ਤਾਜਾ ਖ਼ਬਰਾਂ


ਕਸਬਾ ਲੋਪੋਕੇ ਤੇ ਆਸ-ਪਾਸ ਦੇ ਪਿੰਡਾਂ 'ਚ ਵੋਟਾਂ ਦਾ ਕੰਮ ਸ਼ੁਰੂ
. . .  4 minutes ago
ਚੋਗਾਵਾਂ, 1 ਜੂਨ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾ ਸਾਂਸੀ ਅਧੀਨ ਆਉਂਦੇ ਕਸਬਾ ਲੋਪੋਕੇ ਆਦਿ ਪਿੰਡਾਂ ਵਿਚ ਸਵੇਰ ਤੋਂ ਹੀ ਵੋਟਾਂ ਦਾ ਕੰਮ ਸ਼ੁਰੂ ਹੋ ਗਿਆ। ਲੋਕ ਆਪ ਮੁਹਾਰੇ ਹੋ ਕੇ ਵੋਟਾਂ ਪਾਉਣ ਲਈ ਪੁੱਜ ਰਹੇ ਹਨ। ਸਰਹੱਦੀ ਪਿੰਡਾਂ.....
ਹੈਲੋ ਕੈਪਟਨ ਅਮਰਿੰਦਰ ਦੀ ਬੇਟੀ ਜੈਦਰ ਕੌਰ ਬੂਥਾਂ ਦਾ ਦੌਰਾ ਕਰਦੇ ਹੋਏ
. . .  8 minutes ago
ਪਟਿਆਲਾ, 1ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਭਾਜਪਾ ਉਮੀਦਵਾਰ ਪਰਨੀਤ ਕੌਰ ਦੀ ਬੇਟੀ ਜੈਦਰ ਕੌਰ ਵੀ ਸਾਰੇ ਬੂਥਾਂ ਦਾ ਪਟਿਆਲਾ ਸ਼ਹਿਰ ਵਿਚ ਦੌਰਾ ਕਰਦੇ ਦੇਖੇ ਗਏ। ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਉਹ ਆਸਵੰਦ ਹਨ ਕਿ ਲੋਕ ਭਾਜਪਾ ਤੇ....
ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਪਰਿਵਾਰ ਸਮੇਤ ਪਾਈ ਵੋਟ
. . .  8 minutes ago
ਸ਼ਾਹਪੁਰ ਕੰਢੀ, 1 ਜੂਨ (ਰਣਜੀਤ ਸਿੰਘ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਆਪਣੇ ਪਰਿਵਾਰ ਸਮੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ ਦੇ ਬੂਥ ਨੰਬਰ 98 'ਤੇ ਵੋਟ ਪਾਈ।
ਅਨਿਲ ਜੋਸ਼ੀ ਨੇ ਆਪਣੇ ਪਰਿਵਾਰ ਨਾਲ ਪਹੁੰਚ ਕੇ ਕੀਤਾ ਮਤਦਾਨ
. . .  10 minutes ago
ਅੰਮ੍ਰਿਤਸਰ, 1 ਜੂਨ (ਸੁਰਿੰਦਰ ਕੋਛੜ)- ਅੰਮ੍ਰਿਤਸਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਨੇ ਆਪਣੇ ਪੁੱਤਰ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਨਾਲ ਬੂਥ ਨੰਬਰ 65, ਮੈਡੀਕਲ ਕਾਲਜ ਵਿਖੇ ਮਤਦਾਨ ਕੀਤਾ।
ਗੁਰੂ ਹਰ ਸਹਾਏ ਪੁਲਿਸ ਨੇ ਨਾਜਾਇਜ ਸ਼ਰਾਬ ਦੀਆਂ 8 ਪੇਟੀਆਂ ਕੀਤੀਆਂ ਬਰਾਮਦ
. . .  13 minutes ago
ਗੁਰੂ ਹਰ ਸਹਾਏ, 1 ਜੂਨ (ਕਪਿਲ ਕੰਧਾਂਰੀ )-ਜਿਥੇ ਅੱਜ ਪੰਜਾਬ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਉਥੇ ਹੀ ਚੋਣ ਕਮਿਸ਼ਨ ਵਲੋਂ ਸ਼ਰਾਬ ਦੇ ਠੇਕਿਆਂ ਨੂੰ 48 ਘੰਟੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਉਸਦੇ ਬਾਵਜੂਦ ਲੋਕਾਂ ਵਲੋਂ ਵੱਧ ਮੁਨਾਫ਼ਾ ਕਮਾਉਂਨ....
ਮਸ਼ੀਨ ਵਿਚ ਆਈ ਖ਼ਰਾਬੀ ਕਾਰਨ ਰੁੱਕਿਆ ਵੋਟਿੰਗ ਦਾ ਕੰਮ
. . .  14 minutes ago
ਫੁੱਲਾਂਵਾਲ, 1 ਜੂਨ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੇ ਹਲਕਾ ਗਿੱਲ ਦੇ 185 ਨੰਬਰ ਬੂਥ ’ਤੇ ਈ.ਵੀ.ਐਮ. ਮਸ਼ੀਨ ਦਾ ਸੀ. ਵੀ. ਖ਼ਰਾਬ ਹੋ ਜਾਣ ਨਾਲ ਵੋਟਿੰਗ ਦਾ ਕੰਮ ਰੁੱਕ ਗਿਆ ਅਤੇ ਬੂਥ ਦੇ ਬਾਹਰ ਵੋਟਰਾਂ ਦੀ....
ਅੱਜ ਦਾ ਦਿਨ ਸਾਡੇ ਸਾਰਿਆਂ ਲਈ ਮਹੱਤਵਪੂਰਨ- ਹਰਭਜਨ ਸਿੰਘ
. . .  19 minutes ago
ਜਲੰਧਰ, 1 ਜੂਨ- ਸਾਬਕਾ ਭਾਰਤੀ ਕ੍ਰਿਕਟਰ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇਕ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਾਰਿਆਂ ਲਈ....
ਜੰਡਿਆਲਾ ਦੀ ਔਰਤਾਂ ਵਿਚ ਵੋਟ ਲਈ ਉਤਸ਼ਾਹ
. . .  19 minutes ago
ਜੰਡਿਆਲਾ (ਮੰਜਕੀ),1ਜੂਨ (ਸੁਰਜੀਤ ਸਿੰਘ ਜੰਡਿਆਲਾ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਜੰਡਿਆਲਾ ਦੇ ਸਭ ਤੋਂ ਵੱਧ ਵੋਟਰਾਂ ਵਾਲੇ ਬੂਥ ਨੰਬਰ 194 ਜੋ ਕਿ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਹੈ.....
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਅੰਦਰ ਵੋਟਾਂ ਦਾ ਕੰਮ ਸ਼ੁਰੂ
. . .  23 minutes ago
ਡੇਰਾ ਬਾਬਾ ਨਾਨਕ, 1 ਜੂਨ (ਅਵਤਾਰ ਸਿੰਘ ਰੰਧਾਵਾ)- ਅੱਜ ਲੋਕ ਸਭਾ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਅੰਦਰ ਵੋਟਾਂ ਦਾ ਕੰਮ ਅਮਨ....
ਅੰਮ੍ਰਿਤਸਰ ਵਿਚ ਵਿਕਾਸ ਲਈ ਹੋਣੀ ਚਾਹੀਦੀ ਹੈ ਵੋਟਿੰਗ- ਤਰਨਜੀਤ ਸਿੰਘ ਸੰਧੂ
. . .  26 minutes ago
ਅੰਮ੍ਰਿਤਸਰ, 1 ਜੂਨ (ਪੱਤਰ ਪ੍ਰੇਰਕ)- ਅੱਜ ਸਵੇਰੇ ਸਾਬਕਾ ਕੂਟਨੀਤਕ ਅਤੇ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੈਂ ਲੋਕਾਂ ਨੂੰ ਅੰਮ੍ਰਿਤਸਰ ਦੇ ਵਿਕਾਸ ਲਈ ਆਪਣੀ....
ਡੀ.ਸੀ. ਘਣਸ਼ਾਮ ਥੋਰੀ ਨੇ ਪਾਈ ਆਪਣੀ ਵੋਟ
. . .  35 minutes ago
ਅੰਮ੍ਰਿਤਸਰ, 1 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕੰਮ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਘਣਸ਼ਾਮ ਥੋਰੀ ਨੇ ਅੱਜ ਇੱਥੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਨਾਲ ਉਨ੍ਹਾਂ ਦੀ ਧਰਮ ਪਤਨੀ...
ਮਹਿਤਪੁਰ ਵਿਖੇ 81 ਸਾਲਾ ਬਜ਼ੁਰਗ ਨੇ ਪਹਿਲੀ ਵੋਟ ਪਾ ਕੀਤੀ ਸ਼ੁਰੂਆਤ
. . .  37 minutes ago
ਮਹਿਤਪੁਰ, 1 ਜੁਲਾਈ (ਲਖਵਿੰਦਰ ਸਿੰਘ)- ਅੱਜ ਚੋਣਾਂ ਮੌਕੇ ਮਹਿਤਪੁਰ ਵਿਖੇ ਬੂਥ ਨੰਬਰ 207 ਵਿਖੇ 81 ਸਾਲਾਂ ਬਜ਼ੁਰਗ ਬਲਵੰਤ ਸਿੰਘ ਸਪੁੱਤਰ ਗੁਰਦਿੱਤ ਸਿੰਘ ਵਲੋਂ ਪਹਿਲੀ ਵੋਟ ਪਾ ਕੇ ਸ਼ੁਰੂਆਤ ਕੀਤੀ ਗਈ। ਚੋਣ ਕਮਿਸ਼ਨ...
ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਪਾਈ ਵੋਟ
. . .  40 minutes ago
ਜਲਾਲਾਬਾਦ, 1 ਜੂਨ (ਕਰਨ ਚੁਚਰਾ)- ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਸਮੁੱਚੇ ਮਾਨ ਪਰਿਵਾਰ ਨਾਲ ਆਪਣੇ ਜੱਦੀ ਪਿੰਡ ਚੱਕ ਸੁਹੇਲੇ ਵਾਲਾ ਵਿਖੇ ਵੋਟ....
ਬੂਥਾਂ ’ਤੇ ਲੱਗੀਆਂ ਲੰਬੀਆਂ ਕਤਾਰਾਂ
. . .  43 minutes ago
ਕਪੂਰਥਲਾ, 1 ਜੂਨ (ਅਮਰਜੀਤ ਸਿੰਘ ਸਡਾਨਾ)- ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵੋਟਿੰਗ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਈ, ਪਰ ਕਪੂਰਥਲਾ ਵਿਖੇ ਇੱਕਾ ਦੁੱਕਾ ਬੂਥਾਂ ਨੂੰ ਛੱਡ ਕੇ ਸਮੇਂ ਸਿਰ ਵੋਟਿੰਗ ਦਾ ਕੰਮ ਸ਼ੁਰੂ ਹੋਇਆ ਅਤੇ....
ਮਤਦਾਨ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੀ ਮੀਡੀਆ ਨਾਲ ਗੱਲਬਾਤ
. . .  46 minutes ago
ਅੰਮ੍ਰਿਤਸਰ, 1 ਜੂਨ (ਸੁਰਿੰਦਰ ਕੋਛੜ )- ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮਤਦਾਨ ਕਰਨ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਵੇਲੇ ਵੋਟਰਾਂ ਨੂੰ ਮਤਦਾਨ ਸੰਬੰਧੀ ਕੋਈ ਸੁਝਾਅ....
ਯੋਗੀ ਅਦਿੱਤਿਆਨਾਥ ਨੇ ਗੋਰਖਪੁਰ ਦੇ ਪੋਲਿੰਗ ਬੂਥ ’ਤੇ ਪਾਈ ਵੋਟ
. . .  49 minutes ago
ਲਖਨਊ, 1 ਜੂਨ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਗੋਰਖਨਾਥ, ਗੋਰਖਪੁਰ ਵਿਚ ਇਕ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਗੋਰਖਪੁਰ ਸੀਟ ’ਤੇ ਭਾਜਪਾ ਦੇ ਰਵੀ ਕਿਸ਼ਨ, ਸਪਾ ਦੇ ਕਾਜਲ ਨਿਸ਼ਾਦ...
ਵੋਟਾਂ ਦੀ ਪੋਲਿੰਗ ਦਾ ਕੰਮ ਮਿੱਥੇ ਸਮੇਂ ਅਨੁਸਾਰ ਹੋਇਆ ਸ਼ੁਰੂ
. . .  52 minutes ago
ਫੁੱਲਾਂਵਾਲ, 1 ਜੂਨ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੇ ਹਲਕਾ ਗਿੱਲ ਵਿਚ ਵੋਟਾਂ ਦੀ ਪੋਲਿੰਗ ਦਾ ਕੰਮ ਮਿਥੇ ਸਮੇਂ ਅਨੁਸਾਰ ਸ਼ੁਰੂ ਹੋ ਗਿਆ ਹੈ। ਹੁੰਮਸ ਭਰੇ ਗਰਮੀ ਦੇ ਮੌਸਮ ਦੇ ਬਾਵਜੂਦ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਵੋਟ ਪਾਉਣ ਲਈ ਵੱਡੇ ਰੁਝਾਨ ਨਾਲ ਲੋਕ ਪੋਲਿੰਗ ਬੂਥਾਂ ਤੇ ਪਹੁੰਚੇ
. . .  54 minutes ago
ਪਟਿਆਲਾ, 1 ਜੂਨ (ਅਮਰਵੀਰ ਸਿੰਘ ਆਹਲੂਵਾਲੀਆ)- ਪਟਿਆਲਾ ਵਿਖੇ 18ਵੀਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਨੂੰ ਚੁਣਨ ਲਈ ਲੋਕਾਂ ਨੇ ਸਵੇਰੇ ਸਵੇਰੇ ਹੀ ਕਾਫ਼ੀ ਦਿਲਚਸਪੀ ਦਿਖਾਈ ਹੈ। ਤਕਰੀਬਨ...
ਖਲਵਾੜਾ ਵਿਖੇ ਵੋਟਰਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
. . .  57 minutes ago
ਖਲਵਾੜਾ, 1 ਜੂਨ (ਮਨਦੀਪ ਸਿੰਘ ਸੰਧੂ)- ਖਲਵਾੜਾ ਦੇ ਬੂਥ ਨੰਬਰ 74 ਤੇ ਵੋਟਿੰਗ ਸ਼ੁਰੂ ਹੁੰਦਿਆਂ ਸਾਰ ਹੀ ਲੰਬੀਆਂ ਲਾਈਨਾਂ ਲੱਗ ਗਈਆਂ ਹਨ।
ਭਾਜਪਾ ਪ੍ਰਧਾਨ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
. . .  1 minute ago
ਸ਼ਿਮਲਾ, 1 ਜੂਨ- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਇਕ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਮੱਲਿਕਾ ਨੱਢਾ ਨੇ ਵੀ ਇੱਥੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਅਜਨਾਲਾ ਖੇਤਰ ਵਿੱਚ ਵੋਟਿੰਗ ਹੋਈ ਸ਼ੁਰੂ
. . .  about 1 hour ago
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ )- ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬਾ ਅਜਨਾਲਾ ਦੇ 188 ਪੋਲਿੰਗ ਬੂਥਾਂ ਤੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਰੀ ਗਰਮੀ ਦੇ ਬਾਵਜੂਦ ਦਿਨ ਚੜ੍ਹਦਿਆਂ ਹੀ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ ਤੇ ਪਹੁੰਚਣੇ ਸ਼ੁਰੂ ਹੋ ਗਏ ਹਨ।
ਜਲੰਧਰ ’ਚ ਵੋਟਿੰਗ ਹੋਈ ਸ਼ੁਰੂ
. . .  about 1 hour ago
ਜਲੰਧਰ ’ਚ ਵੋਟਿੰਗ ਹੋਈ ਸ਼ੁਰੂ
ਮਲੋਟ ਵਿਖੇ ਵੋਟਿੰਗ ਹੋਈ ਸ਼ੁਰੂ
. . .  about 1 hour ago
ਮਲੋਟ, 1 ਜੂਨ (ਪਾਟਿਲ)- ਮਲੋਟ ’ਚ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਨੂੰ ਲੈ ਕੇ ਲੋਕਾਂ ’ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਲੋਟ ’ ਚ ਵੋਟਿੰਗ ਲਈ 190 ਚੋਣ ਕੇਂਦਰ ਬਣੇ ਹਨ।
ਪ੍ਰਧਾਨ ਮੰਤਰੀ ਨੇ ਆਖ਼ਰੀ ਗੇੜ ਵਿਚ ਰਿਕਾਰਡ ਤੋੜ ਵੋਟਿੰਗ ਕਰਨ ਦੀ ਕੀਤੀ ਅਪੀਲ
. . .  59 minutes ago
ਨਵੀਂ ਦਿੱਲੀ, 1 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਅੱਜ 2024 ਦੀਆਂ ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਨੌਜਵਾਨ ਅਤੇ ਮਹਿਲਾ ਵੋਟਰ ਰਿਕਾਰਡ ਸੰਖਿਆ ਵਿਚ....
ਪੰਜਾਬ ਵਿਚ ਵੋਟਿੰਗ ਹੋਈ ਸ਼ੁਰੂ
. . .  about 1 hour ago
ਚੰਡੀਗੜ੍ਹ, 1 ਜੂਨ- ਅੱਜ ਚੋਣਾਂ ਦੇ 7ਵੇਂ ਅਤੇ ਆਖ਼ਰੀ ਗੇੜ ਤਹਿਤ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 16 ਫੱਗਣ ਸੰਮਤ 552

ਦਰਬਾਰ ਸਾਹਿਬ

ਹੁਕਮਨਾਮਾ

ਹੁਕਮਨਾਮਾ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ 'ਸ਼ਾਹੀ ਫੁਰਮਾਨ' | ਸਿੱਖ ਧਰਮ ਵਿਚ ਉਕਤ ਸ਼ਬਦ ਦਾ ਅਰਥ ਹੈ 'ਦਿਨ ਭਰ ਲਈ ਸਿੱਖ ਦੀ ਅਗਵਾਈ ਕਰਨ ਵਾਲਾ ਗੁਰੂ ਦਾ ਹੁਕਮ' | ਹਰ ਰੋਜ਼ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਜਿਸ ਅੰਗ ਤੋਂ ਵਾਕ ਲਿਆ ਜਾਂਦਾ ਹੈ, ਉਹ ਉਸ ਦਿਨ ਲਈ ਗੁਰੂ ਦਾ ਹੁਕਮ ਹੁੰਦਾ ਹੈ | ਇਹ ਰਵਾਇਤ ਸੰਨ 1604 ਈ: ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਪਹਿਲੇ ਦਿਨ ਤੋਂ ਚਲੀ ਆ ਰਹੀ ਹੈ | ਆਪ ਜੀ ਲਈ ਅਸੀਂ ਇਸ ਅੰਗ 'ਤੇ ਸਚਖੰਡ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਗਿਆ ਹੁਕਮਨਾਮਾ ਆਪ ਜੀ ਦੀ ਸੇਵਾ ਵਿਚ ਪੇਸ਼ ਕਰ ਰਹੇ ਹਾਂ |

 

ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ


Live Radio

  ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਨ ਲਈ ਆਪ ਜੀ ਨੂੰ
ਕੰਪਿਊਟਰ 'ਤੇ  'ਵਿੰਡੋਜ਼ ਮੀਡੀਆ ਪਲੇਅਰ'  ਇਨਸਟਾਲ ਕਰਨਾ ਪਵੇਗਾ |

 'ਵਿੰਡੋਜ਼ ਮੀਡੀਆ ਪਲੇਅਰ' (Windows Media Player) ਡਾਊਨ ਲੋਡ ਕਰਨ ਲਈ ਇਥੇ ਕਲਿੱਕ ਕਰੋ |

You have to install Windows Media Player to listen Live Kirtan

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX