ਆਂਵਲਾ ਜਾਂ ਔਲਾ ਫ਼ਲ ਦਾ ਨਾਂਅ ਸੰਸਕ੍ਰਿਤ ਦੇ ਸ਼ਬਦ 'ਅਮਲਾਕੀ' ਤੋਂ ਲਿਆ ਗਿਆ ਹੈ ਜਿਸ ਦਾ ਭਾਵ ਹੈ, 'ਜੀਵਨ ਅੰਮ੍ਰਿਤ' ਜਾਂ 'ਜੀਵਨ ਰੱਖਿਅਕ'। ਇਹ ਪੰਜਾਬ ਦੇ ਸੇਂਜੂ ਖੁਸ਼ਕ ਇਲਾਕਿਆਂ 'ਚ ਪਾਇਆ ਜਾਣ ਵਾਲਾ ਖੁਰਾਕੀ ਤੱਤਾਂ ਨਾਲ ਭਰਪੂਰ ਅਤੇ ਲਾਭਕਾਰੀ ਫ਼ਲ ਹੈ। ਪੰਜਾਬ 'ਚ ਕਾਸ਼ਤ ਹੋਣ ਵਾਲੇ ਫਲਾਂ 'ਚੋਂ ਆਂਵਲੇ 'ਚ ਸਭ ਤੋਂ ਵੱਧ ਵਿਟਾਮਿਨ ਸੀ ਹੁੰਦਾ ਹੈ। ਇਸ 'ਚ ਸੰਤਰੇ ਨਾਲੋਂ ਤਕਰੀਬਨ 15 ਤੋਂ 20 ਗੁਣਾ ਵੱਧ ਵਿਟਾਮਿਨ ਸੀ ਪਾਇਆ ਜਾਂਦਾ ਹੈ। ਕੋਰੋਨਾ ਕਾਲ ਦੌਰਾਨ ਲੋਕਾਂ 'ਚ ਬਿਮਾਰੀਆਂ ਦਾ ਟਾਕਰਾ ਕਰਨ ਲਈ ਖੁਰਾਕ ਵਿਚ ਵਿਟਾਮਿਨ ਸੀ ਸ਼ਾਮਿਲ ਕਰਨ ਦੀ ਜਾਗਰੂਕਤਾ ਵਧੀ ਹੈ ਤੇ ਆਂਵਲੇ ਦਾ ਨਿਯਮਿਤ ਸੇਵਨ ਖੁਰਾਕ ਵਿਚ ਇਸ ਤੱਤ ਦੀ ਕਮੀ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਇਲਾਵਾ ਇਹ ਕੈਲਸ਼ੀਅਮ, ਫਾਸਫੋਰਸ, ਲੋਹਾ ਅਤੇ ਖਣਿਜ ਪਦਾਰਥਾਂ ਦਾ ਉੱਤਮ ਸ੍ਰੋਤ ਹੈ। ਐਂਟੀਆਕਸੀਡੈਂਟ ਦੀ ਮਾਤਰਾ ਭਰਪੂਰ ਹੋਣ ਕਾਰਨ ਇਹ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਦੇ ਗੁਣਾਂ ਸਦਕਾ ਇਸ ਨੂੰ 'ਅੰਮ੍ਰਿਤ ਫ਼ਲ' ਵੀ ਕਿਹਾ ਜਾਂਦਾ ਹੈ।
ਪੰਜਾਬ ਦੇ ਕਿਸਾਨਾਂ ਲਈ ਆਂਵਲੇ ਦੀ ਕਾਸ਼ਤ ਬੇਹੱਦ ਲਾਹੇਵੰਦ ...
ਨਾਸ਼ਪਾਤੀ ਦਾ ਫ਼ਲ ਪੈਦਾਵਾਰ ਅਤੇ ਰਕਬੇ ਅਨੁਸਾਰ ਪੰਜਾਬ ਦਾ ਚੌਥਾ ਮੁੱਖ ਫ਼ਲ ਹੈ ਅਤੇ ਇਸ ਦੀ ਕਾਸ਼ਤ 3336 ਹੈਕਟੇਅਰ ਵਿਚ ਕੀਤੀ ਜਾਂਦੀ ਹੈ। ਨਾਸ਼ਪਾਤੀ ਦੇ ਬੂਟੇ ਖੇਤ ਵਿਚ ਲਗਾਉਣ ਤੋਂ ਲੰਮਾ ਸਮਾਂ ਫ਼ਲ ਦਿੰਦੇ ਰਹਿੰਦੇ ਹਨ। ਨਾਸ਼ਪਾਤੀ ਦੀ ਕਾਸ਼ਤ ਵੇਸੇ ਤਾਂ ਪੂਰੇ ਪੰਜਾਬ ਵਿਚ ਕੀਤੀ ਜਾ ਸਕਦੀ ਹੈ ਪਰ ਇਸ ਫਲ ਦਾ ਜ਼ਿਆਦਾ ਰਕਬਾ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਹੈ। ਇਨ੍ਹਾਂ ਬੂਟਿਆਂ ਤੋਂ ਨਿਰੰਤਰ ਚੰਗਾ ਝਾੜ ਅਤੇ ਮਿਆਰੀ ਫ਼ਲ ਲੈਣ ਲਈ ਬੂਟਿਆਂ ਦੀ ਸ਼ੁਰੂ ਤੋਂ ਹੀ ਚੰਗੀ ਸਿਧਾਈ, ਖ਼ੁਰਾਕੀ ਪ੍ਰਬੰਧ, ਅੰਤਰ ਫ਼ਸਲਾਂ ਦੀ ਕਾਸ਼ਤ ਅਤੇ ਸਿੰਚਾਈ ਆਦਿ ਦਾ ਖ਼ਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ। ਸ਼ੁਰੂ ਵਿਚ ਕੀਤੀ ਹੋਈ ਕੋਈ ਵੀ ਗ਼ਲਤੀ ਨਾਲ ਬਾਗ਼ ਦੀ ਪੈਦਾਵਾਰ ਅਤੇ ਆਮਦਨ ਪ੍ਰਭਾਵਿਤ ਹੁੰਦੀ ਹੈ। ਨਾਸ਼ਪਾਤੀ ਦੇ ਬੂਟਿਆਂ ਦੀ ਕਾਂਟ-ਛਾਂਟ ਹੇਠ ਦਰਸਾਏ ਤਰੀਕੇ ਅਨੁਸਾਰ ਕਰਨੀ ਚਾਹੀਦੀ ਹੈ ।
ਸਿਧਾਈ ਤੇ ਕਾਂਟ-ਛਾਂਟ
ਸਖ਼ਤ ਨਾਸ਼ਪਾਤੀ ਦੀਆਂ ਕਿਸਮਾਂ ਦੇ ਬੂਟੇ ਜਿਵੇਂ ਕਿ ਪੱਥਰਨਾਖ ਅਤੇ ਪੰਜਾਬ ਨਾਖ ਨੂੰ ਜਨਵਰੀ ਦੇ ਮਹੀਨੇ ਹੀ ਖੇਤ ਵਿਚ ਲਗਾ ਦੇਣਾ ਚਾਹੀਦਾ ਹੈ ਜਦ ਕਿ ਅਰਧ-ਨਰਮ ਨਾਖਾਂ ਦੇ ਬੂਟੇ ...
ਚਿੱਤਰਕਾਰ ਅਵਤਾਰ ਸਿੰਘ ਦਾ ਬਣਾਇਆ ਚਿੱਤਰ 'ਪੰਜਾਬ' ਦੀ ਧਰਤੀ ਦੇ ਛੁਪੇ ਹੋਏ ਦੁੱਖ ਨੂੰ ਬਿਆਨ ਕਰਦਾ ਹੈ। ਇਸ ਵਿਚ ਚਿੱਤਰਕਾਰ ਨੇ ਧਰਤੀ ਮਾਤਾ ਨੂੰ ਇਕ ਗਾਂ ਦੇ ਰੂਪ ਵਿਚ ਦਿਖਾਇਆ ਹੈ, ਜਿਸ ਦਾ ਮੂੰਹ ਸੁੰਦਰ ਔਰਤ ਦਾ ਹੈ। ਇਸ ਦੇ ਸਰੀਰ 'ਤੇ ਛੋਟੇ-ਛੋਟੇ ਫੋੜੇ ਫੁਨਸੀਆਂ ਵੀ ਬਣਾਈਆਂ ਹਨ, ਗਾਂ ਦਾ ਸ਼ਿੰਗਾਰ ਡੀ.ਏ.ਪੀ. ਅਤੇ ਸੁਪਰ ਰਸਾਇਣਿਕ ਖਾਦਾਂ ਦੇ ਥੇਲਿਆਂ ਨਾਲ ਕੀਤਾ ਗਿਆ ਹੈ ਅਤੇ ਇਸ ਦੀ ਖ਼ੁਰਾਕ ਯੂਰੀਆ ਖ਼ਾਦ ਦਿਖਾਈ ਗਈ ਹੈ। ਅਸਮਾਨ ਵਿਚ ਪੰਛੀ ਉੱਡਦੇ ਹੋਏ ਦਿਖਾਏ ਹਨ। ਅਸਲ ਵਿਚ ਚਿੱਤਰਕਾਰ ਨੇ ਦਿਖਾਇਆ ਹੈ ਕਿ ਕਿਵੇਂ ਅਸੀਂ ਪਹਿਲਾਂ ਧਰਤੀ ਨੂੰ ਰਸਾਇਣਿਕ ਰੇਹਾਂ-ਸਪਰੇਆਂ ਨਾਲ ਸਜਾਉਂਦੇ ਹਾਂ ਫਿਰ ਇਸ ਨੂੰ ਅੱਗ ਲਾ ਕੇ ਸਾੜਦੇ ਹਾਂ ਭਾਵ ਮਨੁੱਖ ਕਿਸ ਤਰ੍ਹਾਂ ਆਪਣੇ ਨਿੱਜੀ ਸਵਾਰਥਾਂ ਲਈ ਪੰਜਾਬ ਦੀ ਪਵਿੱਤਰ ਧਰਤੀ ਨੂੰ ਉਜਾੜ ਰਿਹਾ ਹੈ। ਪਾਣੀ ਵਿਚ ਪਏ ਮੱਝਾਂ-ਗਾਂਵਾਂ ਨੂੰ ਦੁੱਧ ਉਤਰਾਉਣ ਲਈ ਲਾਏ ਜਾਣ ਵਾਲੇ ਟੀਕੇ ਅਤੇ ਸਰਿੰਜ ਆਪਣੀ ਕਹਾਣੀ ਕਹਿੰਦੇ ਹਨ। ਦੁੱਧ ਦੀ ਬਾਲਟੀ 'ਤੇ ਲਾਇਆ ਪੈਸਟੀਸਾਈਡ ਦਾ ਟੈਗ ਦੱਸਦਾ ਹੈ ਕਿ ਜਿਸ ਤਰ੍ਹਾਂ ਦੀ ਖ਼ੁਰਾਕ ਅਸੀਂ ਧਰਤੀ ਨੂੰ ਦੇ ਰਹੇ ਹਾਂ ਉਸ ...
ਨਾ ਪਰਾਲੀ ਸਾੜੀਏ, ਨਾ ਹੀ ਕਰੀਏ ਔਖੇ ਸਾਹ।
ਵਾਤਾਵਰਨ ਬਚਾ ਲਈਏ, ਨਾ ਹੋਈਏ ਲਾਪ੍ਰਵਾਹ।
ਵਿਚ ਜ਼ਮੀਨ ਦੇ ਵਾਹ ਕੇ, ਖਾਦ ਬਣਾਈਏ ਇਹਦੀ,
ਸਾਰੇ ਕਿਸਾਨ ਭਰਾਵਾਂ ਨੂੰ, ਇਹੀਓ ਨੇਕ ਸਲਾਹ।
ਸਰਕਾਰ ਵੀ ਖੁਸ਼ ਹੋਊ, ਤੇ ਝਾੜ ਵੀ ਆਊਗਾ ਚੋਖਾ,
ਮਿੱਤਰ ਜੀਵ ਜੰਤੂ ਬਿਲਕੁਲ, ਹੋਣੇ ਨਹੀਓਂ ਤਬਾਹ।
ਪਰਾਲੀ ਜੇਕਰ ਵਿਚ ਨਹੀਂ ਵਾਹੁਣੀ, ਤਾਂ ਫਿਰ ਬੰਨੀਏ ਗੰਢਾਂ,
ਜਿਸ ਲਈ ਸਰਕਾਰ ਵਲੋਂ, ਕੀਤਾ ਗਿਆ ਉਪਾਅ।
ਇਕ ਪੰਥ ਦੋ ਕਾਜ ਵਾਲੇ ਕੰਮ, ਕਰੀਏ ਰਲਮਿਲ ਸਾਰੇ,
ਫੈਕਟਰੀਆਂ ਨੂੰ ਵੇਚ ਪਰਾਲੀ, ਲਈਏ ਨਫ਼ਾ ਕਮਾ।
ਨਾ ਧਰਤੀ ਦੀ ਹਿੱਕ ਸਾੜੀਏ, ਰੱਖੀਏ ਇਹਨੂੰ ਬਚਾ ਕੇ,
ਮਾਂ ਆਪਣੀ ਦੀ ਕਦੇ ਵੀ, ਲਈਏ ਨਾ ਬਦ ਦੁਆ।
ਹਰਿਆ ਭਰਿਆ ਵਾਤਾਵਰਨ ਰਹੇ, ਰਲਮਿਲ ਮਾਰੀਏ ਹੰਭਲਾ,
ਆਪਾਂ ਸਭਨਾਂ ਦਾ ਫਿਰ ਹੋ ਜਾਏ, ਬਿਮਾਰੀਆਂ ਤੋਂ ਬਚਾਅ।
ਦੱਦਾਹੂਰੀਏ ਸ਼ਰਮੇ ਵਲੋਂ, ਬੇਨਤੀ ਹੱਥ ਬੰਨ੍ਹ ਸਭਨਾਂ ਨੂੰ,
ਆਓ ਇਸ ਵਾਰ ਇਹ ਤਰੀਕਾ, ਵੇਖ ਲਈਏ ਅਜ਼ਮਾ।
-ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ। ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX