ਨ੍ਰਿਤ ਭਾਵ ਨਾਚ ਇਕ ਇਸ ਤਰ੍ਹਾਂ ਦੀ ਪ੍ਰਣਾਲੀ ਹੈ ਜੋ ਨਾ ਸਿਰਫ਼ ਸਿਹਤ ਨੂੰ ਹੀ ਸੰਤੁਲਿਤ ਰੱਖਦੀ ਹੈ ਸਗੋਂ ਮਨ ਨੂੰ ਵੀ ਤਣਾਅਮੁਕਤ ਰੱਖ ਕੇ ਸੁੰਦਰ ਬਣਾ ਦਿੰਦੀ ਹੈ। ਨ੍ਰਿਤ ਅਭਿਆਸ ਇਕ ਸਹਿਜ, ਸੌਖੀ ਕਸਰਤ ਵੀ ਹੈ ਜੋ ਸਰੀਰ ਦੇ ਅੰਗ-ਅੰਗ ਨੂੰ ਤਾਕਤ ਨਾਲ ਖ਼ੁਰਾਕ ਮੁਹੱਈਆ ਕਰਦੀ ਹੈ। ਸਰੀਰ ਦੀ ਮੋਟਾਈ 'ਤੇ ਕੰਟਰੋਲ, ਬਿਮਾਰੀਆਂ 'ਤੇ ਕੰਟਰੋਲ, ਮਨ ਦੀਆਂ ਮੰਦਭਾਵਨਾਵਾਂ 'ਤੇ ਕੰਟਰੋਲ ਆਦਿ ਕਰਕੇ ਅਨੇਕ ਸਾਧਨਾਂ ਦੀ ਸਫਲਤਾ ਨ੍ਰਿਤ 'ਤੇ ਹੀ ਨਿਰਭਰ ਹੁੰਦੀ ਹੈ।
ਨ੍ਰਿਤ ਨਾਲ ਮਾਸਪੇਸ਼ੀਆਂ ਸੁਡੌਲ ਹੁੰਦੀਆਂ ਹਨ, ਕੰਮ ਕਰਨ ਦੀ ਤਾਕਤ ਵਧਦੀ ਹੈ, ਆਲਸ ਦੂਰ ਭੱਜਦਾ ਹੈ ਅਤੇ ਚੁਸਤੀ ਦਾ ਆਗਮਨ ਹੁੰਦਾ ਹੈ।
ਭਾਰਤ ਦੀਆਂ ਪ੍ਰਸਿੱਧ ਨ੍ਰਿਤ ਕਲਾਕਾਰਾਂ ਦੀ ਸਿਹਤ ਅਤੇ ਸੁੰਦਰਤਾ 'ਤੇ ਜੇਕਰ ਧਿਆਨ ਮਾਰਿਆ ਜਾਵੇ ਤਾਂ ਇਹ ਸਪੱਸ਼ਟ ਰੂਪ ਵਿਚ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੀ ਚਿਰਾਂ ਤੱਕ ਕਾਇਮ ਜਵਾਨੀ, ਸਰੀਰਕ ਬਣਤਰ ਤੇ ਸੁੰਦਰਤਾ ਦਾ ਰਾਜ਼ ਨ੍ਰਿਤ ਹੀ ਹੈ। ਹੇਮਾ ਮਾਲਿਨੀ, ਮਿਨਾਕਸ਼ੀ ਸ਼ੇਸ਼ਾਧਰੀ, ਬਿਰਜੂ ਮਹਾਰਾਜ ਆਦਿ ਦੀ ਚੁਸਤੀ, ਫੁਰਤੀ, ਸੁੰਦਰਤਾ, ਗਠੀਲੀ ਸਰੀਰਕ ਬਣਤਰ ਆਦਿ ਨੂੰ ਦੇਖਿਆ ਜਾ ਸਕਦਾ ...
ਅਕਸਰ ਮਾਤਾ-ਪਿਤਾ ਆਪਣੇ ਬੱਚੇ (ਲੜਕਾ ਜਾਂ ਲੜਕੀ) ਦੇ ਮਾਨਸਿਕ ਵਿਕਾਸ ਵੱਲ ਨਹੀਂ ਸਗੋਂ ਸਰੀਰਕ ਵਿਕਾਸ ਵੱਲ ਹੀ ਧਿਆਨ ਦਿੰਦੇ ਹਨ। ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਬੇਹੱਦ ਜ਼ਰੂਰੀ ਹੁੰਦਾ ਹੈ। ਮਾਨਸਿਕ ਵਿਗਾੜ ਦੇ ਲੱਛਣ ਤਾਂ ਬਚਪਨ ਵਿਚ ਹੀ ਨਜ਼ਰ ਆਉਣ ਲੱਗ ਪੈਂਦੇ ਹਨ ਪਰ ਮਾਤਾ-ਪਿਤਾ ਨੂੰ ਇਨ੍ਹਾਂ ਲੱਛਣਾਂ ਦੀ ਪਹਿਚਾਣ ਨਾ ਹੋਣ ਕਾਰਨ ਇਹ ਲੱਛਣ ਅਣਗੌਲੇ ਰਹਿ ਜਾਂਦੇ ਹਨ ਤੇ ਹੌਲੀ-ਹੌਲੀ ਕਿਸੇ ਵੱਡੀ ਮਾਨਸਿਕ ਬਿਮਾਰੀ ਦਾ ਕਾਰਨ ਬਣ ਜਾਂਦੇ ਹਨ। ਮਾਨਸਿਕ ਵਿਗਾੜ ਦੇ ਮੁੱਖ ਲੱਛਣ ਇਸ ਪ੍ਰਕਾਰ ਹੁੰਦੇ ਹਨ:
1. ਬੱਚਾ ਇਕ ਥਾਂ ਟਿਕ ਕੇ ਨਹੀਂ ਬੈਠਦਾ। ਬਗ਼ੈਰ ਕਿਸੇ ਕਾਰਨ ਉਛਲਦਾ/ਕੁੱਦਦਾ ਤੇ ਚੀਜ਼ਾਂ ਨਾਲ ਛੇੜਛਾੜ ਕਰਦਾ ਹੈ।
2. ਬੱਚਾ ਸੁਭਾਅ ਪੱਖੋਂ ਚਿੜਚੜਾ/ਖਿਝਿਆ ਰਹਿੰਦਾ ਹੈ।
3. ਬੱਚੇ ਨੂੰ ਆਪਣੇ ਹਾਣ ਦੇ ਬੱਚਿਆਂ ਨਾਲ ਦੋਸਤੀ ਕਰਨ ਵਿਚ ਪ੍ਰੇਸ਼ਾਨੀ ਆਉਂਦੀ ਹੈ। ਜੇਕਰ ਦੋਸਤੀ ਕਰ ਵੀ ਲੈਂਦਾ ਹੈ ਤਾਂ ਜ਼ਿਆਦਾ ਸਮਾਂ ਨਹੀਂ ਨਿਭਾ ਸਕਦਾ।
4. ਬੱਚਾ ਪਹਿਲਾਂ ਨਾਲੋਂ ਅਚਾਨਕ ਪੜ੍ਹਾਈ ਜਾਂ ਚੰਗੇ ਸ਼ੌਂਕ 'ਚ ਰੁਚੀ ਲੈਣਾ ਘੱਟ ਕਰ ਦਿੰਦਾ ਹੈ, ਜਿਸ ਕਾਰਨ ਉਸ ਦੀ ਪੜ੍ਹਾਈ/ਚੰਗੇ ਸ਼ੌਕ ...
ਨਾਨ ਸਟਿੱਕ ਭਾਂਡੇ ਬਣਾਉਣ ਲਈ ਜੋ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਵਿਚੋਂ ਇਕ ਰਸਾਇਣ ਥਾਈਰਾਈਡ ਸੰਬੰਧੀ ਬਿਮਾਰੀਆਂ ਪੈਦਾ ਕਰਨ ਲਈ ਜ਼ਿੰਮੇਦਾਰ ਹੈ। ਬਰਤਾਨੀਆ 'ਚ ਹੋਈਆਂ ਖੋਜਾਂ ਵਿਚ ਪਾਇਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਖੂਨ ਵਿਚ ਪੀ.ਐਫ.ਓ.ਏ. ਰਸਾਇਣ ਦਾ ਪੱਧਰ ਜ਼ਿਆਦਾ ਹੁੰਦਾ ਹੈ, ਉਨ੍ਹਾਂ ਵਿਚ ਥਾਈਰਾਈਡ ਸੰਬੰਧੀ ਬਿਮਾਰੀਆਂ ਜ਼ਿਆਦਾ ਹੁੰਦੀਆਂ ਹਨ। ਪੀ.ਐਫ.ਓ.ਏ. ਰਸਾਇਣ ਨਾਨ-ਸਟਿੱਕ ਭਾਂਡੇ ਬਣਾਉਣ ਵਿਚ ਵਰਤਿਆ ਜਾਂਦਾ ਹੈ। ਇਸ ਵਿਸ਼ੇ 'ਤੇ ਹਾਲੇ ਹੋਰ ਖੋਜਾਂ ਚਲ ਰਹੀਆਂ ...
ਹਾਲੀਆ ਇਕ ਖੋਜ ਅਨੁਸਾਰ ਦਫਤਰ ਵਿਚ ਜਾਂ ਟੀ.ਵੀ., ਕੰਪਿਊਟਰ ਦੇਖਦੇ ਸਮੇਂ ਲੰਮੇ ਸਮੇਂ ਤੱਕ ਬੈਠੇ ਰਹਿਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਖੋਜਕਰਤਾਵਾਂ ਨੇ ਦੇਖਿਆ ਹੈ ਕਿ ਜੋ ਲੋਕ ਦਿਨ ਦਾ ਜ਼ਿਆਦਾਤਰ ਸਮਾਂ ਬੈਠੇ ਹੋਏ ਬਿਤਾਉਂਦੇ ਹਨ, ਉਨ੍ਹਾਂ ਦੇ ਮੋਟੇ ਹੋਣ ਦੀ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ। ਸਵੀਡਿਸ਼ ਸਕੂਲ ਆਫ਼ ਸਪੋਰਟਸ ਐਂਡ ਹੈਲਥ ਸਾਇੰਸਿਸ ਦੀ ਇਕ ਮਾਹਿਰ ਅਨੁਸਾਰ ਅਧਿਕਾਰੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਲਗਾਤਾਰ ਬੈਠਣ ਦੇ ਖ਼ਤਰਿਆਂ ਨੂੰ ਘੱਟ ਕਰ ਸਕਦੇ ...
ਬਲੱਡ ਪ੍ਰੈਸ਼ਰ : ਲਗਾਤਾਰ ਬਲੱਡ ਪ੍ਰੈਸ਼ਰ ਰਹਿਣ ਨਾਲ ਦਿਲ ਦਾ ਰੋਗ ਹੋਣ ਦੀ ਸੰਭਾਵਨਾ ਵਧੇਰੇ ਵੱਧ ਜਾਂਦੀ ਹੈ। ਜੇਕਰ ਖੂਨ ਦਾ ਦਬਾਅ 140/90 ਤੋਂ ਵਧੇਰੇ ਕਈ ਦਿਨਾਂ ਤੱਕ ਰਹੇ ਤਾਂ ਡਾਕਟਰੀ ਸਲਾਹ ਅਨੁਸਾਰ ਦਵਾਈ ਸ਼ੁਰੂ ਕਰ ਲੈਣੀ ਚਾਹੀਦੀ ਹੈ, ਤਾਂ ਕਿ ਦਿਲ ਰੋਗ ਤੋਂ ਖੁਦ ਨੂੰ ਬਚਾਇਆ ਜਾ ਸਕੇ।
ਸ਼ੂਗਰ : ਖ਼ੂਨ 'ਚ ਸ਼ੱਕਰ ਵਧਣਾ ਸ਼ੂਗਰ ਰੋਗ ਹੁੰਦਾ ਹੈ। ਇਹ ਰੋਗ ਜੱਦੀ-ਪੁਸ਼ਤੀ ਵੀ ਹੁੰਦਾ ਹੈ ਅਤੇ ਉਂਜ ਵੀ ਕਿਸੇ ਨੂੰ ਵੀ ਹੋ ਸਕਦਾ ਹੈ। ਸ਼ੂਗਰ ਰੋਗੀਆਂ ਨੂੰ ਦਿਲ ਰੋਗ ਹੋਣਾ ਇਸ ਦਾ ਇਕ ਕਾਰਨ ਵੀ ਹੋ ਸਕਦਾ ਹੈ।
ਮੋਟਾਪਾ : ਮੋਟਾਪਾ ਸਰੀਰ ਨੂੰ ਆਲਸੀ ਬਣਾ ਦਿੰਦਾ ਹੈ, ਜਿਸ ਨਾਲ ਕਈ ਰੋਗ ਮੋਟੇ ਲੋਕਾਂ ਨੂੰ ਆਸਾਨੀ ਨਾਲ ਲੱਗ ਜਾਂਦੇ ਹਨ। ਇਸ ਲਈ ਮੋਟਾਪਾ ਵੀ ਇਕ ਕਾਰਨ ਹੁੰਦਾ ਹੈ ਦਿਲ ਦੀ ਬਿਮਾਰੀ ਦਾ।
ਜੱਦੀ-ਪੁਸ਼ਤੀ ਪ੍ਰਭਾਵ : ਜੇਕਰ ਪਰਿਵਾਰ 'ਚ ਵੱਡੇ ਮੈਂਬਰਾਂ ਨੂੰ ਦਿਲ ਦਾ ਰੋਗ ਹੈ ਤਾਂ ਅੱਗੇ ਬੱਚਿਆਂ ਨੂੰ ਵੀ ਇਹ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਕਿਉਂਕਿ ਜਮਾਂਦਰੂ ਪ੍ਰਭਾਵ ਨਾਲ ਬੱਚਾ ਆਈ. ਐਚ. ਡੀ. ਤੋਂ ਪ੍ਰਭਾਵਿਤ ਹੋ ਸਕਦਾ ਹੈ।
ਲਿਪਿਡਜ਼ ਵਾਧਾ : ਖ਼ੂਨ 'ਚ ਲਿਪਿਡਜ਼ ਦੀ ਮਾਤਰਾ ਵਧੇਰੇ ਹੋਣ ਨਾਲ ਦਿਲ ...
ਬਰਤਾਨੀਆ ਦੇ ਵਿਗਿਆਨੀਆਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਹਰ ਰੋਜ਼ ਅੱਧਾ ਕਿੱਲੋ ਦੁੱਧ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਟਾਈਪ-ਟੂ ਤੋਂ ਬਚਾਅ ਵਿਚ ਸਹਾਇਤਾ ਮਿਲਦੀ ਹੈ। 45 ਤੋਂ 59 ਸਾਲ ਦੀ ਉਮਰ ਦੇ ਲਗਭਗ 2400 ਵਿਅਕਤੀਆਂ 'ਤੇ ਕੀਤੀ ਗਈ ਇਕ ਖੋਜ ਅਨੁਸਾਰ ਦੁੱਧ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਇਨ੍ਹਾਂ ਬਿਮਾਰੀਆਂ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ। ਇਹ ਵੀ ਦੇਖਿਆ ਗਿਆ ਹੈ ਕਿ ਦੁੱਧ ਦੀ ਲਗਾਤਾਰ ਵਰਤੋਂ ਨਾਲ ਮੈਟਾਬੋਲਿਕ ਸਿੰਡ੍ਰੋਮ ਦੀ ਸੰਭਾਵਨਾ ਅੱਧੀ ਰਹਿ ਜਾਂਦੀ ਹੈ ਪਰ ਜ਼ਿਆਦਾਤਰ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਇਸ ਉਮਰ ਵਰਗ ਦੇ ਲੋਕਾਂ ਨੂੰ ਜ਼ਿਆਦਾ ਫੈਟ ਜਾਂ ਚਰਬੀ ਰਹਿਤ ਦੁੱਧ ਦੀ ਵਰਤੋਂ ਹੀ ਕਰਨੀ ਚਾਹੀਦੀ ...
ਉਂਝ ਤਾਂ ਮਨੁੱਖ ਲਈ ਸਰੀਰ ਦੇ ਸਾਰੇ ਅੰਗ ਅਤਿ ਮਹੱਤਵਪੂਰਨ ਹਨ, ਪਰ ਅੱਖਾਂ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹਨ। ਇਸ ਤੋਂ ਬਿਨਾਂ ਜੀਵਨ ਨੀਰਸ ਹੈ। ਅੱਖਾਂ ਦੀ ਬਦੌਲਤ ਹੀ ਅਸੀਂ ਸੰਸਾਰ ਦੀ ਹਰੇਕ ਵਸਤ, ਬਦਲਦੇ ਰੰਗ ਆਦਿ ਦੇਖ ਸਕਦੇ ਹਾਂ।
ਅੱਜਕਲ੍ਹ ਦੇਖਿਆ ਜਾਂਦਾ ਹੈ ਕਿ ਛੋਟੇ-ਛੋਟੇ ਬੱਚਿਆਂ ਦੀਆਂ ਅੱਖਾਂ 'ਤੇ ਐਨਕ ਲੱਗੀ ਹੋਈ ਹੈ ਜੋ ਕਮਜ਼ੋਰ ਨਜ਼ਰ ਦੀ ਨਿਸ਼ਾਨੀ ਹੈ। ਇਹ ਸਭ ਅੱਖਾਂ ਦੀ ਸਹੀ ਦੇਖਭਾਲ ਨਾ ਕਰਨ ਦਾ ਨਤੀਜਾ ਹੈ। ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੁਦਰਤ ਨੇ ਸਾਨੂੰ ਇਹ ਦੋ ਅਨਮੋਲ ਰਤਨ ਦਿੱਤੇ ਹਨ, ਜਿਨ੍ਹਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਫ਼ਰਜ਼ ਹੈ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਵੇ ਤਾਂ ਹੇਠ ਲਿਖੇ ਇਹ ਉਪਾਅ ਕਰੋ।
* ਵਿਟਾਮਿਨ 'ਏ' ਅੱਖਾਂ ਨੂੰ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਤੱਤ ਹੈ। ਭੋਜਨ ਵਿਚ ਵਿਟਾਮਿਨ 'ਏ' ਦੀ ਵਰਤੋਂ ਜ਼ਿਆਦਾ ਕਰੋ। ਇਸ ਦੇ ਇਲਾਵਾ ਹਰੀਆਂ ਸਬਜ਼ੀਆਂ, ਪਪੀਤੇ ਆਦਿ ਦੀ ਵਰਤੋਂ ਵੀ ਅੱਖਾਂ ਲਈ ਲਾਭਦਾਇਕ ਹੈ।
* ਘੱਟ ਰੌਸ਼ਨੀ 'ਚ ਪੜ੍ਹਨਾ ਅੱਖਾਂ ਨੂੰ ਕਮਜ਼ੋਰ ਕਰਦਾ ਹੈ। ਇਸ ਲਈ ਪੂਰੀ ਰੌਸ਼ਨੀ ...
ਆਯੁਰਵੇਦ ਵਿਚ ਚੌਲਾਈ ਨੂੰ ਇਕ ਉੱਤਮ ਦਵਾਈ ਮੰਨਿਆ ਗਿਆ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਹ ਹਰ ਤਰ੍ਹਾਂ ਦੇ ਜ਼ਹਿਰ ਦਾ ਨਿਵਾਰਣ ਕਰਦੀ ਹੈ। ਵਿਟਾਮਿਨ 'ਸੀ' ਨਾਲ ਭਰਪੂਰ ਚੌਲਾਈ ਦਾ ਹਰੀਆਂ ਸਬਜ਼ੀਆਂ ਵਿਚ ਸਭ ਤੋਂ ਜ਼ਿਆਦਾ ਪ੍ਰਚਾਰ ਕੀਤਾ ਜਾਂਦਾ ਹੈ। ਇਹ ਪਚਣ ਵਿਚ ਹਲਕੇ ਕਿਸਮ ਦਾ ਭੋਜਨ ਹੈ। ਚੌਲਾਈ ਦੋ ਤਰ੍ਹਾਂ ਦੀ ਹੁੰਦੀ ਹੈ-ਲਾਲ ਅਤੇ ਹਰੀ। ਲਾਲ ਚੌਲਾਈ ਜ਼ਿਆਦਾ ਗੁਣਾਂ ਵਾਲੀ ਮੰਨੀ ਗਈ ਹੈ। ਚੌਲਾਈ ਦੇ ਪੱਤਿਆਂ ਵਾਲਾ ਸਾਗ ਠੰਢਾ, ਪੇਟ ਸਾਫ਼ ਕਰਨ ਵਾਲਾ ਅਤੇ ਖੂਨ ਦੇ ਵਿਕਾਰਾਂ ਨੂੰ ਦੂਰ ਕਰਨ ਵਾਲਾ ਹੁੰਦਾ ਹੈ।
ਚੌਲਾਈ ਦਾ ਸਾਗ ਪਚਣ ਵਿਚ ਹਲਕਾ, ਠੰਢਾ ਅਤੇ ਸੁਆਦਲਾ ਹੁੰਦਾ ਹੈ। ਇਹ ਖ਼ੂਨ ਦੇ ਹਰ ਤਰ੍ਹਾਂ ਦੇ ਵਿਕਾਰਾਂ ਨੂੰ ਦੂਰ ਕਰਨ ਵਾਲਾ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਕਬਜ਼ ਦੂਰ ਹੁੰਦੀ ਹੈ।
ਚੌਲਾਈ ਦੀ ਸਬਜ਼ੀ ਦੀ ਲਗਾਤਾਰ ਵਰਤੋਂ ਕਰਨ ਨਾਲ ਕੋੜ੍ਹ, ਵਾਤ, ਰਕਤ ਅਤੇ ਚਮੜੀ ਸੰਬੰਧੀ ਰੋਗ ਦੂਰ ਹੁੰਦੇ ਹਨ ਅਤੇ ਚੌਲਾਈ ਦੇ ਪੱਤਿਆਂ ਦੀ ਪੁਲਟਿਸ ਬਣਾ ਕੇ ਫੋੜੇ /ਫੁੰਸਿਆਂ 'ਤੇ ਬੰਨ੍ਹਣ ਨਾਲ ਇਹ ਜਲਦੀ ਫੁੱਟ ਜਾਂਦੇ ਹਨ। ਸੋਜ 'ਤੇ ਲੇਪ ਕਰਨ ਨਾਲ ਸੋਜ ਦੂਰ ਹੋ ਜਾਂਦੀ ...
ਉਂਝ ਤਾਂ ਸਬਜ਼ੀਆਂ ਨੂੰ ਕੱਟ ਕੇ ਸਲਾਦ ਦੇ ਰੂਪ ਵਿਚ ਖਾਧਾ ਜਾ ਸਕਦਾ ਹੈ ਪ੍ਰੰਤੂ ਜਦੋਂ ਇਹ ਵੱਖ-ਵੱਖ ਤਰ੍ਹਾਂ ਦੇ ਸਵਾਦ ਨਾਲ ਖਾਧਾ ਜਾਵੇ ਤਾਂ ਅਸੀਂ ਕਦੇ ਵੀ ਸਲਾਦ ਤੋਂ ਅੱਕ ਨਹੀਂ ਸਕਦੇ। ਆਪਣੀ ਸਿਹਤ ਨੂੰ ਬਣਾਈ ਰੱਖਣ ਲਈ ਆਓ ਵੇਖੀਏ ਸਲਾਦ ਦੇ ਕੁਝ ਨਵੇਂ ਰੂਪ:
ਦਹੀਂ, ਹਰੀਆਂ ਸਬਜ਼ੀਆਂ ਦਾ ਸਲਾਦ : ਸਮੱਗਰੀ : 100 ਗ੍ਰਾਮ ਬੰਦ ਗੋਭੀ, ਦੋ ਛੋਟੇ ਪਿਆਜ਼, ਦੋ ਟਮਾਟਰ, ਦੋ ਛੋਟੇ ਉਬਾਲੇ ਹੋਏ ਆਲੂ, ਇਕ ਸ਼ਿਮਲਾ ਮਿਰਚਾ, ਦੋ ਹਰੀਆਂ ਮਿਰਚਾਂ, ਥੋੜ੍ਹਾ ਜਿਹਾ ਧਨੀਆ ਅਤੇ ਕੜਛੀ ਦਹੀਂ।
ਵਿਧੀ : ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਉਨ੍ਹਾਂ ਨੂੰ ਬਾਰੀਕ-ਬਾਰੀਕ ਕੱਟ ਲਓ ਅਤੇ ਇਕ ਬਰਤਨ ਵਿਚ ਪਾ ਲਓ। ਦਹੀਂ ਨੂੰ ਅਲੱਗ ਬਰਤਨ ਵਿਚ ਚੰਗੀ ਤਰ੍ਹਾਂ ਫੈਂਟ ਲਓ। ਉਸ ਫੈਂਟੇ ਹੋਏ ਦਹੀਂ ਨੂੰ ਹੁਣ ਕੱਟੀਆਂ ਸਬਜ਼ੀਆਂ 'ਤੇ ਪਾ ਦਿਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਦਿਓ। ਫਿਰ ਉਸ 'ਤੇ ਸਵਾਦ ਅਨੁਸਾਰ ਲੂਣ, ਪੀਸੀ ਹੋਈ ਕਾਲੀ ਮਿਰਚ, ਲਾਲ ਮਿਰਚ ਅਤੇ ਭੁੰਨਿਆ ਹੋਇਆ ਜ਼ੀਰਾ ਪਾਓ ਅਤੇ ਇਸ ਨੂੰ ਭੋਜਨ ਨਾਲ ਖਾਓ।
ਪੁੰਗਰੀਆਂ ਦਾਲਾਂ ਦਾ ਸਲਾਦ : ਸਮੱਗਰੀ : ਇਕ-ਇਕ ਮੁੱਠੀ ਮੂੰਗੀ ਸਾਬਤ, ਮੋਠ, ਕਾਲੇ ਛੋਲੇ, ਹਰਾ ਧਨੀਆ, ...
ਮੌਜਦਾ ਸਮੇਂ 'ਚ ਅਨੇਕਾਂ ਭਿਆਨਕ ਅਤੇ ਜਾਨਲੇਵਾ ਬਿਮਾਰੀਆਂ ਵਿਚ ਸ਼ੂਗਰ ਭਾਵ ਡਾਇਬੀਟੀਜ਼ ਵੀ ਸ਼ਾਮਿਲ ਹੈ। ਖੂਨ ਵਿਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਰੋਗੀ ਦਾ ਸਰੀਰ ਹੌਲੀ-ਹੌਲੀ ਕਮਜ਼ੋਰ ਹੋਣ ਲਗਦਾ ਹੈ, ਅੱਖਾਂ ਦੀ ਰੌਸ਼ਨੀ ਹੌਲੀ-ਹੌਲੀ ਘੱਟ ਹੋਣ ਲਗਦੀ ਹੈ, ਪਿਸ਼ਾਬ ਵਾਰ-ਵਾਰ ਆਉਣ ਲਗਦਾ ਹੈ।
ਹਰ ਸਮੇਂ ਥਕਾਵਟ ਤੇ ਹੱਥਾਂ-ਪੈਰਾਂ ਵਿਚ ਦਰਦ ਜਿਹਾ ਰਹਿਣ ਲਗਦਾ ਹੈ। ਮੂੰਹ ਤੋਂ ਹਰ ਸਮੇਂ ਬਦਬੂ ਆਉਣ ਲਗਦੀ ਹੈ। ਸਰੀਰ 'ਤੇ ਜੇਕਰ ਕਿਸੇ ਤਰ੍ਹਾਂ ਦਾ ਜ਼ਖ਼ਮ ਹੋ ਜਾਂਦਾ ਹੈ ਤਾਂ ਉਸ ਦੇ ਠੀਕ ਹੋਣ ਵਿਚ ਦੇਰ ਲੱਗਣ ਲਗਦੀ ਹੈ। ਪਿਆਸ ਜ਼ਿਆਦਾ ਲਗਦੀ ਹੈ ਪਰ ਪਸੀਨਾ ਘੱਟ ਆਉਂਦਾ ਹੈ।
ਬਚਾਅ ਦੇ ਉਪਾਅ : ਕਿਸੇ ਮਿਆਦ ਮਾਹਰ ਡਾਕਟਰ ਨਾਲ ਸੰਪਰਕ ਕਰਕੇ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ। ਦੇਰ ਕਰਨ ਨਾਲ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਕੱਚੇ ਪਪੀਤੇ ਦੀ ਵਰਤੋਂ : ਕੱਚੇ ਪਪੀਤੇ ਦੇ ਸਫ਼ੈਦ ਰਸ ਵਿਚ ਪਪੇਈਨ ਨਾਮੀ ਪਾਚਕ ਰਸ (ਐਨਜ਼ਾਈਮ) ਭਰਪੂਰ ਮਾਤਰਾ ਵਿਚ ਹੁੰਦਾ ਹੈ। ਸ਼ੂਗਰ ਦੇ ਮਰੀਜ਼ ਨੂੰ ਅਕਸਰ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਤਰ੍ਹਾਂ ਭੋਜਨ ਵਿਚ ਹਰ ਰੋਜ਼ ਕੱਚੇ ਪਪੀਤੇ ਦੇ ਭੜਥੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX