JALANDHAR WEATHER

ਰੋਪੜ ਦੀ ਪ੍ਰੀਤ ਕਾਲੋਨੀ 'ਚ ਲੈਂਟਰ ਡਿੱਗਣ ਨਾਲ 5 ਮਜ਼ਦੂਰ ਆਏ ਹੇਠਾਂ

ਰੋਪੜ, 18 ਅਪ੍ਰੈਲ (ਵਰੁਨ ਲਾਂਬਾ)-ਰੋਪੜ ਦੀ ਪ੍ਰੀਤ ਕਾਲੋਨੀ ਵਿਚ ਉਸ ਵੇਲੇ ਮਾਤਮ ਦਾ ਮਾਹੌਲ ਛਾ ਗਿਆ ਜਦੋਂ ਕੰਧਾਂ ਦੇ ਉੱਤੇ ਪੁਰਾਣੇ ਲੈਂਟਰ ਨੂੰ ਜੈੱਕ ਰਾਹੀਂ ਚੁੱਕ ਕੇ ਉੱਚਾ ਕੀਤਾ ਜਾ ਰਿਹਾ ਸੀ ਕਿ ਅਚਾਨਕ ਕਿਸੇ ਤਕਨੀਕੀ ਖਰਾਬੀ ਹੋਣ ਕਾਰਨ ਲੈਂਟਰ ਥੱਲੇ ਆ ਡਿੱਗਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਲਵੇ ਹੇਠਾਂ ਪੰਜ ਮਜ਼ਦੂਰ ਆਉਣ ਦੀ ਜਾਣਕਾਰੀ ਹੈ। ਰੋਪੜ ਦੇ ਪ੍ਰੀਤ ਕਾਲੋਨੀ ਵਿਚ ਮੌਕੇ ਉਤੇ ਪੁਲਿਸ ਬੁਲਾਈ ਗਈ ਤਾਂ ਕੁਝ ਹੀ ਸਮੇਂ ਬਾਅਦ ਪੁਲਿਸ ਕਰਮਚਾਰੀ ਆਪਣੀ ਟੀਮ ਨਾਲ ਘਟਨਾ ਸਥਾਨ ਉਤੇ ਪਹੁੰਚ ਗਏ। ਘੱਟੋ-ਘੱਟ ਪੰਜ ਮਜ਼ਦੂਰ ਫੱਟੜ ਹੋਣ ਦੀ ਜਾਣਕਾਰੀ ਹੈ ਪਰ ਉਹ ਮਲਬੇ ਹੇਠਾਂ ਹੀ ਹਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ