ਮਾਂ ਦਿਵਸ 1911 ਵਿਚ ਅਮਰੀਕਾ ਦੇ ਬਹੁਤ ਸਾਰੇ ਪ੍ਰਾਂਤਾਂ ਵਲੋਂ ਮਨਾਉਣਾ ਸ਼ੁਰੂ ਕੀਤਾ ਗਿਆ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਮਾਂ ਨੂੰ ਕੁਝ ਖ਼ਾਸ ਮਹਿਸੂਸ ਨਹੀਂ ਕਰਵਾ ਹੁੰਦਾ, ਇਸ ਕਰਕੇ ਇਕ ਦਿਨ ਮਿੱਥਿਆ ਗਿਆ, ਜਿਸ ਦਿਨ ਆਪਣਾ ਪਿਆਰ, ਇੱਜ਼ਤ, ਮਾਣ ਮਾਂ ਨੂੰ ਮਿਲ ਸਕੇ ਤੇ ਮਾਵਾਂ ਦੇ ਰੋਲ ਨੂੰ ਘਰ ਅਤੇ ਸਮਾਜ ਵਿਚ ਬਣਦਾ ਮਾਣ ਸਤਿਕਾਰ ਮਿਲ ਸਕੇ।
ਜੋ ਕੁਝ ਵੀ ਮੈਂ ਅੱਜ ਹਾਂ ਜਾਂ ਬਣਨ ਦੀ ਉਮੀਦ ਕਰਦਾ ਹਾਂ, ਉਸ ਦਾ ਸਿਹਰਾ ਮੇਰੀ ਫਰਿਸ਼ਤਾ ਮਾਂ ਨੂੰ ਜਾਂਦਾ ਹੈਅਬਰਾਹਮ ਲਿੰਕਨ
ਹਰ ਧਰਮ ਦੇ ਲੋਕ ਇਸ ਧਰਤੀ 'ਤੇ ਮਾਂ ਰੂਪੀ ਵਸਦੇ ਰੱਬ ਨੂੰ ਭਾਵੇਂ ਮਾਂ, ਮਾਤਾ, ਅੰਮਾ ਆਦਿ ਅਨੇਕਾਂ ਹੀ ਵੱਖਰੇ-ਵੱਖਰੇ ਨਾਵਾਂ ਨਾਲ ਪੁਕਾਰ ਲੈਣ ਪਰ ਵਿਸ਼ਵ ਦੀਆਂ ਸਾਰੀਆਂ ਮਾਵਾਂ ਲਗਪਗ ਇਕੋ ਜਿਹਾ ਹੀ ਰੋਲ ਅਦਾ ਕਰਦੀਆਂ ਹਨ। ਮਾਂ ਜਨਮਦਾਤੀ ਤੇ ਪਾਲਣਹਾਰੀ ਹੁੰਦੀ ਹੈ, ਪੂਰੀ ਜ਼ਿੰਦਗੀ ਇਕ ਸੁਰੱਖਿਆ ਕਵਚ ਵਾਂਗ ਉਹ ਇਨਸਾਨ ਦੇ ਬਾਲ ਤੋਂ ਵੱਡੇ ਹੋਣ ਤੱਕ ਉਸ ਦੀ ਹਿਫ਼ਾਜ਼ਤ ਕਰਦੀ ਹੈ। ਮਾਂ ਸ਼ਬਦ ਸੁਣਦੇ, ਬੋਲਦੇ, ਭਾਵੇਂ ਛੋਟੇ ਹੋਣ, ਭਾਵੇਂ ਵੱਡੇ, ਦਿਲ ਨੂੰ ਇਕ ਠੰਢਕ, ਇਕ ਊਰਜਾ ਮਿਲਦੀ ਹੈ ਤੇ ...
ਨੀਰੋ ਦੀ ਮਾਂ ਅਗਰਿੱਪਿਨ ਦ ਯੰਗਰ ਨੀਰੋ ਨੂੰ ਰੋਮ ਦਾ ਬਾਦਸ਼ਾਹ ਬਣਾਉਣ ਵਿਚ ਸਫਲ ਹੋ ਗਈ ਤਾਂ ਨੀਰੋ ਦੇ ਬਾਦਸ਼ਾਹ ਵਜੋਂ ਰੋਮ ਉੱਤੇ ਪਹਿਲੇ ਚੰਦ ਕੁ ਸਾਲ ਬਹੁਤ ਹੀ ਸਿਫ਼ਤਨੁਮਾ ਚਰਚਾਵਾਂ ਨਾਲ ਗੁਜ਼ਰੇ। ਨੀਰੋ ਦੇ ਬਾਦਸ਼ਾਹ ਬਣਨ ਉਪਰੰਤ ਅਗਰਿਮਨ ਦ ਯੰਗਰ ਨੇ ਆਪਣੇ ਪਤੀ ਕਲੌਡੀਅਸ ਦੀ ਜ਼ਹਿਰ ਦੇ ਕੇ ਹੱਤਿਆ ਕਰਵਾ ਦਿੱਤੀ।
ਰੋਮ ਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਸ਼ਾਇਰੀ ਰੋਮ ਦੇ ਪੰਜਵੇਂ ਬਾਦਸ਼ਾਹ ਨੀਰੋ ਦੇ ਬੋਲਾਂ ਵਿਚ ਘੁਲੀ ਹੋਈ ਸੀ, ਰੰਗਮੰਚ ਉਸ ਨੂੰ ਆਪ-ਮੁਹਾਰੇ ਆਪਣੇ ਵੱਲ ਖਿੱਚ ਲੈਂਦਾ ਸੀ, ਖੇਡਣਾ ਉਸ ਦੇ ਚਾਵਾਂ 'ਚ ਸ਼ੁਮਾਰ ਸੀ, ਸੰਗੀਤ ਉਸ ਦੀ ਰੂਹ ਦੀ ਖ਼ੁਰਾਕ ਸੀ, ਰੱਥ ਚਲਾਉਣਾ ਉਸ ਦੇ ਸ਼ੌਕ ਦੀ ਸਿਖ਼ਰ ਸੀ। ਅਜਿਹਾ ਨੀਰੋ ਆਪਣੀ ਮਾਂ ਨੂੰ ਕਤਲ ਨਹੀਂ ਕਰ ਸਕਦਾ। ਇਹ ਨੀਰੋ ਆਪਣੀ ਜਾਨ ਤੋਂ ਪਿਆਰੀ ਗਰਭਵਤੀ ਮਹਿਬੂਬਾ ਦੀ ਆਪਣੇ ਅਣ-ਜਨਮੇ ਬੱਚੇ ਸਮੇਤ ਜਾਨ ਨਹੀਂ ਲੈ ਸਕਦਾ। ਇਹ ਕਿਵੇਂ ਹੋ ਸਕਦਾ ਹੈ ਕਿ ਰੋਮ ਦਾ ਬਾਦਸ਼ਾਹ ਹੀ ਰੋਮ ਨੂੰ ਅੱਗ ਦੇ ਹਵਾਲੇ ਕਰ ਦੇਵੇ। ਪਰ ਇਹ ਸਭ ਸੱਚ ਹੈ ਕਿ ਇਕ ਸ਼ਾਇਰ, ਅਦਾਕਾਰ, ਸੰਗੀਤਕਾਰ, ਖਿਡਾਰੀ ਅਤੇ ਇਕ ਰੱਥ-ਵਾਹਕ ਵਰਗੇ ਗੁਣਾਂ ਨਾਲ ਲਬਰੇਜ਼ ਬਾਦਸ਼ਾਹ ਨੀਰੋ ਮਹਿਜ਼ 31 ...
ਆਦਤਾਂ ਨੂੰ ਅੰਗਰੇਜ਼ੀ ਭਾਸ਼ਾ ਵਿਚ 8ab}ts ਕਿਹਾ ਜਾਂਦਾ ਹੈ। ਇਹ ਚੰਗੀਆਂ ਜਾਂ ਮਾੜੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਚੰਗੀਆਂ ਆਦਤਾਂ ਮਨੁੱਖ ਨੂੰ ਸਾਕਾਰਾਤਮਿਕ ਦ੍ਰਿਸ਼ਟੀਕੋਣ ਦਿੰਦੀਆਂ ਹਨ ਅਤੇ ਮਾੜੀਆਂ ਆਦਤਾਂ ਉਸ ਨੂੰ ਨਿਘਾਰ ਵੱਲ ਲੈ ਕੇ ਜਾਂਦੀਆਂ ਹਨ। ਮਨੁੱਖ ਵੱਡਾ ਹੋ ਕੇ ਜੋ ਬਣਦਾ ਹੈ ਉਹ ਉਸ ਦੁਆਰਾ ਅਪਣਾਈਆਂ ਚੰਗੀਆਂ ਅਤੇ ਮਾੜੀਆਂ ਆਦਤਾਂ ਸਦਕਾ ਹੁੰਦਾ ਹੈ। ਚਾਣਕਯ ਆਖਦਾ ਹੈ, 'ਜਿਸ ਤਰ੍ਹਾਂ ਕੱਟੇ ਜਾਣ 'ਤੇ ਵੀ ਚੰਦਨ ਦਾ ਰੁੱਖ ਆਪਣੀ ਖ਼ੁਸ਼ਬੂ ਨਹੀਂ ਛੱਡਦਾ, ਹਾਥੀ ਬੁੱਢਾ ਹੋਣ 'ਤੇ ਵੀ ਮਿੱਟੀ ਵਿਚ ਲਿਟਣਾ ਨਹੀਂ ਛੱਡਦਾ, ਗੰਨੇ ਘੁਲਾੜੀ ਵਿਚ ਪੀੜੇ ਜਾਣ 'ਤੇ ਵੀ ਆਪਣੀ ਮਿੱਠਤ ਨਹੀਂ ਛੱਡਦੇ, ਠੀਕ ਇਸੇ ਤਰ੍ਹਾਂ ਖਾਨਦਾਨੀ ਆਦਮੀ ਗ਼ਰੀਬ ਹੋਣ 'ਤੇ ਵੀ ਆਪਣਾ ਸੁਭਾਅ ਅਤੇ ਮਿੱਠਤ ਨਹੀਂ ਛੱਡਦੇ।'
ਮਨੁੱਖ ਨੂੰ ਕਿਸੇ ਵੀ ਆਦਤ ਨੂੰ ਅਪਣਾਉਣ ਲਈ ਅਭਿਆਸ ਲੋੜੀਂਦਾ ਹੈ। ਅਭਿਆਸ ਸਦਕਾ ਜਦੋਂ ਇਹ ਪੱਕ ਜਾਂਦੀ ਹੈ ਤਾਂ ਇਹ ਗੱਲ ਜਾਂ ਕੰਮ ਉਸ ਦੀ ਆਦਤ ਬਣ ਜਾਂਦਾ ਹੈ। ਕਿਸੇ ਵੀ ਕੰਮ ਨੂੰ ਜਾਂ ਆਦਤ ਨੂੰ ਅਪਣਾਉਣ ਲਈ ਮਨ ਦੀ ਸਾਧਨਾ ਲੋੜੀਂਦੀ ਹੈ। ਹਮੇਸ਼ਾ ਚੰਗੀਆਂ ਆਦਤਾਂ ਹੀ ਮਨੁੱਖ ਨੂੰ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕਈ ਵਾਰੀ ਸੁਪਨੇ ਚੌਕੀਦਾਰੀ ਦਾ ਕੰਮ ਵੀ ਕਰਦੇ ਹਨ। ਅਧਿਐਨ ਦੱਸਦੇ ਹਨ ਕਿ ਦਮਾ ਅਤੇ ਮਾਈਗਰੇਨ ਦੇ ਮਰੀਜ਼ਾਂ ਨੂੰ ਅਟੈਕ ਆਉਣ ਤੋਂ ਪਹਿਲਾਂ ਕਈ ਵਾਰੀ ਇਸ ਨਾਲ ਸਬੰਧਿਤ ਸੁਪਨੇ ਆਉਂਦੇ ਹਨ। ਆਮ ਜ਼ਿੰਦਗੀ ਵਿਚ ਜਦੋਂ ਕੋਈ ਖ਼ੁਸ਼ਹਾਲ ਹੋਵੇ ਤਾਂ ਉਸ ਨੂੰ ਹਵਾ ਵਿਚ ਬਗ਼ੈਰ ਖੰਭਾਂ ਤੋਂ ਉੱਡਣ ਦੇ ਸੁਪਨੇ ਆਉਂਦੇ ਹਨ। ਉਡਦਾ ਹੋਇਆ ਉਹ ਸਾਰੇ ਸਾਗਰ ਤੇ ਧਰਤੀਆਂ ਗਾਹ ਆਉਂਦਾ ਹੈ। ਮਨੱਖ ਦੀ ਸੋਚ, ਆਰਥਿਕ ਹਾਲਤ, ਪਿਛੋਕੜ ਅਤੇ ਭੂਗੋਲਿਕ ਸਥਿਤੀਆਂ ਵੀ ਸੁਪਨਿਆਂ ਵਿਚ ਵਖਰੇਵੇਂ ਦਾ ਕਾਰਨ ਬਣਦੀਆਂ ਹਨ। ਰਾਤ ਨੂੰ ਸੁੱਤੇ ਹੋਏ ਤੁਰਨਾ (ਸਲੀਪ-ਵਾਕਿੰਗ) ਕਈ ਬੱਚਿਆਂ ਵਿਚ ਇਹ ਵੱਡੀ ਸਮੱਸਿਆ ਦੇਖਣ ਵਿਚ ਆਉਂਦੀ ਹੈ। ਇਹ ਵੀ ਇਕ ਤਰ੍ਹਾਂ ਸੁਪਨੇ ਦੀ ਅਵਸਥਾ ਹੁੰਦੀ ਹੈ। ਉਸ ਦਾ ਚੇਤਨ ਮਨ ਸੁੱਤਾ ਹੁੰਦਾ ਹੈ ਅਤੇ ਸਰੀਰ ਉਤੇ ਅਚੇਤਨ ਮਨ ਹਾਵੀ ਹੋ ਜਾਂਦਾ ਹੈ। ਕਈ ਵਾਰੀ ਉਹ ਗੰਭੀਰ ਘਟਨਾਵਾਂ ਇਸੇ ਹਾਲਤ ਵਿਚ ਕਰ ਆਉਂਦਾ ਹੈ ਪਰ ਸਵੇਰੇ ਉੱਠਣ ਵੇਲੇ ਉਸ ਨੂੰ ਕੁਝ ਵੀ ਯਾਦ ਨਹੀਂ ਹੁੰਦਾ। ਅਜਿਹੇ ਮਾਨਸਿਕ ਰੋਗੀ ਦੇ ਸੌਣ ਵੇਲੇ ਕੋਈ ਵੀ ਤੇਜ਼ ਧਾਰ ਹਥਿਆਰ ਨੇੜੇ ਨਹੀਂ ...
ਮਿਹਨਤ ਪੂਜਾ ਹੁੰਦੀ ਹੈ, ਹਠ ਜਿੰਦਰਾ ਤੇ ਲਗਨ ਕਾਮਯਾਬੀ ਦੀ ਚਾਬੀ। ਨਿਊਯਾਰਕ ਵਸਦੇ ਤੇ ਪੰਜਾਬੀਆਂ ਲਈ ਮਾਣ ਬਣੇ 'ਆਪਣਾ ਬਾਜ਼ਾਰ ਫਾਰਮਰਜ਼ ਮਾਰਕੀਟ' ਦੇ ਜਸਵਿੰਦਰ ਸਿੰਘ ਜੌਹਲ ਤੇ ਦੀਪਕ ਭਾਰਦਵਾਜ ਨੇ ਅੱਗੇ ਵਧਣ ਲਈ ਜ਼ਿੰਦਗੀ ਦਾ ਇਹੋ ਸਿਧਾਂਤ ਮੰਨਿਆ। ਉਹ ਅਮਰੀਕਾ ਦੇ ਅਮੀਰ ਤੇ ਸਫਲ ਕਾਰੋਬਾਰੀ ਹੀ ਨਹੀਂ ਸਗੋਂ ਇਸ ਸੋਚ ਦੇ ਧਾਰਨੀ ਹਨ ਕਿ ਅੰਬਰਾਂ 'ਚ ਉੱਡਣ ਦਾ ਅਰਥ ਧਰਤੀ ਤੋਂ ਪੈਰ ਚੁੱਕ ਲੈਣਾ ਨਹੀਂ ਹੁੰਦਾ। ਕਾਰੋਬਾਰ ਦੀਆਂ ਬੁਲੰਦੀਆਂ ਛੂਹ ਕੇ ਵੀ ਇਹ ਕਹਿਣਾ ਕਿ 'ਜਿਵੇਂ ਚਾਲੀ ਸਾਲ ਪਹਿਲਾਂ ਕਾਮੇ ਬਣ ਕੇ ਆਏ ਸਾਂ ਉਵੇਂ ਅੱਜ ਵੀ ਕਾਮੇ ਹੀ ਹਾਂ, ਜੋ ਕੁਝ ਵੀ ਹੈ ਉਹ ਉਸ ਮਾਲਕ ਦਾ ਹੈ ਜੋ ਸਾਰਿਆਂ ਨੂੰ ਦਿੰਦਾ ਹੈ' ਉਨ੍ਹਾਂ ਦੀ ਸ਼ਖ਼ਸੀਅਤ ਦੀ ਤਰਜਮਾਨੀ ਹੈ। ਅਸਲ 'ਚ ਇਨ੍ਹਾਂ ਦੋਵਾਂ ਤੋਂ ਇਹ ਵੀ ਸਿੱਖਿਆ ਜਾ ਸਕਦਾ ਹੈ ਕਿ ਜ਼ਿੰਦਗੀ 'ਚ ਅੱਗੇ ਵਧਣਾ ਤਾਂ ਜ਼ਰੂਰੀ ਹੁੰਦਾ ਹੈ ਪਰ ਇਨਸਾਨੀਅਤ ਦਾ ਪਾਠ ਭੁੱਲ ਜਾਣਾ ਤੇ ਪਿੱਛਾ ਯਾਦ ਨਾ ਰੱਖਣਾ ਕਦੇ ਵੀ ਕਾਮਯਾਬੀ ਦੇ ਰਾਹ ਪੱਧਰੇ ਨਹੀਂ ਕਰਦੇ। ਕੁਝ ਵਰ੍ਹੇ ਪਹਿਲਾਂ ਉਨ੍ਹਾਂ ਨੇ ਹਿਕਸਵਿੱਲ ਨਿਊਯਾਰਕ ਵਿਚ ਅਮਰੀਕਾ ਦਾ ਸਭ ਤੋਂ ਵੱਡਾ ਗਰੌਸਰੀ ਸਟੋਰ ...
'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ ਜਿੱਥੇ ਆਧੁਨਿਕ ਪੰਜਾਬੀ ਪੱਤਰਕਾਰੀ ਲਈ ਨਵੇਂ ਰਾਹ ਸਿਰਜ ਕੇ ਇਤਿਹਾਸ ਰਚਿਆ ਹੈ ਤੇ 'ਅਜੀਤ' ਅਖ਼ਬਾਰ ਨੂੰ ਦੁਨੀਆ ਭਰ ਦੇ ਪੰਜਾਬੀਆਂ ਦੀ ਆਵਾਜ਼ ਬਣਾਇਆ ਹੈ, ਉੱਥੇ ਉਨ੍ਹਾਂ ਆਪਣੇ ਸੁਰੀਲੇ ਕੰਠ ਨਾਲ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕ ਸ਼ਾਇਰਾਂ ਦੀਆਂ ਅਮੀਰ ਰਚਨਾਵਾਂ ਨੂੰ ਗਾ ਕੇ ਵਰਤਮਾਨ ਯੁੱਗ ਵਿਚ ਵਿਰਾਸਤੀ ਸੰਗੀਤ ਦੀ ਪੇਸ਼ਕਾਰੀ ਦਾ ਇਕ ਯੁੱਗ ਸੰਭਾਲਣ ਦਾ ਯਤਨ ਵੀ ਕੀਤਾ ਹੈ। ਇੱਥੋਂ ਦੀ ਸਿਲੀਕਾਨ ਵੈਲੀ ਦੇ ਕੁਪਰਟੀਨੋਂ, ਜਿਸ ਨੂੰ ਐਪਲ ਸਿਟੀ ਕਹਿ ਕੇ ਵੀ ਜਾਣਿਆ ਜਾਂਦਾ ਹੈ, ਵਿਖੇ ਡਾਂਸ ਕ੍ਰਿਸ਼ਮਾ ਅਕੈਡਮੀ ਦੇ ਓਪਨ ਆਰਟ ਥੀਏਟਰ ਵਿਚ ਉਨ੍ਹਾਂ ਦੀ ਐਲਬਮ 'ਦੇਸ ਪੰਜਾਬ' ਤੇ ਸਮੁੱਚੀ ਗਾਇਨ ਕਲਾ 'ਤੇ ਚਰਚਾ ਦੌਰਾਨ ਕੈਲੀਫੋਰਨੀਆ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਰੋਹ ਦਾ ਆਯੋਜਨ ਬੀਤੇ ਦਿਨੀਂ 'ਮਾਝਾ ਮਾਲਵਾ ਦੁਆਬਾ ਵਿਰਾਸਤ-ਏ-ਐਸੋਸੀਏਸ਼ਨ' ਤੇ ਡਾਂਸ ਕ੍ਰਿਸ਼ਮਾ ਅਕੈਡਮੀ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ ਸੀ। ਸਮੂਹਿਕ ਚਰਚਾ ਤੋਂ ਪਹਿਲਾਂ ਐਲਬਮ 'ਦੇਸ ਪੰਜਾਬ' ਵਿਚਲੇ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸ ਲਈ ਚਾਰਲੀ ਨੇ ਮੂਕ ਫ਼ਿਲਮਾਂ ਦੁਆਰਾ ਇਹ ਸਾਬਤ ਕਰ ਦਿੱਤਾ ਕਿ ਬੋਲਣ ਵਾਲੀਆਂ ਫ਼ਿਲਮਾਂ ਦੇ ਮੁਕਾਬਲੇ ਮੂਕ ਫ਼ਿਲਮਾਂ ਹੀ ਵਧੇਰੇ ਬੋਲਦੀਆਂ ਹਨ। ਖਾਮੋਸ਼ੀ ਦਾ ਮਹੱਤਵ ਮੂਕ ਫ਼ਿਲਮਾਂ ਨਾਲ ਸਥਾਪਤ ਕੀਤਾ ਜਾ ਸਕਦਾ ਹੈ। ਸ਼ਬਦਾਂ ਦੇ ਵਾਧੂ ਹੋਣ ਤੋਂ ਅੱਕ ਕੇ ਕਵੀ ਟੀ.ਐਸ. ਇਲੀਅਟ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਸੀ ਕਿ 'ਤੇਰੇ ਨਾਲ ਗੱਲ ਕਰਦੇ ਸਮੇਂ ਸ਼ਬਦਾਂ ਦਾ ਸਹਾਰਾ ਲੈਣਾ ਪੈਂਦਾ ਹੈ, ਸ਼ਬਦਾਂ ਦੀ ਵਰਤੋਂ ਕਰਨੀ ਪੈਂਦੀ ਹੈ...।' ਚਾਰਲੀ ਸ਼ਬਦਾਂ ਦੇ ਜੰਜਾਲ ਤੋਂ ਉੱਪਰ ਉਠ ਗਿਆ ਸੀ। ਸ਼ਬਦਾਂ ਤੋਂ ਆਸਾਨੀ ਨਾਲ ਕੰਮ ਚਲਾ ਸਕਦਾ ਸੀ। ਉਹ ਬਿਨਾਂ ਸ਼ਬਦਾਂ ਦੀ ਮਮਿੱਕਰੀ ਦੀ ਭਾਸ਼ਾ ਵਿਚ ਬੋਲਦਾ ਸੀ।
ਮਮਿੱਕਰੀ ਦੀ ਭਾਸ਼ਾ ਬਿਨਾਂ ਵਿਆਕਰਨ ਦੀ ਭਾਸ਼ਾ ਹੈ। ਹਰ ਭਾਸ਼ਾ ਦਾ ਵਿਆਕਰਨ ਔਖਾ ਹੁੰਦਾ ਹੈ। ਜਿਵੇਂ ਤੋਤਲੀ ਭਾਸ਼ਾ ਵਿਚ ਬੋਲਣ ਵਾਲੇ ਬੱਚੇ ਨੂੰ ਵਿਆਕਰਨ ਦੀ ਚਿੰਤਾ ਨਹੀਂ ਹੁੰਦੀ, ਉਸੇ ਤਰ੍ਹਾਂ ਮੂਕ ਅਭਿਨੈ ਵਿਚ 'ਮਮਿੱਕਰੀ' ਸ਼ਬਦ ਕੋਸ਼ ਦੇ ਸ਼ਬਦਾਂ ਦੀ ਮਦਦ ਲਏ ਬਿਨਾਂ ਬੋਲਦੀ ਹੈ ਅਤੇ ਉਸ ਦੀ ਭਾਸ਼ਾ ਲੋਕੀਂ ਸੰਪੂਰਨ ਰੂਪ ਵਿਚ ਸਮਝ ਵੀ ਲੈਂਦੇ ਹਨ।
ਜਨਤਾ ਜਿਸ ਨੂੰ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
6. ਇਸ ਖੋਜ ਤੋਂ ਬਾਅਦ 45 ਹੋਰ ਖੋਜਾਂ ਹੋਈਆਂ ਜਿਨ੍ਹਾਂ ਵਿਚ ਕਈਆਂ ਵਿਚ ਲੋਕਾਂ ਨੂੰ ਰੋਜ਼ ਇਕ ਵਾਰ ਦਾਲ ਫੁਲਕਾ ਖੁਆਇਆ ਗਿਆ। ਇਨ੍ਹਾਂ ਸਾਰਿਆਂ ਵਿਚ ਦਿਲ ਦੇ ਰੋਗਾਂ ਦਾ ਖ਼ਤਰਾ 19 ਫ਼ੀਸਦੀ ਘੱਟ ਹੋ ਗਿਆ ਤੇ ਪਾਸਾ ਮਾਰੇ ਜਾਣ ਦਾ ਖ਼ਤਰਾ ਵੀ 12 ਫ਼ੀਸਦੀ ਘਟ ਗਿਆ। ਇਨ੍ਹਾਂ ਵਿੱਚੋਂ ਬਹੁਤਿਆਂ ਦਾ ਕੋਲੈਸਟਰੋਲ ਵੀ ਘਟ ਗਿਆ ਤੇ ਬਲੱਡ ਪ੍ਰੈੱਸ਼ਰ ਵੀ।
ਉੱਪਰ ਦੱਸੀਆਂ ਕੁਝ ਖੋਜਾਂ ਵਿਚ ਦਾਲਾਂ ਨੂੰ ਪੀਹ ਕੇ ਆਟਾ ਬਣਾ ਕੇ ਰੋਟੀ ਬਣਾ ਕੇ ਵਰਤਿਆ ਗਿਆ ਤੇ ਅਸਰ ਬਿਲਕੁਲ ਸਾਬਤ ਦਾਲਾਂ ਜਾਂ ਪੁੰਗਰੀਆਂ ਦਾਲਾਂ ਜਿੰਨਾ ਹੀ ਲੱਭਿਆ। ਪਰ, ਜਦੋਂ ਦਾਲਾਂ ਦੇ ਵਾਧੂ ਲੂਣ ਵਾਲੇ ਚਿੱਪਸ ਬਣਾ ਕੇ ਖਾਧੇ ਗਏ ਤਾਂ ਸਾਰੇ ਚੰਗੇ ਅਸਰ ਨਦਾਰਦ ਹੋ ਗਏ।
7. ਮਸਰ ਸਾਬਤ ਦਾਲ ਖਾਣ ਨਾਲ ਝੁਰੜੀਆਂ ਵਿਚ ਕਮੀ ਤੇ ਚਿਹਰੇ ਉੱਤੇ ਪਏ ਸੂਰਜੀ ਦਾਗ਼ ਘਟੇ ਹੋਏ ਲੱਭੇ। ਦਾਲ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ 'ਸੀ' ਹੋਣ ਸਦਕਾ ਇਹ ਗੁਣ ਹਨ। ਇਸੇ ਲਈ ਇਹ ਦਾਲ ਪੀਹ ਕੇ ਇਸ ਦੇ ਫੇਸ ਪੈਕ ਅਤੇ ਸਕਰੱਬ ਵੀ ਬਣਾਏ ਜਾ ਚੁੱਕੇ ਹਨ।
8. ਸੀਲੀਨੀਅਮ, ਕੌਪਰ (ਤਾਂਬਾ), ਪੋਟਾਸ਼ੀਅਮ, ਫਾਸਫੋਰਸ, ਮੈਂਗਨੀਜ਼, ...
ਹਰਾ ਬਸੰਤਾ (Brown headed barbet) ਭਾਰਤੀ ਉਪ-ਮਹਾਂਦੀਪ ਦੇ ਨਮੀ ਵਾਲੇ ਤੇ ਘਣੇ ਜੰਗਲਾਂ ਵਿਚ ਪਾਇਆ ਜਾਣ ਵਾਲਾ ਪੰਛੀ ਹੈ। ਸ਼ਹਿਰ ਜਾਂ ਬਾਹਰਲੇ ਇਲਾਕਿਆਂ 'ਚ ਇਸ ਪੰਛੀ ਦੀ ਆਵਾਜ਼ ਗਰਮੀਆਂ 'ਚ ਆਮ ਸੁਣਨ ਨੂੰ ਮਿਲ ਜਾਂਦੀ ਹੈ। ਹਰੇ ਰੰਗ ਦੇ ਇਸ ਪੰਛੀ ਦਾ ਸਿਰ ਵੱਡਾ, ਗਰਦਨ ਤੇ ਪੂਛ ਛੋਟੀ ਹੁੰਦੀ ਹੈ। ਸਿਰ, ਗਰਦਨ ਤੇ ਛਾਤੀ 'ਤੇ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਤੇ ਅੱਖ ਦੇ ਨੇੜੇ-ਤੇੜੇ ਪੀਲੇ ਰੰਗ ਦਾ ਘੇਰਾ ਹੁੰਦਾ ਹੈ। ਨਰ ਤੇ ਮਾਦਾ ਤਕਰੀਬਨ ਇਕੋ ਜਿਹੇ ਦਿਸਦੇ ਹਨ। ਇਹ ਅਕਸਰ ਰੁੱਖ ਦੀ ਸਿਖ਼ਰ ਉਤੇ ਬਹਿ ਕੇ ਉੱਚੀ ਤੇ ਸੁਰੀਲੀ ਆਵਾਜ਼ 'ਚ ਬੋਲਦਾ ਹੈ ਤੇ ਫਿਰ ਉਸ ਨੂੰ ਦੁਹਰਾਉਂਦਾ ਹੈ। ਇਕ ਪੰਛੀ ਦੇ ਬੋਲਣ ਪਿੱਛੋਂ ਹੋਰ ਪੰਛੀ ਵੀ ਇਕੱਠੇ ਬੋਲਣ ਲੱਗ ਜਾਂਦੇ ਹਨ। ਹਰਾ ਬਸੰਤਾ ਜ਼ਿਆਦਾਤਰ ਫਲਾਂ ਵਾਲੇ ਦਰੱਖਤਾਂ 'ਤੇ ਰਹਿੰਦਾ ਹੈ ਕਿਉਂਕਿ ਮੁੱਖ ਤੌਰ 'ਤੇ ਇਸ ਦੀ ਖੁਰਾਕ 'ਚ ਫਲ ਸ਼ਾਮਿਲ ਹਨ। ਫਲਾਂ ਤੋਂ ਇਲਾਵਾ ਇਹ ਟਿੱਡੀਆਂ, ਮੱਖੀਆਂ ਵਰਗੇ ਛੋਟੇ ਕੀੜੇ ਵੀ ਖਾਂਦਾ ਹੈ। ਇਹ ਜ਼ਿਆਦਾਤਰ ਜੋੜਿਆਂ ਦੇ ਰੂਪ 'ਚ ਹੀ ਮਿਲਦਾ ਹੈ ਤੇ ਸਾਰੀ ਜ਼ਿੰਦਗੀ ਵਾਸਤੇ ਜੋੜਾ ਬਣਾਉਂਦੇ ਹਨ। ਦੋਵੇਂ ਨਰ ਤੇ ਮਾਦਾ ਮਿਲ ਕੇ ਦਰੱਖਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX