ਗਰਮੀ ਦਾ ਮੌਸਮ ਆਉਂਦਿਆਂ ਹੀ ਮੂੰਹ ਸੁੱਕਣ, ਜ਼ਿਆਦਾ ਪਿਆਸ ਲੱਗਣ, ਅੱਖਾਂ 'ਚ ਜਲਣ, ਪਿਸ਼ਾਬ ਪੀਲਾ ਹੋਣ, ਪਿਸ਼ਾਬ ਦੀ ਜਲਣ, ਨਕਸੀਰ ਫੁੱਟਣ, ਪਿਸ਼ਾਬ ਖੁੱਲ੍ਹ ਕੇ ਨਾ ਆਉਣ, ਸੁਸਤੀ, ਸਰੀਰਕ ਕਮਜ਼ੋਰੀ, ਲੂ ਲੱਗਣ ਆਦਿ ਕਈ ਪ੍ਰੇਸ਼ਾਨੀਆਂ ਬਿਨਾਂ ਬੁਲਾਏ ਹੀ ਆ ਧਮਕਦੀਆਂ ਹਨ।
ਇਨ੍ਹਾਂ ਤੋਂ ਬਚਣ ਲਈ ਅਤੇ ਗਰਮੀ ਤੋਂ ਛੁਟਕਾਰਾ ਪਾਉਣ ਲਈ ਕੁਝ ਅਨਮੋਲ ਸ਼ਰਬਤਾਂ ਬਾਰੇ ਦੱਸਿਆ ਜਾ ਰਿਹਾ ਹੈ। ਜਿਨ੍ਹਾਂ ਨੂੰ ਪੀਣ ਨਾਲ ਨਾ ਸਿਰਫ਼ ਗਰਮੀ ਤੋਂ ਬਚਾਅ ਹੋ ਸਕਦਾ ਹੈ ਬਲਕਿ ਇਸ ਦੀ ਵਰਤੋਂ ਨਾਲ ਕਈ ਬਿਮਾਰੀਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਅਨਾਰ ਦਾ ਸ਼ਰਬਤ : ਪੱਕੇ ਹੋਏ ਅਨਾਰ ਲੈ ਕੇ ਉਨ੍ਹਾਂ ਦਾ ਛਿਲਕਾ ਲਾਹ ਕੇ ਰਸ ਕੱਢ ਲਓ। ਇਕ ਕਿਲੋ ਅਨਾਰ ਦੇ ਰਸ ਵਿਚ ਦੋ ਕਿੱਲੋ ਖੰਡ, ਅੱਧਾ ਕਿਲੋ ਪਾਣੀ ਅਤੇ ਅਨਾਰ ਦਾ ਸਤ ਦੋ ਛੋਟੇ ਚਮਚ ਮਿਲਾ ਲਿਓ। ਖਾਣ ਵਾਲਾ ਗੁਲਾਬੀ ਰੰਗ ਵੀ ਅੱਧਾ ਚਮਚ ਲੈ ਲਓ। ਸਭ ਤੋਂ ਪਹਿਲਾਂ ਅਨਾਰ ਦੇ ਰਸ ਨੂੰ ਮੱਠੀ-ਮੱਠੀ ਅੱਗ 'ਤੇ ਪਕਾਓ, ਇਹ ਪੱਕ ਕੇ ਅੱਧਾ ਹੋ ਜਾਵੇ ਤਾਂ ਇਸ ਵਿਚ ਪਾਣੀ ਅਤੇ ਖੰਡ ਮਿਲਾ ਕੇ ਦੁਬਾਰਾ ਉਬਾਲ ਲਓ। 8-10 ਉਬਾਲੇ ਆਉਣ 'ਤੇ ਇਸ ਨੂੰ ਠੰਢਾ ਕਰਕੇ ਇਸ ਵਿਚ ਰੰਗ ਅਤੇ ਸਤ ਮਿਲਾ ...
ਕਈ ਲੋਕ ਇਹ ਸੋਚਦੇ ਹਨ ਕਿ ਸਾਨੂੰ ਵਜ਼ਨ ਘੱਟ ਕਰਨ ਲਈ ਅਤੇ ਕੰਮ ਸਮੇਂ ਚੁਸਤ ਤੇ ਫੁਰਤੀਲਾ ਰਹਿਣ ਲਈ ਦੁਪਹਿਰ ਦਾ ਖਾਣਾ ਨਹੀਂ ਖਾਣਾ ਚਾਹੀਦਾ ਪਰ ਇਸ ਤਰ੍ਹਾਂ ਕਰਨਾ ਗ਼ਲਤ ਹੈ।
ਇਹ ਬਿਲਕੁਲ ਸਹੀ ਹੈ ਕਿ ਤੁਹਾਡਾ ਸਵੇਰ ਦਾ ਨਾਸ਼ਤਾ ਠੀਕ ਅਤੇ ਪੌਸ਼ਟਿਕ ਹੋਣਾ ਚਾਹੀਦਾ ਹੈ। ਇਸ ਨਾਲ ਦਿਨ ਦੀ ਸ਼ੁਰੂਆਤ ਚੰਗੀ ਹੁੰਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਇਸ ਤੋਂ ਬਾਅਦ ਸਿਰਫ਼ ਰਾਤ ਦਾ ਭੋਜਨ ਲਓ ਅਤੇ ਦੁਪਹਿਰ ਨੂੰ ਕੁਝ ਨਾ ਖਾਓ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ-ਆਪ ਨੂੰ ਨੁਕਸਾਨ ਪਹੁੰਚਾ ਰਹੇ ਹੋ।
ਨਾਸ਼ਤਾ ਲੈਣ ਤੋਂ ਡੇਢ ਦੋ ਘੰਟੇ ਬਾਅਦ ਤੁਹਾਡੇ ਖ਼ੂਨ ਵਿਚ ਸ਼ੂਗਰ ਦਾ ਪੱਧਰ ਹੇਠਾਂ ਆ ਜਾਂਦਾ ਹੈ ਅਤੇ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਥੋੜ੍ਹੀ ਦੇਰ ਤਕ, ਜਦੋਂ ਦੁਪਹਿਰ ਦੇ ਭੋਜਨ ਦਾ ਸਮਾਂ ਆਉਂਦਾ ਹੈ, ਤੁਸੀਂ ਜੇਕਰ ਕੁਝ ਨਹੀਂ ਖਾਂਦੇ ਤਾਂ ਤੁਹਾਡੀ ਹਾਜ਼ਮੇ ਦੀ ਦਰ ਵੀ ਘੱਟ ਹੋ ਜਾਂਦੀ ਹੈ ਅਤੇ ਤੁਸੀਂ ਕਮਜ਼ੋਰੀ ਮਹਿਸੂਸ ਕਰਨ ਲਗਦੇ ਹੋ। ਇਸ ਹਾਲਤ ਵਿਚ ਸ਼ਾਮ ਤੱਕ ਤੁਹਾਨੂੰ ਬਹੁਤ ਭੁੱਖ ਲਗਦੀ ਹੈ ਅਤੇ ਨਤੀਜਾ ਇਹ ਹੁੰਦਾ ਹੈ ਕਿ ਤੁਸੀਂ ਰਾਤ ਦੇ ਭੋਜਨ 'ਤੇ ਟੁੱਟ ਪੈਂਦੇ ਹੋ ਅਤੇ ...
ਗਰਮੀ ਦੇ ਮੌਸਮ ਵਿਚ ਰੇਹੜੀਆਂ 'ਤੇ ਲੱਦੇ ਲਾਲ, ਜਾਮਨੀ, ਹਰੇ ਸ਼ਹਿਤੂਤ ਆਪਣੇ ਸਵਾਦ ਕਾਰਨ ਸਾਰਿਆਂ ਦੇ ਮਨ ਮੋਹ ਲੈਂਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਨ੍ਹਾਂ ਦੀ ਵਰਤੋਂ ਗਰਮੀ ਦੇ ਪ੍ਰਕੋਪ ਨੂੰ ਘੱਟ ਕਰਦੀ ਹੈ। ਜੇਕਰ ਨਕਸੀਰ ਫੁੱਟ ਜਾਵੇ ਤਾਂ ਸ਼ਹਿਤੂਤ ਖਾਣ ਜਾਂ ਉਸ ਦਾ ਸ਼ਰਬਤ ਪੀਣ ਨਾਲ ਰਾਹਤ ਮਿਲਦੀ ਹੈ। ਅੰਗਰੇਜ਼ੀ ਵਿਚ ਮਲਬਰੀ ਦੇ ਨਾਂਅ ਨਾਲ ਪ੍ਰਸਿੱਧ ਇਹ ਫਲ ਬਹੁਤ ਘੱਟ ਦਿਨਾਂ ਲਈ ਬਾਜ਼ਾਰ ਵਿਚ ਦਿਖਾਈ ਦਿੰਦਾ ਹੈ। ਹਰਾ ਸ਼ਹਿਤੂਤ ਸਵਾਦ ਵਿਚ ਮਿੱਠਾ ਅਤੇ ਲਾਲ ਜਾਮਨੀ ਸ਼ਹਿਤੂਤ ਖੱਟਾ-ਮਿੱਠਾ ਹੁੰਦਾ ਹੈ।
ਸ਼ਹਿਤੂਤ ਦੇ ਫਲਾਂ ਨੂੰ ਧੋ ਕੇ, ਡੰਡੀਆਂ ਲਾਹ ਦਿੱਤੀਆਂ ਜਾਂਦੀਆਂ ਹਨ। ਗੁੱਦੇ ਨੂੰ ਮਸਲ ਕੇ ਥੋੜ੍ਹੇ ਜਿਹੇ ਪਾਣੀ ਵਿਚ ਭਿਉਂ ਦਿੱਤਾ ਜਾਂਦਾ ਹੈ। ਫਿਰ, ਬਹੁਤ ਮਸਲ ਕੇ ਇਸ ਨੂੰ ਛਾਣ ਲਿਆ ਜਾਂਦਾ ਹੈ। ਇਸ ਵਿਚ ਚੀਨੀ ਅਤੇ ਬਰਫ਼ ਪਾ ਕੇ ਪੀਤਾ ਜਾਂਦਾ ਹੈ। ਇਹ ਰਸ ਜਾਂ ਸ਼ਰਬਤ ਸਵਾਦੀ ਹੁੰਦਾ ਹੈ। ਤਰਾਵਟ ਲਈ ਵੀ ਇਹ ਸ਼ਰਬਤ ਚੰਗਾ ਹੁੰਦਾ ਹੈ।
ਜ਼ਿਆਦਾ ਪਿਆਸ ਲੱਗਣ 'ਤੇ ਸ਼ਹਿਤੂਤ ਖਾਣਾ ਅਤੇ ਉਸ ਦਾ ਰਸ ਪੀਣਾ ਦੋਵੇਂ ਫ਼ਾਇਦਾ ਪਹੁੰਚਾਉਂਦੇ ਹਨ। ਸ਼ਹਿਤੂਤ ਦਾ ਸ਼ਰਬਤ ਬੁਖਾਰ ਵਿਚ ਦਵਾਈ ਦੇ ...
ਜੇ ਚੱਕਰ ਗਰਮੀ ਦੇ ਮੌਸਮ ਵਿਚ ਆਉਂਦੇ ਹਨ ਜਾਂ ਇਹ ਲੂ ਲੱਗਣ ਨਾਲ ਆ ਰਹੇ ਹਨ ਤਾਂ ਫਾਲਸੇ ਅਤੇ ਪੁਦੀਨੇ ਦਾ ਜੂਸ ਪੀਣ ਨਾਲ ਚੱਕਰਾਂ ਵਿਚ ਆਰਾਮ ਮਿਲਦਾ ਹੈ।
ਚੱਕਰ ਆਉਣਾ ਸਰੀਰ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਉਂਝ ਚੱਕਰ ਕਈ ਕਾਰਨਾਂ ਕਰਕੇ ਆਉਂਦੇ ਹਨ। ਜੇਕਰ ਚੱਕਰਾਂ ਦਾ ਆਉਣਾ ਲਗਾਤਾਰ ਬਣਿਆ ਰਹੇ ਤਾਂ ਇਸ ਨੂੰ ਆਮ ਬਿਮਾਰੀ ਸਮਝ ਕੇ ਟਾਲ-ਮਟੋਲ ਨਾ ਕਰੋ। ਕਿਸੇ ਡਾਕਟਰ ਨਾਲ ਸੰਪਰਕ ਕਰੋ ਅਤੇ ਜ਼ਰੂਰਤ ਅਨੁਸਾਰ ਸਹੀ ਦਵਾਈ ਲਓ।
ਜੇਕਰ ਚੱਕਰ ਗਰਮੀ ਦੇ ਮੌਸਮ ਵਿਚ ਆਉਂਦੇ ਹਨ ਜਾਂ ਇਹ ਜ਼ਿਆਦਾ ਗਰਮੀ ਲੱਗਣ ਨਾਲ ਆ ਰਹੇ ਹਨ ਤਾਂ ਫਾਲਸੇ ਅਤੇ ਪੁਦੀਨੇ ਦਾ ਜੂਸ ਪੀਣ ਨਾਲ ਚੱਕਰਾਂ ਵਿਚ ਆਰਾਮ ਮਿਲਦਾ ਹੈ। ਜੇ ਅਜਿਹਾ ਹੋਵੇ ਤਾਂ ਜ਼ਰੂਰਤ ਤੋਂ ਬਿਨਾਂ ਧੁੱਪ ਵਿਚ ਬਾਹਰ ਨਾ ਜਾਓ ਅਤੇ ਆਰਾਮ ਕਰੋ। ਪੈਰਾਂ ਦੀਆਂ ਤਲੀਆਂ 'ਤੇ ਬਰਫ਼ ਦੇ ਟੁਕੜਿਆਂ ਨਾਲ ਮਾਲਿਸ਼ ਕਰਨ ਨਾਲ ਗਰਮੀ ਦੇ ਚੱਕਰ ਆਉਣੋਂ ਹਟ ਜਾਂਦੇ ਹਨ।
ਪੇਟ ਦੀ ਗੜਬੜੀ ਨਾਲ ਵੀ ਕਦੀ-ਕਦੀ ਚੱਕਰ ਆਉਂਦੇ ਹਨ। ਜਦੋਂ ਪੇਟ ਵਿਚ ਗੈਸ ਬਣਦੀ ਹੈ ਤਾਂ ਅਕਸਰ ਇਸ ਨਾਲ ਸਿਰ ਭਾਰੀ ਹੋ ਜਾਂਦਾ ਹੈ ਅਤੇ ਚੱਕਰ ਆਉਣ ਲਗਦੇ ਹਨ। ਇਸ ਤਰ੍ਹਾਂ ਹੋਵੇ ਤਾਂ ਕੋਸੇ ਪਾਣੀ ...
ਸਟ੍ਰਾਬੇਰੀ ਅਤੇ ਬਲੈਕਬੇਰੀ ਵਿਚ ਐਲਾਜਿਕ ਐਸਿਡ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਅਤੇ ਮਾਹਰ ਇਸ ਨੂੰ 'ਕੈਂਸਰ ਫਾਈਟਰ' ਦੇ ਰੂਪ ਵਿਚ ਮੰਨਦੇ ਹਨ ਕਿਉਂਕਿ ਕਈ ਖੋਜਾਂ ਵਿਚ ਇਹ ਪਤਾ ਲੱਗਾ ਹੈ ਕਿ ਐਲਾਜਿਕ ਐਸਿਡ ਛਾਤੀ, ਅੰਤੜੀਆਂ ਆਦਿ ਦੇ ਕੈਂਸਰ ਤੋਂ ਰਾਖੀ ਕਰਦੇ ਹਨ।
ਮਾਹਰਾਂ ਅਨੁਸਾਰ ਸਟ੍ਰਾਬੇਰੀ ਜਾਂ ਰਸਭਰੀ ਅਤੇ ਬਲੈਕਬੇਰੀ ਆਦਿ ਨਾ ਸਿਰਫ ਸਵਾਦ ਭਰਪੂਰ ਹੁੰਦੀਆਂ ਹਨ ਸਗੋਂ ਇਨ੍ਹਾਂ ਨਾਲ ਬਹੁਤ ਸਾਰੇ ਸਿਹਤ ਸੰਬੰਧੀ ਲਾਭ ਵੀ ਮਿਲਦੇ ਹਨ। ਇਨ੍ਹਾਂ ਸਾਰੀਆਂ ਵਿਚ ਅਜਿਹੇ ਐਂਟੀਬਾਇਓਟਿਕ ਪਾਏ ਜਾਂਦੇ ਹਨ ਜੋ ਫ੍ਰੀ ਰੈਡੀਕਲਜ਼ ਤੋਂ ਰਾਖੀ ਕਰਦੇ ਹਨ। ਰਸਭਰੀ, ਸਟ੍ਰਾਬੇਰੀ ਅਤੇ ਬਲੈਕਬੇਰੀ ਵਿਚ ਐਲਾਜਿਕ ਐਸਿਡ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਅਤੇ ਮਾਹਰ ਇਸ ਨੂੰ 'ਕੈਂਸਰ ਫਾਈਟਰ' ਦੇ ਰੂਪ ਵਿਚ ਮੰਨਦੇ ਹਨ ਕਿਉਂਕਿ ਕਈ ਖੋਜਾਂ ਵਿਚ ਇਹ ਪਤਾ ਲੱਗਾ ਹੈ ਕਿ ਐਲਾਜਿਕ ਐਸਿਡ ਛਾਤੀ, ਅੰਤੜੀਆਂ ਆਦਿ ਦੇ ਕੈਂਸਰ ਤੋਂ ਰਾਖੀ ਕਰਦੇ ਹਨ।
ਮਾਹਰਾਂ ਨੇ ਆਪਣੀ ਇਕ ਖੋਜ ਵਿਚ ਦੱਸਿਆ ਹੈ ਕਿ ਸਟ੍ਰਾਬੇਰੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਤਣਾਅ ਵਿਚ ਵੀ ਲਾਭ ਪਹੁੰਚਾਉਂਦੀਆਂ ਹਨ। ਇਸ ਖੋਜ ਵਿਚ 3000 ਮਰਦ ...
ਹਾਰਟ ਬਰਨ ਕੀ ਹੈ? ਕਿਉਂ ਹੁੰਦਾ ਹੈ? ਇਸ 'ਚ ਅਤੇ ਹਾਰਟ ਅਟੈਕ ਵਿਚ ਕੀ ਫ਼ਰਕ ਹੈ? ਅਲਸਰ ਕੀ ਹੁੰਦਾ ਹੈ? ਅੱਜ ਦੇ ਮਾਹੌਲ 'ਚ ਕੋਈ ਵੀ ਵਿਅਕਤੀ ਥੋੜ੍ਹੀ ਜਿਹੀ ਮਿਹਨਤ ਕਰਕੇ ਬਹੁਤ ਜ਼ਿਆਦਾ ਤਰੱਕੀ ਚਾਹੁੰਦਾ ਹੈ। ਇਹ ਦੌੜ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ। ਇਸ ਮੁਕਾਬਲੇਬਾਜ਼ੀ ਭਰੇ ਦੌਰ 'ਚ ਜ਼ਿਆਦਾਤਰ ਲੋਕ ਤਣਾਅ ਅਤੇ ਚਿੰਤਾ ਦੇ ਸ਼ਿਕਾਰ ਰਹਿੰਦੇ ਹਨ। ਬੇਵਕਤ ਅਤੇ ਛੇਤੀ-ਛੇਤੀ ਭੋਜਨ ਕਰਨ ਨਾਲ ਅਸੀਂ ਬਿਨਾਂ ਕਾਰਨ ਪੇਟ ਦੀ ਗੈਸ ਅਤੇ ਐਸੀਡਿਟੀ ਦਾ ਸ਼ਿਕਾਰ ਹੋ ਜਾਂਦੇ ਹਾਂ। ਐਸੀਡਿਟੀ ਦੀ ਤਕਲੀਫ਼ ਪੇਟ ਗੈਸ ਅਤੇ ਅਫਾਰੇ ਨਾਲੋਂ ਬਿਲਕੁਲ ਵੱਖਰੀ ਹੈ। ਕਈ ਵਾਰ ਮਰੀਜ਼ ਪੇਟ ਗੈਸ ਜਾਂ ਛਾਤੀ ਦੇ ਦਰਦ ਵਿਚ ਐਸੀਡਿਟੀ ਦਾ ਫਰਕ ਸਪੱਸ਼ਟ ਨਹੀਂ ਕਰ ਸਕਦਾ। ਕਈ ਵਾਰ ਦਰਦ ਛਾਤੀ ਵਿਚ ਵਿਚ ਖੱਬੇ ਪਾਸਿਉਂ ਸ਼ੁਰੂ ਹੋ ਕੇ ਗਰਦਨ ਵੱਲ ਜਾਂਦਾ ਹੈ ਅਤੇ ਅਜਿਹਾ ਲਗਦਾ ਹੈ ਜਿਵੇਂ ਹਾਰਟ ਅਟੈਕ ਹੋਵੇ। ਇਹ ਤਕਲੀਫ਼ ਪੇਟ ਗੈਸ ਅਤੇ ਅਫਾਰੇ ਨਾਲੋਂ ਬਿਲਕੁਲ ਵੱਖਰੀ ਹੈ। ਇਸ ਤਕਲੀਫ਼ ਨਾਲ ਮਰੀਜ਼ ਨੂੰ ਪਸੀਨਾ ਆ ਜਾਂਦਾ ਹੈ ਅਤੇ ਦਰਦ ਕਾਰਨ ਅੱਖਾਂ 'ਚੋਂ ਪਾਣੀ ਵਗਣ ਲਗਦਾ ਹੈ। ਇਸ ਨੂੰ ...
ਬਹੁਤ ਸਾਰੇ ਲੋਕ ਪਾਣੀ ਉਦੋਂ ਪੀਂਦੇ ਹਨ ਜਦੋਂ ਉਨ੍ਹਾਂ ਨੂੰ ਪਿਆਸ ਲਗਦੀ ਹੈ ਪਰ ਬਿਨਾਂ ਪਿਆਸ ਦੇ ਵੀ ਕੁਝ ਸਮੇਂ ਬਾਅਦ ਪਾਣੀ ਪੀਂਦੇ ਰਹਿਣਾ ਸਾਡੇ ਸਰੀਰ ਲਈ ਲਾਭਦਾਇਕ ਹੁੰਦਾ ਹੈ। ਦਰਅਸਲ ਪਿਸ਼ਾਬ ਅਤੇ ਪਸੀਨੇ ਜ਼ਰੀਏ ਸਾਡੇ ਸਰੀਰ 'ਚੋਂ ਪਾਣੀ ਲਗਾਤਾਰ ਨਿਕਲਦਾ ਰਹਿੰਦਾ ਹੈ ਅਤੇ ਇਸ ਦੇ ਨਾਲ ਹੀ ਕਈ ਪੋਸ਼ਕ ਤੱਤ ਜਿਵੇਂ ਨਮਕ ਅਤੇ ਪਾਣੀ ਸਰੀਰ 'ਚੋਂ ਬਾਹਰ ਨਿਕਲ ਜਾਂਦੇ ਹਨ। ਇਸ ਨਾਲ ਪਾਣੀ ਦੀ ਘਾਟ (ਡੀਹਾਈਡ੍ਰੇਸ਼ਨ) ਦੀ ਸਮੱਸਿਆ ਹੋ ਸਕਦੀ ਹੈ। ਡੀਹਾਈਡ੍ਰੇਸ਼ਨ ਨਾਲ ਸਿਰ ਦਰਦ ਅਤੇ ਸਰੀਰ 'ਚ ਅਕੜਾਅ ਪੈਦਾ ਹੋ ਸਕਦਾ ਹੈ ਅਤੇ ਮਾਨਸਿਕ ਇਕਾਗਰਤਾ 'ਚ ਵੀ ਕਮੀ ਆਉਂਦੀ ਹੈ, ਜਿਸ ਨਾਲ ਸਾਡੀ ਕੰਮ ਕਰਨ ਦੀ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਤੁਸੀਂ ਕਸਰਤ ਕਰ ਰਹੇ ਹੋ, ਦਫ਼ਤਰ 'ਚ ਬੈਠੇ ਕੰਮ ਕਰ ਰਹੇ ਹੋ ਜਾਂ ਘਰ 'ਚ ਆਰਾਮ ਕਰ ਰਹੇ ਹੋ ਤਾਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਅੱਧਾ-ਅੱਧਾ ਗਿਲਾਸ ਪਾਣੀ ਜ਼ਰੂਰ ਪੀਂਦੇ ਰਹੋ।
ਨਾ ਭੁੱਲੋ ਤੁਲਸੀ ਦੇ ਗੁਣਾਂ ਨੂੰ
ਤੁਲਸੀ ਦੇ ਪੌਦੇ 'ਚ ਕਈ ਔਸ਼ਧੀ ਗੁਣ ਹੁੰਦੇ ਹਨ। ਤੁਲਸੀ ਦੇ ਬੀਜ ਅਤੇ ਪੱਤੇ ਦਵਾਈ ਦੇ ਰੂਪ ਵਿਚ ਕੰਮ ਆਉਂਦੇ ਹਨ। ਤੁਲਸੀ ਦੇ ਪੱਤਿਆਂ ਤੋਂ ਪ੍ਰਾਪਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX