* ਡੱਬਾਬੰਦ ਖਾਣ ਵਾਲੇ ਪਦਾਰਥ : ਡੱਬਾਬੰਦ ਖਾਣ ਵਾਲੇ ਪਦਾਰਥਾਂ ਦਾ ਸੇਵਨ ਘੱਟ ਤੋਂ ਘੱਟ ਕਰੋ। ਅਜਿਹੇ ਖਾਣ ਵਾਲੇ ਪਦਾਰਥਾਂ ਦੇ ਪੌਸ਼ਕ ਤੱਤ ਖ਼ਤਮ ਹੋ ਜਾਂਦੇ ਹਨ। ਇਸ ਲਈ ਡੱਬਾਬੰਦ ਭੋਜਨ ਦੀ ਬਜਾਏ ਤਾਜ਼ੇ ਭੋਜਨ ਪਦਾਰਥ ਜਿਵੇਂ ਤਾਜ਼ੇ ਫਲ, ਸਬਜ਼ੀਆਂ, ਮੱਛੀ, ਚਿਕਨ ਆਦਿ ਦਾ ਸੇਵਨ ਕਰੋ ਜਿਨ੍ਹਾਂ ਵਿਚ ਮੌਜੂਦ ਪੌਸ਼ਕ ਤੱਤ, ਵਿਟਾਮਿਨ, ਮਿਨਰਲ ਆਦਿ ਤੁਹਾਨੂੰ ਮਿਲ ਸਕਣ।
* ਵਿਟਾਮਿਨ ਏ ਵਾਲੇ ਖਾਣ ਵਾਲੇ ਪਦਾਰਥਾਂ ਦਾ ਸੇਵਨ ਕਰੋ। ਸਾਡੇ ਸਰੀਰ ਦੇ ਅੰਗ ਅਤੇ ਚਮੜੀ, ਸਭ ਲਈ ਵਿਟਾਮਿਨ ਏ ਬਹੁਤ ਜ਼ਰੂਰੀ ਹੁੰਦਾ ਹੈ। ਵਿਟਾਮਿਨ ਦੇ ਚੰਗੇ ਸਰੋਤ ਮੀਟ, ਦੁੱਧ ਆਦਿ ਹਨ। ਵਿਟਾਮਿਨ ਏ ਬੀਟਾ ਕੈਰੋਟਿਨ ਦੇ ਰੂਪ ਵਿਚ ਫਲਾਂ ਤੇ ਸਬਜ਼ੀਆਂ ਵਿਚ ਪਾਇਆ ਜਾਂਦਾ ਹੈ। ਗਾਜਰ, ਬ੍ਰੋਕਲੀ, ਸੰਗਤਰਾ ਆਦਿ ਬੀਟਾ ਕੈਰੋਟਿਨ ਦੇ ਚੰਗੇ ਸਰੋਤ ਹਨ। ਬੀਟਾ ਕੈਰੋਟਿਨ ਦੀ ਬਹੁਤ ਜ਼ਿਆਦਾ ਮਾਤਰਾ ਵੀ ਨੁਕਸਾਨਦੇਹ ਨਹੀਂ ਹੁੰਦੀ ਪਰ ਵਿਟਾਮਿਨ ਏ ਦੀ ਬਹੁਤ ਜ਼ਿਆਦਾ ਮਾਤਰਾ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਬੀਟਾ ਕੈਰੋਟਿਨ ਦੇ ਰੂਪ ਵਿਚ ਵਿਟਾਮਿਨ ਏ ਦਾ ਸੇਵਨ ਕਰੋ।
* ਵਿਟਾਮਿਨ ਤੇ ਖਣਿਜ ਪੂਰਕ ਲਓ : ਮਲਟੀ ਵਿਟਾਮਿਨ ਅਤੇ ਮਿਨਰਲ ...
ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ 21ਵੀਂ ਸਦੀ ਵਿਚ ਯਾਨਿ ਪਿਛਲੇ 20 ਸਾਲਾਂ ਵਿਚ ਹਿੰਦੁਸਤਾਨ ਵਿਚ ਨਾ ਸਿਰਫ਼ ਔਸਤ ਉਮਰ ਵਿਚ ਵਾਧਾ ਹੋਇਆ ਹੈ, ਬਲਕਿ ਅਸੀਂ ਚਾਹੀਏ ਤਾਂ ਅਸੀਂ ਪਹਿਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਦਿਨਾਂ ਤੱਕ ਸਿਹਤਮੰਦ ਅਤੇ ਤੰਦਰੁਸਤ ਰਹਿ ਸਕਦੇ ਹਾਂ। ਕੁਦਰਤ ਦਾ ਇਹ ਤੋਹਫ਼ਾ ਸਭ ਨੂੰ ਬਰਾਬਰ ਨਹੀਂ ਮਿਲਦਾ, ਜਿਵੇਂ ਧੁੱਪ, ਬਾਰਿਸ਼ ਆਦਿ ਮਿਲਦੀ ਹੈ। ਇਹ ਤੋਹਫ਼ਾ ਅੱਜ ਵੀ ਉਸ ਨੂੰ ਮਿਲ ਰਿਹਾ ਹੈ ਅਤੇ ਅੱਗੋਂ ਵੀ ਮਿਲੇਗਾ, ਜੋ ਇਸ ਲਈ ਕੋਸ਼ਿਸ਼ ਕਰੇਗਾ। ਕੋਸ਼ਿਸ਼ ਕਿਵੇਂ ਕਰੀਏ ਆਓ ਅਸੀਂ ਦੱਸਦੇ ਹਾਂ।
* ਕਾਫੀ ਮਾਤਰਾ ਵਿਚ ਪਰ ਸੰਤੁਲਿਤ ਭੋਜਨ ਦਾ ਸੇਵਨ ਕਰੋ। ਇਸ ਨਾਲ ਸਰੀਰ ਸਿਹਤਮੰਦ ਰਹੇਗਾ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਵਧੇਗੀ।
* 50 ਤੋਂ ਬਾਅਦ ਭੋਜਨ ਵਿਚ ਸਬਜ਼ੀਆਂ ਦੀ ਮਾਤਰਾ 2 ਗੁਣਾ ਕਰ ਦੇਣੀ ਚਾਹੀਦੀ ਹੈ।
* ਸਬਜ਼ੀਆਂ ਵਿਚ ਮੌਜੂਦ ਐਂਟੀਆਕਸੀਡੈਂਟ ਤੱਤ ਵਿਟਾਮਿਨ ਸੀ, ਈ., ਵੀਟਾ ਕੈਰੋਟਿਨ, ਸਿਲੇਨੀਅਮ, ਜ਼ਿੰਕ ਫਲੇਵੀਨਾਇਡ, ਇਨਡਾਲ ਆਦਿ ਸਰੀਰ ਅਤੇ ਦਿਮਾਗ ਨੂੰ ਹਾਨੀਕਾਰਕ ਤੱਤਾਂ ਫਰੋੋਰੈਡੀਕਲ ਜਿਵੇਂ ਸੁਪਰ ਆਕਸਾਈਡ, ਹਾਈਡ੍ਰਾਕਸਿਲ ਆਇਰਨ ਆਦਿ ਦੇ ਮਾੜੇ ...
ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਤੰਦਰੁਸਤੀ ਦੇ ਕੁਝ ਨਿਯਮਾਂ ਦੀ ਪਾਲਣਾ ਕਰਨਾ। ਭੋਜਨ ਕਰਨ ਦਾ ਵੀ ਸਮਾਂ ਹੁੰਦਾ ਹੈ। ਜੇਕਰ ਅਸੀਂ ਸਮੇਂ ਅਨੁਸਾਰ ਭੋਜਨ ਨਹੀਂ ਕਰਾਂਗੇ ਤਾਂ ਚਾਹੇ ਜਿੰਨਾ ਮਰਜ਼ੀ ਪੌਸ਼ਟਿਕ ਭੋਜਨ ਕਿਉਂ ਨਾ ਖਾ ਲਈਏ, ਬਿਮਾਰ ਜ਼ਰੂਰ ਹੋਵਾਂਗੇ। ਭੋਜਨ ਕਰਨ ਦੇ ਕੀ ਨਿਯਮ ਹਨ, ਪਹਿਲਾਂ ਇਨ੍ਹਾਂ ਨੂੰ ਜਾਣ ਲਈਏ ਤਾਂ ਹੀ ਸਿਹਤਮੰਦ ਰਹਿ ਸਕਾਂਗੇ।
ਸਾਡੀ ਸਭ ਤੋਂ ਵੱਡੀ ਗ਼ਲਤੀ ਇਹ ਹੁੰਦੀ ਹੈ ਕਿ ਦਿਨ ਭਰ ਜਦੋਂ ਅਸੀਂ ਕੰਮ ਵਿਚ ਲੱਗੇ ਰਹਿੰਦੇ ਹਾਂ ਤਾਂ ਸਾਡੇ ਕੋਲ ਖਾਣਾ ਖਾਣ ਦਾ ਸਮਾਂ ਨਹੀਂ ਹੁੰਦਾ ਜਦ ਕਿ ਰਾਤ ਨੂੰ ਜੋ ਸਾਡੇ ਆਰਾਮ ਕਰਨ ਦਾ ਸਮਾਂ ਹੁੰਦਾ ਹੈ, ਉਦੋਂ ਅਸੀਂ ਢਿੱਡ ਭਰ ਕੇ ਖਾਣਾ ਖਾਂਦੇ ਹਾਂ। ਇਸ ਕਰਕੇ ਸਿਹਤ ਖ਼ਰਾਬ ਹੁੰਦੀ ਜਾਂਦੀ ਹੈ।
ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਦੁਪਹਿਰ ਦੇ ਭੋਜਨ ਤੋਂ ਨਾ ਕਿ ਰਾਤ ਦੇ ਭੋਜਨ ਤੋਂ। ਸਗੋਂ ਰਾਤ ਵਿਚ ਭੋਜਨ ਕਰਨ ਨਾਲ ਬਿਮਾਰੀਆਂ ਨੂੰ ਘਰ ਕਰਨ ਦਾ ਮੌਕਾ ਮਿਲਦਾ ਹੈ। ਰਾਤ ਨੂੰ ਭੋਜਨ ਕਰਨ ਤੋਂ ਬਚਣਾ ਚਾਹੀਦਾ। ਦਿਨ ਵਿਚ ਢਿੱਡ ਭਰ ਕੇ ਭੋਜਨ ਖਾਣਾ ਚਾਹੀਦਾ ਹੈ। ਭੋਜਨ ਤਾਜ਼ਾ ਅਤੇ ਗਰਮ ਹੋਣਾ ਚਾਹੀਦਾ ਹੈ। ਉਸ ਵਿਚ ਸਬਜ਼ੀ, ਫਲ, ਸਲਾਦ ...
ਸਰੀਰ ਦੇ ਤਰਲ ਨੂੰ ਸੰਤੁਲਿਤ ਰੱਖੇ ਪਾਣੀ
ਸਾਡੇ ਸਰੀਰ ਵਿਚ 60 ਫ਼ੀਸਦੀ ਪਾਣੀ ਹੁੰਦਾ ਹੈ। ਇਸ ਲਈ ਇਕ ਸਿਹਤਮੰਦ ਸਰੀਰ ਲਈ ਪਾਣੀ ਖ਼ਾਸ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਸਰੀਰ ਦਾ ਪਾਚਣ ਤੰਤਰ, ਸੈਲਾਈਵਾ ਭਾਵ ਲਾਰ, ਗੈਸੀਟ੍ਰਿਕ ਜੂਸ, ਜਠਰ ਅਗਨੀ ਦੇ ਰਸ, ਪਿਤ ਦੇ ਰਸ ਨੂੰ ਪੈਦਾ ਕਰਨ ਵਿਚ ਮਦਦ ਮਿਲਦੀ ਹੈ। ਇਥੇ ਪਾਣੀ ਸਰੀਰ ਦੇ ਤਾਪਮਾਨ ਨੂੰ ਆਮ ਰੱਖਣ ਵਿਚ ਮਦਦ ਕਰਦਾ ਹੈ। ਇਹ ਸਰੀਰ ਦੇ ਠੀਕ ਕੰਮ ਕਰਨ ਵਿਚ ਵੀ ਮਦਦ ਕਰਦਾ ਹੈ।
ਮਜ਼ਬੂਤ ਹੁੰਦੀਆਂ ਮਾਸਪੇਸ਼ੀਆਂ
ਸਾਡੀਆਂ ਮਾਸਪੇਸ਼ੀਆਂ ਵਿਚ 75 ਫ਼ੀਸਦੀ ਪਾਣੀ ਹੁੰਦਾ ਹੈ। ਮਾਸਪੇਸ਼ੀਆਂ ਠੀਕ ਢੰਗ ਨਾਲ ਕੰਮ ਕਰਨ, ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਸਹੀ ਮਾਤਰਾ ਵਿਚ ਪਾਣੀ ਮਿਲੇ। ਪਾਣੀ ਦੀ ਘਾਟ ਹੋਣ ਨਾਲ ਮਾਸਪੇਸ਼ੀਆਂ ਵਿਚ ਦਰਦ ਅਤੇ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਵਧੇਰੇ ਮਾਤਰਾ ਵਿਚ ਪਾਣੀ ਪੀਓ।
ਕਬਜ਼ ਦੂਰ ਕਰੇ ਪਾਣੀ
ਗੁਰਦੇ ਠੀਕ ਢੰਗ ਨਾਲ ਕੰਮ ਕਰਨ, ਇਸ ਲਈ ਪਾਣੀ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਸਰੀਰ ਵਿਚ ਪਾਣੀ ਦੀ ਘਾਟ ਹੋਵੇਗੀ ਤਾਂ ਗੁਰਦੇ ਵੀ ਠੀਕ ਢੰਗ ਨਾਲ ਕੰਮ ਨਹੀਂ ਕਰਨਗੇ, ਜਿਸ ਕਰਕੇ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ...
ਸੰਤੁਲਿਤ ਭੋਜਨ ਕਿਸੇ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੁੰਦਾ ਹੈ ਅਤੇ ਉਸ ਦੇ ਸੂਝਵਾਨ ਨਾਗਰਿਕ ਬਣਨ ਲਈ ਸਹਾਈ ਵੀ ਹੁੰਦਾ ਹੈ ਪਰ ਸੰਯੁਕਤ ਰਾਸ਼ਟਰ ਸੰਘ ਵਿਚ ਪੇਸ਼ ਕੀਤੀ ਗਈ ਇਕ ਰਿਪੋਰਟ ਬੇਹੱਦ ਭਿਆਨਕ ਤਸਵੀਰ ਬਿਆਨ ਕਰਦੀ ਹੈ। ਰਿਪੋਰਟ ਦੱਸਦੀ ਹੈ ਕਿ ਪੂਰੇ ਵਿਸ਼ਵ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਕੁੱਲ 70 ਕਰੋੜ ਬੱਚਿਆਂ ਵਿਚੋਂ ਹਰ ਤੀਸਰਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ।
ਵਿਗਿਆਨਕ ਪੱਖੋਂ ਜਿੱਥੇ ਮਾਂ ਦਾ ਦੁੱਧ ਪਹਿਲੇ 6 ਮਹੀਨੇ ਲਈ ਬੱਚੇ ਵਾਸਤੇ ਬੇਹੱਦ ਲਾਹੇਵੰਦ ਹੁੰਦਾ ਹੈ, ਉੱਥੇ ਇਕ ਕੌੜੀ ਸਚਾਈ ਸਾਹਮਣੇ ਆਈ ਹੈ ਕਿ ਕਰੀਬ 60 ਫੀਸਦੀ ਬੱਚੇ ਕਿਸੇ ਨਾ ਕਿਸੇ ਕਾਰਨ ਇਸ ਤੋਂ ਵਾਂਝੇ ਰਹਿ ਜਾਂਦੇ ਹਨ।
ਇਸ ਨੂੰ ਤਰਾਸਦੀ ਹੀ ਕਹਿ ਸਕਦੇ ਹਾਂ ਕਿ ਜਿੱਥੇ ਤੀਸਰੇ ਸੰਸਾਰ ਦੀ ਕਰੀਬ ਅੱਧੀ ਆਬਾਦੀ ਵਿਟਾਮਿਨਾਂ ਅਤੇ ਖਣਿਜਾਂ ਦੀ ਘਾਟ ਸਦਕਾ ਸਰੀਰਕ ਅਤੇ ਮਾਨਸਿਕ ਰੋਗਾਂ ਦੀ ਸ਼ਿਕਾਰ ਹੈ, ਉੱਥੇ ਅਗਿਆਨਤਾ ਜਾਂ ਅਨਪੜ੍ਹਤਾ ਕਾਰਨ ਕਰੋੜਾਂ ਲੋਕ ਚਰਬੀ ਭਰਪੂਰ, ਗੈਰ-ਮਿਆਰੀ ਅਤੇ ਅਸੰਤੁਲਿਤ ਭੋਜਨ ਖਾ ਕੇ ਮੋਟਾਪੇ ਦਾ ਸ਼ਿਕਾਰ ਹੋ ਕੇ ਦਿਲ ਅਤੇ ਸ਼ੂਗਰ ਵਰਗੇ ਰੋਗਾਂ ਨੂੰ ਸੱਦਾ ਦੇ ...
ਕੈਫੀਨ ਦੀ ਜ਼ਿਆਦਾ ਮਾਤਰਾ ਹੱਡੀਆਂ ਨੂੰ ਕਮਜ਼ੋਰ ਬਣਾਉਂਦੀ ਹੈ
ਅਮਰੀਕੀ ਜਰਨਲ ਆਫ਼ ਕਲੀਨੀਕਲ ਨਿਊਟ੍ਰੀਸ਼ਨ ਵਿਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ ਕਾਫੀ ਪੀਣ ਨਾਲ ਹੱਡੀਆਂ ਦੇ ਕਮਜ਼ੋਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ, ਖ਼ਾਸ ਕਰਕੇ ਬਜ਼ੁਰਗ ਔਰਤਾਂ ਵਿਚ। ਇਸ ਅਧਿਐਨ ਵਿਚ 65-75 ਸਾਲ ਦੀਆਂ ਔਰਤਾਂ ਨੂੰ ਜਿਨ੍ਹਾਂ ਦੀ ਮਾਹਵਾਰੀ ਦਾ ਸਮਾਂ ਖ਼ਤਮ ਹੋ ਗਿਆ ਸੀ, ਉਨ੍ਹਾਂ 'ਤੇ ਕੈਫੀਨ ਦੇ ਜ਼ਿਆਦਾ ਪ੍ਰਭਾਵ ਜਾਣਨ ਲਈ ਕੋਸ਼ਿਸ਼ ਕੀਤੀ ਗਈ।
ਇਸ ਖੋਜ ਵਿਚ ਇਹ ਪਾਇਆ ਗਿਆ ਕਿ ਜਿਨ੍ਹਾਂ ਔਰਤਾਂ ਨੇ 300 ਮਿਲੀਗ੍ਰਾਮ ਤੋਂ ਜ਼ਿਆਦਾ ਕੈਫੀਨ ਦੀ ਮਾਤਰਾ ਦਾ ਸੇਵਨ ਹਰ ਰੋਜ਼ ਕੀਤਾ, ਉਨ੍ਹਾਂ ਦੀਆਂ ਹੱਡੀਆਂ ਦੇ ਘਣਤਵ ਵਿਚ ਕਮੀ ਪਾਈ ਗਈ। ਜਿਵੇਂ-ਜਿਵੇਂ ਕੈਫੀਨ ਦੀ ਮਾਤਰਾ ਵਧਦੀ, ਉਵੇਂ-ਉਵੇਂ ਹੱਡੀਆਂ ਦੇ ਕਮਜ਼ੋਰ ਹੋਣ ਦੀਆਂ ਸੰਭਾਵਨਾਵਾਂ ਵਧਦੀਆਂ ਗਈਆਂ। ਇਸ ਖੋਜ ਵਿਚ ਨਾ ਸਿਰਫ਼ ਕਾਫੀ ਸਗੋਂ ਕੈਫੀਨ ਦੇ ਹੋਰ ਸਰੋਤਾਂ ਜਿਵੇਂ ਚਾਕਲੇਟ ਆਦਿ ਨੂੰ ਵੀ ਸ਼ਾਮਿਲ ਕੀਤਾ ਗਿਆ।
ਹੱਡੀਆਂ ਦੇ ਘਣਤਵ ਵਿਚ ਕਮੀ ਕਾਰਨ ਹੀ ਬਜ਼ੁਰਗ ਔਰਤਾਂ ਵਿਚ ਹੱਡੀਆਂ ਦੇ ਕਮਜ਼ੋਰ ਹੋਣ ਦਾ ਰੋਗ ਹੋ ਜਾਂਦਾ ਹੈ। ਇਸ ਰੋਗ ਵਿਚ ਹੱਡੀਆਂ ਏਨੀਆਂ ਕਮਜ਼ੋਰ ਹੋ ...
ਦਿਲ ਸਬੰਧੀ ਬਿਮਾਰੀਆਂ ਤੋਂ ਬਚਾਅ
ਆਲੂਬੁਖਾਰਾ ਖੂਨ ਦਾ ਵੱਧ ਦਬਾਅ, ਵੱਧ ਤਣਾਅ ਨੂੰ ਕੰਟਰੋਲ ਕਰ ਸਕਦਾ ਹੈ, ਜਿਸ ਨਾਲ ਦਿਲ ਦੀ ਸੁਰੱਖਿਆ ਹੁੰਦੀ ਹੈ। ਜਿਨ੍ਹਾਂ ਲੋਕਾਂ ਨੇ ਸੁੱਕਾ ਆਲੂਬੁਖਾਰਾ ਅਤੇ ਇਸ ਦੇ ਜੂਸ ਦੀ ਵਰਤੋਂ ਕੀਤੀ, ਉਨ੍ਹਾਂ ਵਿਚ ਖੂਨ ਦੇ ਦਬਾਅ ਦਾ ਪੱਧਰ ਘੱਟ ਪਾਇਆ ਗਿਆ। ਆਲੂਬੁਖਾਰੇ ਦੀ ਵਰਤੋਂ ਦਿਲ ਸਬੰਧੀ ਬਿਮਾਰੀਆਂ ਤੋਂ ਬਚਾਅ ਕਰਨ ਵਿਚ ਸਹਾਇਕ ਸਾਬਤ ਹੋ ਸਕਦੀ ਹੈ। ਦਰਅਸਲ, ਖੂਨ ਦਾ ਵਧਾਅ ਵਧੇਰੇ ਹੋਣ ਨਾਲ ਖੂਨ ਦੀਆਂ ਨਾੜੀਆਂ ਵਿਚ ਦਬਾਅ ਵਧਦਾ ਹੈ, ਜਿਸ ਨਾਲ ਦਿਲ ਰੋਗ ਦਾ ਖ਼ਤਰਾ ਵਧ ਜਾਂਦਾ ਹੈ।
ਕਬਜ਼
ਤਾਜ਼ਾ ਆਲੂਬੁਖਾਰਾ ਹੀ ਨਹੀਂ, ਸਗੋਂ ਸੁੱਕੇ ਆਲੂਬੁਖਾਰੇ ਦੇ ਵੀ ਕਈ ਫਾਇਦੇ ਹੁੰਦੇ ਹਨ। ਇਨ੍ਹਾਂ ਦੋਵਾਂ ਵਿਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਕੈਂਸਰ ਨਾਲ ਲੜਨ ਵਿਚ ਸਹਾਇਕ ਹਨ। ਸੁੱਕੇ ਆਲੂਬੁਖਾਰੇ ਵਿਚ ਮੌਜੂਦ ਰੇਸ਼ੇ ਅਤੇ ਪਾਲੀਫੇਨੋਲਸ ਪੇਟ ਦੇ ਕੈਂਸਰ ਦੇ ਜ਼ੋਖ਼ਮ ਕਾਰਕਾਂ ਨੂੰ ਘੱਟ ਕਰਨ ਵਿਚ ਸਹਾਇਕ ਸਾਬਤ ਹੋ ਸਕਦੇ ਹਨ।
ਸ਼ੂਗਰ
ਸੁੱਕੇ ਆਲੂਬੁਖਾਰੇ ਵਿਚ ਮੌਜੂਦ ਬਾਇਓਐਕਟਿਵ ਕੰਪਾਊਂਡ ਸ਼ੂਗਰ ਦੇ ਖ਼ਤਰੇ ਨੂੰ ਘੱਟ ਕਰ ਸਕਦੇ ਹਨ। ਸਵਾਦ ਵਿਚ ਮਿੱਠਾ ਹੋਣ ਦੇ ...
ਗਰਮੀ ਦੀ ਰੁੱਤ ਵਿਚ ਹੋਣ ਵਾਲਾ ਅੰਬ ਇਕ ਹਰਮਨ-ਪਿਆਰਾ ਫਲ ਹੈ। ਮੰਨਣਾ ਹੋਵੇਗਾ ਕਿ ਇਸ ਸਵਾਦੀ ਫਲ ਨੂੰ ਖਾਣ ਨਾਲ ਮਨ ਨੂੰ ਚੰਗੀ ਤ੍ਰਿਪਤੀ ਮਿਲਦੀ ਹੈ ਤੇ ਨਿਰੋਗ ਹੋਣ ਦੇ ਆਸਾਰ ਵੀ ਵਧਦੇ ਹਨ। ਪਹਿਲਾਂ ਤਾਂ ਅੰਬ ਦੇ ਵੱਡੇ-ਵੱਡੇ ਦਰੱਖਤ ਹੀ ਹੁੰਦੇ ਸਨ, ਹੁਣ ਨਵੀਂ ਖੋਜ ਨਾਲ ਛੋਟੇ ਆਕਾਰ ਦੇ ਦਰੱਖਤ ਵੀ ਫਲ ਦੇਣ ਲੱਗੇ ਹਨ। ਇਹ ਫਲ ਸਰੀਰ ਦੇ ਰੋਗਾਂ ਨੂੰ ਦੂਰ ਕਰ ਕੇ ਚੰਗੀ ਸਿਹਤ ਅਤੇ ਸ਼ਕਤੀ ਦੇਣ ਦੇ ਸਮਰੱਥ ਹਨ। ਅੰਬ ਦੀਆਂ ਅੱਜ ਸੈਂਕੜੇ ਕਿਸਮਾਂ ਮਿਲਦੀਆਂ ਹਨ।
ਪੱਕੇ ਅੰਬ ਵਿਚ ਕੈਲਸ਼ੀਅਮ, ਲੋਹਾ, ਗੁਲੂਕੋਜ਼, ਵਿਟਾਮਿਨ ਸੀ, ਕਾਰਬੋਹਾਈਡ੍ਰੇਟਸ, ਆਸਕੋਰਬਿਕ ਐਸਿਡ, ਫਾਸਫੋਰਸ, ਖਣਿਜ ਤੱਤ ਆਦਿ ਹੁੰਦੇ ਹਨ। ਆਓ, ਜਾਣਦੇ ਹਾਂ ਅੰਬ ਦੇ ਨਾਲ ਹੋਣ ਵਾਲੇ ਕੁਝ ਇਲਾਜ:
* ਅਤਿਸਾਰ ਅਤੇ ਰਕਤਾਤੀਸਾਰ ਵਿਚ ਅੰਬ ਦੀ ਗਿਟਕ ਦੀ ਵਰਤੋਂ ਕਰਕੇ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
* ਬੁਖਾਰ ਅਤੇ ਸਰਦੀ ਦਾ ਇਲਾਜ ਵੀ ਗਿਟਕ ਨਾਲ ਕੀਤਾ ਜਾ ਸਕਦਾ ਹੈ।
* ਸਰੀਰਕ ਕਮਜ਼ੋਰੀ ਵਿਚ ਅੰਬ ਚੂਸ ਕੇ ਉੱਪਰ ਤੋਂ ਠੰਢੀ ਲੱਸੀ ਪੀ ਲਓ। ਖ਼ੂਨ ਵਿਚ ਵਾਧਾ ਹੋਏਗਾ ਅਤੇ ਸਰੀਰ ਵਿਚ ਫੁਰਤੀ ਆਵੇਗੀ।
* ਸਿਹਤਮੰਦ ਰਹਿਣ ਲਈ ਕੱਚੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX