ਸੂਰਬੀਰ ਅਤੇ ਦਲੇਰ ਮਰਦ, ਕੌਮਾਂ ਅਤੇ ਦੇਸ਼ਾਂ ਦੀ ਜਿੰਦ-ਜਾਨ ਹੋਇਆ ਕਰਦੇ ਹਨ। ਉਨ੍ਹਾਂ ਦੇ ਅੰਦਰ ਪੈਦਾ ਹੋਇਆ ਦੇਸ਼ ਪਿਆਰ ਇਕ ਅਜਿਹੀ ਭਾਵਨਾ ਭਰ ਦਿੰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਮੌਤ ਦਾ ਭੈਅ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ। ਉਹ ਪ੍ਰਭੂ ਪ੍ਰਮਾਤਮਾ ਦੀ ਰਜ਼ਾ ਵਿਚ ਰਹਿੰਦੇ ਹੋਏ ਲੋਕਾਂ ਦਾ ਪਰਉਪਕਾਰ ਕਰਦੇ ਅਨੰਦਮਈ ਜੀਵਨ ਬਸਰ ਕਰਦੇ ਹਨ। ਉਹ ਦੁੱਖ-ਸੁੱਖ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਵਧਦੇ ਜਾਂਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਇਹ ਪੰਜ ਭੂਤਕ ਸਰੀਰਕ ਸਦਾ ਨਹੀਂ ਰਹਿਣਾ ਇਸ ਲਈ ਉਹ ਨਿਰਭੈਤਾ ਨਾਲ ਜੀਵਨ ਜਿਊਂਦੇ ਹਨ।
ਜਥੇਦਾਰ ਤੇਜਾ ਸਿੰਘ ਭੁੱਚਰ ਉਨ੍ਹਾਂ ਹੀ ਸੂਰਬੀਰ ਯੋਧਿਆਂ ਵਿਚੋਂ ਇਕ ਹਨ। ਉਨ੍ਹਾਂ ਦਾ ਜਨਮ 28 ਅਕਤੂਬਰ 1887 ਈ: ਨੂੰ ਆਪਣੇ ਨਾਨਕੇ ਪਿੰਡ ਭਾਈ ਫੇਰੂ, ਜ਼ਿਲ੍ਹਾ ਲਾਹੌਰ ਵਿਚ ਹੋਇਆ। ਆਪ ਜੀ ਦੇ ਪਿਤਾ ਦਾ ਨਾਂਅ ਸ: ਮਇਆ ਸਿੰਘ ਤੇ ਮਾਤਾ ਦਾ ਨਾਂਅ ਮਤਾਬ ਕੌਰ ਸੀ। ਆਪ ਜੀ ਦਾ ਜੱਦੀ ਪਿੰਡ ਨਿੱਕਾ ਭੁੱਚਰ, ਤਹਿਸੀਲ ਤਰਨ ਤਾਰਨ, ਜ਼ਿਲ੍ਹਾ ਅੰਮ੍ਰਿਤਸਰ ਸੀ (ਹੁਣ ਜ਼ਿਲ੍ਹਾ ਤਰਨ ਤਾਰਨ)। ਆਪ ਜੀ ਨੇ ਪ੍ਰਾਇਮਰੀ ਤੱਕ ਸਕੂਲੀ ਵਿੱਦਿਆ ਹਾਸਲ ਕੀਤੀ। ਤੇਜਾ ...
ਨਸ਼ਾ ਰੋਗ ਆਪਣੇ ਆਪ ਨੂੰ ਆਪੇ ਚੰਬੇੜਿਆ ਜਾਨ ਲੇਵਾ ਰੋਗ ਹੈ। ਨਜ਼ਾਰਾ ਅਤੇ ਮਜ਼ਾ ਆਉਣ ਵਰਗੀਆਂ ਮਨੋਬਿਰਤੀਆਂ ਅਕਸਰ ਨਸ਼ਾ ਸੇਵਨ ਨਾਲ ਜੋੜੀਆਂ ਜਾਂਦੀਆਂ ਹਨ। ਪਰ ਇਹ ਨਜ਼ਾਰਾ ਜਾਂ ਮਜ਼ਾ ਥੋੜ੍ਹੀ ਦੇਰ ਹੀ ਹੁੰਦਾ ਹੈ। ਸਮਾਂ ਪਾ ਕੇ ਨਸ਼ੇ ਦੀ ਮਿਕਦਾਰ ਵਧਦੀ ਹੀ ਜਾਂਦੀ ਹੈ ਤਾਂ ਜੋ ਮਜ਼ਾ ਜਾਂ ਸਰੂਰ ਆ ਸਕੇ। ਹੌਲੀ-ਹੌਲੀ ਸਰੀਰ ਤੇ ਦਿਮਾਗ ਨਸ਼ੇ 'ਤੇ ਨਿਰਭਰ ਹੋ ਜਾਂਦਾ ਹੈ। ਨਸ਼ੇ ਦੀ ਲਤ ਦਾ ਸਭ ਤੋਂ ਵਧੀਆ ਇਲਾਜ ਰੋਕਥਾਮ ਹੈ। ਨਸ਼ਾਖੋਰੀ ਦਿਮਾਗੀ ਤੌਰ 'ਤੇ ਮੁੜ ਪੈਦਾ ਹੋਣ ਵਾਲਾ ਇਕ ਗੰਭੀਰ ਵਿਕਾਰ ਹੈ, ਜਿਸ ਕਾਰਨ ਵਿਅਕਤੀ ਨੂੰ ਹੋਣ ਵਾਲੇ ਨੁਕਸਾਨ ਦੇ ਬਾਵਜੂਦ ਵਾਰ-ਵਾਰ ਨਸ਼ੇ ਕਰਨੇ ਪੈਂਦੇ ਹਨ। ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ ਚਲਾਏ ਜਾ ਰਹੇ ਦੋ ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ੇ ਦੇ ਆਦੀ ਮਰੀਜ਼ਾਂ ਦਾ ਉੱਤਮ ਇਲਾਜ ਕੀਤਾ ਜਾਂਦਾ ਹੈ । ਹੁਣ ਤੱਕ 11,000 ਤੋਂ ਵੱਧ ਪਰਿਵਾਰ ਇਨ੍ਹਾਂ ਦੋਵਾਂ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਤੋਂ ਬਾਅਦ ਲਾਭ ਉਠਾ ਚੁੱਕੇ ਹਨ।
ਕਲਗੀਧਰ ਟਰੱਸਟ, ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋਂ ਦੋ 'ਅਕਾਲ ਨਸ਼ਾ ਛਡਾਊ ਕੇਂਦਰ', ਇਕ ...
(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਇਹ ਸਦਾ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਹੀ ਰਹਿੰਦਾ ਹੈ। ਇਸ ਦੀ ਤ੍ਰਿਸ਼ਨਾ ਦੀ ਅੱਗ ਕਦੀ ਬੁਝਦੀ ਨਹੀਂ। ਇਸ ਤਰ੍ਹਾਂ ਮਨੁੱਖ ਦੇ ਨਾਮ ਤੋਂ ਬਿਨਾਂ (ਹੋਰ) ਸਾਰੇ ਕੀਤੇ ਊਧਮ, ਵਿਅਰਥ ਹੀ ਚਲੇ ਜਾਂਦੇ ਹਨ:
ਅਨਿਕ ਬਿਲਾਸ ਕਰਤ ਮਨ ਮੋਹਨ
ਪੂਰਨ ਹੋਤ ਨ ਕਾਮਾ॥
ਜਲਤੋ ਜਲਤੋ ਕਬਹੂ ਨ ਬੂਝਤ
ਸਗਲ ਬ੍ਰਿਥੇ ਬਿਨੁ ਨਾਮਾ॥ (ਅੰਗ : 215)
ਅਨਿਕ ਬਿਲਾਸ-ਅਨੇਕਾਂ ਮੌਜ ਮੇਲੇ। ਮਨ ਮੋਹਨ-ਮਨ ਨੂੰ ਮੋਹਣ ਵਾਲੇ। ਕਾਮਾ-ਖਾਹਿਸ਼ਾਂ। ਜਲਤੋ ਜਲਤੋ-ਸੜਦਾ ਹੀ ਰਹਿੰਦਾ ਹੈ। ਨ ਬੂਝਤ-ਬੁਝਦੀ ਨਹੀਂ। ਬ੍ਰਿਥੇ-ਵਿਅਰਥ।
ਇਸ ਲਈ ਹੇ ਮੇਰੇ ਮਿੱਤਰ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰ। ਪੂਰਨ ਤੌਰ 'ਤੇ ਇਹੋ ਹੀ ਸ੍ਰੇਸ਼ਟ ਸੁਖ ਹੈ:
ਹਰਿ ਕਾ ਨਾਮੁ ਜਪਹੁ ਮੇਰੇ ਮੀਤਾ
ਇਹੈ ਸਾਰ ਸੁਖੁ ਪੂਰਾ॥ (ਅੰਗ : 215)
ਸਾਰ-ਸ੍ਰੇਸ਼ਟ।
ਅੰਤਲੀ ਤੁਕ ਵਿਚ ਪੰਜਵੀਂ ਨਾਨਕ ਜੋਤਿ ਦ੍ਰਿੜ ਕਰਵਾ ਰਹੇ ਹਨ ਕਿ ਜਿਹੜਾ ਪ੍ਰਾਣੀ ਸਾਧ ਸੰਗਤ ਵਿਚ ਮਿਲ ਬੈਠ ਕੇ ਆਪਣੇ ਜਨਮ ਮਰਨ ਦਾ ਗੇੜ ਮੁਕਾ ਲੈਂਦਾ, ਉਸ ਦੇ ਚਰਨਾਂ ਦੀ ਮੈਂ ਧੂੜ ਮੰਗਦਾ ਹਾਂ:
ਸਾਧਸੰਗਤਿ ਜਨਮ ਮਰਣੁ ਨਿਵਾਰੈ॥
ਨਾਨਕ ਜਨ ਕੀ ਧੂਰਾ॥ (ਅੰਗ : ...
ਸੰਤ ਬਾਬਾ ਬਲਵੰਤ ਸਿੰਘ ਦਾ ਜਨਮ 90 ਚੱਕ ਬੀਕਾਨੇਰ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਲੋਹੜੀ ਵਾਲੇ ਦਿਨ ਮਾਤਾ ਸੰਤੀ ਅਤੇ ਪਿਤਾ ਬੰਸੀ ਲਾਲ ਦੇ ਘਰ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਧਾਰਮਿਕ ਖ਼ਿਆਲਾਂ ਦੇ ਧਾਰਨੀ ਸਨ। ਜਨਮ ਦੇ ਡੇਢ ਸਾਲ ਮਗਰੋਂ ਹੀ ਚੇਚਕ ਰੂਪੀ ਬਿਮਾਰੀ ਨੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਖੋਹ ਲਿਆ, ਪ੍ਰੰਤੂ ਮਹਾਂਪੁਰਸ਼ਾ ਦੇ ਅੰਤਰੀਵ ਨੇਤਰ ਖੁੱਲ੍ਹੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਸੰਤ ਨੰਦ ਸਿੰਘ ਭੌਰਲਾ ਵਾਲਿਆਂ ਦੇ ਸਪੁਰਦ ਕਰ ਦਿੱਤਾ। ਜਿਨ੍ਹਾਂ ਨੇ ਉਨ੍ਹਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਉਨ੍ਹਾਂ ਦਾ ਨਾਂਅ ਹਰੀ ਤੋਂ ਬਦਲ ਕੇ ਬਲਵੰਤ ਸਿੰਘ ਰੱਖ ਦਿੱਤਾ। ਸੰਗੀਤਮਈ ਸਾਜ਼ਾਂ ਦਾ ਗੂੜ੍ਹਾ ਗਿਆਨ, ਬਾਣੀ ਕੰਠ, ਨਿਤਨੇਮ, ਸਿਮਰਨ ਦੇ ਧਨੀ ਹੋਣ ਉਪਰੰਤ ਉਹ ਜੇਠੂਵਾਲ ਚਲੇ ਗਏ। ਉਨ੍ਹਾਂ ਦਾ ਵਿਆਹ ਬੀਬੀ ਰਣਜੀਤ ਕੌਰ ਨਾਲ ਹੋਇਆ। ਇਸ ਅਸਥਾਨ 'ਤੇ ਪੂਰਨਮਾਸ਼ੀ ਅਤੇ ਹਰ ਰੋਜ਼ ਸਵੇਰੇ-ਸ਼ਾਮ ਭਾਰੀ ਸੰਗਤ ਮਹਾਂਪੁਰਸ਼ਾਂ ਦੇ ਕੀਰਤਨ ਨਾਲ ਜੁੜਨ ਲੱਗੀ। ਇਸ ਅਸਥਾਨ ਦਾ ਨਾਂਅ ਗੁਰੂ ਨਾਨਕ ਦੁੱਖ ਭੰਜਨ ਸਤਿਸੰਗ ਘਰ ਰੱਖਿਆ ਗਿਆ। ਉਨ੍ਹਾਂ ਨੇ ਆਪਣੇ ਜੀਵਨ ...
ਇਹ ਇਕ ਸੱਚਾਈ ਹੈ ਕਿ ਪਰਮਾਤਮਾ ਕਣ-ਕਣ ਵਿਚ ਮੌਜੂਦ ਹੈ ਪਰ ਅਸੀਂ ਫਿਰ ਵੀ ਉਸ ਪਰਮਾਤਮਾ ਨੂੰ ਵੱਖ-ਵੱਖ ਰੂਪਾਂ ਵਿਚ ਅਤੇ ਵੱਖ-ਵੱਖ ਥਾਵਾਂ 'ਤੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸਵਾਮੀ ਵਿਵੇਕਾਨੰਦ ਭਗਤੀਯੋਗ ਵਿਚ ਪਰਮਾਤਮਾ ਦੀ ਹੋਂਦ ਬਾਰੇ ਲਿਖਦੇ ਹਨ ਕਿ ਈਸ਼ਵਰ ਦਾ ਸੱਚਾ ਸਰੂਪ ਹਮੇਸ਼ਾ ਸਾਡੇ ਨੇੜੇ ਮੌਜੂਦ ਹੁੰਦਾ ਹੈ। ਇਸ ਬ੍ਰਹਿਮੰਡ ਦੀ ਰਚਨਾ ਕਰਨ ਵਿਚ ਈਸ਼ਵਰ ਦੀ ਜੋ ਸ਼ਕਤੀ ਜਾਂ ਊਰਜਾ ਕੰਮ ਕਰਦੀ ਹੈ, ਉਸ ਨੂੰ ਪ੍ਰਾਕ੍ਰਿਤੀ ਜਾਂ ਕੁਦਰਤ ਕਹਿੰਦੇ ਹਨ। ਗਤੀਮਾਨ ਪਦਾਰਥਾਂ ਦੇ ਨਿਰਮਾਣ ਵਿਚ ਲੱਗੀ ਊਰਜਾ ਨੂੰ ਜੀਵ ਕਹਿੰਦੇ ਹਨ। ਕੁਦਰਤ ਅਤੇ ਜੀਵ ਪਰਮਾਤਮਾ ਰੂਪੀ ਤੱਤ ਦੇ ਦੋ ਰੂਪ ਹਨ। ਇਹ ਉਸ ਪਰਮਾਤਮਾ ਦੇ ਰੂਪ ਹਨ, ਜਿਸ ਪਰਮਾਤਮਾ ਦੀ ਅਧਿਆਤਮ ਵਿਚ ਜੁੜੇ ਲੋਕ ਉਪਾਸਨਾ ਕਰਦੇ ਹਨ। ਮਨੁੱਖੀ ਤਰੱਕੀ ਤਾਂ ਸੱਚਾਈ ਰੂਪੀ ਗੁਣਾਂ ਨਾਲ ਹੀ ਸੰਭਵ ਹੈ। ਇਸ ਕਰਕੇ ਉਨ੍ਹਾਂ ਗੁਣਾਂ ਦੀ ਇਕ ਮਾਨਸਿਕ ਮੂਰਤ ਬਣਾ ਕੇ ਉਪਾਸਨਾ ਕਰਨ ਦਾ ਵਿਧਾਨ ਰੱਖਿਆ ਹੈ। ਪਰ ਇਸ ਲਈ ਪ੍ਰੇਮ, ਸ਼ਰਧਾ, ਵਿਸ਼ਵਾਸ ਅਤੇ ਧਿਆਨ ਦੀ ਲੋੜ ਹੁੰਦੀ ਹੈ। ਉੱਨਤੀ ਦਾ ਆਪਣੇ ਮਾਰਗ ਤਮ ਤੋਂ ਸੱਚ ਵੱਲ ਜਾਂਦਾ ਹੈ, ਜਿਹੜਾ ਆਪਣੇ ਵਿਚ ...
ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ, ਸੰਤਾਂ-ਮਹਾਤਮਾਵਾਂ ਦੀ ਧਰਤੀ ਹੈ, ਜਿਸ ਵਿਚ ਅਨੇਕਾਂ ਸੰਤ ਮਹਾਂਪੁਰਸ਼ ਪੈਦਾ ਹੋਏ, ਜਿਨ੍ਹਾਂ ਵਿਚੋਂ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਅਤਰ ਸਿੰਘ ਘੁੰਨਸਾਂ ਵਾਲੇ, ਸੰਤ ਅਤਰ ਸਿੰਘ ਅਤਲੇ ਵਾਲੇ ਅਤੇ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਪੈਦਾ ਹੋਏ ਹਨ। ਸੰਤ ਅਤਰ ਸਿੰਘ ਘੁੰਨਸਾਂ ਵਾਲੇ ਨਾਮ ਵਿਚ ਰੰਗੀ ਰੂਹ ਅਤੇ ਮਾਲਵੇ ਦੇ ਦਰਵੇਸ਼ ਸੰਤ ਹੋਏ ਸਨ।
ਸੰਤ ਅਤਰ ਸਿੰਘ ਘੁੰਨਸ ਗੁਰਦੁਆਰਾ ਸਾਹਿਬ ਤਪ ਅਸਥਾਨ ਭੋਰਾ ਸਾਹਿਬ ਪਿੰਡ ਘੁੰਨਸ, ਜ਼ਿਲ੍ਹਾ ਬਰਨਾਲਾ ਨਿਰਮਲੇ ਸੰਪਰਦਾਇ ਦੇ ਮੁਖੀ ਸੰਤਾਂ ਵਿਚੋਂ ਸਨ, ਜਿਨ੍ਹਾਂ ਨੇ ਮਾਲਵੇ ਵਿਚ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦਾ ਜਨਮ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਵਿਖੇ ਸ: ਦਲੇਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਕਰਮ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ। ਆਪ ਸੰਤ ਅਤਰ ਸਿੰਘ ਮਸਤੂਆਣਾ, ਸੰਤ ਅਤਰ ਸਿੰਘ ਰੇਰੂ ਸਾਹਿਬ, ਸੰਤ ਅਤਰ ਸਿੰਘ ਅਤਲਾ ਕਲਾਂ ਦੇ ਸਮਕਾਲੀ ਹੋਏ ਹਨ।
ਸੰਤ ਅਤਰ ਸਿੰਘ ਦੇ ਸਿੱਖੀ ਦੇ ਪ੍ਰਚਾਰ ਦਾ ਇਕ ਮਹੱਤਵਪੂਰਨ ਅੰਗ ਇਹ ਵੀ ਸੀ ਕਿ ...
ਅਸੀਂ ਸ਼ਹੀਦਾਂ ਦੀ ਲੜੀ 'ਚ ਉਨ੍ਹਾਂ ਮਹਾਨ ਸੂਰਬੀਰ ਸਿੱਖ ਜਰਨੈਲਾਂ ਦਾ ਜ਼ਿਕਰ ਕਰ ਰਹੇ ਹਾਂ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲਾਂ ਅਤੇ ਫ਼ੌਜਾਂ ਨੂੰ ਮੌਤ ਦੇ ਘਾਟ ਉੇਤਾਰ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਰਾਨੀਆਂ ਤੋਂ ਆਜ਼ਾਦ ਕਰਵਾਇਆ। ਸੰਨ 1757 ਈ: ਵਿਚ ਜਦ ਅਹਿਮਦ ਸ਼ਾਹ ਅਬਦਾਲੀ ਨੇ ਨੂਰਦੀਨ ਤੇ ਖਵਾਜ਼ੇ ਹਮੀਦ ਦੀ ਸਿੰਘਾਂ ਹੱਥੋਂ ਹੋਈ ਦੁਰਦਸ਼ਾ ਦਾ ਹਾਲ ਸੁਣਿਆ ਤਾਂ ਉਸ ਨੇ ਇਕ ਫ਼ੌਜ ਦਾ ਦਸਤਾ ਦੇ ਕੇ ਬਖ਼ਸ਼ੀ ਜਹਾਨ ਖਾਨ ਨੂੰ ਸਿੰਘਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਹੁਕਮ ਕੀਤਾ ਤਾਂ ਜਹਾਨ ਖਾਨ ਨੇ ਸ੍ਰੀ ਅੰਮ੍ਰਿਤਸਰ ਡੇਰਾ ਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਤੇ ਪਵਿੱਤਰ ਸਰੋਵਰ ਨੂੰ ਪੂਰਨਾ ਸ਼ੁਰੂ ਕਰ ਦਿੱਤਾ। ਇਸ ਬੇਅਦਬੀ ਦੀ ਖ਼ਬਰ ਜਦ ਬਾਬਾ ਦੀਪ ਸਿੰਘ ਨੂੰ ਇਕ ਸਿੰਘ ਨੇ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਸੁਣਾਈ ਤਾਂ ਬਾਬਾ ਦੀਪ ਸਿੰਘ ਨੇ ਸੈਂਕੜੇ ਸਿੰਘਾਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ। ਬਾਬਾ ਦੀਪ ਸਿੰਘ ਦੇ ਆਉਣ ਦੀ ਖ਼ਬਰ ਦੁਰਾਨੀਆਂ ਨੂੰ ਲੱਗੀ ਤਾਂ ...
ਦੁੱਖ ਕਿਸੇ ਨੂੰ ਦੱਸ ਤੂੰ ਇਕ ਤਾਂ ਸਹੀ,
ਅੱਗੋਂ ਦਸ ਉਹ ਖੋਲ੍ਹ ਸੁਣਾਂਵਦਾ ਈ।
ਜੀਹਦਾ ਜ਼ੋਰ ਹੈ ਉਹ ਅਜ਼ਮਾ ਲੈਂਦਾ,
ਤਕੜਾ ਮਾੜੇ 'ਤੇ ਜ਼ੋਰ ਚਲਾਂਵਦਾ ਈ।
ਡਾਢੇ ਰੱਬ ਦੇ ਅੱਗੇ ਨਾ ਜ਼ੋਰ ਕੋਈ,
ਜਿਹੜਾ ਸ਼ੇਰਾਂ ਨੂੰ ਘਾਹ ਚਰਾਵਦਾ ਈ।
ਦਾਤਾ ਉਸੇ ਤੋਂ ਮੰਗ 'ਰਣਧੀਰ ਸਿੰਘਾ'
ਜਿਹੜਾ ਦੇ ਕੇ ਨਾ ਪਛਤਾਂਵਦਾ ਈ।
-ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX