ਤਾਜਾ ਖ਼ਬਰਾਂ


ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 117 ਹਲਕਿਆਂ 'ਚ ਆਪਣੇ ਉਮੀਦਵਾਰ ਉਤਾਰੇਗਾ : ਸੁਖਦੇਵ ਸਿੰਘ ਢੀਂਡਸਾ
. . .  16 minutes ago
ਐੱਸ. ਏ. ਐੱਸ. ਨਗਰ, 28 ਜੁਲਾਈ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਐਲਾਨ ਕੀਤਾ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਪਣੇ ...
ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੋਵਿਡ 'ਚ ਸੁਧਾਰ ਦੇ ਚੱਲਦਿਆਂ ਕਰਤਾਰਪੁਰ ਸਾਹਿਬ ਲਾਂਘਾ ਦੁਬਾਰਾ ਖੋਲ੍ਹਣ ਦੀ ਕੀਤੀ ਬੇਨਤੀ
. . .  56 minutes ago
ਚੰਡੀਗੜ੍ਹ, 28 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਥਿਤੀ ਵਿਚ ਹੋਏ ਸੁਧਾਰ ਦੇ ਮੱਦੇਨਜ਼ਰ ਕਰਤਾਰਪੁਰ ਲਾਂਘਾ ਦੁਬਾਰਾ ...
ਮਾਮਲਾ ਕੋਟਕਪੂਰਾ ਗੋਲੀਕਾਂਡ-ਸਿੱਟ ਨੇ 13 ਪੁਲਿਸ ਅਫ਼ਸਰਾਂ ਸਮੇਤ ਪੁਲਿਸ ਕਰਮੀਆਂ ਤੋਂ ਕੀਤੀ ਪੁੱਛਗਿੱਛ
. . .  about 1 hour ago
ਫ਼ਰੀਦਕੋਟ, 28 ਜੁਲਾਈ (ਜਸਵੰਤ ਸਿੰਘ ਪੁਰਬਾ)-ਅੱਜ ਕੋਟਕਪੂਰਾ ਗੋਲੀਕਾਂਡ ਮਾਮਲੇ ਲਈ ਗਠਿਤ ਨਵੀਂ ਸਿੱਟ ਨੇ ਡੀ.ਆਈ.ਜੀ. ਦਫ਼ਤਰ ਫ਼ਰੀਦਕੋਟ ਵਿਖੇ 13 ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਕਰਮੀਆਂ ਤੋਂ ਪੁੱਛ ਪੜਤਾਲ ...
ਢੈਪਈ ਨਹਿਰ ’ਚ ਨਹਾਉਂਦਿਆਂ ਡੁੱਬਣ ਨਾਲ ਲੜਕੇ ਦੀ ਮੌਤ
. . .  about 1 hour ago
ਜੈਤੋ, 28 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਕੋਟਕਪੂਰਾ ਰੋਡ ’ਤੇ ਸਥਿਤ ਢੈਪਈ ਨਹਿਰ ਵਿਚ ਨਹਾਉਣ ਆਏ ਤਿੰਨ ਲੜਕਿਆਂ ਵਿਚੋਂ ਇਕ ਦੇ ਡੁੱਬ ਕੇ ਮਰ ਜਾਣ ਦੀ ਦੁਖਦਾਈ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਅੰਮ੍ਰਿਤਸਰ ,28 ਜੁਲਾਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ...
ਆਮ ਆਦਮੀ ਪਾਰਟੀ ਨੇ 9 ਹੋਰ ਹਲਕਾ ਇੰਚਾਰਜ ਲਾਏ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 28 ਜੁਲਾਈ (ਰਣਜੀਤ ਸਿੰਘ ਢਿੱਲੋਂ) - ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਵਿਚ 9 ਹੋਰ ਹਲਕਾ ਇੰਚਾਰਜ ਲਾਏ ਗਏ ਹਨ। ਇਸ ਸਬੰਧ ਵਿਚ 'ਆਪ' ...
ਆਈ.ਪੀ.ਐੱਸ ਅਧਿਆਕਰੀਆਂ ਦੇ ਤਬਾਦਲੇ
. . .  about 1 hour ago
ਨਵੀਂ ਦਿੱਲੀ, 28 ਜੁਲਾਈ - ਆਈ.ਪੀ. ਐੱਸ ਅਧਿਆਕਰੀਆਂ ਦੇ ਤਬਾਦਲੇ...
ਪਟਿਆਲਾ ਰੈਲੀ ਦੀਆਂ ਤਿਆਰੀਆਂ ਮੁਕੰਮਲ, 100 ਬੱਸਾਂ ਅਤੇ ਕਾਰਾਂ ਦਾ ਵਿਚ ਕਾਫ਼ਲਾ ਹੋਵੇਗਾ ਰਵਾਨਾ
. . .  about 2 hours ago
ਪਠਾਨਕੋਟ, 28 ਜੁਲਾਈ (ਸੰਧੂ) - ਪੇਅ ਕਮਿਸ਼ਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਸਾਂਝੇ ਮੁਲਾਜ਼ਮ ਮੁਹਾਜ਼ ਵਲੋਂ ਪਟਿਆਲਾ ਵਿਖੇ ਕੀਤੀ ਜਾ ਰਹੀ...
ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਬੀਬੀ ਭਾਗੀਕੇ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਡਟਵਾਂ ਵਿਰੋਧ
. . .  about 2 hours ago
ਬੱਧਨੀ ਕਲਾਂ, 28 ਜੁਲਾਈ (ਸੰਜੀਵ ਕੋਛੜ) - ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਵਲੋਂ ਬਲਾਕ ਬੱਧਨੀ ਅਧੀਨ ...
ਗੁਰਦੁਆਰਾ ਨਾਨਕਮਤਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਆਪਣੇ ਅਹੁਦੇ ਤੋਂ ਦਿੱਤੇ ਅਸਤੀਫ਼ੇ
. . .  about 2 hours ago
ਅੰਮ੍ਰਿਤਸਰ, 28 ਜੁਲਾਈ (ਜੱਸ) ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਪਹੁੰਚਣ 'ਤੇ ਉਸ ਦੇ ਸਵਾਗਤ ਵਿਚ ...
ਅਧਿਆਪਕਾਂ ਨੂੰ ਕੋਵਿਡ 19 ਮਹਾਂਮਾਰੀ ਵਿਚ ਲੱਗੀਆਂ ਡਿਊਟੀਆਂ ਤੋਂ ਮਿਲੀ ਨਿਜਾਤ
. . .  about 2 hours ago
ਚੰਡੀਗੜ੍ਹ, 28 ਜੁਲਾਈ - ਅਧਿਆਪਕਾਂ ਨੂੰ ਕੋਵਿਡ 19 ਮਹਾਂਮਾਰੀ ਵਿਚ ਲੱਗੀਆਂ ਡਿਊਟੀਆਂ ਤੋਂ ਨਿਜਾਤ ਦਿੰਦੇ ...
ਮਮਤਾ ਬੈਨਰਜੀ ਦਾ ਕੇਂਦਰ ਸਰਕਾਰ 'ਤੇ ਤਿੱਖਾ ਸ਼ਬਦੀ ਹਮਲਾ, ਕਿਹਾ ਐਮਰਜੈਂਸੀ ਤੋਂ ਵੀ ਖ਼ਰਾਬ ਹਾਲਤ
. . .  about 2 hours ago
ਨਵੀਂ ਦਿੱਲੀ, 28 ਜੁਲਾਈ - ਦਿੱਲੀ ਦੌਰੇ ਉੱਤੇ ਆਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਉੱਤੇ ਤਿੱਖਾ ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 28 ਜੁਲਾਈ - ਲੋਕ ਸਭਾ ਕੱਲ੍ਹ ਤੱਕ ਮੁਲਤਵੀ ਕਰ ...
ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ 5 ਦਿਨ ਦੇ ਰਿਮਾਂਡ 'ਤੇ ਭੇਜਿਆ
. . .  about 3 hours ago
ਅਜਨਾਲਾ, 28 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ ) - ਕਸਬਾ ਚਮਿਆਰੀ ਤੋਂ ਗ੍ਰਿਫ਼ਤਾਰ ਕੀਤੇ ਗਏ ਨਾਮੀ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਗੁਰਲਾਲ ਸਿੰਘ ਤੇ...
ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਯੂ.ਐੱਸ.ਏ. ਦੀ ਜੈਨੀਫਰ ਮੁਸੀਨੋ-ਫਰਨਾਂਡੇਜ਼ ਨੂੰ ਹਰਾਇਆ
. . .  about 3 hours ago
ਟੋਕੀਓ, 28 ਜੁਲਾਈ - ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਯੂ.ਐੱਸ.ਏ. ਦੀ ਜੈਨੀਫਰ ਮੁਸੀਨੋ-ਫਰਨਾਂਡੇਜ਼...
ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਨੇ ਅਲਜੀਰੀਆ ਦੀ ਇਚਰਾਕ ਚੈਬ ਨੂੰ 5-0 ਨਾਲ ਹਰਾਇਆ
. . .  about 3 hours ago
ਟੋਕੀਓ, 28 ਜੁਲਾਈ - ਮਹਿਲਾ ਮਿਡਲ ਵੇਟ (69-75 ਕਿੱਲੋਗ੍ਰਾਮ) ਰਾਉਂਡ ਦੇ 16 ਵੇਂ ਮੁਕਾਬਲੇ ਵਿਚ ਭਾਰਤੀ...
ਰਾਜ ਸਭਾ ਵਿਚ ਜੁਵੇਨਾਈਲ ਜਸਟਿਸ ਸੋਧ ਬਿੱਲ 2021 ਪਾਸ
. . .  about 4 hours ago
ਨਵੀਂ ਦਿੱਲੀ, 28 ਜੁਲਾਈ - ਰਾਜ ਸਭਾ ਨੇ ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਸੋਧ ਬਿੱਲ,...
ਮੀਂਹ ਕਾਰਨ ਘਰ ਦੀ ਛੱਤ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ
. . .  about 4 hours ago
ਖਮਾਣੋਂ, 28 ਜੁਲਾਈ (ਮਨਮੋਹਨ ਸਿੰਘ ਕਲੇਰ) - ਬੀਤੀ ਰਾਤ ਮੀਂਹ ਕਾਰਨ ਖਮਾਣੋਂ ਖੁਰਦ ਦੇ ਵਾਰਡ ਨੰਬਰ ਤਿੰਨ ਵਿਖੇ ...
ਐੱਸ.ਓ.ਆਈ. ਦੇ ਸਾਰੇ ਲੀਡਰ ਗ੍ਰਿਫ਼ਤਾਰ
. . .  about 4 hours ago
ਚੰਡੀਗੜ੍ਹ, 28 ਜੁਲਾਈ - ਵਿਦਿਆਰਥੀ ਸੰਗਠਨ ਐੱਸ.ਓ.ਆਈ. ਦੇ ਸਾਰੇ ਲੀਡਰ ਗ੍ਰਿਫ਼ਤਾਰ ਕੀਤੇ ਗਏ ਹਨ...
ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਨੂੰ ਹਰਾਇਆ
. . .  about 4 hours ago
ਟੋਕੀਓ, 28 ਜੁਲਾਈ - ਟੋਕੀਓ ਉਲੰਪਿਕ ਵਿਚ ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾ ਦਿੱਤਾ ਹੈ...
ਯੂਥ ਅਕਾਲੀ ਵਰਕਰਾਂ ਵਲੋਂ ਧਰਮਸੋਤ ਦੀ ਰਿਹਾਇਸ਼ ਦਾ ਘਿਰਾਓ, ਪੁਲਿਸ ਨਾਲ ਹੋਈ ਧੱਕਾ ਮੁੱਕੀ
. . .  about 5 hours ago
ਚੰਡੀਗੜ੍ਹ, 28 ਜੁਲਾਈ - ਯੂਥ ਅਕਾਲੀ ਦਲ ਦੇ ਵਰਕਰਾਂ ਵਲੋਂ ਸੈਕਟਰ 39 ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੀ ਕੋਸ਼ਿਸ਼ ਦੌਰਾਨ ਪੁਲਿਸ ਵਲੋਂ ਉਨ੍ਹਾਂ ਨੂੰ ਰੋਕਿਆ ਹੈ...
ਪੈਗਾਸਸ ਰਾਸ਼ਟਰਵਾਦ ਅਤੇ ਦੇਸ਼ਧ੍ਰੋਹ ਨਾਲ ਜੁੜਿਆ ਮਾਮਲਾ : ਰਾਹੁਲ ਗਾਂਧੀ
. . .  about 5 hours ago
ਨਵੀਂ ਦਿੱਲੀ, 28 ਜੁਲਾਈ - ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਅਸੀਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ...
ਮੋਦੀ ਸਰਕਾਰ ਖ਼ਿਲਾਫ਼ ਇੱਕਜੁੱਟ ਹੋਈਆਂ ਵਿਰੋਧੀ ਧਿਰਾਂ,ਰਾਹੁਲ ਬੋਲੇ ਪੈਗਾਸਸ ਲੋਕਤੰਤਰ ਦੀ ਆਤਮਾ 'ਤੇ ਲੱਗਾ ਤੀਰ
. . .  about 5 hours ago
ਨਵੀਂ ਦਿੱਲੀ (ਉਪਮਾ ਡਾਗਾ) - ਪੈਗਾਸਸ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਲਗਾਤਾਰ ਵਿਰੋਧ ਜਾਰੀ ਹੈ। ਇਸ ਦੇ ਵਿਰੋਧ 'ਚ ਅੱਜ ਸਾਰੀਆਂ ਵਿਰੋਧੀ ਧਿਰਾਂ ...
ਪਿੰਡ ਬੋਹਾਨੀ ਵਿਖੇ ਹੋਇਆ ਕਤਲ
. . .  about 5 hours ago
ਫਗਵਾੜਾ, 28 ਜੁਲਾਈ ( ਹਰੀਪਾਲ ਸਿੰਘ) - ਫਗਵਾੜਾ ਦੇ ਪਿੰਡ ਬੋਹਾਨੀ ਵਿਖੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਨੌਜਵਾਨ ਵਲੋਂ ਇੱਕ ਵਿਅਕਤੀ ਦਾ ਕਤਲ ...
ਭਾਰਤੀ ਤੀਰ - ਅੰਦਾਜ਼ ਪ੍ਰਵੀਨ ਜਾਧਵ ਬ੍ਰੈਡੀ ਐਲਿਸਨ ਤੋਂ ਹਾਰੇ
. . .  about 5 hours ago
ਟੋਕੀਓ, 28 ਜੁਲਾਈ - ਭਾਰਤੀ ਤੀਰ - ਅੰਦਾਜ਼ ਪ੍ਰਵੀਨ ਜਾਧਵ ਅੰਤਿਮ 16 ਵਿਚ ਯੂ.ਐੱਸ.ਏ. ਦੇ...
ਹੋਰ ਖ਼ਬਰਾਂ..

ਖੇਡ ਜਗਤ

ਟੋਕੀਓ ਉਲੰਪਿਕ ਖੇਡਾਂ ਦੀ ਉਲਟੀ ਗਿਣਤੀ ਸ਼ੁਰੂ

ਖੇਡਾਂ ਦਾ ਮਹਾਂਕੁੰਭ ਉਲੰਪਿਕ ਹਰ ਚਾਰ ਸਾਲ ਦੇ ਬਾਅਦ ਹੁੰਦਾ ਹੈ ਲੇਕਿਨ ਕੋਰੋਨਾ ਮਹਾਂਮਾਰੀ ਦੇ ਕਰਕੇ 2020 ਵਿਚ ਇਸ ਦਾ ਆਯੋਜਨ ਨਹੀਂ ਹੋ ਸਕਿਆ ਤੇ ਹੁਣ ਸਾਲ ਭਰ ਦੀ ਦੇਰੀ ਦੇ ਬਾਅਦ ਜਾਪਾਨ ਦੇ ਸ਼ਹਿਰ ਟੋਕੀਓ ਵਿਚ 23 ਜੁਲਾਈ ਤੋਂ 8 ਅਗਸਤ, 2021 ਤੱਕ ਇਸ ਦਾ ਆਯੋਜਨ ਹੋ ਰਿਹਾ ਹੈ। ਇਸ ਦੇ ਉਦਘਾਟਨ ਤੋਂ ਪਹਿਲਾਂ 21 ਜੁਲਾਈ ਨੂੰ ਸਾਫਟਬਾਲ ਦੇ ਮੁਕਾਬਲੇ ਸ਼ੁਰੂ ਹੋ ਜਾਣਗੇ। ਇਸ ਵਾਰ ਇਸ ਉਲੰਪਿਕ ਵਿਚ 33 ਖੇਡਾਂ ਦੇ 339 ਮੈਡਲ ਦਾਅ 'ਤੇ ਲੱਗਣਗੇ ਤੇ ਪਹਿਲਾ ਤਗਮਾ 24 ਜੁਲਾਈ ਨੂੰ ਆਵੇਗਾ। ਕੌਮਾਂਤਰੀ ਉਲੰਪਿਕ ਕਮੇਟੀ ਨੇ ਜਾਪਾਨ ਉਲੰਪਿਕ ਕਮੇਟੀ ਨਾਲ ਡੂੰਘੇ ਵਿਚਾਰ ਤੋਂ ਬਾਅਦ ਹੁਣ ਇਸ ਉਲੰਪਿਕ ਨੂੰ ਕਰਵਾਉਣ ਲਈ ਹਰੀ ਝੰਡੀ ਦਿੱਤੀ ਹੈ। ਪਰ ਨਾਲ ਹੀ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਜਾਪਾਨ ਦੇ ਦਰਸ਼ਕਾਂ ਤੋਂ ਇਲਾਵਾ ਹੋਰ ਕਿਸੇ ਵੀ ਦੇਸ਼ ਦੇ ਦਰਸ਼ਕ ਇਸ ਨੂੰ ਟੋਕੀਓ ਆ ਕੇ ਨਹੀਂ ਵੇਖ ਸਕਣਗੇ। ਜਾਪਾਨ ਨੇ ਇਸ ਤੋਂ ਪਹਿਲਾਂ ਤਿੰਨ ਵਾਰੀ 1964, 1972 ਤੇ 1988 ਵਿਚ ਉਲੰਪਿਕ ਖੇਡਾਂ ਦੀ ਸਫ਼ਲ ਮੇਜ਼ਬਾਨੀ ਕੀਤੀ ਹੈ। ਟੋਕੀਓ ਉਲੰਪਿਕ ਦਾ ਮਸਕਟ ਕੀ ਹੈ : ਟੋਕੀਓ ਵਿਚ ਇਸ ਵਾਰੀ ਹੋਣ ਵਾਲੇ ਉਲੰਪਿਕ ਖੇਡਾਂ ਦਾ ਮਸਕਟ ਮਿਰਾਈਤੋਵਾ ...

ਪੂਰਾ ਲੇਖ ਪੜ੍ਹੋ »

ਕਦੋਂ ਟੁੱਟੇਗੀ ਭਾਰਤੀ ਫੁੱਟਬਾਲ 'ਚ ਆਈ ਖੜੋਤ?

ਸਾਡੇ ਦੇਸ਼ 'ਚ ਫੁੱਟਬਾਲ ਦਾ ਦਾਇਰਾ ਤੇ ਸਰਗਰਮੀਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ ਪਰ ਇਸ ਦੀਆਂ ਕੌਮਾਂਰਤੀ ਪੱਧਰ 'ਤੇ ਪ੍ਰਾਪਤੀਆਂ ਦਾ ਗ੍ਰਾਫ ਉੱਪਰ ਨਹੀਂ ਜਾ ਰਿਹਾ ਭਾਵ ਕੌਮਾਂਤਰੀ ਮੰਚ 'ਤੇ ਭਾਰਤੀ ਟੀਮ ਖੜੋਤ ਵਾਲੇ ਦੌਰ 'ਚੋਂ ਗੁਜ਼ਰ ਰਹੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਜਿਸ ਤਰ੍ਹਾਂ ਭਾਰਤ 'ਚ ਫੁੱਟਬਾਲ ਦੀਆਂ ਪੇਸ਼ੇਵਰ ਰੂਪ 'ਚ ਗਤੀਵਿਧੀਆਂ ਚੱਲ ਰਹੀਆਂ ਹਨ, ਉਸ ਅਨੁਸਾਰ ਕੌਮਾਂਤਰੀ ਮੰਚ 'ਤੇ ਭਾਰਤੀ ਟੀਮ ਦੀਆਂ ਪ੍ਰਾਪਤੀਆਂ ਨਜ਼ਰ ਨਹੀਂ ਆ ਰਹੀਆਂ ਹਨ। ਭਾਵੇਂ ਕਿ ਟੀਮ ਸੰਚਾਲਕਾਂ ਵਲੋਂ ਟੀਮ ਦੀ ਢਿੱਲੀ ਕਾਰਗੁਜ਼ਾਰੀ 'ਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸਲ ਤਸਵੀਰ 'ਚ ਏਸ਼ੀਅਨ ਫੁੱਟਬਾਲ 'ਚ ਹੀ ਸਾਡੀ ਟੀਮ ਵਿਸ਼ੇਸ਼ ਥਾਂ ਨਹੀਂ ਬਣਾ ਸਕੀ। ਭਾਰਤੀ ਟੀਮ ਦੀ ਕਾਰਗੁਜ਼ਾਰੀ ਦੀ ਤਾਜ਼ਾ ਮਿਸਾਲ ਹਾਲ ਹੀ ਵਿੱਚ ਦੁਬਈ 'ਚ ਹੋਏ ਇਕ ਮੁਕਾਬਲੇ ਤੋਂ ਮਿਲਦੀ ਹੈ। ਮੇਜ਼ਬਾਨ ਸੰਯੁਕਤ ਅਰਬ ਅਮੀਰਾਤ ਨਾਲ ਖੇਡੇ ਗਏ ਇਕ ਮੈਚ 'ਚ ਭਾਰਤੀ ਟੀਮ 6-0 ਗੋਲਾਂ ਦੇ ਵੱਡੇ ਅੰਤਰ ਨਾਲ ਹਾਰੀ। ਜਦੋਂ ਕਿ 2019 ਦੇ ਏਸ਼ੀਆ ਕੱਪ 'ਚ ਭਾਰਤੀ ਟੀਮ 2-0 ਨਾਲ ਹਾਰੀ ਸੀ। 2018 ਦੇ ਵਿਸ਼ਵ ਕੱਪ ਕੁਆਲੀਫਾਈਰ 'ਚ ਭਾਰਤੀ ਟੀਮ ...

ਪੂਰਾ ਲੇਖ ਪੜ੍ਹੋ »

ਛੋਟਾ ਕੱਦ ਪਰ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਮੰਜੂ ਪੀ. ਆਰ. ਨੇ

ਛੋਟਾ ਕੱਦ ਰਹਿਣ ਦੇ ਬਾਵਜੂਦ ਵੀ ਕੇਰਲਾ ਦੀ ਬੈਡਮਿੰਟਨ ਸਟਾਰ ਮੰਜੂ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਅੱਜ ਉਹ ਕੇਰਲਾ ਪ੍ਰਾਂਤ ਦਾ ਮਾਣ ਹੈ। ਮੰਜੂ ਦਾ ਜਨਮ ਸਾਲ 1984 ਵਿਚ ਸ਼ਹਿਰ ਪਾਲਾਕਾਡ ਵਿਚ ਇਕ ਸਧਾਰਨ ਪਰਿਵਾਰ ਵਿਚ ਹੋਇਆ ਅਤੇ ਉਸ ਦੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਆਮ ਬੱਚਿਆਂ ਵਾਂਗ ਹੀ ਹੋਈ ਅਤੇ ਉਸ ਨੇ ਕਦੇ ਵੀ ਆਪਣੇ-ਆਪ ਵਿਚ ਕੋਈ ਫਰਕ ਮਹਿਸੂਸ ਨਹੀਂ ਸੀ ਕੀਤਾ ਪਰ ਜਦ ਉਹ ਹਾਈ ਸਕੂਲ ਵਿਚ ਗਈ ਤਾਂ ਉਸ ਨੂੰ ਲੱਗਿਆ ਕਿ ਦੂਸਰੇ ਸਟੂਡੈਂਟ ਉਸ ਵੱਲ ਇਸ ਤਰ੍ਹਾਂ ਤੱਕਣ ਲੱਗੇ ਜਿਵੇਂ ਉਹ ਕਿਸੇ ਹੋਰ ਸੰਸਾਰ ਵਿਚੋਂ ਆਈ ਹੋਵੇ ਅਤੇ ਇਸ ਵਰਤਾਰੇ ਨੇ ਉਸ ਅੰਦਰ ਇਕ ਅਜਿਹੀ ਭਾਵਨਾ ਨੇ ਜਨਮ ਲਿਆ ਜਿਸ ਦਾ ਉਸ ਨੂੰ ਆਪ ਵੀ ਪਤਾ ਨਹੀਂ ਸੀ ਚੱਲ ਰਿਹਾ ਅਤੇ ਉਸ ਉੱਪਰ ਇਕ ਵੱਡਾ ਦੁੱਖ ਹੋਰ ਆ ਡਿੱਗਾ ਕਿ ਉਸ ਦੀ ਮਾਂ ਦੀ ਮੌਤ ਹੋ ਗਈ ਅਤੇ ਉਸ ਵਕਤ ਉਹ ਐਸ. ਐਸ. ਐਲ. ਸੀ. ਮੰਦੂਰ ਹਾਈ ਸਕੂਲ ਦੀ ਵਿਦਿਆਰਥਣ ਸੀ ਅਤੇ ਮਾਂ ਦੇ ਵਿਛੋੜੇ ਨੇ ਉਸ ਨੂੰ ਕਈ ਸਾਲ ਸੰਭਲਣ ਨਾ ਦਿੱਤਾ ਪਰ ਇਸ ਦੇ ਬਾਵਜੂਦ ਵੀ ਸਕੂਲ ਦੇ ਅਧਿਆਪਕਾਂ ਅਤੇ ਸਾਥੀਆਂ ਨੇ ਉਸ ਦਾ ਦਰਦ ਵੇਖਿਆ ਅਤੇ ਉਸ ਨੂੰ ਹੌਸਲਾ ਅਤੇ ਦਿਲਾਸਾ ਦਿੱਤਾ ਅਤੇ ...

ਪੂਰਾ ਲੇਖ ਪੜ੍ਹੋ »

ਦੋ ਵਿਸ਼ਵ ਰਿਕਾਰਡ ਕਾਇਮ ਕਰਨ ਵਾਲਾ ਕੁੰਵਰ ਅੰਮ੍ਰਿਤਬੀਰ ਸਿੰਘ

ਕਹਿੰਦੇ ਹਨ ਕਿ ਜੇਕਰ ਆਤਮ-ਵਿਸ਼ਵਾਸ ਤੇ ਪੂਰਨ ਭਰੋਸੇ ਨਾਲ ਕੋਈ ਟੀਚਾ ਰੱਖ ਕੇ ਕੋਈ ਵੀ ਕੰਮ ਕਰਦਾ ਹੈ ਤਾਂ ਉਸ ਨੂੰ ਬੁਲੰਦੀਆਂ ਛੂਹਣ ਤੋਂ ਕੋਈ ਨਹੀਂ ਰੋਕ ਸਕਦਾ। ਇਸੇ ਤਰ੍ਹਾਂ ਦੇ ਹੀ ਭਰੋਸੇ ਨਾਲ ਸਰੀਰਕ ਕਸਰਤ ਕਰਦਿਆਂ ਬਿਨਾਂ ਕਿਸੇ ਰਵਾਇਤੀ ਜਿੰਮ ਦੇ ਅਭਿਆਸ ਤੋਂ ਨਿਵੇਕਲੇ ਢੰਗ ਨਾਲ ਡੰਡ ਲਗਾਉਣ ਵਿਚ ਰਿਕਾਰਡ ਬਣਾ ਚੁੱਕਾ ਹੈ ਪਿੰਡ ਉਮਰਵਾਲ ਨੇੜੇ ਬਟਾਲਾ ਦਾ ਰਹਿਣ ਵਾਲਾ ਕੁੰਵਰ ਅੰਮ੍ਰਿਤਬੀਰ ਸਿੰਘ, ਜੋ ਕਿ 18 ਸਾਲ ਦੀ ਛੋਟੀ ਉਮਰ ਵਿਚ ਹੀ ਦੋ ਵਿਸ਼ਵ ਰਿਕਾਰਡ ਕਾਇਮ ਕਰ ਚੁੱਕਾ ਹੈ। ਡੰਡ (ਪੁਸ਼ਅੱਪ) ਲਗਾਉਣ ਵਿਚ ਰਿਕਾਰਡ ਬਣਾਉਣ ਕਰਕੇ ਅੰਮ੍ਰਿਤਬੀਰ ਸਿੰਘ ਨੂੰ ਕਰਮਵੀਰ ਚੱਕਰ ਲਈ ਵੀ ਨਾਮਜ਼ਦ ਕੀਤਾ ਜਾ ਚੁੱਕਾ ਹੈ। ਇਸ ਨੌਜਵਾਨ ਨੂੰ ਯੰਗ ਆਈਕਨ ਆਫ਼ ਗੁਰਦਾਸਪੁਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅੰਮ੍ਰਿਤਬੀਰ ਨੇ 118 ਮੁੱਠੀਬੰਦ ਡੰਡ ਲਗਾਉਣ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਸੇ ਤਰ੍ਹਾਂ 30 ਸੈਕਿੰਡ ਵਿਚ 35 ਸੁਪਰਮੈਨ ਡੰਡ (ਪੁਸ਼ਅੱਪ) ਲਗਾ ਕੇ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਅੰਮ੍ਰਿਤਬੀਰ ਸਿੰਘ ਨੇ ਇਸ ਲਈ ਕੋਈ ਵਿਸ਼ੇਸ਼ ਟ੍ਰੇਨਿੰਗ ਨਹੀਂ ...

ਪੂਰਾ ਲੇਖ ਪੜ੍ਹੋ »

ਸਿਫ਼ਾਰਸ਼ੀ ਖਿਡਾਰੀ ਯੋਗ ਖਿਡਾਰੀਆਂ ਦਾ ਹੱਕ ਨਾ ਮਾਰਨ

ਸਕੂਲ-ਕਾਲਜ ਪੱਧਰ ਦੀਆਂ ਟੀਮਾਂ ਤੋਂ ਸਿਫ਼ਾਰਸ਼ੀ ਖ਼ਤਾਂ ਅਤੇ ਸਿਫ਼ਾਰਸ਼ੀ ਫ਼ੋਨਾਂ ਦਾ ਰੁਝਾਨ ਸ਼ੁਰੂ ਹੋ ਜਾਂਦਾ ਹੈ। ਯੋਗ ਖਿਡਾਰੀ ਮਿਹਨਤ ਕਰਦਾ ਹੈ। ਖ਼ੂਨ ਪਸੀਨਾ ਇਕ ਕਰਦਾ ਹੈ, ਪਰ ਅੰਤਰ ਸਕੂਲ ਅਤੇ ਅੰਤਰ ਕਾਲਜ ਮੁਕਾਬਲਿਆਂ ਲਈ ਬਣੀ ਟੀਮ 'ਚ ਆਪਣਾ ਨਾਂਅ ਨਾ ਵੇਖ ਕੇ ਹੈਰਾਨ ਰਹਿ ਜਾਂਦਾ ਹੈ। ਖੇਡਾਂ ਦੀ ਦੁਨੀਆ ਦਾ ਇਕ ਦੁਖਾਂਤ ਇਹ ਵੀ ਹੈ ਕਿ ਕਈ ਵਾਰ ਪ੍ਰਤਿਭਾਸ਼ਾਲੀ ਅਤੇ ਯੋਗ ਖਿਡਾਰੀਆਂ ਨਾਲ ਨਾਇਨਸਾਫ਼ੀਆਂ ਉਨ੍ਹਾਂ ਨੂੰ ਉਸ ਕਦਰ ਮਾਯੂਸ ਅਤੇ ਉਦਾਸ ਕਰਦੀਆਂ ਹਨ ਕਿ ਉਹ ਆਪ ਤਾਂ ਖੇਡ ਜਗਤ ਤੋਂ ਬੇਮੁਖ ਹੋ ਹੀ ਜਾਂਦੇ ਹਨ, ਸਗੋਂ ਹੋਰ ਵੀ ਕਈਆਂ ਨੂੰ ਨਿਰਉਤਸ਼ਾਹਿਤ ਕਰਦੇ ਹਨ। ਕਿਸੇ ਵੀ ਯੋਗ ਖਿਡਾਰੀ ਜਾਂ ਖਿਡਾਰਨ ਨਾਲ ਸਭ ਤੋਂ ਵੱਡੀ ਖੇਡ ਤ੍ਰਾਸਦੀ ਉਦੋਂ ਵਾਪਰਦੀ ਹੈ, ਜਦੋਂ ਕੋਈ ਵੱਡੀ ਸਿਫ਼ਾਰਸ਼ ਜਾਂ ਰਿਸ਼ਵਤ ਉਸ ਦਾ ਹੱਕ ਖੋਹ ਕੇ ਕਿਸੇ ਅਯੋਗ ਖਿਡਾਰੀ ਦੀ ਝੋਲੀ 'ਚ ਪਾ ਦਿੰਦੀ ਹੈ। ਸਾਰੇ ਨਿਯਮਾਂ ਅਤੇ ਇਖ਼ਲਾਕੀ ਕਦਰਾਂ-ਕੀਮਤਾਂ ਨੂੰ ਛਿੱਕੇ 'ਤੇ ਟੰਗ ਕੇ। ਗ਼ਰੀਬ ਵੀ ਆਪਣੇ ਪੁੱਤ ਜਾਂ ਧੀ ਨੂੰ ਇਸ ਲਈ ਖੇਡਾਂ ਦੇ ਲੜ ਲਾ ਦਿੰਦਾ ਚਲੋ ਹੋਰ ਤਾਂ ਕੋਈ ਧਨ ਦੌਲਤ ਉਸ ਕੋਲ ਨਹੀਂ ਚਲੋ ਉਸ ਦੀ ਔਲਾਦ ਆਪਣੀ ...

ਪੂਰਾ ਲੇਖ ਪੜ੍ਹੋ »

ਟੈਨਿਸ : ਮਿਆਮੀ ਓਪਨ

ਹੁਰਕਾਜ਼ ਤੇ ਬਾਰਟੀ ਦੇ ਨਾਂਅ ਖਿਤਾਬ

ਟੈਨਿਸ ਦੇ 'ਬਿਗ ਥ੍ਰੀ' ਰੋਜ਼ਰ ਫੈਡਰਰ, ਰਾਫੇਲ ਨਡਾਲ ਤੇ ਨੌਵਾਕ ਜੋਕੋਵਿਚ ਦੀ ਗ਼ੈਰ-ਹਾਜ਼ਰੀ 'ਚ ਨੌਜਵਾਨ ਪੀੜ੍ਹੀ ਆਪਣਾ ਕੌਸ਼ਲ ਦਿਖਾ ਰਹੀ ਹੈ। ਪੋਲੈਨਡ ਦੇ 24 ਸਾਲਾ ਖਿਡਾਰੀ ਹੂਬਰਟ ਹਰਕਾਜ਼ ਨੇ ਇਟਲੀ ਦੇ 19 ਸਾਲ ਦੇ ਯਾਨਿਕ ਸਿਨਰ ਨੂੰ 7-6, 6-4 ਨਾਲ ਮਾਤ ਦੇ ਕੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖਿਤਾਬ ਜਿੱਤ ਲਿਆ। ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰੀ ਐਸ਼ਲੇ ਬਾਰਟੀ ਨੇ ਮੁਕਾਬਲੇ ਦੌਰਾਨ ਬਿਆਂਕਾ ਆਂਦਰੀਸਕੂ ਦੇ ਪੈਰ 'ਤੇ ਸੱਟ ਲੱਗਣ ਕਾਰਨ ਮੁਕਾਬਲੇ 'ਚੋਂ ਹਟਣ ਕਰਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ 'ਚ ਲਗਾਤਾਰ ਦੂਸਰਾ ਖਿਤਾਬ ਖਿਤਾਬ ਜਿੱਤ ਲਿਆ। ਬਾਰਟੀ ਨੇ ਖਿਤਾਬੀ ਮੁਕਾਬਲੇ 'ਚ ਪਹਿਲਾ ਸੈੱਟ ਆਪਣੇ ਨਾਂਅ ਕੀਤਾ ਸੀ ਅਤੇ ਦੂਸਰੇ 'ਚ ਉਹ 4-0 ਨਾਲ ਅੱਗੇ ਚੱਲ ਰਹੀ ਸੀ ਉਦੋਂ ਬਿਆਂਕਾ ਨੂੰ ਸੱਟ ਕਾਰਨ ਰਿਟਾਇਰ ਹੋਣਾ ਪਿਆ। ਇਸ ਤੋਂ ਪਹਿਲਾਂ ਮਿਆਮੀ ਓਪਨ ਦੇ ਮਹਿਲਾ ਸਿੰਗਲਜ ਦੇ ਮੁਕਾਬਲੇ ਵਿਚ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ (ਵਿਸ਼ਵ ਨੰਬਰ ਇਕ) ਨੇ ਵਿਕਟੋਰੀਆਂ ਦੀ ਅਜਾਰੇਂਕਾ ਨੂੰ 6-4, 1-6 ਤੇ 6-2 ਨਾਲ ਅਤੇ ਜਾਪਾਨ ਦੀ ਨੌਓਮੀ ਓਸਾਕਾ (ਨੰਬਰ ਦੋ ) ਨੇ ਬੈਲਜੀਅਮ ਦੀ ਐਲਿਸ ਮਾਰਟਨਸ ਨੂੰ 6-3, 6-3 ਨਾਲ ਹਰਾ ਕੇ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX