ਪ੍ਰੋ. ਮੋਹਨ ਸਿੰਘ ਦੀ ਇਕ ਕਵਿਤਾ ਮੈਨੂੰ ਵਿਸ਼ੇਸ਼ ਰੂਪ ਵਿਚ ਪਸੰਦ ਰਹੀ ਹੈ, 'ਦੋ ਜੀਵਨ ਮੈਂ ਜੀਵਾਂ' ਇਸ ਵਿਚ ਕਵੀ ਆਪਣੇ ਦੋਹਰੇ ਜੀਵਨ ਬਾਰੇ ਟਿੱਪਣੀ ਕਰਦਾ ਹੈ। ਪਹਿਲੀ ਤਰ੍ਹਾਂ ਦੀ ਜੀਵਨ-ਸ਼ੈਲੀ ਵਿਚ ਉਹ ਹੋਣੀਆਂ ਨਾਲ ਆਢਾ ਲਾਉਣ ਦੀ ਗੱਲ ਕਰਦਾ ਹੈ। ਔਕੜਾਂ ਅਤੇ ਮੁਸੀਬਤਾਂ ਨੂੰ ਵੰਗਾਰਦਾ ਹੈ ਅਤੇ ਦੂਜੀ ਜੀਵਨ ਸ਼ੈਲੀ ਵਿਚ ਉਹ ਮਜਬੂਰ ਅਤੇ ਨਿਰਾਸ਼ ਦਿਖਾਈ ਦਿੰਦਾ ਹੈ। ਇਸ ਸਥਿਤੀ ਵਿਚ 'ਕੰਮ ਉਹਦਾ ਬੱਸ ਰੋਣ, ਕਦੇ ਨਾ ਚੁੱਕੇ ਧੌਣ।' ਮਾਰਕਸਵਾਦੀ ਵਿਚਾਰਧਾਰਾ ਦੇ ਆਲੋਚਕ, ਪ੍ਰੋ. ਮੋਹਨ ਸਿੰਘ ਦੀ ਇਸ ਕਵਿਤਾ ਨਾਲ ਸੰਤੁਸ਼ਟ ਨਹੀਂ ਸਨ। ਉਨ੍ਹਾਂ ਦੀ ਧਾਰਨਾ ਸੀ ਕਿ ਪ੍ਰਗਤੀਸ਼ੀਲ ਕਵੀ ਨੂੰ ਇਕ ਹੀ ਵੰਨਗੀ ਦਾ ਸੰਘਰਸ਼ਸ਼ੀਲ ਜੀਵਨ ਜਿਊਣਾ ਚਾਹੀਦਾ ਹੈ, ਰੋਣ-ਧੋਣ ਜਾਂ ਮਜਬੂਰੀ ਦੀ ਗੱਲ ਨਹੀਂ ਕਰਨੀ ਚਾਹੀਦੀ।
ਅਸਲ ਵਿਚ ਉਹ ਭਲੇ ਵੇਲੇ ਸਨ। ਵਿਅਕਤੀ ਉੱਪਰ ਬੁਹਤੇ ਦਬਾਓ ਨਹੀਂ ਸਨ ਪੈਂਦੇ। ਬੱਸ ਇਕ ਰੋਜ਼ੀ-ਰੋਟੀ ਕਮਾਉਣ ਦਾ ਹੀ ਦਬਾਓ ਹੁੰਦਾ ਸੀ ਅਤੇ ਹਰ ਮਿਹਨਤੀ ਮਨੁੱਖ ਚੰਗੀ-ਮਾੜੀ ਰੋਜ਼ੀ-ਰੋਟੀ ਕਮਾ ਹੀ ਲੈਂਦਾ ਸੀ। ਅਜੇ ਪਰਸਪਰ ਮੁਕਾਬਲੇਬਾਜ਼ੀ ਸ਼ੁਰੂ ਨਹੀਂ ਸੀ ਹੋਈ, ਬਹੁਤੀ ਮਹਤਵਾਕਾਂਖਿਆ ਵੀ ਨਹੀਂ ...
ਖ਼ੂਬਸੂਰਤ ਕੁੜੀ ਦਾ ਹਰ ਕੋਈ ਦੀਵਾਨਾ ਹੁੰਦਾ ਹੈ। ਸੰਗੀਤਾ ਜਦੋਂ ਘਰ ਤੋਂ ਨਿਕਲਦੀ ਸੀ ਤਾਂ ਉਸ ਨਾਲ ਇਕ ਅੱਠ ਸਾਲਾਂ ਦਾ ਮੁੰਡਾ ਵੀ ਹੁੰਦਾ ਸੀ। ਉਸ ਦੀ ਆਪਣੀ ਉਮਰ ਅਜੇ 19-20 ਸਾਲਾਂ ਦੀ ਸੀ। ਵੇਖਣ ਵਾਲਿਆਂ ਲਈ ਇਕ ਬੁਝਾਰਤ ਬਣੀ ਹੋਈ ਸੀ। ਮੁੰਡਾ ਕਿਸਦਾ ਹੈ? ਉਹ ਆਪ ਕਿਥੇ ਜਾਂਦੀ ਹੈ। ਹੋਰਨਾਂ ਰਾਹ ਜਾਂਦਿਆਂ ਰਾਹੀਆਂ ਵਾਂਗ ਇਕ ਮੁੰਡਾ ਸਤੀਸ਼ ਵੀ ਉਸ ਨੂੰ ਰੋਜ਼ ਵੇਖਦਾ ਸੀ। ਉਹ ਵੀ ਸੰਗੀਤਾ ਦਾ ਦੀਵਾਨਾ ਸੀ। ਉਸ ਦੀ ਆਪਣੀ ਉਮਰ 23-24 ਸਾਲ ਦੇ ਕਰੀਬ ਸੀ। ਉਹ ਆਪ ਵੀ ਘੱਟ ਸੋਹਣਾ ਨਹੀਂ ਸੀ। ਹਜ਼ਾਰਾਂ ਵਿਚੋਂ ਇਕ। ਉਹ ਜਦੋਂ ਵੀ ਸੰਗੀਤਾ ਨੂੰ ਵੇਖਦਾ, ਉਸ ਦਾ ਮਨ ਕਰਦਾ ਕਿ ਅੱਗੇ ਵਧ ਕੇ ਉਸ ਨਾਲ ਗੱਲਬਾਤ ਕਰੇ। ਪਰ ਇਸ ਸਮਾਜ ਵਿਚ ਮੁੰਡੇ ਦਾ ਇਕ ਅਜਨਬੀ ਕੁੜੀ ਨਾਲ ਗੱਲਬਾਤ ਕਰਨਾ ਸੌਖਾ ਕੰਮ ਨਹੀਂ ਹੁੰਦਾ। ਉਹ ਰੋਜ਼ ਕੋਈ ਬਹਾਨਾ ਢੂੰਡਦਾ ਸੀ।
ਆਖਰ ਉਸ ਨੂੰ ਇਕ ਤਰਕੀਬ ਸੁੱਝੀ, ਇਸ ਕੰਮ ਲਈ ਉਸ ਨੇ ਆਪਣੇ ਦੋਸਤ ਰਮਨ ਦੀ ਮਦਦ ਲਈ। ਉਸ ਦੀ ਭੈਣ ਡੇਜ਼ੀ ਨਾਲ ਉਸ ਨੇ ਮੁਲਾਕਾਤ ਕੀਤੀ। ਉਹ ਸਿਆਣੀ ਤੇ ਸਮਝਦਾਰ ਸੀ। ਉਸ ਨੇ ਉਸ ਨੂੰ ਗੱਲ ਸਮਝਾ ਦਿੱਤੀ ਕਿ ਉਹ ਸੰਗੀਤਾ ਨਾਲ ਮੇਲ-ਜੋਲ ਵਧਾਉਣਾ ਚਾਹੁੰਦਾ ਹੈ। ਜੇ ਉਹ ...
ਸਾਰਾ ਪਿੰਡ ਮੂੰਹ ਵਿਚ ਉਂਗਲਾਂ ਲੈ ਤ੍ਰਾਹ-ਤ੍ਰਾਹ ਕਰ ਰਿਹਾ ਸੀ, ਇਹ ਕੀ ਭਾਣਾ ਵਰਤ ਗਿਆ? ਉਹ ਤਾਂ ਭਲਾ ਹੋਵੇ ਗੰਗੀ ਦਾ, ਜੋ ਮੋਟਰ 'ਤੇ ਪਾਣੀ ਪੀਣ ਗਿਆ ਸੀ ਤੇ ਵੇਖ ਕੇ ਰੌਲਾ ਪਾਇਆ। ਭੱਜ ਨੱਠ ਕਰ ਨਮਕੀਨ ਵਾਲਾ ਪਾਣੀ ਪਿਲਾ ਕੇ ਉਲਟੀਆਂ ਕਰਵਾਈਆਂ। ਦੋ ਜਣਿਆਂ ਮੋਟਰਸਾਈਕਲ 'ਤੇ ਬਿਠਾ ਪਿੰਡ ਲਿਆਂਦਾ ਤੇ ਇੱਥੋਂ ਸ਼ਹਿਰ ਹਸਪਤਾਲ ਪਹੁੰਚਾਇਆ। ਜੇ ਕਿਤੇ ਗੰਗੀ ਨਾ ਵੇਖਦਾ ਤਾਂ... ਸੋਚ ਕੇ ਧੁੜਧੜੀ ਆਉਂਦੀ। ਧੀ ਪੁੱਤ ਵੇਖ ਕੇ ਠਠੰਬਰ ਗਏ ਤੇ ਘਰਵਾਲੀ ਤਾਂ ਗਸ਼ ਖਾ ਡਿਗ ਪਈ ਸੀ। ਬਜ਼ੁਰਗ ਪਿਉ ਪੱਥਰ ਦੀ ਮੂਰਤ ਵਾਂਗ ਬਿਟਰ-ਬਿਟਰ ਝਾਕੀ ਜਾਂਦਾ ਸੀ। ਆਸ-ਪਾਸ ਨੇ ਹਿੰਮਤ ਕਰ ਹਸਪਤਾਲ ਪਹੁੰਚਾ ਦਿੱਤਾ ਸੀ ਅਤੇ ਸਮੇਂ ਸਿਰ ਇਲਾਜ ਸ਼ੁਰੂ ਹੋ ਗਿਆ ਸੀ।
ਅੱਜ ਦੋ ਦਿਨ ਬਾਅਦ ਜੋਗਿੰਦਰ ਨੂੰ ਸੁਰਤ ਆਈ ਤਾਂ ਉਸ ਦੀਆਂ ਅੱਖਾਂ ਵਿਚੋਂ ਪਾਣੀ ਵਹਿ ਤੁਰਿਆ। ਇਕ ਪਾਸੇ ਘਰਵਾਲੀ ਬੈਠੀ ਲੱਤਾਂ ਬਾਹਾਂ ਘੁੱਟੀ ਜਾਂਦੀ ਸੀ ਅਤੇ ਸਾਹਮਣੇ ਬੈਠਾ ਪਿਉ ਮੂਕ ਅਰਦਾਸਾਂ ਕਰੀ ਜਾ ਰਿਹਾ ਸੀ। ਜਦੋਂ ਅੱਜ ਉਸ ਨੇ ਅੱਖ ਪੱਟੀ ਅਤੇ ਜ਼ੁਬਾਨ ਖੋਲ੍ਹੀ ਸੀ ਤਾਂ ਜਾ ਕੇ ਸਭ ਨੂੰ ਸੁੱਖ ਦਾ ਸਾਹ ਆਇਆ ਸੀ।
'ਪੁੱਤ ਗਿੰਦਰਾ, ਤੂੰ ਇਹ ਕੀ ਕਮਲ ...
ਜਨਾਬ ਰਾਜਿੰਦਰ ਸਿੰਘ ਬੇਦੀ ਦਾ ਕੱਦ ਬਹੁਤ ਛੋਟਾ ਸੀ। ਇਸ ਦਾ ਕੋਈ ਅਫ਼ਸੋਸ ਉਨ੍ਹਾਂ ਨੂੰ ਨਹੀਂ ਸੀ। ਉਹ ਸਵੇਰ ਦੀ ਕਸਰਤ ਬਾਕਾਇਦਾ ਕਰਦੇ ਸਨ ਜਿਸ ਨਾਲ ਉਨ੍ਹਾਂ ਦੀ ਸਿਹਤ ਠੀਕ ਰਹਿੰਦੀ ਸੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਖੁਰਾਕ ਉਨ੍ਹਾਂ ਦੀ ਆਪਣੀ ਪਸੰਦ ਸੀ ਅਤੇ ਉਹ ਇਸ ਖੁਰਾਕ ਕਰਕੇ ਹਮੇਸ਼ਾ ਤੰਦਰੁਸਤ ਰਹਿੰਦੇ ਸਨ। ਉਨ੍ਹਾਂ ਦੀ ਸਾਹਿਤਕ ਦਿਲਚਸਪੀ ਉਨ੍ਹਾਂ ਨੂੰ ਦਿਮਾਗੀ ਤੌਰ 'ਤੇ ਤੰਦਰੁਸਤ ਰੱਖਣ ਵਿਚ ਮਦਦਗਾਰ ਸਾਬਿਤ ਹੁੰਦੀ ਸੀ। ਉਨ੍ਹਾਂ ਦਾ ਇਕ ਦੋਸਤ ਸੀ, ਜੋ ਉਨ੍ਹਾਂ ਤੋਂ ਕਾਫੀ ਲੰਮੇ ਕੱਦ ਦਾ ਸੀ। ਉਹ ਵੀ ਇਨ੍ਹਾਂ ਦੇ ਨਾਲ ਹੀ ਸੈਰ ਕਰਿਆ ਕਰਦਾ ਸੀ। ਇਕ ਦਿਨ ਦੋਵੇਂ ਜਣੇ ਸੈਰ ਕਰ ਰਹੇ ਸਨ ਅਤੇ ਲੰਮੇ-ਲੰਮੇ ਕਦਮ ਪੁੱਟਦੇ ਹੋਏ ਤੁਰੀ ਜਾਂਦੇ ਸਨ। ਉਨ੍ਹਾਂ ਦਾ ਦੋਸਤ ਤਾਂ ਪਸੀਨਾ-ਪਸੀਨਾ ਹੋਇਆ ਪਿਆ ਸੀ ਪਰ ਬੇਦੀ ਸਾਹਿਬ ਦੇ ਮੱਥੇ 'ਤੇ ਇਕ ਬੂੰਦ ਵੀ ਪਸੀਨਾ ਨਹੀਂ ਸੀ। ਉਸ ਨੇ ਰਾਜਿੰਦਰ ਸਿੰਘ ਬੇਦੀ ਨੂੰ ਪੁੱਛਿਆ, 'ਬੇਦੀ ਸਾਹਿਬ, ਮੈਨੂੰ ਏਨਾ ਪਸੀਨਾ ਆਇਆ ਪਿਆ ਹੈ, ਕੀ ਤੁਹਾਨੂੰ ਜ਼ਰਾ ਗਰਮੀ ਨਹੀਂ ਲਗਦੀ?' ਇਸ ਦੇ ਜਵਾਬ ਵਿਚ ਬੇਦੀ ਸਾਹਿਬ ਨੇ ਕਿਹਾ, 'ਤੁਹਾਨੂੰ ਪਸੀਨਾ ਇਸ ਲਈ ਆਇਆ ਹੈ ...
ਮੈਂ ਅੱਜ ਜਮਾਤ ਵਿਚ ਆਉਂਦਿਆਂ ਹੀ ਵਿਦਿਆਰਥੀਆਂ ਨੂੰ ਨਾਟਕ ਪੜ੍ਹਨ ਲਈ ਕਹਿ ਕੇ ਪੁੱਛਣ ਲੱਗਾ 'ਹਾਂ ਬਈ ਕਿੰਨੇ ਜਣਿਆਂ ਕੋਲ ਕਿਤਾਬ ਹੈਨੀ? ਚਾਰ ਕੁ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਸਾਰੇ ਵਿਦਿਆਰਥੀਆਂ ਨੇ ਹੱਥ ਖੜ੍ਹੇ ਕਰ ਦਿੱਤੇ। ਹੱਥ ਖੜ੍ਹੇ ਦਾ ਮਤਲਬ ਉਨ੍ਹਾਂ ਕੋਲ ਕਿਤਾਬਾਂ ਨਹੀਂ ਸਨ। ਮੈਨੂੰ ਕੋਈ ਹੈਰਾਨੀ ਨਹੀਂ ਸੀ ਕਿ ਵੱਡੀ ਗਿਣਤੀ ਵਿਦਿਆਰਥੀ ਬਿਨਾਂ ਕਿਤਾਬ ਤੋਂ ਜਮਾਤ ਵਿਚ ਬੈਠੇ ਸਨ ਕਿਉਂਕਿ ਹੁਣ ਮੈਂ ਬਿਨਾਂ ਕਿਤਾਬਾਂ ਤੋਂ ਜਮਾਤ ਵਿਚ ਆਏ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਆਦੀ ਜੋ ਹੋ ਚੁੱਕਿਆ ਸੀ। ਮੇਰੀ ਇਹ ਧਾਰਨਾ ਦਿਨ-ਬਦਿਨ ਪੱਕੀ ਹੁੰਦੀ ਜਾ ਰਹੀ ਸੀ ਕਿ ਵਿਦਿਆਰਥੀ ਮਹਿਜ਼ ਟਾਇਮ ਪਾਸ ਕਰਨ ਤੇ ਗੇੜੀਆਂ ਲਾਉਣ ਯੂਨੀਵਰਸਿਟੀ ਆਉਂਦੇ ਨੇ। ਮੈਂ ਵਿਅੰਗ ਕਰਦਿਆਂ ਕਿਹਾ 'ਮਤਲਬ ਥੋਡੇ ਹੁਣ ਪੜ੍ਹਾਈ ਕੰਨੀਓਂ ਹੱਥ ਖੜ੍ਹੇ ਐ।' ਇਹ ਗੱਲ ਸੁਣਦਿਆਂ ਹੀ ਸਾਰੇ ਵਿਦਿਆਰਥੀ ਉੱਚੀ-ਉੱਚੀ ਹੱਸਣ ਲੱਗ ਪਏ। ਅਚਾਨਕ ਮੇਰੀ ਨਜ਼ਰ ਬਾਹਰਵਾਰ ਤਾਕੀ ਦੇ ਸ਼ੀਸ਼ੇ ਨਾਲ ਬੈਠੀ ਗਟਾਰ 'ਤੇ ਪਈ ਜਿਹੜੀ ਟਿਕਟਿਕੀ ਲਗਾ ਕੇ ਸਾਨੂੰ ਸਾਰਿਆਂ ਨੂੰ ਬੜੀ ਨੀਝ ਨਾਲ ਦੇਖ ਰਹੀ ਸੀ। ਮੈਂ ਵਿਦਿਆਰਥੀਆਂ ਨੂੰ ...
ਨਵਜੋਤ, ਜਗਸੀਰ ਅਤੇ ਜੈਲਾ ਦਸਵੀਂ ਤੱਕ ਇਕੱਠੇ ਪੜ੍ਹੇ। ਇਨ੍ਹਾਂ ਤਿੰਨਾਂ ਦੀ ਦੋਸਤੀ ਐਨੀ ਪੱਕੀ ਸੀ ਕਿ ਉਹ ਇਕ-ਦੂਜੇ ਨੂੰ ਪੱਗ ਵੱਟ ਭਰਾ ਹੀ ਸਮਝਦੇ। ਨਵਜੋਤ ਐਮ.ਬੀ.ਬੀ.ਐਸ. ਕਰਕੇ ਆਰਮੀ ਮੈਡੀਕਲ ਕੋਰਪਸ ਵਿਚ ਕੈਪਟਨ ਦੇ ਰੈਂਕ ਵਿਚ ਭਰਤੀ ਹੋ ਗਿਆ। ਜਗਸੀਰ ਤੇ ਜੈਲਾ ਪੜ੍ਹਾਈ ਛੱਡ ਕੇ ਘਰ ਬੈਠ ਗਏ। ਉਹ ਦੋਵੇਂ ਹੀ ਮਾਪਿਆਂ ਦੀ ਇਕਲੌਤੀ ਔਲਾਦ ਹੋਣ ਕਰਕੇ, ਉਨ੍ਹਾਂ ਨੇ ਜ਼ਿੰਦਗੀ ਦੀ ਸਹੀ ਸੇਧ ਦੇਣ ਤੇ ਘਰ ਦੇ ਕੰਮਾਂ ਵਿਚ ਲਾਉਣ ਦੀ ਥਾਂ ਹੱਦੋਂ ਵੱਧ ਲਾਡ-ਪਿਆਰ ਕਰਕੇ ਉਨ੍ਹਾਂ ਨੂੰ ਵਿਹਲੜ ਬਣਾ ਦਿੱਤਾ, ਜਿਸ ਕਰਕੇ ਉਹ ਪਿੰਡ ਦੇ ਨਸ਼ੇੜੀਆਂ ਦੀ ਢਾਣੀ ਵਿਚ ਰਲ ਕੇ ਨਸ਼ੇ ਦੇ ਆਦੀ ਬਣ ਗਏ ਤੇ ਨਸ਼ੇ ਦਾ ਝੱਸ ਪੂਰਾ ਕਰਨ ਲਈ ਹਰ ਰੋਜ਼ ਚੋਰੀਆਂ ਤੇ ਲੁੱਟਾਂ-ਖੋਹਾਂ ਵੀ ਕਰਨ ਲੱਗ ਪਏ।
ਇਕ ਦਿਨ ਨਵਜੋਤ ਦਾ ਪਿਤਾ ਗੁਰਦੇਵ ਸਿੰਘ ਨਵਾਂ ਟਰੈਕਟਰ ਖਰੀਦਣ ਲਈ ਬੈਂਕ 'ਚੋਂ ਪੰਜ ਲੱਖ ਰੁਪਏ ਕਢਵਾ ਕੇ ਲਿਆਇਆ, ਜਿਸ ਦੀ ਭਿਣਕ ਜਗਸੀਰ ਹੋਰਾਂ ਨੂੰ ਲੱਗ ਗਈ ਤੇ ਉਸੇ ਦਿਨ ਉਨ੍ਹਾਂ ਨੇ ਘਰ ਵਿਚ ਗੁਰਦੇਵ ਸਿੰਘ ਇਕੱਲਾ ਸਮਝ ਕੇ ਇਨ੍ਹਾਂ ਪੈਸਿਆਂ ਦੀ ਲੁੱਟ ਕਰਨ ਦੀ ਸਕੀਮ ਬਣਾ ਲਈ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗਾ ਕਿ ...
ਨਰਿੰਦਰ ਨੇ ਆਪਣੇ ਦੋਸਤ ਮੇਜਰ ਸਿੰਘ ਕੋਲ ਬਦਲੀ ਕਰਵਾਉਣ ਦੀ ਗੱਲ ਕੀਤੀ ਸੀ। ਅਗਲੇ ਦਿਨ ਬਣਾਏ ਪ੍ਰੋਗਰਾਮ ਅਨੁਸਾਰ ਆਪਣੇ ਰਿਸ਼ਤੇਦਾਰ ਮੱਘਰ ਸਿੰਘ ਦੇ ਘਰ ਮੇਜਰ ਸਿੰਘ ਨਰਿੰਦਰ ਨੂੰ ਲੈ ਕੇ ਗਿਆ ਸੀ। ਸੁੱਖ-ਸਾਂਦ ਪੁੱਛਣ ਤੋਂ ਬਾਅਦ ਮੇਜਰ ਸਿੰਘ ਨੇ ਜਦ ਬਦਲੀ ਦੀ ਗੱਲ ਕੀਤੀ ਤਾਂ ਬਦਲੀ ਦੇ ਰੇਟ ਬਾਰੇ ਮੱਘਰ ਸਿੰਘ ਨੇ ਸਰਸਰੀ ਜਾਣਕਾਰੀ ਦਿੱਤੀ।
'ਮੇਜਰ ਨਾਲ ਰਿਸ਼ਤੇਦਾਰੀ ਹੋਣ ਕਰਕੇ ਘੱਟੋ-ਘੱਟ ਕੀਮਤ ਦੱਸੀ ਐ। ਮਹਿੰਗਾਈ ਦੀ ਮਾਰ ਨੇ ਬਦਲੀ ਰੇਟਾਂ 'ਤੇ ਵੀ ਅਸਰ ਪਾਇਐ। ਵੈਸੇ ਅੱਜਕਲ੍ਹ ਪੱਚੀ-ਤੀਹ ਹਜ਼ਾਰ ਤੋਂ ਘੱਟ ਬਦਲੀ ਦਾ ਬੇੜਾ ਪਾਰ ਨੀ ਹੁੰਦਾ', ਮੱਘਰ ਸਿੰਘ ਨੇ ਸਪੱਸ਼ਟ ਸ਼ਬਦਾਂ ਵਿਚ ਚਾਨਣਾ ਕਰਾ ਦਿੱਤਾ ਸੀ।
'ਦੋ ਸਾਲ ਪਹਿਲਾਂ ਮੇਰੀ ਮਾਸੀ ਦੇ ਬੇਟੇ ਨੇ ਦਸ ਹਜ਼ਾਰ 'ਚ ਲੋਕਲ ਸਕੂਲ ਬਦਲੀ ਕਰਾਉਣ ਵਿਚ ਮੋਰਚਾ ਮਾਰ ਲਿਆ ਸੀ', ਪੈਸੇ ਘੱਟ ਕਰਾਉਣ ਖ਼ਾਤਰ ਨਰਿੰਦਰ ਨੇ ਠੋਸ ਮਿਸਾਲ ਦਿੱਤੀ।
'ਉਦੋਂ ਸਰਕਾਰ ਹੋਰ ਪਾਰਟੀ ਦੀ ਸੀ। ਤੁਹਾਨੂੰ ਨ੍ਹੀਂ ਪਤਾ, ਬਦਲੀ ਕਰਾਉਣ ਵਿਚ ਕਿੰਨੀ ਭਕਾਈ ਕਰਨੀ ਪੈਂਦੀ ਐ। ਅਰਜ਼ੀ ਮਾਰਕ ਕਰਾਉਣ ਲਈ ਆਪਣੀ ਪਾਰਟੀ ਦੇ ਐਮ.ਐਲ.ਏ. ਦੀ ਸ਼ਰਨ ਵਿਚ ਜਾਣਾ ਪੈਂਦੈ। ਮਿਲਣ ਲਈ ...
'ਆਜਾ ਸੀਮਾ, ਕੀ ਸੋਚਣ ਲੱਗ ਪਈ ਏਂ?' ਸੀਮਾ ਦੀ ਸਹੇਲੀ ਕੋਮਲ ਨੇ ਉਸ ਨੂੰ ਦਰਵਾਜ਼ੇ 'ਤੇ ਹੀ ਗੁੰਮ-ਸੁੰਮ ਖੜ੍ਹੀ ਦੇਖ ਕੇ ਕਿਹਾ।
'ਨਹੀਂ, ਨਹੀਂ, ਕੁਝ ਨਹੀਂ। ਮੈਂ ਤਾਂ ਇਹ ਦੇਖ ਰਹੀ ਸੀ ਕਿ ਤੁਹਾਡਾ ਘਰ ਕਿੰਨਾ ਸੋਹਣਾ ਹੈ। ਹਰ ਚੀਜ਼ ਕਿੰਨੀ ਸਾਫ਼-ਸੁਥਰੀ ਅਤੇ ਆਪੋ-ਆਪਣੀ ਜਗ੍ਹਾ 'ਤੇ ਹੈ', ਸੀਮਾ ਨੇ ਹੈਰਾਨੀ ਨਾਲ ਚਾਰੋਂ ਪਾਸੇ ਆਪਣੀ ਨਜ਼ਰ ਘੁਮਾਉਂਦਿਆਂ ਕਿਹਾ।
'ਹਾਂ ਤੇ ਇਹਦੇ ਵਿਚ ਕਿਹੜੀ ਵੱਡੀ ਗੱਲ ਹੈ? ਰਲ਼-ਮਿਲ਼ ਕੇ ਕੰਮ ਕਰੋ ਤਾਂ ਕੰਮ ਵਧੀਆ ਤੇ ਫਟਾਫਟ ਖ਼ਤਮ। ਵੈਸੇ ਤਾਰੀਫ਼ ਲਈ ਬਹੁਤ-ਬਹੁਤ ਧੰਨਵਾਦ', ਕੋਮਲ ਨੇ ਗਦ-ਗਦ ਹੁੰਦਿਆਂ ਕਿਹਾ।
ਗੱਲਾਂ ਕਰਦੀਆਂ ਹੋਈਆਂ ਉਹ ਦੋਵੇਂ ਬੈਠਕ (ਡਰਾਇੰਗ ਰੂਮ) ਵਿਚ ਆ ਕੇ ਬੈਠ ਗਈਆਂ। ਏਨੇ ਨੂੰ ਕੋਮਲ ਦੀ ਜੇਠਾਣੀ ਨੇ ਗਰਮਾ ਗਰਮ ਚਾਹ-ਨਾਸ਼ਤਾ ਲਿਆ ਕੇ ਮੇਜ਼ 'ਤੇ ਸਜਾ ਦਿੱਤਾ। ਹੁਣ ਤਾਂ ਸੀਮਾ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ।
ਦਰਅਸਲ ਸੀਮਾ ਅਤੇ ਕੋਮਲ ਬਚਪਨ ਦੀਆਂ ਸਹੇਲੀਆਂ ਸਨ। ਉਹ ਭਾਵੇਂ ਇਕੋ ਸ਼ਹਿਰ ਵਿਚ ਵਿਆਹੀਆਂ ਹੋਈਆਂ ਸਨ ਪਰ ਕਦੇ ਇਕ-ਦੂਜੇ ਨੂੰ ਮਿਲਣ ਦਾ ਸਮਾਂ ਨਹੀਂ ਸੀ ਮਿਲਿਆ। ਅੱਜ ਕੋਮਲ ਦੇ ਬਹੁਤ ਜ਼ਿਦ ਕਰਨ 'ਤੇ ਸੀਮਾ ਪਹਿਲੀ ਵਾਰ ਉਸ ਦੇ ਸਹੁਰੇ ਘਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX