ਜ਼ਿੰਦਗੀ ਮੋਹ ਦਾ ਬਹੁਤ ਹੀ ਖ਼ੂਬਸੂਰਤ ਸਫ਼ਰ ਹੈ, ਤੇ ਇਹੀ ਸਫ਼ਰ ਵੱਖ-ਵੱਖ ਰਿਸ਼ਤਿਆਂ ਵਿਚ ਦੀ ਹੋ ਕੇ ਗੁਜ਼ਰਦਾ ਰਹਿੰਦਾ ਹੈ। ਭਾਵੇਂ ਅਸੀਂ ਕੁਝ ਤੱਥਾਂ ਦੇ ਆਧਾਰ 'ਤੇ ਜ਼ਿੰਦਗੀ ਤੇ ਰਿਸ਼ਤਿਆਂ ਨੂੰ ਪਰਿਭਾਸ਼ਿਤ ਕਰ ਸਕਦੇ ਹਾਂ ਪਰ ਇਥੇ ਵਕਤ ਦੇ ਹਿਸਾਬ ਨਾਲ ਹਰ ਪਰਿਭਾਸ਼ਾ ਬਦਲ ਜਾਂਦੀ ਹੈ। ਜਦੋਂ ਵਕਤ ਸਹੀ ਚੱਲ ਰਿਹਾ ਹੁੰਦਾ, ਉਦੋਂ ਸਭ ਨੂੰ ਤੁਸੀਂ ਚੰਗੇ ਲੱਗਦੇ ਓ ਪਰ ਜਦੋਂ ਵਕਤ ਬੁਰਾ ਹੋਵੇ ਉਦੋਂ ਸਿਰਫ਼ ਤੁਸੀਂ ਉਨ੍ਹਾਂ ਨੂੰ ਹੀ ਚੰਗੇ ਲਗਦੇ, ਜੋ ਅਸਲ 'ਚ ਤੁਹਾਡੇ ਹਨ।
ਪਰ ਇਸ ਤਰ੍ਹਾਂ ਦਾ ਮਾਹੌਲ ਅਸੀਂ ਕੁਝ ਸਮੇਂ ਲਈ ਹੀ ਸਿਰਜ ਸਕਦੇ ਹਾਂ, ਇਕ ਨਾ ਇਕ ਦਿਨ ਸਾਨੂੰ ਸਚਾਈ ਦਾ ਸਾਹਮਣਾ ਕਰਨਾ ਹੀ ਪੈਣਾ। ਇਸ ਲਈ ਪੈਸੇ ਕਮਾਉਣ ਨਾਲੋਂ ਚੰਗਾ ਰਿਸ਼ਤੇ ਕਮਾਉਣ ਉੱਪਰ ਜ਼ੋਰ ਦਿੱਤਾ ਜਾਵੇ। ਸਬਰ ਤੇ ਵਿਸ਼ਵਾਸ ਵਰਗੇ ਪਹਿਲੂਆਂ ਦੇ ਆਧਾਰ 'ਤੇ ਹੀ ਚੰਗੀ ਰਿਸ਼ਤੇ ਬਣਾਏ ਜਾ ਸਕਦੇ ਹਨ ਪਰ ਅਕਸਰ ਹੀ ਸਾਡਾ ਧਿਆਨ ਬੇਸਬਰੀ ਤੇ ਕੁਝ ਪਲਾਂ ਦੀ ਖ਼ੁਸ਼ੀ ਲਈ ਰਿਸ਼ਤੇ ਬਣਾਉਣ ਉੱਪਰ ਹੁੰਦਾ ਹੈ। ਜਦੋਂ ਸਾਨੂੰ ਆਪਣੀ ਇਸ ਗ਼ਲਤੀ ਦਾ ਅਹਿਸਾਸ ਹੁੰਦਾ ਹੈ, ਉਦੋਂ ਤੱਕ ਸਾਡੇ ਕਿਰਦਾਰ 'ਤੇ ਬੇਵਫ਼ਾਈ ਦਾ ਦਾਗ਼ ਲੱਗ ਜਾਂਦਾ ਹੈ ਤੇ ਅਸੀਂ ...
ਮਾਂ ਦਾ ਇਹ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਵਿਚ ਆਤਮ-ਸਨਮਾਨ ਦੀ ਭਾਵਨਾ ਪੈਦਾ ਕਰੇ। ਜਿਨ੍ਹਾਂ ਬੱਚਿਆਂ ਵਿਚ ਆਤਮ-ਸਨਮਾਨ ਦੀ ਭਾਵਨਾ ਘੱਟ ਹੁੰਦੀ ਹੈ, ਉਹ ਜ਼ਿੰਦਗੀ ਵਿਚ ਆਸਾਨੀ ਨਾਲ ਕਾਮਯਾਬ ਨਹੀਂ ਹੁੰਦੇ ਤੇ ਲੜਖੜਾਉਂਦੇ ਰਹਿੰਦੇ ਹਨ। ਅਜਿਹੀ ਹਾਲਤ ਵਿਚ ਉਹ ਮਾਪਿਆਂ ਨੂੰ ਵਾਰ-ਵਾਰ ਤੰਗ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਸਲ ਵਿਚ ਉਹ ਜਾਣਬੁੱਝ ਕੇ ਤੰਗ ਨਹੀਂ ਕਰਦੇ। ਸਗੋਂ ਉਨ੍ਹਾਂ ਦੀ ਅਜਿਹੀ ਮਾਨਸਿਕ ਸਥਿਤੀ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰਦੀ ਹੈ।
ਇਸੇ ਕਾਰਨ ਹੀ ਮਾਵਾਂ ਨੂੰ ਇਹ ਮੁਸ਼ਕਿਲ ਆ ਰਹੀ ਹੈ ਕਿ ਉਨ੍ਹਾਂ ਦੇ ਬੱਚੇ ਦਿਨ-ਬ-ਦਿਨ ਜ਼ਿੱਦੀ ਹੋ ਰਹੇ ਹਨ ਤੇ ਆਮ ਲੋਕਾਂ ਦੀ ਇਹ ਧਾਰਨਾ ਹੈ ਕਿ ਉਨ੍ਹਾਂ ਦੇ ਬੱਚੇ ਬੁਰੀ ਸੰਗਤ ਵਿਚ ਜਾਣ ਕਰਕੇ ਜ਼ਿਦ ਕਰਨੀ ਸਿੱਖਦੇ ਹਨ, ਗ਼ਲਤ ਹੈ। ਉਨ੍ਹਾਂ ਵਿਚੋਂ ਕੋਈ ਵੀ ਇਹ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੈ, ਉਨ੍ਹਾਂ ਦੇ ਬੱਚਿਆਂ ਦੀ ਜ਼ਿਦ ਕਰਨ ਦੀ ਆਦਤ ਦੇ ਪਿੱਛੇ ਉਨ੍ਹਾਂ ਦਾ ਆਪਣਾ ਹੀ ਵਿਸ਼ੇਸ਼ ਰੋਲ ਹੁੰਦਾ ਹੈ। ਅਗਰ ਉਹ ਇਸ ਗੱਲ ਨੂੰ ਮੰਨ ਕੇ ਚੱਲਣ ਤਾਂ ਕਾਫ਼ੀ ਹੱਦ ਤੱਕ ਉਨ੍ਹਾਂ ਦਾ ਬੱਚਾ ਜ਼ਿਦ ਛੱਡਣ ਲਗ ਪਵੇਗਾ।
ਸਭ ਤੋਂ ਵੱਡੀ ਮਾਵਾਂ ਦੀ ...
ਨਾਰੀ ਜੰਨਤ ਦੀ ਪਰਿਭਾਸ਼ਾ।
ਨਾਰੀ ਪੀੜ੍ਹੀ ਦੀ ਅਭਿਲਾਸ਼ਾ।
ਨਾਰੀ ਮੰਦਰ ਵਿਚ ਜਿਉਂ ਜਯੋਤੀ।
ਨਾਰੀ ਮਮਤਾ ਵਾਲੀ ਗੋਦੀ।
ਨਾਰੀ ਸ਼ੁਭ ਮੰਗਲ ਅਭਿਵਾਦਨ।
ਨਾਰੀ ਮਾਰੂਥਲ ਵਿਚ ਸਾਵਣ।
ਨਾਰੀ ਅਗਨੀ ਵਾਲਾ ਮੰਜ਼ਰ।
ਨਾਰੀ ਦੁਸ਼ਮਣ ਦੇ ਲਈ ਖੰਜ਼ਰ।
ਨਾਰੀ ਸਤਿਅਮ ਸੁੰਦਰਮ ਸ਼ਕਤੀ।
ਨਾਰੀ ਪੂਜਾ ਨਾਰੀ ਭਗਤੀ।
ਨਾਰੀ ਬੰਦਨਵਾਰ ਜਿਉਂ ਦਰ 'ਤੇ।
ਨਾਰੀ ਕਿਰਪਾ ਦ੍ਰਿਸ਼ਟੀ ਘਰ 'ਤੇ।
ਨਾਰੀ ਜਿਉਂ ਖਿੜਦੀ ਖੁਸ਼ਹਾਲੀ।
ਨਾਰੀ ਸਾਰੇ ਜਗ ਦੀ ਵਾਲੀ।
ਨਾਰੀ ਵਗਦਾ ਦਰਿਆ ਹੈ ਪਰ।
ਨਾਰੀ ਚੜ੍ਹਦੇ ਹੜ੍ਹ ਦਾ ਹੈ ਡਰ।
ਨਾਰੀ ਮੰਗਲ ਕਲਸ਼ ਪਿਆਰਾ।
ਨਾਰੀ ਰੱਬ ਦਾ ਰੂਪ ਨਿਆਰਾ।
ਨਾਰੀ ਕਰਕੇ ਇਹ ਸੰਸਾਰ।
ਨਾਰੀ ਕਰਕੇ ਸਭ ਭੰਡਾਰ।
ਨਾਰੀ ਮਿਹਰਾਂ ਵਾਲੀ ਦਾਤੀ।
ਨਾਰੀ ਸੂਰਜ ਵਾਲੀ ਝਾਤੀ।
ਨਾਰੀ ਕੋਮਲ ਗੰਦਲ ਵਾਂਗੂੰ।
ਨਾਰੀ ਖੁਸ਼ਬੂ ਚੰਦਨ ਵਾਂਗੂੰ।
ਨਾਰੀ ਵੇਲ ਮੁਹੱਬਤ ਵਾਲੀ।
ਨਾਰੀ ਫੁੱਲਾਂ ਲੱਦੀ ਡਾਲੀ।
ਨਾਰੀ ਸਰਬ ਕਲਾ ਸੰਪੂਰਨ।
ਨਾਰੀ ਅਰਪਨ ਨਾਰੀ ਦਰਪਨ।
ਨਾਰੀ ਸਾਰੇ ਜਗ ਦੀ ਜਨਨੀ।
ਨਾਰੀ ਜਿਉਂ ਦੀਵੇ ਦੀ ਅਗਨੀ।
ਨਾਰੀ 'ਬਾਲਮ' ਪਾਕ ਪਵਿੱਤਰ।
ਨਾਰੀ ਸਭ ਤੋਂ ਸੱਚਾ ...
ਇਮਿਊਨਿਟੀ ਭਾਵ ਤੁਹਾਡੇ ਸਰੀਰ ਦੀ ਰੋਗ ਨਾਲ ਲੜਨ ਦੀ ਸਮਰੱਥਾ। ਜੇ ਸਰੀਰ ਵਿਚ ਜਾਣੇ-ਅਣਜਾਣੇ ਤਰੀਕੇ ਨਾਲ ਰੋਗਾਂ ਨਾਲ ਲੜਨ ਦੀ ਆਪਣੇ-ਆਪ ਵਿਚ ਸਮਰੱਥਾ ਹੈ, ਤਾਂ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਤੰਦਰੁਸਤ ਹੋਣਾ ਆਪਣੇ-ਆਪ ਵਿਚ ਸੁੰਦਰ ਹੋਣਾ ਹੈ। ਕੀ ਕਿਹਾ, ਤੁਸੀਂ ਇਸ ਗੱਲ ਨੂੰ ਹਮੇਸ਼ਾ ਤੋਂ ਜਾਣਦੇ ਹੋ? ਬਹੁਤ ਚੰਗੀ ਗੱਲ ਹੈ। ਪਰ ਇਸ ਤਰ੍ਹਾਂ ਗੱਲ ਨਹੀਂ ਬਣੇਗੀ। ਆਓ, ਇਸ ਕੁਇਜ਼ ਰਾਹੀਂ ਪਰਖਦੇ ਹਾਂ ਕਿ ਤਹਾਡੇ ਸਰੀਰ ਦੀ ਰੋਗ ਨਾਲ ਲੜਨ ਦੀ ਸਮਰੱਥਾ ਅਤੇ ਸੁੰਦਰਤਾ ਵਿਚਲੇ ਸਬੰਧ ਨੂੰ ਜਾਣਨ ਦਾ ਤੁਹਾਡਾ ਦਾਅਵਾ ਕਿੰਨਾ ਕੁ ਸਹੀ ਹੈ?
1. ਤੁਹਾਡੇ ਲਈ ਸਿਹਤਮੰਦ ਖੁਰਾਕ
(ੳ) ਰੋਜ਼ ਦੀ ਖੁਰਾਕ ਹੈ।
(ਅ) ਜਦੋਂ ਬਿਮਾਰ ਹੁੰਦੇ ਹੋ ਤਾਂ ਲਗਾਤਾਰ ਸਿਹਤਮੰਦ ਖੁਰਾਕ ਲੈਂਦੇ ਹੋ।
(ੲ) ਤੁਹਾਡੀ ਸੋਚ ਹੈ, ਜੋ ਦਿਲ ਕਰੇ ਉਹੀ ਖਾਓ, ਉਹੀ ਸਿਹਤਮੰਦ ਖਾਣਾ ਹੁੰਦਾ ਹੈ।
2. ਸਬਜ਼ੀਆਂ ਵਿਚ ਹਰੇ ਪੱਤੇ ਤੁਹਾਨੂੰ
(ੳ) ਬਿਲਕੁਲ ਪਸੰਦ ਨਹੀਂ।
(ਅ) ਪਹਿਲੀ ਪਸੰਦ ਹੈ।
(ੲ) ਕਦੇ-ਕਦੇ ਖਾ ਲੈਂਦੀ ਹਾਂ।
3. ਖੱਟੇ ਫਲ ਤੁਹਾਨੂੰ
(ੳ) ਕਦੇ ਵੀ ਪਸੰਦ ਨਹੀਂ ਰਹੇ।
(ਅ) ਜ਼ਿਆਦਾ ਪਸੰਦ ਨਹੀਂ ਹਨ।
(ੲ) ਬਚਪਨ ਤੋਂ ਹੀ ਬਹੁਤ ਪਸੰਦ ਹਨ।
4. ...
ਸਵਾਦੀ ਸੂਜੀ ਉਪਮਾ
ਉਪਮਾ ਨਾ ਸਿਰਫ ਬਹੁਤ ਸਵਾਦ ਸਗੋਂ ਬਹੁਤ ਤਾਕਤਵਰ ਵੀ ਹੁੰਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਅਜਿਹੇ ਬਜ਼ੁਰਗ ਵੀ ਬੜੀ ਆਸਾਨੀ ਨਾਲ ਖਾ ਸਕਦੇ ਹਨ, ਜਿਨ੍ਹਾਂ ਦੇ ਮੂੰਹ 'ਚ ਦੰਦ ਨਹੀਂ ਹੁੰਦੇ। ਸੂਜੀ ਵਿਚ ਕਾਰਬੋਹਾਈਡ੍ਰੇਡ ਅਤੇ ਪ੍ਰੋਟੀਨ ਦੋਵੇਂ ਪਾਏ ਜਾਂਦੇ ਹਨ। ਨਾਲ ਹੀ ਰਵਾ ਉਪਮਾ ਆਸਾਨੀ ਨਾਲ ਪਚ ਵੀ ਜਾਂਦਾ ਹੈ। ਇਸ ਲਈ ਇਸ ਨੂੰ ਬਜ਼ੁਰਗਾਂ ਦਾ ਸਭ ਤੋਂ ਵਧੀਆ ਭੋਜਨ ਕਿਹਾ ਜਾਂਦਾ ਹੈ। ਸੂਜੀ ਉਪਮਾ ਵਿਚ ਲੋਹ ਤੱਤ ਵੀ ਭਰਪੂਰ ਹੁੰਦਾ ਹੈ ਅਤੇ ਇਸ ਨਾਲ ਮਾੜਾ ਕੋਲੈਸਟ੍ਰੋਲ ਭਾਵ ਖੂਨ ਵਿਚਲੀ ਚਰਬੀ ਵੀ ਘਟਦੀ ਹੈ। ਇਸ ਲਈ ਬਜ਼ੁਰਗਾਂ ਨੂੰ ਸਵੇਰੇ ਨਾਸ਼ਤੇ ਵਿਚ ਸੂਜੀ ਉਪਮਾ ਦਿੱਤਾ ਜਾਂਦਾ ਹੈ। ਇਸ ਵਿਚ ਹਰੀਆਂ ਸਬਜ਼ੀਆਂ ਨੂੰ ਉਬਾਲ ਕੇ ਮਿਲਾਇਆ ਜਾ ਸਕਦਾ ਹੈ।
ਦੁੱਧ ਦਾ ਦਲੀਆ
ਦੁੱਧ ਦਾ ਦਲੀਆ ਬਜ਼ੁਰਗਾਂ ਦਾ ਮਨਪਸੰਦ ਨਾਸ਼ਤਾ ਹੈ ਅਤੇ ਇਹ ਕਾਫੀ ਮਸ਼ਹੂਰ ਵੀ ਹੈ। ਨਾਸ਼ਤੇ ਵਿਚ ਦੁੱਧ ਦਾ ਦਲੀਆ ਇਸ ਲਈ ਵੀ ਲੈਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਕਈ ਪੌਸ਼ਟਿਕ ਤੱਤ ਦੁੱਧ ਅਤੇ ਅਨਾਜ ਕਾਰਨ ਇਕ ਜਗ੍ਹਾ ਮਿਲ ਜਾਂਦੇ ਹਨ। ਇਹ ਬਹੁਤ ਛੇਤੀ ਤਿਆਰ ਵੀ ਹੋ ਜਾਂਦਾ ਹੈ। ਜੇ ਇਸ ਨੂੰ ...
ਚਮਕਦਾਰ ਅੱਖਾਂ ਮਨੁੱਖ ਦੇ ਚਿਹਰੇ ਦੀ ਸੁੰਦਰਤਾ ਹੀ ਨਹੀਂ ਵਧਾਉਂਦੀਆਂ ਸਗੋਂ ਉਸ ਦੀ ਸ਼ਖ਼ਸੀਅਤ ਨੂੰ ਵੀ ਉਜਾਗਰ ਕਰਦੀਆਂ ਹਨ।
ਕਾਰਨ : (1) ਧੁੱਪ ਵਿਚਲੀਆਂ ਯੂ.ਵੀ. (ਅਲਟਰਾ ਵਾਇਲਟ) ਕਿਰਨਾਂ (2) ਤਣਾਅ ਭਰਿਆ ਜੀਵਨ ਢੰਗ (3) ਕੁਪੋਸ਼ਣ ਜਾਂ ਅਸੰਤੁਲਿਤ ਭੋਜਨ (4) ਵਿਰਸੇ ਜਾਂ ਖਾਨਦਾਨੀ ਕਾਰਨ (5) ਖੂਨ ਦੀ ਕਮੀ (6) ਚਮੜੀ ਦਾ ਰੋਗ ਡਰਮੇਟਾਈਟਸ (7) ਐਲਰਜੀ (8) ਨੀਂਦ ਦੀ ਘਾਟ (9) ਸਰੀਰਕ ਜਾਂ ਮਾਨਸਿਕ ਥਕਾਨ (10) ਅੱਖਾਂ ਨੂੰ ਜ਼ਿਆਦਾ ਰਗੜਨਾ (11) ਘੱਟ ਮਾਤਰਾ ਵਿਚ ਪਾਣੀ ਪੀਣਾ (12) ਗਲੁਕੋਮਾ (ਅੱਖਾਂ ਦੀ ਬਿਮਾਰੀ) ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਅੱਖਾਂ ਦੁਆਲੇ ਧੱਬੇ ਪੈਦਾ ਕਰਦੀਆਂ ਹਨ ।
ਦੂਰ ਕਰਨ ਦੇ ਉਪਾਅ : (1) ਸਿੱਧੀ ਧੁੱਪ ਤੋਂ ਬਚਣਾ ਚਾਹੀਦਾ ਹੈ (2) ਦਿਨ ਵਿਚ ਦੋ-ਤਿੰਨ ਵਾਰ ਤਾਜ਼ੇ ਪਾਣੀ ਦੇ ਛਿੱਟੇ ਮਾਰਨਾ (3) ਖੂਨ ਦੀ ਕਮੀ ਨੂੰ ਦੂਰ ਕਰਨ ਲਈ ਪਾਲਕ, ਤਾਜ਼ੀਆਂ ਸਬਜ਼ੀਆਂ ਤੇ ਫਲ ਖਾਣਾ (4) ਭਰਪੂਰ ਨੀਂਦ ਲੈਣਾ (5) ਜ਼ਿਆਦਾ ਪਾਣੀ ਪੀਣਾ (6) ਘਰ ਤੋਂ ਬਾਹਰ ਜਾਣ ਲੱਗਿਆਂ ਮੋਇਸਚਰਾਈਜ਼ਰ ਚਿਹਰੇ ਉੱਤੇ ਲਗਾਉਣਾ (7) ਸੌਣ ਤੋਂ ਪਹਿਲਾਂ ਬਾਦਾਮ ਦੇ ਤੇਲ ਵਿਚ ਵਿਟਾਮਿਨ ਸੀ ਅਤੇ ਈ ਮਿਲਾ ਕੇ ਅੱਖਾਂ ਦੀ ਹਲਕੀ ਮਾਲਿਸ਼ ਕਰਨਾ (8) ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX