ਮਨ ਦੇ ਅਧਿਐਨ ਤੋਂ ਭਾਵ ਆਪਣੇ ਫੁਰਨਿਆਂ ਸੰਬੰਧੀ ਜਾਣਨਾ ਹੈ। ਇਹ ਆਪਣੇ-ਆਪ ਨਾਲ ਖ਼ੁਦ ਦੀ ਗੋਸ਼ਟੀ ਜਾਂ ਸੰਵਾਦ ਹੈ। ਇਸ ਨੂੰ ਅੰਤਰਝਾਤ ਵੀ ਕਹਿ ਸਕਦੇ ਹਾਂ। ਆਪਣੇ-ਆਪ ਨਾਲ ਗੋਸ਼ਟੀ ਕੀਤਿਆਂ ਆਪਣੇ ਗੁਣਾ-ਔਗੁਣਾ ਦਾ, ਗਿਆਨ-ਅਗਿਆਨ ਦਾ, ਚੰਗਿਆਈਆਂ-ਬੁਰਿਆਈਆਂ ਦਾ ਅਤੇ ਆਪਣੇ ਅਸਲ ਵਜੂਦ ਦਾ ਸਹੀ ਪਤਾ ਲੱਗਦਾ ਹੈ। ਇਸ ਸੰਬੰਧੀ ਗੁਰਬਾਣੀ ਦਾ ਫ਼ਰਮਾਨ ਹੈ:
ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ॥
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ॥
(ਅੰਗ : 34)
ਭਾਵ ਹੇ ਮੇਰੇ ਮਨ! ਹਰ ਰੋਜ਼ (ਅਨਦਿਨੁ) ਜਾਗ ਤੇ ਸਾਵਧਾਨ ਹੋ ਕੇ ਪ੍ਰਭੂ ਸਿਮਰਨ ਕਰ, ਆਪਣੀ ਆਤਮਿਕ ਜੀਵਨ ਦੀ ਖੇਤੀ ਨੂੰ ਤ੍ਰਿਸ਼ਨਾ ਰੂਪੀ ਕੂੰਜ ਤੋਂ ਬਚਾ ਲੈ। ਇਹ ਨਿੱਜ ਅਧਿਐਨ ਲਈ ਸੁਚੇਤਤਾ ਦਾ ਮੰਤਰ ਹੈ।
ਮਨੁੱਖੀ ਜੀਵਨ ਵਿਚ ਬਾਹਰੀ ਤਲ 'ਤੇ ਆਪਣੇ-ਆਪ ਨੂੰ ਸੰਵਾਰਨ ਲਈ ਜਿਵੇਂ ਸ਼ੀਸ਼ਾ ($}rror) ਇਕ ਆਲੋਚਕ ਤੇ ਸੁਧਾਰਕ ਹੈ। ਇਵੇਂ ਹੀ ਮਨ ਦੇ ਤਲ 'ਤੇ ਨਿੱਜ ਦਾ ਅਧਿਐਨ ਹੈ ਅਤੇ ਅਧਿਐਨ ਨੇ ਹੀ ਇਸ ਨੂੰ ਸੰਵਾਰਨਾ ਹੈ। ਕਿਹਾ ਜਾਂਦਾ ਹੈ ਕਿ ਜਦ ਮਨੁੱਖ ਨੂੰ ਮਨੁੱਖ ਹੋਣ ਦੀ ਸੋਝੀ ਆਈ ਤਾਂ ਉਸ ਨੇ ਆਪਣਾ ਬਾਹਰੀ ਰੂਪ ਦੇਖਣ ਲਈ ਟਿਕੇ ਹੋਏ ਪਾਣੀ ਵਿਚ ਕਿਸੇ ...
ਸ਼ੇਖ ਫ਼ਰੀਦ ਅਤੇ ਗੁਰਮਤਿ ਧਾਰਾ ਦੇ ਦਰਮਿਆਨ ਪੂਰੀਆਂ ਦੋ ਸਦੀਆਂ ਦੀ ਵਿੱਥ ਹੈ। ਸ਼ੇਖ ਫ਼ਰੀਦ ਆਪਣੀ 93 ਸਾਲਾਂ ਦੀ ਜੀਵਨ ਯਾਤਰਾ ਸਮਾਪਤ ਕਰ ਕੇ 1266 ਈ: ਵਿਚ ਇਸ ਨਾਸ਼ਮਾਨ ਸੰਸਾਰ ਤੋਂ ਰੁਖ਼ਸਤ ਹੋਏ ਸਨ, ਜਦੋਂ ਕਿ ਗੁਰਮਤਿ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ 1469 ਈ: ਵਿਚ ਇਸ ਜਗਤ ਵਿਚ ਪ੍ਰਗਟ ਹੋਏ ਸਨ। ਗੁਰੂ ਨਾਨਕ ਸਾਹਿਬ ਬਹੁਵਚਨੀ ਸੋਚ ਦੇ ਧਾਰਨੀ ਸਨ। ਆਪ ਦਾ ਵਿਚਾਰ ਸੀ ਕਿ ਰੱਬ ਦੀ ਸਾਜੀ ਹੋਈ ਦੁਨੀਆ ਵਿਚ ਸਭ ਕੁਝ 'ਅਨੇਕ' ਹੈ। ਰੁੱਖ-ਬੂਟੇ, ਨਦੀਆਂ-ਨਾਲੇ, ਜੀਵ-ਜੰਤੂ, ਗਿਆਨੀ-ਧਿਆਨੀ, ਦੇਵੀ-ਦੇਵਤੇ, ਪੀਰ-ਪੈਗ਼ੰਬਰ ਅਤੇ ਖੰਡ-ਬ੍ਰਹਿਮੰਡ ਸਭ ਕੁਝ ਅਣਗਿਣਤ ਅਤੇ ਅਨੇਕ ਹਨ। ਇਹ ਅਨੇਕਤਾ ਹੀ ਸਾਡੇ ਬ੍ਰਹਿਮੰਡ ਦੀ ਅਮੀਰੀ, ਉਤਪਾਦਕਤਾ ਅਤੇ ਚਰਿੱਤਰ ਦਾ ਮੂਲ ਲੱਛਣ ਹੈ। ਇਸ ਲਈ ਸਾਨੂੰ ਸੰਸਾਰੀ ਜੀਵਾਂ ਨੂੰ ਅਨੇਕਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। 'ਜਪੁਜੀ' ਵਿਚ ਆਪ ਫੁਰਮਾਉਂਦੇ ਹਨ :
ਕੇਤੇ ਪਵਣ ਪਾਣੀ ਵੈਸੰਤਰ
ਕੇਤੇ ਕਾਨ ਮਹੇਸ॥
ਕੇਤੇ ਬਰਮੇ ਘਾੜਤਿ ਘੜੀਅਹਿ
ਰੂਪ ਰੰਗ ਕੇ ਵੇਸ॥
ਕੇਤੀਆ ਕਰਮ ਭੂਮੀ ਮੇਰ ਕੇਤੇ
ਕੇਤੇ ਧੂ ਉਪਦੇਸ॥
ਕੇਤੇ ਇੰਦ ਚੰਦ ਸੂਰ ਕੇਤੇ
ਕੇਤੇ ਮੰਡਲ ਦੇਸ॥
ਕੁਦਰਤ ਦੀ ਅਨੇਕਤਾ, ...
ਬਿਲਾਵਲੁ ਮਹਲਾ ੯
ਹਰਿ ਕੇ ਨਾਮ ਬਿਨਾ ਦੁਖੁ ਪਾਵੈ॥
ਭਗਤਿ ਬਿਨਾ ਸਹਸਾ ਨਹ ਚੂਕੈ
ਗੁਰੁ ਇਹੁ ਭੇਦੁ ਬਤਾਵੈ॥ ੧॥ ਰਹਾਉ॥
ਕਹਾ ਭਇਓ ਤੀਰਥ ਬ੍ਰਤ ਕੀਏ
ਰਾਮ ਸਰਨਿ ਨਹੀ ਆਵੈ॥
ਜੋਗ ਜਗ ਨਿਹਫਲ ਤਿਹ ਮਾਨਉ
ਜੋ ਪ੍ਰਭ ਜਸੁ ਬਿਸਰਾਵੈ॥ ੧॥
ਮਾਨ ਮੋਹ ਦੋਨੋ ਕਉ ਪਰਹਰਿ
ਗੋਬਿੰਦ ਕੇ ਗੁਨ ਗਾਵੈ॥
ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ
ਜੀਵਨ ਮੁਕਤਿ ਕਹਾਵੈ॥ ੨॥ ੨॥
(ਅੰਗ : 830-31)
ਪਦ ਅਰਥ : ਭਗਤਿ ਬਿਨਾ-ਨਾਮ ਸਿਮਰਨ ਤੋਂ ਬਿਨਾਂ। ਸਹਸਾ ਨਹ ਚੂਕੈ-ਮਨ ਅੰਦਰਲਾ ਸੰਦੇਹ (ਸ਼ੰਕਾ), ਨਹ ਚੂਕੈ-ਦੂਰ ਨਹੀਂ ਹੁੰਦਾ। ਬਤਾਵੈ-ਦਸਦਾ ਹੈ। ਕਹਾ ਭਇਓ-ਕੀ ਲਾਭ। ਤੀਰਥ ਬ੍ਰਤ ਕੀਏ-ਤੀਰਥ ਦੇ ਭਰਮਣ ਕਰਨ ਅਤੇ ਵਰਤ ਰੱਖਣ ਦਾ। ਸਰਨਿ ਨਹੀ ਆਵੈ-ਸਰਨ ਵਿਚ ਨਹੀਂ ਆਉਂਦਾ, ਸਰਨ ਨਹੀਂ ਪੈਂਦਾ। ਜੋਗ-ਜੋਗੁ ਸਾਧਨਾ। ਨਿਹਫਲ-ਨਿਸਫਲ। ਤਿਹ-ਉਸ ਦੇ। ਜੋ-ਜਿਹੜਾ। ਪ੍ਰਭ ਜਸੁ-ਪਰਮਾਤਮਾ ਦੀ ਸਿਫ਼ਤ ਸਾਲਾਹ। ਬਿਸਰਾਵੈ-ਭੁਲਾ ਦਿੰਦਾ ਹੈ। ਮਾਨ ਮੋਹ-ਹੰਕਾਰ ਅਤੇ ਮੋਹ। ਦੋਨੋ ਕਉ-ਦੋਨਾਂ ਨੂੰ। ਪਰਹਰਿ-ਤਿਆਗ ਕੇ। ਗੋਬਿੰਦ ਕੇ ਗੁਨ ਗਾਵੈ-ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਉਂਦਾ ਹੈ।
ਮਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜਨਾ ਭਾਵ ...
ਕਿਸੇ ਜ਼ਮਾਨੇ ਵਿਚ ਸਮਝਦਾਰ ਭੇਡਾਂ ਦਾ ਇਕ ਇੱਜੜ ਹੁੰਦਾ ਸੀ। ਕੁਝ ਲੋਕ ਜਾਣਦੇ ਸਨ ਕਿ ਉਨ੍ਹਾਂ ਭੇਡਾਂ ਦੀ ਉੱਨ ਬੜੀ ਚਮਤਕਾਰੀ ਹੈ। ਉਸ ਉੱਨ ਨਾਲ ਬਣਿਆ ਕੰਬਲ ਓਢ ਕੇ ਵੱਡੇ-ਵੱਡੇ ਭੇਤ ਜਾਣੇ ਜਾ ਸਕਦੇ ਹਨ। ਖੁਦ ਇਕ ਵੀ ਸ਼ਬਦ ਬੋਲੇ ਬਗ਼ੈਰ ਪਤਾ ਲੱਗ ਜਾਂਦਾ ਹੈ ਕਿ ਦੂਜਾ ਕੀ ਸੋਚ ਰਿਹਾ ਹੈ, ਕੀ ਮਹਿਸੂਸ ਕਰ ਰਿਹਾ ਹੈ। ਕਈ ਵਾਰ ਵਾਪਰਨ ਵਾਲੀਆਂ ਘਟਨਾਵਾਂ ਇੰਜ ਨਜ਼ਰ ਆਉਣ ਲਗਦੀਆਂ ਹਨ, ਜਿਵੇਂ ਕੋਈ ਸੁਪਨਾ ਹੋਵੇ। ਉਸ ਉੱਨ ਦਾ ਰਾਜ਼ ਜਾਣਨ ਲਈ ਕੁਝ ਲੋਕ ਭੇਡਾਂ ਕੋਲ ਚਲੇ ਗਏ।
'ਓ ਸਮਝਦਾਰ ਭੇਡੋ' ਲੋਕਾਂ ਨੇ ਕਿਹਾ, 'ਤੁਹਾਡੀ ਉੱਨ ਬਹੁਤ ਸੰਘਣੀ ਅਤੇ ਮੁਲਾਇਮ ਹੈ। ਤੁਹਾਡੀ ਉੱਨ ਵਿਚ ਜਾਦੂਈ ਗੁਣ ਹਨ। ਜ਼ਰਾ ਇਸ ਦਾ ਰਹੱਸ ਤਾਂ ਦੱਸੋ ਤਾਂ ਕਿ ਅਸੀਂ ਇਸ ਨੂੰ ਹੋਰ ਚੰਗੇ ਤਰੀਕੇ ਨਾਲ ਵਰਤ ਸਕੀਏ।'
ਇਕ ਸੰਘਣੇ ਵਾਲਾਂ ਵਾਲੀ, ਦੋਸਤਾਨਾ ਜਿਹੀ ਭੇਡ ਨਿਕਲ ਕੇ ਅੱਗੇ ਆਈ ਅਤੇ ਕਹਿਣ ਲੱਗੀ, 'ਭਲੇ ਲੋਕੋ, ਤੁਸੀਂ ਅੱਜ ਰਾਜ਼ ਜਾਣ ਲਿਆ ਹੈ। ਅਸੀਂ ਤੁਹਾਡੀ ਅਕਲਮੰਦੀ 'ਤੇ ਖ਼ੁਸ਼ ਹਾਂ ਅਤੇ ਆਪਣਾ ਰਹੱਸ ਤੁਹਾਨੂੰ ਬਖ਼ਸ਼ਦੀਆਂ ਹਾਂ। ਤੁਸੀਂ ਆਪਣੀ ਦਿਲਚਸਪੀ ਨਾਲ ਸਾਨੂੰ ਇੱਜ਼ਤ ਬਖ਼ਸ਼ੀ ਹੈ, ਇਸ ਲਈ ਅਸੀਂ ਤੁਹਾਨੂੰ ਸੱਚਾ ...
ਜਦੋਂ ਗੁਰੂ ਕਾ ਬਾਗ਼ ਦਾ ਮੋਰਚਾ ਭਖ ਪਿਆ ਅਤੇ ਜਥੇ ਸ੍ਰੀ ਅਕਾਲ ਤਖ਼ਤ ਸਾਹਿਬ ਅਰਦਾਸ ਕਰਨ ਉਪਰੰਤ ਗੁਰੂ ਕਾ ਬਾਗ਼ ਨੂੰ ਜਾਣ ਲੱਗੇ ਤਾਂ ਅਕਾਲੀ ਨੇਤਾਵਾਂ ਨੇ ਜਥੇ ਨੂੰ ਤੋਰਨ ਲਈ ਨਾਲ ਜਾਣਾ ਅਤੇ ਹਾਲ ਗੇਟ ਦੇ ਅੱਗੇ ਕਿਸੇ ਉੱਚੀ ਚੀਜ਼ 'ਤੇ ਖੜ੍ਹ ਕੇ ਆਮ ਲੋਕਾਂ ਨੂੰ ਗੁਰੂ ਕਾ ਬਾਗ਼ ਦੇ ਮੋਰਚੇ ਬਾਰੇ ਜਾਣਕਾਰੀ ਦੇਣੀ ਅਤੇ ਪੁਲਿਸ ਵਲੋਂ ਸਿੰਘਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਬਾਰੇ ਦੱਸਣਾ। ਇਸ ਚਿੱਤਰ ਵਿਚ ਅਕਾਲੀ ਨੇਤਾ ਕੁਰਸੀ 'ਤੇ ਖੜ੍ਹ ਕੇ ਹਾਲ ਗੇਟ ਦੇ ਅੱਗੇ ਇਕੱਠੇ ਹੋਏ ਲੋਕਾਂ ਨੂੰ ਗੁਰੂ ਕਾ ਬਾਗ਼ ਦੇ ਮੋਰਚੇ ਬਾਰੇ ਆਪਣੇ ਭਾਸ਼ਨ ਰਾਹੀਂ ਦੱਸ ਰਿਹਾ ਹੈ।
-ਬਠਿੰਡਾ। ਮੋਬ : ...
ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਹਮਲਿਆਂ ਤੋਂ ਬਹੁਤ ਤੰਗ ਆ ਗਿਆ। ਉਸ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਬਦਲੇ ਸਹਿਜ਼ਾਦਾ ਤੈਮੂਰ ਸ਼ਾਹ ਨੂੰ ਲਾਹੌਰ ਦਾ ਸੂਬੇਦਾਰ ਤੇ ਜਹਾਨ ਖਾਂ ਨੂੰ ਫ਼ੌਜ ਦਾ ਸੈਨਾਪਤੀ ਥਾਪ ਕੇ ਸਿੱਖਾਂ ਦੀ ਬਰਬਾਦੀ ਕਰਨ ਦਾ ਹੁਕਮ ਦੇ ਦਿੱਤਾ। ਜਹਾਨ ਖਾਂ ਨੇ ਅੰਮ੍ਰਿਤਸਰ ਆ ਕੇ ਮਨਮਾਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਸਰੋਵਰ ਦੀ ਸੇਵਾ ਗੁਰੂ ਰਾਮਦਾਸ ਜੀ ਨੇ ਹੱਥੀਂ ਸ਼ੁਰੂ ਕਰਵਾਈ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਤੋਂ ਰਖਵਾਈ ਤੇ ਗੁਰੂ ਰਾਮਦਾਸ ਜੀ ਜਿੱਥੇ ਆਪ ਹੱਥੀਂ ਇੱਟਾਂ ਲਾਉਂਦੇ ਰਹੇ। ਇਸ ਘਰ ਨੂੰ ਤੈਮੂਰ ਸ਼ਾਹ ਨੇ ਆਪਣੀਆਂ ਮੁਗ਼ਲ ਫ਼ੌਜਾਂ ਕੋਲੋਂ ਢੁਹਾਉਣਾ ਸ਼ੁਰੂ ਕਰਵਾ ਦਿੱਤਾ ਤੇ ਪਵਿੱਤਰ ਸਰੋਵਰ ਨੂੰ ਪੂਰਨਾ ਸ਼ੁਰੂ ਕਰ ਦਿੱਤਾ। ਇਸ ਹੋ ਰਹੀ ਘੋਰ ਬੇਅਦਬੀ ਦੀ ਖਬਰ ਇਕ ਸਿੰਘ ਨੇ ਸ੍ਰੀ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਪਹੁੰਚ ਕੇ ਬਾਬਾ ਦੀਪ ਸਿੰਘ ਨੂੰ ਸੁਣਾਈ ਤਾਂ ਉਨ੍ਹਾਂ ਦੇ ਨੇਤਰ ਅੰਗਿਆੜ ਵਾਂਗੂ ਬਲ ਉੱਠੇ ਹੱਥ ਤਲਵਾਰ ਦੀ ਮੁੱਠ 'ਤੇ ਪਿਆ ਤਾਂ ਸੈਂਕੜੇ ਸਿੰਘਾਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ...
ਕਾਬੂ ਮਨ 'ਤੇ ਰੱਖਣਾ ਬਹੁਤ ਔਖਾ,
ਕਿਹੜੀ ਗੱਲ ਦੇ ਉਤੇ ਬੇਈਮਾਨ ਹੋ ਜੇ।
ਟਿਕਿਆ ਰਹੇ ਤਾਂ ਏਦ੍ਹੇ ਜਿਹੀ ਰੀਸ ਕੋਈ ਨਾ,
ਵਿਚ ਪਲਾਂ ਦੇ ਇਹ ਤੂਫ਼ਾਨ ਹੋ ਜੇ।
ਇੱਛਾ ਮਨ ਦੀਆਂ ਪੂਰੀਆਂ ਹੁੰਦੀਆਂ ਨਹੀਂ,
ਉਮਰ ਬੰਦੇ ਦੀ ਸਾਰੀ ਵਿਰਾਨ ਹੋ ਜੇ।
ਵਸ ਜਿਨ੍ਹਾਂ ਦੇ ਆਇਆ 'ਰਣਧੀਰ ਸਿੰਘਾ'
ਵਸ ਉਨ੍ਹਾਂ ਦੇ ਸਾਰਾ ਜਹਾਨ ਹੋ ਜੇ।
-ਮੋਬਾਈਲ : ...
ਭਗਤ ਅਜਿਹੇ ਮਾਰਗ 'ਤੇ ਚਲਦਾ ਹੈ। ਜੋ ਉਸ ਨੂੰ ਯੁਕਤੀ ਦੇ ਧੁੰਦਲੇ ਅਤੇ ਅਸ਼ਾਂਤ ਰਾਜ ਦੀ ਸੀਮਾ ਤੋਂ ਬਾਹਰ ਕੱਢ ਕੇ ਅਜਿਹੇ ਰਾਜ ਵਿਚ ਲੈ ਜਾਂਦਾ ਹੈ, ਜਿਥੇ ਹਨੇਰੇ ਵਿਚ ਕੁਝ ਲੱਭਣਾ ਨਹੀਂ ਪੈਂਦਾ ਅਤੇ ਵਿਅਕਤੀ ਸੂਰਜ ਦੀਆਂ ਉੱਜਵਲ ਕਿਰਨਾਂ ਨਾਲ ਰੌਸ਼ਨ ਹੋ ਜਾਂਦਾ ਹੈ। ਫਿਰ ਉਹ ਵਿਚਾਰ ਨਹੀਂ ਕਰਦਾ ਅਤੇ ਪ੍ਰਤੱਖ ਵੇਖਦਾ ਹੈ। ਫਿਰ ਉਹ ਤਰਕ ਵਿਚ ਨਹੀਂ ਉਲਝਦਾ ਅਤੇ ਸਭ ਕੁਝ ਪ੍ਰਤੱਖ ਵੇਖਦਾ ਹੈ। ਕੇਵਲ ਏਨਾ ਹੀ ਨਹੀਂ, ਕੁਝ ਅਜਿਹੇ ਵੀ ਈਸ਼ਵਰ ਭਗਤ ਹੋਏ ਹਨ, ਜਿਨ੍ਹਾਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਮੁਕਤੀ ਤੋਂ ਵੀ ਉੱਤਮ ਅਵਸਥਾ ਵਿਚ ਪੁੱਜੇ ਹਨ। ਕੀ ਸਾਡੇ ਜੀਵਨ ਦਾ ਸਰਵਉੱਚ ਉਦੇਸ਼ ਵੀ ਇਹ ਹੀ ਹੈ?
ਪਰ ਦੂਜੇ ਪਾਸੇ ਅਜਿਹੇ ਵਿਅਕਤੀ ਵੀ ਸੰਸਾਰ ਵਿਚ ਮੌਜੂਦ ਹਨ, ਜਿਹੜੇ ਸੰਸਾਰਕ ਸੁੱਖਾਂ ਵਿਚ ਵੀ ਖੁਸ਼ੀ ਲੱਭਦੇ ਹਨ। ਉਨ੍ਹਾਂ ਲਈ ਧਰਮ ਈਸ਼ਵਰ ਆਤਮਾ ਆਦਿ ਕਿਸੇ ਕੰਮ ਦੇ ਨਹੀਂ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਤੋਂ ਧਨ ਜਾਂ ਸਰੀਰਕ ਸੁੱਖ ਪ੍ਰਾਪਤ ਨਹੀਂ ਹੁੰਦੇ। ਉਨ੍ਹਾਂ ਲਈ ਅਜਿਹੀ ਵਸਤੂ ਕਿਸੇ ਕੰਮ ਦੀ ਨਹੀਂ ਹੈ, ਉਨ੍ਹਾਂ ਨੂੰ ਇੰਦਰੀ ਸੁੱਖ ਨਹੀਂ ਦਿੰਦੀ ਉਹ ਤਾਂ ਆਪਣੇ ਸਰੀਰਕ ਅਤੇ ਇੰਦਰੀ ਸੁੱਖਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX