JALANDHAR WEATHER

ਨਾਨਕਮੱਤਾ ਗੁਰਦੁਆਰਾ ਡੇਰਾ ਪ੍ਰਮੁੱਖ ਹੱਤਿਆਕਾਂਡ 'ਚ ਸ਼ਾਮਿਲ ਦੋ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ - ਡੀ.ਜੀ.ਪੀ. ਉੱਤਰਾਖੰਡ

 ਦੇਹਰਾਦੂਨ, 28 ਮਾਰਚ - ਨਾਨਕਮੱਤਾ ਗੁਰਦੁਆਰਾ ਡੇਰਾ ਪ੍ਰਮੁੱਖ ਤਰਸੇਮ ਸਿੰਘ ਦੀ ਹੱਤਿਆ ਦੇ ਮਾਮਲੇ 'ਤੇ ਉੱਤਰਾਖੰਡ ਦੇ ਪੁਲਿਸ ਡਾਇਰੈਕਟਰ ਜਨਰਲ ਅਭਿਨਵ ਕੁਮਾਰ ਦਾ ਕਹਿਣਾ ਹੈ, ''ਇਸ ਘਟਨਾ 'ਚ ਸ਼ਾਮਿਲ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਅਪਰਾਧਿਕ ਇਤਿਹਾਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਐਸ.ਟੀ.ਐਫ. ਦੀ ਟੀਮ ਵੀ ਉਥੇ ਪਹੁੰਚ ਗਈ ਹੈ, ਅਤੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਹਨ, ਅਸੀਂ ਇਸ ਸੰਬੰਧ ਵਿਚ ਗੁਆਂਢੀ ਰਾਜਾਂ ਦੇ ਪੁਲਿਸ ਬਲਾਂ ਨਾਲ ਵੀ ਸੰਪਰਕ ਕੀਤਾ ਹੈ, ਅਸੀਂ ਯੂ.ਪੀ. ਐਸ.ਟੀ.ਐਫ., ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਵੀ ਲਗਾਤਾਰ ਸੰਪਰਕ ਵਿਚ ਹਾਂ। ਅਸੀਂ ਉਨ੍ਹਾਂ ਦੇ ਸੰਪਰਕ ਵਿਚ ਹਾਂ ਅਤੇ ਉਨ੍ਹਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ