ਗੁਰਦੁਆਰਾ ਗੁਰੂ ਕਾ ਬਾਗ਼ ਤਹਿਸੀਲ ਅਜਨਾਲਾ ਵਿਚ ਅੰਮਿ੍ਤਸਰ ਤੋਂ 19-20 ਕਿਲੋਮੀਟਰ ਦੀ ਵਿਥ 'ਤੇ ਸਥਿਤ ਹੈ | ਇਸ ਅਸਥਾਨ 'ਤੇ ਗੁਰੂ ਅਰਜਨ ਦੇਵ ਜੀ ਨੇ ਸੰਮਤ 1640 ਬਿ. ਨੂੰ ਚਰਨ ਪਾਏ ਅਤੇ ਸੰਗਤਾਂ ਨੂੰ ਸਿੱਖੀ ਦਾ ਉਪਦੇਸ਼ ਦਿੱਤਾ | ਇਥੇ ਹੀ ਮੰਡੀ ਦਾ ਰਾਜਾ ਹਰੀ ਸੈਨ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ | ਗੁਰੂ ਜੀ ਦੀ ਯਾਦ ਵਿਚ ਪਿੰਡ ਘੁੱਕੇਵਾਲੀ ਦੇ ਮੋਢੀ ਬਾਬਾ ਘੁੱਕੇ ਨੇ ਗੁਰਦੁਆਰਾ ਬਣਵਾਇਆ | ਪਿੱਛੋਂ ਬਾਬੇ ਘੁੱਕੇ ਦੀ ਸੰਤਾਨ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੀ ਰਹੀ | ਉਸ ਸਮੇਂ ਇਸ ਅਸਥਾਨ ਦਾ ਨਾਂਅ ਗੁਰੂ ਕੀ ਰੋੜ ਸੀ | ਗੁਰੂ ਤੇਗ ਬਹਾਦਰ ਸਾਹਿਬ ਸੰਮਤ 1721 ਬਿ. ਨੂੰ ਇਸ ਅਸਥਾਨ 'ਤੇ ਪਧਾਰੇ | ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿਚ ਬਾਬੇ ਘੁੱਕੇ ਦੀ ਸੰਤਾਨ ਵਿਚੋਂ ਬਾਬਾ ਲਾਲ ਚੰਦ ਤੇ ਇਲਾਕੇ ਦੇ ਸਿੱਖਾਂ ਨੇ ਮਿਲ ਕੇ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰੇ ਦੇ ਨਾਲ ਹੀ ਇਕ ਨੌਂ-ਮੰਜ਼ਿਲਾ ਮਕਾਨ ਬਣਵਾ ਦਿੱਤਾ | ਇਸ ਦੇ ਨਾਲ ਪਈ ਬੰਜਰ ਜ਼ਮੀਨ ਵਿਚ ਬਾਗ਼ ਲਵਾ ਦਿੱਤਾ, ਜਿਸ ਤੋਂ ਇਸ ਗੁਰਦੁਆਰੇ ਦਾ ਨਾਂਅ 'ਗੁਰੂ ਕਾ ਬਾਗ਼' ਪ੍ਰਸਿੱਧ ਹੋਇਆ |
ਮੁਗ਼ਲ ਰਾਜ ਦੇ ਸਮੇਂ ਸਿੱਖਾਂ 'ਤੇ ਭਿਆਨਕ ...
ਹਜ਼ਰਤ ਸਾਈਾ ਮੀਆਂ ਮੀਰ ਸੂਫ਼ੀ ਦਰਵੇਸ਼ ਸਨ | ਸਾਈਾ ਮੀਆਂ ਮੀਰ ਜੀ ਦਾ ਪੂਰਾ ਨਾਂਅ ਸ਼ੇਖ਼ ਮੁਹੰਮਦ ਮੀਰ ਸੀ | ਆਪ ਮੀਆਂ ਜੀਉ, ਸ਼ਾਹ ਮੀਰ, ਖੁਆਜਾ ਮੀਰ, ਬਾਲਾ ਪੀਰ ਅਤੇ ਮੀਰ ਮੁਇਨੁਲ ਇਸਲਾਮ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਹਨ | ਆਪ ਦੀ ਜਨਮ ਤਰੀਕ ਸੰਬੰਧੀ ਵਿਦਵਾਨ ਇਕ ਮਤ ਨਹੀਂ ਹਨ | ਡਾ. ਮੁਹੰਮਦ ਹਬੀਬ ਆਪਣੀ ਪੁਸਤਕ 'ਸਾਈਾ ਮੀਆਂ ਮੀਰ' ਵਿਚ ਆਪ ਦਾ ਜੀਵਨ ਸਮਾਂ 1531 ਤੋਂ 1634 ਈ: ਲਿਖਦੇ ਹਨ | ਡਾ: ਗੁਲਜ਼ਾਰ ਕੰਡਾ ਆਪਣੀ ਰਚਨਾ 'ਸੂਫ਼ੀਮਤ ਸਿਲਸਿਲੇ ਅਤੇ ਸਾਧਕ' ਵਿਚ ਸਾਈਾ ਮੀਆਂ ਮੀਰ ਦਾ ਜਨਮ 1550 ਈ: ਤੋਂ 1636 ਈ: ਲਿਖਦੇ ਹਨ | ਆਪ ਦੇ ਪਿਤਾ ਦਾ ਨਾਂਅ ਕਾਜ਼ੀ ਦਿੱਤਾ ਅਤੇ ਦਾਦਾ ਦਾ ਨਾਂਅ ਕਾਜ਼ੀ ਕਲੰਦਰ ਫਾਰੂਕੀ ਸੀ | ਆਪ ਦੀ ਮਾਤਾ ਦਾ ਨਾਂਅ ਫਾਤਿਮਾ ਸੀ, ਜੋ ਕਾਜ਼ੀ ਕਾਦਨ ਦੀ ਸਪੁੱਤਰੀ ਸੀ, ਦੇ ਘਰ ਸਿੰਧ ਦੇ ਇਲਾਕੇ ਸੀਸਤਾਨ ਵਿਚ ਆਪ ਦਾ ਜਨਮ ਹੋਇਆ | ਬਚਪਨ ਵਿਚ ਹੀ ਪਿਤਾ ਦੇ ਪਿਆਰ ਤੋਂ ਮਰਹੂਮ ਹੋ ਗਏ ਸਨ | ਆਪ ਜੀ ਦੇ ਤਿੰਨ ਭਰਾ ਮੁਹੰਮਦ ਬੋਲਾਂ, ਮੁਹੰਮਦ ਉਸਮਾਨ, ਮੁਹੰਮਦ ਤਾਹਿਰ ਤੇ ਦੋ ਭੈਣਾਂ ਜ਼ਮਾਲ ਖਾਤੂਨ ਤੇ ਜ਼ਾਮੀ ਮਾਦੀਆ ਸਨ | ਆਪ ਦਾ ਸੰਬੰਧ ਖ਼ਾਨਦਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਦੂਜੇ ਜਾਂ ...
(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਸਿਰਮੌਰ ਭਗਤ ਕਬੀਰ ਜੀ ਦੀਵੇ ਤੇ ਤੇਲ ਦੀ ਉਦਾਹਰਨ ਦੇ ਕੇ ਮਨੁੱਖ ਨੂੰ ਸਮਝਾ ਰਹੇ ਹਨ ਕਿ ਜਦੋਂ ਤੱਕ ਦੀਵੇ ਵਿਚ ਤੇਲ ਹੈ ਅਤੇ ਇਸ ਦੇ ਮੰੂਹ ਵਿਚ ਬੱਤੀ ਹੈ, ਉਦੋਂ ਤਾੲੀਂ ਇਸ ਦੀ (ਘਰ ਵਿਚ) ਲੋਅ ਹੈ, ਪੰ੍ਰਤੂ ਤੇਲ ਦੇ ਸੜਨ (ਖ਼ਤਮ ਹੋਣ) ਨਾਲ ਬੱਤੀ ਮੁੱਕ ਜਾਂਦੀ ਹੈ ਤਾਂ ਘਰ ਸੁੰਞਾਂ-ਸੁੰਞਾਂ ਹੋ ਗਿਆ ਜਾਪਦਾ ਹੈ | ਇਸ ਤਰ੍ਹਾਂ ਜਦੋਂ ਸਰੀਰ ਵਿਚਲੇ ਸੁਆਸ ਹਨ ਤਾਂ ਘਰ ਵਿਚ ਸਭ ਕੁਝ ਆਪਣਾ ਜਾਪਦਾ ਹੈ ਪਰ ਜਦੋਂ ਸੁਆਸਾਂ ਰੂਪੀ ਜੋਤਿ ਬੁਝ ਗਈ ਤਾਂ ਸਭ ਕੁਝ ਪਰਾਇਆ ਹੋ ਜਾਂਦਾ ਹੈ:
ਜਬ ਲਗੁ ਤੇਲੁ ਦੀਵੇ ਮੁਖਿ ਬਾਤੀ
ਤਬ ਸੁਝੈ ਸਭੁ ਕੋਈ¨
ਤੇਲ ਜਲੇ ਬਾਤੀ ਠਹਰਾਨੀ
ਸੂੰਨਾ ਮੰਦਰੁ ਹੋਈ¨ (ਅੰਗ : 477-78)
ਮੁਖਿ ਬਾਤੀ-ਮੰੂਹ ਵਿਚ ਬੱਤੀ ਹੈ | ਸੂਝੈ ਸਭੁ ਕੋਈ-ਸਭ ਕੁਝ ਦਿਸਦਾ ਹੈ | ਠਹਿਰਾਈ-ਬੁਝ ਜਾਂਦੀ ਹੈ | ਸੰੂਨਾ-ਸੁੰਞਾ | ਮੰਦਰੁ-ਘਰ |
ਭਗਤ ਜੀ ਦਿ੍ੜ੍ਹ ਕਰਵਾ ਰਹੇ ਹਨ ਕਿ ਹੇ ਕਮਲੇ ਮਨੁੱਖ, ਉਸ ਵੇਲੇ ਤੈਨੂੰ ਕਿਸੇ ਨੇ ਇਕ ਘੜੀ ਲਈ ਵੀ ਘਰ ਰਹਿਣ ਨਹੀਂ ਦੇਣਾ | ਇਸ ਲਈ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਜੋ ਸਾਥ ਨਿਭਣ ਵਾਲਾ ਹੈ:
ਰੇ ਬਉਰੇ ਤੁਹਿ ਘਰੀ ਨ ਰਾਖੈ ...
ਸਿੱਖ ਕੌਮ ਦਾ ਜ਼ਿਆਦਾ ਇਤਿਹਾਸ ਜੰਗਾਂ-ਯੁੱਧਾਂ ਦਾ ਹੈ, ਇਸ ਕਰਕੇ ਢਾਡੀ ਗਰਜਵੇਂ ਬੋਲਾਂ ਨਾਲ ਰਣਭੂਮੀ ਦਾ ਨਕਸ਼ਾ ਖਿੱਚ ਕੇ ਸਰੋਤਿਆਂ ਦਾ ਲਹੂ ਗਰਮਾ ਕੇ ਢਾਡੀ ਕਲਾ ਨੂੰ ਚਾਰ ਚੰਨ ਲਾ ਦਿੰਦੇ ਹਨ | ਸੀਤਲ ਸਾਹਿਬ ਕਹਿੰਦੇ ਹੁੰਦੇ ਸਨ ਸੰਗੀਤ ਅਤੇ ਕਵਿਤਾ ਦਾ ਚੋਲੀ ਦਾਮਨ ਦਾ ਸਾਥ ਹੈ | ਸਾਰੰਗੀ ਦੇ ਪੋਟਿਆਂ 'ਤੇ ਜਦੋਂ ਸਾਜ਼ਕਾਰ ਦੀਆਂ ਉਂਗਲੀਆਂ ਨੱਚਦੀਆਂ ਹਨ, ਉਦੋਂ ਕਵਿਤਾ ਇਉਂ ਖੜ੍ਹੀ ਹੁੰਦੀ ਜਿਵੇਂ 'ਏਕ ਜੋਤਿ ਦੁਇ ਮੂਰਤੀ |'
ਗਿਆਨੀ ਸੋਹਣ ਸਿੰਘ ਸੀਤਲ ਜਿਥੇ ਸਫਲ ਇਤਿਹਾਸਕਾਰ ਸਨ, ਉੱਥੇ ਉਹ ਉੱਚ ਕੋਟੀ ਦੇ ਸ਼੍ਰੋਮਣੀ ਢਾਡੀ ਵੀ ਸਨ | ਇਸ ਮਹਾਨ ਇਤਿਹਾਸਕਾਰ, ਸਾਹਿਤਕਾਰ ਅਤੇ ਢਾਡੀ ਦਾ ਜਨਮ 7 ਅਗਸਤ 1909 ਨੂੰ ਕਾਦੀਵਿੰਡ (ਲਾਹੌਰ) ਵਿਖੇ ਸ: ਖ਼ੁਸ਼ਹਾਲ ਸਿੰਘ ਅਤੇ ਮਾਤਾ ਦਿਆਲ ਕੌਰ ਦੀ ਕੁੱਖੋਂ ਹੋਇਆ | ਸੀਤਲ ਹੁਰਾਂ ਨੇ ਮੈਟਿ੍ਕ ਅਤੇ ਗਿਆਨੀ ਦੀ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪ੍ਰਾਪਤ ਕੀਤੀ | ਪਿੰਡ ਕਲਿਆਣੀ, ਚਿਰਾਗਦੀਨ ਹੋਰਾਂ ਨੂੰ ਸੀਤਲ ਹੁਰਾਂ ਨੇ ਆਪਣਾ ਉਸਤਾਦ ਧਾਰਿਆ | ਉਨ੍ਹਾਂ ਨੇ ਜਦੋਂ ਜਵਾਨੀ ਵਿਚ ਪੈਰ ਰੱਖਿਆ, ਉਦੋਂ ਸਿੰਘ ਸਭਾ ਲਹਿਰ ਤੇ ਅਕਾਲੀ ਲਹਿਰ ਪੂਰੇ ...
(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
1984 ਵਿਚ ਭਾਰਤ ਸਰਕਾਰ ਦੁਆਰਾ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਸੀ | ਸਮੁੱਚੇ ਸਿੱਖ ਪੰਥ ਦੀ ਦਿ੍ਸ਼ਟੀ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੋਏ ਨੁਕਸਾਨ 'ਤੇ ਲੱਗੀ ਹੋਈ ਸੀ | ਕੁਝ ਅਜਿਹੀਆਂ ਵਿਚਾਰਾਂ ਸਾਹਮਣੇ ਆਉਣ ਲੱਗੀਆਂ ਸਨ ਕਿ ਭਾਰਤ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜੋ ਕੁਝ ਕੀਤਾ ਹੈ, ਉਸ ਨੂੰ ਉਸੇ ਰੂਪ ਵਿਚ ਸੰਭਾਲ ਲਿਆ ਜਾਵੇ ਤਾਂ ਕਿ ਅਗਲੀ ਪੀੜ੍ਹੀ ਭਾਰਤ ਸਰਕਾਰ ਦੁਆਰਾ ਕੀਤੇ ਕਾਰੇ ਬਾਰੇ ਪ੍ਰਤੱਖ ਜਾਣਕਾਰੀ ਪ੍ਰਾਪਤ ਕਰ ਸਕੇ | ਸਰਕਾਰ ਨੇ ਛੇਤੀ ਨਾਲ ਬੁੱਢਾ ਦਲ ਦੇ ਨਿਹੰਗ ਸਿੰਘਾਂ ਦੇ ਮੁਖੀ ਨੂੰ ਵਿਚ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਰੰਮਤ ਕਰਵਾ ਦਿੱਤੀ ਸੀ, ਜਿਸ ਨੂੰ ਸਿੱਖ ਸੰਗਤ ਨੇ ਪ੍ਰਵਾਨ ਨਹੀਂ ਸੀ ਕੀਤਾ | ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੁਬਾਰਾ ਢਾਹ ਕੇ ਇਸ ਦੀ ਕਾਰ-ਸੇਵਾ ਕੀਤੀ ਗਈ | ਇਸੇ ਤਰ੍ਹਾਂ ਦਮਦਮੀ ਟਕਸਾਲ ਨੇ ਕਾਰ-ਸੇਵਾ ਰਾਹੀਂ 1984 ਦੇ ਸ਼ਹੀਦਾਂ ਦੀ ...
ਹਮੇਸ਼ਾ ਹੀ ਧਾਰਮਿਕ ਕਾਰਜਾਂ ਨੂੰ ਤਰਜੀਹ ਤੇ ਸੱਚ 'ਤੇ ਪਹਿਰਾ ਦੇਣ ਵਾਲੇ ਗੁਰਸਿੱਖੀ ਦੀ ਪ੍ਰਸਾਰ ਤੇ ਪ੍ਰਚਾਰ ਕਰਨ ਵਾਲੇ, ਦਰ ਆਏ ਹਰ ਜਗਿਆਸੂ ਨੂੰ ਗੁਰਬਾਣੀ ਨਾਲ ਜੋੜਨ ਵਾਲੇ ਤੇ ਗੁਰਧਾਮਾਂ ਦੀ ਕਾਰ ਸੇਵਾ ਨੂੰ ਸਮਰਪਿਤ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਮੁਖੀ ਸਿੰਘ ਸਾਹਿਬ ਜਥੇ: ਬਾਬਾ ਗੱਜਣ ਸਿੰਘ ਜਿਨ੍ਹਾਂ ਦਾ ਜਨਮ ਪਿਤਾ ਸ: ਮੱਖਣ ਸਿੰਘ ਦੇ ਘਰ ਮਾਤਾ ਹਰਦੀਪ ਕੌਰ ਦੀ ਕੁੱਖੋਂ 1957 ਈ: ਵਿਚ ਜ਼ਿਲ੍ਹਾ ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਨਜ਼ਦੀਕ ਘੁੱਗ ਵਸਦੇ ਪਿੰਡ ਮੱਲ੍ਹੀਆਂ ਵਿਖੇ ਹੋਇਆ | ਆਪ ਬਚਪਨ ਤੋਂ ਹੀ ਸਾਧੂ ਸੁਭਾਅ ਦੇ ਮਾਲਕ ਸਨ ਤੇ ਪਰਮਾਤਮਾ ਦੀ ਮੌਜ ਵਿਚ ਰਹਿੰਦੇ ਹੋਏ ਸਵਾਸ-ਸਵਾਸ ਨਾਮ ਸਿਮਰਦੇ ਰਹਿਣਾ, ਸਕੂਲ ਦੀ ਪੜ੍ਹਾਈ ਸੱਤ ਜਮਾਤਾਂ ਤੱਕ ਹੀ ਸੀ ਪਰ ਹਿਸਾਬ-ਕਿਤਾਬ ਤੇ ਡਰਾਇੰਗ ਵਿਚ ਆਪ ਦਾ ਕੋਈ ਸਾਨੀ ਨਹੀਂ ਸੀ | ਘਰੇਲੂ ਕੰਮ ਧੰਦਿਆਂ ਵਿਚ ਮਨ ਨਾ ਲੱਗਣ ਕਾਰਨ 15 ਕੁ ਸਾਲ ਦੀ ਉਮਰ ਵਿਚ ਆਪ ਸ੍ਰੀ ਮਿਸਲ ਸਹੀਦਾਂ ਤਰਨਾ ਦਲ ਦੇ 12ਵੇਂ ਮੁਖੀ ਸਿੰਘ ਸਾਹਿਬ ਜਥੇ: ਬਾਬਾ ਬਿਸ਼ਨ ਸਿੰਘ ਕੋਲ ਬਾਬਾ ਬਕਾਲਾ ਸਾਹਿਬ ਵਿਖੇ ਆ ਗਏ | ਉਨ੍ਹਾਂ ਕੋਲੋਂ ਖੰਡੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX