ਮਨੁੱਖ ਕੁਦਰਤ ਦੀ ਬਿਹਤਰੀਨ ਸਿਰਜਣਾ ਹੈ। ਇਕ ਲੰਬੀ ਕੁਦਰਤੀ ਸਿਰਜਣ ਪ੍ਰਕਿਰਿਆ ਉਪਰੰਤ ਮਨੁੱਖ ਦੀ ਉਤਪਤੀ ਹੋਈ। ਪਹਿਲਾਂ; ਪਾਣੀ-ਮਿੱਟੀ-ਬਨਸਪਤੀ ਦੀ ਅਨੰਤ ਗਾਥਾ। ਫਿਰ ਸੂਖਮ ਜੀਵ ਤੋਂ ਵਰਾਸਤਾ ਜਾਨਵਰ-ਦਰ-ਜਾਨਵਰ, ਮਨੁੱਖ ਬਣਨ ਦਾ ਲੰਬਾ ਸਫ਼ਰ। ਜੰਗਲਾਂ, ਕੁੰਦਰਾਂ, ਗੁਫ਼ਾਵਾਂ, ਕੁੱਲੀਆਂ-ਢਾਰਿਆਂ ਤੋਂ ਸੁੱਖਾ-ਲੱਧੀਆਂ ਧੜਵੈਲ ਇਮਾਰਤਾਂ ਤੱਕ। ਗੇਲੀ, ਪਹੀਏ ਤੋਂ ਲੈ ਕੇ ਰਾਕਟ ਤੱਕ ਅਤੇ ਕੁਦਰਤੀ ਬਿਪਤਾਵਾਂ, ਮਹਾਂਮਾਰੀਆਂ ਦੇ ਦੌਰਾਂ ਤੋਂ ਵਿਗਿਆਨਕ ਸਹੂਲਤਾਂ ਤੱਕ। ਗੱਲ ਕੀ; ਹੁਣ ਵਾਲੀ 'ਅਧੁਨਿਕਤਾ' ਮਗਰ ਲੱਖਾਂ ਸਾਲਾਂ ਦੀ ਮਨੁੱਖੀ ਘਾਲਣਾ ਹੈ। ਪਰ ਇਸੇ ਮਨੁੱਖ ਨੇ ਆਪਣੀ ਜਨਮ ਦਾਤੀ ਕੁਦਰਤ ਵਿਚ ਖਲਲ ਪਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ। ਮੋੜਵੇਂ ਰੂਪ ਵਿਚ ਇਸ ਦੇ ਭੈੜੇ ਸਿੱਟੇ ਨਿਕਲ ਰਹੇ ਹਨ।
ਮਨੁੱਖ, ਕੁਦਰਤ ਦੇ ਸਿਰਮੌਰ ਅੰਗ ਮਿੱਟੀ, ਪਾਣੀ, ਹਵਾ, ਸੂਰਜ (ਅਗਨੀ), ਆਕਾਸ਼ (ਟਾਈਮ) ਦੇ ਜਮ੍ਹਾਂ-ਮਨਫ਼ੀ ਦੀ ਸਿਰਜਣਾ ਹੈ। ਇਹ 'ਰੱਬੀ' ਦੇਣ ਨਹੀਂ, ਕੁਦਰਤੀ ਕਿਰਿਆ ਪ੍ਰਕਿਰਿਆ ਦੀ ਸਿਫ਼ਤੀ ਦੇਣ ਹੈ। ਇਸੇ ਕਰਕੇ ਸਾਡੇ ਪੁਰਖਿਆਂ ਨੇ ਇਸ ਨੂੰ ਪੰਜ ਤੱਤਾਂ ਦਾ ਪੁਤਲਾ ਕਿਹਾ, ਭਾਵੇਂ ਕਿ ਹੁਣ ...
ਦੇਸ਼ ਆਜ਼ਾਦ ਹੋਏ ਨੂੰ ਤਕਰੀਬਨ ਪੌਣੀ ਸਦੀ ਦਾ ਸਮਾਂ ਹੋ ਗਿਆ ਹੈ। ਵੰਡ ਦਾ ਦਰਦ ਅਜੇ ਵੀ ਪੰਜਾਬੀ ਜਿਉਂ ਦਾ ਤਿਉਂ ਆਪਣੀ ਹਿੱਕ ਵਿਚ ਦਬਾ ਕੇ ਬੈਠੇ ਹਨ। ਕਹਿਣ ਨੂੰ ਤਾਂ ਇਹ ਭਾਰਤ ਦੇਸ਼ ਦੀ ਵੰਡ ਸੀ ਪਰ ਅਸਲ 'ਚ ਜੋ ਨੁਕਸਾਨ ਪੰਜਾਬ ਤੇ ਬੰਗਾਲ ਨੇ ਉਠਾਇਆ, ਉਸ ਦਾ ਦਰਦ ਅੱਜ ਵੀ ਕੋਈ ਨਹੀਂ ਭੁਲਾ ਸਕਿਆ। ਵੰਡ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਇਆ।
ਪੰਜਾਬ ਦੀ ਵੰਡ ਦਾ ਸਭ ਤੋਂ ਵੱਡਾ ਦੁਖਾਂਤ ਇਹ ਸੀ ਕਿ ਇਸ ਦੇ ਦੋ ਘੁੱਗ ਵਸਦੇ ਸ਼ਹਿਰ ਅੰਮ੍ਰਿਤਸਰ ਅਤੇ ਲਾਹੌਰ ਸਦਾ-ਸਦਾ ਲਈ ਵੱਖ ਹੋ ਗਏ। ਇਸ ਵੰਡ ਦੌਰਾਨ ਬਹੁਤ ਸਾਰੀਆਂ ਹਿੰਸਾ ਅਤੇ ਸਾੜ ਫੂਕ ਦੀਆ ਘਟਨਾਵਾਂ ਹੋਈਆਂ, ਜਿਸ ਕਰਕੇ ਕਰੀਬ-ਕਰੀਬ 10 ਲੱਖ ਲੋਕ ਮਾਰੇ ਗਏ ਅਤੇ ਤਕਰੀਬਨ 1.45 ਕਰੋੜ ਨੂੰ ਆਪਣਾ ਘਰ-ਬਾਰ ਛੱਡਣਾ ਪਿਆ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸੰਤਾਲੀ 'ਚ ਹੋਈ ਵੰਡ ਦੀ ਰੂਪ-ਰੇਖਾ ਤਿਆਰ ਕਿਸ ਨੇ ਕੀਤੀ ਅਤੇ ਕਿਸ ਨੇ ਇਸ ਨਕਸ਼ੇ ਨੂੰ ਧੁਰ ਅੰਜਾਮ ਤੱਕ ਪਹੁੰਚਾਇਆ? ਉਹ ਕੋਈ ਭਾਰਤੀ ਨਹੀਂ ਸੀ ਬਲਕਿ ਇਕ ਸਾਬਕਾ ਬਰਾਤਨਵੀ ਜੱਜ ਸੀ। ਜਿਸ ਦਾ ਨਾਂਅ ਸੀ 'ਸਿਰਲ ਜ਼ੋਨ ਰੈੱਡਕਲਿਫ'। ਉਸ ਨੇ ਆਪਣੇ ਸਾਥੀਆਂ ਨਾਲ ਇਕ ਨਕਸ਼ੇ 'ਤੇ ਲਕੀਰ ਖਿੱਚ ਦਿੱਤੀ, ...
ਜ਼ਰੂਰੀ ਨਹੀਂ ਕਿ ਜਿਸ ਵਿਚ ਸਾਹ ਨਹੀਂ, ਉਹ ਹੀ ਮੁਰਦਾ ਹੈ। ਜਿਸ ਮਨੁੱਖ ਵਿਚ ਕੋਈ ਆਸ ਨਹੀਂ ਉਹ ਵੀ ਤਾਂ ਮੁਰਦਾ ਹੀ ਹੈ। ਤੰਦਰੁਸਤੀ ਅਤੇ ਆਸ ਜ਼ਿੰਦਗੀ ਦੀ ਲੋਅ ਹਨ। ਤੰਦਰੁਸਤ ਬੰਦਾ ਹੀ ਜ਼ਿੰਦਗੀ ਵਿਚ ਕੋਈ ਆਸ ਰੱਖ ਸਕਦਾ ਹੈ। ਸਿਹਤ ਸਭ ਤੋਂ ਵੱਡੀ ਦੌਲਤ ਹੈ। ਜਿਸ ਦੀ ਸਿਹਤ ਠੀਕ ਹੈ, ਉਸ ਦੀ ਉਮੀਦ ਵੀ ਜ਼ਿੰਦਾ ਹੈ ਅਤੇ ਜਿਸ ਦੀ ਜ਼ਿੰਦਗੀ ਵਿਚ ਉਮੀਦ ਬਾਕੀ ਹੈ, ਉਸ ਵਿਚ ਸਭ ਕੁਝ ਹੈ। ਬੰਦੇ ਦਾ ਹੌਸਲਾ, ਲਿਆਕਤ, ਦ੍ਰਿੜ੍ਹ ਇਰਾਦਾ, ਪਰਿਵਾਰਕ ਅਤੇ ਸਮਾਜਿਕ ਪ੍ਰੇਰਨਾ ਅਤੇ ਪਿਆਰ ਅਤੇ ਕਾਮਯਾਬੀਆਂ ਇਸ ਲੋਅ ਨੂੰ ਪ੍ਰਜਵਲਤ ਰੱਖਦੀਆਂ ਹਨ। ਇਹ ਸਭ ਚੀਜ਼ਾਂ ਬੰਦੇ ਨੂੰ ਆਪਣੇ ਪਰਿਵਾਰ ਅਤੇ ਸਮਾਜ ਵਿਚੋਂ ਹੀ ਪ੍ਰਾਪਤ ਹੁੰਦੀਆਂ ਹਨ। ਪਰਿਵਾਰ ਵਿਚ ਬੰਦੇ ਨੂੰ ਸੁਰੱਖਿਆ ਮਿਲਦੀ ਹੈ ਅਤੇ ਉਹ ਵਧਦਾ-ਫੁਲਦਾ ਹੈ। ਸਮਾਜ ਵਿਚ ਉਸ ਦੀ ਵੱਖਰੀ ਪਛਾਣ ਬਣਦੀ ਹੈ। ਸਮਾਜ ਅਤੇ ਪਰਿਵਾਰ ਦਾ ਸਹਿਯੋਗ ਉਸ ਦੀ ਜ਼ਿੰਦਗੀ ਦੇ ਬੂਟੇ ਲਈ ਧੁੱਪ-ਹਵਾ ਅਤੇ ਖਾਦ-ਪਾਣੀੇ ਦਾ ਕੰਮ ਕਰਦਾ ਹੈ ਅਤੇ ਉਸ ਦੀ ਜ਼ਿੰਦਗੀ ਦੇ ਵਿਗਸਣ ਲਈ ਸਹਾਈ ਹੁੰਦਾ ਹੈ।
ਜਿਹੜਾ ਬੰਦਾ ਪਰਿਵਾਰ ਅਤੇ ਸਮਾਜ ਤੋਂ ਟੁੱਟ ਜਾਂਦਾ ਹੈ, ਉਸ ਦੀ ਜ਼ਿੰਦਗੀ ਵਿਚ ਬਹੁਤ ...
28 ਜੁਲਾਈ ਤੋਂ ਲੈ ਕੇ 8 ਅਗਸਤ ਤੱਕ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਚ ਆਰੰਭ ਹੋਈਆਂ ਰਾਸ਼ਟਰਮੰਡਲ ਖੇਡਾਂ, ਜਿਸ ਵਿਚ ਭਾਰਤ ਵਲੋਂ 16 ਖੇਡਾਂ ਵਿਚ ਭਾਗ ਲੈਣ ਲਈ 210 ਖਿਡਾਰੀਆਂ ਅਤੇ ਖਿਡਾਰਨਾਂ ਦੇ ਦਲ ਨੇ ਭਾਗ ਲਿਆ। ਇਨ੍ਹਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਝੰਡਾਬਰਦਾਰ ਹੋਣ ਦਾ ਮਾਣ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਚੋਟੀ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਹਾਸਲ ਹੋਇਆ। ਭਾਰਤ ਵਿਚ ਖੇਡਾਂ ਦੇ ਸ਼ਾਨਦਾਰ ਭਵਿੱਖ ਨੂੰ ਦਰਸਾਉਣ ਦੀ ਮਿਸਾਲ ਬਣੀ ਦਿੱਲੀ ਦੀ ਸਕੁਐਸ਼ ਦੀ 14 ਸਾਲਾ ਖਿਡਾਰੀ ਅਨਹਤ ਸਿੰਘ।
ਭਾਰਤ ਨੂੰ ਕੁੱਲ 61 ਤਗਮੇ ਹਾਸਲ ਹੋਏ। ਇਨ੍ਹਾਂ ਵਿਚੋਂ 22 ਸੋਨੇ, 16 ਚਾਂਦੀ ਅਤੇ 23 ਕਾਂਸੀ ਦੇ ਤਗਮੇ ਹਨ।
ਮਨੀਪੁਰ ਦੀ ਮੀਰਾਬਾਈ ਚਾਨੂ : ਮੀਰਾਬਾਈ ਚਾਨੂ ਨੇ ਟੋਕੀਓ ਉਲੰਪਿਕ ਵਿਚ ਭਾਰਤ ਨੂੰ ਭਾਰਤੋਲਣ ਦੇ 49 ਕਿਲੋਗ੍ਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਦਿਵਾਇਆ ਸੀ, ਉਸ ਨੇ ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਸੰਸਾਰ ਭਰ ਵਿਚ ਭਾਰਤੀ ਔਰਤਾਂ ਦਾ ਨਾਂਅ ਉੱਚਾ ਕੀਤਾ ਹੈ। ਭਾਰਤ ਸਰਕਾਰ ਵਲੋਂ ਪਦਮਸ੍ਰੀ ਅਤੇ ਮੇਜਰ ਧਿਆਨ ਚੰਦ ਖੇਡ ਰਤਨ ...
ਭਾਰਤ ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਚੱਲੇ ਹਨ। ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਹਰੇਕ ਭਾਰਤਵਾਸੀ ਨੇ ਅੰਗਰੇਜ਼ ਵਿਰੁੱਧ ਲੜੇ ਜਾ ਰਹੇ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਪਰ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਜੋ ਕੁਰਬਾਨੀਆਂ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨੇ ਕੀਤੀਆਂ, ਉਹ ਹੈਰਾਨੀਜਨਕ ਹਨ। ਆਜ਼ਾਦੀ ਲਈ ਤੜਫ ਰੱਖਣ ਵਾਲੇ ਸੂਰਮਿਆਂ ਨੇ ਆਜ਼ਾਦੀ ਦੀ ਲਾਟ ਨੂੰ ਜਗਦਿਆਂ ਰੱਖਣ ਲਈ ਘੂਕ ਸੁੱਤੇ ਭਾਰਤੀਆਂ ਨੂੰ ਆਪਣੀ ਕੁਰਬਾਨੀ ਦੇ ਕੇ ਜਗਾਇਆ। ਉਹ ਭਾਵੇਂ ਦੀਵਾਨ ਮੂਲ ਰਾਜ, ਭਾਈ ਮਹਾਰਾਜ ਸਿੰਘ ਜੀ, ਮੀਆਂ ਰਾਮ ਸਿੰਘ ਪਠਾਣੀਆਂ, ਸ. ਸ਼ੇਰ ਸਿੰਘ ਅਟਾਰੀ, ਸ. ਚਤਰ ਸਿੰਘ ਅਟਾਰੀ, ਬਾਬਾ ਖੁਦਾ ਸਿੰਘ ਜਾਂ ਬਾਬਾ ਰਾਮ ਸਿੰਘ ਜੀ ਨਾਮਧਾਰੀ ਸਨ, ਇਨ੍ਹਾਂ ਨੇ ਹਰ ਤਰ੍ਹਾਂ ਦੀ ਕੁਰਬਾਨੀ ਕਰਦਿਆਂ ਅੰਗਰੇਜ਼ ਦੇ ਤਸ਼ੱਦਦ ਨੂੰ ਝੱਲਿਆ ਅਤੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ। ਭਾਰਤ ਸਰਕਾਰ ਵਲੋਂ ਪਹਿਲੀ ਡਾਕ ਟਿਕਟ 21 ਨਵੰਬਰ, 1947 ਈ. ਨੂੰ ਜਾਰੀ ਕੀਤੀ ਗਈ। ਭਾਰਤ ਸਰਕਾਰ ਨੇ ਦੇਸ਼ ਭਗਤਾਂ ਦੇ ਨਾਂਅ 'ਤੇ ਕਈ ਡਾਕ ਟਿਕਟਾਂ ਜਾਰੀ ਕੀਤੀਆਂ ਹਨ ਪਰ ਪੰਜਾਬ ਦੇ ਆਜ਼ਾਦੀ ...
29 ਦਿਨ ਦੁੱਖ ਭਰੀਆਂ ਮੁਸ਼ਕਿਲਾਂ ਨੂੰ ਪਾਰ ਕਰਦਿਆਂ ਅਸੀਂ ਲਾਇਲਪੁਰ ਤੋਂ ਜਲੰਧਰ ਪੁੱਜੇ ਪਰ ਇੱਥੇ ਪੁੱਜ ਕੇ ਵੀ ਸਾਡੇ ਲੋਕਾਂ ਨਾਲ ਭੈੜਾ ਸਲੂਕ ਹੋਇਆ। ਕੋਈ ਸਾਨੂੰ ਰਫਿਊਜੀ ਕਹੇ, ਕੋਈ ਪਨਾਹਗੀਰ, ਕੋਈ ਸ਼ਰਨਾਰਥੀ ਅਤੇ ਕੋਈ ਤਾਂ ਇਥੋਂ ਤੱਕ ਕਹਿੰਦੇ ਸੁਣੇ ਗਏ ਕਿ ਜਿਹੋ ਜਿਹੇ ਮੁਸਲਮਾਨ ਕੱਢੇ ਸੀ, ਉਹੋ ਜਿਹੇ ਇਹ ਆ ਗਏ ਹਨ। ਬਹੁਤ ਥੋੜ੍ਹੇ ਲੋਕ ਸੀ ਜੋ ਕੁਝ ਹਮਦਰਦੀ ਕਰਦੇ ਸੀ। ਜੇਕਰ ਕੋਈ ਚੀਜ਼ ਜਾਂ ਕਿਸੇ ਮੱਝਾਂ ਵਾਲੇ ਦੇ ਘਰ ਲੱਸੀ ਮੰਗਣ ਜਾਂਦੇ ਤਾਂ ਲੋਕ ਬੂਹਾ ਹੀ ਨਹੀਂ ਸਨ ਖੋਲ੍ਹਦੇ। ਸੱਚਮੁੱਚ ਇਨ੍ਹਾਂ ਲੋਕਾਂ ਦਾ ਹਾਲ, ਸ਼ਕਲ-ਸੂਰਤ ਤੇ ਰਹਿਣ-ਸਹਿਣ ਬਦਲ ਚੁੱਕਾ ਸੀ। ਪੇਟੋਂ ਭੁੱਖੇ ਤੇ ਜੇਬੋਂ ਖਾਲੀ ਪਾਟੇ-ਪੁਰਾਣੇ ਕੱਪੜੇ ਪਤਾ ਨਹੀਂ ਕਦੋਂ ਦੇ ਧੋਤੇ ਹੋਏ ਪਾਏ ਹੋਏ ਸੀ। ਇਨ੍ਹਾਂ ਬਦਨਸੀਬਾਂ ਨੇ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਘਰ-ਬਾਰ, ਜ਼ਮੀਨ-ਜਾਇਦਾਦ ਛੱਡ ਕੇ ਆਜ਼ਾਦ ਭਾਰਤ ਵਾਲੇ ਪੰਜਾਬ ਪੁੱਜ ਕੇ ਵੀ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ। ਇਥੇ ਆਏ ਜ਼ਿਆਦਾਤਰ ਲੋਕਾਂ ਨੂੰ ਛੋਟੇ-ਛੋਟੇ ਤੰਬੂ ਦਿੱਤੇ ਗਏ, ਜਿਹੜੇ ਅੱਜਕਲ੍ਹ ਵੀ ਕੈਂਪਾਂ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX