ਤਾਜਾ ਖ਼ਬਰਾਂ


17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ - ਸੁਖਬੀਰ ਸਿੰਘ ਬਾਦਲ
. . .  2 minutes ago
ਚੰਡੀਗੜ੍ਹ, 16 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ 17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ...
ਅਜਨਾਲਾ ਟਿਫ਼ਨ ਬੰਬ ਬਲਾਸਟ ਮਾਮਲੇ 'ਚ ਗ੍ਰਿਫ਼ਤਾਰ 3 ਦਹਿਸ਼ਤਗਰਦਾਂ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  16 minutes ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਅਜਨਾਲਾ ਦੇ ਸ਼ਰਮਾ ਪੈਟਰੋਲ ਪੰਪ 'ਤੇ ਹੋਏ ਟਿਫ਼ਨ ਬੰਬ ਬਲਾਸਟ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਦਹਿਸ਼ਤਗਰਦਾਂ ਵਿੱਕੀ ਭੱਟੀ ...
ਪੱਟੀ 100 ਫ਼ੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ
. . .  20 minutes ago
ਤਰਨਤਾਰਨ, 16 ਸਤੰਬਰ - ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ...
'ਆਪ' ਦਾ ਯੂ.ਪੀ. ਦੇ ਲੋਕਾਂ ਨਾਲ ਵਾਅਦਾ, ਸੱਤਾ ਵਿਚ ਆਉਣ ਤੋਂ ਬਾਅਦ ਦਿੱਤੀ ਜਾਵੇਗੀ 24 ਘੰਟੇ ਬਿਜਲੀ, ਹੋਣਗੇ ਬਕਾਏ ਮੁਆਫ਼
. . .  35 minutes ago
ਨਵੀਂ ਦਿੱਲੀ,16 ਸਤੰਬਰ - 'ਆਪ' ਨੇ ਵਾਅਦਾ ਕੀਤਾ ਹੈ ਕਿ ਜੇ ਕਰ ਉਹ ਯੂ.ਪੀ. ਵਿਚ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ...
ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ
. . .  42 minutes ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਇਤਿਹਾਸਕ ਮਹੱਤਵ ਵਾਲੇ...
ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਜਾਰੀ
. . .  49 minutes ago
ਮੁੰਬਈ,16 ਸਤੰਬਰ - ਅਦਾਕਾਰ ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਚੱਲ ਰਿਹਾ ਹੈ। ਮੁੰਬਈ ਵਿਚ ਸੋਨੂੰ ਸੂਦ ਦੀ ਇਮਾਰਤ ਦੇ ਕੁਝ ਦ੍ਰਿਸ਼ ਸਾਹਮਣੇ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  1 minute ago
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ) - ਸ਼ਹਿਰ ਦੇ ਰਾਮ ਬਾਗ ਨਜ਼ਦੀਕ ਇਕ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ...
ਸ੍ਰੀ ਮੁਕਤਸਰ ਸਾਹਿਬ ਵਿਖੇ ਰੁਜ਼ਗਾਰ ਮੇਲੇ ਵਿਚ ਰੋਸ ਪ੍ਰਦਰਸ਼ਨ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਲਾਏ ਰੁਜ਼ਗਾਰ ਮੇਲੇ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬੀ.ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ...
ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਗਲਾਡਾ ਅਤੇ ਕਲੋਨਾਈਜ਼ਰ ਹੋਏ ਆਹਮਣੇ ਸਾਹਮਣੇ, ਸਥਿਤੀ ਤਣਾਅ ਪੂਰਨ
. . .  about 1 hour ago
ਲੁਧਿਆਣਾ, (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ ),16 ਸਤੰਬਰ - ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਲੁਧਿਆਣਾ ਵਿਚ ਗਲਾਡਾ ਅਤੇ ਕਲੋਨਾਈਜ਼ਰ ਆਹਮੋ ਸਾਹਮਣੇ ਹੋ ਗਏ...
ਦਿੱਲੀ ਰੋਸ ਮਾਰਚ 'ਚ ਸ਼ਮੂਲੀਅਤ ਲਈ ਤਲਵੰਡੀ ਸਾਬੋ ਤੋਂ ਅਕਾਲੀਆਂ ਦੇ ਜਥੇ ਰਵਾਨਾ
. . .  about 1 hour ago
ਤਲਵੰਡੀ ਸਾਬੋ,16 ਸਤੰਬਰ (ਰਣਜੀਤ ਸਿੰਘ ਰਾਜੂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ...
ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵਲੋਂ ਨਾਭਾ ਦਾ ਦੌਰਾ, ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀਆਂ ਸੁਣੀਆਂ ਮੁਸ਼ਕਿਲਾਂ
. . .  about 1 hour ago
ਨਾਭਾ, 16 ਸਤੰਬਰ ( ਕਰਮਜੀਤ ਸਿੰਘ) - ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਅੱਜ ਨਾਭਾ ਦਾ ਦੌਰਾ ਕਰ ਕੇ ਇੱਥੇ ਨਗਰ ਕੌਂਸਲ ਵਿਖੇ ਨਗਰ ਕੌਂਸਲ ਨਾਭਾ ਅਤੇ ਨਗਰ ਪੰਚਾਇਤ ....
ਕਿਸਾਨ ਰੈਲੀ ਵਿਚ ਹੋਇਆ ਹਜ਼ਾਰਾਂ ਦਾ ਇਕੱਠ
. . .  about 1 hour ago
ਅਮਰਕੋਟ,16 ਸਤੰਬਰ( ਗੁਰਚਰਨ ਸਿੰਘ ਭੱਟੀ) - ਸਰਹੱਦੀ ਖੇਤਰ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ 'ਚ ਨੌਜਵਾਨ ਕਿਸਾਨ ਏਕਤਾ ਵਲਟੋਹਾ ਦੇ ਨੌਜਵਾਨਾਂ ਵਲੋਂ ਕਿਸਾਨ ਰੈਲੀ ਕਰਵਾਈ ਗਈ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੰਗ 'ਤੇ ਯੂ.ਏ.ਪੀ.ਏ. ਲਾ ਕੇ ਧਾਰਾਵਾਂ 'ਚ ਵਾਧਾ, 21 ਤੱਕ ਵਧਿਆ ਪੁਲਿਸ ਰਿਮਾਂਡ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ.ਐੱਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ....
ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 1 hour ago
ਨਵੀਂ ਦਿੱਲੀ ,16 ਸਤੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ 'ਤੇ ਸ਼ਿਮਲਾ ...
ਨਾਭਾ ਵਿਚ ਦੇਰ ਰਾਤ ਚੱਲੀ ਗੋਲੀ
. . .  about 2 hours ago
ਨਾਭਾ, 16 ਸਤੰਬਰ (ਅਮਨਦੀਪ ਸਿੰਘ ਲਵਲੀ) - ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਥੂਹੀ ਅਤੇ ਪਿੰਡ ਅਗੇਤੀ ਦੇ ਵਿਚਕਾਰ ਪੈਂਦੇ ਸ਼ਰਾਬ ਦੇ ਠੇਕੇ 'ਤੇ ਦੇਰ ਰਾਤ 10.30 ਵਜੇ ਦੇ ਕਰੀਬ ਗੋਲੀ ਚੱਲਣ ਨਾਲ...
ਸਿਮਰਨਜੀਤ ਸਿੰਘ ਮਾਨ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ
. . .  about 2 hours ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ ਕੀਤੀ ਹੈ। ...
ਦਿੱਲੀ ਵਿਚ ਸ਼੍ਰੋਮਣੀ ਅਕਾਲੀ ਨੂੰ ਮਾਰਚ ਕਰਨ ਦੀ ਨਹੀਂ ਮਿਲੀ ਇਜਾਜ਼ਤ
. . .  about 2 hours ago
ਨਵੀਂ ਦਿੱਲੀ, 16 ਸਤੰਬਰ - ਦਿੱਲੀ ਵਿਚ ਸ਼੍ਰੋਮਣੀ ਅਕਾਲੀ ਨੂੰ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ | ਅਕਾਲੀ ਦਲ ਨੇ ਕੇਂਦਰ ਸਰਕਾਰ ਵਲੋਂ ਵਿਰੋਧ ਮਾਰਚ ਦੀ ਇਜਾਜ਼ਤ ਨਾ ਦੇਣ ਦੀ ਨਿਖੇਧੀ ਕੀਤੀ ਹੈ ...
ਦਿੱਲੀ ਪੁਲਿਸ ਵਲੋਂ ਫੜੇ ਗਏ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸਨ ਰੇਲਵੇ ਟਰੈਕ ਅਤੇ ਪੁਲ
. . .  about 3 hours ago
ਨਵੀਂ ਦਿੱਲੀ, 16 ਸਤੰਬਰ - ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਸੂਤਰਾਂ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਹਾਲ ਹੀ ਵਿਚ ਫੜੇ ਗਏ ਪਾਕਿਸਤਾਨ ਦੁਆਰਾ ਸੰਗਠਿਤ...
ਮੋਟਰਸਾਈਕਲ ਨਹਿਰ ਵਿਚ ਡਿੱਗਿਆ, 2 ਨੌਜਵਾਨਾਂ ਦੀ ਮੌਤ
. . .  about 3 hours ago
ਜ਼ੀਰਾ,16 ਸਤੰਬਰ (ਪ੍ਰਤਾਪ ਸਿੰਘ ਹੀਰਾ) - ਬੀਤੀ ਰਾਤ ਜ਼ੀਰਾ ਸ਼ਹਿਰ ਰੋਡ 'ਤੇ ਲੰਘਦੀ ਨਹਿਰ ਵਿਚ ਦੋ ਨੌਜਵਾਨਾਂ ਦੇ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ ...
ਰੋਸ ਮਾਰਚ ਵਿਚ ਹਿੱਸਾ ਲੈਣ ਲਈ ਜਥੇ ਦਿੱਲੀ ਲਈ ਰਵਾਨਾ
. . .  about 3 hours ago
ਨਵੀਂ ਦਿੱਲੀ, 16 ਸਤੰਬਰ - ਸ਼੍ਰੋਮਣੀ ਅਕਾਲੀ ਦਲ (ਬ ) ਵਲੋਂ 17 ਸਤੰਬਰ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ | ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ...
ਜਲਾਲਾਬਾਦ ਮੋਟਰਸਾਈਕਲ ਧਮਾਕੇ 'ਚ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੀਤਾ ਮਾਮਲਾ ਦਰਜ, ਏਰੀਆ ਸੀਲ
. . .  about 3 hours ago
ਜਲਾਲਾਬਾਦ,16 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਵਿਚ ਜਾਰੀ ਹੋਏ ਹਾਈ ਅਲਰਟ ਤੋਂ ਬਾਅਦ ਜਲਾਲਾਬਾਦ ਵਿਚ ਬੀਤੀ ਦੇਰ ਸ਼ਾਮ ਨੂੰ ਮੋਟਰਸਾਈਕਲ ਵਿਚ ਹੋਏ ਧਮਾਕੇ ਤੋਂ ਬਾਅਦ ਪੁਲਿਸ ਵਲੋਂ ਉਸ...
ਗੁਜਰਾਤ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਤੋਂ ਰਾਜੇਂਦਰ ਤ੍ਰਿਵੇਦੀ ਦਾ ਅਸਤੀਫ਼ਾ
. . .  about 3 hours ago
ਗਾੰਧੀਨਗਰ ,(ਗੁਜਰਾਤ) 16 ਸਤੰਬਰ - ਰਾਜੇਂਦਰ ਤ੍ਰਿਵੇਦੀ ਨੇ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸੈਂਟਰਲ ਵਿਸਟਾ' ਵੈੱਬਸਾਈਟ ਕੀਤੀ ਲਾਂਚ, ਦੋ ਰੱਖਿਆ ਦਫ਼ਤਰ ਕੰਪਲੈਕਸਾਂ ਦਾ ਉਦਘਾਟਨ
. . .  about 4 hours ago
ਨਵੀਂ ਦਿੱਲੀ, 16 ਸਤੰਬਰ - ਦਿੱਲੀ ਵਿਚ ਨਵੇਂ ਰੱਖਿਆ ਦਫ਼ਤਰ ਕੰਪਲੈਕਸਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸੈਂਟਰਲ ਵਿਸਟਾ' ਵੈੱਬਸਾਈਟ ਲਾਂਚ ਕੀਤੀ ...
ਬੰਦੂਕ ਦੀ ਨੋਕ 'ਤੇ 17 ਸਾਲਾ ਲੜਕੀ ਨਾਲ ਜਬਰ ਜਨਾਹ
. . .  about 4 hours ago
ਮੁਜ਼ੱਫ਼ਰਨਗਰ,16 ਸਤੰਬਰ - ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ 17 ਸਾਲਾ ਲੜਕੀ ਨਾਲ ਦੋ ਲੋਕਾਂ ਨੇ ਕਥਿਤ ਤੌਰ 'ਤੇ ਬੰਦੂਕ ਦੀ ਨੋਕ 'ਤੇ ਜਬਰ ਜਨਾਹ ਕੀਤਾ...
ਛੱਪੜ ਵਿਚ ਨਹਾਉਂਦੇ ਸਮੇਂ ਦੋ ਨਾਬਾਲਗ ਡੁੱਬੇ
. . .  about 4 hours ago
ਬਲਿਆ (ਉੱਤਰ ਪ੍ਰਦੇਸ਼), 16 ਸਤੰਬਰ - ਉੱਤਰ ਪ੍ਰਦੇਸ਼ ਦੇ ਚੇਤਨ ਕਿਸ਼ੋਰ ਪਿੰਡ ਵਿਚ 12 ਅਤੇ 14 ਸਾਲ ਦੇ ਦੋ ਲੜਕੇ ਇਕ ਛੱਪੜ ਵਿਚ ਨਹਾਉਂਦੇ ਸਮੇਂ ਡੁੱਬ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਤੁਹਾਡੇ ਬੂਹੇ 'ਤੇ ਹੈ 5ਜੀ ਦਾ ਤੂਫ਼ਾਨ

ਜੀ ਹਾਂ, ਇਹ ਸਭ ਕੁਝ ਅਗਲੇ 10 ਤੋਂ 12 ਮਹੀਨਿਆਂ ਵਿਚ ਹੀ ਸੰਭਵ ਹੋਣ ਵਾਲਾ ਹੈ ਕਿਉਂਕਿ 5ਜੀ ਦੀ ਰਫ਼ਤਾਰ ਦਾ ਤੂਫ਼ਾਨ ਹੁਣ ਦਹਿਲੀਜ਼ ਤੱਕ ਪਹੁੰਚ ਗਿਆ ਹੈ। ਲੰਮੇ ਇੰਤਜ਼ਾਰ ਤੋਂ ਬਾਅਦ ਦੂਰਸੰਚਾਰ ਵਿਭਾਗ ਨੇ ਟੈਲੀਕਾਮ ਕੰਪਨੀਆਂ ਨੂੰ 5ਜੀ ਸੇਵਾ ਦੀ ਪ੍ਰੀਖਣ ਦੀ ਇਜਾਜ਼ਤ ਦਿੱਤੀ ਹੈ। 4 ਮਈ 2021 ਨੂੰ ਕਈ ਕੰਪਨੀਆਂ ਨੂੰ ਮਿਲੀ ਇਸ ਇਜਾਜ਼ਤ ਰਾਹੀਂ ਅਗਲੇ ਛੇ ਮਹੀਨਿਆਂ ਤੱਕ ਪ੍ਰੀਖਣ ਚੱਲਣਗੇ, ਜਿਸ ਦਾ ਮਤਲਬ ਇਹ ਹੈ ਕਿ ਇਹ ਕੰਪਨੀਆਂ ਇਸ ਸਾਲ ਦਸੰਬਰ ਵਿਚ ਜਾਂ ਫਿਰ ਅਗਲੇ ਸਾਲ ਜਨਵਰੀ ਫਰਵਰੀ ਵਿਚ 5ਜੀ ਸੇਵਾਵਾਂ ਹਿੰਦੁਸਤਾਨ ਵਿਚ ਸ਼ੁਰੂ ਕਰ ਸਕਦੀਆਂ ਹਨ। 5ਜੀ ਬਾਰੇ ਅਸੀਂ ਅੱਗੇ ਕੁਝ ਹੋਰ ਜਾਣੀਏ, ਇਸ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਕੀ 5ਜੀ ਤਕਨੀਕ ਦਾ ਦੇਸ਼ ਅਤੇ ਦੁਨੀਆ ਵਿਚ ਕਹਿਰ ਵਰਤਾਅ ਰਹੀ ਕੋਰੋਨਾ ਵਰਗੀ ਮਹਾਂਮਾਰੀ ਨਾਲ ਵੀ ਕੋਈ ਸਿੱਧਾ ਜਾਂ ਟੇਢਾ ਕਿਸੇ ਕਿਸਮ ਦਾ ਰਿਸ਼ਤਾ ਹੈ? ਕਿਉਂਕਿ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਵਿਚ ਕਈ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਕੋਰੋਨਾ ਦੀ ਖ਼ੌਫ਼ਨਾਕ ਦੂਜੀ ਲਹਿਰ ਕੁਝ ਹੋਰ ਨਹੀਂ ਸਗੋਂ 5ਜੀ ਤਕਨੀਕ ਦੇ ਹੋ ...

ਪੂਰਾ ਲੇਖ ਪੜ੍ਹੋ »

ਫੁੱਲ ਪ੍ਰਦਰਸ਼ਨ

ਕੀ ਹੈ ਮਤਲਬ ਤੇ ਮਨਾਉਣ ਦਾ ਮੰਤਵ?

ਅਸੀਂ ਪਿਛਲੇ ਦਿਨਾਂ ਵਿਚ ਅਖ਼ਬਾਰਾਂ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਆਲੇ-ਦੁਆਲੇ ਦੇ ਸ਼ਹਿਰਾਂ ਵਿਚ ਫਲਾਵਰ ਸ਼ੋਅ ਜਾਂ ਬੂਟਿਆਂ ਦੀਆਂ ਨੁਮਾਇਸ਼ਾਂ ਦੀਆਂ ਫੋਟੋ ਅਤੇ ਭਰਪੂਰ ਜਾਣਕਾਰੀ ਲੈਂਦੇ ਰਹੇ ਹਾਂ। ਇਹ ਫਲਾਵਰ ਸ਼ੋਅ ਵੱਖ-ਵੱਖ ਸੂਬਿਆਂ ਦੀਆਂ ਰਾਜ ਸਰਕਾਰਾਂ, ਵਿੱਦਿਅਕ ਅਦਾਰੇ, ਧਾਰਮਿਕ ਅਤੇ ਸਮਾਜ ਸੇਵੀ ਸੁਸਾਇਟੀਆਂ ਵਲੋਂ ਕਰਵਾਏ ਜਾ ਰਹੇ ਸਨ। ਜਿਸ ਵਿਚ ਮੌਸਮੀ ਫੁੱਲ ਅਤੇ ਹੋਰ ਵੇਲ ਬੂਟਿਆਂ ਦੀ ਨੁਮਾਇਸ਼ ਲਗਾਈ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੀ ਆਪਣੀ 1969 ਦੀ ਸਥਾਪਨਾ ਤੋਂ ਲੈ ਕੇ ਪਹਿਲਾ ਫਲਾਵਰ ਸ਼ੋਅ ਪੰਜਾਬੀ ਦੇ ਉੱਘੇ ਲਿਖਾਰੀ ਅਤੇ ਬੁੱਧੀਜੀਵੀ ਭਾਈ ਵੀਰ ਸਿੰਘ ਜੀ ਨੂੰ ਸਮਰਪਿਤ ਕਰਕੇ ਦਸੰਬਰ, 2017 ਵਿਚ ਆਯੋਜਿਤ ਕੀਤਾ ਗਿਆ। ਇਹ ਪਲੇਠੀ ਦਾ ਫਲਾਵਰ ਸ਼ੋਅ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ: ਡਾ: ਜਸਪਾਲ ਸਿੰਘ ਸੰਧੂ ਦੀ ਵਾਤਾਵਰਨ ਅਤੇ ਖ਼ੂਬਸੂਰਤੀ ਵੱਲ ਡੂੰਘੀ ਅਤੇ ਵੱਡੀ ਸੋਚ ਦਾ ਨਤੀਜਾ ਹੋਇਆ। ਇਸ ਤੋਂ ਬਾਅਦ ਦੋ ਸ਼ੋਅ 2018 ਅਤੇ ਦੋ ਗੋਲਡਨ ਜੁਬਲੀ ਫਲਾਵਰ ਸ਼ੋਅ ਮਾਰਚ ਅਤੇ ਦਸੰਬਰ ਸ਼ੋਅ 2019 ਦੌਰਾਨ ਕਰਵਾਏ ਗਏ ਪ੍ਰੰਤੂ ਸਾਲ 2020 ਵਿਚ ਕੋਰੋਨਾ ਦੀ ਮਾਰ ਕਾਰਨ ...

ਪੂਰਾ ਲੇਖ ਪੜ੍ਹੋ »

ਨੀਰੋ : ਬਾਦਸ਼ਾਹ ਤੋਂ ਮੁਜਰਮ ਬਣਨ ਤੱਕ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) 20 ਕੁ ਸਾਲ ਦੀ ਉਮਰ ਵਿਚ ਹੀ ਗੁਣਾਂ ਦੀ ਗੁਥਲੀ ਬਾਦਸ਼ਾਹ ਨੀਰੋ ਰਾਜਨੀਤੀ ਦੇ ਅਜਿਹੇ ਮਕੜਜਾਲ ਵਿਚ ਉਲਝਿਆ ਤੇ ਉਹ ਭੁੱਲ ਹੀ ਗਿਆ ਕਿ ਉਹ ਇਕ ਕੋਮਲ ਭਾਵੀ ਸ਼ਾਇਰ, ਰੰਗਮੰਚ ਦਾ ਸੰਜੀਦਾ ਅਦਾਕਾਰ, ਸੰਗੀਤ ਦਾ ਦੀਵਾਨਾ ਅਤੇ ਖੇਡ ਦੇ ਮੈਦਾਨ ਦੀ ਸ਼ਾਨ ਵੀ ਹੈ। ਉਸ ਦੇ ਸੀਨੇ ਵਿਚ ਅਜਿਹੀ ਅੱਗ ਬਲੀ ਕਿ ਨੀਰੋ ਇਕ ਨਿਰਦਈ ਬਾਦਸ਼ਾਹ ਬਣ ਕੇ ਹੀ ਰਹਿ ਗਿਆ। ਉਪਰੋਕਤ ਗੁਣਾਂ ਦੀ ਬਜਾਏ ਬਾਦਸ਼ਾਹ ਨੀਰੋ ਦੇ ਦਿਲ ਵਿਚ ਪੁਰਾਣੇ ਘਰਾਂ, ਗੰਦੇ ਲੋਕਾਂ, ਬਦਬੂਦਾਰ ਥਾਵਾਂ ਅਤੇ ਇਨਸਾਨਾਂ ਦੀਆਂ ਬਦਸੂਰਤ ਸ਼ਕਲਾਂ ਨਾਲ ਸਖ਼ਤ ਨਫ਼ਰਤ ਘਰ ਕਰ ਗਈ। ਉਹ ਇਸਾਈਆਂ ਨੂੰ ਤਾਂ ਆਪਣਾ ਇਕ ਨੰਬਰ 'ਤੇ ਦੁਸ਼ਮਣ ਮੰਨੀ ਬੈਠਾ ਸੀ। ਟੈਸਟਸ, ਸੁਓਟੋਨੀਅਸ ਅਤੇ ਕੈਸੀਅਸ ਡਿਓ ਵਰਗੇ ਉਸ ਸਮੇਂ ਦੇ ਖੋਜੀ ਲੇਖਕ ਦੱਸਦੇ ਹਨ ਕਿ ਸੰਨ 62-63 ਦੇ ਕਰੀਬ ਬਾਦਸ਼ਾਹ ਨੀਰੋ ਨੇ ਆਪਣੀ ਸੈਨੇਟ ਅੱਗੇ ਸਮੁੱਚੇ ਰੋਮ (ਸਮੇਤ ਆਪਣੇ ਮਹਿਲ) ਨੂੰ ਢਾਹ ਕੇ ਆਪਣੀ ਇੱਛਾ ਅਨੁਸਾਰ ਨਵੇਂ ਸਿਰੇ ਤੋਂ ਉਸਾਰਨ ਦੀ ਤਜਵੀਜ਼ ਰੱਖੀ, ਜਿਸ ਤਜਵੀਜ਼ ਨੂੰ ਉਸ ਦੀ ਸੈਨੇਟ ਨੇ ਆਰਥਿਕ ਤੰਗੀ ਕਾਰਨ ਮੁੱਢ ਤੋਂ ਰੱਦ ਕਰ ਦਿੱਤਾ। ਉਸ ਦੀ ਇਸ ...

ਪੂਰਾ ਲੇਖ ਪੜ੍ਹੋ »

ਪੁਲਾੜ ਵਿਚ ਨਿਵੇਕਲੀਆਂ ਪੈੜਾਂ ਪਾਉਣ ਵਾਲੀ ਕ੍ਰਿਸਟੀਨਾ ਹੈਮੱਕ ਕੋਚ

ਸਦੀਆਂ ਤੋਂ ਚੰਨ-ਤਾਰਿਆਂ ਬਾਰੇ ਜਾਣਨ ਲਈ ਹਨੇਰੀਆਂ ਰਾਤਾਂ ਝਾਕਦੇ ਮਨੁੱਖ ਨੇ ਪੁਲਾੜ ਵੱਲ ਪਹਿਲੀ ਪਰਵਾਜ਼ ਦਾ ਸੁਪਨਾ ਵੀਹਵੀਂ ਸਦੀ ਦੇ ਸੱਠਵਿਆਂ ਦੌਰਾਨ ਸੋਵੀਅਤ ਏਅਰਫੋਰਸ ਦੇ ਪਾਇਲਟ ਯੂਰੀ ਗਾਗਰਿਨ ਦੀ ਧਰਤੀ ਦੁਆਲੇ ਪੁਲਾੜ ਵਿਚ ਉੁਡਾਰੀ ਨਾਲ ਸਾਕਾਰ ਕੀਤਾ। ਉਸ ਪਿੱਛੋਂ ਮਨੁੱਖ ਨੇ ਚੰਨ 'ਤੇ ਪੈਰ ਧਰਿਆ ਅਤੇ ਹੁਣ ਲਾਲ ਗ੍ਰਹਿ ਮੰਗਲ 'ਤੇ ਜਾਣ ਦੀਆਂ ਤਰਕੀਬਾਂ ਬਣਾਉਦਿਆਂ, ਧਰਤੀ ਤੋਂ ਬਾਹਰ ਕਾਲੋਨੀਆਂ ਵਸਾਉਣ ਦੇ ਸੁਪਨੇ ਵੇਖ ਰਿਹਾ ਹੈ। ਭਵਿੱਖ ਦੇ ਉਲੀਕੇ ਟੀਚਿਆਂ ਦੌਰਾਨ ਜਿਹੜੇ ਪੁਲਾੜ ਯਾਤਰੀ ਮੰਗਲ ਜਾਂ ਹੋਰ ਪੁਲਾੜੀ ਪਿੰਡਾਂ ਵੱਲ ਜਾਣਗੇ, ਉਨ੍ਹਾਂ ਨੂੰ ਆਉਣ ਜਾਣ ਦੇ ਸਫ਼ਰ ਦੌਰਾਨ ਮਹੀਨਿਆਂ ਬੱਧੀ ਭਾਰਹੀਣਤਾ (ਮਾਈਕ੍ਰੋ ਗਰੈਵਿਟੀ) ਵਾਲੀ ਸਥਿਤੀ ਵਿਚ ਰਹਿਣਾ ਪਵੇਗਾ। ਪੁਲਾੜ ਏਜੰਸੀਆਂ ਇਨ੍ਹਾਂ ਮਿਸ਼ਨਾਂ ਤੋਂ ਪਹਿਲਾਂ ਭਾਰਹੀਣਤਾ ਦੇ ਮਨੁੱਖੀ ਸਰੀਰ ਉੱਪਰ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਣਾ ਚਾਹੁੰਦੀਆਂ ਹਨ ਤਾਂ ਕਿ ਪੁਲਾੜ ਯਾਤਰੀਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖ ਕੇ ਇਨ੍ਹਾਂ ਮਿਸ਼ਨਾਂ 'ਤੇ ਭੇਜਿਆ ਜਾ ਸਕੇ। ਇਸ ਕਰਕੇ ਪੁਲਾੜ ਯਾਤਰੀਆਂ ਨੂੰ ਵੱਖ-ਵੱਖ ਸਮੇਂ ...

ਪੂਰਾ ਲੇਖ ਪੜ੍ਹੋ »

ਅਮਰੀਕਾ ਦੇ ਸਫਲ ਪੰਜਾਬੀ ਕਾਰੋਬਾਰੀ-4

ਕੈਲੀਫੋਰਨੀਆ ਦੇ ਬਦਾਮ ਉਤਪਾਦਕਾਂ 'ਚ ਮੋਹਰੀ ਪੰਜਾਬੀ ਹਨ ਅਟਵਾਲ ਭਰਾ

ਵਰਤਮਾਨ ਸਮੇਂ ਵਿਚ ਸ਼ਾਇਦ ਇਹ ਸਿਧਾਂਤ ਕਿਸੇ ਦੇ ਵੀ ਸਮਝ ਵਿਚ ਨਹੀਂ ਆ ਰਿਹਾ ਕਿ ਵਿਗਿਆਨ ਜਾਂ ਸੋਸ਼ਲ ਮੀਡੀਆ ਦੇ ਯੁੱਗ ਵਿਚ ਮਨੁੱਖ ਇਕ ਦੂਜੇ ਦੇ ਨੇੜੇ ਤਾਂ ਬਹੁਤ ਆ ਗਿਆ ਹੈ ਪਰ ਇਕੱਲਾ ਤੇ ਇਕੱਲਤਾ ਫਿਰ ਵੀ ਕਿਉਂ ਬਹੁਤ ਮਹਿਸੂਸ ਕਰ ਰਿਹਾ ਹੈ? ਜੇ ਅੱਜ ਵੀ ਚਾਰ ਬੰਦੇ ਕਿਸੇ ਦੇ ਹੱਕ ਵਿਚ ਬਾਂਹ ਖੜ੍ਹੀ ਕਰਕੇ ਇਹ ਗੱਲ ਕਹਿ ਰਹੇ ਹਨ ਕਿ, 'ਇਹ ਆ ਬੰਦੇ, ਰੱਬ ਇਹੋ ਜਿਹੇ ਸਭ ਨੂੰ ਬਣਾਵੇ' ਤਾਂ ਲਗਦਾ ਨਹੀਂ ਕਿ ਜ਼ਿੰਦਗੀ 'ਤੇ ਜਿਊਣ ਦਾ ਮਿਸ਼ਨ ਪੂਰਾ ਹੋ ਰਿਹਾ ਹੈ? ਕੈਲੀਫੋਰਨੀਆ ਦੇ ਮਰਸਿਡ ਸ਼ਹਿਰ ਵਿਚ ਵਸਦੇ ਅਟਵਾਲ ਭਰਾਵਾਂ, ਸਰਬਜੀਤ ਸਿੰਘ ਅਟਵਾਲ, ਕੁਲਦੀਪ ਸਿੰਘ ਅਟਵਾਲ ਤੇ ਸੁਰਜੀਤ ਸਿੰਘ ਅਟਵਾਲ ਬਾਰੇ ਆਮ ਲੋਕਾਂ ਦੀ ਅਜਿਹੀ ਹੀ ਧਾਰਨਾ ਹੈ ਤੇ ਹਰ ਕੋਈ ਇਨ੍ਹਾਂ ਦੇ ਸਤਿਕਾਰ ਵਿਚ ਆਪ ਮੁਹਾਰੇ ਹੀ ਬੂਹਾ ਖੋਲ੍ਹ ਦੇਣਾ ਚਾਹੁੰਦਾ ਹੈ। ਕੈਲੀਫੋਰਨੀਆ ਸੂਬਾ ਜੋ ਵਿਸ਼ਵ ਵਿਚ ਬਦਾਮਾਂ ਦੀ ਕੁੱਲ ਖਪਤ ਦਾ 80 ਫ਼ੀਸਦੀ ਹਿੱਸਾ ਉਤਪਾਦਨ ਕਰ ਰਿਹਾ ਹੈ, ਇਹ ਮੰਨਣਾ ਪਵੇਗਾ ਕਿ ਪੀਚ (ਆੜੂ) ਦੀ ਖੇਤੀਬਾੜੀ ਨਾਲ ਕਾਰੋਬਾਰ ਆਰੰਭ ਕਰਨ ਵਾਲੇ ਅਟਵਾਲ ਭਰਾ ਬਦਾਮਾਂ ਦੇ ਧੰਦੇ 'ਚ ਸਫਲ ਹੋਣ ਵਾਲੇ ਪਹਿਲੇ ਕਿਸਾਨਾਂ ਵਿਚੋਂ ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਕੋਇਲ

ਕੋਇਲ (ASIAN KOEL) ਭਾਰਤੀ ਉਪਮਹਾਂਦੀਪ ਅਤੇ ਦੱਖਣੀ ਏਸ਼ੀਆ 'ਚ ਪਾਇਆ ਜਾਣ ਵਾਲਾ ਵੱਡੇ ਆਕਾਰ ਦਾ ਪੰਛੀ ਹੈ। ਕਾਲੇ ਰੰਗ ਦਾ ਇਹ ਪੰਛੀ ਨਜ਼ਰ ਬਹੁਤ ਘੱਟ ਆਉਂਦਾ ਹੈ ਪਰ ਇਸ ਦੀ ਸੁਰੀਲੀ ਆਵਾਜ਼ ਕਾਫ਼ੀ ਸੁਣਾਈ ਦਿੰਦੀ ਹੈ। ਮੱਧਮ ਆਕਾਰ ਦਾ ਇਹ ਪੰਛੀ ਨਰ ਕਾਲੇ ਜਾਂ ਗੂੜ੍ਹੇ ਨੀਲੇ ਰੰਗ ਦਾ ਹੁੰਦਾ ਹੈ ਤੇ ਇਸ ਦੀ ਅੱਖ ਸੁਰਖ ਲਾਲ ਰੰਗ ਦੀ ਹੁੰਦੀ ਹੈ ਪਰ ਇਸ ਦੀ ਮਾਦਾ ਚਿਤਕਬਰੀ ਹੁੰਦੀ ਹੈ। ਭੂਰੇ ਚਿੱਟੇ ਤੇ ਸਲੇਟੀ ਰੰਗ ਦੀ ਇਸ ਮਾਦਾ ਦੇ ਸਾਰੇ ਸਰੀਰ 'ਤੇ ਧਾਰੀਆਂ ਹੁੰਦੀਆਂ ਹਨ। ਇਸ ਪੰਛੀ ਦਾ ਇਕ ਵਿਹਾਰ ਬੜਾ ਦਿਲਚਸਪ ਹੈ ਕਿ ਇਹ ਪੰਛੀ ਕਦੇ ਆਪਣਾ ਆਲ੍ਹਣਾ ਨਹੀਂ ਬਣਾਉਂਦਾ ਪਰ ਮਾਦਾ ਉੱਪਰੇ (ਕਿਸੇ ਹੋਰ ਪੰਛੀ) ਆਲ੍ਹਣੇ ਵਿਚ ਆਂਡੇ ਦਿੰਦੀ ਹੈ। ਜਿਵੇਂ ਕਾਂ ਜਾਂ ਮੈਨਾ ਜਾਂ ਕੋਈ ਹੋਰ ਪੰਛੀ ਦੇ ਆਲ੍ਹਣੇ 'ਚ ਚੁਪਕੇ ਜਿਹੇ ਜਾ ਕੇ ਇਕ ਜਾਂ ਦੋ ਆਂਡੇ ਦਿੰਦੀ ਹੈ ਤੇ ਉਸ ਪੰਛੀ ਨੂੰ ਇਸ ਦਾ ਪਤਾ ਨਹੀਂ ਚਲਦਾ ਲੱਗਦਾ ਹੈ। ਮੇਜ਼ਬਾਨ ਪੰਛੀ ਦੇ ਅੰਡੇ ਦੇਣ ਤੋਂ ਬਾਅਦ ਜਦੋਂ ਉਹ ਖਾਣੇ ਦੀ ਤਲਾਸ਼ 'ਚ ਬਾਹਰ ਜਾਂਦੇ ਹਨ ਤੇ ਕੋਇਲ ਚੁਪਕੇ ਜਿਹੇ ਜਾ ਕੇ ਉਸ ਆਲ੍ਹਣੇ ਵਿਚੋਂ ਮੇਜਬਾਨ ਪੰਛੀ ਦੇ ਆਂਡੇ ਬਾਹਰ ਸੁੱਟ ਦਿੰਦੀ ਹੈ ਅਤੇ ...

ਪੂਰਾ ਲੇਖ ਪੜ੍ਹੋ »

ਹਿੰਦੀ ਤੇ ਪੰਜਾਬੀ ਸਿਨੇਮਾ ਦਾ ਸੰਜੀਦਾ ਤੇ ਸੂਝਵਾਨ ਵਿਸ਼ਲੇਸ਼ਕ ਸੀ ਪ੍ਰੋ: ਸੁਰਿੰਦਰ ਮੱਲ੍ਹੀ

ਸੰਨ 1913 ਵਿਚ ਸ਼ੁਰੂ ਹੋਇਆ ਹਿੰਦੀ ਸਿਨੇਮਾ ਤੇ ਸੰਨ 1928 ਵਿਚ ਜਨਮ ਲੈਣ ਵਾਲਾ ਪੰਜਾਬੀ ਸਿਨੇਮਾ ਅਜੋਕੇ ਸਮੇਂ ਵਿਚ ਲੋਕ ਬਾਲੀਵੁੱਡ ਤੇ ਪਾਲੀਵੁੱਡ ਦੇ ਨਾਂਅ ਨਾਲ ਜਾਣਦੇ ਹਨ ਤੇ ਹੁਣ ਇੰਡਸਟਰੀ ਦਾ ਰੂਪ ਧਾਰ ਚੁੱਕੇ ਇਨ੍ਹਾਂ ਖੇਤਰਾਂ ਨਾਲ ਜੁੜੇ ਲੱਖਾਂ ਅਦਾਕਾਰ, ਗੀਤਕਾਰ, ਸੰਗੀਤਕਾਰ, ਗਾਇਕ, ਤਕਨੀਸ਼ੀਅਨ, ਨਿਰਮਾਤਾ, ਨਿਰਦੇਸ਼ਕ, ਪ੍ਰੋਡਕਸ਼ਨ ਮੈਨੇਜਰ ਅਤੇ ਸਪਾਟ ਬੁਆਏ ਆਦਿ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ ਤੇ ਦੇਸ਼ਾਂ-ਵਿਦੇਸ਼ਾਂ 'ਚ ਮੌਜੂਦ ਕਰੋੜਾਂ ਸਿਨੇਮਾ ਪ੍ਰੇਮੀ ਵੀ ਇਨ੍ਹਾਂ ਨੂੰ ਆਪਣਾ ਭਰਪੂਰ ਪਿਆਰ ਦਿੰਦੇ ਆ ਰਹੇ ਹਨ। ਹੁਣ ਤੱਕ ਬਾਲੀਵੁੱਡ ਦਾ ਵਿਸ਼ਲੇਸ਼ਣਾਤਮਿਕ ਲੇਖਾ-ਜੋਖਾ ਕਰਨ ਵਿਚ ਅਨੁਪਮਾ ਚੋਪੜਾ, ਸੀ. ਡੀ. ਦਾਸ ਗੁਪਤਾ, ਦੀਪਕ ਬੋਸ, ਕਮਲ ਰਾਸ਼ਿਦ ਖ਼ਾਨ, ਨਮਰਤਾ ਜੋਸ਼ੀ, ਰਾਜੀਵ ਮਸੰਦ, ਤਰੁਣ ਆਦਰਸ਼ ਅਤੇ ਵੀ. ਕੇ. ਜੋਸਫ਼ ਸਮੇਤ ਚੰਦ ਕੁ ਹੋਰ ਫ਼ਿਲਮ ਸਮੀਖਿਅਕਾਂ ਤੇ ਆਲੋਚਕਾਂ ਨੇ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਹੈ ਪਰ ਪੰਜਾਬ ਦੀ ਧਰਤੀ 'ਤੇ ਇਕ ਅਜਿਹਾ ਸ਼ਖ਼ਸ ਪੈਦਾ ਹੋਇਆ ਸੀ ਜਿਸ ਨੇ ਨਾ ਕੇਵਲ ਬਾਲੀਵੁੱਡ ਤੇ ਪਾਲੀਵੁੱਡ ਨੂੰ ਨੇੜਿਉਂ ਦੇਖ ਕੇ ਇਨ੍ਹਾਂ ਦਾ ਡੂੰਘਾ ਅਧਿਐਨ ਕੀਤਾ ਸੀ ...

ਪੂਰਾ ਲੇਖ ਪੜ੍ਹੋ »

ਸਦਾ ਦੰਦ ਕਥਾ ਬਣਿਆ ਰਿਹਾ

ਚਾਰਲੀ ਚੈਪਲਿਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) 1931 ਵਿਚ ਜਦੋਂ ਲਾਸ ਏਂਜਲਸ ਵਿਚ ਇਹ ਫ਼ਿਲਮ ਲੱਗੀ ਤਾਂ ਟਿਕਟ ਲੈਣ ਲਈ ਪੱਚੀ ਹਜ਼ਾਰ ਲੋਕਾਂ ਦੀ ਭੀੜ ਉਤਾਵਲੀ ਹੋ ਰਹੀ ਸੀ। ਪੁਲਿਸ ਨੇ ਬੜੀ ਮੁਸ਼ਕਿਲ ਨਾਲ ਇਨ੍ਹਾਂ ਲੋਕਾਂ ਨੂੰ ਕਾਬੂ ਕੀਤਾ। ਲੰਡਨ ਵਿਚ ਵੀ ਇਹੀ ਹਾਲ ਸੀ। ਦੇਖਿਆ ਜਾਏ ਤਾਂ ਇਹ ਬੋਲਾਂ ਤੇ ਖਾਮੋਸ਼ੀ ਦੀ ਜਿੱਤ ਸੀ। ਇਹ ਖ਼ਾਮੋਸ਼ੀ ਦੀ ਤਾਕਤ ਦਾ ਹੀ ਚਮਤਕਾਰ ਸੀ। ਉਸ ਦੇ ਅੰਦਰ ਇਕ ਨਿੱਜੀ, ਅਦਭੁਤ ਤੇ ਬੇਜੋੜ ਜਿਹੀ ਸ਼ਕਤੀ ਸੀ ਜੋ ਕਿਸੇ ਹੋਰ ਕਾਮੇਡੀਅਨ ਵਿਚ ਨਹੀਂ ਹੈ। ਇਸ ਕਰਕੇ ਚਾਰਲੀ ਅੱਜ ਵੀ ਸ੍ਰੇਸ਼ਟ ਹੈ। ਟ੍ਰੈਜਡੀ ਕਾਮੇਡੀ ਉਸ ਦੇ ਖੂਨ ਵਿਚ ਘੁਲੀ ਹੋਈ ਲਗਦੀ ਹੈ। 'ਦੀ ਗ੍ਰੇਟ ਡਿਕਟੇਟਰ' ਵਿਚ ਕਾਮੇਡੀ ਦੇ ਬਜਾਏ ਟ੍ਰੈਜਡੀ ਦੇ ਤੱਤ ਵਿਸ਼ੇਸ਼ ਰੂਪ ਵਿਚ ਉੱਭਰਦੇ ਹਨ। ਇਹ ਇਕ ਡਿਕਟੇਟਰ ਦੀ ਸੰਪੂਰਨ ਨਕਲ ਹੈ, ਜਿਸ ਵਿਚ ਹਾਸੇ ਦੇ ਨਾਲ-ਨਾਲ ਪੀੜ ਵੀ ਮਹਿਸੂਸ ਹੁੰਦੀ ਹੈ। ਕਾਮੇਡੀ ਟ੍ਰੈਜਡੀ ਦੇ ਇਕੱਠੇ ਨਿਭਾਅ ਵਿਚ ਉਹ ਚਾਰਲਸ ਡਿਕਨਜ਼ ਦਾ ਭਰਾ ਲਗਦਾ ਹੈ। ਉਹ ਕਾਮੇਡੀ ਦੇ ਨਾਲ ਟ੍ਰੈਜਡੀ ਨੂੰ ਇਉਂ ਬੁਣਦਾ ਸੀ ਕਿ ਦਰਸ਼ਕ ਹਾਸੇ ਤੇ ਹੰਝੂ ਦੀ ਧਾਰ ਨਾਲ ਉਸ ਦੀਆਂ ਫ਼ਿਲਮਾਂ ਦੇਖਦੇ ਸਨ। ਚਾਰਲੀ ਦੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX