿਉਂ ਹੋ ਰਿਹਾ ਹੈ?' 'ਦਾਦੀ ਮਾਂ! ਮੇਰਾ ਜਨਮ ਦਿਨ ਕਦੇ ਨਹੀਂ ਮਨਾਇਆ ਜਾਂਦਾ, ਇਸੇ ਲਈ! ਡੈਡੀ ਮੇਰੇ ਭਰਾ ਦਾ ਜਨਮ ਦਿਨ ਤਾਂ ਬੜੀ ਧੂਮਧਾਮ ਨਾਲ ਮਨਾਉਂਦੇ ਨੇ, ਪਰ ਮੇਰਾ ਜਨਮ ਦਿਨ ਭੁੱਲ ਜਾਂਦੇ ਨੇ! ਤੁਸੀਂ ਕਿੰਨੇ ਚੰਗੇ ਹੋ, ਮੇਰੀ ਪਿਆਰੀ ਦਾਦੀ!' ਮੇਰੀ ਪਤਨੀ ਦੀਆਂ ਅੱਖਾਂ ਵਿਚ ਹੰਝੂ ਸਨ ਅਤੇ ਉਹ ਕਹਿ ਰਹੀ ਸੀ, 'ਬੇਟੀ, ਤੂੰ ਹਰ ਸਾਲ ਆਇਆ ਕਰ! ਅਸੀਂ ਤੇਰਾ ਜਨਮ ਦਿਨ ਹਰ ਸਾਲ ਮਨਾਇਆ ਕਰਾਂਗੇ!' ਮਨੂ ਦੀਆਂ ਅੱਖਾਂ ਵਿਚਲੇ ਹੰਝੂ ਸਤਰੰਗੀ ਪੀਂਘ ਦੇ ਰੰਗਾਂ ਵਿਚ ...

ਪੂਰਾ ਲੇਖ ਪੜ੍ਹੋ »

ਵਿਹਲ

ਮੇਰਾ ਨਵਾਂ ਬਣਿਆ ਮਿੱਤਰ ਕਿਸੇ ਦਫਤਰ ਵਿਚ ਮੁਲਾਜ਼ਮ ਸੀ। ਮੈਂ ਉਸ ਨਾਲ ਇਕ ਜ਼ਰੂਰੀ ਗੱਲ ਕਰਨੀ ਸੀ। ਤਿੰਨ, ਚਾਰ ਦਿਨ ਮੈਂ ਸ਼ਾਮ ਨੂੰ ਛੇ-ਸੱਤ ਵਜੇ ਉਸ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਾ ਚੁੱਕਿਆ। ਫਿਰ ਇਕ ਦਿਨ ਮੈਂ ਉਸ ਦੇ ਦਫ਼ਤਰ ਵੇਲੇ ਹੀ ਫੋਨ ਕਰ ਦਿੱਤਾ ਤੇ ਉਸ ਦੀ 'ਹੈਲੋ' ਸੁਣ ਪਈ। 'ਸ਼ਾਮ ਨੂੰ ਤੂੰ ਮੇਰਾ ਫੋਨ ਵੀ ਨ੍ਹੀਂ ਚੁੱਕਦਾ', ਮੈਂ ਗਿਲਾ ਕੀਤਾ। 'ਤੂੰ ਫੋਨ ਕਰਦਾ ਈ ਕਸੂਤੇ ਵੇਲੇ ਐਂ। ਦਫਤਰ ਦੇ ਟਾਈਮ ਈ ਫੋਨ ਕਰਿਆ ਕਰ। ਘਰ ਜਾ ਕੇ ਤਾਂ ਸੌ ਕੰਮ ਕਰਨੇ ਹੁੰਦੇ ਨੇ। ਵਿਹਲ ਈ ਨ੍ਹੀਂ ਹੁੰਦੀ।' ਉਸ ਦਾ ਜਵਾਬ ਸੁਣ ਕੇ ਮੈਂ ਸੋਚੀਂ ਪੈ ਗਿਆ। -ਲੁਧਿਆਣਾ। ਮੋਬਾ: ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀਆਂ

ਖ਼ਬਰਦਾਰ

ਦਲਬੀਰ ਸਿੰਘ ਜੋ ਕਿ ਸਕੂਲ ਵਿਚ ਪੀਅਨ ਸੀ, ਪਿਛਲੇ ਦੋ ਮਹੀਨੇ ਤੋਂ ਬਿਮਾਰ ਸੀ। ਉਸ ਦੇ ਪਰਿਵਾਰ ਨੇ ਉਸ ਨੂੰ ਹਸਪਤਾਲ ਦਾਖਲ ਵੀ ਕਰਵਾਇਆ ਪਰ ਘਰ ਦੀ ਗਰੀਬੀ ਕਾਰਨ ਉਹ ਦਲਬੀਰ ਦੇ ਇਲਾਜ ਦਾ ਖਰਚਾ ਦੇਣ ਤੋਂ ਅਸਮਰੱਥ ਹੋਣ ਕਾਰਨ, ਉਸ ਨੂੰ ਪੂਰੇ ਇਲਾਜ ਤੋਂ ਬਿਨਾਂ ਹੀ ਘਰ ਲੈ ਆਏ। ਰਿਸ਼ਤੇਦਾਰ, ਆਂਢੀ-ਗੁਆਂਢੀ ਤੇ ਦੋਸਤ ਮਿੱਤਰ ਹਰ ਰੋਜ਼ ਉਸ ਦਾ ਪਤਾ ਲੈਣ ਤਾਂ ਆਉਂਦੇ ਪਰ ਕੰਨਾਂ ਨੂੰ ਲਾਏ ਮੋਬਾਈਲ ਤੋਂ ਇਕ-ਦੋ ਮਿੰਟ ਵਿਹਲੇ ਹੋ ਕੇ ਇਹੀ ਕਹਿੰਦੇ, 'ਤੂੰ ਤਕੜਾ ਹੋ, ਦਿਲ ਰੱਖ, ਤੈਨੂੰ ਕੁਝ ਨਹੀਂ ਹੁੰਦਾ।' ਗ਼ਰੀਬ ਘਰ ਦਾ ਇਕ ਤਾਂ ਬੰਦਾ ਸਖ਼ਤ ਬਿਮਾਰ ਹੋਵੇ ਤੇ ਉਤੋਂ ਖ਼ਬਰ ਲੈਣ ਆਇਆਂ ਦਾ ਚਾਹ-ਰੋਟੀ ਦਾ ਖਰਚਾ ਪਰਿਵਾਰ ਨੂੰ ਹੋਰ ਦੁਖੀ ਕਰੀ ਰੱਖਦਾ। ਈਸ਼ਰ ਸਿੰਘ ਸਾਬਕਾ ਪੋਸਟ ਮਾਸਟਰ ਦਾ ਦਲਬੀਰ ਭਾਣਜਾ ਸੀ, ਉਸ ਦਾ ਵੀ ਦਿਲ ਕਰਦਾ ਕਿ ਉਹ ਉਸ ਦੀ ਖ਼ਬਰ ਸਾਰ ਲੈ ਕੇ ਆਵੇ ਤੇ ਥੋੜ੍ਹੇ ਬਹੁਤੇ ਪੈਸਿਆਂ ਦੀ ਮਦਦ ਕਰੇ, ਪਰ ਇਕ ਤਾਂ ਬੁਢਾਪਾ ਤੇ ਖੁਦ ਸਿਹਤ ਠੀਕ ਨਾ ਹੋਣ ਕਰਕੇ ਅਤੇ ਸੀਮਤ ਪੈਨਸ਼ਨ ਨਾਲ ਦਲਬੀਰ ਦੀ ਬਿਮਾਰੀ ਦੇ ਵੱਡੇ ਖਰਚ ਤੋਂ ਡਰਦਾ ਉਹ ਸੋਚਾਂ ਵਿਚ ਪੈ ਜਾਂਦਾ। ਉਸ ਦਾ ਇਕ ਲੜਕਾ ਹਰਜੀਤ ਬੈਂਕ ਵਿਚ, ਦੂਜਾ ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀਆਂ

ਅਲਾਰਮ

ਨੀਤੂ...ਨੀ... ਓ ਹੋ ਇਹ ਲੜਕੀ ਨਾ ਰੋਜ਼ ਲੇਟ ਹੋ ਜਾਂਦੀ ਹੈ, ਉੱਠੋ ਬੇਟਾ ਕਦੇ ਤਾਂ ਟਾਈਮ ਸਿਰ ਉੱਠ ਜਾਇਆ ਕਰ... ਸਕੂਲ ਨੂੰ ਲੇਟ ਹੋ ਰਹੀ ਏਂ। ਵੇਖ ਮੇਰੇ ਵੱਲ ਸਵੇਰੇ ਚਾਰ ਵਜੇ ਦੀ ਉੱਠੀ ਹੋਈ ਆ... ਨੀਤੂ ਇਕਦਮ ਤ੍ਰਭਕ ਕੇ ਉੱਠਦੀ ਹੈ ਅਤੇ ਮਾਂ ਵੱਲ ਵੇਖ ਕੇ ਕਹਿੰਦੀ ਹੈ, ''ਵਾਹ! ਮਾਂ ਤੁਸੀਂ ਤਾ ਨਹਾ ਵੀ ਲਏ। ਮਾਂ ਇਕ ਗੱਲ ਦੱਸੋ ਤੁਸੀਂ ਤਾਂ ਕੋਈ ਅਲਾਰਮ ਵੀ ਨਹੀਂ ਲਗਾਉਂਦੇ ਫੇਰ ਅਜਿਹਾ ਕਿਹਾੜਾ ਅਲਾਰਮ ਹੈ ਜੋ ਤੁਹਾਨੂੰ ਏਨੀ ਸੁਵਖ਼ਤੇ ਉਠਾ ਦਿੰਦਾ ਹੈ?'' ਮਾਂ ਲੰਮਾ ਹਊਂਕਾ ਭਰ ਕੇ ਨੀਤੂ ਨੂੰ ਸੰਬੋਧਨ ਕਰਦੀ ਹੋਈ, '' ਪੁੱਤਰ, ਤੂੰ ਕੁੱਕੜ ਦੀ ਆਵਾਜ਼ ਸੁਣੀ ਹੈ ਕਦੇ, ਜੋ ਚਾਰ ਵਜੇ ਹੀ ਕੁੱਕੜੂੰ-ਕੜੂੰ ਕਰਨ ਲੱਗ ਜਾਂਦਾ ਸੀ...।'' ਪੁੱਤਰ ਉਹ ਰੱਬ ਦਾ ਭੇਜਿਆ ਹੋਇਆ ਅਲਾਰਮ ਸੀ, ਜਿਸ ਨੂੰ ਅਸੀਂ ਕੱਟ ਵੱਢ ਕੇ ਖਾ ਗਏ ਤੇ ਆਹ ਮਸ਼ੀਨਾਂ (ਅਲਾਰਮ ਕਲਾਕ) ਵੱਲ ਇਸ਼ਾਰਾ ਕਰਦੇ ਹੋਏ ਦੇ ਅਸੀਂ ਸਾਰੇ ਮੁਥਾਜ ਹੋ ਗਏ। ਜਦੋਂ ਜੀਅ ਕਰਿਆ ਆਪਣੇ ਹਿਸਾਬ ਨਾਲ ਅਲਾਰਮ ਲਗਾ ਲਿਆ। 'ਪੁੱਤਰ... ਇਕ ਗੱਲ ਯਾਦ ਰੱਖੀਂ ਜਿੱਥੇ ਪ੍ਰਮਾਤਮਾ ਦਾ ਅਲਾਰਮ ਨਾ ਵੱਜੇ ਉੱਥੇ ਇਨਸਾਨ ਉੱਠਣਾ ਤਾਂ ਦੂਰ ਲੰਮੀ ਨੀਂਦੇ ਸੌਂ ਜਾਂਦਾ ਹੈ।' ਕਿਉਂਕਿ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX