ਓਸ ਦੇ ਕਿਰਦਾਰ ਤੋਂ ਹੈ ਅੱਜ ਪਰਦਾ ਲਹਿ ਗਿਆ,
ਜਾਪਦਾ ਹੈ ਕੱਦ ਉਸ ਦਾ ਬਹੁਤ ਛੋਟਾ ਰਹਿ ਗਿਆ।
ਬਹੁਤ ਮੁਸ਼ਕਿਲ ਓਸ ਨੂੰ ਹੈ ਜ਼ਿੰਦਗੀ ਵਿਚ ਢਾਲਣਾ,
ਜ਼ਿੰਦਗੀ ਦਾ ਸੱਚ ਜਿਹੜਾ ਸਖ਼ਨਵਰ ਹੈ ਕਹਿ ਗਿਆ।
ਵਕਤ ਦੀ ਨਾ ਕਦਰ ਪਾਈ ਵਕਤ ਹੱਥੋਂ ਕਿਰ ਗਿਆ,
ਉਮਰ ਸਾਰੀ ਸ਼ਖ਼ਸ ਹੈ ਉਹ ਹੱਥ ਮਲਦਾ ਰਹਿ ਗਿਆ।
ਮੂਰਖਾਂ ਦਾ ਫ਼ੈਸਲਾ ਮਨਜ਼ੂਰ ਕਰਨਾ ਪੈ ਗਿਆ,
ਚੁੱਪ ਕਰਕੇ ਉਹ ਵਿਚਾਰਾ ਸਿਤਮ ਇਹ ਵੀ ਸਹਿ ਗਿਆ।
ਪੰਛੀਆਂ ਦੇ ਨਾਲ ਸਾਡੀ ਸਾਂਝ ਬਾਕੀ ਹੈ ਅਜੇ,
ਔਹ ਦੇਖੋ, ਇਕ ਪਰਿੰਦਾ ਗੇਟ 'ਤੇ ਹੈ ਬਹਿ ਗਿਆ।
ਗ਼ਰਜ਼ ਖ਼ਾਤਿਰ ਓਸ ਨੇ ਨਾ ਰਾਹ, ਰਸਤਾ ਬਦਲਿਆ,
ਆਖਦੇ ਨੇ ਲੋਕ ਕੋਮਲ ਬਹੁਤ ਪਿੱਛੇ ਰਹਿ ਗਿਆ।
-ਮੋਬਾਈਲ : ...
ਜਿਹੜਾ ਕਦੇ ਜਿੰਦ ਜਾਨ ਸੀ ਹੁਣ ਨਜ਼ਰ ਨਹੀਂ ਆਉਂਦਾ,
ਜੋ ਸਾਹ 'ਚ ਸਾਹ ਸੀ ਲੈਂਦਾ ਹੁਣ ਨਜ਼ਰ ਨਹੀਂ ਆਉਂਦਾ।
ਇਹ ਦੁਨੀਆ ਦਾ ਦਸਤੂਰ ਹੈ ਜੋ ਭਾਹੁੰਦੇ ਸੀ ਵਾਂਗ ਊਰੀ,
ਕਦੇ ਕਰਦਾ ਸੀ ਆਸ ਪੂਰੀ ਹੁਣ ਨਜ਼ਰ ਨਹੀਂ ਆਉਂਦਾ।
ਰੰਗ ਵਿਚ ਭੰਗ ਪਾਉਣ ਵਾਲੇ ਮਿਲਦੇ ਬੜੇ ਨੇ ਜੱਗ 'ਤੇ,
ਕਦੇ ਵੱਟਦਾ ਸੀ ਘੂਰੀ ਹੁਣ ਉਹ ਨਜ਼ਰ ਨਹੀਂ ਆਉਂਦਾ।
ਕਿਸ ਕਿਸ 'ਤੇ ਵਿਸ਼ਵਾਸ ਕਰੋਗੇ ਹੈ ਚਾਲਬਾਜ਼ ਦੁਨੀਆ,
ਜੀਹਦਾ ਚੇਹਰਾ ਸੀ ਸੰਧੂਰੀ ਹੁਣ ਨਜ਼ਰ ਨਹੀਂ ਆਉਂਦਾ।
ਖਿਲੇ ਚਮਨ ਵਿਚ ਫੁੱਲ ਬੂਟੇ ਵੰਡਦੇ ਪਏ ਨੇ ਖੁਸ਼ਬੋਈ,
ਮਾਲੀ ਨੇ ਵਧਾ ਲਈ ਦੂਰੀ ਹੁਣ ਨਜ਼ਰ ਨਹੀਂ ਆਉਂਦਾ।
ਇਹ ਕੇਹਾ ਦਸਤੂਰ ਹੈ ਇਹ ਕੈਸਾ ਮਾਜਰਾ ਹੈ ਪਿਆਰੇ,
ਮਨ 'ਚ ਰੱਖਦੈ ਮਗਰੂਰੀ ਕੁਝ ਸਮਝ ਨਹੀਂ ਆਉਂਦਾ।
ਹੁਣ ਤਾਂ ਇਕ ਦੀ ਥਾਂ ਦੋ ਦੋ ਵਸਤੂ ਨਜ਼ਰ ਪਏ ਆਉਂਦੇ,
ਨੈਣਾਂ ਨੇ ਵੱਟ ਲਈ ਘੂਰੀ ਕੁਝ ਨਜ਼ਰ ਨਹੀਂ ਆਉਂਦਾ।
'ਆਜ਼ਾਦ' ਹੁਣ ਤਾਂ ਡੰਗ ਟਪਾਈ ਸਮੇਂ ਨੂੰ ਦੇ ਰਹ ਧੱਕਾ,
ਕਰ ਸਬਰ ਸਬੂਰੀ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ।
-ਮੋਬਾਈਲ : ...
ਮਾਂ
ਬੱਚਿਓ, ਮਾਂ ਮਮਤਾ ਦੀ ਮੂਰਤ,
ਮਾਂ ਦੀ ਲਗਦੀ ਸੋਹਣੀ ਸੂਰਤ।
ਮਾਂ ਤਾਂ ਹੁੰਦੀ ਪਿਆਰ ਦਾ ਸਾਗਰ,
ਮਾਂ ਹੁੰਦੀ ਏ ਦਇਆ ਦੀ ਗਾਗਰ।
ਮਾਂ ਤਾਂ ਇਕ ਕਿਤਾਬ ਹੁੰਦੀ ਏ,
ਮਾਂ ਤਾਂ ਲਾ-ਜਵਾਬ ਹੁੰਦੀ ਏ।
ਮਾਂ ਤਾਂ ਸੰਘਣੀ ਛਾਂ ਦਾ ਬੂਟਾ,
ਮਾਂ ਦੇਂਦੀ ਏ ਪਿਆਰ ਦਾ ਝੂਟਾ।
ਕੀ ਏ ਮਸਜਿਦ ਕੀ ਏ ਮੰਦਰ,
ਸਭ ਕੁੱਝ ਤਾਂ ਹੈ ਮਾਂ ਦੇ ਅੰਦਰ।
ਜਦ ਦੁਨੀਆਂ ਦੁਰਕਾਰ ਹੈ ਦਿੰਦੀ,
ਮਾਂ ਹੀ ਉਦੋਂ ਪਿਆਰ ਹੈ ਦਿੰਦੀ।
ਗੌਰ ਕਰੋ ਦੁਨੀਆ ਦੇ ਲੋਕੋ,
ਮਾਵਾਂ ਦਾ ਨਿਰਾਦਰ ਰੋੋਕੋ।
ਮਾਂ ਦੀ ਪੂਜਾ ਰੱਬ ਦੀ ਪੂਜਾ,
ਮਾਂ ਤਾਂ ਰੱਬ ਦਾ ਨਾਂ ਹੈ ਦੂਜਾ।
ਮਾਂ ਦਾ ਦਿਲ ਤਾਂ ਕੋਮਲ ਫੁੱਲ ਹੈ,
ਇਸ ਦੀ ਮਹਿਕ ਬਚਾ ਕੇ ਰੱਖੋ।
ਕਿਧਰੇ ਇਹ ਮੁਰਝਾ ਨਾ ਜਾਵੇ,
ਪਿਆਰ ਦਾ ਪਾਣੀ ਪਾ ਕੇ ਰੱਖੋ।
ਜੇ ਜੀਵਨ ਖੁਸ਼ਹਾਲ ਬਣਾਉਣਾ,
'ਦੀਸ਼' ਦੀ ਸਿੱਖਿਆ ਮਨ ਵਸਾਓ।
ਮਾਂ ਦੀ ਸੇਵਾ ਧਰਮ ਬਣਾ ਕੇ,
ਝੋਲੀ ਵਿੱਚ ਅਸੀਸਾਂ ਪਾਓ।
ਕੈਲਗਰੀ- ਕੈਨੇਡਾ।
ਵਟਸਐਪ: +91 98728 ...
ਹਰੇ ਰਹਿਣ ਰੁੱਖ-ਬੂਟੇ ਪੇਕਿਆਂ ਵਾਲੇ ਰਾਹਵਾਂ ਦੇ।
ਮਾਪਿਆਂ ਮਗਰੋਂ ਪੇਕੇ ਹੁੰਦੇ ਨਾਲ ਭਰਾਵਾਂ ਦੇ।
ਮਾਂ ਤੋਂ ਨਿੱਘਾ ਰਿਸ਼ਤਾ ਲੋਕੋ ਜੱਗ 'ਤੇ ਹੋਣਾ ਨਈਂ,
ਧੀਆਂ ਨੂੰ ਤਾਂ ਸਦਾ ਉਡੀਕਣ ਵਿਹੜੇ ਮਾਂਵਾਂ ਦੇ।
ਮਾਂ ਲਾਗੇ ਬਹਿ ਰੋਟੀ ਖਾਣੀ ਸਮਾਂ ਉਹ ਬੀਤ ਗਿਆ,
ਜ਼ਿਕਰ ਨਹੀਂ ਹੁਣ ਸਾਂਝੇ ਚੁੱਲ੍ਹੇ, ਸਾਂਝੀਆਂ ਥਾਂਵਾਂ ਦੇ।
ਰੋਜ਼ਗਾਰ ਲਈ ਪੁੱਤ ਜਾਂਦੇ ਜਦ ਪਾਰ ਸਮੁੰਦਰਾਂ ਤੋਂ,
ਮਾਂ ਫਿਰ ਘਲਦੀ ਰਹੇ ਅਸੀਸਾਂ ਹੱਥ ਹਵਾਵਾਂ ਦੇ।
ਵਿਹੜੇ ਦੀ ਇਕ ਨੁੱਕਰੇ ਮਾਂ ਨੇ ਸੁਭਾ ਹੀ ਪਾ ਦੇਣੇ,
ਚੁਗਣ ਲਈ ਰੋਟੀ ਦੇ ਭੋਰੇ, ਚਿੜੀਆਂ, ਕਾਂਵਾਂ ਦੇ।
ਕਈ ਜਨਮਾਂ ਤਕ ਬੰਦਿਆ ਤੈਥੋਂ ਮੋੜ ਨਹੀਂ ਹੋਣੇ,
ਰੁੱਖਾਂ ਦੇ ਅਹਿਸਾਨ ਤੇ ਦੂਜਾ ਕਰਜ਼ੇ ਮਾਂਵਾਂ ਦੇ।
ਮਾਂ ਦੇ ਹੁੰਦਿਆਂ ਰੱਬ ਦੀ ਨਹੀਂ ਸੀ ਲੋੜ ਕਦੇ ਸਮਝੀ,
ਮਾਂ ਗੁਜ਼ਰੀ ਤਾਂ ਨਾਲ ਹੀ ਗੁਜ਼ਰੇ ਦੌਰ ਦੁਆਵਾਂ ਦੇ।
ਉਸਨੂੰ ਕੀ ਹੈ ਲੋੜ ਸੇਖਵਾਂ ਕਿਸੇ ਸਵਰਗਾਂ ਦੀ,
ਸੁੱਖ ਹੰਢਾਏ ਜਿਸਨੇ ਮਾਂਵਾਂ ਠੰਢੀਆਂ ਛਾਂਵਾਂ ਦੇ।
ਮੋਬਾਈਲ : ...
ਖੇਡਿਆ ਜਦ ਜਾਨ 'ਤੇ ਦਰਿਆ ਸਮੁੰਦਰ ਹੋ ਗਿਆ।
ਥਿੜਕਿਆ ਨਾ ਜੋ ਕਦੇ ਵੀ ਮੀਲ-ਪੱਥਰ ਹੋ ਗਿਆ।
ਸਬਰ ਤੇ ਸੰਤੋਖ ਦੇ ਉਪਦੇਸ਼ ਨੇ ਬੇਅਸਰ ਸਭ,
ਭੁੱਖ ਹੀ ਐਨੀ ਵਧੀ ਬੰਦਾ ਸਿਕੰਦਰ ਹੋ ਗਿਆ।
ਪਿੰਜਰੇ ਵਿੱਚ ਕੈਦ ਜੋ ਨਾ ਚੂਰੀਆਂ 'ਤੇ ਗਿੱਝਿਆ,
ਉਹ ਭਲਾ ਰੁਕਦਾ ਕਿਵੇਂ ਪੰਛੀ ਉਡੰਤਰ ਹੋ ਗਿਆ।
ਭਟਕਿਆ ਰਾਹ ਤੋਂ ਤਦੇ ਹੀ ਜਾਪਦਾ ਹੈ ਆਦਮੀ,
ਸਾਧ ਦੇ ਬਾਣੇ 'ਚ ਜੇ ਸ਼ੈਤਾਨ ਰਹਿਬਰ ਹੋ ਗਿਆ।
ਬੀਜਣੋ ਝੋਨਾ ਅਸੀਂ ਤਾਂ ਨਾ ਹਟਾਇਆਂ ਵੀ ਹਟੇ,
ਮਾਰਿਆ ਇਸ ਚੀਸ ਦਾ ਪੰਜਾਬ ਬੰਜਰ ਹੋ ਗਿਆ।
ਪਾਲਿਆ ਤੇ ਪੋਸਿਆ ਹੋਇਆ ਜਦੋਂ ਪੁੱਤ ਹਾਣ ਦਾ,
ਮਾਪਿਆਂ ਨੂੰ ਕੋਸਦਾ ਓਹੀ ਪਤੰਦਰ ਹੋ ਗਿਆ।
ਗੱਲ ਲੋਕਾਂ ਦੀ ਕਰੂਗਾ ਕੌਣ ਫਿਰ 'ਜ਼ਖ਼ਮੀ' ਭਲਾ,
ਕਲਮ ਦਾ ਹਥਿਆਰ ਹੀ ਖ਼ਾਮੋਸ਼ ਜੇਕਰ ਹੋ ਗਿਆ।
ਮੋਬਾਈਲ : ...
ਅੰਗਰੇਜ਼ੀ ਦਾ ਮਹਾਨ ਲੇਖਕ ਵਿਲੀਅਮ ਸ਼ੈਕਸਪੀਅਰ ਆਪਣੇ ਇਕ ਨਾਟਕ 'ਰੋਮੀਓ ਐਂਡ ਜੂੁਲੀਅਟ' ਵਿਚ ਇਕ ਥਾਂ ਪ੍ਰਸ਼ਨ ਕਰਦੈੈ ਕਿ 'ਨਾਮ 'ਚ ਕੀ ਰੱਖਿਐ? ਇਕ ਗੁਲਾਬ ਨੂੰ ਜਿਸ ਮਰਜ਼ੀ ਨਾਂਅ ਨਾਲ ਪੁਕਾਰੋ ਉਸ ਦੀ ਸੁਗੰਧੀ ਓਨੀ ਹੀ ਮਿੱਠੀ-ਪਿਆਰੀ ਹੋਵੇਗੀ'! ਪਰ ਨਾਮਵਰ ਅਮਰੀਕਨ ਲੇਖਕ ਡੇਲ ਕਾਰਨੇਗੀ ਬਿਲਕੁਲ ਇਸ ਦੇ ਉਲਟ ਵਿਚਾਰ ਦਿੰਦੈ। ਵਿਸ਼ਵ ਭਰ ਵਿਚ ਪਬਲਿਕ ਸਪੀਕਿੰਗ ਦੇ ਪ੍ਰਾਰੰਭਕਾਰ ਵਜੋਂ ਜਾਣੇ ਜਾਂਦੇ ਇਸ ਲੇਖਕ ਦਾ ਕਹਿਣਾ ਕਿ 'ਇਕ ਸ਼ਖਸ ਲਈ ਉਸ ਦਾ ਨਾਮ ਸਭ ਤੋਂ ਪਿਆਰਾ/ਮਿੱਠਾ ਅਤੇ ਕਿਸੇ ਵੀ ਭਾਸ਼ਾ ਵਿਚਲੀ ਸਭ ਤੋਂ ਮਹੱਤਵਪੂਰਨ ਧੁਨੀ (ਸਾਊਂਡ) ਹੁੰਦਾ ਹੈ।
ਸਾਡੇ ਜ਼ਿਹਨ ਅੰਦਰ ਇਹ ਦੋ ਵਿਪਰੀਤ ਵਿਚਾਰ ਕਿਸੇ ਬਹਿਸ-ਮੁਬਾਹਸੇ ਵਿਚ ਉਲਝਣ ਕਾਰਨ ਨਹੀਂ ਆਏ ਸਗੋਂ ਅਲਾਹਾਬਾਦ ਹਾਈ ਕੋਰਟ ਵਲੋਂ ਪਿੱਛੇ ਜਿਹੇ ਦਿੱਤੇ ਇਕ ਇਤਿਹਾਸਕ ਫੈਸਲੇ ਕਾਰਨ ਆਏ ਜਿਸ ਤਹਿਤ ਮਾਣਯੋਗ ਅਦਾਲਤ ਨੇ ਕਿਸੇ ਵੀ ਵਿਅਕਤੀ ਵਲੋਂ ਆਪਣੇ ਨਾਮ ਨੂੁੰ ਬਦਲਣ ਦੇ ਅਧਿਕਾਰ ਨੂੰ ਭਾਰਤੀ ਸੰਵਿਧਾਨ ਵਿਚ ਦਿੱਤੇ ਗਏ ਮੌਲਿਕ ਅਧਿਕਾਰਾਂ ਦੀ ਲੜੀ ਵਿਚ ਗਿਣਿਐ! ਇਹ ਫੈਸਲਾ ਉਤਰ ਪ੍ਰਦੇਸ਼ ਦੇ ਰਿਸ਼ੂ ਜੈਸਵਾਲ ਵਲੋਂ ਆਪਣਾ ਨਾਮ ਵਿਧੀਬੱਧ ...
ਕੋਈ ਚਾਲੀ ਵਰ੍ਹਿਆਂ ਦੀ ਪਾਕਿਸਤਾਨ ਦੀ ਜੰਮ-ਪਲ ਬੀਬੀ ਹਸੀਨਾ ਅਖ਼ਤਰ ਪਿਛਲੇ 12-13 ਸਾਲ ਤੋਂ ਇੰਗਲੈਂਡ 'ਚ ਹੀ ਸੀ। ਕ੍ਰਿਕੇਟ ਵਰਲਡ ਕੱਪ ਲਈ ਇਸ ਵਾਰੀ ਮੇਜ਼ਬਾਨ ਮੁਲਕ ਇੰਗਲੈਂਡ ਸੀ ਤੇ ਅੱਜ ਇੰਗਲੈਂਡ ਦੀ ਟੀਮ ਦਾ ਪਾਕਿਸਤਾਨ ਦੀ ਟੀਮ ਨਾਲ ਮੈਚ ਸੀ। ਹਸੀਨਾ ਅਖ਼ਤਰ ਮੈਚ ਦੇਖਣ ਆਈ ਹੋਈ ਸੀ ਤੇ ਮੈਂ ਵੀ ਉਥੇ ਗਏ ਹੋਣ ਕਰਕੇ ਮੈਚ ਦੇਖਣ ਗਿਆ ਹੋਇਆ ਸੀ। ਹਸੀਨਾ ਅਖਤਰ ਸਾਡੇ ਨਾਲ ਹੀ ਇਤਫਾਕ ਨਾਲ ਬੈਠੀ ਹੋਈ ਸੀ।
ਮੈਚ ਦੌਰਾਨ ਸਮੇਂ-ਸਮੇਂ 'ਤੇ ਵਧੀਆ ਸੰਗੀਨ ਲਮਹੇ ਸਾਂਝੇ ਕਰਦਿਆਂ ਉਹ ਕੁਝ ਦੋਸਤਾਨਾ ਜਿਹੀ ਹੋ ਗਈ ਸੀ ਕਿਉਂਕਿ ਮੈਚ ਲੰਮਾ ਚਲਦਾ ਹੈ। ਉਹਨੇ ਗੱਲਾਂ-ਗੱਲਾਂ 'ਚ ਹੀ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਪਾਕਿਸਤਾਨ 'ਚ ਪ੍ਰਸ਼ਾਸਨਿਕ ਤੇ ਰਾਜਸੀ ਬਦਇੰਤਜ਼ਾਮੀ ਬਹੁਤ ਹੈ। ਉਹ ਆਈ ਤਾਂ ਸਟੂਡੈਂਟ ਵੀਜ਼ਾ 'ਤੇ ਸੀ, ਪਰ ਹੁਣ ਕਾਫੀ ਸਾਲਾਂ ਤੋਂ ਇਥੇ ਹੀ ਸੈਟਲ ਹੈ ਤੇ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਕਿਉਂਕਿ ਉਥੇ ਵਧੀਆ ਭਵਿੱਖ ਤੇ ਕੈਰੀਅਰ ਦੀ ਆਸ ਨਹੀਂ ਕੀਤੀ ਜਾ ਸਕਦੀ।
ਇੰਗਲੈਂਡ ਦੀ ਟੀਮ ਦੇ ਖੇਡਣ ਉਪਰੰਤ ਪਾਕਿਸਤਾਨ ਦੀ ਟੀਮ ਪਹਿਲੇ 15-16 ਓਵਰਾਂ 'ਚ ਠੀਕ ਚਲ ਰਹੀ ਸੀ। ਸੋ, ਹਸੀਨਾ ਅਖ਼ਤਰ ਖ਼ੁਸ਼ ਸੀ। ਉਸ ਤੋਂ ...
ਸਾਦਗੀ ਭਰੀ ਸਾਊ ਅਤੇ ਸ਼ਾਂਤ ਸ਼ਖ਼ਸੀਅਤ ਦਾ ਨਾਂਅ ਸੀ ਪ੍ਰੇਮ ਗੋਰਖੀ। ਜਿਸ ਨੇ ਇਕ ਦਲਿਤ ਪਰਿਵਾਰ ਵਿਚ ਜਨਮ ਲਿਆ ਅਤੇ ਸੁਰਤ ਸੰਭਾਲਦਿਆਂ ਹੀ ਆਪਣੇ ਨਾਂਅ ਨਾਲ 'ਨਿਮਾਣਾ' ਤਖ਼ੱਲਸ ਜੋੜ ਲਿਆ। ਉਸ ਨੂੰ ਸਾਹਿਤ ਦੀ ਚੇਟਕ ਖ਼ਾਲਸਾ ਕਾਲਜ, ਜਲੰਧਰ ਦੀ ਲਾਇਬ੍ਰੇਰੀ ਵਿਚ ਨੌਕਰੀ ਕਰਦਿਆਂ ਲੱਗੀ ਪਰ ਇਨ੍ਹਾਂ ਦਿਨਾਂ ਵਿਚ ਹੀ ਉਹ ਕੁਝ ਅਜਿਹੀਆਂ ਪ੍ਰਸਥਿਤੀਆਂ ਦਾ ਸ਼ਿਕਾਰ ਹੋ ਗਿਆ ਕਿ ਉਸ ਨੂੰ ਅਦਾਲਤਾਂ ਦੀ ਖੱਜਲ-ਖੁਆਰੀ ਝੱਲਣੀ ਪਈ। ਉਸ ਦੀ ਸ਼ਖ਼ਸੀਅਤ ਦੇ ਲੇਖਕੀ-ਕਣ ਨੇ ਉਸ ਨੂੰ ਅੰਮ੍ਰਿਤਾ ਪ੍ਰੀਤਮ ਤੱਕ ਪਹੁੰਚਾ ਦਿੱਤਾ, ਜਿਸ ਦੀ ਮਦਦ ਨਾਲ ਉਹ ਆਪਣੀ ਜ਼ਿੰਦਗੀ ਦੀਆਂ ਉਨ੍ਹਾਂ ਲੀਹਾਂ ਉੱਤੇ ਮੁੜ ਤੁਰਨ ਵਿਚ ਸਫਲ ਹੋ ਗਿਆ, ਜਿਹੜੀਆਂ ਇਕ ਸਿਰਜਣਾਤਮਿਕ ਸ਼ਖ਼ਸੀਅਤ ਨੂੰ ਉਡੀਕ ਰਹੀਆਂ ਸਨ। ਆਪਣੇ ਪਹਿਲੇ ਕਹਾਣੀ ਸੰਗ੍ਰਹਿ 'ਮਿੱਟੀ ਰੰਗੇ ਲੋਕ' ਨਾਲ ਹੀ ਕਹਾਣੀ ਰਸੀਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲਾ ਇਹ ਲੇਖਕ 'ਨਿਮਾਣਾ' ਤੋਂ ਹੁਣ ਗੋਰਖੀ ਬਣ ਚੁੱਕਾ ਸੀ। ਵੱਡੇ-ਵੱਡੇ ਚੌੜੇ ਹੱਥਾਂ, ਚਿੱਟੇ ਨਹੁੰਆਂ ਅਤੇ ਮੋਟੀਆਂ ਅੱਖਾਂ ਵਾਲਾ ਗੋਰਖੀ ਆਪਣੇ ਸੁਡੌਲ ਸਰੀਰ ਕਰਕੇ ਵੇਖਣ ਵਾਲਿਆਂ ਨੂੰ ਲੇਖਕ ਨਾਲੋਂ ਵਧੇਰੇ ...
ਪੰਜਾਬੀ ਮਾਂ ਬੋਲੀ ਦੇ ਪਿਆਰੇ ਇਕ ਇਕ ਕਰਕੇ ਰੇਤ ਦੀ ਮੁੱਠੀ ਵਾਂਗ ਮਨੁੱਖੀ ਸਮਾਜ ਵਿਚੋਂ ਕਿਰਦੇ ਜਾ ਰਹੇ ਹਨ। ਡਾ. ਹਰਬੰਸ ਸਿੰਘ ਚਾਵਲਾ ਪੰਜਾਬੀ ਬਾਲ ਸਾਹਿਤ, ਇਤਿਹਾਸ ਅਤੇ ਲੋਕ ਸਾਹਿਤ ਦਾ ਇਕ ਅਜਿਹਾ ਹੀ ਚਿਤੇਰਾ ਸੀ ਜਿਸ ਨੇ ਬੜੀ ਲਗਨ, ਨਿਸ਼ਠਾ, ਮਿਹਨਤ, ਪ੍ਰਤੀਬੱਧਤਾ ਅਤੇ ਪ੍ਰਮਾਣਿਕ ਸੂਝ-ਬੂਝ ਨਾਲ ਪੰਜਾਬੀ ਮਾਂ-ਬੋਲੀ ਦੇ ਜ਼ਖ਼ੀਰੇ ਨੂੰ ਮਾਲਾਮਾਲ ਕੀਤਾ। ਉਹ ਭਾਵੇਂ ਪਿਛਲੇ ਕੁਝ ਅਰਸੇ ਤੋਂ ਢਿੱਲੇ ਚੱਲ ਰਹੇ ਸਨ ਪ੍ਰੰਤੂ ਮਨ-ਮਸਤਿਕ ਪੂਰੀ ਤਰ੍ਹਾਂ ਚੜ੍ਹਦੀ ਕਲਾ ਨਾਲ ਭਰਪੂਰ ਸੀ।
ਡਾ. ਹਰਬੰਸ ਸਿੰਘ ਚਾਵਲਾ ਦਾ ਜਨਮ ਸ਼ਾਹੂਕਾਰ ਪਿਤਾ ਮੂਲਾ ਸਿੰਘ ਅਤੇ ਮਾਤਾ ਮਾਇਆ ਦੇਵੀ ਦੇ ਘਰ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਤ ਦੀ ਤਹਿਸੀਲ ਫਾਲੀਆ ਦੀ ਮੰਡੀ ਬਹਾਉਲਦੀਨ ਨਾਲ ਲਗਦੇ ਇਕ ਪਿੰਡ ਸੁਹਾਵਾ ਵਿਚ 15 ਅਪ੍ਰੈਲ 1937 ਨੂੰ ਹੋਇਆ। 1947 ਵਿਚ ਇਹ ਬਾਲਕ ਆਪਣੇ ਮਾਪਿਆਂ ਨਾਲ ਦਿੱਲੀ ਆਣ ਆਬਾਦ ਹੋਇਆ। ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਸਕੂਲ ਵਿਚ ਪੜ੍ਹਦਿਆਂ ਉਨ੍ਹਾਂ ਨੇ ਗਿਆਨੀ ਸੰਤੋਖ ਸਿੰਘ, ਡਾ. ਫੌਜਾ ਸਿੰਘ, ਡਾ. ਕਾਲਾ ਸਿੰਘ ਬੇਦੀ ਅਤੇ ਡਾ. ਸੁਰਿੰਦਰ ਸਿੰਘ ਕੋਹਲੀ ਵਰਗੇ ਅਧਿਆਪਕਾਂ ਦੀ ਸ਼ਖ਼ਸੀਅਤ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX