ਤਾਜਾ ਖ਼ਬਰਾਂ


ਕੈਲਗਰੀ:ਨੌਰਥ ਈਸਟ ਮਾਰਟਿਨਡੇਲ 15 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ
. . .  5 minutes ago
ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ 'ਚ ਲੈਣਗੇ ਹਿੱਸਾ
. . .  16 minutes ago
ਨਵੀਂ ਦਿੱਲੀ, 29 ਮਾਰਚ-ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਨਿਕੋਲਾਈ ਪਤਰੁਸ਼ੇਵ ਅੱਜ ਦਿੱਲੀ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ. ) ਦੇ ਮੈਂਬਰ ਦੇਸ਼ਾਂ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ...
ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਮਤੇ ਦਾ ਨੋਟਿਸ
. . .  21 minutes ago
ਨਵੀਂ ਦਿੱਲੀ, 29 ਮਾਰਚ-ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਲੋਕ ਸਭਾ ਵਿਚ ਮੁਲਤਵੀ ਮਤੇ ਦਾ...
ਕਾਂਗਰਸ ਨੇ ਅੱਜ 10:30 ਵਜੇ ਬੁਲਾਈ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ
. . .  about 1 hour ago
ਨਵੀਂ ਦਿੱਲੀ, 29 ਮਾਰਚ-ਕਾਂਗਰਸ ਪਾਰਟੀ ਨੇ ਅੱਜ ਸਵੇਰੇ 10:30 ਵਜੇ ਕਾਂਗਰਸ ਸੰਸਦੀ ਪਾਰਟੀ ਦਫ਼ਤਰ ਸੰਸਦ ਭਵਨ ਵਿਚ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ ਬੁਲਾਈ...
ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ
. . .  about 1 hour ago
ਨਵੀਂ ਦਿੱਲੀ, 29 ਮਾਰਚ-ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ ਹੋਵੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ 11 ਵਜੇ ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਮਲੋਟ 'ਚ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟਿਆ
. . .  1 day ago
ਮਲੋਟ, 28 ਮਾਰਚ (ਪਾਟਿਲ)-ਮਲੋਟ ਵਿਖੇ ਮੰਗਲਵਾਰ ਨੂੰ ਰਾਤ ਕਰੀਬ 8:30 ਵਜੇ ਵਾਪਰੀ ਘਟਨਾ ਵਿਚ ਇਕ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟ ਦਿੱਤਾ । ਜਿਸ ਕਰਕੇ ਮਹਿਲਾ ਬੁਰੀ ਤਰ੍ਹਾਂ ਝੁਲਸ ਗਈ ...
ਜੈਕਲਿਨ ਨੇ ਅੰਮ੍ਰਿਤਸਰ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਧੰਨਵਾਦ ਅੰਮ੍ਰਿਤਸਰ’
. . .  1 day ago
ਅੰਮ੍ਰਿਤਸਰ 28 ਮਾਰਚ (ਵਰਪਾਲ)-ਅਦਾਕਾਰਾ ਜੈਕਲਿਨ ਫਰਨਾਂਡਿਜ਼ ਅਦਾਕਾਰ ਸੋਨੂ ਸੂਦ ਨਾਲ ਆਪਣੀ ਆਉਣ ਵਾਲੀ ਫਿਲਮ ਫ਼ਤਿਹ ਦੀ ਸੂਟਿੰਗ ਲਈ ਅ੍ਰੰਮਿਤਸਰ ਆਈ ਹੋਈ ਹੈ । ਉਸ ਨੇ ਅੱਜ ਆਪਣੇ ਸੋਸ਼ਲ ਮੀਡੀਆ ...
ਭਾਰਤ ਖੇਤਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਰੱਖਿਆ ਸਮਰੱਥਾ ਵਧਾਉਣ ਲਈ ਅਫਰੀਕੀ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ-ਰਾਜਨਾਥ ਸਿੰਘ
. . .  1 day ago
ਭਾਰਤ ਦੀ ਅਗਵਾਈ ਵਾਲੀ ਐਸ.ਸੀ.ਓ. ਐਨ.ਐਸ.ਏ. ਬੈਠਕ 'ਚ ਪਾਕਿਸਤਾਨ ਦੇ ਹਿੱਸਾ ਲੈਣ ਦੀ ਸੰਭਾਵਨਾ
. . .  1 day ago
ਮੁੱਖ ਮੰਤਰੀ ਦੇ ਟਵੀਟ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਜਵਾਬ
. . .  1 day ago
ਅੰਮ੍ਰਿਤਸਰ, 28 ਮਾਰਚ- ਮੁੱਖ ਮੰਤਰੀ ਵਲੋਂ ਕੀਤੇ ਗਏ ਟਵੀਟ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਵਾਬ ਦਿੱਤਾ ਗਿਆ ਹੈ। ਜਵਾਬ ਦਿੰਦਿਆ ਉਨ੍ਹਾਂ ਕਿਹਾ ਹੈ ਕਿ ਭਗਵੰਤ ਮਾਨ ਜੀ ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ...
ਅੰਮ੍ਰਿਤਪਾਲ ਸਰਕਾਰ ਦਾ ਆਦਮੀ, ਜੋ ਸਰਕਾਰ ਕਹੇਗੀ ਉਹ ਹੀ ਕਹੇਗਾ - ਰਾਕੇਸ਼ ਟਿਕੇਤ
. . .  1 day ago
ਕਰਨਾਲ, 28 ਮਾਰਚ (ਗੁਰਮੀਤ ਸਿੰਘ ਸੱਗੂ)- ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਕੇਸ਼ ਟਿਕੇਤ ਨੇ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਦਾ ਆਦਮੀ ਦੱਸਦੇ ਹੋਏ ਕਿਹਾ ਕਿ ਉਸ ਨੂੰ ਸਰਕਾਰ ਜੋ ਕਹੇਗੀ ਉਹ ਉਹ ਹੀ ਕਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਚਾਰੋਂ ਪਾਸੇ ਕੰਢੀਲੀਆ ਤਾਰਾਂ ਲੱਗੀਆ...
ਭਾਰਤ ਸਰਕਾਰ ਵਲੋਂ 18 ਫ਼ਾਰਮਾਂ ਕੰਪਨੀਆਂ ਦੇ ਲਾਇਸੈਂਸ ਰੱਦ
. . .  1 day ago
ਨਵੀਂ ਦਿੱਲੀ, 28 ਮਾਰਚ- ਅਧਿਕਾਰਤ ਸੂਤਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ 20 ਰਾਜਾਂ ਦੀਆਂ 76 ਕੰਪਨੀਆਂ ’ਤੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਵਲੋਂ ਨਿਰੀਖਣ ਤੋਂ ਬਾਅਦ ਨਕਲੀ ਦਵਾਈਆਂ ਦੇ ਨਿਰਮਾਣ ਲਈ 18 ਫ਼ਾਰਮਾ....
ਜਥੇਦਾਰ ਦੇ ਅਲਟੀਮੇਟਮ ’ਤੇ ਮੁੱਖ ਮੰਤਰੀ ਦਾ ਟਵੀਟ
. . .  1 day ago
ਚੰਡੀਗੜ੍ਹ, 28 ਮਾਰਚ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਰਿਹਾਅ ਕਰਨ ਲਈ 24 ਘੰਟੇ ਦੇ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਦੂਜੇ ਦਿਨ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਜਥੇਦਾਰ ਉਪਰ ਹੀ ਸਵਾਲ ਖੜ੍ਹਾ ਕਰ ਦਿੱਤਾ ਹੈ....
ਵਿਰੋਧੀ ਪਾਰਟੀਆਂ ਲੋਕ ਸਭਾ ਸਪੀਕਰ ਖ਼ਿਲਾਫ਼ ਲਿਆ ਸਕਦੀਆਂ ਹਨ ਬੇਭਰੋਸਗੀ ਮਤਾ
. . .  1 day ago
ਨਵੀਂ ਦਿੱਲੀ, 28 ਮਾਰਚ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਰੋਧੀ ਪਾਰਟੀਆਂ ਸੋਮਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਖ਼ਿਲਾਫ਼ ਬੇਭਰੋਸਗੀ ਮਤਾ ਲਿਆ ਸਕਦੀਆਂ ਹਨ। ਇਹ ਪ੍ਰਸਤਾਵ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਬੈਠਕ ’ਚ ਰੱਖਿਆ ਗਿਆ ਸੀ। ਕਾਂਗਰਸ ਇਸ ਸੰਬੰਧੀ....
ਪੰਜਾਬ ਡਰੱਗ ਕੇਸ ਵਿਚ ਹਾਈਕੋਰਟ ਨੇ ਸਿੱਟ ਵਲੋਂ ਦਾਖ਼ਲ ਸੀਲ ਬੰਦ ਰਿਪੋਰਟਾਂ ਨੂੰ ਖੋਲ੍ਹਿਆ
. . .  1 day ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਪੰਜਾਬ ਡਰੱਗ ਕੇਸ ਵਿਚ ਹਾਈਕੋਰਟ ਨੇ ਸਿੱਟ ਵਲੋਂ ਦਾਖ਼ਲ ਚਾਰ ਸੀਲ ਬੰਦ ਰਿਪੋਰਟਾਂ ਨੂੰ ਖੋਲ੍ਹ ਦਿੱਤਾ ਹੈ। ਇਨ੍ਹਾਂ ਰਿਪੋਰਟਾਂ ਵਿਚੋ ਤਿੰਨ ’ਤੇ ਸਰਕਾਰ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਚੌਥੀ ਰਿਪੋਰਟ ਜੋ ਸਿਧਾਰਥ ਚਟੋਪਾਧਿਆਏ ਦੀ ਵਿਅਕਤੀਗਤ ਹੈਸੀਅਤ ਵਿਚ ਦਾਇਰ ਕੀਤੀ ਗਈ ਸੀ, ਹਾਈ ਕੋਰਟ ਦੀ....
ਦੇਸ਼ ਭਰ ’ਚ ਕੀਤਾ ਜਾਵੇਗਾ ‘ਜੈ ਭਾਰਤ ਸੱਤਿਆਗ੍ਰਹਿ’ - ਜੈ ਰਾਮ ਰਮੇਸ਼
. . .  1 day ago
ਨਵੀਂ ਦਿੱਲੀ, 28 ਮਾਰਚ- ਕਾਂਗਰਸੀ ਆਗੂ ਜੈ ਰਾਮ ਰਮੇਸ਼ ਨੇ ਦੱਸਿਆ ਕਿ ਅੱਜ ਸ਼ਾਮ 7 ਵਜੇ ਕਾਂਗਰਸ ਪਾਰਟੀ ਦੇ ਸਾਰੇ ਸੰਸਦ ਮੈਂਬਰ ਅਤੇ ਆਗੂ ਲਾਲ ਕਿਲੇ ਤੋਂ ਟਾਊਨ ਹਾਲ ਤੱਕ ‘ਲੋਕਤੰਤਰ ਬਚਾਓ ਮਸ਼ਾਲ ਸ਼ਾਂਤੀ ਮਾਰਚ’ ’ਚ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਅਗਲੇ 30 ਦਿਨਾਂ ’ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ....
ਜਾਪਾਨ ਵਿਚ 6.1 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੂਚਾਲ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲਜੀ
. . .  1 day ago
ਜਾਪਾਨ ਵਿਚ 6.1 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੂਚਾਲ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲਜੀ
ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਕੱਲ੍ਹ ਤੱਕ ਲਈ ਮੁਲਤਵੀ
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ ਕੀਤੀ 30 ਜੂਨ
. . .  1 day ago
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ ਕੀਤੀ 30 ਜੂਨ
ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ 5 ਮਈ ਨੂੰ ਮਨਾਏਗੀ ਸ਼੍ਰੋਮਣੀ ਕਮੇਟੀ
. . .  1 day ago
ਅੰਮ੍ਰਿਤਸਰ, 28 ਮਾਰਚ- ਸ਼੍ਰੋਮਣੀ ਕਮੇਟੀ ਵਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ 5 ਮਈ 2023 ਅਤੇ ਜੈਤੋ ਦੇ ਮੋਰਚੇ ਦੀ ਸ਼ਤਾਬਦੀ 21 ਫ਼ਰਵਰੀ 2024 ਨੂੰ ਮਨਾਈ ਜਾਵੇਗੀ। ਜਿਸ ਲਈ ਸ਼੍ਰੋਮਣੀ ਕਮੇਟੀ....
ਗੁਲਤਾਜ ਸਿੰਘ ਘੁੰਮਣ ਵਲੋਂ ਸ਼੍ਰੋਮਣੀ ਕਮੇਟੀ ਨੂੰ 51000/- ਦਾ ਚੈੱਕ ਭੇਟ
. . .  1 day ago
ਅੰਮ੍ਰਿਤਸਰ, 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੇ ਯੂ.ਪੀ.ਐਸ.ਸੀ. ਟੈਸਟ ਦੀ ਤਿਆਰੀ ਲਈ ਕੀਤੇ ਜਾ ਰਹੇ ਸਾਰਥਕ ਯਤਨ ਨੂੰ ਸਫ਼ਲ ਕਰਨ ਲਈ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਪੰਥਕ ਪਰਿਵਾਰ ਦੇ ਫ਼ਰਜ਼ੰਦ ਸ. ਗੁਲਤਾਜ ਸਿੰਘ ਘੁੰਮਣ ਸਪੁੱਤਰ ਸ. ਰਣਧੀਰ ਸਿੰਘ ਘੁੰਮਣ ਵਲੋਂ...
ਸਕੂਲ ਵਿਚ ਅਧਿਆਪਕਾਂ ਦੀ ਕਮੀ ਕਾਰਨ ਸਕੂਲ ਕਮੇਟੀ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਲਾਇਆ ਧਰਨਾ
. . .  1 day ago
ਤਪਾ ਮੰਡੀ, 28 ਮਾਰਚ (ਵਿਜੇ ਸ਼ਰਮਾ)- ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਘੱਟ ਹੋਣ ਦੇ ਕਾਰਨ ਸਕੂਲ ਦੀ ਕਮੇਟੀ ਅਤੇ ਮਾਪਿਆਂ ਵਲੋਂ ਸਕੂਲ ਦੇ ਗੇਟ ਮੂਹਰੇ ਧਰਨਾ ਲਾਇਆ ਗਿਆ। ਇਸ ਮੌਕੇ ਕਮੇਟੀ ਦੇ ਚੇਅਰਮੈਨ ਵਿੱਕੀ ਬੇਪਰਵਾਹ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਪਰਜਾਪਤ...
ਉਮੇਸ਼ ਪਾਲ ਹੱਤਿਆਕਾਂਡ: ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਲਖਨਊ, 28 ਮਾਰਚ- ਉਮੇਸ਼ ਪਾਲ ਅਗਵਾ ਕਾਂਡ ਵਿਚ ਪ੍ਰਯਾਗਰਾਜ ਦੇ ਐਮ.ਪੀ.-ਐਮ.ਐਲ.ਏ. ਕੋਰਟ ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਦੇ ਨਾਲ ਹੀ ਉਸ ’ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਅਤੀਕ ਅਹਿਮਦ,....
ਐਸ. ਜੀ. ਪੀ. ਸੀ. ਨੇ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਕੀਤਾ ਪੇਸ਼
. . .  1 day ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ/ਵਰਪਾਲ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਵਿਚ ਹਰਿਆਣਾ ਦੇ ਗੁਰਦੁਆਰਿਆਂ ਲਈ 57 ਕਰੋੜ 11 ਲੱਖ...
ਹੋਰ ਖ਼ਬਰਾਂ..

ਬਾਲ ਸੰਸਾਰ

ਸ਼ਾਬਾਸ਼ ਬੇਟੀ

26 ਸਤੰਬਰ ਬੇਟੀ ਦਿਵਸ 'ਤੇ ਵਿਸ਼ੇਸ਼ ਬਾਲ ਕਹਾਣੀ ਸਿਮਰਨ ਦੀ ਇਕ ਲੱਤ ਬਚਪਨ ਵਿਚ ਹੀ ਪੋਲੀਓ ਦਾ ਸਹੀ ਸਮੇਂ ਇਲਾਜ ਨਾ ਹੋਣ ਕਾਰਨ ਨਕਾਰਾ ਹੋ ਗਈ ਸੀ। ਉਹ ਬੈਸਾਖੀਆਂ ਸਹਾਰੇ ਤੁਰਦੀ ਸੀ। ਉਸ ਦੇ ਗੁਆਂਢ ਵਿਚ ਹੀ ਰਹਿੰਦੀ ਹਰਲੀਨ ਉਸ ਦੀ ਸਭ ਤੋਂ ਪਿਆਰੀ ਸਹੇਲੀ ਸੀ। ਦੋਵੇਂ ਇਕੋ ਜਮਾਤ ਵਿਚ ਇਕੋ ਸਕੂਲ ਵਿਚ ਪੜ੍ਹਦੀਆਂ ਸਨ। ਪਰ ਹਰਲੀਨ ਦੀ ਛੋਟੀ ਭੈਣ ਰੋਜ਼ਲੀਨ ਸਿਮਰਨ ਨੂੰ ਜ਼ਰਾ ਵੀ ਪਸੰਦ ਨਹੀਂ ਸੀ ਕਰਦੀ। ਇਕ ਦਿਨ ਤਾਂ ਰੋਜ਼ਲੀਨ ਨੇ ਗੁੱਸੇ ਵਿਚ ਆ ਕੇ ਕਿਸੇ ਗੱਲ 'ਤੇ ਸਿਮਰਨ ਨੂੰ ਨਕਾਰਾ ਇਨਸਾਨ ਵੀ ਕਹਿ ਦਿੱਤਾ ਸੀ। ਸਿਮਰਨ ਨੂੰ ਦੁੱਖ ਤਾਂ ਬਹੁਤ ਹੋਇਆ ਪਰ ਫਿਰ ਉਹ ਆਪਣੇ ਨਿਮਰ ਸੁਭਾਅ ਕਾਰਨ ਇਸ ਗੱਲ ਨੂੰ ਛੇਤੀ ਹੀ ਭੁੱਲ ਵੀ ਗਈ। ਹਰਲੀਨ ਨੇ ਰੋਜ਼ਲੀਨ ਨੂੰ ਸਮਝਾਇਆ ਤਾਂ ਉਹ ਉਸ ਨੂੰ ਵੀ ਬੁਰਾ-ਭਲਾ ਕਹਿਣ ਲੱਗੀ। ਇਕ ਦਿਨ ਸਕੂਲ ਦੀ ਬੱਸ ਕੁਝ ਬੱਚਿਆਂ ਨੂੰ ਲੈ ਕੇ ਪਿਕਨਿਕ ਲਈ ਨੇੜੇ ਦੇ ਪਹਾੜੀ ਇਲਾਕੇ ਵਿਚ ਗਈ। ਸਿਮਰਨ ਇਕ ਪਾਸੇ ਬਹਿ ਕੇ ਸਭ ਬੱਚਿਆਂ ਨੂੰ ਖੇਡਦੇ ਵੇਖ ਬੜਾ ਖੁਸ਼ ਸੀ। ਰੋਜ਼ਲੀਨ ਆਪਣੀਆਂ ਕੁਝ ਸਹੇਲੀਆਂ ਨਾਲ ਲੁਕਣਮੀਟੀ ਖੇਡ ਰਹੀ ਸੀ। ਉਹ ਲੁਕਦੀ-ਲੁਕਦੀ ਉਸ ਥਾਂ ਵੱਲ ਆ ਗਈ, ਜਿੱਥੇ ...

ਪੂਰਾ ਲੇਖ ਪੜ੍ਹੋ »

ਆਸਟ੍ਰੇਲੀਆ ਦਾ ਸੁੰਦਰ ਅਦਭੁੱਤ ਜੀਵ ਕੰਗਾਰੂ

ਭਾਰਤ ਤੋਂ ਕਰੀਬ 12500 ਕਿਲੋਮੀਟਰ ਦੁਰਾਡੇ, ਸਾਰੇ ਪਾਸਿਉਂ ਸਮੁੰਦਰ ਨਾਲ ਘਿਰੇ ਅਤੇ ਪਹਿਲਾਂ ਪਹਿਲ ਸਾਰੀ ਦੁਨੀਆ ਨਾਲੋਂ ਕੱਟੇ ਦੇਸ਼ ਆਸਟ੍ਰੇਲੀਆ ਦੀ ਧਰਤੀ 'ਤੇ ਜਦ 26 ਮਾਰਚ, 1788 ਨੂੰ ਬਰਤਾਨੀਆ ਦੇ ਨਿਡਰ ਸਮੁੰਦਰੀ ਜਹਾਜ਼ੀ ਖੋਜੀ ਕੈਪਟਨ ਕੁਕ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਪਹਿਲਾ ਕਦਮ ਰੱਖਿਆ ਸੀ ਤਾਂ ਉਸ ਇਥੇ ਲੰਬੀਆਂ ਉੱਚੀਆਂ ਛਾਲਾਂ ਮਾਰਦੇ ਕੰਗਾਰੂ ਜੀਵ ਨੂੰ ਤੱਕਿਆ। ਉਸ ਦੀ ਸੁੰਦਰਤਾ, ਅਜੀਬੋ-ਗਰੀਬ ਅਦਾਵਾਂ ਤੋਂ ਉਹ ਏਨਾ ਪ੍ਰਭਾਵਿਤ ਹੋਇਆ ਕਿ ਉਹ ਇਥੋਂ ਬਰਤਾਨੀਆ ਵਾਪਸੀ ਸਮੇਂ ਆਪਣੇ ਨਾਲ ਕੰਗਾਰੂ ਜੀਵ ਨੂੰ ਤੋਹਫ਼ੇ ਵਜੋਂ ਲੈ ਗਿਆ। ਬਰਤਾਨੀਆ ਦੇ ਲੋਕਾਂ ਨੇ ਪਹਿਲੀ ਵਾਰ ਇਸ ਸੁੰਦਰ ਅਦਭੁੱਤ ਜੀਵ ਨੂੰ ਵੇਖਿਆ ਤਾਂ ਉਹ ਵੀ ਦੰਗ ਰਹਿ ਗਏ। ਪਿਆਰੇ ਬੱਚਿਓ, ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਕੰਗਾਰੂ ਸਿਰਫ਼ ਆਸਟ੍ਰੇਲੀਆ ਦੇਸ਼ ਵਿਚ ਹੀ ਪਾਇਆ ਜਾਂਦਾ ਹੈ, ਜਿਸ ਕਰਕੇ ਇਸ ਦੇਸ਼ ਦੀਆਂ ਖੇਡ ਟੀਮਾਂ ਨੂੰ ਵੀ 'ਕੰਗਾਰੂਆਂ' ਦੀ ਟੀਮ ਵਜੋਂ ਮਾਣ ਦਿੱਤਾ ਜਾਂਦਾ ਹੈ। ਜਿਵੇਂ ਭਾਰਤ ਦਾ ਰਾਸ਼ਟਰੀ ਪੰਛੀ ਮੋਰ ਅਤੇ ਰਾਸ਼ਟਰੀ ਜੀਵ ਸ਼ੇਰ ਹੈ, ਇਸੇ ਤਰ੍ਹਾਂ ਆਸਟ੍ਰੇਲੀਆ ਸਰਕਾਰ ਵਲੋਂ ਵੀ ਕੰਗਾਰੂ ...

ਪੂਰਾ ਲੇਖ ਪੜ੍ਹੋ »

ਬੁਝਾਰਤਾਂ

1. ਸਭ ਤੋਂ ਲੰਬੀ ਗਰਦਨ ਵਾਲਾ, ਚਹੁੰ ਪੈਰਾਂ ਵਾਲਾ ਕੌਣ ਜ਼ੋਰ ਨਾਲ ਕਦੇ ਨਾ ਬੋਲੇ, ਰਹਿੰਦਾ ਅਕਸਰ ਮੌਨ। 2. ਪਤਲੀਆਂ-ਪਤਲੀਆਂ ਟੰਗਾਂ, ਲੰਮੀ-ਲੰਮੀ ਚਾਲ, ਡੱਬ-ਖੜੱਬੀ ਚਮੜੀ, ਭੂਰੇ ਭੂਰੇ ਵਾਲ। 3. ਨਿਕਲੇ ਚੰਦ ਉਹ ਹੱਸੇ, ਡੁੱਬੇ ਚੰਦ ਉਹ ਰੁੱਸੇ। 4. ਇਹ ਕਿਹੜੀ ਚੀਜ਼ ਹੈ ਜੋ ਹਮੇਸ਼ਾ ਵਧਦੀ ਹੈ, ਘਟਦੀ ਨਹੀਂ। 5. ਉਹ ਕਿਹੜੀ ਚੀਜ਼ ਜਿਸ ਦੇ ਖੰਭ ਨਹੀਂ, ਫਿਰ ਵੀ ਹਵਾ ਵਿਚ ਉਡੇ। 6. ਬਿਨਾਂ ਪੌੜੀਓਂ ਕੋਠੇ ਚੜ੍ਹ ਗਈ। ਉੱਤਰ : 1. ਜਿਰਾਫ਼, 2. ਹਿਰਨ, 3. ਚਕੋਰ, 4. ਉਮਰ, 5. ਪਤੰਗ. 6 ਸਿਉਂਕ। -ਪ੍ਰਿੰ: ਅਵਤਾਰ ਸਿੰਘ ਕਰੀਰ ਮੋਗਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਅਨਮੋਲ ਬਚਨ

* ਸੱਚਾਈ ਦੇ ਰਾਹ 'ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ, ਕਿਉਂਕਿ ਇਸ ਰਾਹ 'ਤੇ ਭੀੜ ਘੱਟ ਹੁੰਦੀ ਹੈ। * ਅੱਜਕਲ੍ਹ ਇਨਸਾਨ ਜ਼ਿਆਦਾ ਖਤਰਨਾਕ ਹੋ ਗਿਆ ਹੈ, ਇਸ ਲਈ ਭੂਤਾਂ ਤੋਂ ਵਿਸ਼ਵਾਸ ਉੱਠ ਗਿਆ ਹੈ। * ਅੱਜ ਪਰਛਾਵੇੇਂ ਨੂੰ ਪੁੱਛ ਲਿਆ, ਤੂੰ ਕਿਉਂ ਚਲਦਾ ਏ ਮੇਰੇ ਨਾਲ, ਮੈਨੂੰ ਪਰਛਾਵਾਂ ਹੱਸ ਕੇ ਕਹਿੰਦਾ, ਹੋਰ ਦੂਜਾ ਹੈ ਵੀ ਕੌਣ ਤੇਰੇ ਨਾਲ। * ਮੁੱਲ ਹਮੇਸ਼ਾ ਅੱਖਰਾਂ ਦਾ ਹੀ ਪੈਂਦਾ ਹੈ, ਕਲਮ ਚਾਹੇ ਸੋਨੇ ਦੀ ਹੋਵੇ ਜਾਂ ਪਿੱਤਲ ਦੀ। * ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ। -ਕਰਮਜੀਤ ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ-ਜਨਮ-ਦਿਨ

ਸੱਤ ਸੌ ਦਾ ਕੇਕ ਮੰਗਵਾਇਆ ਮੰਮੀ ਨੇ। ਅੱਜ ਮੇਰਾ ਜਨਮ ਦਿਨ ਮਨਾਇਆ ਮੰਮੀ ਨੇ...। ਕਰ-ਕਰ ਕੇ ਫੋਨ ਮੇਰੇ ਦੋਸਤ ਬੁਲਾਏ। ਮੰਮੀ ਜੀ ਦੇ ਕਹਿਣ ਉੱਤੇ ਭੱਜੇ ਚਲੇ ਆਏ। ਕਿੰਨਾ ਮੇਰਾ ਮਾਣ ਵਧਾਇਆ ਮੰਮੀ ਨੇ, ਅੱਜ ਮੇਰਾ ਜਨਮ ਦਿਨ ਮਨਾਇਆ ਮੰਮੀ ਨੇ...। ਦੇਸੀ ਘਿਓ ਵਿਚ ਖੁਦ ਮੰਮੀ ਨੇ ਬਣਾਏ। ਪਾਪੜ-ਪਕੌੜੇ ਵੀ ਸੀ ਸਭ ਨੂੰ ਖਵਾਏ। ਹਰ ਚੀਜ਼ ਵਿਚ ਪਿਆਰ ਪਾਇਆ ਮੰਮੀ ਨੇ, ਅੱਜ ਮੇਰਾ ਜਨਮ ਦਿਨ ਮਨਾਇਆ ਮੰਮੀ ਨੇ...। ਆਰਡਰ ਸੀ ਪਹਿਲਾਂ ਹੀ ਸਮੌਸੇ ਕਰ ਦਿੱਤੇ। ਸਪੰਜੀ ਰਸਗੁੱਲੇ ਵੀ ਲਿਆ ਕੇ ਧਰ ਦਿੱਤੇ। ਸ਼ਰਬਤ ਘਰੇ ਹੀ ਬਣਾਇਆ ਮੰਮੀ ਨੇ, ਅੱਜ ਮੇਰਾ ਜਨਮ ਦਿਨ ਮਨਾਇਆ ਮੰਮੀ ਨੇ...। ਫੁੱਲ ਤੇ ਸਿਤਾਰੇ ਵੀ ਬਾਜ਼ਾਰੋਂ ਲੈ ਕੇ ਆਏ। ਮੰਮੀ ਨਾਲ ਰਲ ਕੇ ਸੀ ਦੀਦੀ ਨੇ ਸਜਾਏ। ਗੁਬਾਰਿਆਂ ਦਾ ਸੈਂਕੜਾ ਲਗਾਇਆ ਮੰਮੀ ਨੇ, ਅੱਜ ਮੇਰਾ ਜਨਮ-ਦਿਨ ਮਨਾਇਆ ਮੰਮੀ ਨੇ...। ਇਕ-ਦੋ-ਤਿੰਨ ਕਿੰਨੀਆਂ ਹੀ ਮੋਮਬੱਤੀਆਂ। ਇਕ ਇਕ ਕਰਕੇ ਸੀ ਲਗਾਤਾਰ ਜਗੀਆਂ। ਇਕ ਜਗਮਗ ਲਾਟੂ ਸੀ ਜਗਾਇਆ ਮੰਮੀ ਨੇ, ਅੱਜ ਮੇਰਾ ਜਨਮ ਦਿਨ ਮਨਾਇਆ ਮੰਮੀ ਨੇ...। ਕੇਕ ਜਦੋਂ ਕੱਟਿਆ ਤਾਂ ਗੀਤ ਇਕ ਵੱਜਿਆ। ਹੈਪੀ ਬਰਥ ਡੇ ਗੀਤ ਨਾਲ ਘਰ ਸਾਰਾ ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ-ਪਿਆਰੇ ਬੱਚੇ

ਦੇਸ਼ ਮੇਰੇ ਦੇ ਨਿਆਰੇ ਬੱਚੇ, ਲੱਗਣ ਮੈਨੂੰ ਪਿਆਰੇ ਬੱਚੇ। ਇਨ੍ਹਾਂ ਉਤੇ ਬੜੀਆਂ ਆਸਾਂ, ਛੇਤੀ ਕਰਨ ਪਾਸ ਕਲਾਸਾਂ। ਫੁੱਲਾਂ ਵਾਂਗੂ ਖਿੜੇ ਨੇ ਰਹਿੰਦੇ, ਮਹਿਕਾਂ ਛੱਡਣ ਜਿਥੇ ਬਹਿੰਦੇ। ਜਦੋਂ ਸਵੇਰੇ ਸਕੂਲ ਨੇ ਜਾਂਦੇ, ਫੁੱਲਾਂ ਨੂੰ ਇਹ ਮਾਤ ਨੇ ਪਾਂਦੇ। ਵਰਦੀ ਵਿਚ ਬੱਚੀਆਂ ਫੱਬਣ, ਮੈਨੂੰ ਤਾਂ ਤਿਤਲੀਆਂ ਲੱਗਣ। ਉਮਰੋਂ ਭਾਵੇਂ ਹਾਲੀਂ ਨੇ ਕੱਚੇ, ਦਿਲ ਦੇ ਸਾਫ਼ ਮਨ ਦੇ ਸੱਚੇ। ਵਿੱਦਿਆ ਵਿਚ ਮੱਲਾਂ ਮਾਰਨ, ਮੁੰਡਿਆਂ ਨੂੰ ਕੁੜੀਆਂ ਪਛਾੜਨ। ਗਿੱਧਾ ਭੰਗੜਾ ਜਦੋਂ ਨੇ ਪਾਉਂਦੇ, ਸੱਚੀਂ ਬੜੀਆਂ ਰੌਣਕਾਂ ਲਾਉਂਦੇ। ਵੱਡਿਆਂ ਦਾ ਸਤਿਕਾਰ ਕਰਨ, ਛੋਟਿਆਂ ਨਾਲ ਪਿਆਰ ਕਰਨ। ਗੀਤਾਂ ਨਾਲ ਵੀ ਕਰਨ ਪ੍ਰੀਤ 'ਤਲਵੰਡੀ' ਦੇ ਸੁਣਾਵਣ ਗੀਤ। -ਅਮਰੀਕ ਸਿੰਘ ਤਲਵੰਡੀ ਕਲਾਂ ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕੀ ਤੁਸੀਂ ਜਾਣਦੇ ਹੋ?

1. ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ, 1780 ਈ. ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ ਵਿਖੇ ਹੋਇਆ ਅਤੇ 27 ਜੂਨ, 1839 ਈ. ਦਿਨ ਵੀਰਵਾਰ ਨੂੰ ਲਾਹੌਰ ਵਿਖੇ ਸਵਰਗਵਾਸ ਹੋਏ। ਕੁੱਲ ਦੁਨਿਆਵੀ ਉਮਰ 58 ਸਾਲ 7 ਮਹੀਨੇ 26 ਦਿਨ ਭੋਗੀ ਸੀ। 2. ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਵਿਚ ਸਭ ਧਰਮਾਂ ਦਾ ਸਤਿਕਾਰ ਕਰਦੇ ਸਨ, ਉਨ੍ਹਾਂ ਨੇ ਵਿਸ਼ਵਾਨਾਥ ਮੰਦਰ (ਬਨਾਰਸ) ਨੂੰ 22 ਮਣ ਸੋਨਾ ਭੇਟ ਕੀਤਾ ਸੀ। 3. ਮਹਾਰਾਜਾ ਦਲੀਪ ਸਿੰਘ ਦਾ ਜਨਮ 4 ਸਤੰਬਰ, 1838 ਈ. ਨੂੰ ਹੋਇਆ ਸੀ ਅਤੇ ਸਵਰਗਵਾਸ ਪੈਰਿਸ ਦੇ ਗਰਾਂਡ ਹੋਟਲ ਵਿਚ 23 ਅਕਤੂਬਰ, 1893 ਈ. ਨੂੰ ਹੋਏ ਸਨ। ਦੁਨਿਆਵੀ ਕੁੱਲ ਉਮਰ 55 ਸਾਲ 1 ਮਹੀਨਾ 20 ਦਿਨ ਦੀ ਭੋਗੀ ਸੀ। 4. ਮਹਾਰਾਜਾ ਦਲੀਪ ਸਿੰਘ ਨੂੰ ਰਾਜ ਤਿਲਕ ਧਿਆਨ ਸਿੰਘ ਡੋਗਰੇ ਨੇ ਲਾਇਆ ਸੀ। ਉਸ ਸਮੇਂ ਮਹਾਰਾਜੇ ਦੀ ਉਮਰ 5 ਸਾਲ 11 ਦਿਨ ਦੀ ਸੀ, ਇਹ ਗੱਲ 15 ਸਤੰਬਰ, 1843 ਈ. ਦੀ ਹੈ। 5. ਮਿਸਰ ਤੇਜਾ ਰਾਮ ਅਤੇ ਮਿਸਰ ਲਾਲ ਰਾਮ ਇਹ ਦੋਵੇਂ ਯੂ.ਪੀ. ਦੇ ਬ੍ਰਾਹਮਣ ਸਨ। ਮਹਾਰਾਜਾ ਰਣਜੀਤ ਸਿੰਘ ਕੋਲ ਆ ਕੇ 3-3 ਰੁਪਏ ਪ੍ਰਤੀ ਮਹੀਨੇ 'ਤੇ ਭਰਤੀ ਹੋਏ ਸਨ। ਇਹ ਆਪਣੀ ਯੋਗਤਾ ਤੇ ਚਲਾਕੀ ਨਾਲ ਖਾਲਸਾ ਫ਼ੌਜ ਦੇ ਸੈਨਾਪਤੀ ਬਣੇ ਅਤੇ ਮਹਾਰਾਜਾ ਦੀ ...

ਪੂਰਾ ਲੇਖ ਪੜ੍ਹੋ »

ਗਿਆਨ-ਵਿਗਿਆਨ-ਚੂਹਾ ਚੀਜ਼ਾਂ ਕਿਉਂ ਕੁਤਰਦਾ ਹੈ?

ਪਿਆਰੇ ਬੱਚਿਓ, ਤੁਸੀਂ ਘਰ ਵਿਚ ਚੂਹਾ ਤਾਂ ਵੇਖਿਆ ਹੀ ਹੋਵੇਗਾ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਚੂਹਾ ਹਰ ਚੀਜ਼ ਨੂੰ ਕੁਤਰ ਦਿੰਦਾ ਹੈ। ਚੂਹਾ ਲੱਕੜ, ਕਾਗਜ਼, ਕੱਪੜਾ, ਪਲਾਸਟਿਕ ਤੇ ਤਾਂਬੇ ਵਰਗੇ ਨਰਮ ਤੱਤ ਨੂੰ ਆਸਾਨੀ ਨਾਲ ਕੁਤਰ ਸਕਦਾ ਹੈ। ਪਰ ਕੀ ਤੁਸੀਂ ਸੋਚਿਆ ਹੈ ਕਿ ਚੂਹਾ ਹਰ ਚੀਜ਼ ਨੂੰ ਕੁਤਰਦਾ ਕਿਉਂ ਹੈ। ਆਓ, ਚੂਹੇ ਦੀ ਇਸ ਆਦਤ ਦਾ ਕਾਰਨ ਜਾਣਦੇ ਹਾਂ। ਚੂਹਾ ਰੋਡੈਂਟ ਪਰਜਾਤੀ ਦਾ ਜੀਵ ਹੈ। ਇਸ ਦੇ ਮੂੰਹ ਵਿਚ ਦੋ ਕਿਸਮ ਦੇ ਦੰਦ ਹੁੰਦੇ ਹਨ, ਜਿਨ੍ਹਾਂ ਨੂੰ ਅਗਲੇ ਦੰਦ ਅਤੇ ਜਾੜ੍ਹਾਂ ਭਾਵ ਦਾੜ੍ਹਾਂ ਆਖਦੇ ਹਨ। ਮਨੁੱਖ ਜਾਤੀ ਦੇ ਮੂੰਹ ਵਿਚ ਚਾਰ ਕਿਸਮ ਦੇ ਦੰਦ ਹੁੰਦੇ ਹਨ ਜੋ ਇਕ ਖਾਸ ਸਾਈਜ਼ ਤੇ ਉਮਰ ਤੱਕ ਵਧਦੇ ਹਨ ਪਰ ਚੂਹੇ ਵਿਚ ਅਗਲੇ ਦੰਦ ਉਮਰ ਭਰ ਲਗਾਤਾਰ ਵਾਧੇ ਤੇ ਵਿਕਾਸ ਕਰਦੇ ਰਹਿੰਦੇ ਹਨ ਕਿਉਂਕਿ ਇਨ੍ਹਾਂ ਦੰਦਾਂ ਦੀਆਂ ਜੜ੍ਹਾਂ ਨਹੀਂ ਹੁੰਦੀਆਂ ਇਸ ਕਰਕੇ ਇਹ ਲਗਾਤਾਰ ਵਾਧਾ ਤੇ ਵਿਕਾਸ ਕਰਦੇ ਰਹਿੰਦੇ ਹਨ। ਜੇਕਰ ਚੂਹੇ ਦੇ ਇਹ ਦੰਦ ਇੰਜ ਹੀ ਵਧਦੇ ਰਹਿਣ ਤਾਂ ਇਹ ਉਸ ਦੇ ਮੂੰਹ ਵਿਚੋਂ ਬਾਹਰ ਵੱਲ ਆ ਜਾਂਦੇ ਹਨ ਤੇ ਚੂਹਾ ਮੂੰਹ ਬੰਦ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਨਤੀਜੇ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX