ਖੇਤੀਬਾੜੀ ਦੇ ਸਦੀਆਂ ਤੋਂ ਵਰਤ ਹੋ ਰਹੇ ਸੰਦ ਭਾਵੇਂ ਵਰਤੋਂ 'ਚ ਘਟੇ ਹਨ, ਪਰ ਇਨ੍ਹਾਂ ਬਿਨਾਂ ਸਰਨਾ ਮੁਸ਼ਕਿਲ ਹੈ। ਪੁਰਾਤਨ ਸੰਦਾਂ ਬਿਨਾਂ ਖੇਤੀ ਅਧੂਰੀ ਲਗਦੀ ਹੈ। ਹਰ ਖੇਤਰ ਵਾਂਗ ਖੇਤੀਬਾੜੀ ਦੀ ਵੀ ਬੁਨਿਆਦ ਅਤੇ ਸਿਖਰ ਹੈ। ਹਰੀਕ੍ਰਾਂਤੀ ਤੋਂ ਬਾਅਦ ਨਵੀਂ ਤਕਨੀਕ ਨੇ ਕੁਝ ਸੰਦਾਂ ਦੀ ਜਗ੍ਹਾ ਸਾਂਭੀ। ਖੇਤੀ ਨੂੰ ਕਿਰਤੀ ਜਾਮਾ ਪਹਿਨਾਉਂਦੇ ਰਵਾਇਤੀ ਸੰਦ ਤੰਗਲੀ, ਦਾਤੀ, ਖੁਰਪੀ ਅਤੇ ਕਹੀ ਦੀ ਵਰਤੋਂ ਘਟੀ ਹੈ ਪਰ ਇਹ ਸੰਦ ਖੇਤੀ ਦੇ ਬੁਨਿਆਦੀ ਅੰਗ ਹਨ। ਇਨ੍ਹਾਂ ਸੰਦਾਂ ਨਾਲ ਕਈ ਕਿਸਮ ਦਾ ਸੱਭਿਆਚਾਰ ਅਤੇ ਸਾਹਿਤ ਵੀ ਜੁੜਿਆ ਹੋਇਆ ਹੈ।
ਕਹਾਵਤ ਹੈ 'ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ' ਇਸ ਨਾਲ ਬੰਦੇ ਦੇ ਨਸੀਬਾਂ ਨੂੰ ਜੋੜ ਕੇ ਵੇਖਿਆ ਗਿਆ ਹੈ। ਰੰਬਾ (ਖੁਰਪਾ) ਫ਼ਸਲ ਦੀ ਗੋਡੀ ਕਰਨ, ਘਾਹ ਖੋਤਣ ਅਤੇ ਨਦੀਨਾਂ ਦਾ ਨਾਸ਼ ਕਰਨ ਲਈ ਵਰਤਿਆ ਜਾਂਦਾ ਹੈ। ਇਸ ਨਾਲ ਜੈਵਿਕ ਖੇਤੀ ਨੂੰ ਹੁਲਾਰਾ ਮਿਲਦਾ ਸੀ। ਕੁਝ ਸਮੇਂ ਵਰਤ ਕੇ ਇਸ ਨੂੰ ਲੁਹਾਰ ਤੋਂ ਚੰਡਾ ਕੇ ਤੇਜ਼ ਕੀਤਾ ਜਾਂਦਾ ਸੀ। ਇਸ ਫਲਸਫੇ ਵਿਚੋਂ 'ਮੁੰਡਾ ਅਤੇ ਰੰਬਾ ਜਿੰਨਾ ਚੰਡੋ ਓਨਾ ਚੰਗਾ' ਦੀ ਕਹਾਵਤ ਫੁਰੀ ਸੀ। ਅੱਜ ਨਾ ਰੰਬੇ ...
ਕਿੰਨੂ ਲਗਾਉਣ ਲਈ ਉੱਚ ਵਾਤਾਵਰਨ ਅਤੇ ਖੇਤੀ ਸੰਬੰਧੀ ਹਾਲਾਤ ਹੋਣ ਕਾਰਨ ਇਹ ਪੰਜਾਬ ਦਾ ਪ੍ਰਮੁੱਖ ਫ਼ਲ ਹੈ, ਜਿਸ ਨੇ ਪੰਜਾਬ 'ਚ ਸੁਨਹਿਰੀ ਕ੍ਰਾਂਤੀ ਨੂੰ ਜਨਮ ਦਿੱਤਾ ਹੈ। ਇਸ ਦੀ ਖੇਤੀ ਫਾਜ਼ਿਲਕਾ, ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਆਦਿ ਜ਼ਿਲ੍ਹਿਆਂ 'ਚ ਕੀਤੀ ਜਾਂਦੀ ਹੈ। ਕਿੰਨੂ ਦੀ ਵਿਸ਼ਵ ਵਿਆਪੀ ਮੰਗ ਹੋਣ ਕਾਰਨ ਇਸ ਦੀ ਖੇਤੀ ਪੰਜਾਬ ਦੇ ਕਿਸਾਨਾਂ ਲਈ ਇਕ ਲਾਭਦਾਇਕ ਧੰਦਾ ਹੈ। ਕਿੰਨੂ ਦਾ ਬਾਗ਼ ਲਗਾਉਣ ਵੇਲੇ ਬੂਟੇ ਸਿਹਤਮੰਦ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਿਸ਼ ਅਨੁਸਾਰ ਸਮੇਂ-ਸਮੇਂ ਸਿਰ ਖਾਦਾਂ, ਕੀਟਨਾਸ਼ਕਾਂ, ਰੋਗਨਾਸ਼ਕਾਂ ਦੀ ਸੁਚੱਜੀ ਵਰਤੋਂ ਕੀਤੀ ਜਾਵੇ, ਕਿਉਂਕਿ ਇਸ ਦਾ ਪ੍ਰਭਾਵ ਫ਼ਲ ਦੀ ਤੁੜਾਈ ਤੋਂ ਬਾਅਦ ਦੀ ਗੁਣਵੱਤਾ 'ਤੇ ਪੈਂਦਾ ਹੈ। ਫ਼ਲ ਦੀ ਤੁੜਾਈ ਦਾ ਤਰੀਕਾ ਵੀ ਤੁੜਾਈ ਤੋਂ ਬਾਅਦ ਦੀ ਗੁਣਵੱਤਾ 'ਤੇ ਅਸਰ ਪਾਉਂਦਾ ਹੈ ਅਤੇ ਭੰਡਾਰਨ ਦੇ ਸਮੇਂ ਕਿੰਨੂ ਨੂੰ ਕਈ ਤਰ੍ਹਾਂ ਦੇ ਰੋਗ ਲੱਗਣ ਦੇ ਕਾਰਨ ਫ਼ਲ ਛੇਤੀ ਖਰਾਬ ਹੋ ਜਾਂਦਾ ਹੈ। ਮੁੱਖ ਤੌਰ 'ਤੇ ਪੈਨਿਸਿਲੀਅਮ ਜਾਤੀ ਦੀ ਨੀਲੀ ਅਤੇ ਹਰੀ ਉੱਲੀ ਤੁੜਾਈ ਤੋਂ ਬਾਅਦ ...
ਰਵਾਇਤੀ ਫ਼ਸਲਾਂ 'ਤੇ ਦਿਨੋ-ਦਿਨ ਵਧ ਰਹੇ ਲਾਗਤ ਖ਼ਰਚਿਆਂ ਕਾਰਨ ਕਿਸਾਨ ਨੇ ਹੁਣ ਫ਼ਸਲੀ ਵਿਭਿੰਨਤਾ ਅਪਣਾਉਣ ਵੱਲ ਸੋਚਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਹਿਣਾਖੇੜਾ ਦਾ ਅਗਾਂਹਵਧੂ ਕਿਸਾਨ ਇਕਬਾਲ ਸਿੰਘ ਫ਼ਸਲੀ ਵਿਭਿੰਨਤਾ ਅਪਣਾਉਂਦਿਆਂ ਹਲਦੀ ਦੀ ਸਫਲਤਾਪੂਰਵਕ ਕਾਸ਼ਤ ਕਰ ਰਿਹਾ ਹੈ ਅਤੇ ਫ਼ਸਲ ਮੰਡੀ ਵੇਚਣ ਦੀ ਬਜਾਏ ਪਿੰਡ 'ਚ ਵੇਚ ਕੇ ਚੰਗੀ ਕਮਾਈ ਕਰ ਰਿਹਾ ਹੈ। ਗੱਲਬਾਤ ਕਰਦਿਆਂ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਇਕ ਛੋਟਾ ਕਿਸਾਨ ਹੈ। ਰਵਾਇਤੀ ਫ਼ਸਲਾਂ 'ਤੇ ਲਾਗਤ ਖ਼ਰਚੇ ਵਧਣ ਕਰਕੇ ਉਸ ਨੇ ਕੁਝ ਵੱਖਰਾ ਕਰਨ ਲਈ ਸੋਚਿਆ ਤਾਂ ਪਹਿਲੀ ਵਾਰ ਇਕ ਮਰਲੇ 'ਚ ਹਲਦੀ ਦੀ ਕਾਸ਼ਤ ਕੀਤੀ ਅਤੇ ਚੰਗਾ ਝਾੜ ਦੇਖ ਕੇ ਅਗਲੇ ਸਾਲ ਇਸ ਦੀ ਕਾਸ਼ਤ ਹੋਰ ਵਧਾ ਦਿੱਤੀ। ਉਸ ਨੇ ਹਲਦੀ ਨੂੰ ਘਰੇਲੂ ਵਰਤੋਂ ਲਈ ਤਿਆਰ ਕਰਕੇ ਆਪ ਹੀ ਵੇਚਣ ਬਾਰੇ ਸੋਚਿਆ। ਤਕਨੀਕੀ ਢੰਗ ਨਾਲ ਹਲਦੀ ਨੂੰ ਤਿਆਰ ਕਰਨ ਲਈ ਵੱਡੇ ਬਜਟ ਨਾਲ ਮਸ਼ੀਨਰੀ ਖ਼ਰੀਦਣ ਦੀ ਉਸ ਕੋਲ ਸਮਰੱਥਾ ਨਾ ਹੋਣ ਕਰਕੇ ਉਸ ਨੇ ਘਰ 'ਚ ਦੇਸੀ ਜੁਗਾੜ ਨਾਲ ਹਲਦੀ ਨੂੰੂ ਤਿਆਰ ਕਰਕੇ ਅਤੇ ਪੀਸ ਕੇ ਆਪ ਹੀ ਵੇਚਣੀ ਸ਼ੁਰੂ ਕਰ ਦਿੱਤੀ। ਉਸ ਦਾ ਕਹਿਣਾ ...
ਬਾਗ਼ਾਂ ਜਾਂ ਵਾੜੀ ਲਈ ਵਾੜ ਬਹੁਤ ਜ਼ਰੂਰੀ ਹੈ। ਅਵਾਰਾ ਪਸ਼ੂ ਅਤੇ ਕੁੱਤੇ ਬਹੁਤ ਨੁਕਸਾਨ ਕਰਦੇ ਹਨ, ਖ਼ਾਸ ਕਰਕੇ ਜਦ ਗਰਮੀਆਂ 'ਚ ਪਾਣੀ ਦਿੱਤਾ ਹੋਵੇ। ਵਾੜ ਸੀਮਿੰਟ ਦੇ ਥਮਲੇ ਬਣਾ ਕੇ ਉੱਤੇ ਹਰੀ ਪਲਾਸਟਿਕ ਦੀ ਜਾਲੀ ਲਾ ਲਵੋ। ਖੇਤਾਂ 'ਚ ਲੋਹੇ ਦੀ ਜਾਲੀ ਚੋਰੀ ਹੋ ਜਾਂਦੀ ਹੈ। ਥਮਲੇ ਬਣਾਉਣੇ ਬੜੇ ਸੌਖੇ ਹਨ। ਜ਼ਮੀਨ 'ਤੇ ਖੜ੍ਹਵੇਂ ਰੁੱਖ ਇੱਟਾਂ ਦੀ ਨਾਲੀ ਬਣਾ ਲਵੋ। 4×4.5 ਇੰਚ ਸੱਤ ਫੁੱਟ ਲੰਬਾਈ ਰੱਖ ਲਓ। ਇਕ ਸਰੀਆ ਛੇ ਫੁੱਟਾ ਤਿੰਨ ਸੂਤ ਦਾ ਪ੍ਰਤੀ ਥਮਲਾ, ਇਕ ਬੋਰੀ ਸੀਮੈਂਟ, ਤਿੰਨ ਬੋਰੀ ਬਜਰੀ, ਦੋ ਬੋਰੀ ਰੇਤਾ ਨਾਲ ਪੰਜ ਥਮਲੇ ਬਣ ਜਾਣਗੇ, ਬਾਜ਼ਾਰ ਨਾਲੋਂ ਅੱਧੇ ਤੋਂ ਵੀ ਘੱਟ ਕੀਮਤ 'ਤੇ। ਮੈਂ ਸੱਠ ਥਮਲੇ ਆਪ ਹੀ ਬਣਾ ਲਏ। ਸੌਖਾ ਜਿਹਾ ਕੰਮ ਸੀ। ਥਮਲੇ ਦੋ ਫੁੱਟ ਗੱਡ ਕੇ ਉੱਤੇ ਹਰੀ ਜਾਲ੍ਹੀ ਬੰਨ ਦਿਓ। ਇਹ ਵੀ ਸਸਤੀ ਹੀ ਹੁੰਦੀ ਹੈ। ਇਹ ਪੱਚੀ ਮੀਟਰ ਲੰਬੀ ਹੁੰਦੀ ਅਤੇ ਤਿੰਨ, ਚਾਰ ਜਾਂ ਪੰਜ ਫੁੱਟ ਉੱਚੀ। ਕਰੋ ਰਾਖੀ ਆਪਣੇ ਬਾਗ਼ ਜਾਂ ਵਾੜੀ ਦੀ ਘੱਟ ਪੈਸਿਆਂ 'ਚ।
-ਮੋਬਾਈਲ: ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX