ਪੰਦਰਾਂ ਅਗਸਤ ਦਾ ਦਿਵਸ ਮਹਾਨ,
ਹੋ ਗਏ ਯੋਧੇ ਕਈ ਕੁਰਬਾਨ।
ਕਰੋ ਪ੍ਰਣਾਮ ਉਨ੍ਹਾਂ ਯੋਧਿਆਂ ਨੂੰ ਸਾਰੇ,
ਵੈਰੀਆਂ ਲਈ ਬਣੇ ਜੋ ਫ਼ੌਲਾਦ ਬੱਚਿਓ
ਫੇਰ ਕਿਤੇ ਹੋਏ ਹਾਂ ਆਜ਼ਾਦ ਬੱਚਿਓ।
ਔਖੀ ਬੜੀ ਆਜ਼ਾਦੀ ਪਾਈ,
ਜਿੰਦ ਦੇਸ਼ ਦੇ ਲੇਖੇ ਲਾਈ,
ਬੜੇ ਦੁੱਖ ਝੱਲੇ ਸੂਰਮੇ ਜਵਾਨਾਂ
ਯੋਗਦਾਨ ਰੱਖਣਾ ਹੈ ਯਾਦ ਬੱਚਿਓ,
ਫਿਰ ਕਿਤੇ ਹੋਏ ਹਾਂ ਆਜ਼ਾਦ ਬੱਚਿਓ।
ਦੇਸ਼ ਭਗਤਾਂ ਨੇ ਕਸ਼ਟ ਸਹਾਰੇ,
ਭਾਰਤ ਮਾਂ ਦੇ ਕਰਜ਼ ਉਤਾਰੇ,
ਝੱਲ ਕੇ ਤਸੀਹੇ ਜਾਨਾਂ ਵਾਰ ਕੇ ਦਿਖਾਈਆਂ,
ਕਰ ਗਏ ਉਹ ਸਾਨੂੰ ਆਬਾਦ ਬੱਚਿਓ,
ਫੇਰ ਕਿਤੇ ਹੋਏ ਹਾਂ ਆਜ਼ਾਦ ਬੱਚਿਓ।
ਸੂਰਬੀਰਾਂ ਨੇ ਰੱਖ ਵਿਖਾਈ,
ਕਈਆਂ ਗਲ ਵਿਚ ਫਾਂਸੀ ਪਾਈ
ਤਰੱਕੀ ਦੇ ਵਿਚ ਹਿੱਸਾ ਪਾ ਲਓ,
ਆਉਣ ਵਾਲੇ ਸਮੇਂ ਦੀ ਔਲਾਦ ਬੱਚਿਓ,
ਫੇਰ ਕਿਤੇ ਹੋਏ ਹਾਂ ਆਜ਼ਾਦ ਬੱਚਿਓ।
ਆਜ਼ਾਦੀ ਦਾ ਆਓ ਦਿਨ ਮਨਾਈਏ,
ਸ਼ਹੀਦਾਂ ਅੱਗੇ ਸੀਸ ਝੁਕਾਈਏ,
ਭਾਈਚਾਰਾ, ਏਕਤਾ ਤੇ ਸਾਂਝ ਹੁਣ ਬਣੀ ਰਹੇ
ਪੂਰੀ ਹੋ ਜਾਏ ਸਭ ਦੀ ਮੁਰਾਦ ਬੱਚਿਓ,
ਫੇਰ ਕਿਤੇ ਹੋਏ ਹਾਂ ਆਜ਼ਾਦ ਬੱਚਿਓ।
-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ। ਮੋਬਾ : ...
ਪਿਆਰੇ ਬੱਚਿਓ, ਹਰ ਸਾਲ 15 ਅਗਸਤ ਨੂੰ ਦਿੱਲੀ ਦੇ ਇਤਿਹਾਸਿਕ ਲਾਲ ਕਿਲ੍ਹੇ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਤੇ 26 ਜਨਵਰੀ ਨੂੰ ਰਾਜਪਥ 'ਤੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ ਜਾਂਦਾ ਹੈ। ਰਾਸ਼ਟਰੀ ਝੰਡੇ ਨੂੰ ਤਿਰੰਗਾ ਬਣਨ ਲਈ ਕਈ ਪੜਾਵਾਂ ਵਿਚੋਂ ਗੁਜ਼ਰਨਾ ਪਿਆ।
ਬੱਚਿਓ, 1906 ਵਿਚ ਭਾਰਤ ਦੇ ਰਾਸ਼ਟਰੀ ਝੰਡੇ ਵਿਚ ਤਿੰਨ ਰੰਗ ਸਨ-ਕੇਸਰੀ ਰੰਗ ਉਤੇ ਅੱਠ ਤਾਰੇ, ਸਫ਼ੈਦ ਰੰਗ ਉਤੇ ਵੰਦੇ ਮਾਤਰਮ ਅਤੇ ਹਰੇ ਰੰਗ ਉਤੇ ਸੱਜੇ ਪਾਸੇ ਚੰਦ ਅਤੇ ਖੱਬੇ ਪਾਸੇ ਸੂਰਜ ਸੀ, ਜਿਸ ਨੂੰ ਮਾਨਤਾ ਨਹੀਂ ਮਿਲੀ। 1916 ਈ. ਵਿਚ ਰਾਸ਼ਟਰੀ ਝੰਡੇ ਵਿਚ ਦੋ ਰੰਗ ਸਨ-ਲਾਲ ਅਤੇ ਹਰਾ, ਜਿਸ ਵਿਚ ਪੰਜ ਲਾਲ ਅਤੇ ਚਾਰ ਹਰੀਆਂ ਧਾਰੀਆਂ ਸਨ ਅਤੇ ਝੰਡੇ ਦੇ ਵਿਚਾਲੇ ਵਿਸ਼ਾਲ ਰਿੱਛ ਦਾ ਨਿਸ਼ਾਨ ਸੀ।
ਬੱਚਿਓ, 1921 ਵਿਚ ਆਲ ਇੰਡੀਆ ਕਮੇਟੀ ਦੇ ਵਿਜੈਵਾੜਾ ਇਜਲਾਸ ਸਮੇਂ ਗਾਂਧੀ ਜੀ ਨੇ ਇਕ ਝੰਡੇ ਦੀ ਪੇਸ਼ਕਸ਼ ਕੀਤੀ, ਜਿਸ ਵਿਚ ਸਫੈਦ, ਹਰਾ ਅਤੇ ਲਾਲ ਰੰਗ ਸਨ, ਇਨ੍ਹਾਂ ਸਾਰੇ ਰੰਗਾਂ 'ਤੇ ਚਰਖੇ ਦਾ ਚਿੱਤਰ ਉਕਰਿਆ ਹੋਇਆ ਸੀ। ਇਹ ਝੰਡਾ ਵੀ ਪ੍ਰਵਾਨ ਨਹੀਂ ਹੋਇਆ। 1931 ਵਿਚ ਗਾਂਧੀ ਜੀ ਨੇ ਦੁਬਾਰਾ ਕੇਸਰੀ, ਸਫ਼ੈਦ ਤੇ ਹਰੇ ਰੰਗ ...
ਬੱਚਿਓ, ਅਸੀਂ ਆਜ਼ਾਦੀ ਦਾ ਦਿਹਾੜਾ ਮਨਾਉਣਾ ਹੈ,
ਤਿਰੰਗਾ ਝੰਡਾ ਵੀ ਹੈ ਅੱਜ ਆਪਾਂ ਲਹਿਰਾਉਣਾ ਹੈ,
ਦੇਸ਼ ਭਗਤੀ ਦੇ ਅਸਾਂ ਰਲ-ਮਿਲ ਗੀਤ ਵੀ ਨੇ ਗਾਉਣੇ,
ਸ਼ਹੀਦਾਂ ਦੇ ਅੱਗੇ ਆਪਣੇ ਸੀਸ ਵੀ ਨੇ ਝੁਕਾਉਣੇ,
ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਭੰਗੜਾ ਵੀ ਪਾਉਣਾ ਹੈ,
ਬੱਚਿਓ ਅਸੀਂ ਆਜ਼ਾਦੀ ਦਾ ਦਿਹਾੜਾ ਮਨਾਉਣਾ ਹੈ।
ਬੱਚਿਓ ਚਿੱਟੇ, ਕੇਸਰੀ ਅਤੇ ਹਰੇ ਕੱਪੜੇ ਪਾ ਕੇ,
ਦੇਸ਼ ਭਗਤੀ ਦੇ ਅਸੀਂ ਰਲ-ਮਿਲ ਗੀਤ ਗਾ ਕੇ,
ਮਾਹੌਲ ਦੇਖਿਓ, ਦੇਸ਼ ਭਗਤੀ ਵਾਲਾ ਬਣਾਉਣਾ ਹੈ,
ਬੱਚਿਓ ਅਸੀਂ ਆਜ਼ਾਦੀ ਦਾ ਦਿਹਾੜਾ ਮਨਾਉਣਾ ਹੈ।
ਦੇਸ਼ ਦੀਆਂ ਸਰਹੱਦਾਂ 'ਤੇ ਬੈਠੇ ਵੀਰ ਜਵਾਨਾਂ ਨੂੰ,
ਅੰਨ ਉਗਾਉਣ ਵਾਲੇ 'ਅੰਨਦਾਤਾ' ਕਿਸਾਨਾਂ ਨੂੰ,
ਇਸ ਖ਼ੁਸ਼ੀ ਦੇ ਦਿਹਾੜੇ ਦਾ ਸ਼ਿੰਗਾਰ ਬਣਾਉਣਾ ਹੈ,
ਬੱਚਿਓ, ਅਸੀਂ ਆਜ਼ਾਦੀ ਦਾ ਦਿਹਾੜਾ ਮਨਾਉਣਾ ਹੈ।
ਬੱਚਿਓ ਆਜ਼ਾਦੀ ਸਾਨੂੰ ਮਿਲੀ ਨਹੀਂ ਹੈ ਸੌਖੀ,
ਸ਼ਹੀਦਾਂ ਕੁਰਬਾਨੀ ਦੇ ਕੇ ਕੀਮਤ ਅਦਾ ਕੀਤੀ ਇਸ ਦੀ ਚੋਖੀ,
ਇਸ ਗੱਲ ਨੂੰ ਅਸਾਂ ਕਦੀ ਵੀ ਨਹੀਂ ਭੁਲਾਉਣਾ ਹੈ,
ਬੱਚਿਓ, ਅਸੀਂ ਆਜ਼ਾਦੀ ਦਾ ਦਿਹਾੜਾ ਮਨਾਉਣਾ ਹੈ।
ਲੱਡੂ ਵੰਡ ਅਸੀਂ 'ਜੈ ਹਿੰਦ' ਦੇ ਨਾਅਰੇ ਲਗਾਵਾਂਗੇ,
ਸ਼ਹੀਦਾਂ ਦੀ ਵਿਚਾਰਧਾਰਾ ...
ਅਵਲੀਨ ਆਖੇ ਪੱਪੂ ਨੂੰ, ਵੇਖੋ ਮੇਰਾ ਸੋਹਣਾ ਬੈਗ, ਮੁਲਾਇਮ ਜਿਹਾ ਕੱਪੜਾ, ਲੱਗਾ ਹੱਸਣ ਵਾਲਾ ਟੈਗ। ਮੇਰੇ ਬੈਗ ਦੇ ਉੱਪਰ ਬਣਿਆ, ਸੋਹਣਾ ਜਿਹਾ ਫੁੱਲ, ਇਹ ਬੈਗ ਬਣਾਇਆ ਮੰਮੀ ਨੇ, ਨਾ ਲਿਆਏ ਮੁੱਲ। ਮੰਮੀ ਮੇਰੀ ਨੇ ਵੇਖੋ ਵੱਖਰੀ, ਕੀਤੀ ਹੈ ਕਲਾਕਾਰੀ, ਚੁੱਕਣ ਵਿਚ ਹਲਕਾ ਜਿਹਾ, ਇਹ ਨਾ ਲੱਗੇ ਭਾਰੀ। ਮੇਰੇ ਸੋਹਣੇ ਬੈਗ ਅੰਦਰ, ਸੋਹਣੀਆਂ ਕਿਤਾਬਾਂ ਪਾਵਾਂ, ਇਹ ਕਿਤਾਬਾਂ ਪੜ੍ਹ ਕੇ ਮੈਂ, ਆਪਣਾ ਗਿਆਨ ਵਧਾਵਾਂ। ਸੁਣ ਜਖਵਾਲੀ ਬੈਗ ਮੇਰੇ ਨੂੰ, ਪੈਰ ਕਦੇ ਨਾ ਲਾਈਂ, ਜਿਥੇ ਮਿਲੇ ਗਿਆਨ ਅਸਾਨੂੰ, ਉਥੇ ਸੀਸ ਝੁਕਾਈਂ। -ਗੁਰਪ੍ਰੀਤ ਸਿੰਘ ਜਖਵਾਲੀ ਮੋਬਾਈਲ : ...
ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਈਏ,
ਕਿਤਾਬਾਂ ਦੇ ਸੰਗ ਯਾਰੀ ਪਾਈਏ।
ਊੜਾ ਆੜਾ ਮਿੱਤਰ ਪਿਆਰੇ,
ਮਾਂ ਬੋਲੀ ਨੂੰ ਭੁੱਲ ਨਾ ਜਾਈਏ।
ਸੱਚਾ ਸਾਥੀ ਸਦਾ ਕਿਤਾਬਾਂ,
ਗੂੜ੍ਹੀ ਆਪਾਂ ਪ੍ਰੀਤ ਨਿਭਾਈਏ।
ਪੜ੍ਹੇ-ਲਿਖੇ ਤੇ ਨਾਲੇ ਵਿਚਾਰੋ,
ਮਨ ਦੇ ਦੀਪ ਨੂੰ ਇਉਂ ਰੁਸ਼ਨਾਈਏ।
ਅੱਖਰ ਬੀਜ ਕੇ ਪਿਆਰੇ ਬੱਚਿਓ,
ਬੰਜਰ ਮਨ 'ਤੇ ਫੁੱਲ ਉਗਾਈਏ।
ਖਿੜਨ ਬਹਾਰਾਂ ਦਿਲ ਦੇ ਵਿਹੜੇ,
ਆਓ, ਗਿਆਨ ਦਾ ਪਾਣੀ ਪਾਈਏ।
-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।
ਮੋਬਾਈਲ : ...
ABC -Avoid Bad Company-ਬੁਰੀ ਸੰਗਤ ਤੋਂ ਬਚੋ । DEF- Don't Eat Fast -ਤੇਜ਼ ਨਾ ਖਾਓ, ਤੇਜ਼ੀ ਨਾਲ ਨਾ ਖਾਓ । Don't Eat Fast Food - ਫਾਸਟ ਫੂਡ ਨਾ ਖਾਓ । GHI - Gofor High ideas -ਉੱਚੇ ਵਿਚਾਰ ਰੱਖੋ । JKLM - Just keep a friend like me- ਮੇਰੇ ਵਰਗਾ ਮਿੱਤਰ ਰੱਖੋ । NOP-Never overlook the poor and suffering-ਗ਼ਰੀਬ ਅਤੇ ਪੀੜਤ ਨੂੰ ਕਦੇ ਅਣਦੇਖਿਆਂ ਨਾ ਕਰੋ । QRS - Quiet Reaching To silly Tales -ਮੂਰਖਾਂ ਨੂੰ ਪ੍ਰਤੀਕਿਰਿਆ ਨਾ ਦੇਵੋ। TUV - Tune yourself for use victory-ਖ਼ੁਦ ਦੀ ਜਿੱਤ ਨੂੰ ਸੁਨਿਸਚਿਤ ਕਰੋ। WXYZ - We xpect you to Zoom, ਅਸੀਂ ਤੁਹਾਡੇ ਜੀਵਨ ਨੂੰ ਅੱਗੇ ਦੇਖਣ ਦੀ ਆਸ ਕਰਦੇ ਹਾਂ। ਅੰਕਾਂ ਤੋਂ ਵੀ ਸਿੱਖੋ: 9876543210 ਰੋਜ਼ਾਨਾ 9-ਗਿਲਾਸ ਪਾਣੀ ਪੀਓ । 8-ਘੰਟੇ ਨੀਂਦ ਲਓ । 7-ਹਫ਼ਤੇ ਦੇ ਸੱਤ ਦਿਨ ਜਲਦੀ ਸੌਵੋ ਤੇ ਜਲਦੀ ਉੱਠ ਕੇ ਸੈਰ ਕਰੋ । 6-ਅੰਕਾਂ ਦੀ ਆਮਦਨ ਵਿਚ ਗੁਜ਼ਾਰਾ ਕਰੋ । 5-ਹਫ਼ਤੇ ਦੇ ਪੰਜ ਦਿਨ ਡਟ ਕੇ ਕੰਮ ਕਰੋ । 4-ਚਾਰ ਚੱਕਾ ਵਾਹਨ ਦੀ ਵਰਤੋਂ ਘੱਟ ਕਰੋ । 3- ਤਿੰਨ ਬੈੱਡਰੂਮ ਵਾਲਾ ਘਰ ਬਣਾਓ । 3-ਦੋ ਬੱਚੇ ਸਭ ਲਈ ਅੱਛੇ । 2-ਇਕ ਜੀਵਨ ਸਾਥੀ-ਸਫਲ ਜੀਵਨ ਦੀ ਭਰੇ ਸਾਖੀ। 0-ਜ਼ੀਰੋ ਚਿੰਤਾ ਕਰਨ 'ਤੇ ਜੀਵਨ ਵਿਚ ਖੁਸ਼ਹਾਲ ਰਹਿ ਸਕਦੇ ਹਾਂ । ਆਓ ਉਪਰੋਕਤ ਨੁਕਤੇ ਅਪਣਾ ਕੇ ਜੀਵਨ ਸਫਲ ਕਰੀਏ। -ਦਲਬੀਰ ਸਿੰਘ ...
ਕਵਿਤਾ 'ਚ ਰਾਜਧਾਨੀ ਲਈਏ ਪੜ੍ਹ ਜੀ,
ਪੰਜਾਬ ਹਰਿਆਣੇ ਦੀ ਚੰਡੀਗੜ੍ਹ ਜੀ।
ਦੱਸ ਕੇ ਗਏ ਸੀ ਤੁਹਾਡੇ ਮੈਮ ਬਿਮਲਾ,
ਹਿਮਾਚਲ ਦੀ ਰਾਜਧਾਨੀ ਸ਼ਹਿਰ ਸ਼ਿਮਲਾ।
ਆਪਾਂ ਲੰਬੀ ਪੁੱਟਣੀ ਪੁਲਾਂਘ ਬੱਚਿਓ,
ਮੇਘਾਲਿਆ ਦੀ ਲਿਖਣੀ ਸ਼ਿਲਾਂਗ ਬੱਚਿਓ।
ਮਿਹਨਤਾਂ ਦੇ ਰਾਹ 'ਤੇ ਆਪਾਂ ਪਈਏ ਤੁਰ ਜੀ,
ਅਸਮ ਦੀ ਰਾਜਧਾਨੀ ਦਿਸਪੁਰ ਜੀ।
ਖੇਡ ਬੜੀ ਸੌਖੀ ਜਿਵੇਂ ਧੁਨ ਬੈਂਡ ਦੀ,
ਕੋਹਿਮਾ ਹੈ ਰਾਜਧਾਨੀ ਨਾਗਾਲੈਂਡ ਦੀ।
ਹੌਲੀ-ਹੌਲੀ ਕਵਿਤਾ ਗਿਆਨ ਵੰਡਦੀ,
ਪਣਜੀ ਗੋਆ ਦੀ, ਰਾਂਚੀ ਝਾਰਖੰਡ ਦੀ।
ਹੌਸਲੇ ਨੂੰ ਸਕੇ ਨਾ ਕੋਈ ਰੋਕ ਬੱਚਿਓ,
ਸਿਕਮ ਦੀ ਬੋਲੋ ਗੰਗਟੋਕ ਬੱਚਿਓ।
ਬੱਚਿਓ ਪੜ੍ਹਾਈ ਬਿਨਾਂ ਹੋਣੀ ਨਾ ਗਤੀ,
ਆਂਧਰਾ ਦੀ ਰਾਜਦਾਨੀ ਅਮਰਾਵਤੀ।
ਚੜ੍ਹਦੇ ਸੂਰਜ ਦਾ ਜੋ ਆਂਚਲ ਆਖਦੇ,
ਉਹਨੂੰ ਪ੍ਰਦੇਸ਼ ਅਰੁਣਾਂਚਲ ਆਖਦੇ।
ਜੰਗਲਾਂ ਦੀ ਸੋਹਣੀ ਧਰਤੀ ਲਾਸਾਨੀ ਏ,
ਈਟਾਨਗਰ ਇਹਦੀ ਪੁੱਤ ਰਾਜਧਾਨੀ ਏ।
ਹੋਣਗੀਆਂ ਯਾਦ ਕਰੋ ਗੌਰ ਪੁੱਤਰੋ,
ਕਰਨਾਟਕ ਦੀ ਲਿਖੋ ਬੰਗਲੌਰ ਪੁੱਤਰੋ।
ਤੇਲੰਗਾਨਾ ਰਾਜ ਦੀ ਹੈ ਯਾਦ ਰੱਖਣੀ,
ਰਾਜਧਾਨੀ ਹੈਦਰਾਬਾਦ ਰੱਖਣੀ।
ਮੱਥਿਆਂ 'ਤੇ ਗਿਆਨ ਵਾਲਾ ਮਲੋ ਵਟਣਾ,
ਬਿਹਾਰ ਦੀ ਹੈ ਰਾਜਧਾਨੀ ...
ਜਸ਼ਨ ਭਾਵੇਂ ਸਾਧਾਰਨ ਕਿਸਾਨ ਦਾ ਪੁੱਤਰ ਸੀ ਪਰ ਸੀ ਬੜਾ ਹੀ ਸਿਆਣਾ ਤੇ ਸਮਝਦਾਰ। ਮਾਤਾ-ਪਿਤਾ ਦੋਵੇਂ ਹੀ ਮਿਹਨਤੀ ਹੋਣ ਕਾਰਨ ਉਸ ਨੂੰ ਛੋਟੇ-ਛੋਟੇ ਕੰਮਾਂ ਵਿਚ ਆਪਣੇ ਨਾਲ ਜੋੜ ਕੇ ਰੱਖਦੇ। ਉਹ ਅੱਠਵੀਂ ਜਮਾਤ ਵਿਚ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਪੜ੍ਹਨ ਵਿਚ ਵੀ ਬੜਾ ਹੁਸ਼ਿਆਰ ਸੀ। ਜਮਾਤ ਵਿਚੋਂ ਵੀ ਹਮੇਸ਼ਾ ਪਹਿਲੇ ਨੰਬਰ 'ਤੇ ਆਉਂਦਾ। ਆਪਣੇ ਮਾਤਾ-ਪਿਤਾ ਨਾਲ ਘਰ ਦੇ, ਖੇਤ ਦੇ ਕੰਮਾਂ ਵਿਚ ਹੱਥ ਵਟਾਉਂਦਾ। ਸਵੇਰੇ ਜਲਦੀ ਉਠਦਾ, ਆਪਣੇ ਸਕੂਲ ਦਾ ਕੰਮ ਪੂਰਾ ਕਰਦਾ। ਦੂਜਾ ਉਹ ਆਪਣੇ ਕਮਰੇ ਦੀ ਪੂਰੀ ਸਫ਼ਾਈ ਰੱਖਦਾ। ਕਿਤਾਬਾਂ ਚਿਣ-ਚਿਣ ਕੇ ਰੱਖਦਾ। ਕਿਤਾਬਾਂ ਕਾਪੀਆਂ 'ਤੇ ਸੋਹਣੀਆਂ-ਸੋਹਣੀਆਂ ਜਿਲਦਾਂ ਚੜ੍ਹਾ ਕੇ ਰੱਖਦਾ। ਸਕੂਲ ਬੈਗ ਲਈ ਉਸ ਨੇ ਅਲਮਾਰੀ ਦਾ ਇਕ ਖਾਨਾ ਲਗਾਇਆ ਹੋਇਆ ਸੀ। ਜੁਮੈਟਰੀ ਬਾਕਸ ਵਿਚ ਪੈੱਨ, ਪੈਨਸਿਲਾਂ, ਰਬੜ ਆਦਿ ਸਾਰਾ ਕੁਝ ਰੱਖਦਾ। ਆਪਣੇ ਕਲਰ ਬਰੱਸ਼, ਡਰਾਇੰਗ ਦੀ ਕਾਪੀ, ਪ੍ਰੈਕਟੀਕਲ, ਨਕਸ਼ੇ, ਐਟਲਸ, ਗਲੋਬ ਵੀ ਸੰਭਾਲ ਕੇ ਰੱਖਿਆ ਹੋਇਆ ਸੀ। ਉਸ ਨੇ ਤਾਂ ਪੜ੍ਹਨ ਸੰਬੰਧੀ ਸਮਾਂ ਸਾਰਨੀ ਵੀ ਬਣਾ ਕੇ ਆਪਣੇ ਕਮਰੇ ਵਿਚ ਲਗਾਈ ਹੋਈ ਸੀ। ਆਪਣਾ ਸਾਮਾਨ ਵਰਤ ਕੇ ਫਿਰ ...
ਖੇਡਣ ਦਾ ਤਰੀਕਾ : ਇਸ ਵਰਗਾਕਾਰ ਵਿਚ ਖੱਬੇ ਤੋਂ ਸੱਜੇ ਅਤੇ ਉੱਪਰ ਤੋਂ ਹੇਠਾਂ ਹਰੇਕ ਵਰਗਾਕਾਰ ਦੇ ਖਾਲੀ ਖਾਨਿਆਂ ਨੂੰ 1 ਤੋਂ 9 ਦੇ ਵਿਚਕਾਰਲੇ ਇਕਹਿਰੇ ਅੰਕਾਂ ਨੂੰ ਇਸ ਤਰ੍ਹਾਂ ਭਰੋ ਕਿ ਕਿਸੇ ਵੀ ਇਕ ਲਾਈਨ, ਕਾਲਮ ਜਾਂ ਬਾਕਸ ਵਿਚ ਅੰਕ ਦੁਹਰਾ (ਰਪੀਟ) ਨਾ ਹੋਵੇ। ਧਿਆਨ ਰਹੇ ਕਿ ਦਿੱਤੇ ਗਏ ਵਰਗਾਕਾਰ ਵਿਚ ਪਹਿਲਾਂ ਹੀ ਦਿੱਤੇ ਗਏ ਅੰਕਾਂ ਨੂੰ ਤੁਸੀਂ ਨਹੀਂ ਬਦਲ ਸਕਦੇ। ਸੂ-ਡੂ-ਕੋ ਦੀ ਖ਼ਾਸੀਅਤ ਇਹੀ ਹੈ ਕਿ ਹਰ ਪਹੇਲੀ ਦਾ ਸਿਰਫ਼ ਇਕ ਹੀ ਜਵਾਬ (ਹਲ) ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX