(ਲੜੀ ਜੋੜਨ ਲਈ 19 ਨਵੰਬਰ ਦਾ 'ਬਾਲ ਸੰਸਾਰ' ਦੇਖੋ)
ਮੈਂ ਸ਼ੀਸ਼ੇ ਵਿਚੋਂ ਵੇਖਣ ਲੱਗ ਪਿਆ। ਚੰਡੀਗੜ੍ਹ ਦੀਆਂ ਵੱਡੀਆਂ - ਵੱਡੀਆਂ ਇਮਾਰਤਾਂ ਨਿੱਕੇ -ਨਿੱਕੇ ਘੋਰਨਿਆਂ ਵਾਂਗ ਲੱਗਣ ਲੱਗ ਪਈਆਂ। ਕੁਝ ਮਿੰਟਾਂ ਵਿਚ ਅਸੀਂ ਬੱਦਲਾਂ ਤੋਂ ਉੱਪਰ ਪਹੁੰਚ ਗਏ। ਬੱਦਲਾਂ ਦਾ ਵਿਸ਼ਾਲ ਇਕੱਠ ਇੰਝ ਲੱਗ ਰਿਹਾ ਸੀ ਜਿਵੇਂ ਕੁਦਰਤ ਦੇ ਕਾਮੇ, ਸੁਹੱਪਣ ਦੀ ਮੰਡੀ ਵਿਚ, ਕਪਾਹ - ਨਰਮੇ ਦੀਆਂ ਹਜ਼ਾਰਾਂ ਟਰਾਲੀਆਂ ਢੇਰ ਕਰ ਗਏ ਹੋਣ! ਬੱਦਲਾਂ ਨੂੰ ਉੱਪਰੋਂ ਵੇਖਣ ਦਾ ਨਜ਼ਾਰਾ ਬੜਾ ਵਚਿੱਤਰ ਸੀ। ਮੈਂ ਬੱਦਲਾਂ ਦਾ ਅਜਿਹਾ ਰੂਪ ਪਹਿਲਾਂ ਕਦੇ ਨਹੀਂ ਸੀ ਦੇਖਿਆ।
ਨਿੱਕੇ ਦੋਸਤੋ ! ਉਮੀਦ ਹੈ ਕਿ ਤੁਸੀਂ ਵੀ ਇਸ ਸਮੇਂ, ਕਲਪਨਾ ਦੇ ਅਸਮਾਨ ਵਿਚ ਉੱਡ ਰਹੇ ਹੋਵੋਗੇ। ਕੁਝ ਦੇਰ ਬਾਅਦ ਬੱਦਲ ਖ਼ਤਮ ਹੋਣ ਕਾਰਨ ਧਰਤੀ ਵਿਖਾਈ ਦੇਣ ਲੱਗ ਪਈ। ਜਹਾਜ਼ ਦਸ ਕਿੱਲੋਮੀਟਰ ਦੀ ਉਚਾਈ 'ਤੇ ਹੋਣ ਕਰਕੇ ਵੱਡੇ - ਵੱਡੇ ਦਰਿਆ ਚਾਂਦੀ ਰੰਗੀਆਂ ਲੀਕਾਂ ਵਾਂਗ ਵਿਖਾਈ ਦੇ ਰਹੇ ਸਨ। ਵਿਸ਼ਾਲ ਸ਼ਹਿਰ ਵੀ ਨਿੱਕੇ- ਨਿੱਕੇ ਪਿੰਡ ਲੱਗ ਰਹੇ ਸਨ ਅਤੇ ਇਮਾਰਤਾਂ ਦੋ- ਤਿੰਨ ਇੰਚ ਦੀਆਂ ਡੱਬੀਆਂ ਕੁ ਜਿੱਡੀਆਂ। ਅੱਧੇ ਕੁ ਘੰਟੇ ਪਿੱਛੋਂ ਦੋ ਹੋਸਟਸਾਂ ਖਾਣ- ਪੀਣ ...
ਬੱਚਿਆਂ ਦੀ ਆਵਾਜ਼ ਸੁਣ ਕੇ ਸਾਰੀ ਕਲਾਸ ਆਪਣੇ ਕੋਲ ਬੁਲਾਉਣ ਲਈ ਕਿਸੇ ਹੱਥ ਸੁਨੇਹਾ ਭੇਜ ਦਿੱਤਾ ਅਤੇ ਸਾਇੰਸ ਦੀ ਪੱਕੀ ਕਾਪੀ ਕਿਤਾਬ ਨਾਲ ਲਿਆਉਣ ਨੂੰ ਕਹਿ ਦਿੱਤਾ। ਸੁਨੇਹਾਂ ਮਿਲਦਿਆਂ ਹੀ ਸਾਰੀ ਕਲਾਸ ਮੇਰੇ ਕੋਲ ਦਫ਼ਤਰ ਨੇੜੇ ਆ ਗਈ। ਸਾਰੇ ਬੱਚੇ ਮੇਰੇ ਕੋਲ ਥੋੜ੍ਹਾ ਜਿਹਾ ਹਟ ਕੇ ਬੈਠ ਗਏ। ਸਾਰੇ ਚੁੱਪ ਸਨ। ਹਰੇਕ ਬੱਚੇ ਵੱਲ ਧਿਆਨ ਕੀਤਾ। ਬੱਚੇ ਹੁਣ ਸ਼ਾਂਤ ਸਨ। ਅਜੇ ਤੱਕ ਕਿਸੇ ਨੂੰ ਕੁਝ ਵੀ ਨਹੀਂ ਕਿਹਾ। ਉਨ੍ਹਾਂ ਨੂੰ ਡਰ ਸੀ ਕਿ ਸ਼ਾਇਦ ਝਿੜਕਾਂ ਨਾ ਪੈਣ। ਇਹ ਹੀ ਹੋ ਸਕਦਾ। ਬੇਟਾ! ਤੁਸੀਂ ਦੂਰ ਬੈਠੇ ਹੋ ਕੀ ਗੱਲ ਹੈ। ਇਕ ਬੱਚੇ ਨੇ ਕਿਹਾ ਜੀ ਡਰ ਲੱਗਦਾ ਹੈ। ਜਦੇ ਹੀ ਮੈਂ ਕਹਿ ਦਿੱਤਾ ਬੇਟਾ ਡਰੋ ਨਾ। ਸਾਰੇ ਖੁਸ਼ ਹੋ ਗਏ। ਸਾਰਿਆਂ ਨੂੰ ਨੇੜੇ ਬਿਠਾ ਲਿਆ। ਇਕ ਬੱਚੇ ਤੋਂ ਸੁੰਦਰ ਲਿਖਾਈ ਵਾਲੀ ਕਾਪੀ ਲਈ ਅਤੇ ਕੁਝ ਪ੍ਰਸ਼ਨ ਬੱਚਿਆਂ ਨਾਲ ਸਾਂਝੇ ਕਰਨ ਦਾ ਸਿਲਸਲਾ ਸ਼ੁਰੂ ਕਰਨ ਲੱਗਾ। ਸਾਇੰਸ ਦੀ ਕਾਪੀ ਖੋਲ੍ਹੀ ਅਤੇ ਪਹਿਲਾ ਪ੍ਰਸ਼ਨ ਸੀ। ਤੇਜ਼ਾਬ ਕੀ ਹੈ? ਦੱਸੋ ਬੇਟਾ। ਸ਼ਾਬਾਸ਼ ਦੱਸੋ। ਸੋਚੋ ਕਹੋ। ਸਾਰੇ ਸੋਚਣ ਲੱਗੇ। ਇਕ ਬੱਚੇ ਨੇ ਕਿਹਾ ਕਿ ਸਰ! ਤੇਜ਼ਾਬ ਨੀਲੇ ਲਿਟਮਸ ਨੂੰ ਲਾਲ ਕਰਦੇ ਹਨ, ...
1. ਰੇਸ਼ਮ ਦਾ ਕੀੜਾ ਕੀ ਖਾਂਦਾ ਹੈ?
2. ਕਿਸ ਪੰਛੀ ਨੂੰ ਵਰਖਾ ਦੀ ਜਾਣਕਾਰੀ ਮਿਲ ਜਾਂਦੀ ਹੈ?
3. ਬਰਫ਼ੀਲੀ ਝੀਲ 'ਚ ਮੱਛੀਆਂ ਕਿਵੇਂ ਜਿਊਂਦੀਆਂ ਹਨ?
4. ਕੀ ਲੂਣ ਦੀ ਜ਼ਿਆਦਾ ਵਰਤੋਂ ਸਾਡੇ ਸਰੀਰ ਲਈ ਲਾਭਦਾਇਕ ਹੁੰਦੀ ਹੈ?
5. ਕੀ ਪੀਜ਼ੇ ਤੇ ਬਰਗਰ ਸਿਹਤ ਲਈ ਫਾਇਦੇਮੰਦ ਹਨ?
6. ਕਿਸ ਰੁੱਖ ਤੋਂ ਮਲੇਰੀਏ ਦੀ ਦਵਾਈ ਬਣਦੀ ਹੈ?
7. ਹਾਥੀ ਦੀ ਚਮੜੀ ਕਿੰਨੀ ਮੋਟੀ ਹੁੰਦੀ ਹੈ?
ਉੱਤਰ : 1. ਸ਼ਹਿਤੂਤ ਦੇ ਪੱਤੇ, 2. ਮੋਰ, 3. ਝੀਲ ਦੇ ਤਲ 'ਤੇ ਮੱਛੀਆਂ ਰਹਿੰਦੀਆਂ ਹਨ ਕਿਉਂਕਿ ਇਥੇ ਪਾਣੀ ਜੰਮਿਆ ਨਹੀਂ ਹੁੰਦਾ, 4. ਨਹੀਂ, ਲੂਣ ਦੀ ਅਤੇ ਖੰਡ ਦੀ ਜ਼ਿਆਦਾ ਵਰਤੋਂ ਹਮੇਸ਼ਾ ਹਾਨੀਕਾਰਕ ਹੁੰਦੀ ਹੈ, 5. ਨਹੀਂ, ਇਹ ਸੁਸਤੀ ਪੈਦਾ ਕਰਦੇ ਹਨ ਅਤੇ ਮੋਟਾਪੇ ਦਾ ਕਾਰਨ ਬਣਦੇ ਹਨ. 6. ਸਿਨਕੋਨਾ, 7. ਤਕਰੀਬਨ ਇਕ ਇੰਚ ਮੋਟੀ।
-ਮੋਗਾ। ਮੋਬਾਈਲ : ...
ਖ਼ੁਸ਼ੀਆਂ ਕਿਤੇ ਦੂਰ ਨਾ ਬੇਲੀ, ਦੂਜਿਆਂ ਤਾਈਂ ਘੂਰ ਨਾ ਬੇਲੀ। ਹੱਸਣਾ ਖੇਡਣਾ ਮਨ ਦਾ ਚਾਅ, ਰੋਵੇ ਕੋਈ ਕਰ ਮਜਬੂਰ ਨਾ ਬੇਲੀ। ਸਿਵਿਆਂ 'ਚ ਸਭ ਬਰਾਬਰ ਹੁੰਦੇ, ਐਵੇਂ ਬਹੁਤਾ ਕਰ ਗਰੂਰ ਨਾ ਬੇਲੀ। ਕੱਲਾ ਰਹੇਂ ਕਸੂਰ ਤੇਰਾ ਵੀ ਹੋਣਾ, ਛੱਡ ਗਏ ਦਾ ਨਿਰਾ ਕਸੂਰ ਨਾ ਬੇਲੀ। ਜੋ ਬੀਜਿਆ ਤੂੰ ਉਹੀ ਵੱਢਦੈਂ, ਹੁਣ ਬਲਜੀਤ ਝੂਰ ਨਾ ਬੇਲੀ। ਖ਼ੁਸ਼ੀਆਂ ਕਿਤੇ ਦੂਰ ਨਾ ਬੇਲੀ, ਦੂਜਿਆਂ ਤਾਈਂ ਘੂਰ ਨਾ ਬੇਲੀ। -ਬਲਜੀਤ ਸਿੰਘ ਅਕਲੀਆ ਪੰਜਾਬੀ ਮਾਸਟਰ, ਸ. ਹ. ਸ. ਕੁਤਬਾ (ਬਰਨਾਲਾ)। ਮੋਬਾ: ...
ਮਗਰਮੱਛ ਦੀ ਤਰ੍ਹਾਂ ਹੰਝੂ ਵਹਾਉਣਾ' ਅਖਾਣ ਤਾਂ ਤੁਸੀਂ ਜ਼ਰੂਰ ਸੁਣੀ ਹੋਵੇਗੀ। ਇਸ ਕਹਾਵਤ ਦੀ ਵਰਤੋਂ, ਉਦੋਂ ਕੀਤੀ ਜਾਂਦੀ ਹੈ, ਜਦੋਂ ਕੋਈ ਵਿਅਕਤੀ ਅਸਲ ਹਮਦਰਦੀ ਦੇਣ ਦੀ ਥਾਂ ਦਿਖਾਵੇ ਦੀ ਹਮਦਰਦੀ ਜਤਾ ਰਿਹਾ ਹੋਵੇ।
ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਮਗਰਮੱਛ ਅਜਿਹਾ ਸਮੁੰਦਰੀ ਜੀਵ ਹੈ, ਜਿਸ ਦੀਆਂ ਹੰਝੂ ਵਹਾਉਣ ਵਾਲੀਆਂ ਗ੍ਰੰਥੀਆਂ ("ears {&ands) ਹੀ ਨਹੀਂ ਹੁੰਦੀਆਂ । ਫਿਰ ਇਹ ਅੱਖਾਂ ਵਿਚੋਂ ਨਿਕਲਣ ਵਾਲਾ ਪਾਣੀ, ਹੰਝੂ ਨਹੀਂ ਹੁੰਦਾ ਤਾਂ ਫਿਰ ਕੀ ਹੁੰਦਾ ਹੈ?
ਆਓ ਇਸ ਤੱਥ ਨੂੰ ਸਮਝਣ ਦਾ ਯਤਨ ਕਰੀਏ।
ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ। ਇਹ ਪਾਣੀ ਸਾਡੇ ਪੀਣ ਦੇ ਯੋਗ ਵੀ ਨਹੀਂ ਹੁੰਦਾ। ਸਮੁੰਦਰ ਦੇ ਇਕ ਲੀਟਰ ਪਾਣੀ ਵਿਚ ਤਕਰੀਬਨ 35 ਗ੍ਰਾਮ ਲੂਣੇ ਪਦਾਰਥ ਘੁਲੇ ਹੁੰਦੇ ਹਨ। ਐਨੇ ਲੂਣ ਵਾਲਾ ਪਾਣੀ ਸਾਡੇ ਸਰੀਰ ਲਈ ਨੁਕਸਾਨਦੇਹ ਸਾਬਤ ਹੁੰਦਾ ਹੈ। ਇਕ ਇਨਸਾਨ ਦਿਨ ਵਿਚ ਘੱਟੋ-ਘੱਟ, ਤਿੰਨ ਲੀਟਰ ਪਾਣੀ ਤਾਂ ਜ਼ਰੂਰ ਪੀਂਦਾ ਹੋਵੇਗਾ। ਜਿਹੜਾ ਪਾਣੀ ਅਸੀਂ ਪੀਂਦੇ ਹਾਂ, ਉਸ ਦਾ ਅੱਧਾ ਭਾਗ ਤਾਂ ਮੂਤਰ ਰਾਹੀਂ ਬਾਹਰ ਨਿਕਲ ਜਾਂਦਾ ...
ਸਾਰੇ ਰਲ ਕੇ ਹੋਕਾ ਲਾਓ,
ਪਾਣੀ ਬਚਾਓ ਪਾਣੀ ਬਚਾਓ।
ਇਕ ਦੂਜੇ ਨੂੰ ਸਾਰੇ ਬੋਲੋ,
ਲੋੜ ਵੇਲੇ ਹੀ ਟੂਟੀ ਖੋਲ੍ਹੋ,
ਬੱਚਿਓ ਅਜਾਈਂ ਨਾ ਗਵਾਓ,
ਪਾਣੀ ਬਚਾਓ ਪਾਣੀ ਬਚਾਓ।
ਸਿਆਣਪ ਦੇ ਤੁਸੀਂ ਹਾਰ ਪਰੋਵੋ,
ਬਾਲਟੀ ਭਰ ਕੇ ਨਹਾਵੋ ਧੋਵੋ,
ਸਿੱਧੀ ਮੋਟਰ ਨਾ ਚਲਾਓ,
ਪਾਣੀ ਬਚਾਓ ਪਾਣੀ ਬਚਾਓ।
ਪਾਣੀ ਨਾਲ ਹੀ ਜੀਵਨ ਸਾਡਾ,
ਇਸ ਨਾਲ ਖਾਵਣ ਪੀਵਣ ਸਾਡਾ,
ਅੰਨ੍ਹੇ ਵਾਹ ਨਾ ਇਹਨੂੰ ਵਹਾਓ,
ਪਾਣੀ ਬਚਾਓ ਜੀਵਨ ਪਾਓ।
ਪਾਣੀ ਮੁੱਕ ਗਿਆ ਕੀ ਕਰਾਂਗੇ,
ਭੁੱਖੇ ਪਿਆਸੇ ਹੀ ਮਰਾਂਗੇ,
'ਫ਼ੌਜੀਆ' ਸਮਝੋ ਤੇ ਸਮਝਾਓ,
ਪਾਣੀ ਬਚਾਓ, ਜੀਵਨ ਪਾਓ।
-ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ।
ਮੋਬਾਈਲ : ...
1. ਕਿਸ ਮਹਾਂਦੀਪ ਨੂੰ ਕਾਲ਼ਾ ਮਹਾਂਦੀਪ ਕਿਹਾ ਜਾਂਦਾ ਹੈ? 2. ਹਜ਼ਾਰਾਂ ਝੀਲਾਂ ਦੀ ਧਰਤੀ ਕਿਸ ਨੂੰ ਕਿਹਾ ਜਾਂਦਾ ਹੈ? 3. ਗਰਮ ਖ਼ੂਨ ਵਾਲਾ ਕਿਹੜਾ ਜੀਵ ਹੈ? 4. ਖ਼ੂਨ ਦੇ ਸੈੱਲਾਂ ਦੇ ਜੰਮਣ ਵਿਚ ਕੌਣ ਮਦਦ ਕਰਦਾ ਹੈ? 5. ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਦਰਿਆ ਕਿਹੜਾ ਹੈ? 6. ਇੱਟਾਂ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਕਿਹੜੀ ਹੈ? 7. ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ? 8. ਭੋਜਨ ਦਾ ਸਭ ਤੋਂ ਜ਼ਿਆਦਾ ਪਾਚਣ ਕਿੱਥੇ ਹੁੰਦਾ ਹੈ? 9. ਬੁੱਢੀ ਗੰਗਾ ਕਿਹੜੀ ਨਦੀ ਨੂੰ ਕਿਹਾ ਜਾਂਦਾ ਹੈ? 10. ਮਨੁੱਖ ਦੇ ਖ਼ੂਨ ਨੂੰ ਲਾਲ ਰੰਗ ਕੌਣ ਪ੍ਰਦਾਨ ਕਰਦਾ ਹੈ? 11. ਵੂਲਰ ਝੀਲ ਕਿਸ ਰਾਜ ਵਿਚ ਹੈ? 12. ਭਾਰਤ ਵਿਚ ਸਭ ਤੋਂ ਵੱਡਾ ਥਣਧਾਰੀ ਪ੍ਰਾਣੀ ਕਿਹੜਾ ਹੈ? 13. ਕੁਨੀਨ ਕਿਹੜੇ ਪੌਦੇ ਤੋਂ ਤਿਆਰ ਹੁੰਦਾ ਹੈ? 14. ਲੂਨੀ ਨਦੀ ਕਿਸ ਰਾਜ ਤੋਂ ਸ਼ੁਰੂ ਹੁੰਦੀ ਹੈ? 15. ਕਿਹੜਾ ਜਾਨਵਰ ਸਿਰਫ਼ 16 ਮਿੰਟ ਲਈ ਆਰਾਮ ਕਰਦਾ ਹੈ? 16. ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੈ? ਉੱਤਰ : 1. ਅਫਰੀਕਾ ਮਹਾਂਦੀਪ 2. ਫਿਨਲੈਂਡ 3. ਮਨੁੱਖ 4. ਪਲੈਟਲੈਸ 5. ਸਤਲੁਜ 6. ਕੁਤਬਮੀਨਾਰ 7. ਲੀਵਰ 8. ਛੋਟੀ ਆਂਦਰ 9. ਗੋਦਾਵਰੀ 10. ਹੀਮੋਗਲੋਬਿਨ 11. ਜੰਮੂ ...
ਦੇਸ਼ ਮੇਰੇ ਦੇ ਪਿਆਰੇ ਬੱਚਿਓ,
ਮਾਂ ਬੋਲੀ ਨਾਲ ਕਰੋ ਪਿਆਰ।
ਮਾਂ ਦਾ ਜਿਸ ਨੂੰ ਨਾਂ ਹੈ ਦਿੱਤਾ,
ਮਾਂ ਜਿਹਾ ਫਿਰ ਕਰੋ ਸਤਿਕਾਰ।
ਮਾਂ ਬੋਲੀ ਅਨਮੋਲ ਬੱਚਿਓ,
ਮਿੱਠੜੇ ਏਹਦੇ ਬੋਲ ਬੱਚਿਓ।
ਜੀਭ ਦੇ ਉਤੇ ਜਦੋਂ ਵੀ ਆਵੇ,
ਮਿਸ਼ਰੀ ਦੇਵੇ ਘੋਲ ਬੱਚਿਓ।
ਜੀਹਨੇ ਦਿੱਤੀ ਹੈ ਨਿੱਘੀ ਲੋਰੀ,
ਉਸ ਤੋਂ ਜਾਵੋਂ ਮੁੱਖੜਾ ਮੋੜੀ।
ਬਚਪਨ ਬੁੱਕਲ ਵਿਚ ਹੰਢਾਕੇ,
ਹੋਰ ਕਿਸੇ ਉਤੇ ਰੱਖੋ ਡੋਰੀ।
ਮਾਂ ਬੋਲੀ ਹੀ ਦੱਸਦੀ ਸਾਨੂੰ,
ਵੱਖੋ ਵੱਖਰੇ ਰਿਸ਼ਤੇ ਜਗ ਦੇ।
ਕੋਈ ਸਾਡਾ ਕੀ ਹੈ ਲੱਗਦਾ,
ਅਸੀਂ ਕਿਸੇ ਦੇ ਕੀ ਹਾਂ ਲੱਗਦੇ।
ਗੁਰੂਆਂ ਅਤੇ ਫ਼ਕੀਰਾਂ ਨੇ ਵੀ,
ਸਭ ਨੇ ਇਹ ਸਤਿਕਾਰੀ ਬੋਲੀ।
ਸ਼ਬਦਾਂ ਅਤੇ ਸਲੋਕਾਂ ਦੇ ਵਿਚ,
ਆਪਣੇ ਮੁੱਖੋਂ ਉਚਾਰੀ ਬੋਲੀ।
ਮਾਂ ਬੋਲੀ ਦੇ ਸਦਕਾ ਹੀ ਬਣੇ,
ਬੱਚਿਓ ਵੱਡੇ-ਵੱਡੇ ਵਿਦਵਾਨ।
ਮਾਂ ਬੋਲੀ ਨੇ 'ਤਲਵੰਡੀ' ਨੂੰ ਵੀ,
ਬੜਾ ਬਖ਼ਸ਼ਿਆ ਹੈ ਸਨਮਾਨ।
-ਅਮਰੀਕ ਸਿੰਘ ਤਲਵੰਡੀ ਕਲਾਂ ,
ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖ਼ਾ (ਲੁਧਿਆਣਾ)
ਮੋਬਾਈਲ : ...
ਨੰਦੂ ਅਨਾਥ ਲੜਕਾ ਸੀ। ਸੜਕਾਂ 'ਤੇ ਭੀਖ ਮੰਗ ਕੇ ਆਪਣਾ ਢਿੱਡ ਭਰਦਾ ਸੀ। ਇਕ ਦਿਨ ਉਹ ਇਕ ਨਵੇਂ ਇਲਾਕੇ ਵਿਚ ਗਿਆ। ਉਸ ਇਲਾਕੇ ਵਿਚ ਕੁਝ ਆਲੀਸ਼ਾਨ ਮਕਾਨ ਬਣੇ ਹੋਏ ਸਨ। ਨੰਦੂ ਨੇ ਸੋਚਿਆ ਕਿ ਇੱਥੇ ਧਨਾਢ ਲੋਕ ਰਹਿੰਦੇ ਹਨ। ਇੱਥੋਂ ਕਾਫੀ ਕੁਝ ਮਿਲ ਸਕਦਾ ਹੈ। ਉਸ ਨੇ ਇਕ ਕੋਠੀ ਦੇ ਗੇਟ ਅੱਗੇ ਜਾ ਘੰਟੀ ਵਜਾਈ। ਅੰਦਰੋਂ ਕੋਈ ਨਾ ਆਇਆ। ਨੰਦੂ ਨੇ ਜਾਂਦੇ ਜਾਂਦੇ ਇਕ ਵੇਰ ਸਿਰ ਉਤਾਂਹ ਚੁੱਕ ਕੇ ਗੇਟ ਤੋਂ ਅੰਦਰ ਵੱਲ ਦੇਖਿਆ ਤਾਂ ਬਗੀਚੇ ਵਿਚ ਕੁਰਸੀ 'ਤੇ ਬੈਠਾ ਇਕ ਵਿਅਕਤੀ ਨੰਦੂ ਨੂੰ ਅੰਦਰ ਆਉਣ ਦਾ ਸੰਕੇਤ ਦੇ ਰਿਹਾ ਸੀ। ਨੰਦੂ ਸਮਝ ਗਿਆ ਕਿ ਇਹ ਘਰ ਦਾ ਮਾਲਕ ਹੈ ਤੇ ਉਸ ਨੂੰ ਜ਼ਰੂਰ ਹੀ ਕੁਝ ਨਾ ਕੁਝ ਦੇਵੇਗਾ। ਉਹ ਗੇਟ ਨੂੰ ਅੰਦਰ ਵੱਲ ਧੱਕ ਕੇ ਕਾਹਲ ਭਰੇ ਕਦਮਾਂ ਨਾਲ ਕੁਰਸੀ 'ਤੇ ਬੈਠੇ ਵਿਅਕਤੀ ਦੇ ਕੋਲ ਗਿਆ।
'ਦੱਸ ਕੀ ਚਾਹੀਦੈ...?' ਉਸ ਵਿਅਕਤੀ ਨੇ ਨੰਦੂ ਨੂੰ ਪੁੱਛਿਆ।
'ਜੀ ਕੁਝ ਦੇ ਦਿੰਦੇ, ਸਵੇਰ ਤੋਂ ਕੁਝ ਨਹੀਂ ਖਾਧਾ। ਥੋੜ੍ਹੇ ਪੈਸੇ...। ' ਨੰਦੂ ਹੱਥ ਜੋੜ ਕੇ ਖੜ੍ਹ ਗਿਆ।
'ਐਨਾ ਹੱਟਾ-ਕੱਟਾ ਹੋ ਕੇ ਭਿੱਖਿਆ ਮੰਗਦਿਆਂ ਤੈਨੂੰ ਸ਼ਰਮ ਨੀਂ ਆਉਂਦੀ। ਤੈਨੂੰ ਪਤਾ ਹੈ ਭਿੱਖਿਆ ਮੰਗਣਾ ਤੇ ਦੇਣਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX