ਝੋਨਾ ਖ਼ਰੀਫ਼ ਦੀ ਮੁੱਖ ਫ਼ਸਲ ਹੈ, ਜੋ ਚੀਨ ਤੋਂ ਆਈ ਵਾਇਰਸ ਕਰਕੇ ਮਧਰੇ ਬੂਟੇ ਰਹਿਣ ਦੀ ਸਮੱਸਿਆ ਨਾਲ ਘਿਰੀ ਹੋਈ ਹੈ। ਕਿਤੇ ਘੱਟ ਅਤੇ ਕਿਤੇ ਵੱਧ ਬਾਰਿਸ਼ਾਂ ਹੋਣ ਕਾਰਨ (ਜਿਵੇਂ ਕਈ ਥਾਵਾਂ 'ਤੇ ਪਿੱਛੇ ਜਿਹੇ ਵੱਧ ਬਾਰਿਸ਼ ਹੋ ਗਈ) ਝੋਨੇ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ। ਥੋੜ੍ਹੇ ਸਮੇਂ 'ਚ ਅਗੇਤੀਆਂ ਪੱਕਣ ਵਾਲੀਆਂ ਝੋਨੇ ਤੇ ਬਾਸਮਤੀ ਦੀਆਂ ਕਿਸਮਾਂ ਦੀ ਵਾਢੀ ਵੀ ਪਛੜ ਗਈ। ਨਰਮੇ, ਕਪਾਹ ਦੀ ਕਾਸ਼ਤ ਅਧੀਨ ਪਿਛਲੇ ਸਾਲ ਦੇ 3.25 ਲੱਖ ਹੈਕਟੇਅਰ ਰਕਬੇ ਤੋਂ 25 ਪ੍ਰਤੀਸ਼ਤ ਘਟ ਕੇ ਰਕਬਾ 2.47 ਲੱਖ ਹੈਕਟੇਅਰ 'ਤੇ ਆ ਗਿਆ। ਨਰਮੇ ਦੀ ਉਤਪਾਦਕਤਾ ਵੀ ਘਟ ਗਈ। ਮੱਕੀ ਦੀ ਕਾਸ਼ਤ ਦਾ ਟੀਚਾ ਪੂਰਾ ਨਹੀਂ ਹੋਇਆ। ਗੰਨੇ ਦੇ ਉਤਪਾਦਕਾਂ ਦੀ ਅਦਾਇਗੀ ਨਾ ਹੋਣ ਕਾਰਨ ਗੰਨੇ ਦੀ ਕਾਸ਼ਤ ਵੱਲ ਕਿਸਾਨਾਂ ਦਾ ਰੁਝਾਨ ਘਟ ਰਿਹਾ ਹੈ। ਸੋਇਆਬੀਨ ਪੰਜਾਬ ਦੀ ਫ਼ਸਲ ਹੀ ਨਹੀਂ ਬਣ ਸਕੀ। ਸਬਜ਼ੀਆਂ ਬਾਰਿਸ਼ਾਂ ਤੇ ਮੌਸਮ ਦੀ ਅਣ-ਅਨੁਕੂਲਤਾ ਨੇ ਖ਼ਰਾਬ ਕਰ ਦਿੱਤੀਆਂ।
ਇਹ ਸਭ ਕੁਝ ਹੋਣ ਕਾਰਨ ਖੇਤੀ ਵਿਭਿੰਨਤਾ ਦੇ ਯਤਨਾਂ ਨੂੰ ਸਫਲਤਾ ਨਹੀਂ ਮਿਲ ਸਕੀ। ਹਾੜੀ 'ਚ ਤਾਂ ਕਣਕ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਦੀ ਲੋੜ ਨਹੀਂ। ਲੋੜ ਖ਼ਰੀਫ਼ ਵਿਚ ਝੋਨੇ ...
ਹਲਕਾਅ ਇਕ ਘਾਤਕ ਵਿਸ਼ਾਣੂ ਰੋਗ ਹੈ। ਜਿਹੜਾ ਇਕ ਵਾਇਰਸ ਤੋਂ ਹੁੰਦਾ ਹੈ, ਇਸ ਵਾਇਰਸ ਨੂੰ ਲਾਈਸਾ ਵਾਇਰਸ ਕਿਹਾ ਜਾਂਦਾ ਹੈ, ਜੋ ਕਿ ਹਲਕੇ ਕੁੱਤੇ, ਨਿਉਲੇ ਆਦਿ ਦੇ ਕੱਟਣ ਨਾਲ ਹੁੰਦਾ ਹੈ। ਇਸ ਰੋਗ ਦੇ ਵਿਸ਼ਾਣੂ ਜ਼ਖ਼ਮ ਵਿਚ ਕੁਝ ਦੇਰ ਲਈ ਬੇ-ਹਰਕਤ ਹੋ ਜਾਂਦੇ ਹਨ। ਚਮੜੀ ਵਿਚ ਬੇ-ਹਰਕਤ ਰਹਿਣ ਤੋਂ ਬਾਅਦ ਵਿਸ਼ਾਣੂ ਨਸਾਂ ਦੇ ਵਿਚੋਂ ਦੀ ਹੁੰਦੇ ਹੋਏ ਦਿਮਾਗ਼ ਵਿਚ ਪਹੁੰਚ ਜਾਂਦੇ ਹਨ ਅਤੇ ਦਿਮਾਗ਼ ਵਿਚ ਤੰਤੂਆਂ ਨੂੰ ਮਾਰ ਦਿੰਦੇ ਹਨ, ਜਿਸ ਤੋਂ ਬਾਅਦ ਜਾਨਵਰ ਵਿਚ ਹਲਕਾਅ ਦੀਆਂ ਨਿਸ਼ਾਨੀਆਂ ਪੈਦਾ ਹੋ ਜਾਂਦੀਆਂ ਹਨ। ਹਲਕਿਆ ਜਾਨਵਰ ਜਿੰਨਾ ਦਿਮਾਗ਼ ਦੇ ਨੇੜੇ ਵੱਢਦਾ ਹੈ, ਓਨਾ ਹੀ ਜਲਦੀ ਹਲਕਾਅ ਹੁੰਦਾ ਹੈ। ਜਿਵੇਂ ਕਿ ਮੂੰਹ ਦੇ ਨੇੜੇ ਮੋਢਿਆਂ ਉਤੇ, ਹੱਥਾਂ ਉਤੇ, ਪਸ਼ੂਆਂ ਵਿਚ ਜੋ ਕਿ ਹਲਕੇ ਜਾਨਵਰਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਹਮੇਸ਼ਾ ਮੂੰਹ ਜਾਂ ਨਾਸਾਂ ਉੱਪਰ ਹਲਕਾਏ ਜਾਨਵਰ ਵੱਢਦੇ ਹਨ। ਦਿਮਾਗ਼ ਵਿਚੋਂ ਫਿਰ ਵਿਸ਼ਾਣੂ, ਨਸਾਂ ਦੇ ਵਿਚੋਂ ਦੀ ਥੁੱਕ ਜਾਂ ਲਾਰ, ਅੱਥਰੂ ਅਤੇ ਦੁੱਧ ਵਾਲੀ ਗ੍ਰੰਥੀ ਵਿਚ ਪਹੁੰਚ ਜਾਂਦੇ ਹਨ ਅਤੇ ਵਿਸ਼ਾਣੂ ਥੁੱਕ ਜਾਂ ਲਾਰ, ਦੁੱਧ ਅਤੇ ਅੱਥਰੂਆਂ ਵਿਚ ਆਊਣ ਲੱਗ ਜਾਂਦੇ ਹਨ। ...
ਪੁਰਾਣੀ ਕਹਾਵਤ ਹੈ ਕੇ 'ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੈ'। ਮੈਂ ਜਦੋਂ ਦੀ ਸੁਰਤ ਸੰਭਾਲੀ ਹੈ, ਬਥੇਰੇ ਟੋਭਿਆਂ, ਦਰਿਆਵਾਂ, ਸਮੁੰਦਰਾਂ ਨਾਲ ਮੱਥਾ ਮਾਰਿਆ ਹੈ ਪਰ ਕਦੇ ਮੱਛੀ ਪੱਥਰ ਚੱਟਦੀ ਨਹੀਂ ਵੇਖੀ। ਪਰ ਹੁਣ ਤਕਰੀਬਨ ਡੂਢ ਦਹਾਕੇ ਤੋਂ ਅਸਲੀ ਮੱਛੀ ਦੀ ਸਮਝ ਆਈ ਹੈ। ਸਿਆਣਿਆਂ ਦੀ ਮੁੜਦੀ ਦੱਸੀਂਦੀ ਮੱਛੀ, ਆਪਣੇ ਆਲੇ-ਦੁਆਲੇ ਪਾਣੀ ਤੋਂ ਬਾਹਰ ਹੀ ਦਿਸਣੀ ਸ਼ੁਰੂ ਹੋ ਗਈ ਹੈ। ਜਿਵੇਂ ਜਦ ਕੋਈ ਕਾਹਲਾ ਡਰਾਈਵਰ ਝੱਟ ਨਿਸ਼ਾਨੇ 'ਤੇ ਪਹੁੰਚਣ ਦੀ ਥਾਂ ਰੱਬ ਦੇ ਘਰ ਪਹੁੰਚ ਜਾਂਦਾ ਹੈ। ਸਿਆਣੇ ਦੇ ਰੋਕੇ ਹੋਏ ਰਾਹ 'ਚੋਂ ਛਿੱਲਤਰਾਂ ਉਤਰਾਅ ਰੋਂਦਾ ਘਰ ਮੁੜਦਾ ਹੈ। ਹਿੱਕ ਦੇ ਜ਼ੋਰ ਨੂੰ ਅਕਲ ਤੋਂ ਵੱਡਾ ਸਮਝਦਾ ਹੈ ਤੇ ਚੌਫਾਲ ਗਿਰਦਾ ਹੈ। ਕੁਝ ਇਸ ਤਰ੍ਹਾਂ ਦੇ ਲੋਕਾਂ ਨੂੰ ਹੀ ਸਿਆਣਿਆਂ ਮੱਛੀ ਕਿਹਾ ਹੈ, ਬਸ ਭਾਸ਼ਾ ਹੀ ਨਰਮ ਵਰਤੀ ਹੈ। ਪਰ ਅਸਲੀ ਸੱਚ ਤਾਂ ਇਹ ਹੈ ਕਿ 'ਮੱਛੀ ਮੂੰਹ ਭਨਾਏ ਬਿਨਾਂ ਘਰ ਮੁੜ ਹੀ ਨਹੀਂ ਸਕਦੀ।' ਸ਼ਾਇਦ ਬੰਦਾ ਇੰਝ ਹੀ ਬੰਦਾ ਬਣਦਾ ਹੈ।
-ਮੋਬਾਈਲ : ...
ਸੀਜ਼ਨ ਚੱਲ ਪਿਆ ਵਾਢੀ ਦਾ ਧਿਆਨ ਕਰੋੋ ਗੱਲ ਅਸਾਡੀ ਦਾ। ਖੇਤਾਂ ਵਿਚ ਜੋ ਬਚੂ ਪਰਾਲ, ਵਾਹ ਕੇ ਪੈਲੀ ਵਿਚ ਦੇਈਏ ਗਾਲ। ਤੰਗੀ ਤਾਂ ਆਊ ਇਕ ਦੋ ਸਾਲ, ਫਿਰ ਬਣ ਜਾਣੀ ਆਪੇ ਚਾਲ। ਹੱਲ ਅੱਗ ਦਾ ਆਪ ਹੀ ਕੱਢਲੋ, ਮੰਦੜਾ ਹੋਇਆ ਸਰਕਾਰਾਂ ਦਾ ਹਾਲ। ਅੱਗ ਲਾਇਆਂ ਨੁਕਸਾਨ ਕੀ ਹੁੰਦੇ, ਆਇਆ ਕਦੇ ਨਾ ਮਨ 'ਚ ਖਿਆਲ। ਉਪਜਾਊ ਮਿੱਟੀ ਸੁਆਹ ਹੋਈ ਜਾਵੇ, ਧਰਤੀ ਮੇਰੀ ਸ਼ਾਹ ਸੀ ਲਾਲ। ਰਹਿੰਦ-ਖੂੰਹਦ ਖੇਤਾਂ ਵਿਚ ਵਾਹੀਏ, ਬਿਨ ਖਾਦਾਂ ਤੋਂ ਜਿਨਸ ਉਗਾਈਏ। ਧਰਤੀ ਵੀ ਉਪਜਾਊ ਰਹਿੰਦੀ, ਵਿਗਿਆਨ ਸਦਾ ਇਹੀ ਗੱਲ ਕਹਿੰਦੀ। ਹਰੀਆਂ ਖਾਦਾਂ ਵਰਤੋਂ 'ਚ ਲਿਆਈਏ, ਐਵੇਂ ਨਾ ਪੂੰਜੀ ਵਿਅਰਥ ਗਵਾਈਏ। ਜੈਵਿਕ ਫਲ ਤੇ ਸਬਜ਼ੀਆਂ ਖਾਈਏ, ਵਾਤਾਵਰਨ ਤੇ ਨਸਲ ਬਚਾਈਏ। -ਪਰਮਜੀਤ ਸੰਧੂ ਥੇਹ ਤਿੱਖਾ, ਗੁਰਦਾਸਪੁਰ। ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX