ਜਦ ਇਨਸਾਨ ਧਰਤੀ 'ਤੇ ਜਨਮ ਲੈਂਦਾ ਹੈ ਤਾਂ ਕਈ ਰਿਸ਼ਤੇ ਜਨਮ ਲੈਂਦਿਆਂ ਹੀ ਉਸ ਨਾਲ ਜੁੜ ਜਾਂਦੇ ਹਨ | ਜਦੋਂ ਬੱਚਾ ਪੈਦਾ ਹੁੰਦਾ ਹੈ ਤੇ ਉਸ ਦੇ ਸਕੇ ਭੈਣ-ਭਰਾ ਜਾਂ ਚਚੇਰੇ ਭੈਣ-ਭਰਾਵਾਂ ਨੂੰ ਆਪਣੇ ਨਵ ਜਨਮੇ ਛੋਟੇ ਭੈਣ-ਭਰਾ ਦਾ ਹੱਥ ਫੜਾ ਕੇ ਉਸ ਦੇ ਜਨਮ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਤੇ ਵੱਡੇ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਛੋਟੇ ਭੈਣ ਜਾਂ ਭਰਾ ਦਾ ਸਾਰੀ ਜ਼ਿੰਦਗੀ ਖ਼ਿਆਲ ਰੱਖਣਾ ਹੈ | ਇਸੇ ਭਾਵਨਾ ਨਾਲ ਭੈਣ-ਭਰਾ ਵੱਡੇ ਹੁੰਦੇ ਹਨ, ਆਪਣੇ-ਆਪਣੇ ਰਸਤੇ ਤੁਰ ਜਾਂਦੇ ਹਨ ਪਰ ਮਾਂ-ਬਾਪ ਦੇ ਘਰ ਇਕੱਠੇ ਵੱਡੇ ਹੋਏ ਹੋਣ ਦਾ ਅਸਰ ਅਤੇ ਅਹਿਸਾਸ ਵਿਲੱਖਣ ਹੁੰਦਾ ਹੈ |
ਰੱਖੜੀ ਦਾ ਤਿਉਹਾਰ ਸਾਡੇ ਸਮਾਜ ਵਿਚ ਲੰਮੇ ਸਮੇਂ ਤੋਂ ਮਨਾਇਆ ਜਾਂਦਾ ਹੈ | ਰੱਖੜੀ ਦਾ ਤਿਉਹਾਰ ਇਕ ਆਪਣੇਪਨ ਦਾ ਅਹਿਸਾਸ ਹੈ ਜੋ ਦਿਲ ਤੇ ਮਨ ਨਾਲ ਜੁੜਿਆ ਹੁੰਦਾ ਹੈ | ਸੋ ਸਿਰਫ਼ ਭਰਾਵਾਂ ਨੂੰ ਹੀ ਨਹੀਂ, ਸਗੋਂ ਆਪਣੇ ਪਿਤਾ ਜੀ ਨੂੰ , ਆਪਣੇ ਕਿਸੇ ਕਰੀਬੀ ਨੂੰ ਵੀ ਧੀਆਂ ਵਲੋਂ ਰੱਖੜੀ ਬੰਨ੍ਹੀ ਜਾਂਦੀ ਹੈ | ਇਨਸਾਨ ਸਾਰੀ ਜ਼ਿੰਦਗੀ ਬਹੁਤ ਰਿਸ਼ਤੇ ਨਿਭਾਉਂਦਾ ਹੈ ਪਰ ਇਹ ਰਿਸ਼ਤਾ ਸਭ ਤੋਂ ਖ਼ਾਸ ਇਸ ਲਈ ਹੁੰਦਾ ਹੈ, ਕਿਉਂਕਿ ਇਸ ...
ਹਿੰਦੁਸਤਾਨ ਦੀ ਆਜ਼ਾਦੀ ਲਈ 1857 ਤੋਂ 1947 ਤੱਕ ਚੱਲੀ ਕਰੀਬ 90 ਸਾਲ ਦੀ ਜੰਗ ਵਿਚ ਸਿਰਫ ਮਰਦਾਂ ਦੀ ਹੀ ਹਿੱਸੇਦਾਰੀ ਨਹੀਂ ਰਹੀ, ਵੱਡੇ ਪੱਧਰ 'ਤੇ ਔਰਤਾਂ ਨੇ ਵੀ ਇਸ ਵਿਚ ਆਪਣੀ ਭੂਮਿਕਾ ਨਿਭਾਈ ਹੈ | ਆਓ, ਇਸ ਪ੍ਰਸ਼ਨਾਵਲੀ ਰਾਹੀਂ ਜਾਣਦੇ ਹਾਂ ਕਿ ਤੁਸੀਂ ਜੰਗ-ਏ-ਆਜ਼ਾਦੀ ਦੀਆਂ ਇਨ੍ਹਾਂ ਔਰਤਾਂ ਬਾਰੇ ਕਿੰਨਾ ਜਾਣਦੇ ਹੋ?
1. ਜਰਮਨੀ ਦੇ ਸਟੱਟਗਾਰਟ ਸ਼ਹਿਰ ਵਿਚ 22 ਅਗਸਤ 1907 ਨੂੰ ਹੋਈ 7ਵੀਂ ਅੰਤਰਰਾਸ਼ਟਰੀ ਕਾਂਗਰਸ ਵਿਚ ਭਾਰਤ ਦਾ ਪਹਿਲਾ ਤਿਰੰਗਾ ਝੰਡਾ ਕਿਸ ਨੇ ਲਹਿਰਾਇਆ ਸੀ?
(ੳ) ਭੀਖਾ ਜੀ ਕਾਮਾ, (ਅ) ਸੁਭਾਸ਼ ਚੰਦਰ ਬੋਸ, (ੲ) ਲਕਸ਼ਮੀ ਸਹਿਗਲ |
2. 1857 ਦੀ ਕ੍ਰਾਂਤੀ ਦੀ ਦੂਸਰੀ ਸ਼ਹੀਦ ਕੌਣ ਸੀ?
(ੳ) ਝਲਕਾਰੀ ਬਾਈ, (ਅ) ਅਵੰਤੀ ਬਾਈ, (ੲ) ਰਾਣੀ ਲਕਸ਼ਮੀ ਬਾਈ |
3. ਸਰਜਰੀ ਵਿਚ ਕਲੋਰੋਫਾਰਮ ਦੀ ਪ੍ਰਭਾਵਕਾਰਤਾ ਸਾਬਤ ਕਰਨ ਲਈ ਕਿਸ ਸੁਤੰਤਰਤਾ ਸੈਨਾਨੀ ਔਰਤ ਨੂੰ ਇੰਗਲੈਂਡ ਦੇ ਕਿੰਗਜ਼ ਕਾਲਜ ਅਤੇ ਕੈਂਬਰਿਜ ਦੇ ਗਿਰਟਨ ਕਾਲਜ ਵਿਚ ਪੜ੍ਹਨ ਦਾ ਮੌਕਾ ਮਿਲਿਆ ਸੀ?
(ੳ) ਪਦਮਾਜਾ ਨਾਇਡੂ, (ਅ) ਰੋਹਿਣੀ ਨਾਇਡੂ, (ੲ) ਸਰੋਜਨੀ ਨਾਇਡੂ |
4. ਕਿਸ ਸੁਤੰਤਰਤਾ ਸੰਗਰਾਮੀ ਸੈਨਾਨੀ ਨੂੰ ਅਸੀਂ 'ਅਵਧ ਦੀ ਬੇਗਮ' ਦੇ ਨਾਂਅ ਨਾਲ ਵੀ ...
ਭਰਾ-ਭੈਣ ਦੇ ਅਟੁੱਟ ਪਿਆਰ ਅਤੇ ਸਮਰਪਣ ਦੇ ਤਿਉਹਾਰ ਰੱਖੜੀ 'ਤੇ ਭੈਣਾਂ ਭਾਰਤੀ ਸੁੰਦਰਤਾ ਅਤੇ ਪਹਿਰਾਵੇ ਵਿਚ ਕਾਫ਼ੀ ਆਕਰਸ਼ਕ ਅਤੇ ਖ਼ੂਬਸੂਰਤ ਨਜ਼ਰ ਆਉਂਦੀਆਂ ਹਨ |
ਬਰਸਾਤ ਦੇ ਇਸ ਗਰਮ ਅਤੇ ਹੁੰਮਸ ਭਰੇ ਵਾਤਾਵਰਨ ਵਿਚ ਚਮੜੀ ਨੂੰ ਰੰਗਤ ਅਤੇ ਤਾਜ਼ਗੀ ਦੇਣ ਲਈ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਤਿਉਹਾਰ ਵਿਚ ਆਕਰਸ਼ਨ ਦਾ ਕੇਂਦਰ ਬਣ ਸਕਦੇ ਹੋ |
ਫਰੂਟ ਮਾਸਕ : ਕੇਲਾ, ਸੇਬ, ਪਪੀਤਾ ਨੂੰ ਮਿਲਾ ਕੇ ਇਸ ਮਿਸ਼ਰਨ ਨੂੰ ਅੱਧੇ ਘੰਟੇ ਤੱਕ ਚਿਹਰੇ 'ਤੇ ਲਗਾ ਕੇ ਚਿਹਰੇ ਨੂੰ ਤਾਜ਼ੇ ਠੰਢੇ ਪਾਣੀ ਨਾਲ ਧੋ ਲਓ | ਇਹ ਚਮੜੀ ਨੂੰ ਠੰਢਕ ਪ੍ਰਦਾਨ ਕਰਦਾ ਹੈ | ਮਿ੍ਤਕ ਕੋਸ਼ਿਕਾਵਾਂ ਨੂੰ ਸਾਫ਼ ਕਰਦਾ ਹੈ ਅਤੇ ਚਮੜੀ 'ਤੇ ਕਾਲੇ ਧੱਬੇ ਨੂੰ ਦੂਰ ਕਰਦਾ ਹੈ |
ਤੇਲ ਵਾਲੀ ਚਮੜੀ ਲਈ ਮਾਸਕ : ਇਕ ਚਮਚ ਮੁਲਤਾਨੀ ਮਿੱਟੀ ਵਿਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ | ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ | ਫੇਸ ਮਾਸਕ ਲਗਾਉਣ ਤੋਂ ਬਾਅਦ ਦੋ ਕਾਟਨਵੂਲ ਪੈਡ ਨੂੰ ਗੁਲਾਬ ਜਲ ਵਿਚ ਭਿਉਂ ਕੇ ਅਤੇ ਇਨ੍ਹਾਂ ਦੀ ਆਈ ਪੈਡ ਦੀ ਤਰ੍ਹਾਂ ਵਰਤੋਂ ਕਰੋ | ਕਾਟਨਵੂਲ ...
ਬਚਪਨ ਆਦਮੀ ਦੀ ਜ਼ਿੰਦਗੀ ਦਾ ਅਜਿਹਾ ਦੌਰ ਹੁੰਦਾ ਹੈ, ਜਿਸ ਵਿਚ ਚੰਗੀਆਂ ਆਦਤਾਂ ਸਿੱਖ ਕੇ ਅਤੇ ਉੱਚੀਆਂ ਕਦਰਾਂ-ਕੀਮਤਾਂ ਹਾਸਲ ਕਰਕੇ ਉਹ ਵੱਡੀਆਂ-ਵੱਡੀਆਂ ਮੱਲਾਂ ਮਾਰ ਕੇ ਆਪਣੇ ਮਾਂ-ਪਿਉ ਦਾ ਨਾਂਅ ਰੌਸ਼ਨ ਕਰ ਸਕਦਾ ਹੈ ਜਾਂ ਫਿਰ ਬੁਰੀਆਂ ਆਦਤਾਂ ਸਿੱਖ ਕੇ ਅਤੇ ਮਾੜੇ ਕੰਮਾਂ ਵਿਚ ਪੈ ਕੇ ਉਹ ਆਪਣੇ ਪਰਿਵਾਰ ਦਾ ਨਾਂਅ ਖ਼ਰਾਬ ਵੀ ਕਰ ਸਕਦਾ ਹੈ | ਇਸ ਲਈ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਇਹ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣ ਦੇ ਨਾਲ-ਨਾਲ ਇਕ ਸਹਿਜ ਅਤੇ ਸੁਖਾਵਾਂ ਵਾਤਾਵਰਨ ਵੀ ਪ੍ਰਦਾਨ ਕਰਨ | ਖ਼ਾਸ ਕਰਕੇ ਮਾਪਿਆਂ ਦੀ ਤਾਂ ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਅਹਿਮ ਭੂਮਿਕਾ ਹੁੰਦੀ ਹੈ | ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਇਕ ਸੁਚੱਜਾ ਪਰਿਵਾਰਕ ਵਾਤਾਵਰਨ ਦੇਣ ਦੇ ਨਾਲ ਧਿਆਨ ਰੱਖਣ ਕਿ ਉਨ੍ਹਾਂ ਦਾ ਬੱਚਾ ਸਾਫ਼-ਸੁਥਰੇ ਸਮਾਜਿਕ ਵਾਤਾਵਰਨ ਵਿਚ ਵਿਚਰਣ ਕਰੇ | ਇਸ ਦਾ ਅਰਥ ਇਹ ਨਿਕਲਦਾ ਹੈ ਕਿ ਕਿਸੇ ਆਦਮੀ ਦਾ ਵਿਵਹਾਰ ਉਸ ਤਰ੍ਹਾਂ ਦਾ ਬਣਦਾ ਹੈ, ਜਿਸ ਤਰ੍ਹਾਂ ਦੀਆਂ ਆਦਤਾਂ ਉਸ ਨੇ ਬਚਪਨ ਵਿਚ ਸਿੱਖੀਆਂ ਹੁੰਦੀਆਂ ਹਨ | ...
ਉਹ ਜ਼ਮਾਨਾ ਗਿਆ ਜਦੋਂ ਘਰ ਦੇ ਫਰਸ਼ ਬਿਲਕੁਲ ਸਾਦਾ ਹੋਇਆ ਕਰਦੇ ਸਨ | ਅੱਜਕਲ੍ਹ ਹੋਟਲਾਂ, ਰੈਸਟੋਰੈਂਟਾਂ ਅਤੇ ਡਾਂਸਿੰਗ ਫਰਸ਼ਾਂ ਦੀ ਤਰ੍ਹਾਂ ਘਰ ਦੇ ਫਰਸ਼ ਵੀ ਟ੍ਰੈਂਡੀ ਹੋਣ ਲੱਗੇ ਹਨ | ਇਸ ਲਈ ਟਾਇਲਜ਼ ਫਲੋਰਿੰਗ ਇਨ੍ਹੀਂ ਦਿਨੀਂ ਇੰਟੀਰੀਅਰ ਪ੍ਰੇਮੀਆਂ ਲਈ ਪਹਿਲੀ ਪਸੰਦ ਬਣੀ ਹੋਈ ਹੈ | ਉਂਝ ਇਸ ਦੇ ਕੁਝ ਵਿਹਾਰਕ ਫਾਇਦੇ ਵੀ ਹਨ | ਪੱਥਰ ਵਾਲੇ ਫਰਸ਼ ਦੇ ਮੁਕਾਬਲੇ ਟਾਇਲਾਂ ਨੂੰ ਵਿਛਾਉਣਾ ਜ਼ਿਆਦਾ ਸੌਖਾ ਹੈ | ਇਸ ਨੂੰ ਵਾਰ-ਵਾਰ ਪਾਲਿਸ਼ ਦੀ ਵੀ ਜ਼ਰੂਰਤ ਨਹੀਂ ਪੈਂਦੀ ਅਤੇ ਇਸ ਨਾਲ ਜੋ ਆਧੁਨਿਕ ਅਤੇ ਸਮਾਰਟ ਦਿੱਖ ਮਿਲਦੀ ਹੈ, ਉਹ ਤਾਂ ਹੈ ਹੀ |
ਟਾਇਲਾਂ ਦਾ ਫਰਸ਼ ਇਸ ਲਈ ਵੀ ਚੰਗਾ ਹੁੰਦਾ ਹੈ ਕਿਉਂਕਿ ਇਹ ਦੂਜੇ ਕਿਸੇ ਵੀ ਫਰਸ਼ ਨਾਲੋਂ ਜ਼ਿਆਦਾ ਟਿਕਾਊ ਹੁੰਦਾ ਹੈ | ਜਿਥੇ ਲੱਕੜੀ ਅਤੇ ਪੱਥਰ ਦੇ ਫਰਸ਼ ਪਾਣੀ ਨਾਲ ਜਲਦੀ ਖਰਾਬ ਹੋ ਜਾਂਦੇ ਹਨ ਅਤੇ ਸਾਫ਼ ਸਫ਼ਾਈ ਵਿਚ ਕਾਫ਼ੀ ਮੁਸ਼ਕਿਲ ਪੈਦਾ ਹੁੰਦੀ ਹੈ, ਉਥੇ ਟਾਈਲਾਂ ਦਾ ਫਰਸ਼ ਸਾਫ਼-ਸਫ਼ਾਈ ਲਈ ਸੌਖਾ ਹੁੰਦਾ ਹੈ | ਇਹ ਪਾਣੀ ਵਿਚ ਛੇਤੀ ਖ਼ਰਾਬ ਹੋਣ ਦਾ ਨਾਂਅ ਨਹੀਂ ਲੈਂਦਾ | ਉਂਝ ਇਨ੍ਹੀਂ ਦਿਨੀਂ ਸਟੀਲ ਦੀਆਂ ਟਾਇਲਾਂ ਵੀ ਬਹੁਤ ਫੈਸ਼ਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX