ਪਿਆਰੇ ਬੱਚਿਓ, ਪੁਰਾਣੇ ਸਮੇਂ ਦੀ ਗੱਲ ਹੈ। ਇਕ ਬੜਾ ਹੰਕਾਰੀ ਰਾਜਾ ਹੁੰਦਾ ਸੀ। ਉਸ ਨੇ ਆਪਣੇ ਗੁਆਂਢੀ ਰਾਜਾਂ 'ਤੇ ਹਮਲਾ ਕਰ ਕੇ ਉਨ੍ਹਾਂ ਰਾਜਾਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ ਅਤੇ ਰਾਜਿਆਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ। ਹੁਣ ਉਸ ਦੇ ਰਾਜ ਦੇ ਨਾਲ ਲੱਗਦੇ ਦੋ ਹੀ ਰਾਜ ਬਾਕੀ ਬਚੇ ਸਨ। ਉਸ ਹੰਕਾਰੀ ਰਾਜੇ ਦੀ ਉਮਰ ਵੀ ਵੱਡੀ ਹੋ ਗਈ ਸੀ। ਇਸ ਕਰਕੇ ਉਹ ਚਾਹੁੰਦਾ ਸੀ ਕਿ ਮਰਨ ਤੋਂ ਪਹਿਲਾਂ ਸਾਰੇ ਗੁਆਂਢੀ ਰਾਜਾਂ ਨੂੰ ਆਪਣੇ ਰਾਜ ਵਿਚ ਮਿਲਾ ਕ ਆਪਣੇ ਪੁੱਤਰ ਲਈ ਇਕ ਵੱਡਾ ਰਾਜ ਛੱਡ ਕੇ ਜਾਵੇ।
ਹੁਣ ਉਸ ਨੇ ਅਗਲੇ ਰਾਜ 'ਤੇ ਹਮਲਾ ਕਰਨ ਦੀ ਤਿਆਰੀ ਕਰ ਲਈ ਸੀ। ਦੂਸਰੇ ਪਾਸੇ ਉਨ੍ਹਾਂ ਦੋਵਾਂ ਬਚੇ ਗੁਆਂਡੀ ਰਾਜਿਆਂ ਨੂੰ ਵੀ ਪਤਾ ਸੀ ਕਿ ਹੁਣ ਸਾਡੇ ਵਿਚੋਂ ਕਿਸੇ 'ਤੇ ਵੀ ਹਮਲ ਹੋ ਸਕਦਾ ਹੈ। ਇਸ ਲਈ ਉਨ੍ਹਾਂ ਦੋਵਾਂ ਰਾਜਿਆਂ ਨੇ ਸਮਝੌਤਾ ਕਰ ਲਿਆ ਕਿ ਜਦੋਂ ਵੀ ਉਹ ਰਾਜਾ ਕਿਸੇ ਰਾਜ 'ਤੇ ਹਮਲਾ ਕਰੇਗਾ ਤਾਂ ਦੂਸਰਾ ਰਾਜਾ ਤੁਰੰਤ ਹੀ ਆਪਣੀ ਫ਼ੌਜ ਲੈ ਕੇ ਮਦਦ ਲਈ ਪਹੁੰਚੇਗਾ। ਇਸ ਗੱਲ ਦੀ ਭਿਣਕ ਹੰਕਾਰੀ ਰਾਜੇ ਨੂੰ ਵੀ ਪੈ ਗਈ। ਇਸ ਲਈ ਹੁਣ ਉਸ ਰਾਜੇ ਨੂੰ ਵੱਡੀ ਫ਼ੌਜ ਦੀ ਲੋੜ ਸੀ। ਇਸ ਲਈ ਉਸ ਨੇ ਹੋਰ ...
* ਕਿਸੇ ਦੀ ਭੁੱਲ ਨੂੰ ਗੁੱਸੇ ਨਾਲ ਵੇਖਣ ਤੋਂ ਪਹਿਲਾਂ ਆਪਣੀਆਂ ਦਸ ਭੁੱਲਾਂ ਵੀ ਗਿਣ ਲਵੋ, ਉਹ ਕਦ ਤੇ ਕਿਥੇ ਕਿਵੇਂ ਹੋਈਆਂ ਸਨ।
* ਕਦੇ-ਕਦੇ ਡੁੱਬਣ ਵੇਲੇ ਤੀਲੇ ਦਾ ਸਹਾਰਾ ਨਹੀਂ ਲੈਣਾ ਹੁੰਦਾ ਉਸ ਦੀ ਸੋਚ ਹੀ ਕਾਫ਼ੀ ਹੁੰਦੀ ਹੈ।
* ਮੁੱਲ ਤਾਂ ਹਮੇਸ਼ਾ ਅੱਖਰਾਂ ਦਾ ਹੀ ਪੈਂਦਾ ਹੈ। ਕਲਮ ਚਾਹੇ ਸੋਨੇ ਦੀ ਹੋਵੇ ਜਾਂ ਪਿੱਤਲ ਦੀ।
* ਰੁਜ਼ਗਾਰ ਦਾ ਵਾਅਦਾ ਹੀ ਨਾ ਕਰੋ, ਦਿੱਤਾ ਵੀ ਜਾਵੇ।
* ਤੁਹਾਡੀ ਜ਼ਿੰਮੇਵਾਰੀ ਕੀ ਹੈ, ਸੋਚੋ ਤੇ ਸਮਝੋ।
* ਹਸਦ ਕਰਨ ਵਾਲਾ ਆਪ ਹੀ ਇਸ ਦੀ ਅੱਗ ਵਿਚ ਸੜਦਾ, ਕੁੜ੍ਹਦਾ ਹੈ, ਇਹ ਨਾ ਕਰੋ।
* ਇੱਛਾ ਬਾਦਸ਼ਾਹਾਂ ਨੂੰ ਗ਼ੁਲਾਮ ਬਣਾ ਦਿੰਦੀ ਹੈ, ਪਰ ਸਬਰ ਸੰਤੋਖ ਗੁਲਾਮ ਨੂੰ ਬਾਦਸ਼ਾਹ ਬਣਾ ਦਿੰਦਾ ਹੈ।
* ਜਦੋਂ ਸਾਨੂੰ ਮਨਚਾਹੀ ਮੁਰਾਦ ਪੂਰੀ ਹੋ ਜਾਂਦੀ ਹੈ ਤਾਂ ਅਸੀਂ ਬੜੇ ਖ਼ੁਸ਼ ਹੁੰਦੇ ਹਾਂ, ਜਦੋਂ ਨਾ ਪੂਰੀ ਹੋਵੇ ਤਾਂ ਦੁਖ ਨਾ ਕਰੋ। ਹੌਸਲਾ ਰੱਖੋ, ਵਾਰ-ਵਾਰ ਕੋਸ਼ਿਸ਼ ਕਰੋ, ਮਿਲੇਗੀ ਮੁਰਾਦ।
* ਬੜਾ ਮੁਸ਼ਕਿਲ ਹੁੰਦਾ ਹੈ ਜ਼ਿੰਦਗੀ ਦੀ ਸੱਚਾਈ ਨੂੰ ਸਮਝਣਾ।
* ਜਿਸ ਤਰਾਜੂ 'ਤੇ ਤੁਸੀਂ ਦੂਜਿਆਂ ਨੂੰ ਤੋਲਦੇ ਹੋ ਉਸ 'ਤੇ ਕਦੇ ਆਪ ਵੀ ਬੈਠ ਕੇ ਵੇਖੋ।
-ਹੁਸ਼ਿਆਰਪੁਰ। 146001 (ਪੰਜਾਬ)
ਮੋਬਾਈਲ : ...
ਭਾਰਤ ਤਿਉਹਾਰਾਂ ਦਾ ਦੇਸ਼ ਹੈ। ਬਸੰਤ ਪੰਚਮੀ ਦੇ ਆਗਮਨ ਤੋਂ ਸਵੇਰ ਸ਼ਾਮ ਥੋੜ੍ਹੀ ਬਹੁਤ ਠੰਢ ਹੀ ਰਹਿ ਜਾਂਦੀ ਹੈ। ਪਤੰਗਬਾਜ਼ੀ ਨੂੰ ਵੀ ਇਸ ਤਿਉਹਾਰ ਨਾਲ ਜੋੜਿਆ ਜਾਂਦਾ ਹੈ। ਹਰ ਉਮਰ ਦਾ ਬੰਦਾ ਆਪਣੇ ਵੱਖਰੇ-ਵੱਖਰੇ ਢੰਗ ਨਾਲ ਇਸ ਤਿਉਹਾਰ ਨੂੰ ਮਨਾਉਂਦਾ ਹੈ। ਵਿੱਦਿਆ ਦੀ ਦੇਵੀ ਸਰਸਵਤੀ ਮਾਤਾ ਦੀ ਵੀ ਪੂਜਾ ਕੀਤੀ ਜਾਂਦੀ ਹੈ। ਘਰਾਂ ਵਿਚ ਪੀਲੇ ਰੰਗ ਦੇ ਪਕਵਾਨ ਬਣਦੇ ਹਨ ਤੇ ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ ਹਨ।
ਪੁਰਾਣੇ ਸਮੇਂ ਵਿਚ ਰਾਜੇ ਮਹਾਰਾਜੇ ਵੀ ਪਤੰਗਬਾਜ਼ੀ ਦਾ ਬਹੁਤ ਸ਼ੌਕ ਰੱਖਦੇ ਸਨ ਤੇ ਸੂਤ ਦੇ ਧਾਗਿਆਂ ਨਾਲ ਪਤੰਗਾਂ ਉਡਾਈਆਂ ਜਾਂਦੀਆਂ ਸਨ। ਲੋਕ ਸਿੰਥੈਟਿਕ ਡੋਰਾਂ ਨਾਲ ਪਤੰਗ ਉਡਾਉਣੀ ਸ਼ੁਰੂ ਕਰ ਦਿੰਦੇ ਹਨ ਅਤੇ ਅਨੰਦ ਮਾਣਦੇ ਹਨ। ਘਰ ਦੀਆਂ ਛੱਤਾਂ 'ਤੇ ਲੋਕ ਡੀ.ਜੇ. ਲਗਾਉਂਦੇ ਹਨ ਤੇ ਭੰਗੜੇ ਪਾਉਂਦੇ ਹਨ। ਪਰ ਅੱਜਕਲ੍ਹ ਤਾਂ ਚੀਨੀ ਡੋਰ ਨਾਲ ਲੋਕ ਪਤੰਗ ਉਡਾਉਂਦੇ ਹਨ, ਜੋ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ। ਰਾਹਗੀਰਾਂ ਦੇ ਜ਼ਖਮੀ ਹੋਣ ਦਾ ਸਿਲਸਿਲਾ ਲਗਾਤਾਰ ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਹਾਂ। ਹਾਲ ਹੀ ਵਿਚ ਸਮਰਾਲਾ ਦੇ ਚਾਰ ਸਾਲਾ ਬੱਚੇ ਦਾ ਚਿਹਰਾ ਚੀਨੀ ਡੋਰ ਦੀ ...
ਬੱਚਿਓ ਹਾਂ ਪੱਖੀ ਸੋਚ ਨੂੰ ਅਪਣਾਓ ਬੁਰੀਆਂ ਆਦਤਾਂ ਤੋਂ ਦੂਰੀ ਬਣਾਓ ਜਿੱਤ ਆਪਣੇ ਮਨ ਨੂੰ ਵਿਚਾਰਾਂ ਨੂੰ ਪ੍ਰਪੱਕ ਬਣਾਓ ਰੱਖ ਮਨ ਨੂੰ ਇਕਾਗਰ ਇਸ ਨੂੰ ਸਮਝਾਓ ਚੰਗੇ ਨਜ਼ਰੀਏ ਨਾਲ ਜ਼ਿੰਦਗੀ ਖ਼ੁਸ਼ਹਾਲ ਬਣਾਓ। ਪੜ੍ਹਨੀਆਂ ਕਿਤਾਬਾਂ ਹਨੇਰਾ ਇਨ੍ਹਾਂ ਦੂਰ ਕਰਨਾ ਜ਼ਿੰਦਗੀ ਨੂੰ ਸੇਧ ਦੇ, ਗੁਣਾਂ ਦਾ ਵਿਕਾਸ ਏਨਾ ਕਰਨਾ ਨਿਰਾਸ਼ਾ ਹੰਕਾਰ ਤੇ ਗੁੱਸੇ ਤੋਂ ਜੇ ਤੁਸੀਂ ਬਚਣਾ ਬਸ ਮਨ ਨੂੰ ਮਜ਼ਬੂਤ ਤੇ ਸ਼ਾਂਤ ਬਣਾਈ ਰੱਖਣਾ 'ਲੱਕੀ' ਕਹੇ ਰੱਖਣੀ ਇਮਾਨਦਾਰੀ ਤੇ ਮਿਹਨਤ ਕਰਨੀ ਬਣ ਨੇਕ ਇਨਸਾਨ ਸਮਾਜ ਦੀ ਹੈ ਸੇਵਾ ਕਰਨੀ। -ਲਖਵੀਰ ਸਿੰਘ ਉਦੈਕਰਨ ਕੰਪਿਊਟਰ ਫੈਕਲਟੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਮੋਬਾਈਲ : ...
ਦਿਨ ਪੜ੍ਹਨ ਦੇ ਆਏ ਬੱਚਿਓ, ਦਿਨ ਪੜ੍ਹਨ ਦੇ ਆਏ।
ਖੇਡੇ, ਮੱਲ੍ਹੇ, ਮੋਬਾਈਲ ਵੀ ਦੇਖੇ, ਐਵੇਂ ਵਕਤ ਲੰਘਾਏ।
ਆਇਆ ਮੌਸਮ ਪੜ੍ਹਨ ਦਾ ਚੰਗਾ, ਲੰਮੀਆਂ ਹੋਈਆਂ ਰਾਤਾਂ।
ਪਾਸ ਹੋਣ ਲਈ ਪੜ੍ਹਨਾ ਪੈਣਾ, ਹੋਰ ਭੁੱਲ ਕੇ ਬਾਤਾਂ।
ਬਹੁਤੇ ਨੰਬਰ ਓਹੋ ਲਵੇਗਾ, ਪੜ੍ਹਨ 'ਚ ਧਿਆਨ ਲਗਾਏ।
ਦਿਨ ਪੜ੍ਹਨ ਦੇ ਆਏ ਬੱਚਿਓ, ਦਿਨ ਪੜ੍ਹਨ ਦੇ ਆਏ।
ਕੁਝ ਮਹੀਨੇ ਬਾਕੀ ਰਹਿ ਗਏ, ਆਈ ਪ੍ਰੀਖਿਆ ਨੇੜੇ।
ਇਹਦੇ ਵਿਚੋਂ ਪਾਸ ਹੋਣਗੇ, ਕਰਨ ਪੜ੍ਹਾਈਆਂ ਜਿਹੜੇ।
ਉੱਠੋ ਪੜ੍ਹਨ ਵਾਸਤੇ ਤੜਕੇ, ਘਰ ਦਾ ਕੋਈ ਜਗਾਏ।
ਦਿਨ ਪੜ੍ਹਨ ਦੇ ਆਏ ਬੱਚਿਓ, ਦਿਨ ਪੜ੍ਹਨ ਦੇ ਆਏ।
ਧਨ-ਦੌਲਤ ਤੋਂ ਸਮਾਂ ਕੀਮਤੀ, ਇਹ ਨਾ ਐਵੇਂ ਲੰਘਾਈਏ।
ਪੜ੍ਹੀਏ, ਲਿਖੀਏ ਚਿੱਤ ਲਗਾ ਕੇ, ਕੋਈ ਨਾ ਢਿੱਲ ਦਿਖਾਈਏ।
ਮਾਪਿਆਂ ਦੀ ਗੱਲ ਪੂਰੀ ਮੰਨੇਂ, ਵਿਅਰਥ ਨਾ ਸਮਾਂ ਗਵਾਏ।
ਦਿਨ ਪੜ੍ਹਨ ਦੇ ਆਏ ਬੱਚਿਓ, ਦਿਨ ਪੜ੍ਹਨ ਦੇ ਆਏ।
ਸਭ ਦੀ ਆਈ ਪ੍ਰੀਖਿਆ ਨੇੜੇ, ਕਰ ਲਓ ਖੂਬ ਤਿਆਰੀ।
ਜੇ ਕੋਈ ਚੰਗਾ ਦਰਜਾ ਲੈਣਾ, ਮਿਹਤਨ ਕਰ ਲਓ ਭਾਰੀ।
ਸੋਹਣੇ ਨੰਬਰ ਜੇ ਕੋਈ ਲੈਂਦਾ, ਹਰ ਕੋਈ ਉਹਨੂੰ ਵਡਿਆਏ।
ਦਿਨ ਪੜ੍ਹਨ ਦੇ ਆਏ ਬੱਚਿਓ, ਦਿਨ ਪੜ੍ਹਨ ਦੇ ਆਏ।
ਹੁਣ ਨਹੀਂ ਕੀਮਤੀ ਵਕਤ ...
ਰੁੱਤ ਬਸੰਤ ਹੈ ਬੜੀ ਪਿਆਰੀ ਖਿੜ ਜਾਂਦੀ ਫੁੱਲਾਂ ਦੀ ਕਿਆਰੀ। ਸੋਹਣੀ ਜਿਹੀ ਖ਼ੁਸ਼ਬੂ ਹੈ ਆਉਂਦੀ ਸਭਨਾਂ ਦੇ ਮਨ ਨੂੰ ਹੈ ਭਾਉਂਦੀ। ਖਿੜ ਜਾਂਦੇ ਫੁੱਲ ਰੰਗ ਬਰੰਗੇ ਸੌਂਹ ਰੱਬ ਦੀ ਬੜੇ ਲਗਦੇ ਚੰਗੇ। ਹਰੀਆਂ ਪੱਤੀਆਂ ਫੁੱਲ ਗੁਲਾਬੀ ਸੋਹਣੇ ਲੱਗਣ ਜਿਵੇਂ ਢੇਰ ਨਵਾਬੀ। ਭੀਂ-ਭੀਂ ਕਰਦੇ ਭੰਵਰੇ ਆਉਂਦੇ ਫੁੱਲਵਾੜੀ 'ਤੇ ਰੌਣਕ ਲਾਉਂਦੇ। ਸੁੱਖ ਬਸੰਤ ਰੁੱਤ ਨਿਰਾਲੀ ਹਰ ਥਾਂ ਛਾ ਜਾਂਦੀ ਹਰਿਆਲੀ। -ਪਰਵਿੰਦਰ ਕੌਰ ਸੁੱਖ ਲੁਧਿਆਣਾ। ਮੋਬਾਈਲ : ...
ਮਨੀ ਦੇ ਪਾਪਾ ਨੇ ਜਿਵੇਂ ਹੀ ਬਿਜਲੀ ਦੇ ਬਿੱਲ 'ਤੇ ਨਜ਼ਰ ਮਾਰੀ ਤਾਂ ਮਨੀ ਦੇ ਮੰਮੀ ਨੂੰ ਕੁਝ ਹੈਰਾਨੀ ਨਾਲ ਆਖਣ ਲੱਗੇ, ਇਸ ਕੜਾਕੇ ਦੀ ਸਰਦੀ ਵਿਚ ਵੀ ਏਨਾ ਬਿੱਲ ਆ ਗਿਆ। ਅਸਲ ਵਿਚ ਬੇਫ਼ਜ਼ੂਲ ਬਿਜਲੀ ਦੀ ਵਰਤੋਂ ਵਿਚ ਮਨੀ ਦੀ ਲਾਪ੍ਰਵਾਹੀ ਤੇ ਆਲਸ ਵੱਡਾ ਕਾਰਨ ਸੀ। ਮਨੀ ਦੇ ਦਾਦੀ ਜੀ ਤੇ ਉਸ ਦੇ ਮੰਮੀ ਕਿੰਨੀ ਵਾਰ ਤਾਂ ਮਨੀ ਨੂੰ ਸਮਝਾ ਕੇ ਥੱਕ ਗਏ ਸਨ ਕਿ ਉਸ ਦੇ ਪਾਪਾ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਮਹਿਕਮੇ ਵਲੋਂ ਤਨਖਾਹ ਨਹੀਂ ਮਿਲ ਰਹੀ। ਅਜਿਹੇ ਵਿਚ ਘਰੇਲੂ ਖ਼ਰਚੇ ਸੋਚ-ਸਮਝ ਕੇ ਕੀਤੇ ਜਾਣ। ਖ਼ਾਸ ਕਰਕੇ ਬਿਜਲੀ ਦੀ ਬੱਚਤ ਕਰਕੇ ਵੀ ਵੱਡੇ ਖ਼ਰਚਿਆਂ ਤੋਂ ਬਚਿਆ ਜਾ ਸਕਦਾ ਹੈ। ਪਰ ਮਨੀ ਦੇ ਕੰਨੀਂ ਜੂੰ ਨਾ ਸਕਦੀ। ਦਿਨ ਵਿਚ ਉਹ ਪੜ੍ਹਦਾ ਨਹੀਂ ਸੀ ਤੇ ਰਾਤ ਨੂੰ ਟੀ.ਵੀ. ਦੇਖਣ ਉਪਰੰਤ ਬਿਜਲੀ ਦੇ ਬੱਲਬ ਵਿਚ ਹੋਮ ਵਰਕ ਕਰਨ ਬਹਿ ਜਾਂਦਾ। ਫਿਰ ਸੌਣ ਸਮੇਂ ਅਕਸਰ ਬੱਲਬ ਬੰਦ ਕਰਨਾ ਭੁੱਲ ਜਾਂਦਾ। ਉਸ ਦੇ ਮੰਮੀ ਆ ਕੇ ਬੱਲਬ ਬੰਦ ਕਰਦੇ। ਇਹੋ ਨਹੀਂ ਮਨੀ ਨਹਾਉਣ ਸਮੇਂ ਅਕਸਰ ਪਾਣੀ ਦੀ ਮੋਟਰ ਚਾਲੂ ਕਰਕੇ ਬੰਦ ਕਰਨੀ ਭੁੱਲ ਜਾਂਦਾ। ਪਾਣੀ ਦੀ ਬਰਬਾਦੀ ਤਾਂ ਹੁੰਦੀ ਹੀ, ਇਸ ਨਾਲ ਵਾਰ-ਵਾਰ ਟੈਂਕੀ ਭਰਨ ...
ਜੰਗਲ ਦੇ ਸਾਰੇ ਮੁੱਖ ਅਹੁਦੇਦਾਰਾਂ ਦੀ ਇਕ ਜ਼ਰੂਰੀ ਮੀਟਿੰਗ ਚੱਲ ਰਹੀ ਸੀ। ਮੀਟਿੰਗ ਦਾ ਏਜੰਡਾ ਬੜਾ ਹੀ ਗੰਭੀਰ ਲੱਗ ਰਿਹਾ ਸੀ। ਸਾਰੇ ਜਾਨਵਰਾਂ ਦੇ ਚਿਹਰਿਆਂ ਉੱਤੇ ਚੁੱਪ ਪਸਰੀ ਹੋਈ ਸੀ। ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਕੋਈ ਗੰਭੀਰ ਸਮੱਸਿਆ ਆਉਣ ਵਾਲੀ ਹੋਵੇ। ਮੀਟਿੰਗ ਦੀ ਪ੍ਰਧਾਨਗੀ ਜੰਗਲ ਦਾ ਰਾਜਾ ਸ਼ੇਰ ਕਰ ਰਿਹਾ ਸੀ। ਮੀਟਿੰਗ ਦੀ ਚੁੱਪੀ ਇਕ ਚਿੜੀ ਨੇ ਤੋੜੀ। ਇਹ ਚਿੜੀ ਮਨੁੱਖਾਂ ਦੀ ਬਸਤੀ ਵਿਚ ਜਾ ਕੇ ਆਈ ਸੀ। ਇਹ ਚਿੜੀ ਜੰਗਲ ਦੇ ਰਾਜਾ ਸ਼ੇਰ ਦੀ ਖਾਸ ਜਾਸੂਸ ਸੀ। ਚਿੜੀ ਨੇ ਕਹਿਣਾ ਸ਼ੁਰੂ ਕੀਤਾ ਕਿ ਉਸ ਨੇ ਕੁਝ ਮਨੁੱਖਾਂ ਨੂੰ ਗੱਲਾਂ ਕਰਦੇ ਸੁਣਿਆ ਹੈ ਕਿ ਭਾਰਤ ਵਿਚ 74 ਸਾਲਾਂ ਬਾਅਦ ਕਿਸੇ ਖ਼ਾਸ ਜਾਨਵਰ ਚੀਤਾ ਦੀ ਘਰ ਵਾਪਸੀ ਹੋਣ ਵਾਲੀ ਹੈ। ਉਸ ਨੇ ਅੱਗੇ ਕਿਹਾ ਕਿ ਭਾਰਤ ਦੇ ਸਾਰੇ ਅਖਬਾਰਾਂ ਵਾਲੇ ਅਤੇ ਟੈਲੀਵਿਜ਼ਨ ਵਾਲੇ ਇਸ ਚੀਤਾ ਜਾਨਵਰ ਦੇ ਭਾਰਤ ਵਾਪਸ ਆਉਣ 'ਤੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਕੁਝ ਚੈਨਲਾਂ ਵਾਲੇ ਇਸ ਚੀਤੇ ਨੂੰ ਭਾਰਤ ਦਾ ਰਾਸ਼ਟਰੀ ਜਾਨਵਰ ਵੀ ਦੱਸ ਰਹੇ ਸਨ। ਚਿੜੀ ਦੀਆਂ ਇਹ ਗੱਲਾਂ ਸੁਣ ਕੇ ਜੰਗਲ ਦਾ ਰਾਜਾ ਸ਼ੇਰ ਅਤੇ ਉਸਦੇ ਕੈਬਨਿਟ ਮੰਤਰੀ ਹਾਥੀ, ਬਾਂਦਰ, ਭਾਲੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX