ਪੁਰਾਣੀਆਂ ਹਵੇਲੀਆਂ ਨੂੰ ਸਾਂਭਣ ਦੀ ਲੋੜ ਹੈ। ਇਨ੍ਹਾਂ ਦੀ ਮਿਆਦ ਕਿੰਨੇ ਸੌ ਸਾਲ ਹੈ ਪਰ ਇਨਸਾਨ ਨੂੰ ਪਤਾ ਨਹੀਂ। ਇਸ ਤਰ੍ਹਾਂ ਦੀਆਂ ਇਮਾਰਤਾਂ ਦੁਬਾਰਾ ਬਣਨੀਆਂ ਬੜੀਆਂ ਔਖੀਆਂ ਹਨ। ਜੋ ਹੁਣ ਕੋਈ ਬਣਾਉਣਾ ਚਾਹਵੇ ਉਹ ਪਹਿਲਾਂ ਵਰਗੀਆਂ ਮਜ਼ਬੂਤ ਬਣਾ ਨਹੀਂ ਸਕਦਾ। ਜੇ ਸਾਡੇ ਲੋਕ ਯੂਰਪ ਦੀਆਂ ਇਤਿਹਾਸਿਕ ਇਮਾਰਤਾਂ ਦੇਖਣ ਜਾਂਦੇ ਹਨ ਤਾਂ ਆਪਣੇ ਕਿਲ੍ਹੇ, ਹਵੇਲੀਆਂ ਵੀ ਕਿਸੇ ਪਾਸਿਉਂ ਘੱਟ ਨਹੀਂ, ਇਹ ਵੀ ਬਹੁਤ ਸੋਹਣੀਆਂ ਤੇ ਪੁਰਾਤਨ ਹਨ।
ਪੁਰਾਣੇ ਪਿੱਤਲ, ਕਾਂਸੀ ਅਤੇ ਲੋਹੇ ਦੇ ਭਾਂਡੇ ਵੀ ਸਾਡੀ ਵਿਰਾਸਤ ਹਨ, ਇਹ ਫਿਰ ਕਦੇ ਨਹੀਂ ਮਿਲਣਗੇ। ਇਨ੍ਹਾਂ ਵਿਚ ਤੁਹਾਡੇ ਵੱਡ-ਵਡੇਰਿਆਂ ਨੇ ਰੋਟੀ ਖਾਧੀ ਹੈ। ਜੇ ਹੋਰ ਨਹੀਂ ਸਰਦਾ ਤਾਂ ਇਨ੍ਹਾਂ ਨੂੰ ਸ਼ੋਅ ਪੀਸ ਸਮਝ ਕੇ ਹੀ ਸਾਂਭ ਲਓ।
ਪੁਰਾਣੀਆਂ ਫੋਟੋਆਂ ਵਿਚ ਵੀ ਸਾਡੇ ਪੁਰਖੇ ਨਜ਼ਰ ਆਉਂਦੇ ਹਨ। ਪੁਰਖੇ ਤਾਂ ਅਨਮੋਲ ਹੁੰਦੇ ਹਨ। ਜਿਹੜੇ ਘਰ ਵਿਚ ਵੱਡਿਆਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਹਨ, ਉਥੇ ਰੰਗ ਭਾਗ ਲਗਦਾ ਹੈ। ਪੁਰਖੇ ਤੁਹਾਡੀ ਪਹਿਚਾਣ ਹੁੰਦੇ ਹਨ।
ਪੁਰਾਣੇ ਗਹਿਣੇ ਬਹੁਤ ਮਜ਼ਬੂਤ ਹੁੰਦੇ ਹਨ। ਇਹ ਉਦੋਂ ਦੇ ਹਨ ਜਦੋਂ ਪੈਸਾ ਔਖਾ ...
ਮੁਕਾਬਲੇਬਾਜ਼ੀ ਦੇ ਅਜੋਕੇ ਦੌਰ ਵਿਚ ਬਾਜ਼ਾਰ ਵਿਚ ਹਰ ਆਮ ਵਸਤੂ ਨੂੰ ਵੀ ਖ਼ਾਸ ਬਣਾ ਕੇ ਪਰੋਸਿਆ ਜਾ ਰਿਹਾ ਹੈ। ਇਲੈਕਟ੍ਰਾਨਿਕ ਮੀਡੀਏ ਅਤੇ ਪ੍ਰਿੰਟ ਮੀਡੀਏ ਰਾਹੀਂ ਕੰਪਨੀਆਂ ਦੇ ਲੁਭਾਉਣੇ ਵਿਗਿਆਪਨ ਹਰ ਹਰਬਾ ਵਰਤ ਕੇ ਗਾਹਕਾਂ ਰੂਪੀ ਜਨਤਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਤ੍ਰਾਸਦੀ ਇਹ ਹੈ ਕਿ ਸਮਾਜ ਦਾ ਹਰ ਵਰਗ ਇਸ ਮੱਕੜਜਾਲ ਵਿਚ ਗ੍ਰਸਿਆ ਜਾ ਰਿਹਾ ਹੈ। ਜਦੋਂ ਕਿ ਲੋੜ ਹੈ ਸੰਜਮ ਦੀ ਅਤੇ ਖ਼ਰੀਦੀ ਜਾ ਰਹੀ ਵਸਤੂ ਦਾ ਮਿਆਰ ਪਰਖਣ ਦੀ।
ਸਭ ਤੋਂ ਮਹੱਤਵਪੂਰਨ ਇਹ ਕਿ ਆਪਣੀ ਚਾਦਰ ਵੇਖ ਕੇ ਪੈਰ ਪਸਾਰੇ ਜਾਣ। ਜੇਕਰ ਵਿੱਤੀ ਵਸੀਲੇ ਘੱਟ ਹਨ, ਸਾਡੀ ਜੇਬ ਇਜਾਜ਼ਤ ਨਹੀਂ ਦਿੰਦੀ ਤਾਂ ਜ਼ਰੂਰੀ ਨਹੀਂ ਕਿ ਮਹਿੰਗੀਆਂ ਬ੍ਰੈਂਡਿਡ ਕੰਪਨੀਆਂ ਦੇ ਟੈਗ ਵੇਖ ਕੇ ਹੀ ਵਸਤੂ ਖ਼ਰੀਦੀ ਜਾਵੇ। ਕੰਪਨੀਆਂ ਨੇ ਵੀ ਇਕ ਖ਼ਾਸ ਵਰਗ ਦੇ ਗਾਹਕ ਵੇਖ ਕੇ ਉਨ੍ਹਾਂ ਨੂੰ ਆਪਣੀਆਂ ਵਸਤਾਂ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਵਰਗ ਹੈ ਨੌਜਵਾਨ ਵਰਗ, ਉਹ ਵੀ ਖ਼ਾਸ ਕਰਕੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀ। ਵਿਦਿਆਰਥੀਆਂ ਨੂੰ ਵੇਖ ਕੇ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਉਹ ਪੜ੍ਹਨ ਨਾ ਆਏ ...
ਸਾਡੇ ਵੱਡੇ-ਵਡੇਰੇ ਬਹੁਤ ਹੀ ਦੂਰਅੰਦੇਸ਼ ਸਨ। ਉਨ੍ਹਾਂ ਦੇ ਦਿਮਾਗ ਵਿਚ ਆਈ ਹੋਵੇਗੀ ਕਿ ਇਕ ਪਿੰਡ ਨੂੰ ਕਿੰਨੀ ਲੋੜ ਹੋਵੇਗੀ ਛੱਪੜ ਦੀ। ਅੱਜ ਛੱਪੜ ਦਾ ਨਾਂਅ ਮਨ ਵਿਚ ਆਉਂਦਿਆਂ ਗੰਦੇ ਪਾਣੀ ਦੇ ਬੋਅ ਮਾਰਦੇ ਪਾਣੀ ਦਾ ਵੱਡਾ ਟੋਭਾ ਆ ਜਾਂਦਾ ਹੈ। ਪਰ ਅੱਜ ਤੋਂ ਦੋ ਤਿੰਨ ਦਹਾਕੇ ਪਹਿਲਾਂ ਅਜਿਹਾ ਨਹੀਂ ਸੀ। ਲੋਕ ਛੱਪੜ ਦੀ ਮਹੱਤਤਾ ਨੂੰ ਸਮਝਦੇ ਸੀ। ਭਾਵੇਂ ਲੋਕ ਅਨਪੜ੍ਹ ਸਨ ਪਰ ਅੱਜ ਵਾਂਗ ਨਹੀਂ ਸਨ। ਅੱਜ ਅਸੀਂ ਕਿੰਨਾ ਪੜ੍ਹ-ਲਿਖ ਗਏ ਹਾਂ, ਸਾਡੀ ਸਮਝ ਦਾ ਪਤਾ ਅਜੋਕੇ ਥੋੜ੍ਹੇ ਜਿਹੇ ਬਚੇ ਛੱਪੜਾਂ ਤੋਂ ਲੱਗ ਜਾਂਦਾ ਹੈ। ਬਰਸਾਤਾਂ ਤੋਂ ਪਹਿਲਾਂ ਕੱਚੇ ਘਰਾਂ ਦੀ ਮੁਰੰਮਤ, ਪੋਚੇ ਆਦਿ ਲਈ ਮਿੱਟੀ ਛੱਪੜਾਂ ਵਿਚੋਂ ਹੀ ਲਈ ਜਾਂਦੀ ਸੀ। ਬਰਸਾਤਾਂ ਨਾਲ ਫਿਰ ਛੱਪੜ ਪਾਣੀ ਤੇ ਮਿੱਟੀ ਨਾਲ ਭਰ ਜਾਂਦੇ ਸਨ। ਪਿੰਡ ਦੀਆਂ ਮੱਝਾਂ, ਗਾਂਵਾਂ ਤੇ ਹੋਰ ਪਸ਼ੂ ਸਾਫ਼ ਛੱਪੜਾਂ ਦਾ ਪਾਣੀ ਪੀਂਦੇ ਤੇ ਨਹਾਉਂਦੇ ਸਨ। ਛੱਪੜਾਂ ਕੰਢੇ ਵੱਡੇ-ਵੱਡੇ ਬੋਹੜ, ਪਿੱਪਲ ਤੇ ਹੋਰ ਵੱਡੇ ਰੁੱਖ ਗਰਮੀਆਂ ਵਿਚ ਠੰਢੀਆਂ ਛਾਵਾਂ ਦਿੰਦੇ ਸਨ। ਜ਼ਿਆਦਾ ਗਰਮੀ ਨਾਲ ਜਦੋਂ ਛੱਪੜ ਸੁੱਕ ਜਾਂਦੇ ਸਨ ਤਾਂ ਲਾਗਲੇ ਖੂਹਾਂ ਤੋਂ ਲੋਕ ਫਿਰ ...
ਮਹੀਨਾ ਕੁ ਪਹਿਲਾਂ ਤਲਵੰਡੀ ਸਾਬੋ ਤੋਂ ਚੰਡੀਗੜ੍ਹ ਜਾਣਾ ਪਿਆ। ਮਾਰਕਿਟ ਤੋਂ ਕੁਝ ਸਾਮਾਨ ਖ਼ਰੀਦਿਆ ਤਾਂ ਦੁਕਾਨਦਾਰ ਨੇ ਖਾਕੀ ਲਿਫ਼ਾਫ਼ੇ ਵਿਚ ਪਾ ਕੇ ਫੜਾਇਆ। ਮੈਂ ਚਾਹੁੰਦਾ ਸਾਂ ਕਿ ਪੌਲੀਥੀਨ ਦਾ ਲਿਫ਼ਾਫ਼ਾ ਮਿਲ ਜਾਂਦਾ ਤਾਂ ਚੁੱਕਣਾ ਅਤੇ ਸੰਭਾਲਣਾ ਸੌਖਾ ਹੋ ਜਾਂਦਾ। ਇਸ ਬਾਰੇ ਦੁਕਾਨਦਾਰ ਨੂੰ ਆਪਣੀ ਇੱਛਾ ਦੱਸੀ, ਤਾਂ ਕਿ ਉਹਨੇ ਤੁਰੰਤ ਅਖ਼ਬਾਰ ਕੱਢ ਕੇ ਵਿਖਾਇਆ ਕਿ ਪੌਲੀਥੀਨ ਵਿਚ ਸਾਮਾਨ ਦੇਣ 'ਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਜੇਕਰ ਗਾਹਕ ਵੀ ਪੌਲੀਥੀਨ ਵਿਚ ਸਾਮਾਨ ਲਿਜਾਂਦਾ ਫੜਿਆ ਗਿਆ ਤਾਂ ਉਹਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮੈਨੂੰ ਯਾਦ ਆਇਆ ਕਿ ਸਾਡੇ ਸ਼ਹਿਰ ਤਾਂ ਅਜੇ ਵੀ ਪੌਲੀਥੀਨ ਦੇ ਲਿਫ਼ਾਫ਼ੇ ਹੀ ਚੱਲ ਰਹੇ ਹਨ, ਤੇ ਉਹ ਵੀ ਸਭ ਤੋਂ ਘਟੀਆ, ਯਾਨੀ ਕਾਲੇ ਰੰਗ ਦੇ।
ਮੈਨੂੰ ਯਾਦ ਆਇਆ ਅੱਜ ਤੋਂ ਕਰੀਬ ਪੰਜਾਹ ਵਰ੍ਹੇ ਪਹਿਲਾਂ ਜਦੋਂ ਪਿਤਾ ਜੀ ਬਾਜ਼ਾਰੋਂ ਕੋਈ ਸਾਮਾਨ ਲਿਆਉਂਦੇ ਸਨ ਤਾਂ ਉਦੋਂ ਖਾਕੀ ਲਿਫ਼ਾਫ਼ੇ ਹੀ ਚਲਦੇ ਸਨ। ਸਬਜ਼ੀ, ਫਲ ਤੇ ਹੋਰ ਸੌਦਾ ਖ਼ਾਕੀ ਲਿਫ਼ਾਫ਼ਿਆਂ ਵਿਚ ਹੀ ਆਉਂਦਾ ਸੀ। ਪਿਤਾ ਜੀ ਘਰ ਆ ਕੇ ਲਿਫ਼ਾਫ਼ਿਆਂ 'ਚੋਂ ਸਾਮਾਨ ਕੱਢਦੇ ਤੇ ਲਿਫ਼ਾਫ਼ਿਆਂ ਨੂੰ ਸਿੱਧਾ ...
ਪ੍ਰਦੂਸ਼ਣ ਅਤੇ ਰੋਗਾਂ ਭਰੇ ਅਜੋਕੇ ਦੌਰ ਵਿਚ ਸਾਈਕਲ, ਨਿੱਕੇ ਸਫ਼ਰ ਦਾ ਸਭ ਤੋਂ ਉੱਤਮ, ਸਸਤਾ ਤੇ ਟਿਕਾਊ ਸਾਧਨ ਹੈ। ਇਹ ਚਲਾਉਣ ਵਾਲੇ ਦੇ ਸਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ ਤੇ ਵਾਤਾਵਰਨ ਨੂੰ ਸਾਫ਼ ਤੇ ਸਵੱਛ ਰੱਖਣ ਵਿਚ ਵੀ ਵੱਡਾ ਯੋਗਦਾਨ ਪਾਉਂਦਾ ਹੈ। ਬਚਪਨ ਵਿਚ ਹਰੇਕ ਬੱਚੇ ਦਾ ਸੁਫ਼ਨਾ ਜਾਂ ਸ਼ੌਕ ਸਾਈਕਲ ਚਲਾਉਣਾ ਹੁੰਦਾ ਹੈ ਪਰ ਫਿਰ ਉਮਰ ਦੇ ਅਗਲੇ ਪੜਾਅ 'ਤੇ ਜਾ ਕੇ ਲੋੜ ਅਨੁਸਾਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਜ਼ਿਆਦਾਤਰ ਲੋਕ ਇਸ ਦਾ ਸਾਥ ਛੱਡ ਦਿੰਦੇ ਹਨ। ਗ਼ਰੀਬ ਤੇ ਕਿਰਤੀ ਵਰਗ ਦੇ ਲੋਕਾਂ ਲਈ ਸਾਈਕਲ ਇਕ ਜ਼ਰੂਰਤ ਵੀ ਹੈ ਤੇ ਵਰਦਾਨ ਵੀ। ਅਮੀਰ ਘਰਾਂ ਦੇ ਲੋਕ ਉਂਜ ਤਾਂ ਵੱਡੇ ਅਤੇ ਮਹਿੰਗੇ ਵਾਹਨਾਂ ਵਿਚ ਸਫ਼ਰ ਕਰਦੇ ਹਨ ਪਰ ਸਿਹਤ ਪੱਖੋਂ ਤੰਦਰੁਸਤ ਰਹਿਣ ਲਈ ਕਸਰਤ ਵਾਲੇ ਇਕ ਪਹੀਆ ਸਾਈਕਲ ਦੀ ਵਰਤੋਂ ਆਪਣੇ ਘਰਾਂ 'ਚ ਜ਼ਰੂਰ ਕਰਦੇ ਹਨ। ਭਾਰਤ ਵਿਚ ਸਾਈਕਲ ਨੂੰ ਗ਼ਰੀਬ ਜਾਂ ਕਿਰਤੀ ਵਰਗ ਦਾ ਵਾਹਨ ਗਰਦਾਨਿਆ ਜਾਂਦਾ ਹੈ ਜਦੋਂ ਕਿ ਵਿਕਸਿਤ ਅਤੇ ਅਮੀਰ ਵਿਦੇਸ਼ੀ ਮੁਲਕਾਂ ਵਿਚ ਸਾਈਕਲ ਚਲਾਉਣ ਨੂੰ ਹੇਠੀ ਦਾ ਜਾਂ ਗ਼ਰੀਬੀ ਸਾਧਨ ਨਹੀਂ ਮੰਨਿਆ ਜਾਂਦਾ ਹੈ। ਕਈ ਵੱਡੇ ਸਿਆਸਤਦਾਨ, ਵਿਗਿਆਨੀ ...
ਅਕਸਰ ਦੇਖਿਆ ਗਿਆ ਹੈ ਕਿ ਹਰ ਵਿਅਕਤੀ ਦੂਸਰਿਆਂ ਨਾਲੋਂ ਕੁਝ ਚੰਗਾ ਜਾਂ ਮਹਾਨ ਬਣਨ ਲਈ ਸੌ-ਸੌ ਪਾਪੜ ਵੇਲਦਾ ਹੈ। ਭੱਜ-ਨੱਠ ਕਰਦਾ ਹੈ ਅਤੇ ਕਦੇ ਕਿਸੇ ਦੀ ਅਤੇ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ। ਧਾਰਮਿਕ ਸਥਾਨਾਂ ਉੱਪਰ ਜਾ ਕੇ ਧਨ-ਦੌਲਤ ਦਾਨ ਕਰਦਾ ਹੈ, ਗ਼ਰੀਬਾਂ ਨੂੰ ਮੁਫ਼ਤ ਦਵਾਈਆਂ, ਗਰਮ ਕੰਬਲ, ਸ਼ਾਲਾਂ ਆਦਿ ਭੇਟ ਕਰਦਾ ਹੈ। ਇਹ ਸਭ ਕੁਝ ਇਸ ਲਈ ਕਰਦਾ ਹੈ ਤਾਂ ਕਿ ਉਹ ਦੁਨੀਆ ਵਿਚ ਲੋਕਾਂ ਅਤੇ ਆਪਣੇ ਪਿੰਡ, ਸ਼ਹਿਰ, ਕਸਬੇ ਵਿਚ ਉੱਚਾ ਨਜ਼ਰ ਆਵੇ। ਲੋਕ ਉਸ ਦੀ ਮਹਾਨਤਾ ਦੇ ਗੁਣ ਗਾਉਣ, ਉਸ ਦੀ ਇਕ ਵੱਖਰੀ ਪਛਾਣ ਕਾਇਮ ਹੋਵੇ। ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸ ਦੇ ਇਹ ਕੀਤੇ ਕਾਰਜ ਉਸ ਨੂੰ ਕੁਝ ਸਮੇਂ ਤੱਕ ਹੀ ਮਹਾਨ ਬਣਾ ਸਕਦੇ ਹਨ, ਕਿਉਂਕਿ ਜਿਵੇਂ-ਜਿਵੇਂ ਉਸ ਦੇ ਕੀਤੇ ਹੋਏ ਕਾਰਜ, ਦਾਨ-ਪੁੰਨ ਦੀ ਕੀਮਤ ਘਟਦੀ ਜਾਂਦੀ ਹੈ, ਉਸ ਤਰ੍ਹਾਂ ਹੀ ਉਸ ਦੀ ਮਹਾਨਤਾ ਦਾ ਗੁਣਗਾਨ ਘਟਦਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਕਿਸੇ ਗ਼ਰੀਬ ਨੂੰ ਕੰਬਲ, ਸ਼ਾਲ ਦਾਨ ਕਰਦਾ ਹੈ, ਤਾਂ ਉਹ ਵਿਅਕਤੀ ਉਸ ਨੂੰ ਓਨਾ ਚਿਰ ਹੀ ਯਾਦ ਰੱਖੇਗਾ, ਜਿੰਨਾ ਚਿਰ ਉਹ ਸ਼ਾਲ ਜਾਂ ਕੰਬਲ ਦੀ ਵਰਤੋਂ ਕਰੇਗਾ। ਇਸ ਤਰ੍ਹਾਂ ਹੀ ਜਿਸ ਵਿਅਕਤੀ ਨੂੰ ਧਨ, ਪੈਸਾ ...
ਨੌਜਵਾਨ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਬਜ਼ੁਰਗਾਂ ਦੁਆਰਾ ਰਚਿਤ ਕਦਰਾਂ-ਕੀਮਤਾਂ ਅਤੇ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਦਾ ਭਾਰ ਹਮੇਸ਼ਾ ਨੌਜਵਾਨਾਂ ਦੇ ਮੋਢਿਆਂ 'ਤੇ ਟਿਕਿਆ ਹੁੰਦਾ ਹੈ। ਸਮਾਜ ਵਿਚਲੇ ਨੌਜਵਾਨੀ ਦੇ ਇਸ ਥੰਮ੍ਹ ਦਾ ਮਜ਼ਬੂਤ ਹੋਣਾ ਲਾਜ਼ਮੀ ਹੁੰਦਾ ਹੈ। ਪ੍ਰੰਤੂ ਅੱਜ ਦੇ ਸਮੇਂ ਸਾਨੂੰ ਇਸ ਥੰਮ੍ਹ ਵਿਚਲੀ ਹਿਲਜੁਲ ਪੂਰੇ ਸਮਾਜ ਵਿਚ ਵਰਤ ਰਹੇ ਵਰਤਾਰੇ ਰਾਹੀਂ ਨਜ਼ਰ ਆ ਰਹੀ ਹੈ।
ਵੈਸੇ ਤਾਂ ਪੂਰੇ ਭਾਰਤ ਪ੍ਰੰਤੂ ਪੰਜਾਬ ਦੀ ਨੌਜਵਾਨ ਪੀੜ੍ਹੀ ਸਾਡਾ ਸਭ ਦਾ ਧਿਆਨ ਖਿੱਚਦੀ ਹੈ। ਬਦਲਦੇ ਸਮੇਂ ਦੇ ਨਾਲ ਬਦਲਣਾ ਮਨੁੱਖੀ ਸੁਭਾਅ ਹੈ ਪ੍ਰੰਤੂ ਵਕਤ ਦੀ ਗਰਦਿਸ਼ ਵਿਚ ਖੋਹ ਜਾਣਾ ਸ਼ਾਇਦ ਸਹੀ ਬਦਲਾਅ ਨਹੀਂ ਹੁੰਦਾ। ਅੱਜ ਸਾਡੇ ਆਲੇ ਦੁਆਲੇ ਜੋ ਵਾਪਰ ਰਿਹਾ ਹੈ, ਉਸ ਤੋਂ ਜੇਕਰ ਅਸੀਂ ਨਾਖੁਸ਼ ਹਾਂ ਜਾਂ ਕੋਈ ਬਦਲ ਚਾਹੁੰਦੇ ਹਾਂ ਤਾਂ ਇਸ ਸਵਾਲ ਦਾ ਜਵਾਬ ਸਾਨੂੰ ਸਾਡੇ ਨੌਜਵਾਨਾਂ ਵੱਲ ਲੈ ਕੇ ਜਾਂਦਾ ਹੈ। ਕੀ ਸਾਡਾ ਨੌਜਵਾਨ ਆਪਣੇ ਜੋਸ਼ ਅਤੇ ਹੋਸ਼ ਨਾਲ ਸੁਨਹਿਰੀ ਭਵਿੱਖ ਵੱਲ ਸਾਨੂੰ ਲੈ ਕੇ ਜਾ ਰਿਹਾ ਹੈ।
ਕਿਸੇ ਰਿਲੇਅ ਦੌੜ ਵਿਚ ਜਿੱਦਾਂ ਇਕ ਦੌੜਾਕ ਦੂਸਰੇ ਦੌੜਾਕ ਨੂੰ ਬੈਟਨ ...
ਇਹ ਗੱਲ ਕਿਸੇ ਤੋਂ ਨਹੀਂ ਲੁਕੀ ਕਿ ਮਨੁੱਖ ਇਕੱਲਾ ਨਹੀਂ ਰਹਿ ਸਕਦਾ, ਕਿਉਂਕਿ ਉਹ ਇਕ ਸਮਾਜਿਕ ਪ੍ਰਾਣੀ ਹੈ। ਜਨਮ ਲੈਣ ਉਪਰੰਤ ਹੀ ਉਹ ਬਹੁਤ ਸਾਰੇ ਰਿਸ਼ਤਿਆਂ ਵਿਚ ਬੱਝ ਜਾਂਦਾ ਹੈ, ਜਿਵੇਂ ਕਿ ਮਾਂ-ਪਿਓ, ਦਾਦਾ-ਦਾਦੀ, ਚਾਚਾ-ਚਾਚੀ, ਮਾਮਾ-ਮਾਮੀ, ਭੈਣ-ਭਰਾ ਸਮੇਤ ਹੋਰ ਵੀ ਕਿੰਨੇ ਰਿਸ਼ਤਿਆਂ ਨਾਲ ਜੁੜ ਜਾਂਦਾ ਹੈ। ਇਨ੍ਹਾਂ ਰਿਸ਼ਤਿਆਂ ਵਿਚ ਉਸ ਦੀ ਕੋਈ ਮਰਜ਼ੀ ਨਹੀਂ ਚਲਦੀ। ਇਨ੍ਹਾਂ ਵਿਚੋਂ ਹੀ ਇਕ ਰਿਸ਼ਤਾ ਹੁੰਦਾ ਹੈ ਦੋਸਤੀ ਦਾ, ਜਿਸ ਵਿਚ ਉਹ ਆਪਣੀ ਮਰਜ਼ੀ ਨਾਲ ਆਪਣੇ ਪਸੰਦੀਦਾ ਇਨਸਾਨ ਨੂੰ ਆਪਣਾ ਦੋਸਤ ਬਣਾਉਂਦਾ ਹੈ। ਬੜੇ ਸੋਹਣੇ ਹਨ ਇਹ ਰਿਸ਼ਤੇ।
ਇਹ ਰਿਸ਼ਤੇ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ। ਪਰ ਅਜੋਕੇ ਸਮੇਂ ਦੇ ਇਹ ਰਿਸ਼ਤੇ ਪੁਰਾਣੇ ਸਮੇਂ ਦੇ ਰਿਸ਼ਤਿਆਂ ਨਾਲੋਂ ਆਪਣੀ ਸੁਹਿਰਦਤਾ, ਹੋਂਦ ਅਤੇ ਸੁਹੱਪਣ ਗਵਾ ਚੁੱਕੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਰਿਸ਼ਤੇ ਨਿਭਾਉਣ ਲਈ ਸਮੇਂ ਦੀ ਘਾਟ। ਤਕਨਾਲੋਜੀ ਨੇ ਸਾਡੇ ਸਾਰੇ ਰਿਸ਼ਤਿਆਂ ਨੂੰ ਖੋਖਲਾ ਕਰ ਦਿੱਤਾ ਹੈ। ਤਕਨਾਲੋਜੀ ਦੇ ਸ਼ੈਤਾਨ ਪੁੱਤਰ ਮੋਬਾਈਲ ਦਾ ਰਿਸ਼ਤਿਆਂ ਨੂੰ ਖ਼ਰਾਬ ਕਰਨ ਵਿਚ ਮੁੱਖ ਰੋਲ ਹੈ। ਇਸ ਨੇ ਸਾਨੂੰ ਸਾਡੇ ਘਰ ਵਿਚ ਹੀ ...
ਕੁਦਰਤ ਦੁਆਰਾ ਮਨੁੱਖ ਅਤੇ ਜੀਵ ਜੰਤੂਆਂ ਨੂੰ ਜਿਊਂਦੇ ਰਹਿਣ ਲਈ ਹਵਾ, ਪਾਣੀ, ਪੈਟਰੋਲ, ਡੀਜ਼ਲ, ਕੋਲਾ, ਜੰਗਲ, ਸਮੁੰਦਰ, ਨਦੀਆਂ, ਨਾਲੇ, ਮਹਾਂਸਾਗਰ ਅਤੇ ਸੂਰਜ ਦੀ ਰੌਸ਼ਨੀ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਸੋਮੇ ਪ੍ਰਦਾਨ ਕੀਤੇ ਗਏ ਹਨ, ਜਿਨ੍ਹਾਂ ਨੂੰ ਮਨੁੱਖ ਸਿੱਧੇ ਅਤੇ ਅਸਿੱਧੇ ਰੂਪ ਨਾਲ ਵਰਤੋਂ ਵਿਚ ਲਿਆ ਕੇ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਮਨੁੱਖ ਵਲੋਂ ਕੀਤੇ ਅਖੌਤੀ ਵਿਕਾਸ ਅਤੇ ਲਾਲਚ ਦੇ ਵਾਧੇ ਨੇ ਕੁਦਰਤੀ ਸੋਮਿਆਂ ਦੀ ਜ਼ਿਆਦਾ ਵਰਤੋਂ ਕਰ ਕੇ ਵਿਕਾਸ ਨੂੰ ਵਿਨਾਸ਼ ਵਿਚ ਬਦਲਣ ਦਾ ਕਾਰਜ ਕੀਤਾ ਹੈ। ਮਨੱਖ ਵਲੋਂ ਕੀਤੀ ਜਾ ਰਹੀ ਲੋੜ ਤੋਂ ਵੱਧ ਕੁਦਰਤੀ ਸੋਮਿਆਂ ਦੀ ਵਰਤੋਂ ਮਨੁੱਖ ਨੂੰ ਕੁਦਰਤੀ ਸੋਮਿਆਂ ਤੋਂ ਵਿਰਵਾ ਕਰਨ ਦੇ ਨਾਲ-ਨਾਲ ਧਰਤੀ ਨੂੰ ਸੋਕੇ, ਹੜ੍ਹਾਂ ਅਤੇ ਉਸ ਦੀ ਉਪਜਾਊ ਸ਼ਕਤੀ ਨੂੰ ਘਟਾ ਕੇ ਬੰਜਰ ਬਣਾ ਦੇਵੇਗੀ। ਇਨ੍ਹਾਂ ਹਾਲਤਾਂ ਵਿਚ ਮਨੁੱਖ ਹੀ ਨਹੀਂ, ਸਗੋਂ ਕਿਸੇ ਵੀ ਜੀਵ-ਜੰਤੂ ਦਾ ਧਰਤੀ 'ਤੇ ਰਹਿਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੋ ਜਾਵੇਗਾ। ਕੁਦਰਤੀ ਸਰੋਤਾਂ ਦੀ ਵਰਤੋਂ ਅਤੇ ਇਸ ਦੀ ਸਾਂਭ-ਸੰਭਾਲ ਬਾਰੇ ਵੱਖ-ਵੱਖ ਸਮਿਆਂ ਵਿਚ ਦੇਸ਼ਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX