ਜੰਡਿਆਲਾ ਗੁਰੂ ਦੇ ਪਿੰਡ ਧੀਰੇਕੋਟ ਚ ਇਕ ਵਿਅਕਤੀ ਦਾ ਕਤਲ
ਜੰਡਿਆਲਾ ਗੁਰੂ, 18 ਅਪਰੈਲ (ਪ੍ਰਮਿੰਦਰ ਸਿੰਘ ਜੋਸਨ) - ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਧੀਰੇਕੋਟ ਵਿਚ ਇਕ ਵਿਅਕਤੀ ਸੁਖਦੇਵ ਸਿੰਘ ਲਾਡੀ (48) ਪੁੱਤਰ ਮੂਰਤਾ ਸਿੰਘ ਦਾ ਅੱਜ ਤੜਕੇ ਕਤਲ ਕਰ ਦਿੱਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ ਲਾਡੀ ਨੂੰ ਤੜਕੇ ਕਿਸੇ ਦਾ ਫੋਨ ਆਇਆ ਅਤੇ ਉਹ ਘਰੋਂ ਉੱਠ ਕੇ ਆਪਣੀ ਮੋਟਰ 'ਤੇ ਚਲਾ ਗਿਆ। ਕਾਫੀ ਦੇਰ ਵਾਪਸ ਘਰ ਨਾ ਆਉਣ 'ਤੇ ਜਦੋਂ ਮੋਟਰ 'ਤੇ ਜਾ ਕੇ ਵੇਖਿਆ ਗਿਆ ਤਾਂ ਉਥੇ ਉਹ ਮ੍ਰਿਤਕ ਹਾਲਤ ਵਿਚ ਪਾਇਆ ਗਿਆ। ਡੀ.ਐਸ.ਪੀ. ਜੰਡਿਆਲਾ ਗੁਰੂ ਰਵਿੰਦਰ ਸਿੰਘ ਅਤੇ ਐਸ.ਐਚ.ਓ. ਪਰਮਿੰਦਰ ਸਿੰਘ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰ ਰਹ ਹਨ।