ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ 21 ਤੋਂ 23 ਸਤੰਬਰ ਤੱਕ ਅਮਰੀਕਾ ਦਾ ਦੌਰਾ ਕਰਨਗੇ
. . .  1 day ago
ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 23 ਸਤੰਬਰ ਤੱਕ ਅਮਰੀਕਾ ਦਾ ਦੌਰਾ ਕਰਨਗੇ, ਜਿਸ ਦੌਰਾਨ ਉਹ ਕੁਆਡ ਸਮਿਟ 'ਚ ਹਿੱਸਾ ਲੈਣਗੇ ਅਤੇ ਸੰਯੁਕਤ ਰਾਸ਼ਟਰ ਮਹਾਸਭਾ 'ਚ 'ਸਮਿਟ ਆਫ ਦ ਫਿਊਚਰ' ...
ਸਕੁਐਡਰਨ ਲੀਡਰ ਮੋਹਨਾ ਸਿੰਘ ਐਲ.ਸੀ.ਏ. ਤੇਜਸ ਫਾਈਟਰ ਫਲੀਟ ਵਿਚ ਪਹਿਲੀ ਮਹਿਲਾ ਲੜਾਕੂ ਪਾਇਲਟ
. . .  1 day ago
ਜੋਧਪੁਰ (ਰਾਜਸਥਾਨ), 17 ਸਤੰਬਰ (ਏਐਨਆਈ): ਸਕੁਐਡਰਨ ਲੀਡਰ ਮੋਹਨਾ ਸਿੰਘ ਭਾਰਤ ਦੇ ਸਵਦੇਸ਼ੀ ਤੌਰ 'ਤੇ 'ਮੇਡ ਇਨ ਇੰਡੀਆ' ਐਲ.ਸੀ.ਏ. ਤੇਜਸ ਲੜਾਕੂ ਜੈੱਟ ਦੇ ਸਕੁਐਡਰਨ ਦਾ ਸੰਚਾਲਨ ਕਰਨ ਵਾਲੀ ...
ਸਕੁਐਡਰਨ ਲੀਡਰ ਮੋਹਨਾ ਸਿੰਘ ਐਲ.ਸੀ.ਏ. ਤੇਜਸ ਫਾਈਟਰ ਫਲੀਟ ਵਿਚ ਪਹਿਲੀ ਮਹਿਲਾ ਲੜਾਕੂ ਪਾਇਲਟ
. . .  1 day ago
ਜੋਧਪੁਰ (ਰਾਜਸਥਾਨ), 17 ਸਤੰਬਰ (ਏਐਨਆਈ): ਸਕੁਐਡਰਨ ਲੀਡਰ ਮੋਹਨਾ ਸਿੰਘ ਭਾਰਤ ਦੇ ਸਵਦੇਸ਼ੀ ਤੌਰ 'ਤੇ 'ਮੇਡ ਇਨ ਇੰਡੀਆ' ਐਲ.ਸੀ.ਏ. ਤੇਜਸ ਲੜਾਕੂ ਜੈੱਟ ਦੇ ਸਕੁਐਡਰਨ ਦਾ ਸੰਚਾਲਨ ਕਰਨ ਵਾਲੀ ...
ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਜਿੱਤਣ 'ਤੇ ਕਪਤਾਨ ਹਰਮਪ੍ਰੀਤ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ
. . .  1 day ago
ਜੰਡਿਆਲਾ ਗੁਰੂ,ਟਾਂਗਰਾ, 17 ਸਤੰਬਰ ( ਹਰਜਿੰਦਰ ਸਿੰਘ ਕਲੇਰ )- ਚੀਨ ਵਿਚ ਹੋਈ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿਚ ਭਾਰਤ ਦੇ ਹਾਕੀ ਖਿਡਾਰੀਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੀਨ ਨੂੰ ਇਕ ਗੋਲ ਨਾਲ ਹਰਾ ਕੇ ...
ਲੜੀਵਾਰ ਧਮਾਕਿਆਂ ਤੋਂ ਬਾਅਦ ਲਿਬਨਾਨ ਸਰਕਾਰ ਦੇ ਹੁਕਮ-ਆਪਣੀ ਜੇਬ 'ਚ ਰੱਖੇ ਪੇਜਰ ਤੁਰੰਤ ਸੁੱਟ ਦਿਓ
. . .  1 day ago
ਬੇਰੂਤ , 17 ਸਤੰਬਰ-ਲਿਬਨਾਨ ਵਿਚ ਪੇਜਰਾਂ ਵਿਚ ਧਮਾਕੇ ਹੋਏ ਹਨ। ਲਿਬਨਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਆਪਣੀ ਜੇਬ 'ਚ ਰੱਖੇ ਪੇਜਰ ਤੁਰੰਤ ਸੁੱਟ ਦਿਓ ।
ਰਾਜੌਰੀ 'ਚ ਭਾਰਤੀ ਫੌਜ ਦੀ ਗੱਡੀ ਹਾਦਸੇ ਦਾ ਸ਼ਿਕਾਰ, 6 ਜਵਾਨ ਜ਼ਖਮੀ
. . .  1 day ago
ਰਾਜੌਰੀ (ਜੰਮੂ-ਕਸ਼ਮੀਰ), 17 ਸਤੰਬਰ-ਰਾਜੌਰੀ ਦੇ ਮੰਜਾਕੋਟ ਇਲਾਕੇ 'ਚ ਫੌਜ ਦੀ ਇਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਫੌਜ ਦੇ 4 ਜਵਾਨ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਪੀ.ਐਚ.ਸੀ...
ਲਿਬਨਾਨ 'ਚ ਪੇਜਰਾਂ 'ਚ ਧਮਾਕੇ, 8 ਦੀ ਮੌਤ, 2750 ਜ਼ਖਮੀ
. . .  1 day ago
ਲਿਬਨਾਨ, 17 ਸਤੰਬਰ-ਲਿਬਨਾਨ ਵਿਚ ਪੇਜਰਾਂ ਵਿਚ ਧਮਾਕੇ ਹੋਏ ਹਨ। ਲਿਬਨਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਪੇਜਰਾਂ ਦੇ ਧਮਾਕੇ ਵਿਚ 2750 ਲੋਕ ਜ਼ਖਮੀ ਹੋਏ ਹਨ ਅਤੇ 8 ਲੋਕਾਂ ਦੀ ਮੌਤ...
ਮੁੰਬਈ : ਟਰੈਕਟਰ ਹੇਠਾਂ ਆਉਣ ਕਾਰਨ 3 ਬੱਚਿਆਂ ਦੀ ਮੌਤ, 6 ਜ਼ਖਮੀ
. . .  1 day ago
ਮੁੰਬਈ (ਮਹਾਰਾਸ਼ਟਰ), 17 ਸਤੰਬਰ-ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਗਣੇਸ਼ ਮੂਰਤੀ ਨੂੰ ਲੈ ਕੇ ਜਾ ਰਹੀ ਇਕ ਟਰੈਕਟਰ-ਟਰਾਲੀ ਦੀ ਲਪੇਟ ਵਿਚ ਆਉਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ...
ਭਾਰਤ ਨੇ ਮਿਆਂਮਾਰ ਨੂੰ 10 ਲੱਖ ਅਮਰੀਕੀ ਡਾਲਰ ਦੀ ਐਮਰਜੈਂਸੀ ਹੜ੍ਹ ਰਾਹਤ ਸਹਾਇਤਾ ਭੇਜੀ
. . .  1 day ago
ਨਵੀਂ ਦਿੱਲੀ, 17 ਸਤੰਬਰ-ਆਪਰੇਸ਼ਨ ਸਦਭਾਵ ਤਹਿਤ ਭਾਰਤ ਨੇ ਮਿਆਂਮਾਰ ਦੇ ਪੀਪਲਜ਼ ਰੀਪਬਲਿਕ ਆਫ਼ ਮਿਆਂਮਾਰ ਨੂੰ 10 ਲੱਖ ਅਮਰੀਕੀ ਡਾਲਰ ਦੀ 53 ਟਨ ਐਮਰਜੈਂਸੀ ਹੜ੍ਹ ਰਾਹਤ ਸਹਾਇਤਾ...
ਸੜਕ ਹਾਦਸੇ 'ਚ ਗ੍ਰੰਥੀ ਸਿੰਘ ਦੀ ਮੌਤ, ਕਾਰਵਾਈ ਨੂੰ ਲੈ ਕੇ ਪਿੰਡ ਵਾਸੀਆਂ ਦਿੱਤਾ ਧਰਨਾ
. . .  1 day ago
ਕਲਾਨੌਰ, 17 ਸਤੰਬਰ (ਪੁਰੇਵਾਲ/ਕਾਹਲੋਂ)-ਨੇੜਲੇ ਪਿੰਡ ਖੁਸ਼ੀਪੁਰ ਵਾਸੀ ਗ੍ਰੰਥੀ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖਬਰ ਕਾਰਨ ਇਲਾਕੇ ਵਿਚ ਸੋਗ ਹੈ। ਪਿੰਡ ਵਾਸੀਆਂ ਵਲੋਂ ਸੜਕ ਉਤੇ ਧਰਨਾ ਲਗਾ ਕੇ ਕਾਰਵਾਈ ਦੀ ਮੰਗ ਕੀਤੀ ਗਈ। ਜਾਣਕਾਰੀ ਸਾਂਝੀ ਕਰਦਿਆਂ ਪਿੰਡ ਖੁਸ਼ੀਪੁਰ ਵਾਸੀ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਤਰਲੋਕ ਸਿੰਘ ਗ੍ਰੰਥੀ ਸਿੰਘ ਆਪਣੀ ਦਵਾਈ ਲੈਣ...
ਕਾਂਗਰਸ ਹਰਿਆਣਾ 'ਚ ਤੁਸ਼ਟੀਕਰਨ ਦੀ ਰਾਜਨੀਤੀ ਕਰਨਾ ਚਾਹੁੰਦੀ ਹੈ - ਅਮਿਤ ਸ਼ਾਹ
. . .  1 day ago
ਫਰੀਦਾਬਾਦ (ਹਰਿਆਣਾ), 17 ਸਤੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸੀ ਲੋਕ ਫਰਜ਼ੀ ਬਿਆਨ ਫੈਲਾਉਣ ਦੇ ਮਾਹਰ ਹਨ। ਉਨ੍ਹਾਂ ਕਿਹਾ ਕਿ ਅਗਨੀਵੀਰ ਦੇ ਜਵਾਨਾਂ...
ਪੰਜਾਬ ਸਟੇਟ ਫਾਰਮੇਸੀ ਆਫੀਸਰ ਐਸੋ. ਵਲੋਂ ਫਾਰਮੇਸੀ ਕੌਂਸਲ ਚੋਣਾਂ ਲੜ ਰਹੇ 6 ਉਮੀਦਵਾਰਾਂ ਦੀ ਹਮਾਇਤ ਦਾ ਐਲਾਨ
. . .  1 day ago
ਸੰਗਰੂਰ, 17 ਸਤੰਬਰ (ਧੀਰਜ ਪਸ਼ੋਰੀਆ)-ਪੰਜਾਬ ਕੈਮਿਸਟ ਐਸੋਸੀਏਸ਼ਨ ਜਿਸ ਦੇ ਪ੍ਰਧਾਨ ਅਸ਼ੋਕ ਗੋਇਲ ਸਮਾਨਾ ਹਨ ਅਤੇ ਪੰਜਾਬ ਸਟੇਟ ਫਾਰਮੇਸੀ ਆਫੀਸਰ ਐਸੋਸੀਏਸ਼ਨ ਦੀ ਇਕ ਮਹੱਤਵਪੂਰਨ ਮੀਟਿੰਗ...
ਲੱਕੀ ਪਟਿਆਲ ਗੈਂਗ ਦੇ 6 ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ
. . .  1 day ago
ਮੋਗਾ, 17 ਸਤੰਬਰ-ਇਕ ਵੱਡੀ ਸਫਲਤਾ ਵਿਚ ਮੋਗਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਚੱਲ ਰਹੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੇ ਕਾਰਟੇਲ ਦਾ ਪਰਦਾਫਾਸ਼ ਕੀਤਾ ਅਤੇ ਲੱਕੀ ਪਟਿਆਲ ਗੈਂਗ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਅਤੇ 8 ਪਿਸਤੌਲ, 16 ਜ਼ਿੰਦਾ...
ਲੋਹੀਆਂ-ਸੁਲਤਾਨਪੁਰ ਫਾਟਕ 'ਤੇ ਸ਼ਰੇਆਮ ਵੱਢੇ ਨੌਜਵਾਨ ਦੇ ਦੋਸ਼ੀ ਗ੍ਰਿਫਤਾਰ
. . .  1 day ago
ਲੋਹੀਆਂ ਖਾਸ, 17 ਸਤੰਬਰ (ਕੁਲਦੀਪ ਸਿੰਘ ਖਾਲਸਾ)-ਆਪਣੀ ਭੈਣ ਨਾਲ ਬਦਸਲੂਕੀ ਕਰਨ ਵਾਲੇ ਇਕ ਨੌਜਵਾਨ ਨੂੰ ਲੜਕੀ ਦੇ ਭਰਾ ਅਤੇ ਸਾਥੀਆਂ ਨੇ ਉਸ ਵੇਲੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ...
ਜਸਬੀਰ ਸਿੰਘ ਡਿੰਪਾ ਹਰਿਆਣਾ ਦੇ ਰੋਹਤਕ ਹਲਕੇ ਤੋਂ ਕੋਆਰਡੀਨੇਟਰ ਨਿਯੁਕਤ
. . .  1 day ago
ਖਡੂਰ ਸਾਹਿਬ, 17 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਹਰਿਆਣਾ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ....
ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਮਨਦੀਪ ਸਿੰਘ ਸਿੱਧੂ ਹੋਣਗੇ ਸਾਡੇ ਉਮੀਦਵਾਰ- ਸਰਬਜੀਤ ਸਿੰਘ ਖਾਲਸਾ
. . .  1 day ago
ਫਰੀਦਕੋਟ, 17 ਸਤੰਬਰ- ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਮਨਦੀਪ ਸਿੰਘ ਸਿੱਧੂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਅਸੀਂ ਸ਼ਹੀਦ ਭਾਈ ਸਤਵੰਤ...
ਜੰਮੂ ਕਸ਼ਮੀਰ ਚੋਣਾਂ: ਚਰਨਜੀਤ ਸਿੰਘ ਚੰਨੀ ਤੇ ਮੁਕੇਸ਼ ਅਗਨੀਹੋਤਰੀ ਸੀਨੀਅਰ ਅਬਜ਼ਰਵਰ ਨਿਯੁਕਤ
. . .  1 day ago
ਨਵੀਂ ਦਿੱਲੀ, 17 ਸਤੰਬਰ- ਜੰਮੂ ਕਸ਼ਮੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਲ ਇੰਡੀਆ ਕਾਂਗਰਸ ਕਮੇਟੀ ਨੇ ਚਰਨਜੀਤ ਸਿੰਘ ਚੰਨੀ ਅਤੇ ਮੁਕੇਸ਼ ਅਗਨੀਹੋਤਰੀ ਨੂੰ....
ਅਟਾਰੀ ਦੇ ਉਲੰਪੀਅਨ ਹਾਕੀ ਖਿਡਾਰੀ ਜੁਗਰਾਜ ਸਿੰਘ ਜੋਗਾ ਦੇ ਇਕਲੌਤੇ ਗੋਲ ਨਾਲ ਭਾਰਤ ਨੂੰ ਮਿਲੀ ਜਿੱਤ
. . .  1 day ago
ਅਟਾਰੀ, ਅੰਮ੍ਰਿਤਸਰ 17 ਸਤੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਚੀਨ ਵਿਖੇ ਖੇਡੇ ਗਏ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਦੇ ਫਾਈਨਲ ਮੁਕਾਬਲੇ ਵਿਚ ਅਟਾਰੀ ਅੰਮ੍ਰਿਤਸਰ ਦੇ ਜੰਮਪਲ ਜੁਗਰਾਜ ਸਿੰਘ ਜੋਗਾ....
ਐਨ.ਆਰ.ਆਈ. ਕਤਲ ਮਾਮਲਾ: ਪੁਲਿਸ ਨੇ ਦੋ ਦੋਸ਼ੀ ਕੀਤੇ ਕਾਬੂ
. . .  1 day ago
ਜਲੰਧਰ, 17 ਸਤੰਬਰ- ਜਲੰਧਰ ਦਿਹਾਤੀ ਦੇ ਨਕੋਦਰ ਵਿਖੇ ਪਿੰਡ ਕੰਗ ਸਾਹਬੂ ਤੋਂ ਕਿਡਨੈਪ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਐਨ.ਆਰ.ਆਈ. ਮੋਹਿੰਦਰ ਸਿੰਘ ਦੀ ਤੇਜ਼ਧਾਰ....
ਕਮਿਸ਼ਨਰੇਟ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫ਼ਾਸ਼
. . .  1 day ago
ਜਲੰਧਰ, 17 ਸਤੰਬਰ (ਮਨਜੋਤ ਸਿੰਘ)- ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਇਕ ਵਿਅਕਤੀ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਅਤੇ ਜਾਅਲੀ....
ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਭਾਰਤ ਪੰਜਵੀਂ ਵਾਰ ਬਣਿਆ ਚੈਂਪੀਅਨ
. . .  1 day ago
ਬੀਜਿੰਗ, 17 ਸਤੰਬਰ- ਭਾਰਤੀ ਪੁਰਸ਼ ਹਾਕੀ ਟੀਮ ਨੇ ਜੁਗਰਾਜ ਦੇ ਨਿਰਣਾਇਕ ਗੋਲ ਨਾਲ ਚੀਨ ਨੂੰ 1-0 ਨਾਲ ਹਰਾ ਕੇ ਪੰਜਵੀਂ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਅਤੇ ਚੀਨ....
ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 17 ਸਤੰਬਰ- ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਿੱਲੀ ਦੇ ਉਪ-ਰਾਜਪਾਲ ਵਿਨੈ ਕੁਮਾਰ ਸਕਸੈਨਾ ਨੂੰ ਆਪਣਾ....
100 ਕਰੋੜੀ ਘੁਟਾਲੇ ਦੀ ਜਾਂਚ ਲਈ ਬਣਾਈ ਗਈ ਐਸ.ਆਈ.ਟੀ. ਇਕ ਦਿਖਾਵਾ- ਸਰਬਜੀਤ ਸਿੰਘ ਝਿੰਜਰ
. . .  1 day ago
ਚੰਡੀਗੜ੍ਹ, 17 ਸਤੰਬਰ (ਪੰਜਾਬ ਮੇਲ)- ਯੂਥ ਅਕਾਲੀ ਦਲ ਨੇ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਰਖ਼ਾਸਤ ਕਰਨ ਅਤੇ ਉਨ੍ਹਾਂ ਦੀ ਆਈ.ਪੀ.ਐਸ. ਪਤਨੀ ਜੋਤੀ ਯਾਦਵ ਨੂੰ 100 ਕਰੋੜ ਦਾ ਸਾਈਬਰ ਕ੍ਰਾਈਮ...
ਯੂਥ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਬੇਰੁਜ਼ਗਾਰੀ ਦਿਵਸ
. . .  1 day ago
ਛੇਹਰਟਾ, 17 ਸਤੰਬਰ (ਪੱਤਰ ਪ੍ਰੇਰਕ)- ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਸ੍ਰੀਨਿਵਾਸ ਬੀ. ਵੀ. ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਮੋਹਿਤ ਮਹਿੰਦਰਾ ਦੇ ਦਿਸ਼ਾ ਨਿਰਦੇਸ਼ ਤੇ ਯੂਥ ਕਾਂਗਰਸ....
ਮ੍ਰਿਤਕ ਮਗਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਵੱਖ-ਵੱਖ ਜਥੇਬੰਦੀਆਂ ਵਲੋਂ ਕੌਮੀ ਮਾਰਗ 'ਤੇ ਚੱਕਾ ਜਾਮ
. . .  1 day ago
ਸੁਨਾਮ (ਊਧਮ ਸਿੰਘ ਵਾਲਾ), 17 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਬੀਤੇ ਕੱਲ ਸਥਾਨਕ ਪਟਿਆਲਾ ਮੁੱਖ ਮਾਰਗ 'ਤੇ ਹੋਏ ਸੜਕ ਹਾਦਸੇ 'ਚ ਮਰੇ 4 ਮਗਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਵਿੱਢਿਆ ਗਿਆ ਅਣਮਿੱਥੇ ਸਮੇਂ ਦਾ ਸੰਘਰਸ਼ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਪੀੜਤ ਪਰਿਵਾਰਾਂ ਵਲੋਂ ਕਿਹਾ ਜਾ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਅੱਸੂ ਸੰਮਤ 556
ਵਿਚਾਰ ਪ੍ਰਵਾਹ: ਅਸਾਨ ਤਰੀਕੇ ਨਾਲ ਮਿਲੀ ਸਫ਼ਲਤਾ ਜਾਂ ਦੌਲਤ ਪੱਚਦੀ ਬਹੁਤ ਮੁਸ਼ਕਿਲ ਹੈ। -ਅਗਿਆਤ

'ਅਜੀਤ' ਦਾ ਮਾਣਮੱਤਾ ਇਤਿਹਾਸ

ਪੰਜਾਬੀਆਂ ਦੇ ਹਰਮਨ-ਪਿਆਰੇ ਅਖ਼ਬਾਰ 'ਅਜੀਤ' ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ। ਇਸ ਨੂੰ 'ਪੰਜਾਬ ਦੀ ਆਵਾਜ਼' ਕਿਹਾ ਜਾਂਦਾ ਹੈ। ਭਾਵੇਂ ਪੰਜਾਬੀ ਪੱਤਰਕਾਰੀ ਭਾਰਤੀ ਮੁੱਖਧਾਰਾ ਦੀ ਪੱਤਰਕਾਰੀ ਨਾਲੋਂ ਤਕਰੀਬਨ ਸੌ ਸਾਲ ਬਾਅਦ ਹੋਂਦ ਵਿਚ ਆਈ ਪਰ ਫਿਰ ਵੀ ਇਹ ਉਸ ਦਾ ਪੂਰੀ ਤਰ੍ਹਾਂ ਮੁਕਾਬਲਾ ਕਰਨ ਦੇ ਸਮਰੱਥ ਹੈ ਅਤੇ ਕਈ ਖੇਤਰਾਂ ਵਿਚ ਕੌਮੀ ਪੱਧਰ ਦੀ ਪੱਤਰਕਾਰੀ ਦੇ ਬਿਲਕੁਲ ਬਰਾਬਰ ਜਾ ਰਹੀ ਹੈ। ਇਸ ਗੱਲ ਦੀ ਇਕ ਜਿਊਂਦੀ-ਜਾਗਦੀ ਉਦਾਹਰਣ 'ਅਜੀਤ' ਹੈ ਜੋ ਕਵਰੇਜ ਅਤੇ ਸਜ-ਧਜ ਦੇ ਮਾਮਲੇ ਵਿਚ ਕੌਮੀ ਪੱਧਰ ਦੀ ਕਿਸੇ ਵੀ ਅਖ਼ਬਾਰ ਦਾ ਹਰ ਪੱਖੋਂ ਮੁਕਾਬਲਾ ਕਰਦਾ ਹੈ। 'ਅਜੀਤ' ਨੂੰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ।
ਉਰਦੂ 'ਅਜੀਤ' 1941 ਵਿਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਛੱਪਣਾ ਸ਼ੁਰੂ ਹੋਇਆ ਸੀ। ਸ: ਅਮਰ ਸਿੰਘ ਦੁਸਾਂਝ ਅਤੇ ਮਾਸਟਰ ਅਜੀਤ ਸਿੰਘ ਅੰਬਾਲਵੀ ਇਸ ਦੇ ਕਰਤਾ-ਧਰਤਾ ਤੇ ਸੰਪਾਦਕ ਸਨ। ਇਹ ਇਕ ਛੋਟੇ ਆਕਾਰ ਵਾਲਾ ਚਾਰ ਸਫ਼ਿਆਂ ਦਾ ਹਫ਼ਤਾਵਰੀ ਅਖ਼ਬਾਰ ਸੀ। ਉਨ੍ਹਾਂ ਦਿਨਾਂ ਵਿਚ ਪੰਜਾਬੀ ਭਾਈਚਾਰੇ ਕੋਲ ਅਜਿਹਾ ਕੋਈ ਰੋਜ਼ਾਨਾ ਅਖ਼ਬਾਰ ਨਹੀਂ ਸੀ ਜੋ ਉਨ੍ਹਾਂ ਦੇ ਹਿਤਾਂ ਦੀ ਗੱਲ ਕਰ ਸਕਦਾ। ਨਵੰਬਰ 1942 ਵਿਚ ਉਰਦੂ 'ਅਜੀਤ' ਰੋਜ਼ਾਨਾ ਹੋ ਗਿਆ ਅਤੇ ਲਾਹੌਰ ਤੋਂ ਛੱਪਣ ਲੱਗਾ। ਇਸ ਦਾ ਪ੍ਰਬੰਧ ਉਦੋਂ ਦੇ ਸਿਵਲ ਸਪਲਾਈ ਮੰਤਰੀ ਸ: ਬਲਦੇਵ ਸਿੰਘ ਦੇ ਹੱਥਾਂ ਵਿਚ ਆ ਗਿਆ। ਉਨ੍ਹਾਂ ਨੇ ਸ: ਸੰਪੂਰਨ ਸਿੰਘ ਦੀ ਚੇਅਰਮੈਨਸ਼ਿਪ ਹੇਠ ਅਖ਼ਬਾਰ ਦਾ ਪ੍ਰਬੰਧ ਸੰਭਾਲਣ ਲਈ ਪੰਜਾਬ ਨਿਊਜ਼ ਪੇਪਰਜ਼ ਲਿਮਟਿਡ ਸੁਸਾਇਟੀ ਦਾ ਗਠਨ ਕੀਤਾ। ਉਸ ਵੇਲੇ ਦੇ ਵਿਧਾਇਕ ਸ: ਲਾਲ ਸਿੰਘ ਕਮਲਾ ਅਕਾਲੀ ਨੂੰ ਇਸ ਦਾ ਮੁੱਖ ਸੰਪਾਦਕ ਬਣਾਇਆ ਗਿਆ।
ਭਾਰਤ ਦੀ ਆਜ਼ਾਦੀ ਤੋਂ ਬਾਅਦ 'ਅਜੀਤ' ਜਲੰਧਰ ਤੋਂ ਛੱਪਣਾ ਸ਼ੁਰੂ ਹੋਇਆ। ਸ: ਸਾਧੂ ਸਿੰਘ ਹਮਦਰਦ ਇਸ ਦੇ ਮੁੱਖ ਸੰਪਾਦਕ ਸਨ। ਸੰਨ 1955 ਵਿਚ ਉਰਦੂ 'ਅਜੀਤ' ਨੂੰ ਪੰਜਾਬੀ ਦੀ 'ਅਜੀਤ ਪੱਤ੍ਰਿਕਾ' ਵਿਚ ਬਦਲ ਦਿੱਤਾ ਗਿਆ, ਜਿਸ ਦਾ ਨਾਂਅ 1957 ਵਿਚ ਮੁੜ ਬਦਲ ਕੇ ਪੰਜਾਬੀ 'ਅਜੀਤ' ਰੱਖ ਦਿੱਤਾ ਗਿਆ। ਇਹ ਹੁਣ ਵੀ ਇਸੇ ਨਾਂਅ ਹੇਠ ਛੱਪ ਰਿਹਾ ਹੈ। ਪੰਜਾਬੀ 'ਅਜੀਤ' ਦੇ ਬਾਨੀ ਸੰਪਾਦਕ ਡਾ: ਸਾਧੂ ਸਿੰਘ ਹਮਦਰਦ ਆਪਣੇ ਆਖਰੀ ਸਾਹਾਂ ਤੱਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਉਹ 29 ਜੁਲਾਈ, 1984 ਨੂੰ ਸਵਰਗ ਸਿਧਾਰ ਗਏ।
ਆਪਣੀ ਮਿਹਨਤ, ਹੌਸਲੇ ਅਤੇ ਦ੍ਰਿੜ੍ਹਤਾ ਨਾਲ ਡਾ: ਹਮਦਰਦ ਨੇ ਇਸ ਛੋਟੇ ਜਿਹੇ ਪੌਦੇ ਨੂੰ ਪਾਲ-ਪੋਸ ਕੇ ਇਕ ਵੱਡੇ ਦਰੱਖਤ ਦਾ ਰੂਪ ਦਿੱਤਾ। ਇਹ ਪੰਜਾਬੀ ਪੱਤਰਕਾਰੀ ਨੂੰ ਉਨ੍ਹਾਂ ਦਾ ਮਹਾਨ ਯੋਗਦਾਨ ਹੀ ਸੀ, ਜਿਸ ਕਾਰਨ 1968 ਵਿਚ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 'ਸ਼੍ਰੋਮਣੀ ਪੱਤਰਕਾਰ' ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾ: ਸਾਧੂ ਸਿੰਘ ਹਮਦਰਦ ਪਹਿਲੇ ਦਿਨੋਂ ਹੀ 'ਅਜੀਤ' ਵੱਲੋਂ ਪੁੱਟੀ ਗਈ ਹਰੇਕ ਪੁਲਾਂਘ ਨਾਲ ਜੁੜੇ ਰਹੇ। ਉਨ੍ਹਾਂ ਦੇ ਯਤਨਾਂ ਸਦਕਾ ਹੀ 'ਅਜੀਤ' ਦਾ ਆਕਾਰ 20×30/4 ਤੋਂ ਵਧਾ ਕੇ 20×30/2 ਕਰ ਦਿੱਤਾ ਗਿਆ। ਹੋਰ ਪੰਜਾਬੀ ਅਖ਼ਬਾਰਾਂ ਨੇ ਇਸ ਮਾਮਲੇ ਵਿਚ 'ਅਜੀਤ' ਵੱਲੋਂ ਪਾਈਆਂ ਪੈੜਾਂ ਨੂੰ ਅਪਣਾਇਆ। ਇਕ ਹੋਰ ਮਹੱਤਵਪੂਰਨ ਕਦਮ 'ਅਜੀਤ' ਵੱਲੋਂ ਇਹ ਉਠਾਇਆ ਗਿਆ ਕਿ ਦੋ ਆਨਿਆਂ ਦੀ ਕੀਮਤ ਵਿਚ ਛੇ ਸਫ਼ੇ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਜਦ ਕਿ ਪਹਿਲਾਂ ਇਕ ਆਨੇ ਦੀ ਕੀਮਤ 'ਤੇ ਚਾਰ ਸਫ਼ੇ ਦਿੱਤੇ ਜਾਂਦੇ ਸਨ। ਫਿਰ 'ਅਜੀਤ' ਦਾ ਪੁਆਇੰਟ ਸਾਈਜ਼ 18 ਤੋਂ 12 ਕਰ ਦਿੱਤਾ ਗਿਆ। ਦੂਜੇ ਪੰਜਾਬੀ ਅਖ਼ਬਾਰਾਂ ਨੇ ਵੀ ਅਜਿਹਾ ਹੀ ਕੀਤਾ। ਮੌਜੂਦਾ ਸਮੇਂ ਵਿਚ 'ਅਜੀਤ' ਦਾ ਪੁਆਇੰਟ ਸਾਈਜ਼ 8.5 ਹੈ।
ਪੰਜਾਬੀ ਅਖਬਾਰਾਂ ਵਿਚ ਵਿਸ਼ੇਸ਼ ਸਪਲੀਮੈਂਟ ਛਾਪਣ ਦੀ ਪਿਰਤ ਵੀ 'ਅਜੀਤ' ਨੇ ਹੀ ਪਾਈ ਸੀ। ਇਸ ਨੇ ਹਫ਼ਤੇ ਵਿਚ ਇਕ ਸਪਲੀਮੈਂਟ ਕੱਢਣਾ ਸ਼ੁਰੂ ਕੀਤਾ ਅਤੇ ਇਨ੍ਹਾਂ ਨੂੰ ਹਰ ਰੋਜ਼ ਇਕ ਜਾਂ ਦੋ ਸਪਲੀਮੈਂਟਾਂ ਤੱਕ ਵਧਾ ਦਿੱਤਾ। ਅੱਜਕਲ੍ਹ 'ਅਜੀਤ' ਵੱਲੋਂ ਲਗਪਗ ਹਰ ਰੋਜ਼ ਚਾਰ ਸਫ਼ਿਆਂ ਦਾ ਵੱਖਰਾ ਸਚਿੱਤਰ ਸਪਲੀਮੈਂਟ ਦਿੱਤਾ ਜਾ ਰਿਹਾ ਹੈ। ਇਹ ਸਪਲੀਮੈਂਟ ਖੇਡਾਂ, ਸਿਹਤ, ਨਾਰੀ, ਮਨੋਰੰਜਨ, ਸਿੱਖਿਆ, ਧਰਮ, ਸੱਭਿਆਚਾਰ, ਖੇਤੀਬਾੜੀ ਅਤੇ ਨਵੀਂ ਤਕਨਾਲੋਜੀ ਅਤੇ ਗਿਆਨ ਵਿਗਿਆਨ ਆਦਿ ਪੱਖਾਂ ਨੂੰ ਸਮੇਟਦੇ ਹਨ।
ਸ: ਸਾਧੂ ਸਿੰਘ ਹਮਦਰਦ ਦੇ ਅਕਾਲ ਚਲਾਣੇ ਮਗਰੋਂ 'ਅਜੀਤ' ਦੀ ਜ਼ਿੰਮੇਵਾਰੀ ਸ: ਬਰਜਿੰਦਰ ਸਿੰਘ ਹਮਦਰਦ ਦੇ ਮੋਢਿਆਂ 'ਤੇ ਆਣ ਪਈ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਵਿਚ 'ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਸਨ। ਆਪਣੇ ਤਜਰਬੇ ਨਾਲ ਸ: ਬਰਜਿੰਦਰ ਸਿੰਘ ਹਮਦਰਦ ਨੇ 'ਅਜੀਤ' ਦੀ ਡਿਜ਼ਾਈਨਿੰਗ ਅਤੇ ਸਮੱਗਰੀ ਵਿਚ ਬਹੁਤ ਸੁਧਾਰ ਕੀਤਾ। ਉਨ੍ਹਾਂ ਨੇ ਆਧੁਨਿਕ ਵਿਕਾਸ ਅਤੇ ਤਕਨਾਲੋਜੀ ਨਾਲ ਕਦਮ ਮਿਲਾਉਂਦਿਆਂ 'ਅਜੀਤ' ਨੂੰ ਸਮੇਂ ਦੇ ਹਾਣ ਦਾ ਬਣਾਈ ਰੱਖਿਆ ਅਤੇ ਇਸ ਤਰ੍ਹਾਂ 'ਅਜੀਤ' ਦੀ ਛੱਪਣ ਗਿਣਤੀ ਵਿਚ ਅਥਾਹ ਵਾਧਾ ਹੋਇਆ। ਅੱਜ 'ਅਜੀਤ' ਹਰ ਇਕ ਪੰਜਾਬੀ ਦੀ ਬੈਠਕ ਲਈ ਇਕ 'ਸਟੇਟਸ ਸਿੰਬਲ' ਬਣ ਚੁੱਕਾ ਹੈ। 'ਅਜੀਤ' ਨੇ ਆਪਣੇ ਲਈ ਇਕ ਅਜਿਹਾ ਨੈੱਟਵਰਕ ਸਥਾਪਤ ਕੀਤਾ ਹੈ, ਜਿਸ ਨੂੰ ਸਥਾਪਤ ਕਰਨ ਦੀ ਕਲਪਨਾ ਕੋਈ ਕੌਮੀ ਪੱਧਰ ਦਾ ਅਖ਼ਬਾਰ ਹੀ ਕਰ ਸਕਦਾ ਹੈ।
ਸ: ਸਾਧੂ ਸਿੰਘ ਹਮਦਰਦ ਟਰੱਸਟ, ਜਿਸ ਵੱਲੋਂ 'ਅਜੀਤ' ਛਾਪਿਆ ਜਾਂਦਾ ਹੈ, ਨੇ 1996 ਵਿਚ ਇਕ ਹੋਰ ਮੀਲ-ਪੱਥਰ ਕਾਇਮ ਕੀਤਾ, ਜਦੋਂ ਪੰਜਾਬੀ 'ਅਜੀਤ' ਦੇ ਨਾਲ-ਨਾਲ ਹਿੰਦੀ ਵਿਚ 'ਅਜੀਤ ਸਮਾਚਾਰ' ਵੀ ਸ਼ੁਰੂ ਕੀਤਾ ਗਿਆ। ਇਸ ਨੂੰ ਹਿੰਦੀ ਦੇ ਕੁਝ ਸਭ ਤੋਂ ਚੰਗੇ ਰੋਜ਼ਾਨਾ ਛੱਪਣ ਵਾਲੇ ਅਖਬਾਰਾਂ ਵਿਚ ਗਿਣਿਆ ਜਾਂਦਾ ਹੈ। 'ਅਜੀਤ ਸਮਾਚਾਰ' ਗੁਆਂਢੀ ਰਾਜਾਂ ਜੰਮੂ-ਕਸ਼ਮੀਰ, ਰਾਜਸਥਾਨ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਵੀ ਆਪਣਾ ਆਧਾਰ ਬਣਾਉਣ ਵਿਚ ਸਫਲ ਰਿਹਾ ਹੈ।
ਆਪਣੇ ਸੁਯੋਗ ਪਾਠਕਾਂ ਦੇ ਸਮਰਥਨ ਨਾਲ 'ਅਜੀਤ' ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁੱਖ ਬੁਲਾਰਾ ਬਣਨ ਦਾ ਮਾਣ ਹਾਸਲ ਹੋਇਆ ਹੈ। 'ਅਜੀਤ' ਵੱਖ-ਵੱਖ ਸਮਿਆਂ 'ਤੇ ਸਦਾ ਪੰਜਾਬੀ ਲੋਕਾਂ ਨਾਲ ਡਟ ਕੇ ਖਲੋਤਾ ਹੈ। ਭਾਵੇਂ ਪੰਜਾਬ ਵਿਚ ਆਏ ਹੜ੍ਹਾਂ ਦਾ ਮਾਮਲਾ ਹੋਵੇ ਜਾਂ ਕਾਰਗਿਲ ਲੜਾਈ ਦਾ ਜਾਂ ਫਿਰ ਪੰਜਾਬੀਆਂ ਵੱਲੋਂ ਓਡੀਸ਼ਾ ਵਿਚ ਤੂਫ਼ਾਨ ਪੀੜਤਾਂ ਨੂੰ ਰਾਹਤ ਦੇਣ ਦਾ, 'ਅਜੀਤ' ਨੇ ਆਪਣੇ ਫ਼ਰਜ਼ਾਂ ਤੋਂ ਕਦੇ ਮੂੰਹ ਨਹੀਂ ਮੋੜਿਆ। ਆਪਣੇ ਪਾਠਕਾਂ ਤੋਂ ਹਾਸਲ ਹੋਏ ਦਾਨ ਅਤੇ ਸਹਿਯੋਗ ਨਾਲ 'ਅਜੀਤ' ਨੇ ਹਰ ਸਮੇਂ ਆਫਤ ਦਾ ਸ਼ਿਕਾਰ ਹੋਣ ਵਾਲੇ ਪੀੜਤਾਂ ਦੀ ਸਹਾਇਤਾ ਕੀਤੀ ਹੈ। ਇਸ ਦੀ ਇਕ ਉਦਾਹਰਣ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਕਰੋੜ ਰੁਪਏ ਫੰਡ ਇਕੱਠਾ ਕਰਨਾ ਅਤੇ ਵੰਡਣਾ ਹੈ।
'ਅਜੀਤ' ਨੇ ਆਪਣੀ ਵੈੱਬਸਾਈਟ www.ajitjalandhar.com ਜਾਰੀ ਕਰਕੇ 21 ਜੁਲਾਈ 2002 ਨੂੰ ਇੰਟਰਨੈੱਟ ਦੀ ਦੁਨੀਆ 'ਚ ਆਪਣੇ ਕਦਮ ਰੱਖੇ। 'ਅਜੀਤ' ਵੈੱਬਸਾਈਟ ਪ੍ਰਵਾਸੀ ਭਾਰਤੀਆਂ ਵਿਚ ਬਹੁਤ ਹਰਮਨ-ਪਿਆਰੀ ਹੈ, ਜਿਸ ਦੁਆਰਾ ਉਹ ਆਪਣੇ ਵਿਚਾਰਾਂ ਅਤੇ ਸਮੱਸਿਆਵਾਂ ਦਾ ਆਦਾਨ-ਪ੍ਰਦਾਨ ਕਰਦੇ ਹਨ।
3 ਅਕਤੂਬਰ, 2007 ਨੂੰ ਪੰਜਾਬੀ ਦੇ ਸਿਰਮੌਰ ਅਖਬਾਰ 'ਅਜੀਤ' ਨੂੰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ 'ਭਾਰਤੀ ਭਾਸ਼ਾਈ ਸਮਾਚਾਰ ਸੰਗਠਨ' (ਇਲਨਾ) ਦੇ ਪੁਰਸਕਾਰ ਨਾਲ ਨਿਵਾਜਿਆ ਗਿਆ। 
ਪੰਜਾਬ ਨੂੰ ਮੁੜ ਹਰਿਆ-ਭਰਿਆ ਅਤੇ ਇਸ ਦੇ ਗੰਧਲੇ ਪਾਣੀ ਨੂੰ ਸ਼ੁੱਧ ਕਰਨ ਲਈ ਜੁਲਾਈ, 2011 ਵਿਚ 'ਅਜੀਤ ਹਰਿਆਵਲ ਲਹਿਰ' ਦੀ ਸ਼ੁਰੂਆਤ ਕੀਤੀ ਗਈ। 'ਅਜੀਤ ਸਮੂਹ' ਵੱਲੋਂ ਹੁਣ ਤੱਕ 33 ਲੱਖ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਇਹ ਪਹਿਲਾਂ ਵਾਂਗ ਹੀ ਇਸ ਖੇਤਰ ਵਿਚ ਯੋਗਦਾਨ ਪਾਉਣ ਲਈ ਵਚਨਬੱਧ ਹੈ।
ਜਨਵਰੀ, 2014 ਵਿਚ 'ਅਜੀਤ ਵੈੱਬ ਟੀ.ਵੀ.' ਦੀ ਸ਼ੁਰੂਆਤ ਕੀਤੀ ਗਈ। ਦੇਸ਼-ਵਿਦੇਸ਼ ਦੇ ਦਰਸ਼ਕਾਂ ਨੇ ਇਸ ਨੂੰ ਬੇਹੱਦ ਪਸੰਦ ਕੀਤਾ ਹੈ। ਵੈੱਬ ਟੀ.ਵੀ. ਦੇ ਚੈਨਲ ਤੋਂ ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖ਼ਬਰਾਂ, ਮਨੋਰੰਜਕ ਦੁਨੀਆ, ਫ਼ਿਲਮੀ ਦੁਨੀਆ, ਭਖਦੇ ਮਸਲੇ, ਵਿਸ਼ੇਸ਼ ਮੁਲਾਕਾਤਾਂ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ, ਜਿਸ ਨੂੰ ਨਿੱਤ ਲੱਖਾਂ ਦਰਸ਼ਕਾਂ ਵੱਲੋਂ ਦੇਖਿਆ ਜਾਂਦਾ ਹੈ। ਇਸ ਨੇ ਇਕ ਤਰ੍ਹਾਂ ਨਾਲ ਹੁਣ ਤੱਕ ਦੁਨੀਆ ਭਰ ਦੇ ਮੁਲਕਾਂ ਵਿਚ ਬੈਠੇ ਪੰਜਾਬੀਆਂ ਨੂੰ ਆਪਣੀ ਮੂਲ ਧਰਤੀ ਨਾਲ ਜੋੜ ਦਿੱਤਾ ਹੈ।  26 ਦਸੰਬਰ, 2014 ਨੂੰ ਇਕ ਹੋਰ ਵੱਡਾ ਕਦਮ ਚੁੱਕਦਿਆਂ 'ਅਜੀਤ' ਅਤੇ 'ਅਜੀਤ ਸਮਾਚਾਰ' ਦੀ ਪ੍ਰਕਾਸ਼ਨਾ ਚੰਡੀਗੜ੍ਹ ਤੋਂ ਆਰੰਭ ਕੀਤੀ ਗਈ ਹੈ। ਇਸ ਸਬੰਧੀ ਮੁਹਾਲੀ ਵਿਖੇ ਵਧੀਆ ਆਧੁਨਿਕ ਛਪਾਈ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਨਾਲ ਹਰਿਆਣਾ, ਹਿਮਾਚਲ, ਦਿੱਲੀ, ਚੰਡੀਗੜ੍ਹ ਅਤੇ ਇਸ ਦੇ ਨਾਲ ਲਗਦੇ ਪੰਜਾਬ ਦੇ ਇਲਾਕਿਆਂ ਨੂੰ ਸਮੇਂ ਸਿਰ ਤਾਜ਼ੀਆਂ ਖ਼ਬਰਾਂ ਨਾਲ ਭਰਪੂਰ ਅਖ਼ਬਾਰ ਮਿਲ ਰਿਹਾ ਹੈ।
'ਅਜੀਤ ਪ੍ਰਕਾਸ਼ਨ ਸਮੂਹ' ਨਿਰੰਤਰ ਆਪਣੀ ਮਿਥੀ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ। ਆਪਣੇ ਸਮਾਜ ਤੇ ਲੋਕਾਂ ਦੀ ਦਿੱਖ ਨੂੰ ਸੰਵਾਰਨ ਵਿਚ ਆਪਣਾ ਨਿਰੰਤਰ ਯੋਗਦਾਨ ਪਾ ਰਿਹਾ ਹੈ। ਇਹੀ ਕਾਰਨ ਹੈ ਕਿ ਹਰ ਪੰਜਾਬੀ 'ਅਜੀਤ' ਅਤੇ 'ਅਜੀਤ ਸਮਾਚਾਰ' ਨੂੰ ਪੜ੍ਹਨਾ ਅਤੇ 'ਅਜੀਤ ਵੈੱਬ ਟੀ.ਵੀ.' ਨੂੰ ਦੇਖਣਾ ਬਣੇ ਮਾਣ ਦੀ ਗੱਲ ਸਮਝਦਾ ਹੈ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX