ਤਾਜਾ ਖ਼ਬਰਾਂ


ਬਾਬਾ ਟੇਕ ਸਿੰਘ ਧਨੌਲਾ ਬਣੇ ਸੰਪ੍ਰਦਾਇ ਮਸਤੂਆਣਾ ਦੇ ਨਵੇਂ ਮੁਖੀ
. . .  15 minutes ago
ਤਲਵੰਡੀ ਸਾਬੋ, 9 ਫਰਵਰੀ (ਰਣਜੀਤ ਸਿੰਘ ਰਾਜੂ)- ਬੀਤੇ ਦਿਨੀਂ ਗੁਰਪੁਰੀ ਗਮਨ ਕਰ ਗਏ ਸੰਪ੍ਰਦਾਇ ਮਸਤੂਆਣਾ ਦੇ ਮੁਖੀ ਸੰਤ ਗੁਰਚਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਪ੍ਰਦਾਇ...
ਦਿੱਲੀ ਸ਼ਰਾਬ ਘਪਲੇ 'ਚ ਈ.ਡੀ. ਨੇ ਰਾਜੇਸ਼ ਜੋਸ਼ੀ ਨੂੰ ਕੀਤਾ ਗ੍ਰਿਫ਼ਤਾਰ
. . .  45 minutes ago
ਨਵੀਂ ਦਿੱਲੀ, 9 ਫਰਵਰੀ- ਦਿੱਲੀ ਸ਼ਰਾਬ ਘਪਲੇ 'ਚ ਈ.ਡੀ. ਨੇ ਇਸ਼ਤਿਹਾਰੀ ਕੰਪਨੀ ਦੇ ਰਾਜੇਸ਼ ਜੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੁਰਦਾਸਪੁਰ: ਬੀ.ਐੱਸ.ਐੱਫ. ਦੀ ਆਦੀਆ ਪੋਸਟ ਦੇ ਕੋਲ ਇਕ ਵਾਰ ਫਿਰ ਨਜ਼ਰ ਆਇਆ ਡਰੋਨ
. . .  about 1 hour ago
ਗੁਰਦਾਸਪੁਰ, 9 ਫਰਵਰੀ-ਪੰਜਾਬ ਦੇ ਗੁਰਦਾਸਪੁਰ ਸੈਕਟਰ 'ਚ ਬੀ.ਐੱਸ.ਐੱਫ. ਦੀ ਆਦੀਆ ਪੋਸਟ ਦੇ ਕੋਲ ਬੀਤੀ ਰਾਤ ਇਕ ਪਾਕਿਸਤਾਨੀ ਡਰੋਨ ਦੇਖਿਆ ਗਿਆ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਡਰੋਨ ਵੱਲ...
Ind Vs Aus:ਆਸਟ੍ਰੇਲੀਆ ਨੇ ਭਾਰਤ ਦੇ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਕੀਤਾ ਫ਼ੈਸਲਾ
. . .  about 1 hour ago
ਨਾਗਪੁਰ, 9 ਫਰਵਰੀ- ਆਸਟ੍ਰੇਲੀਆ ਨੇ ਭਾਰਤ ਦੇ ਖ਼ਿਲਾਫ਼ ਵੀਰਵਾਰ ਨੂੰ ਇੱਥੇ ਪਹਿਲਾਂ ਕਿ੍ਰਕਟ ਟੈਸਟ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਜੇ.ਪੀ. ਨੱਡਾ ਅੱਜ ਜਾਰੀ ਕਰਨਗੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ
. . .  about 2 hours ago
ਨਵੀਂ ਦਿੱਲੀ, 9 ਫਰਵਰੀ- ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅੱਜ ਅਗਰਤਲਾ 'ਚ ਮਾਤਾ ਤ੍ਰਿਪੁਰਾ ਸੁੰਦਰੀ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ।
ਟਵਿੱਟਰ ਦਾ ਸਰਵਰ ਹੋਇਆ ਡਾਊਨ, ਲੋਕ ਪ੍ਰੇਸ਼ਾਨ
. . .  about 2 hours ago
ਨਵੀਂ ਦਿੱਲੀ, 9 ਫਰਵਰੀ- ਟਵਿੱਟਰ ਸਰਵਰ ਡਾਊਨ ਹੈ। ਬਹੁਤ ਸਾਰੇ ਉਪਭੋਗਤਾਵਾਂ ਨੂੰ ਆਪਣੇ ਖਾਤੇ ਨੂੰ ਲੌਗਇਨ ਕਰਨ 'ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ...
ਤੁਰਕੀ-ਸੀਰੀਆ 'ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਪਾਰ
. . .  about 2 hours ago
ਅੰਕਾਰਾ, 9 ਫਰਵਰੀ-ਤੁਰਕੀ ਅਤੇ ਸੀਰੀਆ 'ਚ ਆਏ ਭੂਚਾਲ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਤਰਾਂ ਮੁਤਾਬਿਕ ਭੂਚਾਲ ਦੇ ਕਾਰਨ ਹੁਣ ਤੱਕ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹਨ।
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਲਾਲ ਡਰੈੱਸ ਚ ਖ਼ੂਬ ਜਚੇ
. . .  1 day ago
ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਰੇਲਵੇ ਫਾਟਕ ਨੇੜਿਉਂ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ , 8 ਫਰਵਰੀ (ਬਲਕਰਨ ਸਿੰਘ ਖਾਰਾ) - ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਕਬਰਵਾਲਾ (ਮਲੋਟ) ਦੇ ਫਾਟਕ ਨੇੜਿਉਂ ਮਿਲੀ ਹੈ । ਵਿਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮੋਰਚਰੀ ...
ਇਜ਼ਰਾਈਲ ਤੇ ਭਾਰਤ ਵਿਚਕਾਰ ਨਜ਼ਦੀਕੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗੱਲ
. . .  1 day ago
ਖੱਟਰ ਦੇ ਹੈਲੀਕਾਪਟਰ ਲਈ ਨਵੀਂ ਦਾਣਾ ਮੰਡੀ ’ਚ ਗ਼ਰੀਬਾਂ ਦੇ ਤੋੜੇ ਗਏ ਖੋਖੇ
. . .  1 day ago
ਕਰਨਾਲ, 8 ਫਰਵਰੀ ( ਗੁਰਮੀਤ ਸਿੰਘ ਸੱਗੂ )- ਹੈਲੀਕਾਪਟਰ ਰਾਹੀਂ ਕਰਨਾਲ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਨੂੰ ਉਤਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਬਣਾਏ ਗਏ ਹੈਲੀਪੈਡ ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨ ’ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸ਼ਖਤ ਨਿਖੇਧੀ
. . .  1 day ago
ਜੰਡਿਆਲਾ ਗੁਰੂ, 8 ਫਰਵਰੀ-(ਰਣਜੀਤ ਸਿੰਘ ਜੋਸਨ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਚੰਡੀਗ੍ਹੜ ਵਿਚ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ...
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  1 day ago
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
ਤੁਰਕੀ ਵਿਚ ਫ਼ਸੇ ਭਾਰਤੀ ਸੁਰੱਖ਼ਿਅਤ ਹਨ- ਭਾਰਤੀ ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਭਾਰਤੀ ਵਿਦੇਸ਼ ਮੰਤਰਾਲੇ ਦੇ ਸੈਕਟਰੀ ਸੰਜੇ ਵਰਮਾ ਨੇ ਕਿਹਾ ਕਿ ਅਸੀਂ ਤੁਰਕੀ ਦੇ ਅਡਾਨਾ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ 10 ਭਾਰਤੀ ਪ੍ਰਭਾਵਿਤ ਖ਼ੇਤਰਾਂ ਦੇ ਦੂਰ-ਦੁਰਾਡੇ ਹਿੱਸਿਆਂ ਵਿਚ ਫ਼ਸੇ ਹੋਏ ਹਨ, ਪਰ ਉਹ ਸੁਰੱਖਿਅਤ ਹਨ। ਇਕ ਭਾਰਤੀ ਨਾਗਰਿਕ ਜੋ ਵਪਾਰਕ ਦੌਰੇ ’ਤੇ ਸੀ.....
ਪ੍ਰਧਾਨ ਮੰਤਰੀ ਗੌਤਮ ਅਡਾਨੀ ਦੀ ਰੱਖਿਆ ਕਰ ਰਹੇ ਹਨ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਭਾਸ਼ਣ ਸੰਬੰਧੀ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਸੰਤੁਸ਼ਟ ਨਹੀਂ ਹਾਂ। ਇਸ ਵਿਚ ਪੁੱਛਗਿੱਛ ਬਾਰੇ ਕੋਈ ਗੱਲ ਨਹੀਂ ਹੋਈ। ਜੇਕਰ ਉਹ ਗੌਤਮ ਅਡਾਨੀ ਦੋਸਤ ਨਹੀਂ ਹਨ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜਾਂਚ ਹੋਣੀ ਚਾਹੀਦੀ ਹੈ। ਇਹ.......
ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੁੰਦਾ ਹੈ ਅਤੇ ਜੇਕਰ ਪਰਿਵਾਰ ਮਜ਼ਬੂਤ ​​ਹੈ ਤਾਂ ਪੂਰਾ ਸਮਾਜ ਮਜ਼ਬੂਤ ​​ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਵਾਂ-ਭੈਣਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਅਸੀਂ.....
ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਵਲੋਂ ਵੱਡਾ ਸੰਦੇਸ਼- ਆਈ.ਓ.ਸੀ.ਐਲ ਚੇਅਰਮੈਨ
. . .  1 day ago
ਨਵੀਂ ਦਿੱਲੀ, 8 ਫਰਵਰੀ- ਆਈ.ਓ.ਸੀ.ਐਲ ਦੇ ਚੇਅਰਮੈਨ ਐਸ. ਐਮ ਵੈਦਿਆਇਸ ਕਿਹਾ ਕਿ ਇਸ ਤੋਂ ਵੱਡਾ ਸੰਦੇਸ਼ ਹੋਰ ਨਹੀਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਅੱਜ ਪਲਾਸਟਿਕ ਬੋਤਲਾਂ ਦੀ ਰੀਸਾਈਕਲਿੰਗ ਤੋਂ ਬਣੀ ਜੈਕਟ ਪਾ ਕੇ ਸੰਸਦ ਵਿਚ ਗਏ। ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਇੰਨਾ ਵੱਡਾ.......
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ। ਸਾਡੇ ਕਰੋੜਾਂ ਨਾਗਰਿਕਾਂ ਨੂੰ ਵੈਕਸੀਨ ਦੇ ਮੁਫ਼ਤ ਟੀਕੇ ਦਿੱਤੇ ਗਏ। ਸੰਕਟ ਦੇ ਇਸ ਸਮੇਂ ਵਿਚ ਅਸੀਂ 150 ਤੋਂ ਵੱਧ ਦੇਸ਼ਾਂ ਵਿਚ ਦਵਾਈਆਂ ਅਤੇ ਟੀਕੇ ਪਹੁੰਚਾਏ, ਜਿੱਥੇ ਉਨ੍ਹਾਂ ਦੀ ਲੋੜ ਸੀ। ਅੱਜ ਦੁਨੀਆ ਦੇ.....
ਪੁਲਿਸ ਵਲੋਂ ਲੁੱਟਾਂ ਖ਼ੋਹਾਂ ਤੇ ਫਗਵਾੜਾ ’ਚ ਗੋਲੀ ਚਲਾਉਣ ਵਾਲੇ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 8 ਫਰਵਰੀ (ਅਮਰਜੀਤ ਕੋਮਲ)- ਫਗਵਾੜਾ ਪੁਲਿਸ ਨੇ ਬੀਤੀ 26 ਜਨਵਰੀ ਨੂੰ ਰਾਤ 11 ਵਜੇ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਸੰਜੇ ਸਚਦੇਵਾ ਨੂੰ ਕਥਿਤ ਤੌਰ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਮਾਰ ਕੇ ਫ਼ਰਾਰ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਟਲ, 10 ਰੌਂਦ, 2 ਮੈਗਜ਼ੀਨ.........
ਰਾਹੁਲ ਗਾਂਧੀ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਹਮਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਹੀ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਸ਼ਾਇਰਾਨਾ ਅੰਦਾਜ਼ ’ਚ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਦੇਖ ਰਿਹਾ ਸੀ ਕਿ ਕੁਝ ਲੋਕਾਂ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਉੱਛਲ ਰਹੇ ਸਨ। ਉਨ੍ਹਾਂ ਨੂੰ....
ਰਾਸ਼ਟਰਪਤੀ ਨੇ ਸਾਡਾ ਅਤੇ ਕਰੋੜਾਂ ਭਾਰਤੀਆਂ ਦਾ ਮਾਰਗਦਰਸ਼ਨ ਕੀਤਾ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਲੋਕ ਸਭਾ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੈਂ ਰਾਸ਼ਟਰਪਤੀ ਦੇ ਸੰਬੋਧਨ ਲਈ ਧੰਨਵਾਦ ਕਰਦਾ ਹਾਂ ਅਤੇ ਇਹ ਮੇਰੀ ਚੰਗੀ ਕਿਸਮਤ ਰਹੀ ਹੈ ਕਿ ਮੈਨੂੰ ਪਹਿਲਾਂ ਵੀ ਕਈ ਵਾਰ ਉਨ੍ਹਾਂ ਦਾ......
ਈ.ਡੀ. ਨੇ ਗੌਤਮ ਮਲਹੋਤਰਾ ਦਾ ਮੰਗਿਆ 14 ਦਿਨਾਂ ਰਿਮਾਂਡ
. . .  1 day ago
ਨਵੀਂ ਦਿੱਲੀ, 8 ਫਰਵਰੀ- ਈ.ਡੀ. ਨੇ ਐਕਸਾਈਜ਼ ਪੁਲਿਸ ਕੇਸ ਵਿਚ ਗ੍ਰਿਫ਼ਤਾਰ ਗੌਤਮ ਮਲਹੋਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਹੈ। ਰਾਉਸ ਐਵੇਨਿਊ ਕੋਰਟ ਨੇ ਮਲਹੋਤਰਾ ਦੇ ਈ.ਡੀ. ਹਿਰਾਸਤੀ ਰਿਮਾਂਡ ਦੇ ਦਿਨਾਂ ’ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ, ਜਿਸ ਸੰਬੰਧੀ ਜਲਦੀ ਹੀ ਹੁਕਮ ਕੀਤਾ.......
ਪ੍ਰਧਾਨ ਮੰਤਰੀ ਮੋਦੀ ਦੇ ਵਿਚਾਰ ਅਤੇ ਦਿਲ ਗੰਗਾ ਨਦੀ ਵਾਂਗ ਸ਼ੁੱਧ- ਕਿਰਨ ਰਿਜਿਜੂ
. . .  1 day ago
ਨਵੀਂ ਦਿੱਲੀ, 8 ਫਰਵਰੀ- ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸੰਸਦ ਵਿਚ ਬੋਲਦਿਆਂ ਕਿਹਾ ਕਿ 2014 ਤੋਂ ਪਹਿਲਾਂ ਅਖ਼ਬਾਰਾਂ ਵਿਚ ਨਿੱਤ ਨਵੇਂ ਘੁਟਾਲੇ ਸਾਹਮਣੇ ਆ ਰਹੇ ਸਨ ਅਤੇ ਲੋਕਾਂ ਦਾ ਸਿਆਸਤਦਾਨਾਂ ਤੋਂ ਵਿਸ਼ਵਾਸ ਉੱਠ ਰਿਹਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਅਤੇ ਚੁਣੇ ਹੋਏ ਨੁਮਾਇੰਦਿਆਂ ਵਿਚ ਜਨਤਾ ਦਾ ਵਿਸ਼ਵਾਸ ਮੁੜ ਸਥਾਪਿਤ........
'ਆਪ' ਸਰਕਾਰ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਕੀਤਾ ਵਿਸ਼ਵਾਸਘਾਤ-ਸੁਖਬੀਰ ਸਿੰਘ ਬਾਦਲ
. . .  1 day ago
ਜਲੰਧਰ, 8 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ 'ਆਪ' ਸਰਕਾਰ ਉੱਪਰ ਝੂਠ ਤੇ ਫ਼ਰੇਬ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ...
ਹੋਰ ਖ਼ਬਰਾਂ..

ਦਿਲਚਸਪੀਆਂ

ਮਿੰਨੀ ਵਿਅੰਗ

ਮਨੁੱਖੀ ਵਿਸ਼ਾਣੂ

ਮੈਂ ਇਕ ਮੈਡੀਕਲ ਸਟੋਰ ਤੋਂ ਦਵਾਈ ਲੈਣ ਗਿਆ। ਭੀੜ ਬਹੁਤ ਸੀ। ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਏ ਵਿਅਕਤੀਆਂ ਦੇ ਕਿਸੇ ਦੇ ਵੀ ਮੂੰਹ 'ਤੇ ਮਾਸਕ ਨਹੀਂ ਸੀ। ਸਭ ਇਕ-ਦੂਜੇ ਨਾਲ ਜੁੜੇ ਬੈਠੇ ਸਨ। ਮੈਂ ਵੇਖਿਆ ਸਟੋਰ ਦੇ ਗੇਟ ਦੇ ਬਾਹਰ ਖੜ੍ਹਾ ਇਕ ਪਰਛਾਵਾਂ ਜਿਹਾ ਸਟੋਰ ਵਾਲੇ ਨੂੰ ਇਸ਼ਾਰੇ ਨਾਲ ਆਪਣੇ ਕੋਲ ਬਾਹਰ ਬੁਲਾ ਰਿਹਾ ਹੈ। 'ਅੰਦਰ ਨੀ ਆ ਸਕਦਾ? ਦੇਖਦਾ ਨੀਂ ਕਿੰਨੇ ਮਰੀਜ਼ ਬੈਠੇ ਨੇ?' ਕਾਫ਼ੀ ਦੇਰ ਬਾਅਦ ਖਿਝਿਆ ਹੋਇਆ ਸਟੋਰ ਵਾਲਾ ਗੇਟ ਕੋਲ ਆ ਕੇ ਰੋਹਬ ਨਾਲ ਬੋਲਿਆ। 'ਨਹੀਂ, ਮੈਂ ਅੰਦਰ ਨਹੀਂ ਆ ਸਕਦਾ। ਮੈਂ ਕੋਰੋਨਾ ਹਾਂ। ਤੁਸੀਂ ਜਲਦੀ ਨਾਲ ਮੈਨੂੰ ਤਿੰਨ-ਚਾਰ ਮਾਸਕ ਦੇ ਦਿਓ ਵਧੀਆ ਜਿਹੇ', ਉਸ ਨੇ ਕਿਹਾ। ਪਰ ਸਟੋਰ ਵਾਲਾ ਆਪਣੇ ਗਲੇ ਦੁਆਲੇ ਲਪੇਟਿਆ ਰੁਮਾਲ ਆਪਣੇ ਨੱਕ ਤੇ ਮੂੰਹ 'ਤੇ ਜਲਦੀ ਨਾਲ ਠੀਕ ਕਰਨ ਲੱਗਿਆ। 'ਜਲਦੀ ਕਰੋ ਸਾਹਿਬ... ਮੈਨੂੰ ਬਹੁਤ ਡਰ ਲੱਗ ਰਿਹਾ ਹੈ', ਉਸ ਨੇ ਕਿਹਾ। ਉਹ ਥਰ-ਥਰ ਕੰਬ ਰਿਹਾ ਸੀ। 'ਤੈਨੂੰ ਕਾਹਦਾ ਡਰ ਲੱਗਣ ਲੱਗ ਪਿਆ, ਲੋਕ ਤਾਂ ਤੈਨੂੰ ਸ਼ਾਖਸਾਤ ਮਤ ਸਮਝਦੇ ਨੇ', ਸਟੋਰ ਵਾਲਾ ਉਸ ਤੋਂ ਪਿੱਛੇ ਹਟਦਿਆਂ ਬੋਲਿਆ। 'ਨਹੀਂ, ਲੋਕ ਹੁਣ ਮੈਥੋਂ ਨਹੀਂ ਡਰਦੇ। ਉਹ ਮੇਰੀ ...

ਪੂਰਾ ਲੇਖ ਪੜ੍ਹੋ »

ਸਿਆਣਿਆਂ ਦੀ ਸਿਆਣਪ

ਇਕ ਸਿਆਣੀ ਬਜ਼ੁਰਗ ਮਾਤਾ ਆਪਣੇ ਘਰ ਦੇ ਬਾਹਰ ਮੰਜੀ ਉਤੇ ਬੈਠੀ ਧੁੱਪ ਸੇਕ ਰਹੀ ਸੀ। ਸਵੇਰ ਦਾ ਸਮਾਂ ਸੀ, ਉਹਦੀ ਨੂੰਹ ਰੋਟੀ ਲੈ ਕੇ ਗੇਟ ਤੋਂ ਬਾਹਰ ਆਈ ਤੇ ਉਸ ਨੇ ਮਾਤਾ ਨੂੰ ਕਿਹਾ ਕਿ ਮਾਤਾ ਜੀ ਤੁਸੀਂ ਰੋਟੀ ਖਾ ਲਵੋ। ਮਾਤਾ ਨੇ ਕਿਹਾ ਕੋਈ ਨਹੀਂ ਪੁੱਤ, ਰੋਟੀ ਮੈਂ ਖਾ ਲੈਂਦੀ ਹਾਂ। ਮਾਤਾ ਜੀ ਰੋਟੀ ਖਾ ਰਹੇ ਸੀ ਕਿ ਦੋ ਮੁੰਡੇ ਮੋਟਰਸਾਈਕਲ 'ਤੇ ਆ ਕੇ ਮਾਤਾ ਜੀ ਕੋਲ ਰੁਕੇ ਅਤੇ ਪੁੱਛਣ ਲੱਗੇ ਕਿ ਮਾਤਾ ਉਜਾਗਰ ਸਿੰਘ ਦਾ ਘਰ ਕਿਹੜਾ ਹੈ। ਅੱਗੋਂ ਬਜ਼ੁਰਗ ਔਰਤ ਨੇ ਰੋਟੀ ਖਾਂਦਿਆਂ ਕਿਹਾ, 'ਪੁੱਤ ਇਸ ਨਾਂਅ ਦਾ ਬੰਦਾ ਸਾਡੀ ਕਾਲੋਨੀ 'ਚ ਕੋਈ ਹੈ ਹੀ ਨਹੀਂ, ਹੋ ਸਕਦਾ ਕਿਸੇ ਨੇ ਨਵਾਂ ਕਿਰਾਏਦਾਰ ਰੱਖਿਆ ਹੋਵੇ, ਤੁਸੀਂ ਅੱਗੇ ਜਾ ਕੇ ਪਤਾ ਕਰ ਲਓ।' ਇੰਨੇ ਨੂੰ ਮੋਟਰਸਾਈਕਲ ਦੇ ਪਿੱਛੇ ਬੈਠਿਆ ਮੁੰਡਾ ਉਤਰਿਆ ਤੇ ਉਸ ਨੇ ਮਾਈ ਦੇ ਇਕ ਕੰਨ ਵਿਚੋਂ ਸੋਨੇ ਦੀ ਵਾਲੀ ਉਤਾਰ ਲਈ ਅਤੇ ਬਾਈਕ 'ਤੇ ਬਹਿ ਕੇ ਦੌੜਨ ਲੱਗੇ। ਪਿੱਛੋਂ ਮਾਤਾ ਨੇ ਉੱਚੀ ਆਵਾਜ਼ ਮਾਰੀ ਵੇ ਪੁੱਤ ਇਹ ਦੂਜੇ ਕੰਨ ਦੀ ਵਾਲੀ ਵੀ ਲੈ ਜਾ ਇਹ ਮੈਂ ਕੀ ਕਰਨੀ ਹੈ ਕਿਉਂਕਿ ਇਹ ਵੀ ਉਹਦੇ ਨਾਲ ਦੀ ਪਿੱਤਲ ਦੀ ਹੈ। ਇਹ ਸੁਣ ਕੇ ਉਹ ਮਾਤਾ ਜੀ ਦੀ ਕੰਨੋਂ ਲਾਹੀ ...

ਪੂਰਾ ਲੇਖ ਪੜ੍ਹੋ »

ਲੰਗੜਾ-ਚੋਸਾ-ਕੁੱਪੀ ਅੰਬ

'ਪੰਡਿਤ ਜੀ ਸਾਡਾ ਕੰਮ ਨਹੀਂ ਚਲਦਾ, ਆਹ ਸਾਡਾ ਟੇਵਾ ਦੇਖੋ, ਕ੍ਰਿਪਾ ਕਰੋ ਪੰਡਿਤ ਜੀ', ਲਾਲਾ ਵਿਸ਼ਨੂੰ ਪ੍ਰਤਾਪ ਨੇ ਪੰਡਿਤ ਨੂੰ ਕਿਹਾ । 'ਤੁਹਾਡੀ ਤਾਂ ਗ੍ਰਹਿ ਚਾਲ ਹੀ ਬੜੀ ਮਾੜੀ ਹੈ, ਤੁਸੀਂ ਤਾਂ ਹੁਣ ਮਰੇ ਜਾਂ ਭਲਕੇ ਮਰੇ, ਬਸ ਮਰੇ ਹੀ ਸਮਝੋ ਜਾਂ ਤੁਹਾਡੇ 'ਤੇ ਜਾਨਲੇਵਾ ਐਕਸੀਡੈਂਟ ਹੋ ਸਕਦਾ ਹੈ।' ਪੰਡਿਤ ਨੇ ਟੇਵਾ ਦੇਖਦੇ ਹੋਏ ਕਿਹਾ। 'ਪੰਡਿਤ ਜੀ ਕੋਈ ਉਪਾਅ ਕਰੋ', ਲਾਲਾ ਜੀ ਨੇ ਤਰਲਾ ਕਰਦੇ ਹੋਏ ਕਿਹਾ । ਦਸ ਮਿੰਟ ਟੇਵਾ ਫਰੋਲ ਕੇ 'ਹੂੰ ਠੀਕ ਹੈ ਤੁਸੀਂ ਅੱਜ ਰਾਤ ਨੂੰ 11 ਵਜੇ 11 ਕਿੱਲੋ ਲੰਗੜਾ ਅੰਬ ਲੈ ਕੇ ਲੰਗ ਮਾਰਦੇ ਹੋਏ, ਠੀਕ ਸਾਡੇ ਦਰਵਾਜ਼ੇ 'ਤੇ ਰੱਖ ਜਾਇਉ ਤੇ ਪਿੱਛੇ ਮੁੜ ਕੇ ਨਾ ਦੇਖਿਉ। ਤਦੇ ਹੀ ਪੰਡਿਤ ਦੀ ਘਰਵਾਲੀ ਦੀ ਆਵਾਜ਼ ਆਈ 'ਮੈਂ ਕਿਹਾ ਸੁਣਿਓ ਜੀ ਤੁਹਾਡਾ ਕੈਨੇਡਾ ਤੋਂ ਫੋਨ ਹੈ।' 'ਤਾਂ ਪੰਡਿਤ ਜੀ ਨੇ ਕਿਹਾ ਕੋਈ ਨਾ ਉਨ੍ਹਾਂ ਨੂੰ ਕਹਿ ਦਿਉ ਘੰਟੇ ਬਾਅਦ ਕਰਨਾ ਮੈਂ ਜ਼ਰੂਰੀ ਕੰਮ ਕਰ ਰਿਹਾ ਹਾਂ। 'ਹਾਂ ਸੱਚ ਯਾਦ ਰੱਖਿਉ ਤੁਸੀਂ ਲੰਗੜਾ ਅੰਬ ਲੰਗ ਮਾਰਦੇ ਹੋਏ ਦੇ ਕੇ ਜਾਣਾ ਹੈ ਤੇ ਇਸ ਦੇ ਨਾਲ ਨਾਲ ਤੁਸੀਂ ਚੋਸਾ ਤੇ ਕੁੱਪੀ ਅੰਬ ਸਵਾ ਪੰਜ-ਪੰਜ ਕਿਲੋ ਦੋ ਥਾਂ 'ਤੇ ਪੂਰਾ ਕੋਲ ਖੜ੍ਹ ਕੇ ...

ਪੂਰਾ ਲੇਖ ਪੜ੍ਹੋ »

ਥੋਰ੍ਹ ਦਾ ਡੰਡਾ

'ਸਤਿ ਸ੍ਰੀ ਅਕਾਲ ਜੀ', ਬੈਂਕ ਮੈਨੇਜਰ ਨੇ ਬਲਵੰਤ ਸਿੰਘ ਦੀ ਫ਼ਤਿਹ ਦਾ ਜਵਾਬ ਦਿੰਦਿਆਂ ਕੁਰਸੀ ਵੱਲ ਬੈਠਣ ਦਾ ਇਸ਼ਾਰਾ ਕੀਤਾ। 'ਅੱਜ ਕਿਵੇਂ ਆਉਣੇ ਹੋਏ, ਬਲਵੰਤ ਸਿੰਘ ਜੀ?' 'ਕੀ ਦੱਸੀਏ ਮੈਨੇਜਰ ਸਾਹਿਬ! ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਂ ਜ਼ਮੀਨ 'ਤੇ ਕਰਜ਼ਾ ਚੁੱਕ ਕੇ ਬੇਟੀ ਵਿਦੇਸ਼ ਭੇਜੀ ਸੀ। ਹੁਣ ਉੱਥੇ ਕੰਮ ਘੱਟ-ਵੱਧ ਈ ਮਿਲਦੈ। ਫ਼ੀਸ ਅਤੇ ਖ਼ਰਚ-ਪਾਣੀ ਲਈ ਹੋਰ ਪੈਸੇ ਭੇਜਣੇ ਨੇ। ਦੇਖੋ, ਕਰ ਦਿਓ ਕੋਈ ਹੇਠ-ਉੱਪਰ', ਬਲਵੰਤ ਸਿਉਂ ਦਾ ਤਰਲਾ ਸੀ। 'ਬਲਵੰਤ ਸਿਆਂ, ਇੱਕ ਸਲਾਹ ਦੇਵਾਂ ਤੈਨੂੰ, ਤੇਰਾ ਵੱਡਾ ਭਰਾ ਸੁੱਖ ਨਾਲ਼ ਚੰਗਾ ਖਾਂਦਾ-ਪੀਂਦਾ ਸਰਮਾਏਦਾਰ ਹੈ , ਉਸ ਦੀ ਮਦਦ ਲੈ ਲੈ', ਕੋਲ ਬੈਠੇ ਨੰਬਰਦਾਰ ਹੁਕਮ ਸਿਉਂ ਨੇ ਸਲਾਹ ਦਿੱਤੀ। 'ਛੱਡੋ ਜੀ। ਕਿਹੜੇ ਘਰਾਂ ਦੀਆਂ ਗੱਲਾਂ ਕਰਦੇ ਓ। ਉਹਦਾ ਤਾਂ ਇਹ ਹਾਲ ਐ ਅਖੇ 'ਨਾ ਮਿੱਤਰ ਨੂੰ ਆਸ ਨਾ ਦੁਸ਼ਮਣ ਨੂੰ ਭੈਅ', ਉੁਹ ਤਾਂ ਥੋਰ੍ਹ ਦਾ ਡੰਡਾ ਐ, ਜਿਹਦਾ ਨਾ ਖੜ੍ਹੇ ਦਾ ਫ਼ਾਇਦਾ ਨਾ ਵੱਢ ਕੇ ਕੁਝ ਬਣਦਾ ਐ।' ਮੈਨੇਜਰ ਹੁਣ 'ਥੋਰ੍ਹ ਦੇ ਡੰਡੇ' ਦੇ ਅਰਥਾਂ ਦੀ ਡੂੰਘਾਈ ਨੂੰ ਸਮਝਣ ਦੀ ਕੋਸ਼ਿਸ਼ ਵਿਚ ਸਿਰ ਦੇ ਵਾਲਾਂ ਵਿੱਚ ਪੋਲਾ ਜਿਹਾ ਹੱਥ ਫੇਰਨ ਲਗ ...

ਪੂਰਾ ਲੇਖ ਪੜ੍ਹੋ »

ਮ੍ਰਿਗ ਚਾਲ ਕਬਿੱਤ

* ਹਰਵਿੰਦਰ ਸਿੰਘ ਰੋਡੇ *

ਚੋਬਰਾਂ ਦੇ ਸੀਨਿਆਂ 'ਚ ਆਉਣਾ ਕਿੱਥੋਂ ਤਾਕਤਾਂ ਨੇ, ਦੁੱਧ ਉੱਤੇ ਆਂਵਦੀ ਮਲਾਈ ਮੁੱਕ ਚੱਲੀ ਐ। ਹਰ ਥਾਵੇਂ ਦਿਸਦਾ ਦਰਿੰਦਗੀ ਦਾ ਨਾਚ ਹੁੰਦਾ, ਬੰਦਿਆਂ ਦੇ ਵਿਚੋਂ ਬੰਦਿਆਈ ਮੁੱਕ ਚੱਲੀ ਐ। ਕੇਹਾ ਭੈੜਾ ਆਈਲੈੱਟ ਚੱਲਿਆ ਪੰਜਾਬ ਵਿਚ, ਕਾਲਜਾਂ ਦੇ ਵਿਚਲੀ ਪੜ੍ਹਾਈ ਮੁੱਕ ਚੱਲੀ ਐ। ਊਲ ਤੇ ਜਲੂਲ ਜਹੇ ਰੈਪ ਦਾ ਏ ਬੋਲਬਾਲਾ, ਗਾਣਿਆਂ ਦੇ ਅੰਦਰੋਂ ਸਥਾਈ ਮੁੱਕ ਚੱਲੀ ਐ। ਸ਼ੋਰ ਤੇ ਸ਼ਰਾਬਾ ਸ਼ੁਰੂ ਹੋ ਗਿਆ ਵਿਆਹਾਂ ਵਿਚ, ਵੱਜਦੀ ਸੀ ਹੁੰਦੀ ਸ਼ਹਿਨਾਈ ਮੁੱਕ ਚੱਲੀ ਐ। ਰੱਖਣੀ ਫਜ਼ੂਲ ਆਸ ਅੱਜ ਦੇ ਕਾਨੂੰਨ ਕੋਲੋਂ, ਕੋਰਟਾਂ ਦੇ ਵਿਚੋਂ ਸੁਣਵਾਈ ਮੁੱਕ ਚੱਲੀ ਐ। ਦੇਵਾਂ ਕੀ ਜਵਾਬ ਰੋਜ਼ ਪੁੱਛਦਾ ਏ ਬਾਪੂ ਮੈਨੂੰ, ਕਿੱਸਿਆਂ ਦੀ ਕਾਸਤੋਂ ਛਪਾਈ ਮੁੱਕ ਚੱਲੀ ਐ? ਆਖਦੇ ਲਿਖਾਰੀ ਘਟ ਚੱਲੇ ਨੇ ਪੜ੍ਹਨ ਵਾਲੇ, ਪਾੜ੍ਹੇ ਕਹਿਣ ਕਾਵਿ 'ਚੋਂ ਡੂੰਘਾਈ ਮੁੱਕ ਚੱਲੀ ਐ। ਫੈਸ਼ਨ ਦੇ ਦੌਰ 'ਚ ਗਾਰੰਟੀ ਦੀ ਨਾ ਇੱਛਾ ਕਰੋ, ਸੱਚਮੁੱਚ ਚੀਜ਼ਾਂ 'ਚੋਂ ਹੰਢਾਈ ਮੁੱਕ ਚੱਲੀ ਐ। ਚਾਚੇ ਤਾਏ ਸਿਮਟ-ਗੇ ਇਕੋ ਇਕ ਅੰਕਲ 'ਚ, ਅੰਟੀ ਹੇਠਾਂ ਆ ਕੇ ਚਾਚੀ ਤਾਈ ਮੁੱਕ ਚੱਲੀ ਐ। ਓਦੋਂ ਤੋਂ ਬਿਮਾਰੀਆਂ ਨੇ ਘਰਾਂ ਵਿਚ ਪੈਰ ਪਾਏ, ਕੋਠਿਆਂ ...

ਪੂਰਾ ਲੇਖ ਪੜ੍ਹੋ »

ਸਾਹਾਂ ਦਾ ਸਫ਼ਰ

* ਭੁਪਿੰਦਰ ਸਿੰਘ 'ਮੋਗਾ' *

ਸਾਹਾਂ ਦਾ ਸਫ਼ਰ ਆਸਾਂ ਦੇ ਪਰਾਂ 'ਤੇ ਤੈਰਦਾ ਰਹਿੰਦਾ ਕਦੇ ਚਲਦਾ ਤੇਜ਼ ਹਨੇਰੀਆਂ ਦੇ ਵਾਂਗਰਾਂ ਤੇ ਕਦੇ ਸਲ੍ਹਾਬੀ ਜਿਹੀ ਰੁੱਤ, ਵਾਂਗੂੰ ਠਹਿਰ ਹੀ ਜਾਂਦਾ ਆਉਂਦੀਆਂ ਰੁੱਤਾਂ, ਜਾਂਦੀਆਂ ਉਮਰਾਂ ਨਵੀਆਂ ਆਸਾਂ ਨੇ ਸਹੇੜਦੀਆਂ ਫਿਰ, ਆਸਾਂ ਬਿਠਾ ਸਾਹਾਂ ਨੂੰ, ਪਰਾਂ 'ਤੇ ਆਪਣੇ ਸਾਹਾਂ ਦਾ ਸਫ਼ਰ ਨੇ ਨਬੇੜਦੀਆਂ ਪੈਂਡਾ ਕੱਟਣਾ ਨਹੀਂ ਸੁਖਾਲਾ ਜਦ ਦਿਲ ਵਿਚ ਹੋਵੇ ਕੋਈ ਦਰਦ ਧੂੜਾਂ ਰਾਹਾਂ ਦੀਆਂ, ਰੰਗ ਚਿਹਰੇ ਦਾ ਕਈ ਵਾਰ ਕਰਦੀਆਂ ਨੇ ਪੀਲਾ ਜ਼ਰਦ ਵਿਚ ਵਿਚ ਪਲ ਚਾਵਾਂ ਤੇ ਮਲਾਰਾਂ ਦੇ ਵੀ ਆਂਵਦੇ, ਸਾਹਾਂ ਦੇ ਸਫ਼ਰ ਨੂੰ ਦੇ ਹੌਸਲੇ ਦਾ ਮੋਢਾ ਧੱਕ ਅੱਗੇ ਨੂੰ ਲਿਜਾਂਵਦੇ ਸਭ ਜਾਣਦੇ ਨੇ, ਔਖਾ ਸੌਖਾ ਇਹ ਸਫ਼ਰ ਮੁੱਕ ਹੈ ਜਾਣਾ ਵਗਦੇ ਸਾਹਾਂ, ਧੜਕਦੀਆਂ ਨਬਜ਼ਾਂ ਨੇ ਰੁਕ ਹੈ ਜਾਣਾ ਪਰ ਫਿਰ ਵੀ ਸਾਹਾਂ ਦਾ ਸਫ਼ਰ ਆਸਾਂ ਦੇ ਪਰਾਂ 'ਤੇ ਤੈਰਦਾ ਰਹਿੰਦਾ ਕਦੇ ਚਲਦਾ ...

ਪੂਰਾ ਲੇਖ ਪੜ੍ਹੋ »

ਕਬਜ਼ਾ ਭਾਗੋ ਦਾ

* ਹਰਦੀਪ ਢਿੱਲੋਂ *

ਨਾਨਕ ਪਾਤਸ਼ਾਹ ਤੁਸਾਂ ਦੇ ਤੀਰਥਾਂ ਦਾ, ਫੀਸਾਂ ਭਰ ਭਰ ਮੁਕਾਊ ਪੰਧ ਕਿਹੜਾ? ਟੁੱਭੀ ਵੇਈਂ ਦੀ ਛੇੜਦੀ ਖੁਰਕ ਪਿੰਡੇ, ਦੂਰ ਪਾਣੀ ਦੀ ਕਰੂ ਦੁਰਗੰਧ ਕਿਹੜਾ? ਘਾਟਾ ਪਾ ਕੇ ਮੰਡੀ ਵਿਚ ਫ਼ਸਲ ਵਿਕਦੀ, ਕੱਢੂ ਕਮਾਈ ਦੇ ਵਿਚੋਂ ਦਸਵੰਧ ਕਿਹੜਾ? ਕਬਜ਼ਾ ਭਾਗੋ ਦਾ ਹੋਇਆ ਜੇ ਕਿੱਲਿਆਂ 'ਤੇ, ਸੁੱਚੇ ਲੰਗਰ ਦਾ ਕਰੂ ਪ੍ਰਬੰਧ ਕਿਹੜਾ? -ਅਬੋਹਰ। ਸੰਪਰਕ : ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

ਕੱਸ

* ਨਵਰਾਹੀ ਘੁਗਿਆਣਵੀ *

ਤਿੰਨ ਸੌ ਆਦਮੀ ਮਰ ਗਿਆ ਠੰਢ ਅੰਦਰ, ਪੱਥਰ ਅਜੇ ਨਾ ਟੱਸ ਤੋਂ ਮਸ ਹੋਏ। ਜਿਹੜੇ ਲੋਕਾਂ ਦੇ ਹੱਕਾਂ ਲਈ ਜੂਝ ਮੋਏ, ਮੈਥੋਂ ਦੁੱਖ ਨਾ ਉਨ੍ਹਾਂ ਦਾ ਦੱਸ ਹੋਏ। ਲੈਣ ਦੇਣ ਨੂੰ ਕੀ ਪਾਖੰਡੀਆਂ ਤੋਂ, ਠੱਗਾਂ ਚੋਰਾਂ ਦਾ ਜਿਥੇ ਘੜਮੱਸ ਹੋਏ। ਸੰਦ-ਪੈੜਾਂ ਨਾ ਮਿਲੇ ਗੁਆਂਢੀਆਂ ਤੋਂ, ਜਦੋਂ ਬੀਜ-ਬਿਜਾਈ ਦਾ ਕੱਸ ਹੋਏ। -ਫਰੀਦਕੋਟ। ਮੋਬਾਈਲ : ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX